Search

ਪੀਐੱਮਇੰਡੀਆਪੀਐੱਮਇੰਡੀਆ

ਭਾਰਤ ਨੂੰ ਜੋੜਦਿਆਂ, ਜੋ ਪਹਿਲਾਂ ਕਦੇ ਨਹੀਂ ਹੋਇਆ


ਇੱਕ ਪੁਨਰ-ਸੁਰਜੀਤ ਭਾਰਤ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਕਰਦਿਆਂ

8

ਪਹਿਲੇ ਹੀ ਦਿਨ ਤੋਂ , ਬੁਨਿਆਦੀ ਢਾਂਚੇ ਨੂੰ ਐੱਨ.ਡੀ.ਏ. ਸਰਕਾਰ ਵੱਲੋਂ ਦਿੱਤਾ ਗਿਆ ਮਹੱਤਵ ਬੜਾ ਸਪੱਸ਼ਟ ਹੈ। ਭਾਵੇਂ ਰੇਲਵੇ ਹੋਵੇ ਤੇ ਚਾਹੇ ਸੜਕਾਂ ਹੋਣ ਜਾਂ ਜ਼ਹਾਜ਼ਰਾਨੀ; ਸਰਕਾਰ ਲੋਕਾਂ ਤੇ ਖੇਤਰਾਂ ਨੂੰ ਆਪਸ ਵਿੱਚ ਜੋੜਨ ਲਈ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਪਹਿਲੀ ਵਾਰ, ਰੇਲਵੇਜ਼ ਦਾ ਬਜਟ ਢਾਂਚਾਗਤ ਸੁਧਾਰਾਂ ਅਤੇ ਬੁਨਿਆਦੀ ਢਾਂਚੇ ਵਿੱਚ ਤਬਦੀਲੀਆਂ ਉੱਤੇ ਕੇਂਦ੍ਰਿਤ ਰਿਹਾ ਸੀ। ਨਵੀਆਂ ਰੇਲਾਂ ਦਾ ਐਲਾਨ, ਜੋ ਕਿ ਹੁਣ ਤੱਕ ਇੱਕ ਸਲਾਨਾ ਸਿਆਸੀ ਢਕਵੰਜ ਹੀ ਬਣਿਆ ਰਿਹਾ ਸੀ, ਹੁਣ ਇੱਕ ਨਿੱਤ ਦੀ (ਰੂਟੀਨ) ਗਤੀਵਿਧੀ ਬਣ ਗਿਆ ਹੈ। ਯਾਤਰੀਆਂ ਦੇ ਹੱਕ ਵਿੱਚ ਅਨੇਕਾਂ ਸਹੂਲਤਾਂ; ਜਿਵੇਂ ਕਿ ਰੇਲਵੇ ਸਟੇਸ਼ਨਾਂ ਉੱਤੇ ਵਾਈ-ਫਾਈ, ਯਾਤਰੀ ਹੈਲਪਲਾਈਨ (138), ਸੁਰੱਖਿਆ ਹੈਲਪਲਾਈਨ (182), ਬੇਕਾਗਜ਼ੀ ਅਣਰਾਖਵੀਂ ਟਿਕਟਿੰਗ, ਈ-ਕੇਟਰਿੰਗ, ਮੋਬਾਈਲ ਸੁਰੱਖਿਆ ਐਪ. ਅਤੇ ਔਰਤਾਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਰੇਲ-ਗੱਡੀਆਂ; ਖਾਣਾਂ, ਸਮੁੰਦਰੀ ਕੰਢਿਆਂ ਆਦਿ ਨੂੰ ਜੋੜਨ ਅਤੇ ਅਰਥ ਵਿਵਸਥਾ ਦੇ ਇੰਜਣ ਵਜੋਂ ਕੰਮ ਕਰਨਗੀਆਂ। ਮੁੰਬਈ-ਅਹਿਮਦਾਬਾਦ ਲਾਂਘੇ ਲਈ ਤੇਜ਼ ਰਫ਼ਤਾਰ ਬੁਲੇਟ ਟਰੇਨ ਦੀ ਯੋਜਨਾ ਉਲੀਕੀ ਗਈ ਹੈ। ਨਵੀਂ ਦਿੱਲੀ-ਚੇਨਈ ਰੂਟ ਦੀ ਵਿਵਹਾਰਕਤਾ ਦਾ ਅਧਿਐੱਨ ਕੀਤਾ ਜਾ ਰਿਹਾ ਹੈ।

9a [ PM India 155KB ]

1,983 ਕਿਲੋਮੀਟਰ ਲੰਮੀਆਂ ਰੇਲ ਪਟੜੀਆਂ ਵਿਛਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਰ੍ਹੇ 1,375 ਕਿਲੋਮੀਟਰ ਰੇਲਵੇ ਬਿਜਲੀਕਰਨ ਮੁਕੰਮਲ ਹੋ ਚੁੱਕਾ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਹੈ। ਤੀਰਥ ਅਸਥਾਨਾਂ ਨੂੰ ਜਾਣ ਵਾਲੀਆਂ ਛੇ ਨਵੀਆਂ ਰੇਲਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਵੈਸ਼ਨੋ ਦੇਵੀ ਦੀ ਯਾਤਰਾ ਲਈ ਕਟੜਾ ਲਾਈਨ ਖੋਲ੍ਹ ਦਿੱਤੀ ਗਈ ਹੈ।

ਸੜਕਾਂ ਦੇ ਖੇਤਰ ਵਿੱਚ, ਰੁਕੇ ਪਏ ਸੜਕੀ ਪ੍ਰੋਜੈਕਟ ਖੋਲ੍ਹੇ ਗਏ ਹਨ, ਲੰਮੇ ਸਮੇਂ ਤੋਂ ਮੁਲਤਵੀ ਪਏ ਕੰਟਰੈਕਟ ਵਿਵਾਦ ਹੱਲ ਕੀਤੇ ਗਏ ਹਨ ਅਤੇ ਗ਼ੈਰ-ਵਿਵਹਾਰਕ ਪ੍ਰੋਜੈਕਟ ਖ਼ਤਮ ਕਰ ਦਿੱਤੇ ਗਏ ਹਨ। ‘ਭਾਰਤ ਮਾਲਾ’ ਨਾਂਅ ਦਾ ਇੱਕ ਪਰਿਵਰਤਨਾਤਮਕ ਪ੍ਰੋਜੈਕਟ ਭਾਰਤ ਦੀਆਂ ਸਰਹੱਦਾਂ ਅਤੇ ਸਮੁੰਦਰੀ ਕੰਢਿਆਂ ਲਾਗਲੇ ਖੇਤਰਾਂ ਵਿੱਚ ਸੜਕਾਂ ਦੇ ਨਿਰਮਾਣ ਲਈ ਸ਼ੁਰੂ ਕੀਤਾ ਗਿਆ ਹੈ। ਆਉਣ-ਜਾਣ ਵਾਲੇ ਯਾਤਰੀਆਂ ਦੀ ਸਹੂਲਤ ਵਿੱਚ ਵਾਧਾ ਕਰਨ ਲਈ 62 ਟੋਲ ਪਲਾਜ਼ਾ ਉੱਤੇ ਟੋਲ ਫ਼ੀਸ ਲੈਣੀ ਬੰਦ ਕਰ ਦਿੱਤੀ ਗਈ ਹੈ। ਪ੍ਰਵਾਨ ਕੀਤੇ ਜਾਣ ਵਾਲੇ ਹਾਈਵੇਅ ਪ੍ਰਾਜੈਕਟਾਂ ਦੀ ਰਜਿਸਟਰੇਸ਼ਨ ਵਿੱਚ ਪਿਛਲੇ ਸਾਲ 120 % ਵਾਧਾ ਦਰਜ ਕੀਤਾ ਗਿਆ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਰਾਹੀਂ ਬਣਾਈਆਂ ਜਾਣ ਵਾਲੀਆਂ ਸੜਕਾਂ ਦੀ ਗਿਣਤੀ ਵਿੱਚ ਵੀ ਚੋਖਾ ਵਾਧਾ ਦਰਜ ਹੋਇਆ ਹੈ।

ਐੱਨ.ਡੀ.ਏ. ਸਰਕਾਰ ਅਧੀਨ ਭਾਰਤ ਨੇ ਜਹਾਜ਼ਰਾਨੀ ਦੇ ਖੇਤਰ ਵਿੱਚ ਵੀ ਤੇਜ਼ ਰਫ਼ਤਾਰ ਪੁਲਾਂਘਾਂ ਪੁੱਟੀਆਂ ਹਨ। ਸਾਗਰਮਾਲਾ ਪ੍ਰੋਜੈਕਟ ਅਧੀਨ ਸਮੁੰਦਰੀ ਕੰਢਿਆਂ ਉਤੇ ਵਸਦੇ ਭਾਈਚਾਰਿਆਂ ਦੇ ਵਿਕਾਸ ਰਾਹੀਂ ਬੰਦਰਗਾਹਾਂ ਰਾਹੀਂ ਵਿਆਪਕ ਵਿਕਾਸ ਯਕੀਨੀ ਬਣਾਇਆ ਜਾਵੇਗਾ। ਬੰਦਰਗਾਹਾਂ ਰਾਹੀਂ ਮਾਲ ਦੀ ਆਵਾਜਾਈ ਇਸ ਵਰ੍ਹੇ 4 % ਤੋਂ ਦੁੱਗਣੀ ਵਧ ਕੇ 8 % ਹੋ ਗਈ। 71 ਐੱਮ.ਟੀ.ਪੀ.ਏ. ਦਾ ਸਲਾਨਾ ਸਮਰੱਥਾ ਵਾਧਾ ਦਰਜ ਕੀਤਾ ਗਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ। ਚਾਹਬਹਾਰ ਬੰਦਰਗਾਹ ਦੇ ਨੀਤੀਗਤ ਵਿਕਾਸ, ਉਸ ਬੰਦਰਗਾਹ ਤੱਕ ਅਫ਼ਗ਼ਾਨਿਸਤਾਨ ਤੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਦੀ ਪਹੁੰਚ ਲਈ ਈਰਾਨ ਨਾਲ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਗਏ ਹਨ। ਗੰਗਾ ਨਦੀ ਰਾਹੀਂ ਦੇਸ਼ ਵਿੱਚ ਜਲ-ਮਾਰਗਾਂ ਰਾਹੀਂ ਆਵਾਜਾਈ ਨੂੰ ਪ੍ਰੋਤਸਾਹਿਤ ਕਰਨ ਲਈ ਜਲ ਮਾਰਗ ਵਿਕਾਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।

9b

ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਵੀ ਤੇਜ਼ ਰਫ਼ਤਾਰ ਨਾਲ ਤਰੱਕੀ ਹੋ ਰਹੀ ਹੈ। ਮੋਹਾਲੀ, ਤਿਰੂਪਤੀ ਅਤੇ ਖਜੁਰਾਹੋ ‘ਚ ਨਵੀਆਂ ਸੰਗਠਤ ਟਰਮੀਨਲ ਇਮਾਰਤਾਂ ਦੀ ਉਸਾਰੀ ਦਾ ਕੰਮ ਹੁਣ ਖ਼ਤਮ ਹੋਣ ਹੀ ਵਾਲਾ ਹੈ। ਕਡੱਪਾ ਅਤੇ ਬੀਕਾਨੇਰ ‘ਚ ਟਰਮੀਨਲਜ਼ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਖੇਤਰਾਂ ਨੂੰ ਆਪਸ ਵਿੱਚ ਜੋੜਨ ਨੂੰ ਪ੍ਰੋਤਸਾਹਿਤ ਕਰਨ ਲਈ ਹੁਬਲੀ, ਬੇਲਗਾਮ, ਕਿਸ਼ਨਗੜ੍ਹ, ਤੇਜ਼ੂ ਤੇ ਝਰਸੂਗੁੜਾ ਵਿਖੇ ਹਵਾਈ ਅੱਡਿਆਂ ਨੂੰ ਅੱਪਗ੍ਰੇਡ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਐੱਫ.ਏ.ਏ. ਵੱਲੋਂ ਅੱਪਗ੍ਰੇਡ ਕੀਤੀ ਭਾਰਤ ਦੀ ਇੰਟਰਨੈਸ਼ਨਲ ਏਵੀਏਸ਼ਨ ਸੇਫ਼ਟੀ ਆੱਡਿਟ (ਆਈ.ਏ.ਐੱਸ.ਏ.) ਰਾਹੀਂ ਵਧੇਰੇ ਉਡਾਣਾਂ ਸੰਭਵ ਹੋ ਗਈਆਂ ਹਨ।

ਵੇਖੋ ਕਿ ਤਕਨਾਲੋਜੀ ਕਿਵੇਂ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਹਾਇਤਾ ਕਰ ਰਹੀ ਹੈ

ਲੋਡਿੰਗ... Loading