ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਜੇਕ ਸੁਲੀਵਨ (Mr. Jake Sullivan) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਪਿਛਲੇ ਚਾਰ ਵਰ੍ਹਿਆਂ ਵਿੱਚ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਦੀ ਸਕਾਰਾਤਮਕ ਸਮੀਖਿਆ ਕੀਤੀ, ਖਾਸ ਤੌਰ ‘ਤੇ ਟੈਕਨੋਲੋਜੀ, ਰੱਖਿਆ, ਪੁਲਾੜ, ਸਿਵਿਲ ਪਰਮਾਣੂ, ਸਵੱਛ ਊਰਜਾ, ਸੈਮੀਕੰਡਕਟਰ ਅਤੇ ਏਆਈ ਵਰਗੇ ਮੁੱਖ ਖੇਤਰਾਂ ਵਿੱਚ।
ਸਤੰਬਰ 2024 ਵਿੱਚ ਕੁਆਡ ਲੀਡਰਸ ਸਮਿਟ (Quad Leaders’ Summit) ਲਈ ਅਮਰੀਕਾ ਦੀ ਆਪਣੀ ਯਾਤਰਾ ਸਮੇਤ ਰਾਸ਼ਟਰਪਤੀ ਬਾਇਡਨ ਦੇ ਨਾਲ ਆਪਣੀਆਂ ਵਿਭਿੰਨ ਮੀਟਿੰਗਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਿੱਚ ਰਾਸ਼ਟਰਪਤੀ ਬਾਇਡਨ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਿਸ ਨੇ ਇੱਕ ਸਥਾਈ ਵਿਰਾਸਤ ਛੱਡਣੀ ਹੈ।
ਪ੍ਰਧਾਨ ਮੰਤਰੀ ਨੇ ਐੱਨਐੱਸਏ ਸੁਲੀਵਨ ਦੇ ਰਾਹੀਂ ਭੇਜੇ ਗਏ ਰਾਸ਼ਟਰਪਤੀ ਬਾਇਡਨ ਦੇ ਪੱਤਰ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਲਾਭ ਅਤੇ ਗਲੋਬਲ ਭਲਾਈ ਲਈ ਦੋਵੇਂ ਲੋਕਤੰਤਰਾਂ ਦਰਮਿਆਨ ਨਜ਼ਦੀਕੀ ਸਹਿਯੋਗ ਨੂੰ ਹੋਰ ਜ਼ਿਆਦਾ ਡੂੰਘਾ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਬਾਇਡਨ ਅਤੇ ਪਹਿਲੀ ਮਹਿਲਾ ਡਾ. ਜਿਲ ਬਾਇਡਨ (First Lady Dr. Jill Biden) ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
***
ਐੱਮਜੇਪੀਐੱਸ/ਐੱਸਟੀ
It was a pleasure to meet the US National Security Advisor @JakeSullivan46. The India-US Comprehensive Global Strategic Partnership has scaled new heights, including in the areas of technology, defence, space, biotechnology and Artificial Intelligence. Look forward to building… pic.twitter.com/GcU5MtW4CV
— Narendra Modi (@narendramodi) January 6, 2025