Search

ਪੀਐੱਮਇੰਡੀਆਪੀਐੱਮਇੰਡੀਆ

ਇੱਕ ਖ਼ੁਸ਼ਹਾਲ ਭਾਰਤ ਲਈ ਕਿਸਾਨਾਂ ਨੂੰ ਸਸ਼ਕਤ ਬਣਾਉਂਦਿਆਂ


ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਲਈ ਅਨੇਕਾਂ ਕਦਮ ਚੁੱਕੇ ਗਏ ਹਨ।

ਕਿਸਾਨ ਸਦਾ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਰਹੇ ਹਨ ਅਤੇ ਐੱਨ.ਡੀ.ਏ. ਸਰਕਾਰ ਨਵੀਨਤਾ ਅਤੇ ਠੋਸ ਕਦਮਾਂ ਰਾਹੀਂ ਦੇਸ਼ ਦੀ ਇਸ ਰੀੜ੍ਹ ਨੂੰ ਮਜ਼ਬੂਤ ਕਰਨ ਦੇ ਜਤਨ ਕਰ ਰਹੀ ਹੈ।

empowering farmers (1)

ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ; ਸਿੰਚਾਈ ਸਹੂਲਤਾਂ ਨੂੰ ਯਕੀਨੀ ਬਣਾ ਕੇ ਉਤਪਾਦਕਤਾ ਨੂੰ ਹੱਲਾਸ਼ੇਰੀ ਦੇਵੇਗੀ। ਦ੍ਰਿਸ਼ਟੀ ਇਹ ਹੈ ਕਿ ਸਾਰੇ ਖੇਤੀਬਾੜੀ ਫ਼ਾਰਮਾਂ ਦੀ ਸੁਰੱਖਿਆਤਮਕ ਸਿੰਚਾਈ ਦੇ ਕੁਝ ਸਾਧਨਾਂ ਤੱਕ ਪਹੁੰਚ ਯਕੀਨੀ ਬਣਾਉਣੀ ਹੈ। ਕਿਸਾਨਾਂ ਨੂੰ ‘ਪ੍ਰਤੀ ਤੁਪਕਾ ਵਧੇਰੇ ਫ਼ਸਲ’ ਦੇਣ ਲਈ ਸਿੰਚਾਈ ਦੀਆਂ ਆਧੁਨਿਕ ਵਿਧੀਆਂ ਬਾਰੇ ਸਿੱਖਿਅਤ ਕੀਤਾ ਜਾ ਰਿਹਾ ਹੈ।

ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਕਿਸਾਨਾਂ ਦੇ ਸਮੂਹਾਂ ਨੂੰ ਆੱਰਗੈਨਿਕ ਖੇਤੀ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਹੈ। ਆੱਰਗੈਨਿਕ ਖੇਤੀ ਅਤੇ ਆੱਰਗੈਨਿਕ ਉਤਪਾਦਨ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਉੱਤਰ-ਪੂਰਬੀ ਖੇਤਰ ਵਿੱਚ ਇੱਕ ਵਿਸ਼ੇਸ਼ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ।

ਵੱਖ-ਵੱਖ ਫ਼ਸਲਾਂ ਦੀ ਉਤਪਾਦਕਤਾ ਨੂੰ ਟਿਕਾਊ ਢੰਗ ਨਾਲ ਵਧਾਉਣ ਲਈ ਭੋਂ ਸਿਹਤ ਕਾਰਡ ਦੇਣੇ ਸ਼ੁਰੂ ਕੀਤੇ ਗਏ ਹਨ ਅਤੇ ਦੇਸ਼ ਦੇ ਸਾਰੇ 14 ਕਰੋੜ ਖੇਤਾਂ ਲਈ ਜਾਰੀ ਕੀਤੇ ਜਾਣਗੇ। ਤਿੰਨ ਸਾਲਾ ਚੱਕਰ ਵਿੱਚ ਲਗਭਗ 248 ਲੱਖ ਸੈਂਪਲਾਂ ਦਾ ਵਿਸ਼ਲੇਸ਼ਣ ਕੀਤਾ ਜਾਣਾ ਹੈ।

ਘਰੇਲੂ ਉਤਪਾਦਨ ਅਤੇ ਊਰਜਾ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਇੱਕ ਨਵੀਂ ਯੂਰੀਆ ਨੀਤੀ ਐਲਾਨੀ ਗਈ ਹੈ ਅਤੇ ਸਵੈ-ਨਿਰਭਰਤਾ ਵਧਾਉਣ ਲਈ ਗੋਰਖਪੁਰ, ਬਰੌਨੀ ਅਤੇ ਤਾਲਚੇਰ ਵਿਖੇ ਖਾਦ ਦੇ ਪਲਾਂਟਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।

empowering farmers (2)

ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਸਮਝੌਤਿਆਂ ਵੇਲੇ ਐੱਨ.ਡੀ.ਏ. ਸਰਕਾਰ ਦੇ ਮਜ਼ਬੂਤ ਅਤੇ ਸਿਧਾਂਤਕ ਸਟੈਂਡ ਨੇ ਕਿਸਾਨਾਂ ਦੇ ਹਿਤਾਂ ਨੂੰ ਲੰਮੇ ਸਮੇਂ ਲਈ ਸੁਰੱਖਿਅਤ ਬਣਾਇਆ ਹੈ ਅਤੇ ਇਸ ਦੇ ਨਾਲ ਹੀ ਅਨਾਜ ਸੁਰੱਖਿਆ ਪ੍ਰਦਾਨ ਕੀਤੀ ਹੈ। ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 8.5 ਲੱਖ ਕਰੋੜ ਰੁਪਏ ਕੀਤਾ ਗਿਆ ਹੈ, ਛੋਟ-ਭਰਪੂਰ ਦਰਾਂ ਉੱਤੇ ਕਰਜ਼ਿਆਂ ਤੱਕ ਸੁਵਿਧਾਜਨਕ ਪਹੁੰਚ ਨੂੰ ਯਕੀਨੀ ਬਣਾਇਆ ਗਿਆ ਹੈ। ਤਕਨਾਲੋਜੀ ਰਾਹੀਂ ਕਿਸਾਨ ਵੱਡੇ ਤਰੀਕੇ ਨਾਲ ਮਜ਼ਬੂਤ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇਸ ਤੋਂ ਮੌਸਮ ਦੀ ਅਗਾਊਂ ਜਾਣਕਾਰੀ ਮਿਲਦੀ ਹੈ, ਕਿਸਾਨ ਪੋਰਟਲ ਰਾਹੀਂ ਖਾਦਾਂ, ਵਧੀਆ ਅਭਿਆਸਾਂ ਆਦਿ ਬਾਰੇ ਸੂਚਨਾ ਮਿਲਦੀ ਹੈ।
ਖੇਤੀਬਾੜੀ ਵਿੱਚ ਮੋਬਾਈਲ ਸ਼ਾਸਨ ਦੀ ਵਰਤੋਂ ਨਾਲ ਵੱਡਾ ਹੁਲਾਰਾ ਮਿਲਿਆ ਹੈ, ਲਗਭਗ 1 ਕਰੋੜ ਕਿਸਾਨਾਂ ਨੂੰ ਸਲਾਹ ਅਤੇ ਸੂਚਨਾ ਵਜੋਂ 550 ਕਰੋੜ ਤੋਂ ਵੀ ਵੱਧ ਐੱਸ.ਐੱਮ.ਐੱਸ.ਈਜ਼ ਭੇਜੇ ਗਏ ਹਨ।

ਭੋਂ ਸਿਹਤ ਕਾਰਡਾਂ ਬਾਰੇ ਹੋਰ ਜਾਣਕਾਰੀ ਇੱਥੋਂ ਲਵੋ here

ਇੱਥੇ ਜਾਣੋ ਕਿ ਕਿਸਾਨਾਂ ਨੂੰ ਕਿਵੇਂ ਮਜ਼ਬੂਤ ਬਣਾਇਆ ਜਾ ਰਿਹਾ ਹੈ [ PM India 388KB ] here

ਲੋਡਿੰਗ... Loading