Search

ਪੀਐੱਮਇੰਡੀਆਪੀਐੱਮਇੰਡੀਆ

ਮੀਡੀਆ ਕਵਰੇਜ

media coverage
21 Jan, 2025
ਭਾਰਤੀ ਆਟੋ ਦਿੱਗਜ ਟਾਟਾ ਮੋਟਰਸ ਅਤੇ ਮਹਿੰਦਰਾ ਐਂਡ ਮਹਿੰਦਰਾ ਘਰੇਲੂ ਈਵੀ (EV) ਪੈਸੰਜਰ ਵ੍ਹੀਕਲ ਸੈੱਗਮੈਂਟ ਵਿੱਚ ਮੋਹਰੀ ਹਨ।
ਭਾਰਤ ਵਿੱਚ ਕੁੱਲ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2024 ਵਿੱਚ 14.08 ਲੱਖ ਯੂਨਿਟਸ ਨੂੰ ਪਾਰ ਕਰ ਗਈ, ਜਿਸ ਨਾਲ ਬਜ਼ਾਰ ਵਿੱਚ ਪ੍ਰਵੇਸ਼ ਦਰ 5.59 ਪ੍ਰਤੀਸ਼ਤ ਹੋ ਗਈ, ਜੋ ਪਿਛਲੇ ਵਰ੍ਹੇ 4.44 ਪ੍ਰਤੀਸ਼ਤ ਸੀ: ਕੇਂਦਰੀ ਮੰਤਰੀ ਐੱਚ ਡੀ ਕੁਮਾਰਸਵਾਮੀ
ਮਾਰੂਤੀ ਸੁਜ਼ੂਕੀ ਅਤੇ ਹੁੰਡਈ ਦੇ ਨਵੇਂ ਲਾਂਚ ਨਾਲ ਸਮਰਥਿਤ ਭਾਰਤ ਦੇ ਇਲੈਕਟ੍ਰਿਕ ਵਾਹਨ ਬਜ਼ਾਰ ਵਿੱਚ ਵਧਦੀ ਪ੍ਰਤੀਯੋਗਤਾ ਨਾਲ ਇਲੈਕਟ੍ਰਿਕ ਮੋਬਿਲਿਟੀ ਨੂੰ ਅਪਣਾਉਣ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
media coverage
21 Jan, 2025
ਵੋਲਟਾਸ ਉਨ੍ਹਾਂ 18 ਕੰਪਨੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਪੀਐੱਲਆਈ (PLI) ਯੋਜਨਾ ਦੇ ਤਹਿਤ ਚੁਣਿਆ ਗਿਆ ਹੈ।
ਪੀਐੱਲਆਈ (PLI) ਯੋਜਨਾ ਦਾ ਉਦੇਸ਼ ਏਅਰ ਕੰਡੀਸ਼ਨਿੰਗ ਅਤੇ ਐੱਲਈਡੀ ਸੈਕਟਰਾਂ ਵਿੱਚ ਭਾਰਤ ਦੇ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣਾ ਹੈ।
ਵੋਲਟਾਸ ਕੰਪੋਨੈਂਟਸ ਨੇ ਕੰਪ੍ਰੈੱਸਰ ਬਣਾਉਣ ਦੇ ਲਈ 257 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਜਤਾਈ ਹੈ। 51.5 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ, ਐੱਮਆਈਆਰਸੀ (MIRC) ਇਲੈਕਟ੍ਰੌਨਿਕਸ ਨੇ ਮੋਟਰਾਂ ਜਿਹੇ ਏਸੀ ਉਤਪਾਦ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
media coverage
21 Jan, 2025
ਕੋਵਿਡ-19 ਦੇ ਦੌਰਾਨ ਅਨਾਥ ਹੋਏ 4,500 ਤੋਂ ਜ਼ਿਆਦਾ ਬੱਚਿਆਂ ਦੀ ਮਦਦ ਦੇ ਲਈ ਪੀਐੱਮ ਕੇਅਰਸ ਫੰਡ ਵਿੱਚੋਂ 346 ਕਰੋੜ ਰੁਪਏ ਖਰਚ ਕੀਤੇ ਗਏ।
ਪੀਐੱਮ ਕੇਅਰਸ ਯੋਜਨਾ ਦੇ ਜ਼ਰੀਏ ਇਕੱਠੇ ਕੀਤੇ ਗਏ ਫੰਡਾਂ ਦਾ ਇਸਤੇਮਾਲ ਬੱਚਿਆਂ ਦੀ ਦੇਖਭਾਲ਼, ਸਿੱਖਿਆ ਅਤੇ ਕਲਿਆਣ ਦੇ ਲਈ ਕੀਤਾ ਗਿਆ, ਜੋ ਕਮਜ਼ੋਰ ਬੱਚਿਆਂ ਦੀ ਸੁਰੱਖਿਆ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਪੀਐੱਮ ਕੇਅਰਸ ਫੌਰ ਚਿਲਡਰਨ ਸਕੀਮ ਦੇ ਤਹਿਤ 10 ਲੱਖ ਰੁਪਏ ਦੀ ਮਦਦ, ਮੁਫ਼ਤ ਆਵਾਸ, ਸਕੂਲ ਵਿੱਚ ਦਾਖਲਾ, 5 ਲੱਖ ਰੁਪਏ ਦਾ ਸਿਹਤ ਬੀਮਾ ਅਤੇ 1-12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ 20,000 ਰੁਪਏ ਦਾ ਸਲਾਨਾ ਵਜ਼ੀਫ਼ਾ ਦਿੱਤਾ ਜਾਂਦਾ ਹੈ।
media coverage
21 Jan, 2025
ਵਰਲਡ ਇਕਨੌਮਿਕ ਫੋਰਮ (WEF) ਦੀ ਰਿਪੋਰਟ ਤਕਨੀਕ ਵਿਕਾਸ ਵਿੱਚ ਭਾਰਤ ਦੀ ਅਗਵਾਈ ‘ਤੇ ਪ੍ਰਕਾਸ਼ ਪਾਉਂਦੀ ਹੈ।
C4IR ਇੰਡੀਆ ਨੇ ਖੇਤੀਬਾੜੀ, ਸਿਹਤ ਅਤੇ ਹਵਾਬਾਜ਼ੀ ਵਿੱਚ ਤਕਨੀਕ ਦੇ ਜ਼ਰੀਏ 1.25 ਮਿਲੀਅਨ ਲੋਕਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਹੈ। ਹੁਣ ਸਥਾਈ ਸਮਾਜਿਕ ਪ੍ਰਭਾਵ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (AI), ਜਲਵਾਯੂ ਤਕਨੀਕ ਅਤੇ ਪੁਲਾੜ ਤਕਨੀਕ ਵਿੱਚ ਵਿਸਤਾਰ ਕਰ ਰਿਹਾ ਹੈ: ਜੇਰੇਮੀ ਜੁਰਗਨਸ, ਵਰਲਡ ਇਕਨੌਮਿਕ ਫੋਰਮ (Jeremy Jurgens, WEF)
ਭਾਰਤ ਤਕਨੀਕ-ਅਧਾਰਿਤ ਭਵਿੱਖ ਵਿੱਚ ਇੱਕ ਪ੍ਰਮੁੱਖ ਖਿਡਾਰੀ ਦੇ ਰੂਪ ‘ਚ ਸਥਾਪਿਤ ਹੈ।
media coverage
21 Jan, 2025
ਭਾਰਤੀ ਸੈਨਾ ਦੀ ਡੇਅਰਡੇਵਿਲਸ ਮੋਟਰਸਾਇਕਲ ਡਿਸਪਲੇਅ ਟੀਮ ਨੇ ਮੋਟਰਸਾਇਕਲ ਚਲਾਉਂਦੇ ਹੋਏ ਸਭ ਤੋਂ ਉੱਚਾ ਮਾਨਵ ਪਿਰਾਮਿਡ ਬਣਾ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ।
ਭਾਰਤੀ ਸੈਨਾ ਦੀ ਡੇਅਰਡੇਵਿਲਸ ਦੇ ਸਟੀਕਤਾ ਅਤੇ ਤਾਲਮੇਲ ਦੇ ਨਾਲ ਕੀਤੇ ਗਏ, ਇਸ ਕਾਰਨਾਮੇ ਨੇ ਉਨ੍ਹਾਂ ਦੇ ਅਦੁੱਤੀ ਕੌਸ਼ਲ ਅਤੇ ਟੀਮ ਵਰਕ ਨੂੰ ਪ੍ਰਦਰਸ਼ਿਤ ਕੀਤਾ।
ਭਾਰਤੀ ਸੈਨਾ ਦੇ ਡੇਅਰਡੇਵਿਲਸ ਨੇ ਇਸ ਅਦੁੱਤੀ ਪ੍ਰਦਰਸ਼ਨ ਵਿੱਚ 7 ਮੋਟਰਸਾਈਕਲਾਂ 'ਤੇ 40 ਜਵਾਨਾਂ ਨੇ ਮਿਲ ਕੇ 20.4 ਫੁੱਟ ਉੱਚਾ ਪਿਰਾਮਿਡ ਬਣਾਇਆ ਅਤੇ ਵਿਜੈ ਚੌਕ ਤੋਂ ਇੰਡੀਆ ਗੇਟ ਤੱਕ 2 ਕਿਲੋਮੀਟਰ ਦੀ ਦੂਰੀ ਤੈ ਕੀਤੀ।
media coverage
21 Jan, 2025
ਅਗਲੇ ਦਹਾਕੇ ਵਿੱਚ ਭਾਰਤ 'ਦੁਨੀਆ ਦਾ ਇੰਜੀਨੀਅਰ' ਹੋਵੇਗਾ: ਹੋਰਾਸੀਓ ਮਾਰਟਿਨ (Horacio Martin), ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਅਰਜਨਟੀਨਾ ਆਇਲ ਐਂਡ ਗੈਸ ਕੰਪਨੀ
ਟੈਕਨੋਲੋਜੀ ਅਤੇ ਮੈਨੂਫੈਕਚਰਿੰਗ ਵਿੱਚ ਭਾਰਤ ਦਾ ਵਧਦਾ ਪ੍ਰਭਾਵ, ਆਲਮੀ ਉਦਯੋਗਾਂ ਦੀ ਅਗਵਾਈ ਕਰ ਰਿਹਾ ਹੈ: ਹੋਰਾਸੀਓ ਮਾਰਟਿਨ
ਸੰਨ 2024 ਵਿੱਚ ਭਾਰਤ ਨੇ ਅਰਜਨਟੀਨਾ ਵਿੱਚ ਲਿਥੀਅਮ ਐਕਸਪਲੋਰੇਸ਼ਨ ਅਤੇ ਮਾਇਨਿੰਗ ਪ੍ਰੋਜੈਕਟ ਦੇ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ।
media coverage
21 Jan, 2025
24 ਕੰਪਨੀਆਂ ਨੇ ਏਸੀ (AC) ਅਤੇ ਐੱਲਈਡੀ (LED) ਕੰਪੋਨੈਂਟਸ ਦੇ ਲਈ ਪੀਐੱਲਆਈ (PLI) ਯੋਜਨਾ ਦੇ ਤਹਿਤ 3,516 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕੀਤਾ।
ਪੀਐੱਲਆਈ (PLI) ਯੋਜਨਾ ਵਿੱਚ 18 ਨਵੇਂ ਲਾਭਾਰਥੀਆਂ ਨੇ 2,299 ਕਰੋੜ ਰੁਪਏ ਹਾਸਲ ਕੀਤੇ, ਜਿਨ੍ਹਾਂ ਵਿੱਚ 10 ਏਸੀ ਕੰਪੋਨੈਂਟਸ ਵਿੱਚ ਅਤੇ 8 ਐੱਲਈਡੀ ਲਾਇਟਸ ਵਿੱਚ ਸ਼ਾਮਲ ਹਨ।
ਵ੍ਹਾਈਟ ਗੁਡਸ ਪੀਐੱਲਆਈ ਯੋਜਨਾ ਇੱਕ ਗੇਮ-ਚੇਂਜਰ ਹੈ, ਜੋ ਐਨਰਜੀ-ਐਫਿਸ਼ਿਐਂਟ ਕੰਪੋਨੈਂਟਸ ਦੇ ਨਾਲ ਭਾਰਤ ਦੇ ਇਲੈਕਟ੍ਰੌਨਿਕਸ ਸੈਕਟਰ ਵਿੱਚ ਤਕਨੀਕੀ ਪ੍ਰਗਤੀ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦੀ ਹੈ: ਜੋਸ਼ ਫੌਲਗਰ (Josh Foulger), ਪ੍ਰੈਜ਼ੀਡੈਂਟ, ਜ਼ੈੱਟਵਰਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸਮਾਇਲ ਇਲੈਕਟ੍ਰੌਨਿਕ
media coverage
21 Jan, 2025
ਭਾਰਤ ਨੇ ਮਹਾਕੁੰਭ ਦੇ ਜ਼ਰੀਏ ਵਿਸ਼ਵ ਪੱਧਰ 'ਤੇ ਮੇਕ ਇਨ ਇੰਡੀਆ ਨੂੰ ਹੁਲਾਰਾ ਦਿੱਤਾ।
ਚੋਟੀ ਦੀਆਂ ਭਾਰਤੀ ਕੰਪਨੀਆਂ ਦੀ ਮਾਰਕਿਟਿੰਗ ਵਿੱਚ 30,000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ, ਮਹਾਕੁੰਭ ਉੱਤਰ ਪ੍ਰਦੇਸ਼ ਦੇ ਆਲਮੀ ਕੱਦ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਹੈ: ਭਾਜਪਾ ਬੁਲਾਰਾ
ਸੰਨ 2018 ਵਿੱਚ ਸ਼ੁਰੂ ਕੀਤੀ ਗਈ ਉੱਤਰ ਪ੍ਰਦੇਸ਼ ਦੀ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ (ਓਡੀਓਪੀ-ODOP) ਸਕੀਮ ਨੇ ਯੂਨੀਕ ਡਿਸਟ੍ਰਿਕਟ ਪ੍ਰੋਡਕਟਸ ਦੀ ਬ੍ਰਾਂਡਿੰਗ ਕੀਤੀ, ਕਾਰੀਗਰਾਂ ਦੀ ਆਜੀਵਿਕਾ ਨੂੰ ਹੁਲਾਰਾ ਦਿੱਤਾ ਅਤੇ ਰਾਜ ਨੂੰ ਇੱਕ ਗਲੋਬਲ ਬ੍ਰਾਂਡ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਮਹਾਕੁੰਭ ਵਿੱਚ ਪ੍ਰਦਰਸ਼ਿਤ ਕੀਤਾ ਗਿਆ।
media coverage
21 Jan, 2025
ਸੈਮੀਕੌਨ ਇੰਡੀਆ ਪ੍ਰੋਗਰਾਮ ਦੇ ਤਹਿਤ ਪ੍ਰੋਜੈਕਟਾਂ ਤੋਂ ਲਗਭਗ 25,000 ਅਡਵਾਂਸਡ ਟੈਕਨੋਲੋਜੀ ਡਾਇਰੈਕਟ ਜੌਬਸ ਅਤੇ 60,000 ਇਨਡਾਇਰੈਕਟ ਜੌਬਸ ਪੈਦਾ ਹੋਣ ਦਾ ਅਨੁਮਾਨ ਹੈ: ਵਿੱਤ ਮੰਤਰਾਲਾ
ਸੈਮੀਕੋਨ ਇੰਡੀਆ ਪ੍ਰੋਗਰਾਮ ਦੇ ਤਹਿਤ ਸਰਕਾਰ ਨੇ ਪੰਜ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ 16 ਸੈਮੀਕੰਡਕਟਰ ਡਿਜ਼ਾਈਨ ਕੰਪਨੀਆਂ ਨੂੰ ਸਮਰਥਨ ਦਿੱਤਾ ਹੈ: ਵਿੱਤ ਮੰਤਰਾਲਾ
ਸੈਮੀਕੌਨ ਇੰਡੀਆ ਪ੍ਰੋਗਰਾਮ ਦੇ ਤਹਿਤ ਪਹਿਲਾਂ ਨਾਲ 1.52 ਲੱਖ ਕਰੋੜ ਰੁਪਏ ਦਾ ਕੁੱਲ ਨਿਵੇਸ਼ ਆਕਰਸ਼ਿਤ ਹੋਣ ਦੀ ਉਮੀਦ ਹੈ: ਵਿੱਤ ਮੰਤਰਾਲਾ
Loading