Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਮਰੀਕਾ ਦੀ ਕਾਂਗਰਸ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ

ਅਮਰੀਕਾ ਦੀ ਕਾਂਗਰਸ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ


ਅਮਰੀਕੀ ਕਾਂਗਰਸ ਦੇ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਮੈਂਬਰਾਂ ਉੱਤੇ ਅਧਾਰਤ ਛੱਬੀ ਮੈਂਬਰਾਂ ਦਾ ਇੱਕ ਵਫ਼ਦ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲਿਆ।

ਪ੍ਰਧਾਨ ਮੰਤਰੀ ਨੇ ਭਾਰਤ ‘ਚ ਸੰਸਦੀ ਨੁਮਾਇੰਦਿਆਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਅਮਰੀਕੀ ਪ੍ਰਸ਼ਾਸਨ ਤੇ ਸੰਸਦ ਦੇ ਗਠਨ ਤੋਂ ਬਾਅਦ ਇਹ ਦੁਵੱਲੇ ਅਦਾਨ-ਪ੍ਰਦਾਨ ਦੀ ਇੱਕ ਵਧੀਆ ਸ਼ੁਰੂਆਤ ਦਾ ਸੰਕੇਤ ਹੈ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ਸਕਾਰਾਤਮਕ ਗੱਲਬਾਤ ਨੂੰ ਯਾਦ ਕੀਤਾ ਅਤੇ ਪਿਛਲੇ ਢਾਈ ਵਰ੍ਹਿਆਂ ਦੌਰਾਨ ਡੂੰਘੇ ਹੋ ਚੁੱਕੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਸਾਂਝੀ ਕੀਤੀ। ਇਸ ਸਬੰਧੀ, ਉਨ੍ਹਾਂ ਭਾਰਤ-ਅਮਰੀਕਾ ਭਾਈਵਾਲੀ ਲਈ ਦੋਵੇਂ ਪਾਰਟੀਆਂ ਵੱਲੋਂ ਮਿਲੇ ਮਜ਼ਬੂਤ ਸਮਰਥਨ ਨੂੰ ਮਹਿਸੂਸ ਕੀਤਾ।

ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹਿਆਂ ਦੌਰਾਨ ਦੋਵੇਂ ਦੇਸ਼ਾਂ ਦੀ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਉਣ ‘ਚ ਮਦਦਗਾਰ ਸਿੱਧ ਹੋਣ ਵਾਲੇ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਨੇੜਲੇ ਸਬੰਧਾਂ ਨੂੰ ਹੋਰ ਸੁਵਿਧਾਜਨਕ ਬਣਾਉਣ ਸਮੇਤ ਉਨ੍ਹਾਂ ਖੇਤਰਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ, ਜਿਨ੍ਹਾਂ ਵਿੱਚ ਦੋਵੇਂ ਦੇਸ਼ ਹੋਰ ਵੀ ਨੇੜੇ ਹੋ ਕੇ ਕੰਮ ਕਰ ਸਕਦੇ ਹਨ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਅਮਰੀਕੀ ਅਰਥਵਿਵਸਥਾ ਤੇ ਸਮਾਜ ਨੂੰ ਅਮੀਰ ਬਣਾਉਣ ਵਿੱਚ ਹੁਨਰਮੰਦ ਭਾਰਤੀ ਪ੍ਰਤਿਭਾ ਦੀ ਭੂਮਿਕਾ ਦਾ ਹਵਾਲਾ ਦਿੱਤਾ। ਉਨ੍ਹਾਂ ਹੁਨਰਮੰਦ ਪੇਸ਼ੇਵਰਾਨਾ ਵਿਅਕਤੀਆਂ ਦੀ ਆਵਾਜਾਈ (movement) ਸਬੰਧੀ ਇੱਕ ਚਿੰਤਨਸ਼ੀਲ, ਸੰਤੁਲਿਤ ਅਤੇ ਦੂਰ-ਅੰਦੇਸ਼ ਦ੍ਰਿਸ਼ਟੀਕੋਣ ਵਿਕਸਤ ਕਰਨ ਦੀ ਤਾਕੀਦ ਕੀਤੀ।

AKT/NT