1. ਪ੍ਰਧਾਨ ਮੰਤਰੀ ਦਫ਼ਤਰ ਕੋਲ ਅਜਿਹੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਹਨ ਜੋ ਵਿਭਿੰਨ ਮੰਤਰਾਲਿਆਂ/ਵਿਭਾਗਾਂ ਜਾਂ ਰਾਜ ਸਰਕਾਰਾਂ ਨਾਲ ਸਬੰਧਤ ਹਨ। ਅਜਿਹੀਆਂ ਸ਼ਿਕਾਇਤਾਂ ਨੂੰ ਦਫ਼ਤਰ ਦੇ ਪਬਲਿਕ ਵਿੰਗ ਵੱਲੋਂ ਸਬੰਧਤ ਮੰਤਰਾਲਿਆਂ/ਵਿਭਾਗਾਂ ਜਾਂ ਰਾਜ ਸਰਕਾਰਾਂ ਨੂੰ ਅੱਗੇ ਭੇਜ ਦਿੱਤਾ ਜਾਂਦਾ ਹੈ।
2. ਸ਼ਿਕਾਇਤ ਦਾ ਪੱਕਾ ਰਜਿਸ਼ਟਰੇਸ਼ਨ ਨੰਬਰ ਉਸ ਸ਼ਿਕਾਇਤ ਅਰਜ਼ੀ ‘ਤੇ ਲਗਾ ਕੇ, ਉਸਦੇ ਸਬੰਧਤ ਮੰਤਰਾਲੇ/ਵਿਭਾਗ ਜਾਂ ਰਾਜ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ, ਲਿਖਕੇ, ਨਾਲ ਹੀ ਇੱਕ ਕਾਪੀ ਬਿਨੈਕਾਰ ਨੂੰ ਨੰਬਰ ਲਗਾ ਕੇ ਭੇਜ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਪਬਲਿਕ ਵਿੰਗ ਵਿੱਚ ਅਰਜ਼ੀਆਂ ਦੀ ਰਜਿਸਟ੍ਰੇਸ਼ਨ/ਜਾਂਚ-ਪਰਖ਼ ਸਮੇਂ ਰਜਿਸਟ੍ਰੇਸ਼ਨ ਨੰਬਰ ਈਮੇਲ ਅਤੇ ਐੱਸ ਐੱਮ ਐੱਸ ਰਾਹੀਂ ਬਿਨੈਕਾਰ ਨੂੰ ਭੇਜ ਦਿੱਤਾ ਜਾਂਦਾ ਹੈ/ਬਿਨੈਕਾਰ https://pgportal.gov.in/Status/Index ‘ਤੇ ਆਪਣੇ ਸ਼ਿਕਾਇਤ ਪੱਤਰ ‘ਤੇ ਲਿਖੇ ਰਜਿਸਟ੍ਰੇਸ਼ਨ ਨੰਬਰ ਦਰਜ ਕਰਕੇ ਆਪਣੀ ਸ਼ਿਕਾਇਤ ਦੀ ਸਥਿਤੀ ਜਾਣ ਸਕਦੇ ਹਨ।
3. ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰਾਂ ਦੇ ਵਿਸ਼ੇ ਵਿੱਚ ਸੁਵਿਧਾ ਨੰਬਰ 011-23386447 ਡਾਇਲ ਕਰਕੇ ਨਾਗਰਿਕ ਟੈਲੀਫ਼ੋਨ ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
4. ਅਜਿਹੇ ਮਾਮਲਿਆਂ ਵਿੱਚ ਜਿਸ ਉਪਯੁਕਤ ਅਧਿਕਾਰੀ ਕੋਲ ਸ਼ਿਕਾਇਤਾਂ ਨੂੰ ਭੇਜਿਆ ਜਾਂਦਾ ਹੈ, ਉਨ੍ਹਾਂ ਦੇ ਨਿਵਾਰਣ ਦਾ ਅਧਿਕਾਰ ਵੀ ਉਸੇ ਅਧਿਕਾਰੀ ਕੋਲ ਹੁੰਦਾ ਹੈ। ਇਸ ਲਈ ਬਿਨੈਕਾਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਈ ਸਬੰਧਤ ਮੰਤਰਾਲੇ/ਵਿਭਾਗ ਜਾਂ ਰਾਜ ਸਰਕਾਰ ਨਾਲ ਸੰਪਰਕ ਕਰਨ।
5. ਪ੍ਰਧਾਨ ਮੰਤਰੀ ਦਫ਼ਤਰ ਦੇ ਪਬਲਿਕ ਵਿੰਗ ਵਿੱਚ ਅਰਜ਼ੀਆਂ ਦੀ ਜਾਂਚ-ਪਰਖ ਦਾ ਕੰਮ ਪੂਰੀ ਤਰ੍ਹਾਂ ਕੰਪਿਊਟਰ ‘ਤੇ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਹੋਰ ਕੋਈ ਫਾਈਲ ਨੋਟਿੰਗ ਜਾਰੀ ਨਹੀਂ ਹੁੰਦੀ।
6. ਪ੍ਰਧਾਨ ਮੰਤਰੀ ਦਫ਼ਤਰ ਵਿੱਚ ਭੇਜੀਆਂ ਗਈਆਂ ਅਰਜ਼ੀਆਂ ਦੀ ਸਥਿਤੀ ਸਬੰਧੀ ਜਾਣਕਾਰੀ ਲਈ ਮਿਹਰਬਾਨੀ ਕਰਕੇ ਬਿਨੈਕਾਰ ਆਰ ਟੀ ਆਈ ਬਿਨੈ ਪੱਤਰ ਦਾਇਰ ਕਰਨ ਤੋਂ ਪਹਿਲਾਂ ਹੀ ਉਪਰੋਕਤ ਸਾਰੇ ਨੁਕਤਿਆਂ ‘ਤੇ ਧਿਆਨ ਦੇਣ।