Search

ਪੀਐੱਮਇੰਡੀਆਪੀਐੱਮਇੰਡੀਆ

ਜੇ.ਏ.ਐੱਮ. : ਜਨ ਧਨ, ਆਧਾਰ ਅਤੇ ਮੋਬਾਈਲ ਦੀ ਸ਼ਕਤੀ ਨੂੰ ਵਧਾਉਂਦਿਆਂ


ਜੇ.ਏ.ਐੱਮ. ਦ੍ਰਿਸ਼ਟੀ; ਆਉਣ ਵਾਲੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਲਈ ਬੁਨਿਆਦੀ-ਸਿਧਾਂਤ ਦਾ ਕੰਮ ਕਰੇਗੀ। ਮੇਰੇ ਲਈ ਜੇ.ਏ.ਐੱਮ., ‘ਵੱਧ ਤੋਂ ਵੱਧ’ ਪ੍ਰਾਪਤ ਕਰਨ ਬਾਰੇ ਹੈ।
ਖ਼ਰਚ ਕੀਤੇ ਹਰੇਕ ਰੁਪਏ ਦੀ ਵੱਧ ਤੋਂ ਵੱਧ ਕੀਮਤ।
ਸਾਡੇ ਗ਼ਰੀਬਾਂ ਲਈ ਵੱਧ ਤੋਂ ਵੱਧ ਸਸ਼ਕਤੀਕਰਨ।
ਆਮ ਲੋਕਾਂ ‘ਚ ਵੱਧ ਤੋਂ ਵੱਧ ਤਕਨਾਲੋਜੀ ਦੀ ਵਰਤੋਂ।

– ਨਰੇਂਦਰ ਮੋਦੀ

ਅਜ਼ਾਦੀ ਦੇ 67 ਵਰ੍ਹਿਆਂ ਬਾਅਦ, ਹਾਲੇ ਵੀ ਭਾਰਤ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਅਜਿਹਾ ਸੀ, ਜਿਸ ਦੀ ਬੈਂਕਿੰਗ ਸੇਵਾਵਾਂ ਤੱਕ ਕੋਈ ਪਹੁੰਚ ਨਹੀਂ ਸੀ। ਇਸ ਦਾ ਅਰਥ ਹੈ ਕਿ ਉਹ ਨਾ ਤਾਂ ਕਦੇ ਬੱਚਤਾਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਨੂੰ ਸੰਸਥਾਗਤ ਕਰਜ਼ਾ ਲੈਣ ਦਾ ਕੋਈ ਮੌਕਾ ਮਿਲਦਾ ਸੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਬੁਨਿਆਦੀ ਮੁੱਦੇ ਨਾਲ ਨਿਪਟਣ ਲਈ 28 ਅਗਸਤ ਨੂੰ ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਸ਼ੁਰੂ ਕੀਤੀ ਸੀ। ਕੇਵਲ ਕੁਝ ਹੀ ਮਹੀਨਿਆਂ ਅੰਦਰ, ਇਸ ਯੋਜਨਾ ਨੇ ਵੱਡੇ ਪੱਧਰ ਉੱਤੇ ਜਿੰਦਗੀਆਂ ਵਿੱਚ ਤਬਦੀਲੀ ਲੈ ਆਂਦੀ ਹੈ ਅਤੇ ਕਰੋੜਾਂ ਭਾਰਤੀਆਂ ਦੇ ਭਵਿੱਖ ਬਦਲ ਦਿੱਤੇ ਹਨ। ਕੇਵਲ ਇੱਕ ਸਾਲ ਵਿੱਚ ਹੀ, 19.72 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਸਨ। ਹੁਣ ਤੱਕ 16.8 ਕਰੋੜ ਰੂਪੇਅ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਬੈਂਕ ਖਾਤਿਆਂ ਵਿੱਚ ਇਸ ਵੇਲੇ 28,699.65 ਕਰੋੜ ਰੁਪਏ ਜਮ੍ਹਾਂ ਹਨ। 1,25,697 ਦੀ ਰਿਕਾਰਡ ਗਿਣਤੀ ਵਿੱਚ ਬੈਂਕ ਮਿੱਤਰ (ਬੈਂਕ ਕੌਰਸਪੌਂਡੈਂਟਸ) ਵੀ ਤਾਇਨਾਤ ਕੀਤੇ ਗਏ ਹਨ। ਇੱਕ ਹਫ਼ਤੇ ਵਿੱਚ ਸਭ ਤੋਂ ਵੱਧ 1,80,96,130 ਬੈਂਕ ਖਾਤੇ ਖੋਲ੍ਹਣ ਦਾ ਗਿੰਨੀਜ਼ ਵਿਸ਼ਵ ਰਿਕਾਰਡ ਵੀ ਬਣਿਆ ਹੈ।

0.50382800-1451573487-jandhan1 [ PM India 0KB ]

ਕਰੋੜਾਂ ਬੈਂਕ ਖਾਤੇ ਖੋਲ੍ਹਣਾ ਇੱਕ ਚੁਣੌਤੀ ਸੀ, ਲੋਕਾਂ ਵਿੱਚ ਬੈਂਕ ਖਾਤੇ ਵਰਤਣ ਦੀ ਵਿਵਹਾਰਾਤਮਕ ਤਬਦੀਲੀ ਲਿਆਉਣਾ ਇੱਕ ਹੋਰ ਵੱਡੀ ਚੁਣੌਤੀ ਸੀ। ਸਤੰਬਰ 2014 ਤੋਂ ਲੈ ਕੇ ਦਸੰਬਰ 2015 ਤੱਕ ‘ਸਿਫਰ ਬਕਾਇਆ ਖਾਤਿਆਂ’ ਦੀ ਗਿਣਤੀ 76.8 % ਤੋਂ ਘਟ ਕੇ 32.4 % ਰਹਿ ਗਈ ਹੈ। ਹੁਣ ਤੱਕ 131 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਲਾਭ ਵੀ ਓਵਰਡ੍ਰਾਫ਼ਟ ਵਜੋਂ ਲਿਆ ਜਾ ਚੁੱਕਾ ਹੈ।

ਇਹ ਸਭ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਤਨਾਂ, ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਸ਼ਕਤੀ ਅਤੇ ਸਰਕਾਰੀ ਮਸ਼ੀਨਰੀ ਕਾਰਨ ਸੰਭਵ ਹੋਇਆ ਸੀ। ਇਹ ਔਖਾ ਕੰਮ ਮਿਸ਼ਨ ਮੋਡ ਵਿੱਚ ਕੀਤਾ ਗਿਆ ਸੀ ਅਤੇ ਇਸ ਵਿੱਚ ਸਰਕਾਰ ਅਤੇ ਜਨਤਾ ਦੀ ਜ਼ਿਕਰਯੋਗ ਭਾਗੀਦਾਰੀ ਅਤੇ ਸ਼ਮੂਲੀਅਤ ਰਹੀ ਹੈ।

0.97574200-1451573581-jandhan2 [ PM India 0KB ]

ਬੈਂਕ ਖਾਤਿਆਂ ਨਾਲ ਕਰੋੜਾਂ ਭਾਰਤੀਆਂ ਦੀ ਪਹੁੰਚ ਬੈਂਕਿੰਗ ਸੇਵਾਵਾਂ ਤੱਕ ਹੋਈ ਹੈ, ਇਸ ਕਦਮ ਨੇ ਭ੍ਰਿਸ਼ਟਾਚਾਰ ਰੋਕਣ ਵਿੱਚ ਵੀ ਪ੍ਰਮੁੱਖ ਭੂਮਿਕਾ ਨਿਭਾਈ ਹੈ। ਹੁਣ ‘ਸਿੱਧੇ ਲਾਭ ਤਬਾਦਲਿਆਂ’ ਦੀ ਸ਼ਕਲ ਵਿੱਚ ਸਬਸਿਡੀਆਂ ਸਿੱਧੀਆਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ, ਇਸ ਨਾਲ ਲੀਕੇਜ ਘਟੀ ਹੈ ਅਤੇ ਕਿਸੇ ਤਰ੍ਹਾਂ ਦੀ ਅਖ਼ਤਿਆਰੀ ਕਾਰਵਾਈ ਵੀ ਘੱਟ ਹੋਈ ਹੈ। ਵਿਸ਼ਵ ਦੀ ਸਭ ਤੋਂ ਵਿਸ਼ਾਲ ਸਿੱਧੀ ਨਕਦੀ ਤਬਾਦਲੇ ਵਾਲੀ ‘ਪਹਲ ਯੋਜਨਾ’ ਨੇ ਪਿੱਛੇ ਜਿਹੇ ‘ਗਿੰਨੀਜ਼ ਬੁੱਕ ਆੱਵ੍ ਵਰਲਡ ਰਿਕਾਰਡਜ਼’ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਸ ਯੋਜਨਾ ਅਧੀਨ, 14.62 ਕਰੋੜ ਲੋਕਾਂ ਨੂੰ ਸਿੱਧੀਆਂ ਨਕਦ ਸਬਸਿਡੀਆਂ ਪ੍ਰਾਪਤ ਹੋ ਰਹੀਆਂ ਹਨ। ਇਸ ਯੋਜਨਾ ਨੇ 3.34 ਕਰੋੜ ਦੇ ਲਗਭਗ ਡੁਪਲੀਕੇਟ ਜਾਂ ਗ਼ੈਰ-ਸਰਗਰਮ ਖਾਤਿਆਂ ਦੀ ਸ਼ਨਾਖ਼ਤ ਕਰਨ ਤੇ ਉਨ੍ਹਾਂ ਨੂੰ ਬਲਾੱਕ ਕਰਨ ਵਿੱਚ ਵੀ ਮਦਦ ਕੀਤੀ ਹੈ, ਜਿਸ ਨਾਲ ਹਜ਼ਾਰ ਕਰੋੜ ਰੁਪਏ ਬਚਾਉਣ ਵਿੱਚ ਮਦਦ ਮਿਲੀ ਹੈ। ਇਸ ਵੇਲੇ ਸਰਕਾਰ ਲਗਭਗ 35-40 ਯੋਜਨਾਵਾਂ ਲਈ ‘ਸਿੱਧੇ ਲਾਭ ਤਬਾਦਲਿਆਂ’ ਦੀ ਵਰਤੋਂ ਕਰ ਰਹੀ ਹੈ ਅਤੇ ਸਾਲ 2015 ਦੌਰਾਨ ਲਗਭਗ 40,000 ਕਰੋੜ ਰੁਪਏ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸਿੱਧੇ ਟ੍ਰਾਂਸਫ਼ਰ ਕੀਤੇ ਗਏ ਸਨ।

ਇੱਕ ਵਾਰ ਲੋਕਾਂ ਨੂੰ ਬੁਨਿਆਦੀ ਬੈਂਕਿੰਗ ਸਹੂਲਤਾਂ ਮਿਲਣ ਤੋਂ ਬਾਅਦ, ਐੱਨ.ਡੀ.ਏ. ਸਰਕਾਰ ਨੇ ਨਾਗਰਿਕਾਂ ਨੂੰ ਬੀਮਾ ਅਤੇ ਪੈਨਸ਼ਨ ਕਵਰ ਪ੍ਰਦਾਨ ਕਰਨ ਦੀ ਇਤਿਹਾਸਕ ਮੁਹਿੰਮ ਸ਼ੁਰੂ ਕਰ ਦਿੱਤੀ। ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਕੇਵਲ 12 ਰੁਪਏ ਸਲਾਨਾ ਨਾਲ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ ਕੇਵਲ 330 ਰੁਪਏ ਸਲਾਨਾ ਨਾਲ ਜੀਵਨ ਬੀਮਾ ਪ੍ਰਦਾਨ ਕਰਦੀ ਹੈ। ਅਟਲ ਪੈਨਸ਼ਨ ਯੋਜਨਾ; ਅੰਸ਼ਦਾਨ ਉੱਤੇ ਨਿਰਭਰ ਕਰਦਿਆਂ 5,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਪੈਨਸ਼ਨ ਪ੍ਰਦਾਨ ਕਰਦੀ ਹੈ। 9.2 ਕਰੋੜ ਤੋਂ ਵੀ ਵੱਧ ਲੋਕ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਲਈ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ ਅਤੇ ਲਗਭਗ 3.3 ਕਰੋੜ ਲੋਕ ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ ਨੂੰ ਅਪਣਾ ਚੁੱਕੇ ਹਨ। ਲਗਭਗ 15.85 ਲੱਖ ਵਿਅਕਤੀ ਅਟਲ ਪੈਨਸ਼ਨ ਯੋਜਨਾ ਲਈ ਆਪਣੇ ਨਾਂਅ ਦਰਜ ਕਰਵਾ ਚੁਕੇ ਹਨ।

ਲੋਡਿੰਗ... Loading