Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਧਿਆਪਕ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਅਧਿਆਪਕ ਭਾਈਚਾਰੇ ਨੂੰ ਨਮਨ ਕੀਤਾ; ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ‘ਤੇ ਅਧਿਆਪਕ ਭਾਈਚਾਰੇ ਨੂੰ ਨਮਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਅਧਿਆਪਕ ਦਿਵਸ ‘ਤੇ ਮੈਂ ਅਧਿਆਪਕ ਭਾਈਚਾਰੇ ਨੂੰ ਨਮਨ ਕਰਦਾ ਹਾਂ ਜਿਹੜਾ ਮਨਾਂ ਨੂੰ ਵਿਕਸਤ ਕਰਨ ਲਈ ਸਮਰਪਿਤ ਹੈ ਅਤੇ ਸਮਾਜ ਵਿੱਚ ਵਿੱਦਿਆ ਦੀਆਂ ਖੁਸ਼ੀਆਂ ਫੈਲਾ ਰਿਹਾ ਹੈ।

ਇੱਕ ਵਿਲੱਖਣ ਅਧਿਆਪਕ ਅਤੇ ਸਟੇਟਸਮੈਨ ਡਾ. ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਮੇਰੇ ਵੱਲੋਂ ਸ਼ਰਧਾਂਜਲੀਆਂ।
‘ਨਿਊ ਇੰਡੀਆ’ ਦਾ ਸੁਪਨਾ ਜੋ ਕਿ ਵਿਸ਼ੇਸ਼ ਖੋਜ ਅਤੇ ਇਨੋਵੇਸ਼ਨ ‘ਤੇ ਅਧਾਰਤ ਹੈ, ਇਸ ਨੂੰ ਪੂਰਾ ਕਰਨ ਵਿੱਚ ਅਧਿਆਪਕਾਂ ਦੀ ਕੇਂਦਰੀ ਭੂਮਿਕਾ ਹੈ।

ਆਓ ਅਗਲੇ 5 ਵਰ੍ਹੇ , ‘ਬਦਲਣ ਲਈ ਪੜ੍ਹਾਈਏ, ਸਸ਼ਕਤ ਕਰਨ ਲਈ ਸਿਖਾਈਏ ਅਤੇ ਅਗਵਾਈ ਕਰਨ ਲਈ ਸਿੱਖੀਏ।’ (‘teach to transform, educate to empower and learn to lead’)

******

AKT/AK