ਐੱਨ.ਡੀ.ਏ. ਸਰਕਾਰ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੀ ਹੈ
ਸਿੱਖਿਆ ਦੇ ਮਿਆਰ ਅਤੇ ਉਸ ਤੱਕ ਪਹੁੰਚ ਵਿੱਚ ਵਾਧਾ ਕਰਨ ਲਈ ਕਈ ਵਿਲੱਖਣ ਕਦਮ ਚੁੱਕੇ ਗਏ ਹਨ। ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਕਾਰਯਕ੍ਰਮ ਰਾਹੀਂ ਸਾਰੇ ਵਿਦਿਅਕ ਕਰਜ਼ਿਆਂ ਅਤੇ ਵਜ਼ੀਫ਼ਿਆਂ ਦਾ ਪ੍ਰਸ਼ਾਸਨ ਚਲਾਉਣ ਅਤੇ ਉਨ੍ਹਾਂ ਉੱਤੇ ਨਿਗਰਾਨੀ ਲਈ ਪੂਰੀ ਤਰ੍ਹਾਂ ਆਈ.ਟੀ. ਅਧਾਰਤ ‘ਫ਼ਾਈਨੈਂਸ਼ੀਅਲ ਏਡ ਅਥਾਰਟੀ’ (ਵਿੱਤੀ ਸਹਾਇਤਾ ਅਥਾਰਟੀ) ਸਥਾਪਤ ਕੀਤੀ ਗਈ ਹੈ। ਅਧਿਆਪਕ ਸਿਖਲਾਈ ਲਈ ਪੰਡਤ ਮਦਨ ਮੋਹਨ ਮਾਲਵੀਆ ਮਿਸ਼ਨ ਅਰੰਭ ਕੀਤਾ ਗਿਆ ਹੈ।
ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸਮੁੱਚੇ ਵਿਸ਼ਵ ਦੇ ਪ੍ਰਮੁੱਖ ਵਿਦਿਅਕ ਅਤੇ ਵਿਗਿਆਨਕ ਸੰਸਥਾਨਾਂ ਤੋਂ ਉੱਘੇ ਅਧਿਆਪਕਾਂ, ਵਿਗਿਆਨੀਆਂ ਤੇ ਉੱਦਮੀਆਂ ਨੂੰ ਸੱਦਣ ਲਈ ‘ਗਲੋਬਲ ਇਨੀਸ਼ੀਏਟਿਵ ਆੱਵ੍ ਅਕੈਡਮਿਕ ਨੈੱਟਵਰਕ’ (ਗਿਆਨ – ਅਕਾਦਮਿਕ ਤਾਣੇ- ਬਾਣੇ ਦੀ ਵਿਸ਼ਵ-ਪੱਧਰੀ ਪਹਿਲਕਦਮੀ) ਅਰੰਭੀ ਗਈ ਹੈ; ਤਾਂ ਜੋ ਭਾਰਤੀ ਵਿਦਿਆਰਥੀਆਂ ਦੀ ਪਹੁੰਚ ਕੌਮਾਂਤਰੀ ਪੱਧਰ ਤੱਕ ਹੋ ਸਕੇ। ‘ਸਵੈਯਮ’ ਵੱਡੀ ਗਿਣਤੀ ਵਿੱਚ ਓਪਨ ਆੱਨਲਾਈਨ ਕੋਰਸ (ਐੱਮ.ਓ.ਓ.ਸੀ) ਸ਼ੁਰੂ ਕਰੇਗੀ, ਤਾਂ ਜੋ ਆੱਨਲਾਈਨ ਸਿੱਖਿਆ ਸੰਭਵ ਹੋ ਸਕੇ। ਰਾਸ਼ਟਰੀ ਈ-ਲਾਇਬਰੇਰੀ ਰਾਹੀਂ ਵਿਦਿਅਕ ਸਮੱਗਰੀ ਅਤੇ ਗਿਆਨ ਦੇ ਸਰੋਤਾਂ ਤੱਕ ਵਿਆਪਕ ਪਹੁੰਚ ਦੀ ਸੁਵਿਧਾ ਮਿਲੇਗੀ। ਸ਼ਾਲਾ-ਦਰਪਣ ਇੱਕ ਮੋਬਾਈਲ ਤਕਨਾਲੋਜੀ ਹੈ, ਜੋ ਮਾਪਿਆਂ ਨੂੰ ਸਕੂਲਾਂ ਨਾਲ ਜੋੜਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪ੍ਰਗਤੀ ਉੱਤੇ ਨਜ਼ਰ ਰੱਖਣ ਦੇ ਯੋਗ ਬਣਾਉਂਦੀ ਹੈ।
‘ਉੜਾਨ’ (ਉਡਾਣ) ਲੜਕੀਆਂ ਦੀ ਸਿੱਖਿਆ ਦੇ ਵਿਕਾਸ ਨੂੰ ਸਮਰਪਿਤ ਹੈ, ਤਾਂ ਜੋ ਲੜਕੀਆਂ ਦੇ ਸਕੂਲਾਂ ਵਿੱਚ ਦਾਖ਼ਲੇ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ‘ਈਸ਼ਾਨ ਵਿਕਾਸ’ ਉੱਤਰ-ਪੂਰਬੀ ਸੂਬਿਆਂ ਤੋਂ ਚੋਣਵੇਂ ਸਕੂਲੀ ਬੱਚਿਆਂ ਅਤੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਆਈ.ਆਈ.ਟੀਜ਼, ਐੱਨ.ਆਈ.ਟੀਜ਼ ਅਤੇ ਆਈ.ਆਈ.ਐੱਸ.ਈ.ਆਰਜ਼ ਦੇ ਨੇੜੇ ਲਿਆਉਂਦੀ ਹੈ। ਰਵਾਇਤੀ ਕਲਾਵਾਂ/ਦਸਤਕਾਰੀਆਂ ਵਿੱਚ ਹੁਨਰਾਂ ਤੇ ਸਿਖਲਾਈ ਨੂੰ ਅੱਪਗ੍ਰੇਡ ਕਰਨ ਲਈ ‘ਉਸਤਾਦ’ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਰਵਾਇਤੀ ਕਲਾਕਾਰਾਂ/ਦਸਤਕਾਰਾਂ ਦੀ ਸਮਰੱਥਾ ਨਿਰਮਾਣ ਕਰਨਾ, ਰਵਾਇਤੀ ਕਲਾਵਾਂ/ਦਸਤਕਾਰੀਆਂ ਦਾ ਮਿਆਰੀਕਰਣ, ਉਨ੍ਹਾਂ ਦਾ ਦਸਤਾਵੇਜ਼ੀਕਰਣ ਅਤੇ ਬਾਜ਼ਾਰੀ ਸੰਪਰਕ ਸਥਾਪਤ ਕਰਨਾ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ‘ਸਕਿੱਲ ਇੰਡੀਆ’ ਨੂੰ ਕਿੰਨਾ ਮਹੱਤਵ ਦਿੰਦੇ ਹਨ, ਇਹ ਗੱਲ ਹੁਣ ਕਿਸੇ ਤੋਂ ਵੀ ਲੁਕੀ-ਛਿਪੀ ਨਹੀਂ ਹੈ। ਸਾਡੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਨੇ ਤੁਰੰਤ ਹੁਨਰ ਵਿਕਾਸ ਨੂੰ ਸਮਰਪਿਤ ਇੱਕ ਮੰਤਰਾਲਾ ਸਿਰਜਿਆ। ਹੁਨਰ ਵਿਕਾਸ ਲਈ ਸਮਰਪਿਤ ਮੰਤਰਾਲਾ ਸਿਰਜਿਆ ਗਿਆ। ਵੱਖ-ਵੱਖਪ੍ਰੋਗਰਾਮਾਂ ਅਧੀਨ ਹੁਣ ਤੱਕ 76 ਲੱਖ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕੀਤੀ ਗਈ ਹੈ। ‘ਸਕੂਲ ਟੂ ਸਕਿੱਲ’ (ਸਕੂਲ ਤੋਂ ਹੁਨਰ) ਪ੍ਰੋਗਰਾਮ ਅਧੀਨ ਹੁਨਰ ਪ੍ਰਮਾਣਿਕਤਾਵਾਂ ਨੂੰ ਅਕਾਦਮਿਕ ਸਮਾਨਤਾ ਦਿੱਤੀ ਗਈ। 1,500 ਕਰੋੜ ਰੁਪਏ ਦੇ ਖ਼ਰਚ ਨਾਲ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਪ੍ਰਵਾਨ ਕੀਤੀ ਗਈ ਹੈ। ਪੰਡਿਤ ਦੀਨਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲ ਯੋਜਨਾ ਨਾਲ ਤਿੰਨ ਸਾਲਾਂ ਅੰਦਰ ਪਿੰਡਾਂ ਦੇ 10 ਲੱਖ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਅਪਰੈਂਟਿਸਸ਼ਿਪ ਕਾਨੂੰਨ ਵਿੱਚ ਸੋਧਾਂ ਨਾਲ ਨੌਕਰੀ ਉੱਤੇ ਲੱਗੇ ਹੋਣ ‘ਤੇ ਵੀ ਸਿਖਲਾਈ ਲਈ ਵਧੇਰੇ ਮੌਕਿਆਂ ਵਾਸਤੇ ਰਾਹ ਪੱਧਰਾ ਹੋ ਗਿਆ ਹੈ। ਸਰਕਾਰ ਅਗਲੇ ਢਾਈ ਵਰ੍ਹਿਆਂ ਦੌਰਾਨ ਨਿਯਮਤ ਭੁਗਤਾਨਾਂ ਦਾ 50 % ਸਾਂਝਾ ਕਰ ਕੇ ਇੱਕ ਲੱਖ ਅਪਰੈਂਟਿਸਜ਼ (ਸਿਖਾਂਦਰੂਆਂ) ਦੀ ਮਦਦ ਕਰੇਗੀ। ਅਗਲੇ ਕੁਝ ਸਾਲਾਂ ਦੌਰਾਨ ਸਰਕਾਰ ਦੀ ਯੋਜਨਾ 20 ਲੱਖ ਤੋਂ ਵੱਧ ਅਪਰੈਟਿਸਜ਼ ਨੂੰ ਸਿਖਲਾਈ ਦੇਣ ਦੀ ਹੈ, ਇਸ ਵੇਲੇ ਇਹ ਗਿਣਤੀ 2.9 ਲੱਖ ਹੈ। ਰਾਸ਼ਟਰ-ਪੱਧਰ ਉੱਤੇ ਮੌਕੇ ਪ੍ਰਦਾਨ ਕਰਨ ਅਤੇ ਆੱਨਲਾਈਨ ਸੇਵਾਵਾਂ ਲਈ ‘ਵਨ ਸਟੌਪ ਸ਼ੌਪ’ ਵਜੋਂ ਕੰਮ ਕਰਨ ਲਈ ਨੈਸ਼ਨਲ ਕਰੀਅਰ ਸੈਂਟਰ ਅਰੰਭੇ ਗਏ ਹਨ। ਉਹ ਵੀ ਨੌਜਵਾਨਾਂ ਦੀ ਮਦਦ ਲਈ ਕਰੀਅਰ ਨਾਲ ਸਬੰਧਤ ਭਰਪੂਰ ਸਮੱਗਰੀ ਅਤੇ ਸਵੈ-ਮੁੱਲਾਂਕਣ ਦੇ ਔਜ਼ਾਰ ਪ੍ਰਦਾਨ ਕਰਨਗੇ। ਨੌਜਵਾਨਾਂ ਲਈ ਕਾਊਂਸਲਰਾਂ ਦਾ ਇੱਕ ਨੈੱਟਵਰਕ ਵੀ ਉਪਲੱਬਧ ਰਹੇਗਾ।