ਜਨਵਰੀ 1948 ਵਿੱਚ, ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਇੱਕ ਅਪੀਲ ‘ਤੇ, [ 340KB ] ਪਾਕਿਸਤਾਨ ਤੋਂ ਵਿਸਥਾਪਿਤ ਲੋਕਾਂ ਦੀ ਸਹਾਇਤਾ ਦੇ ਲਈ ਜਨਤਕ ਯੋਗਦਾਨਾਂ ਦੇ ਨਾਲ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਦੀ ਸਥਾਪਨਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਦੇ ਸੰਸਾਧਨਾਂ ਦੀ ਵਰਤੋਂ ਹੁਣ ਮੁੱਖ ਤੌਰ ‘ਤੇ ਹੜ੍ਹ, ਚੱਕਰਵਾਤ ਅਤੇ ਭੁਚਾਲ ਆਦਿ ਜਿਹੀਆਂ ਕੁਦਰਤੀ ਆਫ਼ਤਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਬੜੇ ਹਾਦਸਿਆਂ ਅਤੇ ਦੰਗਿਆਂ ਦੇ ਪੀੜਿਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਲਈ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਡਾਕਟਰੀ ਇਲਾਜ ਜਿਵੇਂ ਹਾਰਟ ਸਰਜਰੀ, ਕਿਡਨੀ ਟ੍ਰਾਂਸਪਲਾਂਟ, ਕੈਂਸਰ ਦੇ ਇਲਾਜ ਅਤੇ ਐਸਿਡ ਅਟੈਕ ਆਦਿ ਦੇ ਖਰਚਿਆਂ ਨੂੰ ਅੰਸ਼ਕ ਤੌਰ ‘ਤੇ ਚੁਕਾਉਣ ਦੇ ਲਈ ਵੀ ਪ੍ਰਦਾਨ ਕੀਤਾ ਜਾਂਦਾ ਹੈ। ਇਸ ਫੰਡ ਵਿੱਚ ਪੂਰੀ ਤਰ੍ਹਾਂ ਜਨਤਕ ਯੋਗਦਾਨ ਹੁੰਦਾ ਹੈ ਅਤੇ ਇਸ ਨੂੰ ਕੋਈ ਬਜਟੀ ਸਹਾਇਤਾ ਨਹੀਂ ਮਿਲਦੀ ਹੈ। ਫੰਡ ਦੇ ਕਾਰਪਸ ਨੂੰ ਅਨੁਸੂਚਿਤ ਕਮਰਸ਼ੀਅਲ ਬੈਂਕਾਂ ਅਤੇ ਹੋਰ ਏਜੰਸੀਆਂ ਦੇ ਨਾਲ ਵਿਭਿੰਨ ਰੂਪਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਭੁਗਤਾਨ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਨਾਲ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਦਾ ਗਠਨ ਸੰਸਦ ਦੁਆਰਾ ਨਹੀਂ ਕੀਤਾ ਗਿਆ ਹੈ। ਇਨਕਮ ਟੈਕਸ ਐਕਟ ਦੇ ਤਹਿਤ ਫੰਡ ਨੂੰ ਇੱਕ ਟਰੱਸਟ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ ਜਿਸ ਦਾ ਪ੍ਰਬੰਧਨ ਪ੍ਰਧਾਨ ਮੰਤਰੀ ਜਾਂ ਰਾਸ਼ਟਰੀ ਕਾਰਨਾਂ ਕਰਕੇ ਕਈ ਪ੍ਰਤੀਨਿਧੀਆਂ ਦੁਆਰਾ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF), ਪ੍ਰਧਾਨ ਮੰਤਰੀ ਦਫ਼ਤਰ, ਸਾਊਥ ਬਲਾਕ, ਨਵੀਂ ਦਿੱਲੀ-110011 ਤੋਂ ਸੰਚਾਲਿਤ ਹੁੰਦਾ ਹੈ ਅਤੇ ਕੋਈ ਲਾਇਸੈਂਸ ਫੀਸ ਅਦਾ ਕਰਨ ਯੋਗ ਨਹੀਂ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਨੂੰ ਇਨਕਮ ਟੈਕਸ ਐਕਟ, 1961 ਦੇ ਤਹਿਤ ਧਾਰਾ 10 ਅਤੇ 139 ਦੇ ਤਹਿਤ ਰਿਟਰਨ ਦੇ ਉਦੇਸ਼ ਤੋਂ ਛੂਟ ਪ੍ਰਾਪਤ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਦੇ ਲਈ ਯੋਗਦਾਨ ਇਨਕਮ ਟੈਕਸ ਐਕਟ, 1961 ਦੀ ਧਾਰਾ 80(G) ਦੇ ਤਹਿਤ ਟੈਕਸਯੋਗ ਆਮਦਨ ਤੋਂ 100% ਕਟੌਤੀ ਦੇ ਲਈ ਅਧਿਸੂਚਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਦੇ ਚੇਅਰਮੈਨ ਹਨ ਅਤੇ ਆਨਰੇਰੀ ਅਧਾਰ ‘ਤੇ ਅਧਿਕਾਰੀਆਂ/ਕਰਮਚਾਰੀਆਂ ਦੁਆਰਾ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਦਾ ਸਥਾਈ ਖਾਤਾ ਨੰਬਰ XXXXXX637Q ਹੈ।
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਕੇਵਲ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਸਵੈਇੱਛਤ ਦਾਨ ਸਵੀਕਾਰ ਕਰਦਾ ਹੈ।
ਸਰਕਾਰ ਦੇ ਬਜਟ ਸਰੋਤਾਂ ਜਾਂ ਜਨਤਕ ਖੇਤਰ ਦੇ ਅਦਾਰਿਆਂ ਦੀਆਂ ਬੈਲੰਸ ਸ਼ੀਟਾਂ ਤੋਂ ਪ੍ਰਾਪਤ ਹੋਣ ਵਾਲੇ ਯੋਗਦਾਨ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ। ਸ਼ਰਤੀਆ ਯੋਗਦਾਨ, ਜਿੱਥੇ ਦਾਨੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਾ ਹੈ ਕਿ ਰਕਮ ਕਿਸੇ ਵਿਸ਼ੇਸ਼ ਉਦੇਸ਼ ਦੇ ਲਈ ਹੈ, ਫੰਡ ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾ।
ਜੇਕਰ ਦਾਨੀ ਕਿਸੇ ਵੀ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਕਲੈਕਸ਼ਨ ਬੈਂਕ ਵਿੱਚ ਸਿੱਧੇ ਦਾਨ ਜਮ੍ਹਾ ਕਰਦਾ ਹੈ, ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 80(ਜੀ) ਇਨਕਮ ਟੈਕਸ ਰਸੀਦਾਂ ਨੂੰ ਤੁਰੰਤ ਜਾਰੀ ਕਰਨ ਦੇ ਲਈ ਈ-ਮੇਲ pmnrf[at]gov[dot]in ਦੇ ਜ਼ਰੀਏ ਇਸ ਦਫ਼ਤਰ ਨੂੰ ਆਪਣੇ ਪਤੇ ਦੇ ਨਾਲ ਲੈਣਦੇਣ ਦਾ ਪੂਰਾ ਵੇਰਵਾ ਪ੍ਰਦਾਨ ਕਰਨ।
ਨਕਦ/ਚੈੱਕ/ਡਿਮਾਂਡ ਡਰਾਫਟ ਦੇ ਜ਼ਰੀਏ ਦਾਨ ਕਰਨ ਦੇ ਲਈ ਫਾਰਮ ਡਾਊਨਲੋਡ ਕਰੋ। [ 25KB ]
ਔਨਲਾਇਨ ਦਾਨ ਕਰਨ ਦੇ ਲਈ ਇੱਥੇ ਕਲਿੱਕ ਕਰੋ
ਪਿਛਲੇ ਦਸ ਵਰ੍ਹਿਆਂ ਦੀ ਆਮਦਨ ਅਤੇ ਖਰਚ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:-
ਸਾਲ | ਕੁੱਲ ਆਮਦਨ (ਨਵੀਨਤਮ ਅੰਸ਼ਦਾਨ, ਵਿਆਜ ਆਮਦਨ, ਰਿਫੰਡ) (ਰੁਪਏ ਵਿੱਚ) | ਕੁੱਲ ਖਰਚ (ਦੰਗੇ, ਹੜ੍ਹ, ਸੋਕਾ, ਭੁਚਾਲ, ਚੱਕਰਵਾਤ, ਸੁਨਾਮੀ, ਮੈਡੀਕਲ ਆਦਿ ਦੇ ਲਈ ਰਾਹਤ) (ਕਰੋੜ ਰੁਪਏ ਵਿੱਚ) | ਬਕਾਇਆ (ਕਰੋੜ ਰੁਪਏ ਵਿੱਚ) |
---|---|---|---|
2013-14 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 546KB ] |
577.19 | 293.62 | 2011.37 |
2014-15 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 331KB ] |
870.93 | 372.29 | 2510.02 |
2015-16 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 557KB ] |
751.74 | 624.74 | 2637.03 |
2016-17 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 521KB ] |
491.42 | 204.49 | 2923.96 |
2017-18 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 522KB ] |
486.65 | 180.85 | 3229.76 |
2018-19 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 20KB ] | 783.18 | 212.50 | 3800.44 |
2019-20 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 65KB ] |
814.63 | 222.70 | 4392.97 |
2020-21 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 729KB ] |
657.07 | 122.70 | 4927.34 |
2021-22 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 940KB ] |
805.38 | 175.89 | 5556.83 |
2022-23 (A) (ਰਸੀਦ ਅਤੇ ਭੁਗਤਾਨ ਖਾਤੇ ਦੇਖੋ) [ 196KB ] |
641.58 | 241.91 | 5956.50 |
A = ਆਡਿਟਿਡ, UA = ਅਣਆਡਿਟਿਡ
(ਅੰਤਿਮ ਵਾਰ 23-12-2024 ਨੂੰ ਅੱਪਡੇਟ ਕੀਤਾ ਗਿਆ)