Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਫਰੀਕੀ ਵਿਕਾਸ ਬੈਂਕ )AfDB) ਦੀ ਸਲਾਨਾ ਬੈਠਕ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ –

ਅਫਰੀਕੀ ਵਿਕਾਸ ਬੈਂਕ )AfDB) ਦੀ ਸਲਾਨਾ ਬੈਠਕ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ –

ਅਫਰੀਕੀ ਵਿਕਾਸ ਬੈਂਕ )AfDB) ਦੀ ਸਲਾਨਾ ਬੈਠਕ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ –


ਮਾਣਯੋਗ ਬੇਨਿਨ ਅਤੇ ਸੇਨੇਗਲ ਦੇ ਰਾਸ਼ਟਰਪਤੀ

ਮਾਣਯੋਗ ਆਈਵਰੀ ਕੋਸਟ ਦੇ ਉਪ ਰਾਸ਼ਟਰਪਤੀ

ਅਫਰੀਕਨ ਵਿਕਾਸ ਬੈਂਕ ਦੇ ਪ੍ਰਧਾਨ

ਅਫਰੀਕੀ ਸੰਘ ਦੇ ਸਕੱਤਰ ਜਨਰਲ

ਅਫਰੀਕੀ ਸੰਘ ਦੇ ਕਮਿਸ਼ਨ ਦੇ ਕਮਿਸ਼ਨਰ

ਮੇਰੇ ਕੈਬਨਿਟ ਸਾਥੀ ਸ੍ਰੀ ਅਰੁਣ ਜੇਟਲੀ

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ

ਅਫਰੀਕਾ ਤੋਂ ਆਏ ਪ੍ਰਤਿਸ਼ਠਾਵਾਨ ਮਹਿਮਾਨੋ

ਭੈਣੋਂ ਤੇ ਭਰਾਵੋ

ਦੇਵੀਓ ਅਤੇ ਸੱਜਣੋਂ

ਅੱਜ ਅਸੀਂ ਗੁਜਰਾਤ ਸੂਬੇ ਵਿੱਚ ਇਕੱਠੇ ਹੋਏ ਹਾਂ ।ਕਾਰੋਬਾਰ ਦੇ ਸਬੰਧ ਵਿੱਚ ਗੁਜਰਾਤੀ ਕਾਬਲੀਅਤ ਨੂੰ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ । ਗੁਜਰਾਤੀ ਅਫਰੀਕਾ ਲਈ ਆਪਣੇ ਸਨੇਹ ਲਈ ਮਸ਼ਹੂਰ ਹਨ। ਇੱਕ ਭਾਰਤੀ ਤੇ ਗੁਜਰਾਤੀ ਹੋਣ ਦੇ ਨਾਤੇ,ਮੈਂ ਬਹੁਤ ਖੁਸ਼ ਹਾਂ ਕਿ ਇਹ ਮੀਟਿੰਗ ਭਾਰਤ ਵਿੱਚ ਅਤੇ ਉਹ ਵੀ ਗੁਜਰਾਤ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

ਭਾਰਤ ਅਤੇ ਅਫਰੀਕਾ ਵਿਚਕਾਰ ਮਜ਼ਬੂਤ ਸਬੰਧ ਸਦੀਆਂ ਤੋਂ ਹੀ ਰਹੇ ਨੇ।ਇਤਿਹਾਸਿਕ ਤੌਰ ’ਤੇ ਪੱਛਮੀ ਭਾਰਤ ਦੇ ਲੋਕ,ਖਾਸ ਕਰਕੇ ਗੁਜਰਾਤ ਅਤੇ ਅਫਰੀਕਾ ਦੇ ਪੂਰਬੀ ਤਟ ਦੇ ਲੋਕ ਇੱਕ ਦੂਸਰੇ ਦੀਆਂ ਜ਼ਮੀਨਾਂ ਤੇ ਆ ਕੇ ਵਸੇ ਨੇ। ਕਿਹਾ ਜਾਂਦਾ ਹੈ ਭਾਰਤ ਦੇ ‘ਸਿੱਧੀ’ ਅਫਰੀਕਾ ਤੋ ਆਏ ਸਨ।ਕੀਨੀਆ ਦੇ ਤਟੀ ਖੇਤਰ ਵਿੱਚ ‘ਬੋਹਰਾ’ ਸਮਾਜ ਬਾਰਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ।ਕਿਹਾ ਜਾਂਦਾ ਹੈ ਕਿ ਵਾਸਕੋ ਡੀ ਗਾਮਾ ਮਲਿੰਡੀ ਦੇ ਇੱਕ ਗੁਜਰਾਤੀ ਮਲਾਹ ਦੀ ਮਦਦ ਨਾਲ ਕਾਲੀਕਟ ਪਹੁੰਚਿਆ ਸੀ।ਗੁਜਰਾਤ ਦੇ ‘ਢੋਅ’ ਦੋਵਾਂ ਦਿਸ਼ਾਵਾਂ ਵਿੱਚ ਮਾਲ ਲਿਜਾਇਆ ਕਰਦੇ ਸਨ।ਸਮਾਜਾਂ ਦੇ ਵਿੱਚ ਪੁਰਾਤਨ ਸਬੰਧਾਂ ਨੇ ਸਾਡੀਆਂ ਸੰਸਕ੍ਰਿਤੀਆਂ ਨੂੰ ਹੋਰ ਅਮੀਰ ਬਣਾਇਆ ਹੈ।ਅਮੀਰ ‘ਸੁਵਾਹਿਲੀ’ ਭਾਸ਼ਾ ਵਿੱਚ ਬਹੁਤ ਸਾਰੇ ਹਿੰਦੀ ਦੇ ਸ਼ਬਦ ਸ਼ਾਮਲ ਹਨ।

ਬਸਤੀਵਾਦੀ ਯੁੱਗ ਦੌਰਾਨ 32 ਹਜ਼ਾਰ ਭਾਰਤੀ ਮੁੰਬਾਨ-ਯੂਗਾਂਡਾ ਰੇਲਵੇ ਦਾ ਨਿਰਮਾਣ ਕਰਨ ਲ ਈ ਕੀਨੀਆ ਗਏ ਸਨ। ਉਸਾਰੀ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ ਸਨ। ਲਗਭਗ ੬ ਹਜ਼ਾਰ ਲੋਕ ਬਾਕੀ ਬਚ ਗਏ ਸਨ ਅਤੇ ਉਹ ਆਪਣੇ ਪਰਿਵਾਰਾਂ ਨੂੰ ਵੀ ਨਾਲ ਲੈ ਗਏ ਸਨ।ਉਹਨਾਂ ਵਿੱਚੋ ਬਹੁਤਿਆਂ ਨੇ “ਦੁੱਕਾ“ਨਾਂ ਦਾ ਛੋਟਾ ਕਾਰੋਬਾਰ ਸ਼ੁਰੂ ਕਰ ਲਿਆ ਸੀ ਸਿ ਕਰਕੇ ਉਹਨਾਂ ਨੂੰ “ਦੁੱਕਾਵਾਲੇ“ ਨਾਮ ਨਾਲ ਜਾਣਿਆ ਜਾਣ ਲੱਗਾ।ਬਸਤੀਵਾਦੀ ਸਾਲਾਂ ਦੌਰਾਨ ਵਪਾਰੀ,ਕਾਰੀਗਰ,ਬਾਅਦ ਵਾਲੇ ਅਧਿਕਾਰੀ,ਅਧਿਆਪਕ,ਡਾਕਟਰ ਹੋਰ ਪੇਸ਼ੇਵਰ ਪੂਰਬੀ ਅਤੇ ਪੱਛਮੀ ਅਫਰੀਕਾ ਵਿੱਚ ਇੱਕ ਜੀਵੰਤ ਭਾਈਚਾਰਾ ਬਣਾਉਣ ਲਈ ਚਲੇ ਗਏ ਸਨ, ਜਿਹੜਾ ਭਾਰਤ ਤੇ ਅਫਰੀਕਾ ਦੇ ਮਹੱਤਵਪੂਰਨ ਲੋਕਾਂ ਨੂੰ ਜੋੜਦਾ ਹੈ।

ਮਹਾਤਮਾ ਗਾਂਧੀ ਇੱਕ ਹੋਰ ਗੁਜਰਾਤੀ ਸਨ ਜਿਨ੍ਹਾਂ ਨੇ ਦੱਖਣੀ ਅਫਰੀਕਾ ਵਿੱਚ ਆਪਣੇ ਅਹਿੰਸਾ ਦੇ ਸਾਧਨਾਂ ਨੂੰ ਸੰਪੂਰਨ ਕੀਤਾ ਸੀ। ਸਾਲ 1912 ਵਿੱਚ ਉਹ ਗੋਪਾਲ ਕ੍ਰਿਸ਼ਨ ਗੋਖਲੇ ਨਾਲ ਤਨਜਾਨੀਆ ਵੀ ਗਏ।ਭਾਰਤੀ ਮੂਲ ਦੇ ਕਈ ਨੇਤਾਵਾਂ ਨੇ ਅਫਰੀਕਾ ਦੇ ਸੁਤੰਤਰਤਾ ਸੰਗ੍ਰਾਮ ਦੇ ਨੇਤਾਵਾਂ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਇਸ ਸੰਘਰਸ਼ ਵਿੱਚ ਉਹਨਾਂ ਦੇ ਨਾਲ ਲੜੇ ਜਿਨ੍ਹਾਂ ਵਿੱਚ ਸ਼੍ਰੀ ਨਾਇਰੇਰੀ, ਸ਼੍ਰੀ ਕੀਨੀਯਾਤਾ ਅਤੇ ਸ਼੍ਰੀ ਨੈਲਸਨ ਮੰਡੇਲਾ ਜਿਹੇ ਅਫਰੀਕੀ ਨੇਤਾ ਸ਼ਾਮਲ ਸਨ।ਅਜ਼ਾਦੀ ਸੰਘਰਸ਼ ਤੋਂ ਬਾਅਦ ਤਨਜਾਨੀਆ ਅਤੇ ਦੱਖਣੀ ਅਫਰੀਕਾ ਦੇ ਮੰਤਰੀ ਮੰਡਲ਼ਾਂ ਵਿੱਚ ਭਾਰਤੀ ਮੂਲ ਦੇ ਕਈ ਨੇਤਾਵਾਂ ਦੀ ਨਿਯੁਕਤੀ ਕੀਤੀ ਗਈ ਸੀ।ਭਾਰਤੀ ਮੂਲ ਦੇ ਘੱਟੋ-ਘੱਟ 6 ਤਨਜਾਨੀ ਤਨਜਾਨੀਆ ਵਿੱਚ ਸੰਸਦ ਮੈਂਬਰ ਦੇ ਰੂਪ ਵਿੱਚ ਸੇਵਾ ਕਰ ਰਹੇ ਹਨ।

ਪੂਰਬੀ ਅਫਰੀਕਾ ਦੀ ਵਪਾਰ ਯੂਨੀਅਨ ਦੀ ਸ਼ੁਰੂਆਤ ਮੱਖਣ ਸਿੰਘ ਨੇ ਕੀਤੀ ਸੀ।ਇਹਨਾਂ ਵਪਾਰ ਯੂਨੀਅਨਾਂ ਦੀਆਂ ਬੈਠਕਾਂ ਦੌਰਾਨ ਹੀ ਅਜ਼ਾਦੀ ਲਈ ਅਵਾਜ਼ ਉਠਾਈ ਗਈ ਸੀ।ਐੱਮ.ਏ ਦੇਸਾਈ ਅਤੇ ਪੀਓ ਗਾਮਾ ਪਿੰਟੋ ਨੇ ਕੀਨੀਆ ਦੇ ਅਜ਼ਾਦੀ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਉਦੋਂ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਭਾਰਤੀ ਸੰਸਦ ਮੈਂਬਰ ਚਮਨ ਲਾਲ ਨੂੰ ਸ਼੍ਰੀ ਕੇਤੀਆਤਾ ਦੀ ਰੱਖਿਆ ਟੀਮ ਦਾ ਮੈਂਬਰ ਬਣਨ ਲਈ ਭੇਜਿਆ ਸੀ ਜਿੱਥੇ ਬਾਅਦ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਗਿਆ ਅਤੇ 1953 ਵਿੱਚ ਕੇਪਨਗੁਰੀਆ ਮੁਕੱਦਮੇ ਤਹਿਤ ਉਹਨਾਂ ਤੇ ਕੇਸ ਚਲਾਇਆ ਗਿਆ ਸੀ। ਕੇਤੀਆਤਾ ਰੱਖਿਆ ਟੀਮ ਵਿੱਚ ਭਾਰਤੀ ਮੂਲ ਦੇ ਹੋਰ ਵਿਅਕਤੀ ਵੀ ਸ਼ਾਮਲ ਸਨ।

ਭਾਰਤ ਅਫਰੀਕਾ ਦੀ ਅਜ਼ਾਦੀ ਲਈ ਇਸਦੇ ਸਮਰਥਨ ਵਿੱਚ ਸਥਿਰ ਰਿਹਾ ਸੀ।ਇੱਥੇ ਮੈਂ ਨੈਲਸਨ ਮੰਡੇਲਾ ਦਾ ਜ਼ਿਕਰ ਕਰਦਿਆਂ ਇਹ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਕਿਹਾ ਸੀ ਕਿ, “ਜਦੋਂ ਬਾਕੀ ਦੁਨੀਆਂ ਸਾਡੇ ਤੋਂ ਪਿੱਛੇ ਹਟ ਗਈ ਸੀ ਅਤੇ ਉਹਨਾਂ ਨੇ ਜ਼ਾਲਮ ਲੋਕਾਂ ਦੀ ਮਦਦ ਕੀਤੀ ਸੀ ਤਾਂ ਉਸ ਸਮੇਂ ਭਾਰਤ ਸਾਡੇ ਲਈ ਸਹਾਇਤਾ ਲੈ ਕੇ ਆਇਆ ਸੀ।ਜਦੋਂ ਅੰਤਰਰਾਸ਼ਟਰੀ ਕੋਂਸਲਾਂ ਦੇ ਦਰਵਾਜ਼ੇ ਸਾਡੇ ਲਈ ਬੰਦ ਹੋ ਗਏ ਸਨ ਤਾਂ ਭਾਰਤ ਨੇ ਸਾਡੇ ਲਈ ਰਸਤਾ ਖੋਲਿਆ ਸੀ, ਤੁਸੀਂ ਸਾਡੀਆ ਲੜਾਈਆਂ, ਜਿਵੇ ਉਹ ਤੁਹਾਡੀਆਂ ਹੋਣ।“

ਦਹਾਕਿਆਂ ਤੋ ਵੱਧ ਸਮਂੇ ਤੋਂ ਸਾਡੇ ਸਬੰਧ ਮਜ਼ਬੂਤ ਹੋ ਗਏ ਹਨ।ਸਾਲ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਮੈਂ ਅਫਰੀਕਾ ਨੂੰ ਭਾਰਤ ਦੀ ਵਿਦੇਸ਼ੀ ਅਤ ਆਰਥਿਕ ਨੀਤੀ ਲਈ ਪ੍ਰਮੁੱਖ ਤਰਜੀਹ ਬਣਾਇਆ ਹੈ।ਸਾਲ 2015 ਇੱਕ ਵਾਟਰ ਸ਼ੈੱਡ ਸੀ। ਇਸ ਸਾਲ ਹੀ ਭਾਰਤ-ਅਫਰੀਕਾ ਸਿਖਰ ਸੰਮੇਲਨ ਹੋਇਆ ਸੀ, ਜਿਸ ਵਿੱਚ 54 ਅਫਰੀਕੀ ਦੇਸ਼ਾਂ ਨੇ ਹਿੱਸਾ ਲਿਆ,ਜਿਨ੍ਹਾਂ ਨਾਲ ਭਾਰਤ ਦੇ ਕੂਟਨੀਤਿਕ ਸਬੰਧ ਸਨ।ਇੱਕ ਕੀਰਤੀਮਾਨੀ ਪੱਧਰ ਤੇ 41 ਅਫਰੀਕੀ ਦੇਸ਼ਾਂ ਦੀਆਂ ਸਰਕਾਰਾਂ ਦੇ ਮੁੱਖੀਆਂ ਨੇ ਇਸ ਵਿੱਚ ਹਿੱਸਾ ਲਿਆ।

ਸਾਲ 2015 ਤੋ ਮੈਂ 6 ਅਫਰੀਕੀ ਦੇਸ਼ਾਂ,ਦੱਖਣੀ ਅਫਰੀਕਾ,ਮੋਜਾਂਮਬਿਕ,ਤਨਜਾਨੀਆ,ਕੀਨੀਆ,ਮੌਰੀਸ਼ੀਅਸ,ਸ਼ੇਸ਼ਲਸ ਦਾ ਦੌਰਾ ਕੀਤਾ ਹੈ। ਸਾਡੇ ਰਾਸ਼ਟਰਪਤੀ ਨੇ ੩ ਦੇਸ਼ਾ ਨਾਮੀਬੀਆ,ਘਾਨਾ ਅਤੇ ਆਈਵਰੀ ਕੋਸਟ ਦਾ ਦੌਰਾ ਕੀਤਾ ਹੈ।ਉਪ ਰਾਸ਼ਟਰਪਤੀ ਨੇ 7 ਮੁਲਕਾਂ ਮੁਰੱਕੋ,ਟਿਊਨੀਸ਼ੀਆ,ਨਾਈਜੀਰੀਆ,ਮਾਲੀ,ਅਲਜੀਰੀਆ,ਰਵਾਂਡਾ ਅਤੇ ਯੁਗਾਂਡਾ ਦਾ ਦੌਰਾ ਕੀਤਾ ਹੈ।ਮੈਨੂੰ ਇਹ ਕਹਿਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ,ਅਫਰੀਕਾ ਵਿੱਚ ਕੋਈ ਦੇਸ਼ ਅਜਿਹਾ ਨਹੀਂ ਹੈ,ਜਿਸਦਾ ਪਿਛਲੇ 3 ਸਾਲਾਂ ਵਿੱਚ ਕਿਸੇ ਭਾਰਤੀ ਮੰਤਰੀ ਵੱਲੋ ਦੌਰਾ ਨਾ ਕੀਤਾ ਗਿਆ ਹੋਵੇ। ਦੋਸਤੋ,ਉਸ ਸਮੇਂ ਤੋ ਜਦੋਂ ਸਾਡੇ ਮੁੱਖ ਤੌਰ ਤੇ ਮੁੰਬਾਸਾ ਅਤੇ ਮੁੰਬਈ ਵਿਚਕਾਰ ਵਪਾਰਕ ਅਤੇ ਸਮੁੰਦਰੀ ਸਬੰਧ ਸਨ ਅੱਜ ਸਾਡੇ ਕੋਲ ਹੈ।

• ਇਹ ਸਲਾਨਾ ਬੈਠਕ ਅਬਿਜਾਨ ਅਤੇ ਅਹਿਮਦਾਬਾਦ ਨੂੰ ਜੋੜਦੀ ਹੈ।

• ਬਾਮਕੋ ਅਤੇ ਬੰਗਲੁਰੂ ਦਰਮਿਆਨ ਵਪਾਰਕ ਸਬੰਧ।

• ਚੇਨੱਈ ਅਤੇ ਕੇਪ ਟਾਊਨ ਦਰਮਿਆਨ ਕ੍ਰਿਕਟ ਪੱਧਰ ਦੇ ਖੇਡ ਸਬੰਧ।

• ਦਿੱਲੀ ਅਤੇ ਡਕਾਰ ਵਿਚਕਾਰ ਵਿਕਾਸਮੁਖੀ ਸਬੰਧ।

ਸਾਡਾ ਇਹ ਵਿਕਾਸ ਸਹਿਯੋਗ ਵਧਾਉਣ ਦਾ ਮੌਕਾ ਮੇਰੇ ਹਿੱਸੇ ਆਇਆ ਹੈ। ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਇੱਕ ਨਮੂਨੇ ਤੇ ਅਧਾਰਿਤ ਹੈ,ਜਿਹੜਾ ਅਫਰੀਕੀ ਦੇਸ਼ਾਂ ਦੀ ਲੋੜਾਂ ਪ੍ਰਤੀ ਜਵਾਬਦੇਹ ਹੈ।ਇਹ ਮੰਗ-ਪ੍ਰੇਰਿਤ ਅਤੇ ਸ਼ਰਤਾਂ ਤੋ ਬਿਨਾ ਹੈ।

ਇਹ ਸਹਿਯੋਗ ਦਾ ਹਿੱਸਾ ਹੋਣ ਦੇ ਨਾਤੇ ਭਾਰਤ ਨੇ ਐਕਸਿਮ ਬੈਂਕ ਜ਼ਰੀਏ ਕਰਜ਼ ਖੇਤਰ ਵਿੱਚ ਵਾਧਾ ਕੀਤਾ ਹੈ।ਅੱਠ ਬਿਲੀਅਨ ਡਾਲਰ ਦੀ ਕੁੱਲ ਰਕਮ ਲਈ 44 ਦੇਸ਼ਾਂ ਵਿੱਚ 152 ਕਰਜ਼ੇ ਵਧਾਏ ਗਏ ਹਨ।

ਤੀਜੇ ਭਾਰਤ–ਅਫਰੀਕਾ ਫੋਰਮ ਸੰਮੇਲਨ ਦੌਰਾਨ ਭਾਰਤ ਨੇ ਅਗਲੇ ਪੰਜ ਸਾਲਾਂ ਦੌਰਾਨ ਵਿਕਾਸ ਪ੍ਰੋਜੈਕਟਾਂ ਲਈ 10 ਬਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਹੈ।ਅਸੀ 600 ਮਿਲੀਅਨ ਡਾਲਰ ਦੀ ਗ੍ਰਾਂਟ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ ਹੈ।।

ਅਫਰੀਕਾ ਨਾਲ ਆਪਣੇ ਵਿੱਦਿਅਕ ਅਤੇ ਤਕਨੀਕੀ ਸਬੰਧਾਂ ਤੇ ਭਾਰਤ ਨੂੰ ਮਾਣ ਹੈ। ਅਫਰੀਕਾ ਵਿੱਚ 13 ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀਆਂ,ਪ੍ਰਧਾਨ ਮੰਤਰੀਆਂ ਅਤੇ ਉਪ ਰਾਸ਼ਟਰਪਤੀਆਂ ਨੇ ਭਾਰਤ ਵਿੱਚ ਵਿੱਦਿਅਕ ਜਾਂ ਸਿਖਲਾਈ ਸੰਸਥਾਨਾਂ ਵਿੱਚ ਹਿੱਸਾ ਲਿਆ ਹੈ। ਅਫਰੀਕਾ ਦੇ 6 ਮੌਜੂਦਾ ਜਾਂ ਸਾਬਕਾ ਫੌਜ ਮੁਖੀਆਂ ਨੇ ਭਾਰਤ ਦੇ ਫੌਜੀ ਸੰਸਥਾਨਾਂ ਵਿੱਚ ਸਿਖਲਾਈ ਹਾਸਲ ਕੀਤੀ ਹੈ।ਦੋ ਮੌਜੂਦਾ ਗ੍ਰਹਿ ਮੰਤਰੀਆਂ ਨੇ ਭਾਰਤੀ ਸੰਸਥਾਨਾਂ ਵਿੱਚ ਵਿੱਦਿਆ ਪ੍ਰਾਪਤ ਕੀਤੀ ਹੈ। ਪ੍ਰਸਿੱਧ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਕਾਰਤਾ ਪ੍ਰੋਗਰਾਮ ਤਹਿਤ 2007 ਤੋਂ ਅਫਰੀਕੀ ਦੇਸ਼ਾਂ ਦੇ ਅਧਿਕਾਰੀਆਂ ਲਈ 30 ਹਜ਼ਾਰ ਤੋ ਵੱਧ ਵਜ਼ੀਫਿਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਹੁਨਰ ਦੇ ਖੇਤਰ ਵਿੱਚ ਸਾਡੀ ਸਭ ਤੋਂ ਵਧੀਆ ਭਾਈਵਾਲੀ “ਸੂਰਜੀ ਮਾਂ“(solar mama) ਦੀ ਸਿਖਲਾਈ ਹੈ।ਹਰ ਸਾਲ 80 ਅਫਰੀਕੀ ਔਰਤਾਂ ਨੂੰ ਸੂਰਜੀ ਪੈਨਲਾਂ ਅਤੇ ਸਰਕਟਾਂ ਤੇ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।ਸਿਖਲਾਈ ਤੋਂ ਬਾਅਦ ਵਿੱਚ ਉਹ ਵਾਪਸ ਜਾ ਕੇ ਆਪਣੇ ਭਾਈ ਚਾਰੇ ਨੂੰ ਬਿਜਲੀ ਮੁਹੱਈਆ ਕਰਾਉਦੀਆਂ ਹਨ। ਹਰ ਔਰਤ ਆਪਣੇ ਭਾਈਚਾਰੇ ਵਿੱਚ 50 ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ। ਇਸ ਸਕੀਮ ਲਈ ਔਰਤਾਂ ਦੀ ਚੋਣ ਕਰਨ ਦੀ ਜ਼ਰੂਰੀ ਸ਼ਰਤ ਇਹ ਹੈ ਕਿ, ਉਹ ਅਨਪੜ ਜਾਂ ਅਰਧ ਸਾਖਰਤ ਹੋਣ।ਭਾਰਤ ਵਿੱਚ ਉਹਨਾਂ ਦੇ ਰਹਿਣ ਸਮੇਂ ਉਹ ਟੋਕਰੀ ਬਣਾਉਣ,ਮਧੂ ਮੱਖੀ ਪਾਲਣ ਅਤੇ ਘਰੇਲੂ ਬਗੀਚੀ ਵਰਗੇ ਹੋਰ ਹੁਨਰ ਸਿੱਖਦੀਆਂ ਹਨ।

ਅਸੀ ਟੈਲੀ-ਮੈਡੀਸਨ(Tele-Medicine) ਅਤੇ ਟੈਲੀ-ਨੈੱਟਵਰਕ(Tele-Network) ਲਈ ਪੈਨ(Pan) ਅਫਰੀਕਾ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਪਤਾ ਕਰ ਲਿਆ ਹੈ, ਜਿਸ ਵਿੱਚ 48 ਅਫਰੀਕੀ ਮੁਲਕ ਸ਼ਾਮਲ ਹਨ।ਭਾਰਤ ਦੀਆਂ ਪੰਜ ਪ੍ਰਮੁੱਖ ਯੂਨੀਵਰਸਿਟੀਆਂ ਨੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਾਮਾਂ ਲਈ ਸਰਟੀਫਿਕੇਟ ਦੀ ਸੁਵਿਧਾ ਵੀ ਕੀਤੀ ਹੈ।12 ਸੁਪਰ ਸਪੈਸ਼ਲਸਿਟੀ ਹਸਪਤਾਲਾਂ ਨੇ ਸਲਾਹ ਮਸ਼ਵਰੇ ਅਤੇ ਨਿਰੰਤਰ ਮੈਡੀਕਲ ਸਿੱਖਿਆ ਪ੍ਰਦਾਨ ਕੀਤੀ ਹੈ। ਲਗਪਗ 7 ਹਜ਼ਾਰ ਵਿਦਿਆਰਥੀਆਂ ਨੇ ਆਪਣੀ ਪੜਾਈ ਪੂਰੀ ਕੀਤੀ ਹੈ । ਅਸੀਂ ਜਲਦੀ ਹੀ ਅਗਲੇ ਪੜਾਅ ਨੂੰ ਸ਼ੁਰੂ ਕਰਨ ਜਾ ਰਹੇ ਹਾਂ।

ਅਸੀ ਸਾਲ 2012 ਵਿੱਚ ਅਫਰੀਕੀ ਦੇਸ਼ਾਂ ਲਈ ਸ਼ੁਰੂ ਕੀਤੇ ਗਏ ਕਪਾਹ ਤਕਨੀਕੀ ਸਹਾਇਤਾ ਪ੍ਰੋਗਰਾਮ ਨੂੰ ਛੇਤੀ ਹੀ ਸਫਲਤਾਪੂਰਵਕ ਪੂਰਾ ਕਰ ਲਵਾਂਗੇ ।ਇਹ ਪ੍ਰੋਜੈਕਟ ਬੇਨਿਨ, ਬੁਰਕੀਨਾ ਫਾਸੋ,ਚਾਡ,ਮਲਾਵੀ,ਨਾਈਜੀਰੀਆ ਅਤੇ ਯੂਗਾਂਡਾ ਵਿੱਚ ਲਾਗੂ ਕੀਤਾ ਗਿਆ ਸੀ।

ਦੋਸਤੋ,

ਪਿਛਲੇ ਪੰਦਰਾਂ ਸਾਲਾਂ ਦੌਰਾਨ ਭਾਰਤ-ਅਫਰੀਕਾ ਵਪਾਰ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਸਾਲ 2014-15 ਵਿੱਚ ਪਿਛਲੇ ਪੰਜ ਸਾਲਾਂ ਨਾਲੋ ਦੋ ਗੁਣਾ ਦਾ ਹੋ ਕੇ ਤਕਕਰੀਬਨ 72 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਸਾਲ 2015-16 ਵਿੱਚ ਭਾਰਤ ਦਾ ਅਫਰੀਕਾ ਨਾਲ ਵਸਤੂ ਵਪਾਰ,ਅਮਰੀਕਾ ਅਤੇ ਭਾਰਤ ਦਰਮਿਆਨ ਵਸਤੂ ਵਪਾਰ ਨਾਲੋ ਵੱਧ ਸੀ।

ਭਾਰਤ, ਅਫਰੀਕਾ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਅਮਰੀਕਾ ਤੇ ਜਪਾਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ।ਟੋਕੀਓ ਜਾਣ ਸਮੇਂ ਪ੍ਰਧਾਨ ਮੰਤਰੀ ਅਬੇ ਨਾਲ ਹੋਈ ਵਿਸਤਾਰ ਪੂਰਵਕ ਗੱਲਬਾਤ ਨੂੰ ਮੈਂ ਖੁਸ਼ੀ ਨਾਲ ਯਾਦ ਕਰਦਾ ਹਾਂ। ਅਸੀਂ, ਸਾਰਿਆਂ ਲਈ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਤੇ ਚਰਚਾ ਕੀਤੀ। ਆਪਣੀ ਸੰਯੁਕਤ ਘੌਸ਼ਣਾ ਵਿੱਚ ਅਸੀਂ ਇੱਕ ਏਸ਼ੀਆ-ਅਫਰੀਕਾ ਗ੍ਰੋਥ ਕੌਰੀਡੋਰ ਦਾ ਉਲੇਖ ਕੀਤਾ ਸੀ ਅਤੇ ਅਫਰੀਕਾ ਤੋਂ ਆਏ ਸਾਡੇ ਭਰਾਵਾਂ ਅਤੇ ਭੈਣਾਂ ਨਾਲ ਅੱਗੇ ਦੀ ਗੱਲਬਾਤ ਦਾ ਪ੍ਰਸਤਾਵ ਪੇਸ਼ ਕੀਤਾ ਗਿਆ।
ਭਾਰਤੀ ਅਤੇ ਜਪਾਨੀ ਖੋਜ ਸੰਸਥਾਵਾਂ ਇੱਕ ਵਿਜ਼ਨ ਦਸਤਾਵੇਜ਼ ਨਾਲ ਸਾਹਮਣੇ ਆਈਆਂ ਹਨ। ਇਸ ਨੂੰ ਇਕੱਠੇ ਰੱਖਣ ਲਈ ਮੈਂ RIS, ERIA and IDE-JETRO ਨੂੰ ਉਹਨਾਂ ਦੀਆਂ ਕੋਸ਼ਿਸ਼ਾਂ ਲਈ ਵਧਾਈ ਦਿੰਦਾ ਹਾਂ । ਇਹ ਅਫਰੀਕਾ ਦੇ ਬੁੱਧੀਜੀਵੀ ਭਾਈਚਾਰੇ ਦੇ ਸਲਾਹ ਮਸ਼ਵਰੇ ਨਾਲ ਹੀ ਕੀਤਾ ਗਿਆ ਹੈ।ਮੈਂ ਸਮਝਦਾ ਹਾਂ ਕਿ ਵਿਜ਼ਨ ਦਸਤਾਵੇਜ਼ ਨੂੰ ਬਾਅਦ ਵਿੱਚ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ ਇਹ ਵਿਚਾਰ ਹੈ ਕਿ ਭਾਰਤ ਅਤੇ ਜਪਾਨ ਹੋਰ ਤਿਆਰ ਸਾਥੀਆਂ ਨਾਲ ਮਿਲ ਕੇ ਹੁਨਰ,ਸਿਹਤ,ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਸੰਪਰਕ ਖੇਤਰ ਵਿੱਚ ਸਾਂਝੀਆਂ ਪਹਿਲਕਦਮੀਆਂ ਦੀ ਭਾਲ ਕਰਨਗੇ।

ਸਾਡੀ ਭਾਈਵਾਲੀ ਕੇਵਲ ਸਰਕਾਰਾਂ ਤੱਕ ਸੀਮਤ ਨਹੀਂ ਹੈ।ਭਾਰਤ ਦਾ ਨਿੱਜੀ ਖੇਤਰ ਵੀ ਇਸ ਹੁਲਾਰੇ ਨੂੰ ਅੱਗੇ ਵਧਾਉਣ ਵਿੱਚ ਸਭ ਤੋਂ ਅੱਗੇ ਖੜ੍ਹਾ ਹੈ। 1996 ਤੋਂ 2016 ਤੱਕ ਭਾਰਤੀ ਵਿਦੇਸ਼ੀ ਸਿੱਧੇ ਨਿਵੇਸ਼ ਦਾ ਲਗਪਗ ਪੰਜਵਾਂ ਹਿੱਸਾ ਅਫਰੀਕਾ ਵਿੱਚ ਲਗਾਇਆ ਗਿਆ ਹੈ। ਭਾਰਤ ਇਸ ਮਹਾਂਦੀਪ ਵਿੱਚ ਨਿਵੇਸ਼ ਕਰਨ ਵਾਲਾ ਪੰਜਵਾਂ ਵੱਡਾ ਦੇਸ਼ ਹੈ,ਜਿਸ ਨੇ ਪਿਛਲੇ ਸਾਲਾਂ ਦੌਰਾਨ 54 ਬਿਲੀਅਨ ਡਾਲਰ ਨਿਵੇਸ਼ ਕਰਕੇ ਅਫਰੀਕੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।

ਸਾਨੂੰ ਅਫਰੀਕੀ ਦੇਸ਼ਾਂ ਦੇ ਅੰਤਰਰਾਸ਼ਟਰੀ ਸੋਲਰ ਗਠਜੋੜ ਦੀ ਪਹਿਲਕਦਮੀ ਤੇ ਦਿੱਤੀ ਗਈ ਪ੍ਰਤੀਕਿਰਿਆ ਦੁਆਰਾ ਉਤਸ਼ਾਹਿਤ ਕੀਤਾ ਗਿਆ ਹੈ, ਜਿਸਨੂੰ ਨਵੰਬਰ 2015 ਵਿੱਚ ਪੈਰਿਸ ਵਿੱਚ ਹੋਏ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਸ਼ੁਰੂ ਕੀਤਾ ਗਿਆ ਸੀ।ਗਠਜੋੜ ਨੂੰ ਆਪਣੀਆਂ ਵਿਸ਼ੇਸ਼ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਸੂਰਜੀ ਸਾਧਨਾਂ ਨਾਲ ਭਰਪੂਰ ਦੇਸ਼ਾਂ ਦੇ ਗਠਜੋੜ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਮੈਨੂੰ ਇਹ ਦੇਖ ਕਿ ਖੁਸ਼ੀ ਹੁੰਦੀ ਹੈ ਕਈ ਅਫਰੀਕੀ ਦੇਸ਼ਾਂ ਨੇ ਇਸ ਪਹਿਲ ਲਈ ਆਪਣਾ ਸਮਰਥਨ ਵਧਾਇਆ ਹੈ।

ਨਵ-ਵਿਕਾਸ ਬੈਂਕ ਦੇ ਸੰਸਥਾਪਕ ਦੇ ਰੂਪ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਵਿੱਚ ਖੇਤਰੀ ਕੇਂਦਰ ਖੋਲਣ ਦਾ ਸਮਰਥਨ ਕੀਤਾ ਹੈ। ਇਹ ਨਵ-ਵਿਕਾਸ ਬੈਂਕ ਅਤੇ ਅਫਰੀਕਾ ਦੇ ਵਿਕਾਸ ਬੈਂਕ ਸਮੇਤ ਹੋਰ ਵਿਕਾਸ ਭਾਈਵਾਲਾਂ ਦਰਮਿਆਨ ਸਹਿਯੋਗ ਨੂੰ ਵਧਾਉਣ ਲਈ ਮੰਚ ਪ੍ਰਦਾਨ ਕਰੇਗਾ। ਭਾਰਤ 1982 ਵਿੱਚ ਅਫਰੀਕੀ ਵਿਕਾਸ ਕੋਸ਼ ਅਤੇ 1983 ਵਿੱਚ ਅਫਰੀਕੀ ਵਿਕਾਸ ਬੈਂਕ ਵਿੱਚ ਸ਼ਾਮਲ ਹੋਇਆ ਸੀ।ਭਾਰਤ ਅਫਰੀਕੀ ਵਿਕਾਸ ਬੈਂਕ ਦੇ ਆਮ ਪੂੰਜੀ ਵਾਲੇ ਵਾਧੇ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ।ਹਾਲ ਹੀ ਵਿੱਚ ਭਾਰਤ ਨੇ ਅਫਰੀਕਨ ਵਿਕਾਸ ਬੈਂਕ ਫੰਡ ਦੀ ਪੂਰਤੀ ਲਈ 29 ਮਿਲੀਅਨ ਡਾਲਰ ਦਿੱਤੇ ਸਨ। ਅਸੀਂ ਗਰੀਬ ਕਰਜ਼ਦਾਰ ਦੇਸ਼ਾਂ ਅਤੇ ਬਹੁਪੱਖੀ ਕਰਜ਼ ਨਿਕਾਸੀ ਦੀਆਂ ਪਹਿਲਕਦਮੀਆਂ ਵਿੱਚ ਯੋਗਦਾਨ ਪਾਇਆ ਹੈ।

ਇਹਨਾਂ ਬੈਠਕਾਂ ਤੋ ਇਲਾਵਾ ਭਾਰਤ ਸਰਕਾਰ ਭਾਰਤੀ ਉਦਯੋਗਿਕ ਸੰਘ ਨਾਲ ਸਾਂਝੇਦਾਰੀ ਤੇ ਇੱਕ ਸੰਮੇਲਨ ਅਤੇ ਗੱਲਬਾਤ ਦਾ ਆਯੋਜਨ ਕਰ ਰਹੀ ਹੈ। ਇਸ ਤੋਂ ਇਲਾਵਾ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਨਾਲ ਮਿਲ ਕੇ ਇੱਕ ਪ੍ਰਦਰਸ਼ਨੀ ਵੀ ਲਾਈ ਗਈ ਹੈ।ਇਸ ਦੇ ਮਹੱਤਵਪੂਰਨ ਖੇਤਰਾਂ ਵਿੱਚ ਖੇਤੀਬਾੜੀ ਤੋਂ ਨਵੀਨਤਾ ਅਤੇ ਨਵੀਆਂ ਸ਼ੁਰੂਆਤਾਂ(New Start ups)ਅਤੇ ਹੋਰ ਖੇਤਰ ਵੀ ਸ਼ਾਮਲ ਹਨ।

ਇਸ ਸਮਾਗਮ ਦਾ ਮੁੱਖ ਵਿਸ਼ਾ ਹੈ, “ਅਫਰੀਕਾ ਵਿੱਚ ਪੂੰਜੀ ਨਿਰਮਾਣ ਲਈ ਖੇਤੀਬਾੜੀ ਨੂੰ ਤਬਦੀਲ ਕਰਨਾ“ ਇਹ ਉਹ ਖੇਤਰ ਹੈ, ਜਿੱਥੇ ਭਾਰਤ ਅਤੇ ਬੈਂਕ ਆਪਸ ਵਿੱਚ ਲਾਭਕਾਰੀ ਤਰੀਕੇ ਨਾਲ ਜੁੜਦੇ ਹਨ । ਮੈਂ ਪਹਿਲਾ ਹੀ ਕਪਾਹ ਤਕਨੀਕੀ ਸਹਾਇਤਾ ਦਾ ਜ਼ਿਕਰ ਕੀਤਾ ਹੈ।

ਭਾਰਤ ਵਿੱਚ ਮੈਂ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ।ਇਸ ਵਿੱਚ ਸੁਧਰੇ ਹੋਏ ਬੀਜਾਂ ਅਤੇ ਅਨੁਕੂਲ ਇਨਪੁਟ ਅਤੇ ਬਿਹਤਰ ਬਜ਼ਾਰੂ ਬੁਨਿਆਦੀ ਢਾਂਚੇ ਲਈ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਫਸਲੀ ਘਾਟੇ ਨੂੰ ਘਟਾਇਆ ਜਾ ਸਕੇ। ਭਾਰਤ ਤੁਹਾਡੇ ਅਨੁਭਵ ਤੋ ਸਿੱਖਣ ਲਈ ਉਤਸੁਕ ਹੈ, ਤਾਂ ਕਿ ਅਸੀਂ ਇਸ ਪਹਿਲਕਦਮੀ ਨੂੰ ਹੋਰ ਅੱਗੇ ਵਧਾ ਸਕੀਏ।

ਮੇਰੇ ਅਫਰੀਕੀ ਭਰਾਵੋ ਤੇ ਭੈਣੋਂ,

ਸਾਡੇ ਲਈ ਬਹੁਤੀਆਂ ਚਣੌਤੀਆਂ ਇੱਕੋ ਜਿਹੀਆਂ ਹਨ,ਜਿਵੇਂ ਗਰੀਬਾਂ ਅਤੇ ਕਿਸਾਨਾਂ ਨੂੰ ਉੱਪਰ ਚੁੱਕਣਾ,ਮਹਿਲਾ ਸਸ਼ਕਤੀਕਰਣ,ਪੇਂਡੂ ਭਾਈਚਾਰੇ ਨੂੰ ਵਿੱਤੀ ਸਹਾਇਤਾ ਯਕੀਨੀ ਬਣਾਉਣਾ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ।ਸਾਨੂੰ ਇਹ ਸਾਰਾ ਕੁਝ ਵਿੱਤੀ ਸੀਮਾਵਾਂ ਅੰਦਰ ਰਹਿ ਕੇ ਕਰਨਾ ਪਵੇਗਾ।ਸਾਨੂੰ ਮੰਹਿਗਾਈ ਨੂੰ ਕੰਟਰੋਲ ਕਰਨ ਅਤੇ ਵਪਾਰ ਵਿੱਚ ਸੰਤੁਲਨ ਬਣਾਉਣ ਲਈ ਵਿਆਪਕ ਮੈਕਰੋ(Macro) ਆਰਥਿਕਤਾ ਨੂੰ ਬਣਾਈ ਰੱਖਣ ਦੀ ਲੋੜ ਹੈ।ਸਾਡੇ ਕੋਲ ਇਹਨਾਂ ਸਾਰੇ ਖੇਤਰਾਂ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਬਹੁਤ ਕੁਝ ਹੈ। ਉਦਾਹਰਨ ਦੇ ਤੌਰ ਤੇ ਘੱਟ ਕੈਸ਼ ਵਾਲੀ ਆਰਥਿਕਤਾ ਵੱਲ ਵਧਣਾ,ਅਸੀਂ ਕੁਝ ਮਹੱਤਵਪੂਰਨ ਸੁਧਾਰਾਂ ਤੋਂ ਸਿੱਖਿਆ ਹੈ ਜਿਵੇਂ ਕਿ ਅਫਰੀਕੀ ਦੇਸ਼ ਕੀਨੀਆ ਨੇ ਮੋਬਾਈਲ ਬੈਕਿੰਗ ਦੇ ਖੇਤਰ ਵਿੱਚ ਕੀਤਾ ਹੈ।

ਮੈਨੂੰ ਤੁਹਾਡੇ ਨਾਲ ਇਹ ਸਾਂਝਾ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ, ਅਸੀਂ ਪਿਛਲੇ ਤਿੰਨਾਂ ਸਾਲਾਂ ਵਿੱਚ ਵਿਆਪਕ ਆਰਥਿਕਤਾ ਦੇ ਸੂਚਕਾਂ ਨੂੰ ਬਿਹਤਰ ਕੀਤਾ ਹੈ।ਇਸ ਨਾਲ ਵਿੱਤ ਘਾਟਾ,ਵਪਾਰ ਦੇ ਭੁਗਤਾਨ ਘਾਟੇ ਵਿੱਚ ਸੰਤੁਲਨ ਅਤੇ ਮੁਦਰਾ ਸਫੀਤੀ ਦਾ ਪੱਧਰ ਘੱਟ ਹੋਇਆ ਹੈ। ਇਸ ਦੇ ਨਾਲ ਹੀ ਜੀ.ਡੀ.ਪੀ ਵਿਕਾਸ ਦਰ ਵਿੱਚ ਵਾਧਾ,ਵਿਦੇਸ਼ੀ ਮੁਦਰਾ ਭੰਡਾਰ ਅਤੇ ਜਨਤਕ ਪੂੰਜੀ ਨਿਵੇਸ਼ ਵਿੱਚ ਵੀ ਵਾਧਾ ਹੋ ਰਿਹਾ ਹੈ।ਇਸੇ ਸਮੇਂ ਹੀ ਅਸੀਂ ਵਿਕਾਸ ਦੇ ਖੇਤਰ ਵਿੱਚ ਕੁਝ ਮਹੱਤਵਪੂਰਨ ਸੁਧਾਰ ਕੀਤੇ ਹਨ।

ਅਫਰੀਕੀ ਵਿਕਾਸ ਬੈਂਕ ਦੇ ਮਾਨਯੋਗ ਪ੍ਰਧਾਨ, ਇਹ ਦੱਸਿਆ ਗਿਆ ਹੈ ਕਿ ਤੁਸੀ ਹੋਰ ਵਿਕਾਸਸ਼ੀਲ ਮੁਲਕਾਂ ਦੇ ਲਈ ਪਾਠ ਪੁਸਤਕਾਂ ਦੇ ਅਧਿਆਏ ਦੇ ਰੂਪ ਵਿੱਚ ਸਾਡੇ ਹਾਲ ਹੀ ਦੇ ਚੁੱਕੇ ਗਏ ਕਦਮਾਂ ਦਾ ਵਰਣਨ ਕੀਤਾ ਹੈ ਅਤੇ ਤੁਸੀ ਭਾਰਤ ਨੂੰ ਵਿਕਾਸ ਦਾ ਪ੍ਰਕਾਸ਼ ਸਤੰਭ ‘ਬੀਕਨ'(Beacon) ਕਿਹਾ ਹੈ।ਇਸ ਪ੍ਰਕਾਰ ਦੇ ਸ਼ਬਦਾਂ ਲਈ ਅਸੀ ਤੁਹਾਡਾ ਧੰਨਵਾਦ ਕਰਦੇ ਹਾਂ। ਮੈਨੂੰ ਇਹ ਵੀ ਪਤਾ ਲਗਾ ਹੈ ਕਿ, ਤੁਸੀਂ ਕੁਝ ਸਮਾਂ ਪਹਿਲਾ ਹੈਦਰਾਬਾਦ ਵਿੱਚ ਹੀ ਸਿੱਖਿਆ ਹਾਸਲ ਕੀਤੀ ਸੀ। ਹਾਲਾਂਕਿ ਮੈਨੂੰ ਕਹਿਣਾ ਚਾਹੀਦਾ ਹੈ ਕਿ ਮੈ ਅੱਗੇ ਤੋਂ ਅਜਿਹੀਆਂ ਚੁਣੌਤੀਆਂ ਤੇ ਧਿਆਨ ਕੇਂਦਰਿਤ ਕਰਦਾ ਰਹਾਂਗਾ ਇਸੇ ਵਿਸ਼ੇ ਵਿੱਚ ਮੈਂ ਸੋਚਿਆ ਕਿ ਤੁਹਾਡੇ ਨਾਲ ਕੁਝ ਰਣਨੀਤੀਆਂ ਸਾਂਝੀਆਂ ਕਰ ਸਕਦਾ ਹਾਂ,ਜਿਨ੍ਹਾਂ ਦਾ ਪ੍ਰਯੋਗ ਅਸੀਂ ਪਿਛਲੇ ਤਿੰਨ ਸਾਲਾਂ ਵਿੱਚ ਕੀਤਾ ਹੈ।

ਅਸੀ ਗਰੀਬਾਂ ਨੂੰ ਸਿੱਧੇ ਤੌਰ ਤੇ ਕੀਮਤ ਰਿਆਇਤਾਂ ਦੇਣ ਦੀ ਬਜਾਏ ਸਿੱਧੀ ਸਬਸਿਡੀ ਦੇ ਕੇ ਵੱਡੀ ਵਿੱਤੀ ਬੱਚਤ ਪ੍ਰਾਪਤ ਕੀਤੀ ਹੈ । ਪਿਛਲੇ ਤਿੰਨ ਸਾਲਾਂ ਵਿੱਚ ਕੇਵਲ ਰਸੋਈ ਗੈਸ ਉੱਪਰ ਅਸੀ 4 ਬਿਲੀਅਨ ਡਾਲਰ ਦੀ ਬੱਚਤ ਕੀਤੀ ਹੈ। ਇਸ ਤੋਂ ਇਲਾਵਾ ਮੈਂ ਸਮ੍ਰਿਧ ਲੋਕਾਂ ਨੂੰ ਗੈਸ ਸਬਸਿਡੀ ਤਿਆਗਣ ਦੀ ਅਪੀਲ ਕੀਤੀ ਹੈ। ਅਸੀ ਸਬਸਿਡੀ ਦੀ Give it up ਸਕੀਮ ਤਹਿਤ ਇਹ ਵਾਅਦਾ ਕੀਤਾ ਸੀ ਕਿ, ਅਸੀਂ ਇਸ ਬੱਚਤ ਦੀ ਵਰਤੋਂ ਗਰੀਬ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਦੇਣ ਲਈ ਕਰਾਂਗੇ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 10 ਮਿਲੀਅਨ ਭਾਰਤੀਆਂ ਨੇ ਗੈਸ ਸਬਸਿਡੀ ਤਿਆਗ ਦਿੱਤੀ ਹੈ।ਇਹਨਾਂ ਬੱਚਤਾਂ ਲਈ ਮੈਂ ਧੰਨਵਾਦ ਕਰਦਾ ਹਾਂ।ਅਸੀਂ 50 ਮਿਲੀਅਨ ਗਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਾਉਣ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ 15 ਮਿਲੀਅਨ ਤੋ ਜ਼ਿਆਦਾ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ । ਇਸ ਨਾਲ ਪੇਂਡੂ ਖੇਤਰ ਵਿੱਚ ਔਰਤਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਵੇਗਾ। ਇਹ ਉਹਨਾਂ ਨੂੰ ਖਾਣਾ ਬਣਾਉਣ ਸਮੇਂ ਲੱਕੜੀ ਦੇ ਬਾਲਣ ਤੋ ਹੋਣ ਵਾਲੇ ਖਤਰਨਾਕ ਸਿਹਤ ਪ੍ਰਭਾਵਾਂ ਨੂੰ ਉਨ੍ਹਾਂ ਲਈ ਘੱਟ ਕਰਦਾ ਹੈ। ਇਹ ਵਾਤਾਵਰਣ ਦੀ ਰੱਖਿਆ ਕਰਦਾ ਹੈ ਅਤੇ ਪ੍ਰਦੂਸ਼ਣ ਵੀ ਘਟਾਉਂਦਾ ਹੈ।ਇਹ “ਸੁਧਾਰ ਤੋ ਬਦਲਾਅ“-ਇੱਕ ਠੋਸ ਕਾਰਵਾਈ ਦਾ ਸਮੂਹ ਜਿਸ ਨਾਲ ਜੀਵਨ ਬਦਲਦਾ ਹੈ,ਦੀ ਉਦਾਹਰਨ ਹੈ।

ਕਿਸਾਨਾਂ ਲਈ ਵਰਤੀ ਜਾਣ ਵਾਲੀ ਯੂਰੀਆ ਖਾਦ ਦੀ ਵਰਤੋਂ ਕਈ ਗੈਰ ਖੇਤੀਬਾੜੀ ਜਿਵੇਂ ਰਸਾਇਣ ਬਣਾਉਣ ਵਰਗੇ ਕੰਮਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾਂਦੀ ਹੈ। ਇਸ ਲਈ ਅਸੀਂ ਨਿੰਮ ਦੀ ਪਰਤ ਵਾਲੇ ਯੂਰੀਆ ਦਾ ਉਤਪਾਦਨ ਸ਼ੁਰੂ ਕੀਤਾ ਹੈ।ਇਸ ਨਾਲ ਖਾਦ ਨੂੰ ਕਿਸੇ ਹੋਰ ਕੰਮ ਲਈ ਨਹੀ ਵਰਤਿਆ ਜਾ ਸਕਦਾ। ਇਸ ਦੇ ਨਾਲ ਹੀ ਸਾਡੇ ਕੋਲ ਕੇਵਲ ਵਿੱਤੀ ਬੱਚਤ ਹੀ ਨਹੀਂ ਬਲਕਿ ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਨਿੰਮ ਦੀ ਪਰਤ ਨੇ ਖਾਦ ਦੀ ਪ੍ਰਭਾਵਸ਼ੀਲਤਾ ਵਿੱਚ ਵੀ ਸੁਧਾਰ ਕੀਤਾ ਹੈ।ਅਸੀਂ ਆਪਣੇ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਪ੍ਰਦਾਨ ਕਰ ਰਹੇ ਹਾਂ, ਜਿਸ ਨਾਲ ਕਿਸਾਨਾਂ ਨੂੰ ਮਿੱਟੀ ਦੀਆਂ ਕਮੀਆਂ-ਪੇਸ਼ੀਆਂ ਦਾ ਪਤਾ ਲਗਦਾ ਹੈ ਅਤੇ ਉਹਨਾਂ ਨੂੰ ਬਿਹਤਰ ਖਾਦ ਮਿਸ਼ਰਣ ਪਾਉਣ ਦੀ ਸਲਾਹ ਮਿਲਦੀ ਹੈ। ਇਹ ਜ਼ਮੀਨ ਵਿੱਚ ਖਾਦਾਂ ਦੀ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਫਸਲੀ ਪੈਦਾਵਾਰ ਨੂੰ ਵਧਾਉਂਦਾ ਹੈ।
ਅਸੀਂ ਬੁਨਿਆਦੀ ਢਾਂਚੇ ਜਿਵੇਂ ਰੇਲਵੇ,ਸੜਕਾਂ,ਊਰਜਾ ਅਤੇ ਗੈਸ ਪਾਈਪ ਲਾਈਨਾਂ ਵਿੱਚ ਬੇਮਿਸਾਲ ਵਾਧਾ ਕੀਤਾ ਹੈ। ਅਗਲੇ ਸਾਲ ਤੱਕ ਦੇਸ਼ ਦਾ ਕੋਈ ਵੀ ਪਿੰਡ ਬਿਜਲੀ ਤੋ ਬਿਨ੍ਹਾਂ ਨਹੀਂ ਹੋਵੇਗਾ । ਸਾਡੇ ਕਲੀਨ ਗੰਗਾ,ਅਖੁੱਟ ਊਰਜਾ,ਡਿਜ਼ੀਟਲ ਇੰਡੀਆ,ਸਮਾਰਟ ਸ਼ਹਿਰ,ਸਭ ਲਈ ਘਰ, ਸਕਿੱਲ ਇੰਡੀਆ ਆਦਿ ਮਿਸ਼ਨਾਂ ਤਹਿਤ ਸਾਫ,ਵਧੇਰੇ ਖੁਸ਼ਹਾਲ,ਤੇਜੀ ਨਾਲ ਵਧ ਰਹੇ ਅਤੇ ਨਵੇਂ ਆਧੁਨਿਕ ਭਾਰਤ ਲਈ ਸਾਨੂੰ ਤਿਆਰ ਕਰ ਰਹੇ ਹਨ।ਸਾਡਾ ਟੀਚਾ ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਵਿਕਾਸ ਦੇ ਇੰਜਣ ਦੇ ਨਾਲ ਨਾਲ ਵਾਤਾਵਰਣ ਅਨੁਕੂਲ ਵਿਕਾਸ ਵਿੱਚ ਉਦਾਹਰਣ ਵਜੋਂ ਪੇਸ਼ ਕਰਨਾ ਹੈ।

ਦੋ ਅਹਿਮ ਤੱਤ ਹਨ ਜੋ ਸਾਡੀ ਮਦਦ ਕਰਦੇ ਹਨ।ਪਰਿਵਰਤਨ ਦਾ ਪਹਿਲਾ ਸਮੂਹ ਬੈਂਕਿੰਗ ਪ੍ਰਣਾਲੀ ਵਿੱਚ ਹੈ।ਪਿਛਲੇ ਤਿੰਨ ਸਾਲਾਂ ਵਿੱਚ ਅਸੀਂ ਵਿਆਪਕ ਬੈਕਿੰਗ ਨੂੰ ਪ੍ਰਾਪਤ ਕੀਤਾ ਹੈ। ਅਸੀ ਜਨ-ਧਨ ਯੋਜਨਾ ਜਾਂ ਲੋਕਾਂ ਦੀ ਪੂੰਜੀ ਮੁਹਿੰਮ ਸ਼ੁਰੂ ਕੀਤੀ ਸੀ,ਜਿਸ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਗਰੀਬ ਲੋਕਾਂ ਲਈ 280 ਮਿਲੀਅਨ ਬੈਂਕ ਖਾਤੇ ਖੋਲ੍ਹੇ ਗਏ । ਇਸ ਪਹਿਲਕਦਮੀ ਸਦਕਾ ਹਰ ਭਾਰਤੀ ਪਰਿਵਾਰ ਕੋਲ ਇੱਕ ਬੈਂਕ ਖਾਤਾ ਹੈ। ਆਮ ਤੌਰ ਤੇ ਬੈਂਕਾਂ ਕਾਰੋਬਾਰ ਅਤੇ ਸ਼ਾਹੂਕਾਰਾਂ ਦੀ ਮਦਦ ਨਾਲ ਸਬੰਧਿਤ ਹੁੰਦੀਆਂ ਹਨ, ਪਰ ਅਸੀਂ ਉਹਨਾਂ ਨੂੰ ਵਿਕਾਸ ਦੀ ਦੌੜ ਵਿੱਚ ਗਰੀਬਾਂ ਦੀ ਮਦਦ ਕਰਨ ਲਈ ਸ਼ਾਮਲ ਕੀਤਾ ਹੈ।ਅਸੀਂ ਆਪਣੇ ਸਰਕਾਰੀ ਬੈਂਕਾਂ ਨੂੰ ਰਾਜਨੀਤਿਕ ਫੈਸਲਿਆਂ ਤੋ ਮੁਕਤ ਕਰਕੇ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਦੇ ਜ਼ਰੀਏ ਯੋਗਤਾ ਤੇ ਅਧਾਰਿਤ ਅਧਿਕਾਰੀਆਂ ਦੀ ਨਿਯੁਕਤੀ ਨਾਲ ਇਸ ਨੂੰ ਹੋਰ ਮਜ਼ਬੂਤ ਕੀਤਾ ਹੈ।

ਸਾਡੀ ਆਧਾਰ(AADHAR) ਨਾਮਕ ਵਿਆਪਕ ਬਾਇਓਮੀਟ੍ਰਿਕ ਪਹਿਚਾਣ ਪ੍ਰਣਾਲੀ ਦੂਸਰਾ ਮਹੱਤਵਪੂਰਨ ਤੱਤ ਹੈ।ਇਹ ਉਹਨਾਂ ਲੋਕ ਨੂੰ ਲਾਭ ਪ੍ਰਾਪਤੀ ਦਾ ਦਾਅਵਾ ਕਰਨ ਤੋਂ ਰੋਕਦਾ ਹੈ, ਜੋ ਲਾਭ ਦੇ ਯੋਗ ਨਹੀ ਹਨ। ਇਹ ਸਾਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ । ਕਿ ਗੈਰ ਅਸਲੀ ਦਾਅਵਿਆਂ ਨੂੰ ਛੱਡ ਕੇ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਾਲਿਆਂ ਨੂੰ ਸਹਾਇਤਾ ਅਸਾਨੀ ਨਾਲ ਪ੍ਰਾਪਤ ਹੋ ਸਕੇ।

ਦੋਸਤੋ,

ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਲਈ ਇਹ ਸਲਾਨਾ ਬੈਠਕ ਬਹੁਤ ਹੀ ਸਫਲ ਅਤੇ ਲਾਭਕਾਰੀ ਹੋਵੇਗੀ ।ਖੇਡਾਂ ਦੇ ਖੇਤਰ ਵਿੱਚ ਭਾਰਤ ਲੰਬੀ ਦੂਰੀ ਦੀ ਦੌੜ ਵਿੱਚ ਅਫਰੀਕਾ ਨਾਲ ਮੁਕਾਬਲਾ ਨਹੀਂ ਕਰ ਸਕਦਾ।ਪਰ ਮੈਂ ਤੁਹਾਨੂੰ ਭਰੋਸਾ ਦਿਵਾਉਦਾ ਹਾਂ ਕਿ, ਭਾਰਤ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇਗਾ ਅਤੇ ਬਿਹਤਰ ਭਵਿੱਖ ਦੀ ਲੰਬੀ ਅਤੇ ਮੁਸ਼ਕਿਲ ਦੌੜ ਵਿੱਚ ਹਮੇਸ਼ਾ ਤੁਹਾਡਾ ਸਹਿਯੋਗ ਕਰੇਗਾ।

ਮਾਣਯੋਗ ਦੇਵੀਓ ਅਤੇ ਸੱਜਣੋ,

ਮੈਂ ਅਧਿਕਾਰਿਤ ਤੌਰ ਤੇ ਅਫਰੀਕੀ ਵਿਕਾਸ ਬੈਂਕ ਦੇ ਬੋਰਡ ਆਵ੍ ਗਵਰਨਰਜ਼ ਦੀਆਂ ਸਲਾਨਾ ਬੈਠਕਾਂ ਸ਼ੁਰੂ ਕਰਨ ਦੀ ਘੋਸ਼ਣਾ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ।

ਧੰਨਵਾਦ। ***

AKT/SH