ਪ੍ਰਸ਼ਨ.1: | ਮੈਂ, ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਆਪਣੀ ਸ਼ਿਕਾਇਤ ਪਟੀਸ਼ਨ ਦੇਣੀ ਚਾਹੁੰਦਾ ਹਾਂ । ਕਿਰਪਾ ਕਰਕੇ ਮੈਨੁੰ ਇਸ ਦੀ ਪ੍ਰਕਿਰਿਆ ਦੱਸੋ ।
ਮੈਂ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਆਪਣੀ ਸ਼ਿਕਾਇਤ ਪਟੀਸ਼ਨ ਕਿਸ ਤਰ੍ਹਾਂ ਦੇ ਸਕਦਾ ਹਾਂ ? ਮੈਂ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਆਪਣੀ ਸ਼ਿਕਾਇਤ ਪਟੀਸ਼ਨ ਕਿੱਥੇ ਦੇ ਸਕਦਾ ਹਾਂ? ਕੀ ਮੈਂ ਆਪਣੀ ਸ਼ਿਕਾਇਤ/ਬੇਨਤੀ ਮਾਨਯੋਗ ਪ੍ਰਧਾਨ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਔਨਲਾਈਨ ਦੇ ਸਕਦਾ ਹਾਂ ? |
ਉੱਤਰ: | ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ : https://www.pmindia.gov.in/ -> Interact with Hon’ble Prime Minister(ਡਰਾਪ ਡਾਊਨ ਮੈਨਿਊ ਤੋਂ) – `ਤੇ ਮੌਜੂਦ ਇੰਟਰਐਕਟਿਵ ਪੇਜ ਲਿੰਕ >Write to the Prime Minister ਦਾ ਉਪਯੋਗ ਕਰਦੇ ਹੋਏ ਮਾਨਯੋਗ ਪ੍ਰਧਾਨ ਮੰਤਰੀ /ਪ੍ਰਧਾਨ ਮੰਤਰੀ ਦਫ਼ਤਰ ਨੂੰ ਕੋਈ ਵੀ ਸ਼ਿਕਾਇਤ ਭੇਜੀ ਜਾ ਸਕਦੀ ਹੈ । ਇਹ ਲਿੰਕ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ https://www.pmindia.gov.in/ ਦੇ ਹੋਮ ਪੇਜ `ਤੇ ਵੀ ਮੌਜੂਦ ਹੈ । ਲਿੰਕ `ਤੇ ਕਲਿੱਕ ਕਰਨ ਤੋਂ ਬਾਅਦ,ਨਾਗਰਿਕਾਂ ਦੇ ਸਾਹਮਣੇ CPGRAMS ਪੇਜ ਖੁੱਲ ਜਾਏਗਾ ਜਿੱਥੇ ਸ਼ਿਕਾਇਤ ਦਰਜ ਕਰਾਈ ਜਾਂਦੀ ਹੈ ਅਤੇ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ, ਇੱਕ ਵਿਲੱਖਣ ਰਜਿਸਟ੍ਰੇਸ਼ਨ ਨੰਬਰ ਉਤਪੰਨ ਹੁੰਦਾ ਹੈ ।ਨਾਗਰਿਕਾਂ ਕੋਲ ਸ਼ਿਕਾਇਤ ਨਾਲ ਸਬੰਧਤ ਨੱਥੀ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਦਾ ਵਿਕਲਪ ਵੀ ਹੁੰਦਾ ਹੈ । ਨਾਗਰਿਕ ਆਪਣੀ ਸ਼ਿਕਾਇਤ ਮਾਨਯੋਗ ਪ੍ਰਧਾਨ ਮੰਤਰੀ/ਪ੍ਰਧਾਨ ਮੰਤਰੀ ਦਫ਼ਤਰ ਨੂੰ ਹੋਰ ਮਾਧਿਅਮਾਂ ਦੁਆਰਾ ਵੀ ਭੇਜ ਸਕਦੇ ਹਨ ਜੋ ਹੇਠ ਲਿਖੇ ਅਨੁਸਾਰ ਹਨ.
(i) ਡਾਕ ਦੁਆਰਾ – ਪ੍ਰਧਾਨ ਮੰਤਰੀ ਦਫਤਰ, ਸਾਊਥ ਬਲਾਕ, ਨਵੀਂ ਦਿੱਲੀ, ਪਿਨ-110011., |
ਪ੍ਰਸ਼ਨ.2: | ਮੈਂ, ਮਾਨਯੋਗ ਪ੍ਰਧਾਨ ਮੰਤਰੀ ਨਾਲ ਆਪਣੇ ਵਿਚਾਰ ਕਿਸ ਤਰ੍ਹਾਂ ਸਾਂਝੇ ਕਰ ਸਕਦਾ ਹਾਂ?
ਮੈਂ, ਕੁਝ ਸੁਝਾਅ ਮਾਨਯੋਗ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੁੰਦਾ ਹਾਂ । ਇਸ ਦੀ ਪ੍ਰਕਿਰਿਆ ਕੀ ਹੈ? |
ਉੱਤਰ: | ਨਾਗਰਿਕ, ਪ੍ਰਧਾਨ ਮੰਤਰੀਦਫ਼ਤਰਦੀ ਵੈੱਬਸਾਈਟ https://www.pmindia.gov.in Interact with Hon’ble Prime Minister (ਡਰਾਪ ਡਾਊਨ ਮੈਨਿਊ ਤੋਂ) “Share your ideas, insights and thoughts” Share your ideas, insights and thoughts `ਤੇ ਮੌਜੂਦ ਲਿੰਕ ਦਾ ਪ੍ਰਯੋਗ ਕਰਦੇ ਹੋਏ ਆਪਣੇ ਵਿਚਾਰ ਮਾਨਯੋਗ ਪ੍ਰਧਾਨ ਮੰਤਰੀ/ਪ੍ਰਧਾਨ ਮੰਤਰੀ ਦਫ਼ਤਰ ਨਾਲ ਸਾਂਝੇ ਕਰ ਸਕਦੇ ਹਨ ।ਇਹ ਲਿੰਕ ਪ੍ਰਧਾਨ ਮੰਤਰੀ ਦੀ ਵੈੱਬਸਾਈਟ https://www.pmindia.gov.in `ਤੇ ਵੀ ਮੌਜੂਦ ਹੈ । ਨਾਗਰਿਕ ਹੋਰ ਮਾਧਿਅਮਾਂ ਦੁਆਰਾ ਵੀ ਆਪਣੇ ਵਿਚਾਰ ਮਾਨਯੋਗ ਪ੍ਰਧਾਨ ਮੰਤਰੀ/ਪ੍ਰਧਾਨ ਮੰਤਰੀ ਦਫ਼ਤਰ ਨਾਲ ਸਾਂਝੇ ਕਰ ਸਕਦੇ ਹਨ ਜੋ ਹੇਠ ਲਿਖੇ ਅਨੁਸਾਰ ਹਨ:
(i) ਡਾਕ ਦੁਆਰਾ – ਪ੍ਰਧਾਨ ਮੰਤਰੀ ਦਫਤਰ,ਸਾਊਥ ਬਲਾਕ, ਨਵੀਂ ਦਿੱਲੀ,ਪਿਨ-110011, |
ਪ੍ਰਸ਼ਨ.3: | ਪ੍ਰਧਾਨ ਮੰਤਰੀ ਅਰਥਾਤ ਪ੍ਰਧਾਨ ਦਫ਼ਤਰ ਨੂੰ ਭੇਜੀ ਗਈ ਸ਼ਿਕਾਇਤ ਪਟੀਸ਼ਨ ਦੀ ਸਥਿਤੀ ਦੇ ਸਬੰਧ ਵਿੱਚ ਨਾਗਰਿਕ ਕਿਸ ਤਰ੍ਹਾਂ ਜਾਣਕਾਰੀ ਹਾਸਲ ਕਰ ਸਕਦੇ ਹਨ ?
ਪ੍ਰਧਾਨ ਮੰਤਰੀ/ਪੀ ਐੱਮ ਓ ਨੂੰ ਮਿਤੀ dd/mm/yyyy ਨੂੰ ਭੇਜੀ ਗਈ ਸ਼ਿਕਾਇਤ ‘`ਤੇ ਕੀਤੀ ਗਈ ਕਾਰਵਾਈ ਦੇ ਸਬੰਧ ਵਿੱਚ ਮੈਨੂੰ ਸੂਚਨਾ ਦਿੱਤੀ ਜਾਵੇ । ਪੀ ਐੱਮ ਓ ਨੇ ਪਟੀਸ਼ਨ ਆਈ ਡੀ PMOPG/D/yyyy/123456789 dd/mm/yyyy ਦੇ ਦੁਆਰਾ —- ਵਿਭਾਗ ਨੂੰ ਅੱਗੇ ਭੇਜ ਦਿੱਤੀ ਹੈ । ਮੈਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਕ ਪਟੀਸ਼ਨ ਭੇਜੀ ਸੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਮੇਰੀ ਪਟੀਸ਼ਨ ਨੂੰ ਮਿਤੀ dd/mm/yyyy ਦੇ ਪੱਤਰ ਸੰਖਿਆ PMOPG/yyyy/123456789 ਦੇ ਦੁਆਰਾ ……… ਰਾਜ ਸਰਕਾਰ ਨੂੰ ਭੇਜ ਦਿੱਤੀ ਹੈ । ਕਿਰਪਾ ਕਰਕੇ ਮੈਨੂੰ ਇਸ ਦੀ ਸਥਿਤੀ ਦੱਸੀ ਜਾਵੇ । ਮੈਂ ਮਿਤੀ dd/mm/yyyy ਨੂੰ ਇਕ ਔਨਲਾਈਨ ਸ਼ਿਕਾਇਤ ਪਟੀਸ਼ਨ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਸੀ ਜਿਸ ਦਾ ਰਜਿਸਟ੍ਰੇਸ਼ਨ ਨੰ: PMOPG/E/yyyy/123456789 ਹੈ । ਇਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ — ਮੰਤਰਾਲੇ ਨੂੰ ਇਲੈਕਟਰੌਨੀਕਲੀ ਭੇਜ ਦਿੱਤਾ ਸੀ । ਕਿਰਪਾ ਕਰਕੇ ਦੱਸਿਆ ਜਾਵੇ ਕਿ ਕੀ ਮੇਰੀ ਪਟੀਸ਼ਨ ਵਿੱਚ ਉਠਾਏ ਗਏ ਮੁੱਦਿਆਂ ਦਾ ਸਮਾਧਾਨ ਕਰ ਦਿੱਤਾ ਗਿਆ ਹੈ । |
ਉੱਤਰ: | ਪ੍ਰਧਾਨ ਮੰਤਰੀ ਦਫ਼ਤਰ ਨੂੰ ਭਾਰੀ ਸੰਖਿਆ ਵਿੱਚ ਲੋਕ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਜੋ ਮੰਤਰਾਲਿਆਂ/ਵਿਭਾਗਾਂ ਜਾਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਵਿਸ਼ੇ ਖੇਤਰ ਨਾਲ ਸਬੰਧਤ ਹੁੰਦੀਆਂ ਹਨ । ਪ੍ਰਧਾਨ ਮੰਤਰੀ ਦਫ਼ਤਰ ਦੇ ਪਬਲਿਕ ਵਿੰਗ ਵਿੱਚ ਚਿੱਠੀਆਂ ‘`ਤੇ ਕਾਰਵਾਈ ਕਰਨ ਦੇ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਇੱਕ ਸਮਰਪਿਤ ਟੀਮ ਦੁਆਰਾ ਇਨ੍ਹਾਂ ਸ਼ਿਕਾਇਤਾਂ `ਤੇ ਕਾਰਵਾਈ ਕੀਤੀ ਜਾਂਦੀ ਹੈ । ਇਹ ਟੀਮ ਕਾਰਵਾਈ ਕਰਦੇ ਸਮੇਂ ਚਿੱਠੀ ਦੀ ਪ੍ਰਕਿਰਤੀ ਅਤੇ ਵਿਸ਼ੇ ਵਸਤੂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਸਹਿਤ ਸੀਨੀਅਰ ਅਧਿਕਾਰੀਆਂ/ਅਧਿਕਾਰੀਆਂ ਨਾਲ ਮਸ਼ਵਰਾ ਕਰਦੀ ਹੈ । ਇਸ ਪ੍ਰਕਾਰ ਕਾਰਵਾਈ ਯੋਗ ਪਟੀਸ਼ਨਾਂ ਸਬੰਧਤ ਅਧਿਕਾਰੀਆਂ (ਮੰਤਰਾਲੇ/ਵਿਭਾਗ/ਰਾਜ ਸਰਕਾਰਾਂ) ਨੂੰ ਉੱਚਿਤ ਕਾਰਵਾਈ ਲਈ ਪ੍ਰਧਾਨ ਮੰਤਰੀ ਦਫ਼ਤਰ ਦੀ ਲੋਕ ਸ਼ਿਕਾਇਤ ਨਿਵਾਰਣ ਅਤੇ ਮੌਨੀਟਰਿੰਗ ਪ੍ਰਣਾਲੀ (PGRAMS) ਦੇ ਮਾਧਿਅਮ ਨਾਲ ਪਟੀਸ਼ਨ ਕਰਤਾ ਨੂੰ ਜਵਾਬ ਭੇਜਣ ਅਤੇ ਜਵਾਬ ਦੀ ਇੱਕ ਕਾਪੀ ਪੋਰਟਲ ‘`ਤੇ ਅਪਲੋਡ ਕਰਨ ਦੀ ਗੁਜ਼ਾਰਿਸ਼ ਨਾਲ ਭੇਜੀ ਜਾਂਦੀ ਹੈ । ਉਪਰੋਕਤ ਦਿਸ਼ਾ ਨਿਰਦੇਸ਼ ਅਨੁਸਾਰ ਜਿਨ੍ਹਾਂ ਪਟੀਸ਼ਨਾਂ ਨੂੰ ਕਾਰਵਾਈ ਯੋਗ ਨਹੀਂ ਪਾਇਆ ਜਾਂਦਾ, ਉਨ੍ਹਾਂ ਨੂੰ ਫਾਈਲ ਕਰਕੇ ਰਿਕਾਰਡ ਵਿੱਚ ਰੱਖ ਲਿਆ ਜਾਂਦਾ ਹੈ । ਕਾਗਜ਼ੀ ਰੂਪ ਵਿੱਚ ਪ੍ਰਾਪਤ ਪਟੀਸ਼ਨਾਂ (ਡਾਕ ਦੁਆਰਾ/ਦਸਤੀ/ਫੈਕਸ ਦੁਅਰਾ) ਜੋ ਕਾਰਵਾਈ ਯੋਗ ਹੁੰਦੀਆਂ ਹਨ ਉਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਨੂੰ CPGRAMS ਦੇ ਮਾਧਿਅਮ ਦੁਆਰਾ ਔਨਲਾਈਨ ਫਾਰਵਰਡ ਕੀ`ਤੇ ਜਾਣ ਦੇ ਨਾਲ ਨਾਲ ਅੱਗੇ ਭੇਜੇ ਜਾ ਰਹੇ ਪੱਤਰ ਦੇ ਨਾਲ ਵੀ ਭੇਜਿਆ ਜਾਂਦਾ ਹੈ । ਵਿਲੱਖਣ ਰਜਿਸਟਰੇਸ਼ਨ ਨੰਬਰ ਦਿੱਤਾ ਜਾਂਦਾ ਹੈ ਜਿਸ ਦਾ ਜ਼ਿਕਰ ਫਾਰਵਰਡ ਕੀਤੀ ਚਿੱਠੀ ਵਿੱਚ/ਰਸੀਦ ਵਿੱਚ ਵੀ ਹੁੰਦਾ ਹੈ । ਪਟੀਸ਼ਨਰ ਨੂੰ ਰਸੀਦੀ ਪੱਤਰ ਡਾਕ ਦੁਆਰਾ ਭੇਜਿਆ ਜਾਂਦਾ ਹੈ । ਇਸ ਦੇ ਨਾਲ ਨਾਲ ਈ-ਮੇਲ ਆਈ ਡੀ/ਮੋਬਾਈਲ ਨੰਬਰ ਮੁਹੱਈਆ ਕਰਾਉਣ ਵਾਲੇ ਪਟੀਸ਼ਨਰ ਨੂੰ ਈ-ਮੇਲ/ਐਸ ਐੱਮ ਐਸ ਦੇ ਦੁਆਰਾ ਵੀ ਰਸੀਦ ਭੇਜੀ ਜਾਂਦੀ ਹੈ
ਔਨਲਾਈਨ ਮਾਧਿਅਮ ਦੁਆਰਾ ਪ੍ਰਾਪਤ ਕਾਰਵਾਈ ਯੋਗ ਪਟੀਸ਼ਨਾਂ ਨੂੰ ਸਬੰਧਤ ਅਧਿਕਾਰੀਆਂ ਨੂੰ ਔਨਲਾਈਨ ਹੀ ਭੇਜ ਦਿੱਤਾ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਕੋਈ ਫਾਰਵਰਡ ਪੱਤਰ ਜਾਂ ਰਸੀਦ ਪੱਤਰ ਨਹੀਂ ਭੇਜਿਆ ਜਾਂਦਾ ਹੈ । ਫਿਰ ਵੀ ਜੋ ਪਟੀਸ਼ਨਰ ਆਪਣੀ ਈ-ਮੇਲ ਆਈ ਡੀ/ਮੋਬਾਈਲ ਨੰਬਰ ਉਪਲੱਬਧ ਕਰਾਉਂਦੇ ਹਨ ਉਹਨਾਂ ਨੂੰ ਈ-ਮੇਲ/ਐੱਸ ਐੱਮ ਐੱਸ ਦੁਆਰਾ ਰਸੀਦ ਮਿਲ ਜਾਂਦੀ ਹੈ । ਨਾਗਰਿਕ ਆਪਣੀ ਪਟੀਸ਼ਨ ਦੇ ਰਜਿਸਟ੍ਰੇਸ਼ਨ ਨੰਬਰ ਦਾ ਉਪਯੋਗ ਕਰਕੇ http://pgportal.gov.in/Status `ਤੇ ਸ਼ਿਕਾਇਤਾਂ ਦੀ ਸਥਿਤੀ ਨੂੰ ਦੇਖ ਸਕਦੇ ਹਨ । ਅਧਿਕਾਰੀਆਂ ਦੁਆਰਾ ਕੀਤੀ ਗਈ ਕਾਰਵਾਈ ਦਾ ਸਾਰ ਅਤੇ ਪਟੀਸ਼ਨਰ ਨੂੰ ਭੇਜੇ ਗਏ ਜਵਾਬ ਦੀ ਕਾਪੀ ਵੀ ਪੋਰਟਲ `ਤੇ ਪਾ ਦਿੱਤੀ ਜਾਂਦੀ ਹੈ । ਇਸ ਦੇ ਇਲਾਵਾ ਕਾਰਜ-ਦਿਨਾਂ ਵਿੱਚ ਦਫਤਰੀ ਸਮੇਂ ਦੌਰਾਨ ਪਬਲਿਕ ਵਿੰਗ ਦੇ ਸਹਾਇਤਾ ਨੰਬਰ 011-23386447 ‘`ਤੇ ਸ਼ਿਕਾਇਤਾਂ ਦੇ ਸਬੰਧ ਵਿੱਚ ਟੈਲੀਫੋਨ `ਤੇ ਪੁੱਛ-ਗਿੱਛ ਕੀਤੀ ਜਾ ਸਕਦੀ ਹੈ । |
ਪ੍ਰਸ਼ਨ.4: | ਕਿਰਪਾ ਕਰਕੇ ਉਸ ਫਾਈਲ ਦੇ ਨੋਟ ਦੀਆਂ ਕਾਪੀਆਂ ਉਪਲੱਬਧ ਕਰਾਈਆਂ ਜਾਣ ਜਿਸ ਰਾਹੀਂ ਮੇਰੀ ਮਿਤੀ dd/mm/yyyy ਦੀ ਸ਼ਿਕਾਇਤ ਪਟੀਸ਼ਨ ਰਾਜ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜੀ ਗਈ ਹੈ ।
ਮੈਂ ਉਸ ਸਬੰਧਤ ਫਾਈਲ ਨੂੰ ਵੇਖਣੀ ਚਾਹੁੰਦਾ ਹਾਂ ਜਿਸ ਰਾਹੀਂ ਮੇਰੀ ਸ਼ਿਕਾਇਤ ਪਟੀਸ਼ਨ ਪ੍ਰਧਾਨ ਮੰਤਰੀ ਦਫ਼ਤਰ ਨੇ ਆਈ ਡੀ ਨੰਬਰ PMOPG/D/yyyy/123456789 ਮਿਤੀ dd/mm/yyyy ਰਾਹੀਂ —- ਮੰਤਰਾਲੇ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਸੀ । ਕਿਰਪਾ ਕਰਕੇ ਮੇਰੀ ਮਿਤੀ dd/mm/yyyy ਦੀ ਸ਼ਿਕਾਇਤ ਪਟੀਸ਼ਨ ਦੀ ਰੋਜ਼ਾਨਾ ਪ੍ਰਗਤੀ ਰਿਪੋਰਟ ਦੱਸੀ ਜਾਵੇ ਜਿਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ ਚਿੱਠੀ ਨੰ: PMOPG/D/yyyy/123456789 ਮਿਤੀ dd/mm/yyyy ਰਾਜ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਹੈ । |
Ans: | ਪ੍ਰਧਾਨ ਮੰਤਰੀ ਦਫ਼ਤਰ ਦੇ ਪਬਲਿਕ ਵਿੰਗ ਵਿੱਚ ਜਨਤਾ ਤੋਂ ਪ੍ਰਾਪਤ ਚਿੱਠੀਆਂ ‘`ਤੇ ਕਾਰਵਾਈ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਕੰਪਿਊਟਰ ਦੁਆਰਾ ਹੁੰਦੀ ਹੈ ਅਤੇ ਸੌਫਟਵੇਅਰ ਵਿੱਚ ਇਸ ਦਫ਼ਤਰ ਨਾਲ ਸਬੰਧਤ ਫਾਈਲ ਨੋਟਿੰਗ ਅਤੇ ਰੋਜ਼ਾਨਾ ਪ੍ਰਗਤੀ ਰਿਪੋਰਟ ਪਾਉਣ ਦੀ ਕੋਈ ਵਿਵਸਥਾ ਨਹੀਂ ਹੈ । |
ਪ੍ਰਸ਼ਨ.5: | ਮੈਂ ਪ੍ਰਧਾਨ ਮੰਤਰੀ ਨੂੰ ਔਨਲਾਈਨ ਪਟੀਸ਼ਨ ਭੇਜੀ ਸੀ । ਕਿਰਪਾ ਕਰਕੇ ਉਸ ਪੱਤਰ-ਵਿਹਾਰ, ਪੱਤਰ ਦੀ ਕਾਪੀ ਮੁਹੱਈਆ ਕਰਵਾਈ ਜਾਵੇ ਜਿਸ ਦੁਆਰਾ ਉਪਰੋਕਤ ਪਟੀਸ਼ਨ ਨੰ —- ਮੰਤਰਾਲੇ/— ਰਾਜ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਗਿਆ ਹੈ । |
ਉੱਤਰ : | ਔਨਲਾਈਨ ਪਟੀਸ਼ਨਾਂ ਨੂੰ ਸਬੰਧਤ ਅਧਿਕਾਰੀਆਂ ਨੂੰ ਇਲੈਕਟਰੌਨਿਕਲੀ ਫਾਰਵਰਡ ਕਰ ਦਿੱਤਾ ਜਾਂਦਾ ਹੈ । ਇਸ ਲਈ ਕੋਈ ਫਾਰਵਰਡ ਲੈਟਰ ਉਤਪੰਨ ਨਹੀਂ ਕੀਤਾ ਜਾਂਦਾ । |
ਪ੍ਰਸ਼ਨ.6: | ਸ਼ਿਕਾਇਤ ਪਟੀਸ਼ਨ ਦਾਇਰ ਕਰਨ ਲਈ ਕਿਰਪਾ ਕਰਕੇ ਮੈਨੂੰ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਈ-ਮੇਲ ਆਈ ਡੀ ਪ੍ਰਦਾਨ ਕੀਤੀ ਜਾਵੇ । |
ਉੱਤਰ : | ਪ੍ਰਧਾਨ ਮੰਤਰੀ ਦੀ ਕੋਈ ਅਧਿਕਾਰਕ ਈ-ਮੇਲ ਆਈ ਡੀ ਨਹੀਂ ਹੈ । ਫਿਰ ਵੀ ਔਨਲਾਈਨ ਸ਼ਿਕਾਇਤ ਦਾਇਰ ਕਰਨ ਲਈ ਆਪ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ/ਸਵਾਲਾਂ ਦੇ ਤਹਿਤ ਪ੍ਰਸ਼ਨ ਨੰਬਰ ਇੱਕ ਦਾ ਸੰਦਰਭ ਲੈ ਸਕਦੇ ਹੋ । |
ਪ੍ਰਸ਼ਨ.7: | ਕੀ ਪ੍ਰਧਾਨ ਮੰਤਰੀਦਫ਼ਤਰਵਿੱਚ ਸ਼ਿਕਾਇਤ ਦੇ ਨਿਪਟਾਰੇ ਲਈ ਕੋਈ ਦਿਸ਼ਾ-ਨਿਰਦੇਸ਼/ ਸਮਾਂ-ਸੀਮਾ ਹੈ ? |
ਉੱਤਰ : | ਸਾਰੀਆਂ ਪਟੀਸ਼ਨਾਂ ਜਿਨ੍ਹਾਂ `ਤੇ ਕਾਰਵਾਈ ਕੀਤੀ ਜਾਣੀ ਹੈ ਉਨ੍ਹਾਂ ਨੂੰ ਉੱਚਿਤ ਕਾਰਵਾਈ ਹਿੱਤ CPGRAMS ਦੇ ਮਾਧਿਅਮ ਰਾਹੀਂ ਸਬੰਧਤ ਅਧਿਕਾਰੀਆਂ (ਮੰਤਰਾਲੇ/ਵਿਭਾਗ/ਰਾਜ ਸਰਕਾਰਾਂ) ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾਂਦਾ ਹੈ । ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (DARPG) ਜੋ CPGRAMS ਦਾ ਪ੍ਰਸ਼ਾਸਨਿਕ ਵਿਭਾਗ ਹੈ, ਨੇ ਲੋਕ-ਸ਼ਿਕਾਇਤਾਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ ਨਿਰਧਾਰਤ ਕੀ`ਤੇ ਹੋਏ ਹਨ । ਇਹ ਜਾਣਕਾਰੀ ਪਬਲਿਕ ਡੋਮੇਨ `ਚ ਹੀ ਉਪਲੱਬਧ ਰਹਿੰਦੀ ਹੈ ਜਿਸ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੀ ਵੈੱਬਸਾਈਟ `ਤੇ ਵੇਖਿਆ ਜਾ ਸਕਦਾ ਹੈ । |
ਪ੍ਰਸ਼ਨ.8: | ਕੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਦੇ ਨਿਪਟਾਰੇ ਲਈ ਕੋਈ ਪ੍ਰਕਿਰਿਆ ਜਾਂ ਨਿਗਰਾਨੀ ਰੱਖੇ ਜਾਣ ਦੀ ਵਿਵਸਥਾ/ਪ੍ਰਣਾਲੀ ਹੈ ? |
ਉੱਤਰ : | ਸਾਰੀਆਂ ਪਟੀਸ਼ਨਾਂ ਜਿਨ੍ਹਾਂ `ਤੇ ਕਾਰਵਾਈ ਕੀਤੀ ਜਾਣੀ ਹੁੰਦੀ ਹੈ, ਨੂੰ ਯੋਗ ਕਾਰਵਾਈ ਹਿੱਤ ਸਬੰਧਤ ਅਧਿਕਾਰੀਆਂ (ਮੰਤਰਾਲੇ/ਵਿਭਾਗ/ਰਾਜ ਸਰਕਾਰ) ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾਂਦਾ ਹੈ । ਸ਼ਿਕਾਇਤ ਦਾ ਨਿਪਟਾਰਾ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਤਹਿਤ ਕੀਤਾ ਜਾਂਦਾ ਹੈ । ਇਸ ਦੀ ਸਮੀਖਿਆ ਸਬੰਧਤ ਅਧਿਕਾਰੀ ਦੁਆਰਾ ਕੀਤੀ ਜਾਂਦੀ ਹੈ । ਇਸ ਦੇ ਇਲਾਵਾ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੁਆਰਾ ਸਬੰਧਤ ਅਧਿਕਾਰੀ ਦੇ ਕੋਲ CPGRAMS ਵਿੱਚ ਦਾਇਰ ਪਟੀਸ਼ਨਾਂ ਦੇ ਨਿਪਟਾਰੇ ਦੀ ਨਿਯਮਤ ਸਮੇਂ `ਤੇ ਸਮੀਖਿਆ ਕੀਤੀ ਜਾਂਦੀ ਹੈ । |
ਪ੍ਰਸ਼ਨ.9: | ਕੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਆਮ ਜਨਤਾ ਦੁਆਰਾ ਭੇਜੇ ਗਏ ਪੱਤਰਾਂ ਦਾ ਉੱਤਰ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਜਾਂਦਾ ਹੈ ? |
ਉੱਤਰ : | ਇਸ ਦਫ਼ਤਰ ਵਿੱਚ ਪ੍ਰਾਪਤ ਹੋਣ ਵਾਲੇ ਪੱਤਰਾਂ ਦਾ ਉੱਤਰ ਵਿਭਿੰਨ ਪੱਧਰਾਂ `ਤੇ ਦਿੱਤਾ ਜਾਂਦਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ ਪਰੰਤੂ ਇਹ ਪੱਤਰ ਦੀ ਪ੍ਰਕਿਰਤੀ ਅਤੇ ਵਿਸ਼ੇ ਵਸਤੂ `ਤੇ ਨਿਰਭਰ ਕਰਦਾ ਹੈ । |
ਪ੍ਰਸ਼ਾਸਨਿਕ ਅਤੇ ਮਾਨਵ ਸੰਸਾਧਨ ਨਾਲ ਸਬੰਧਤ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ/ਸਵਾਲ | |
ਪ੍ਰਸ਼ਨ 1: | ਕਿਰਪਾ ਕਰਕੇ ਮੈਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਦੇ ਨਾਮ, ਅਹੁਦੇ ਅਤੇ ਟੈਲੀਫੋਨ ਨੰਬਰ ਪ੍ਰਦਾਨ ਕੀ`ਤੇ ਜਾਣ ।
ਕਿਰਪਾ ਕਰਕੇ ਪ੍ਰਧਾਨ ਮੰਤਰੀ ਦਫ਼ਤਰ ਦੇ ਸ਼੍ਰੀ XYZ, ABC [ਅਹੁਦੇ ਦਾ ਨਾਮ] ਦਾ ਟੈਲੀਫੋਨ ਪ੍ਰਦਾਨ ਕੀਤਾ ਜਾਵੇ । |
ਉੱਤਰ: | ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦੇ ਨਾਮ, ਅਹੁਦੇ ਅਤੇ ਟੈਲੀਫੋਨ ਨੰਬਰ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ‘`ਤੇ ਉਪਲਬਧ ਹਨ : https://www.pmindia.gov.in/ -> List of officers (ਡਰਾਪ ਡਾਊਨ ਮੈਨਿਊ ਤੋਂ) |
ਪ੍ਰਸ਼ਨ 2: | ਕਿਰਪਾ ਕਰਕੇ ਪ੍ਰਧਾਨ ਮੰਤਰੀ ਦੇ ਨਿਜੀ ਸੈਕਟਰੀ `ਤੇ ਓ ਐੱਸ ਡੀ ਦੇ ਨਾਮ ਅਤੇ ਮੋਬਾਈਲ ਨੰਬਰ ਦੱਸੇ ਜਾਣ ।
ਕਿਰਪਾ ਕਰਕੇ ਸ਼੍ਰੀ A B C ਦੇ ਮੋਬਾਈਲ ਨੰਬਰ ਦੱਸੇ ਜਾਣ ਜੋ ਪ੍ਰਧਾਨ ਮੰਤਰੀ ਦਫ਼ਤਰ ਵਿੱਚ X Y Z ਅਹੁਦਿਆਂ `ਤੇ ਕੰਮ ਕਰਦੇ ਹਨ ? |
ਉੱਤਰ: | ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦੇ ਨਾਮ ਵੈੱਬਸਾਈਟ https://www.pmindia.gov.in/ -> List of officers (ਡਰਾਪ ਡਾਊਨ ਮੀਨੂ ) `ਤੇ ਉਪਲਬਧ ਹਨ । ਅਧਿਕਾਰੀਆਂ ਦੇ ਮੋਬਾਈਲ ਨੰਬਰ ਦੱਸਣ ਨਾਲ ਸਬੰਧਤ ਵਿਅਕਤੀ ਦੀ ਨਿੱਜਤਾ ਦਾ ਬਿਨਾਂ ਜ਼ਰੂਰਤ ਦੇ ਉਲੰਘਣ ਹੋ ਸਕਦਾ ਹੈ, ਇਸ ਵਾਸ`ਤੇ ਇਸ ਨੂੰ ਸੂਚਨਾ ਦਾ ਅਧਿਕਾਰ ਐਕਟ ਦੀ ਧਾਰਾ 8(1) (i) ਦੇ ਤਹਿਤ ਛੋਟ ਪ੍ਰਾਪਤ ਹੈ । |
ਪ੍ਰਸ਼ਨ 3: | ਕਿਰਪਾ ਕਰਕੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਨਖਾਹ ਦਾ ਵੇਰਵਾ ਉਪਲਬਧ ਕਰਾਇਆ ਜਾਵੇ ।
ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸ਼੍ਰੀ A B C ਨੂੰ ਦਿੱਤੀ ਜਾ ਰਹੀ ਕੁੱਲ ਤਨਖਾਹ ਕਿੰਨੀ ਹੈ ? |
ਉੱਤਰ: | ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਤਨਖਾਹ ਦਾ ਵੇਰਵਾ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ `ਤੇ Proactive Disclosure under Section 4(1)(b) of the RTI Act, 2005 : ਦੇ ਭਾਗ ਦੇ ਤੌਰ `ਤੇ ਉਪਲੱਬਧ ਹੈ : https://www.pmindia.gov.in/ -> Right to Information (ਡਰਾਪ ਡਾਊਨ ਮੈਨਿਊ ਤੋਂ) -> Proactive Disclosure under Section 4(1)(b) of the RTI Act, 2005 |
ਪ੍ਰਸ਼ਨ 4: | ਪਿਛਲੇ ਵਿੱਤੀ ਸਾਲ ਦੇ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਕੁੱਲ ਕਿੰਨਾ ਖਰਚਾ ਕੀਤਾ ਗਿਆ?
ਕਿਰਪਾ ਕਰਕੇ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ‘ਵੇਤਨ’ ਸਿਰਲੇਖ ਦੇ ਤਹਿਤ ਕੀਤਾ ਗਿਆ ਮਹੀਨੇ ਵਾਰ ਖਰਚਾ ਉਪਲੱਬਧ ਕਰਾਇਆ ਜਾਵੇ । |
ਉੱਤਰ: | ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਪਿਛਲੇ ਵਿੱਤੀ ਸਾਲ ਦੇ ਦੌਰਾਨ ਕੀ`ਤੇ ਗਏ ਖਰਚ ਦਾ ਵੇਰਵਾ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ `ਤੇ ਉਪਲੱਬਧ ਹੈ Proactive Disclosure under Section 4(1)(b) of the RTI Act, 2005 : https://www.pmindia.gov.in/ -> Right to Information (ਡਰਾਪ ਡਾਊਨ ਮੀਨੂ ਤੋਂ) -> Proactive Disclosure under Section 4(1)(b) of the RTI Act, 2005 |
ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ (ਪੀ ਐੱਮ ਐੱਨ ਆਰਐੱਫ) ਨਾਲ ਸਬੰਧਤ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ | |
ਪ੍ਰਸ਼ਨ 1: | ਮੈਂ, ਮੈਡੀਕਲ ਉਪਚਾਰ/ਡਾਕਟਰੀ ਇਲਾਜ ਵਾਸਤੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ ਵਿੱਚੋਂ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕਰ ਸਕਦਾ ਹਾਂ ? |
ਉੱਤਰ: | ਬਿਨੈਕਾਰ ਕਿਸੇ ਵੀ ਸਰਕਾਰੀ ਹਸਪਤਾਲ/ਪੀ ਐੱਮ ਐੱਨ ਆਰ ਐੱਫ ਦੇ ਪੈਨਲ ਵਿੱਚ ਮੌਜੂਦ ਪ੍ਰਾਈਵੇਟ ਹਸਪਤਾਲ ਵਿੱਚ ਚਿਕਿਤਸਾ ਉਪਚਾਰ/ਅਪਰੇਸ਼ਨ ਲਈ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ (ਪੀ ਐੱਨ ਐੱਨ ਆਰ ਐੱਫ) ਵਿੱਚੋਂ ਅਨੁਦਾਨ ਲੈਣ ਲਈ ਅਰਜ਼ੀ ਦੇ ਸਕਦੇ ਹਨ । ਇਸ ਦੇ ਲਈ, ਸਬੰਧਤ ਹਸਪਤਾਲ ਤੋਂ ਮੈਡੀਕਲ ਸਰਟੀਫਿਕੇਟ/ਖਰਚ ਦੇ ਅਨੁਮਾਨ ਦੇ ਨਾਲ ਪਰਿਵਾਰ ਦੀ ਆਮਦਨ ਦਾ ਸਰਟੀਫਿਕੇਟ ਲਗਾਉਂਦੇ ਹੋਏ ਇੱਕ ਸਰਲ ਅਰਜੀ ਪ੍ਰਧਾਨ ਮੰਤਰੀ ਜੀ ਦੇ ਨਾਮ ਭੇਜਣੀ ਹੁੰਦੀ ਹੈ । ਪੀ ਐੱਮ ਐੱਨ ਆਰ ਐੱਫ ਵਿੱਚੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਨਾਲ ਸਬੰਧਤ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ, ਯਾਨੀ www.pmindia.gov.in ਅਤੇ https://pmnrf.gov.in `ਤੇ ਉਪਲੱਬਧ ਹੈ । |
ਪ੍ਰਸ਼ਨ 2: | ਕਿਰਪਾ ਕਰਕੇ ਉਹਨਾਂ ਲੋਕਾਂ ਦਾ ਵੇਰਵਾ ਦਿੱਤਾ ਜਾਵੇ ਜਿਹਨਾਂ ਨੂੰ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ ਵਿੱਚੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ ।
ਸ਼੍ਰੀ/ਸ਼੍ਰੀਮਤੀ — ਨੂੰ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ ਵਿੱਚੋਂ ਕਿੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ? |
ਉੱਤਰ: | ਮੰਗੀ ਗਈ ਸੂਚਨਾ ਬਿਲਕੁਲ ਨਿਜੀ ਸਰੂਪ/ਪ੍ਰਕਾਰ ਦੀ ਹੈ ਜਿਸ ਬਾਰੇ ਕਿਸੇ ਹੋਰ ਪੱਖ ਨੂੰ ਜਾਣਕਾਰੀ ਦੇਣ ਨਾਲ ਸਬੰਧਤ ਵਿਅਕਤੀਆਂ ਦੀ ਨਿਜਤਾ ਦਾ ਬਿਨਾਂ ਵਜ੍ਹਾ ਉਲੰਘਣ ਹੋ ਸਕਦਾ ਹੈ । ਇਸ ਲਈ ਇਹ ਸੂਚਨਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਨੁੰ ਸੂਚਨਾ ਦਾ ਅਧਿਕਾਰ ਐਕਟ ਦੀ ਧਾਰਾ 8(1)(i) ਦੇ ਤਹਿਤ ਛੋਟ ਪ੍ਰਾਪਤ ਹੈ । |
ਪ੍ਰਸ਼ਨ 3: | ਕਿਰਪਾ ਕਰਕੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਵਿੱਚ ਵਰ੍ਹੇ-ਵਾਰ ਆਮਦਨ ਅਤੇ ਖਰਚ ਦਾ ਵੇਰਵਾ ਦਿੱਤਾ ਜਾਵੇ । |
ਉੱਤਰ: | ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਦੇ ਵਰ੍ਹੇ-ਵਾਰ ਆਮਦਨ ਅਤੇ ਖਰਚ ਨਾਲ ਸਬੰਧਤ ਸਾਰੇ ਪ੍ਰਸ਼ਾਸਨਿਕ ਵੇਰਵੇ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਅਰਥਾਤ www.pmindia.gov.in ਅਤੇ https://pmnrf.gov.in `ਤੇ ਉਪਲੱਬਧ ਹਨ । |
ਸੂਚਨਾ ਦਾ ਅਧਿਕਾਰ ਐਕਟ, 2005 ਦੇ ਤਹਿਤ ਅਰਜ਼ੀਆਂ ਅਤੇ ਅਪੀਲਾਂ ਨਾਲ ਸਬੰਧਤ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ | |
ਪ੍ਰਸ਼ਨ 1: | ਕਿਰਪਾ ਕਰਕੇ ਪ੍ਰਧਾਨ ਮੰਤਰੀ ਦਫ਼ਤਰ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਦਾ ਸੰਪਰਕ ਵੇਰਵਾ ਉਪਲਬਧ ਕਰਾਇਆ ਜਾਵੇ । |
ਉੱਤਰ: | ਕੇਂਦਰੀ ਲੋਕ ਸੂਚਨਾ ਅਧਿਕਾਰੀ, ਪ੍ਰਧਾਨ ਮੰਤਰੀ ਦਫ਼ਤਰ, ਸਾਊਥ ਬਲਾਕ, ਨਵੀਂ ਦਿੱਲੀ – 110011 ਟੈਲੀਫੋਨ: 011-23382590 ਫੈਕਸ ਨੰਬਰ: 011-23388157 ਈ-ਮੇਲ : rti-pmo.applications[at]gov[dot]in |
ਪ੍ਰਸ਼ਨ 2: | ਕਿਰਪਾ ਕਰਕੇ ਸੂਚਨਾ ਦਾ ਅਧਿਕਾਰ ਐਕਟ ਦੇ ਅਧੀਨ ਪ੍ਰਧਾਨ ਮੰਤਰੀ ਦਫ਼ਤਰ ਦੇ ਅਪੀਲ ਅਧਿਕਾਰੀ ਦਾ ਸੰਪਰਕ ਵੇਰਵਾ ਉਪਲਬਧ ਕਰਾਇਆ ਜਾਵੇ ।
ਮੈਂ ਸੂਚਨਾ ਦਾ ਅਧਿਕਾਰ ਐਕਟ ਦੇ ਤਹਿਤ ਆਪਣੀ ਪਹਿਲੀ ਅਪੀਲ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕਿਸ ਦੇ ਨਾਮ ਭੇਜਾਂ ? |
ਉੱਤਰ: | ਡਾਇਰੈਕਟਰ (ਆਰ ਟੀ ਆਈ) ਪ੍ਰਧਾਨ ਮੰਤਰੀ ਦਫ਼ਤਰ, ਸਾਊਥ ਬਲਾਕ,ਨਵੀਂ ਦਿੱਲੀ – 110011 ਟੈਲੀਫੋਨ: 011-23074072 (ਦਫ਼ਤਰ) ਫੈਕਸ ਨੰਬਰ: 011-23388157/23019545/23016857 ਆਰ ਟੀ ਆਈ ਅਪੀਲ ਲਈ ਈ-ਮੇਲ ਆਈ ਡੀ rti(dot)appeal(at)gov(dot)in |
ਪ੍ਰਸ਼ਨ 3: | ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾ ਪ੍ਰਾਪਤ ਕਰਨ ਲਈ ਨਾਗਰਿਕਾਂ ਦੇ ਲਈ ਕਿਹੜੀਆਂ ਕਿਹੜੀਆਂ ਸਹੂਲਤਾਂ ਉਪਲੱਬਧ ਹਨ ।
ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾ ਪ੍ਰਾਪਤ ਕਰਨ ਦੀ ਕੀ ਪ੍ਰਕਿਰਿਆ ਹੈ ? |
ਉੱਤਰ: | ਇਸ ਸਬੰਧ ਵਿੱਚ ਵੇਰਵਾ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ https://www.pmindia.gov.in/ -> Right to Information (ਡਰਾਪ ਡਾਊਨ ਮੀਨੂ ਤੋਂ) `ਤੇ ਉਪਲੱਬਧ ਹੈ । ਬਿਨੈਕਾਰਾਂ ਨੂੰ ਪ੍ਰਧਾਨ ਮੰਤਰੀ ਦੀ ਵੈੱਬਸਾਈਟ : https://www.pmindia.gov.in-> Right to Information (ਡਰਾਪ ਡਾਊਨ ਮੀਨੂ ਤੋਂ)-> Advisory for Information Seekers (RTI Applicants) `ਤੇ ਦਿੱਤੀ ਗਈ ਸੂਚਨਾ, ਸੂਚਨਾ ਮੰਗਣ ਵਾਲਿਆਂ (ਆਰ ਟੀ ਆਈ ਬਿਨੈਕਾਰਾਂ) ਨੂੰ ਵੇਖਣ ਲਈ ਕਿਹਾ ਗਿਆ ਹੈ । |
ਹੋਰ ਸੂਚਨਾਵਾਂ ਦੇ ਸਬੰਧ ਵਿੱਚ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ/ਸਵਾਲ | |
ਪ੍ਰਸ਼ਨ 1: | ਕਿਰਪਾ ਕਰਕੇ ਮਿਤੀ dd/mm/yyyy ਨੂੰ ਹੋਈ PRAGATI ਬੈਠਕ ਦੇ ਕਾਰਜ ਵੇਰਵੇ (minutes) ਦੀ ਕਾਪੀ ਉਪਲੱਬਧ ਕਰਾਈ ਜਾਵੇ ।
PRAGATI ਬੈਠਕ ਵਿੱਚ ………………. ਨਾਲ ਸਬੰਧਤ ਮੁੱਦੇ `ਤੇ ਲਏ ਗਏ ਫੈਸਲੇ (ਫੈਸਲਿਆਂ) ਦਾ ਵੇਰਵਾ ਉਪਲੱਬਧ ਕਰਾਇਆ ਜਾਵੇ । |
ਉੱਤਰ: | PRAGATI ਬੈਠਕਾਂ ਦਾ ਕਾਰਜ ਵੇਰਵਾ www.pragati.nic.in `ਤੇ ਉਪਲਬਧ ਹੈ । |
ਪ੍ਰਸ਼ਨ 2: | ਕਿਰਪਾ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਕੀ`ਤੇ ਗਏ ਐਲਾਨਾਂ ਦਾ ਵੇਰਵਾ ਉਪਲਬਧ ਕਰਾਇਆ ਜਾਵੇ। |
ਉੱਤਰ: | ਪ੍ਰਧਾਨ ਮੰਤਰੀ ਨੇ ਵੱਖ-ਵੱਖ ਮੌਕਿਆਂ `ਤੇ ਕਈ ਐਲਾਨ ਕੀ`ਤੇ ਹਨ । ਪੈਕੇਜ ਦਾ ਐਲਾਨ ਕੀਤਾ ਹੈ । ਇਹ ਐਲਾਨ/ਪੈਕੇਜ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਦਾ ਹਿੱਸਾ ਹਨ ਅਤੇ ਇਹ ਪ੍ਰਧਾਨ ਮੰਤਰੀਦਫ਼ਤਰਦੀ ਵੈੱਬਸਾਈਟ ਉੱ`ਤੇ ਉਪਲੱਬਧ ਹਨ ( https://pmindia.gov.in/en/tag/pmspeech/). |
ਪ੍ਰਸ਼ਨ 3: | ਕਿਰਪਾ ਕਰਕੇ ………… ਮੌਕੇ ਉੱਤੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਦਿੱ`ਤੇ ਗਏ ਭਾਸ਼ਣਾਂ ਦੀ ਕਾਪੀ ਉਪਲਬਧ ਕਰਾਈ ਜਾਵੇ ।
ਕਿਰਪਾ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਮਿਤੀ dd/mm/yyyy ਨੂੰ …………… ਵਿੱਚ (ਸਥਾਨ) ਦਿੱ`ਤੇ ਗਏ ਭਾਸ਼ਣ ਦਾ ਪਾਠ ਉਪਲਬਧ ਕਰਾਇਆ ਜਾਵੇ । |
ਉੱਤਰ: | ਪ੍ਰਧਾਨ ਮੰਤਰੀ ਦੇ ਭਾਸ਼ਣ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ `ਤੇ ਉਪਲਬਧ ਹਨ (link: https://pmindia.gov.in/en/tag/pmspeech/). | ਜਨ ਸ਼ਿਕਾਇਤਾਂ ਦੇ ਸਬੰਧ ਵਿੱਚ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ/ਸਵਾਲ |
---|