ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਜਿਵੇਂ ਕਿ ਕੋਵਿਡ-19 ਮਹਾਮਾਰੀ ਦੁਆਰਾ ਉਤਪੰਨ; ਨਾਲ ਨਜਿੱਠਣ ਅਤੇ ਪ੍ਰਭਾਵਿਤਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮੁੱਖ ਉਦੇਸ਼ ਦੇ ਨਾਲ ਇੱਕ ਸਮਰਪਿਤ ਫੰਡ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ‘ਐਮਰਜੈਂਸੀ ਸਥਿਤੀਆਂ ਵਿੱਚ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪੀਐੱਮ ਕੇਅਰਸ ਫੰਡ)’ ਨਾਮ ਨਾਲ ਇੱਕ ਪਬਲਿਕ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਗਈ ਹੈ। ਪੀਐੱਮ ਕੇਅਰਸ ਫੰਡ ਨੂੰ ਪਬਲਿਕ ਚੈਰੀਟੇਬਲ ਟਰੱਸਟ ਦੇ ਤੌਰ ‘ਤੇ ਰਜਿਸਟਰ ਕੀਤਾ ਗਿਆ ਹੈ। 27 ਮਾਰਚ, 2020 ਨੂੰ ਨਵੀਂ ਦਿੱਲੀ ਵਿਖੇ ਰਜਿਸਟ੍ਰੇਸ਼ਨ ਐਕਟ, 1908 ਦੇ ਤਹਿਤ ਪੀਐੱਮ ਕੇਅਰਸ ਫੰਡ ਦਾ ਟਰੱਸਟ ਡੀਡ ਰਜਿਸਟਰ ਕੀਤਾ ਗਿਆ ਹੈ।
ਔਨਲਾਈਨ ਡੋਨੇਟ ਕਰਨ ਦੇ ਲਈ ਇੱਥੇ ਕਲਿੱਕ ਕਰੋ
ਉਦੇਸ਼:
ਪਬਲਿਕ ਹੈਲਥ ਐਮਰਜੈਂਸੀ ਜਾਂ ਕਿਸੇ ਹੋਰ ਪ੍ਰਕਾਰ ਦੀ ਐਮਰਜੈਂਸੀ ਸਥਿਤੀ, ਮਾਨਵ ਨਿਰਮਿਤ ਜਾਂ ਕੁਦਰਤੀ ਆਪਦਾ ਜਾਂ ਸੰਕਟ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਰਾਹਤ ਜਾਂ ਸਹਾਇਤਾ ਸਹਿਤ ਹੈਲਥਕੇਅਰ ਜਾਂ ਫਾਰਮਾਸਿਊਟੀਕਲ ਸੁਵਿਧਾਵਾਂ ਦਾ ਨਿਰਮਾਣ ਜਾਂ ਅੱਪਗ੍ਰੇਡੇਸ਼ਨ, ਹੋਰ ਜ਼ਰੂਰੀ ਇਨਫ੍ਰਾਸਟ੍ਰਕਚਰ, ਸਬੰਧਿਤ ਖੋਜ ਲਈ ਫੰਡਿੰਗ ਜਾਂ ਹੋਰ ਪ੍ਰਕਾਰ ਦੀ ਮਦਦ ਲਈ।
ਪ੍ਰਭਾਵਿਤ ਆਬਾਦੀ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ, ਧਨ ਦੇ ਦਾਨ ਜਾਂ ਬੋਰਡ ਆਵ੍ ਟਰੱਸਟੀਜ਼ ਦੁਆਰਾ ਜ਼ਰੂਰੀ ਮੰਨੇ ਜਾਣ ਵਾਲੇ ਹੋਰ ਕਦਮ ਉਠਾਉਣ ਦੇ ਲਈ।
ਉਪਰੋਕਤ ਉਦੇਸ਼ਾਂ ਨਾਲ ਅਸੰਗਤ ਨਾ ਹੋਣ ਵਾਲੀ ਕੋਈ ਹੋਰ ਗਤੀਵਿਧੀ ਕਰਨਾ।
ਟਰੱਸਟ ਦਾ ਗਠਨ:
ਪ੍ਰਧਾਨ ਮੰਤਰੀ, ਪੀਐੱਮ-ਕੇਅਰਸ ਫੰਡ ਦੇ ਐਕਸ–ਆਫ਼ੀਸ਼ੀਓ ਚੇਅਰਮੈਨ ਹਨ ਅਤੇ ਰੱਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ, ਭਾਰਤ ਸਰਕਾਰ, ਫੰਡ ਦੇ ਐਕਸ–ਆਫ਼ੀਸ਼ੀਓ ਟਰੱਸਟੀ ਹਨ।
ਬੋਰਡ ਆਵ੍ ਟਰੱਸਟੀਜ਼ ਦੇ ਚੇਅਰਮੈਨ (ਪ੍ਰਧਾਨ ਮੰਤਰੀ) ਦੇ ਪਾਸ ਬੋਰਡ ਵਿੱਚ ਤਿੰਨ ਟਰੱਸਟੀਆਂ ਨੂੰ ਨਾਮਜ਼ਦ ਕਰਨ ਦੀ ਸ਼ਕਤੀ ਹੋਵੇਗੀ ਜੋ ਖੋਜ, ਸਿਹਤ, ਵਿਗਿਆਨ, ਸਮਾਜਿਕ ਕਾਰਜ, ਕਾਨੂੰਨ, ਲੋਕ ਪ੍ਰਸ਼ਾਸਨ ਅਤੇ ਪਰਉਪਕਾਰ ਦੇ ਖੇਤਰ ਵਿੱਚ ਪ੍ਰਤਿਸ਼ਠਿਤ ਵਿਅਕਤੀ ਹੋਣਗੇ।
ਟਰੱਸਟੀ ਨਿਯੁਕਤ ਕੀਤਾ ਗਿਆ ਕੋਈ ਵੀ ਵਿਅਕਤੀ ਨਿਰਸੁਆਰਥ ਸਮਰੱਥਾ ਵਿੱਚ ਕਾਰਜ ਕਰੇਗਾ।
ਹੋਰ ਵੇਰਵੇ:
ਇਸ ਫੰਡ ਵਿੱਚ ਪੂਰਨ ਤੌਰ ‘ਤੇ ਵਿਅਕਤੀਆਂ/ਸੰਗਠਨਾਂ ਦੇ ਸਵੈਇੱਛਤ ਯੋਗਦਾਨ ਸ਼ਾਮਲ ਹਨ ਅਤੇ ਇਸ ਨੂੰ ਕੋਈ ਬਜਟ ਸਮਰਥਨ ਨਹੀਂ ਮਿਲਦਾ। ਫੰਡ ਦਾ ਉਪਯੋਗ ਉੱਪਰ ਦੱਸੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਕੀਤਾ ਜਾਵੇਗਾ।
ਪੀਐੱਮ ਕੇਅਰਸ ਫੰਡ ਵਿੱਚ ਦਾਨ, ਇਨਕਮ ਟੈਕਸ ਐਕਟ, 1961 ਦੇ ਤਹਿਤ 100% ਛੂਟ ਦੇ ਲਈ 80G ਲਾਭਾਂ ਵਾਸਤੇ ਯੋਗ ਹੋਣਗੇ। ਪੀਐੱਮ ਕੇਅਰਸ ਫੰਡ ਨੂੰ ਦਾਨ ਨੂੰ ਵੀ ਕੰਪਨੀ ਐਕਟ, 2013 ਦੇ ਤਹਿਤ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਖਰਚ ਦੇ ਰੂਪ ਵਿੱਚ ਗਿਣਿਆ ਜਾਵੇਗਾ।
ਪੀਐੱਮ ਕੇਅਰਸ ਫੰਡ ਨੂੰ ਵੀ ਵਿਦੇਸ਼ੀ ਅੰਸ਼ਦਾਨ (ਰੈਗੂਲੇਸ਼ਨ) ਐਕਟ (FCRA) ਦੇ ਤਹਿਤ ਛੂਟ ਮਿਲੀ ਹੋਈ ਹੈ ਅਤੇ ਵਿਦੇਸ਼ੀ ਦਾਨ ਪ੍ਰਾਪਤ ਕਰਨ ਦੇ ਲਈ ਇੱਕ ਅਲੱਗ ਖਾਤਾ ਖੋਲ੍ਹਿਆ ਗਿਆ ਹੈ। ਇਹ ਪੀਐੱਮ ਕੇਅਰਸ ਫੰਡ ਨੂੰ ਵਿਦੇਸ਼ਾਂ ਵਿੱਚ ਸਥਿਤ ਵਿਅਕਤੀਆਂ ਅਤੇ ਸੰਗਠਨਾਂ ਤੋਂ ਦਾਨ ਅਤੇ ਯੋਗਦਾਨ ਸਵੀਕਾਰ ਕਰਨ ਦੇ ਸਮਰੱਥ ਬਣਾਉਂਦਾ ਹੈ। ਇਹ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਦੇ ਸਬੰਧ ਵਿੱਚ ਸੰਗਤ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਨੂੰ 2011 ਤੋਂ ਪਬਲਿਕ ਟਰੱਸਟ ਦੇ ਰੂਪ ਵਿੱਚ ਵਿਦੇਸ਼ੀ ਦਾਨ ਵੀ ਮਿਲਿਆ ਹੈ।
2020-21 ਦੇ ਦੌਰਾਨ ਪੀਐੱਮ ਕੇਅਰਸ ਫੰਡ ਦੇ ਤਹਿਤ 7013.99 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ ਹੈ।
2019-20 | ਰਸੀਦ ਦੇਖੋ [ 39KB ] | 3076.62 |
2020-21 | ਰਸੀਦ ਦੇਖੋ [ 294KB ] | 10990.17 |
2021-22 | ਰਸੀਦ ਦੇਖੋ [ 1018KB ] | 9131.94 |
2022-23 | ਰਸੀਦ ਦੇਖੋ [ 519KB ] | 6723.06 | ਵਰ੍ਹਾ | ਰਸੀਦ ਅਤੇ ਭੁਗਤਾਨ ਖਾਤੇ ਦੇਖੋ | ਕੁੱਲ ਕਾਰਪਸ (Total Corpus) (ਨਵੀਨਤਮ ਯੋਗਦਾਨ, ਵਿਆਜ ਆਮਦਨ) (ਰੁਪਏ ਕਰੋੜ ਵਿੱਚ) |
---|
ਘਰੇਲੂ ਡੋਨੇਸ਼ਨ ਅਕਾਊਂਟ ਦੇ ਵੇਰਵੇ
ਖਾਤੇ ਦਾ ਨਾਮ: ਪੀਐੱਮ ਕੇਅਰਸ
ਅਕਾਊਂਟ ਨੰਬਰ: 2121PM20202
IFSC ਕੋਡ: SBIN0000691
ਯੂਪੀਆਈ: pmcares@sbi
ਭਾਰਤੀ ਸਟੇਟ ਬੈਂਕ,
ਨਵੀਂ ਦਿੱਲੀ ਮੇਨ ਬ੍ਰਾਂਚ