
ਬਿਲ ਗੇਟਸ, ਸਮਾਜਸੇਵੀ ਅਤੇ ਮਾਇਕ੍ਰੋਸੌਫਟ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
( Mar 20, 2025 )
ਮੈਨੂੰ ਲਗਦਾ ਹੈ ਕਿ ਇਹ ਬਹੁਤ ਰੋਮਾਂਚਕ ਸਮਾਂ ਹੈ... ਇਹ 1997 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਇੱਥੇ (ਭਾਰਤ) ਆਇਆ ਸਾਂ ਅਤੇ ਮੈਂ ਮਾਇਕ੍ਰੋਸੌਫਟ ਦਾ ਫੁੱਲ-ਟਾਈਮ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਾਂ। ਮੈਂ ਤਦੇ ਦੇਖ ਲਿਆ ਸੀ ਕਿ ਅਸੀਂ ਭਾਰਤ ਤੋਂ ਜਿਨ੍ਹਾਂ ਲੋਕਾਂ ਨੂੰ ਕੰਮ 'ਤੇ ਰੱਖਿਆ ਸੀ, ਉਹ ਅਦਭੁਤ ਸਨ ਅਤੇ ਜਦੋਂ ਮੈਂ ਇੱਥੇ ਆਇਆ, ਤਾਂ ਮੈਂ ਦੇਖਿਆ ਕਿ ਇਹ ਇੱਕ ਅਜਿਹਾ ਦੇਸ਼ ਹੈ ਜੋ ਬੁਨਿਆਦੀ ਢਾਂਚੇ ਅਤੇ ਸਿੱਖਿਆ ਵਿੱਚ ਨਿਵੇਸ਼ ਕਰਦਾ ਹੈ। ਮੈਂ ਸੋਚਿਆ ਸੀ ਕਿ ਇਹ ਦੇਸ਼ ਇੱਕ ਦਿਨ ਸੁਪਰਪਾਵਰ ਬਣ ਜਾਵੇਗਾ... ਮੈਂ ਨਹੀਂ ਸੋਚਿਆ ਸੀ ਕਿ ਇਹ ਇੰਨੀ ਜਲਦੀ ਪ੍ਰਾਪਤ ਹੋ ਜਾਵੇਗਾ।