(i) |
ਇਸ ਦੇ ਸੰਗਠਨ, ਕਾਰਜਾਂ ਤੇ ਕਰਤੱਵਾਂ ਦੇ ਵੇਰਵੇ |
ਪ੍ਰਧਾਨ ਮੰਤਰੀ ਸਕੱਤਰੇਤ ਦੀ ਸਥਾਪਨਾ 15.08.1947 ਨੂੰ ਹੋਈ ਸੀਜਿਸ ਨੂੰ ਬਾਅਦ ਵਿੱਚ 28/03/1977 ਤੋਂ ਪ੍ਰਧਾਨ ਮੰਤਰੀ ਦਫ਼ਤਰ ਦਾ ਨਾਮ ਦਿੱਤਾ ਗਿਆ ਸੀ।
ਕੰਮ-ਕਾਜ ਦੀ ਵੰਡ ਨਾਲ ਸਬੰਧਤ ਨਿਯਮਾਂ 1961 , ਅਧੀਨ ਪ੍ਰਧਾਨ ਮੰਤਰੀ ਦਾ ਦਫ਼ਤਰ (ਪੀ.ਐੱਮ.ਓ.) ਪ੍ਰਧਾਨ ਮੰਤਰੀ ਨੂੰ ਸਕੱਤਰ ਪੱਧਰ ਦੀ ਸਹਾਇਤਾ ਪ੍ਰਦਾਨ ਕਰਦਾ ਹੈ। ਪੀ.ਐੱਮ.ਓ. ਦੇ ਮੁਖੀ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹੁੰਦੇ ਹਨ। ਇਸ ਵੇਲੇ ਪੀ.ਐੱਮ.ਓ. ’ਚ 122 ਗਜ਼ਟਿਡ ਅਤੇ 281 ਨਾੱਨ-ਗਜ਼ਟਿਡ ਪਦ ਹਨ (ਪ੍ਰਧਾਨ ਮੰਤਰੀ ਦੇ ਨਿਜੀ ਸਟਾਫ਼/ਰਾਜ ਮੰਤਰੀ/ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਛੱਡ ਕੇ)। ਪੀ.ਐੱਮ.ਓ. ਮੁੱਖ ਪਰਿਸਰ ਸਾਊਥ ਬਲਾਕ ਵਿੱਚ ਸਥਿਤ ਹੈ। ਉਂਝ ਕੁਝ ਸ਼ਾਖ਼ਾਵਾਂ ਰੇਲ ਭਵਨ (ਆਰ.ਟੀ.ਆਈ. ਸੈਕਸ਼ਨ) ਅਤੇ ਸੰਸਦ ਭਵਨ (ਪਾਰਲੀਮੈਂਟ ਸੈਕਸ਼ਨ) ’ਚ ਸਥਿਤ ਹਨ। ਇਹ ਰੇਸ ਕੋਰਸ ਰੋਡ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ਤੋਂ ਵੀ ਕੰਮ ਕਰਦਾ ਹੈ। |
(ii) |
ਇਸ ਦੇ ਅਫ਼ਸਰਾਂ ਤੇ ਕਰਮਚਾਰੀਆਂ ਦੇ ਅਧਿਕਾਰ ਤੇ ਕਰਤੱਵ |
|
(iii) |
ਨਿਗਰਾਨੀ ਅਤੇ ਜਵਾਬਦੇਹੀ ਦੇ ਚੈਨਲਾਂ ਸਮੇਤ ਫ਼ੈਸਲਾ ਲੈਣ ਦੀ ਪ੍ਰਕਿਰਿਆ ਲਈ ਅਪਣਾਈ ਜਾਂਦੀ ਕਾਰਜ-ਵਿਧੀ |
ਪ੍ਰਧਾਨ ਮੰਤਰੀ ਦਾ ਦਫ਼ਤਰ (ਪੀ.ਐੱਮ.ਓ.) ਹੋਰਨਾਂ ਗੱਲਾਂ ਤੋਂ ਇਲਾਵਾ, ਲੋੜ ਅਨੁਸਾਰ, ਪ੍ਰਾਪਤ ਪ੍ਰਸਤਾਵਾਂ ’ਤੇ ਫ਼ੈਸਲੇ ਲੈਣ ਲਈ ਸਹਾਇਕ ਸੇਵਾਵਾਂ ਦੇਣ ਵਿੱਚ ਸਕੱਤਰ ਪੱਧਰ ਦੀ ਸਹਾਇਤਾ ਪ੍ਰਦਾਨ ਕਰਦਾ ਹੈ।
ਹਿਦਾਇਤਾਂ, ਦਫ਼ਤਰੀ ਕਾਰਜ-ਵਿਧੀ ਦੇ ਮੈਨੂਅਲ (ਵੇਰਵੇ/ਸੂਚੀ) ਵਿੱਚ ਦਰਜ ਹਨ। ਪ੍ਰਧਾਨ ਮੰਤਰੀ ਨੂੰ ਦਿਖਾਈਆਂ ਜਾਣ ਵਾਲੀਆਂ ਫਾਈਲਾਂ ਦਾ ਵਿਸ਼ਾ-ਵਸਤੂ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੀ ਉਹ ਮੰਤਰਾਲੇ ਦੇਡਾਇਰੈਕਟ ਇੰਚਾਰਜ ਹਨ ਜਾਂ ਫਿਰ ਮੰਤਰਾਲੇ ਦੇ ਇੰਚਾਰਜ ਕੋਈ ਕੈਬਨਿਟ ਮੰਤਰੀ ਜਾਂ ਰਾਜ ਮੰਤਰੀ (ਸੁਤੰਤਰ ਚਾਰਜ) ਹਨ।ਜੇ ਇੰਚਾਰਜ ਕੈਬਨਿਟ ਜਾਂ ਰਾਜ ਮੰਤਰੀ ਹਨ ਤਾਂ ਜ਼ਿਆਦਾਤਰ ਮਾਮਲਿਆਂ ਨੂੰ ਇੰਚਾਰਜ ਕੈਬਨਿਟ ਮੰਤਰੀ/ਰਾਜ ਮੰਤਰੀ ਵੱਲੋਂ ਨਿਪਟਾਇਆ ਜਾਂਦਾ ਹੈ।ਜਿਨ੍ਹਾਂ ਮਾਮਲਿਆਂ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਇੰਚਾਰਜ ਮੰਤਰੀ ਹਨ, ਅਤੇ ਅਜਿਹੇ ਸਾਰੇ ਮਾਮਲੇ ਜਿਨ੍ਹਾਂ ਵਿੱਚ ਮੰਤਰੀ ਪੱਧਰ ਦੀ ਪ੍ਰਵਾਨਗੀ ਦੀ ਜ਼ਰੂਰਤ ਹੈ ਅਤੇ ਜਿਨ੍ਹਾਂ ਲਈ ਸਬੰਧਤ ਰਾਜ ਮੰਤਰੀ/ਉਪ ਮੰਤਰੀ ਨੂੰ ਅਧਿਕਾਰ ਨਹੀਂ ਦਿੱਤਾ ਗਿਆ ਹੈ, ਉਹਸਾਰੇ ਮਾਮਲੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਆਦੇਸ਼ ਲਈ ਪੇਸ਼ ਕੀਤੇ ਜਾਂਦੇ ਹਨ। ਭਾਰਤ ਸਰਕਾਰ ਦੇ (ਕਾਰਜ ਵੰਡ) ਨਿਯਮ, 1961 ਅਤੇ ਭਾਰਤ ਸਰਕਾਰ (ਕਾਰਜ ਸੰਚਾਲਨ) ਨਿਯਮ, 1961 ਅਤੇ ਕਈ ਹੋਰ ਨਿਯਮਾਂ ਅਨੁਸਾਰ ਮਹੱਤਵਪੂਰਨ ਨੀਤੀ ਮੁੱਦੇ, ਮਾਣਯੋਗ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਆਦੇਸ਼ਾਂ/ਸੂਚਨਾ ਲਈ ਪੇਸ਼ ਕੀਤੇ ਜਾਂਦੇ ਹਨ। |
(iv) |
ਇਸ ਦੇ ਕਾਰਜ ਕਰਨ ਲਈ ਇਸ ਵੱਲੋਂ ਨਿਯਮ ਤੈਅ ਕੀਤੇ ਗਏ ਹਨ। |
ਮੰਤਰੀ ਪਰਿਸ਼ਦ ਦੇ ਪ੍ਰਮੁੱਖ ਦੇ ਤੌਰ ‘ਤੇ, ਪ੍ਰਧਾਨ ਮੰਤਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦੇ ਹਨ ਅਤੇ ਭਾਰਤੀ ਸੰਵਿਧਾਨ, ਭਾਰਤ ਸਰਕਾਰ (ਕਾਰਜ ਵੰਡ)ਨਿਯਮ, 1961 ਅਤੇ ਭਾਰਤ ਸਰਕਾਰ (ਕਾਰਜ ਸੰਚਾਲਨ) ਨਿਯਮ, 1961 ਵਿੱਚ ਨਿਰਧਾਰਤ ਇਸ ਦੇਕਾਰਜਾਂ ਨੂੰ ਨਿਭਾਉਂਦੇ ਹਨ।
ਪੀ.ਐੱਮ.ਓ. ਦੇ ਕਾਰਜ ਕਰਦੇ ਸਮੇਂ; ‘ਭਾਰਤ ਸਰਕਾਰ (ਕੰਮ-ਕਾਜ ਦੀ ਵੰਡ) ਨਿਯਮ, 1961’, ‘ਭਾਰਤ ਸਰਕਾਰ (ਕੰਮ-ਕਾਜ ਦਾ ਲੈਣ-ਦੇਣ) ਨਿਯਮ, 1961’ ਅਤੇ ‘ਦਫ਼ਤਰੀ ਕਾਰਜ-ਵਿਧੀ ਦੇ ਮੈਨੂਅਲ’ ਵਿੱਚ ਦਰਜ ਹਿਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ। |
(v) |
ਇਸ ਦੇ ਕਾਰਜਾਂ ਨੂੰ ਕਰਨ ਲਈ ਇਸ ਦੇ ਕਰਮਚਾਰੀਆਂ ਵੱਲੋਂ ਵਰਤੇ ਜਾਣ ਵਾਲੇ ਜਾਂ ਇਸ ਦੇ ਨਿਯੰਤ੍ਰਣ ਅਧੀਨ ਜਾਂ ਇਸ ਦੇ ਨਿਯਮ, ਵਿਨਿਯਮ, ਹਿਦਾਇਤਾਂ, ਮੈਨੂਅਲਜ਼ ਅਤੇ ਰਿਕਾਰਡਜ਼ |
ਇਸ ਦੇ ਕਾਰਜ ਕਰਨ ’ਤੇ ਉਹੀ ਨਿਯਮ/ਵਿਨਿਯਮ ਲਾਗੂ ਹੁੰਦੇ ਹਨ, ਜੋ ਕੇਂਦਰ ਸਰਕਾਰ ਦੇ ਕਰਮਚਾਰੀਆਂ /ਆੱਲ ਇੰਡੀਆ ਸਰਵਿਸੇਜ਼ ਦੇ ਅਫ਼ਸਰਾਂ ਅਤੇ ਕੇਂਦਰ ਸਰਕਾਰ ਦੇ ਅਫ਼ਸਰਾਂ ’ਤੇ ਲਾਗੂ ਹੁੰਦੇ ਹਨ। ਇੱਕ ਵਿਆਖਿਆਤਮਕ ਸੂਚੀ ਅੰਤਿਕਾ-iv ਤੇ ਹੈ [ 419KB ] । |
(vi) |
ਇਸ ਦੇ ਕੋਲ ਜਾਂ ਇਸ ਦੇ ਨਿਯੰਤ੍ਰਣ ਅਧੀਨ ਦਸਤਾਵੇਜ਼ਾਂ ਦੇ ਵਰਗਾਂ ਦੀ ਇੱਕ ਸਟੇਟਮੈਂਟ (ਕਥਨ) |
ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰਸ਼ਾਸਨ ਜਿਹੇ ਮਾਮਲਿਆਂ ਤੋਂ ਇਲਾਵਾ, ਜਨਤਕ ਸ਼ਿਕਾਇਤਾਂ, ਪੀ.ਐੱਮ.ਐੱਨ.ਆਰ.ਐੱਫ਼. ਆਦਿ, ਸੂਚਨਾ/ਟਿੱਪਣੀਆਂ ਲਈ ਪੀ.ਐੱਮ.ਓ.’ਚ ਪ੍ਰਾਪਤ ਹੋਣ ਵਾਲੇ ਮਾਮਲੇ/ਹੋਰ ਮੰਤਰਾਲੇ/ਵਿਭਾਗ, ਮੰਤਰੀ ਮੰਡਲ ਸਕੱਤਰੇਤ, ਸੂਬਾ ਸਰਕਾਰ ਤੇ ਹੋਰ ਸੰਗਠਨਾਂ ਲਈ ਜਾਰੀ ਹੋਣ ਵਾਲੇ ਪ੍ਰਧਾਨ ਮੰਤਰੀ ਦੇ ਹੁਕਮ। |
(vii) |
ਇਸ ਦੀ ਨੀਤੀ ਦੇ ਸੂਤਰੀਕਰਨ ਜਾਂ ਉਸ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਆਮ ਲੋਕਾਂ ਵੱਲੋਂ ਦਿੱਤੀ ਕਿਸੇ ਬੇਨਤੀ/ਪ੍ਰਤੀਵੇਦਨ ਵਾਸਤੇ ਸਲਾਹ-ਮਸ਼ਵਰੇ ਲਈ ਮੌਜੂਦ ਕਿਸੇ ਵਿਵਸਥਾ ਦੇ ਵੇਰਵੇ |
ਨੀਤੀਆਂ ਕਿਉਂਕਿ ਸਬੰਧਤ ਮੰਤਰਾਲਿਆਂ ਤੇ ਵਿਭਾਗਾਂ ਵੱਲੋਂ ਉਲੀਕੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ, ਇਸ ਲਈ ਕੋਈ ਨੀਤੀ ਲਾਗੂ ਕਰਨ ਦੇ ਸੂਤਰੀਕਰਨ ਸਬੰਧੀ ਆਮ ਲੋਕਾਂ ਨਾਲ ਸਲਾਹ-ਮਸ਼ਵਰਾ ਸਬੰਧਤ ਮੰਤਰਾਲਿਆਂ/ਵਿਭਾਗਾਂ ਵੱਲੋਂ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ/ਪੀ.ਐੱਮ.ਓ. ਨੂੰ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਚਾਰ/ਸੁਝਾਅ/ਸਿ਼ਕਾਇਤਾਂ ਇੰਟਰਐਕਟਿਵ ਪੇਜ ਲਿੰਕ “Interact with Hon’ble PM on” ਦੀ ਵਰਤੋਂ ਕਰਦਿਆਂ ਭੇਜੇ ਜਾ ਸਕਦੇ ਹਨ। |
(viii) |
ਉਨ੍ਹਾਂ ਬੋਰਡਾਂ, ਕੌਂਸਲਾਂ, ਕਮੇਟੀ ਤੇ ਹੋਰ ਇਕਾਈਆਂ ਦੀ ਸਟੇਟਮੈਂਟ, ਜਿਨ੍ਹਾਂ ਵਿੱਚ ਦੋ ਜਾਂ ਵੱਧ ਵਿਅਕਤੀ ਹੁੰਦੇ ਹਨ ਜਾਂ ਜੋ ਇਸ ਦੀ ਸਲਾਹ ਦੇ ਉਦੇਸ਼ ਨਾਲ ਗਠਤ ਕੀਤੇ ਜਾਂਦੇ ਹਨ ਅਤੇ ਕੀ ਉਨ੍ਹਾਂ ਬੋਰਡਾਂ, ਕੌਂਸਿਲਾਂ, ਕਮੇਟੀਆਂ ਤੇ ਹੋਰ ਇਕਾਈਆਂ ਦੀਆਂ ਮੀਟਿੰਗਾਂ ਆਮ ਜਨਤਾ ਲਈ ਖੁੱਲ੍ਹੀਆਂ ਹਨ ਜਾਂ ਅਜਿਹੀਆਂ ਮੀਟਿੰਗਾਂ ਦੀ ਕਾਰਵਾਈ ਆਮ ਜਨਤਾ ਲਈ ਜ਼ਾਹਿਰ ਕੀਤੀ ਜਾ ਸਕਦੀ ਹੈ |
ਲਾਗੂ ਨਹੀਂ ਹੁੰਦਾ ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਪ੍ਰਧਾਨ ਮੰਤਰੀ ਨੂੰ ਸਕੱਤਰੇਤ ਸਹਾਇਤਾ ਪ੍ਰਦਾਨ ਕਰਦਾ ਹੈ। |
(ix) |
ਇਸ ਦੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਇੱਕ ਡਾਇਰੈਕਟਰੀ |
ਪੀ.ਐੱਮ.ਓ. ਦੇ ਪ੍ਰਮੁੱਖ ਅਧਿਕਾਰੀਆਂ ਦੀ ਡਾਇਰੈਕਟਰੀ
ਕਰਮਚਾਰੀਆਂ ਦੀ ਡਾਇਰੈਕਟਰੀ ਨੂੰ ਅਗਲੇ ਕਾੱਲਮ ਭਾਵ ਕਾੱਲਮ (x) ਅਧੀਨ ਕਵਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਮਿਲਦੀ ਮਾਸਕ ਤਨਖ਼ਾਹ ਸਬੰਧੀ ਵੇਰਵੇ ਦਰਜ ਹਨ। |
(x) |
ਇਸ ਦੇ ਸਾਰੇ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਮਿਲਦੀ ਮਾਸਕ ਤਨਖ਼ਾਹ; ਇਸ ਦੇ ਵਿਨਿਯਮਾਂ ਵਿੱਚ ਦਿੱਤੀ ਵਿਵਸਥਾ ਅਨੁਸਾਰ ਮੁਆਵਜ਼ੇ ਦੀ ਪ੍ਰਣਾਲੀ ਸਮੇਤ |
ਸਾਰੇਕਰਮਚਾਰੀਆਂ ਦੀ ਮਾਸਕ ਤਨਖ਼ਾਹ (ਤਨਖ਼ਾਹ ਅਤੇ ਭੱਤੇ) [ 6054KB ]
ਪ੍ਰਧਾਨ ਮੰਤਰੀ ਦੀ ਤਨਖ਼ਾਹ ਅਤੇ ਹੋਰ ਭੱਤੇ / ਐੱਮ.ਓ.ਐੱਸ(ਪੀ.ਐੱਮ.ਓ.) ”ਮੰਤਰੀ ਦੀਆਂ ਤਨਖ਼ਾਹਾਂ ਤੇ ਭੱਤਿਆਂ ਬਾਰੇ ਕਾਨੂੰਨ, 1952’’, ਜਿਸ ਨੂੰ ਸਮੇਂ-ਸਮੇਂ ’ਤੇ ਸੋਧਿਆ ਗਿਆ ਹੈ, ਦੀਆਂ ਵਿਵਸਥਾਵਾਂ ਅਨੁਸਾਰ ਦਿੱਤੇ ਜਾਂਦੇ ਹਨ। |
(xi) |
ਇਸ ਦੀ ਹਰੇਕ ਏਜੰਸੀ ਨੂੰ ਦਿੱਤਾ ਬਜਟ, ਜਿਸ ਵਿੱਚ ਸਾਰੀਆਂ ਯੋਜਨਾਵਾਂ, ਪ੍ਰਸਤਾਵਿਤ ਖ਼ਰਚਿਆਂ ਤੇ ਅਦਾਇਗੀਆਂ ਦੀਆਂ ਰਿਪੋਰਟਾਂ ਦੇ ਵੇਰਵੇ ਦਰਜ ਹੁੰਦੇ ਹਨ |
ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਕੋਈ ਏਜੰਸੀ ਨਹੀਂ ਹੈ ਜਿਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਬਜਟ ਐਲੋਕੇਟ ਕੀਤਾ ਜਾਂਦਾ ਹੈ। (i) ਸਾਲ 2014-15, 2015-16, 2016-17 ਅਤੇ 2017-18 ਦੇ ਲਈ ਗ੍ਰਾਂਟਾਂ ਦੀ ਵਿਸਤ੍ਰਿਤ ਮੰਗਾਂ। [ 519KB ] (ii) ਸਾਲ 2018-19 ਦੇ ਲਈ ਗ੍ਰਾਂਟਾਂ ਦੀ ਵਿਸਤ੍ਰਿਤ ਮੰਗਾਂ। [ 274KB ] (iii) ਵਿੱਤ ਵਰ੍ਹੇ 2018-19 ਦੇ ਲਈ ਬਜਟ/ਖਰਚਿਆਂ ਦੇ ਵੇਰਵੇ ਅਤੇ ਵਿੱਤ ਵਰ੍ਹੇ 2019-20 ਦੇ ਲਈ ਬਜਟ ਅਨੁਮਾਨ [ 11KB ] (iv) 2015-16 ਦੇ ਲਈ ਮਾਸਿਕ ਖਰਚ। [ 479KB ] . (v) 2016-17 ਦੇ ਲਈ ਮਾਸਿਕ ਖਰਚ। [ 465KB ] (vi) 2017-18 ਦੇ ਲਈ ਮਾਸਿਕ ਖਰਚ। [ 405KB ] |
(xii) |
ਸਬਸਿਡੀ ਪ੍ਰੋਗਰਾਮ ਲਾਗੂ ਕਰਨ ਦਾ ਢੰਗ, ਦਿੱਤੀਆਂ ਜਾਣ ਵਾਲੀਆਂ ਰਕਮਾਂ ਤੇ ਅਜਿਹੇ ਪ੍ਰੋਗਰਾਮਾਂ ਦੇ ਲਾਭਪਾਤਰੀਆਂ ਦੇ ਵੇਰਵਿਆਂ ਸਮੇਤ |
ਪੀ.ਐੱਮ.ਓ. ਵਿੱਚ ਸਬਸਿਡੀ ਦਾ ਕੋਈ ਪ੍ਰੋਗਰਾਮ ਨਹੀਂ ਹੈ। |
(xiii) |
ਇਸ ਵੱਲੋਂ ਦਿੱਤੀਆਂ ਜਾਂਦੀਆਂ ਛੋਟਾਂ, ਪ੍ਰਵਾਨਗੀਆਂ ਜਾਂ ਅਧਿਕਾਰ ਪ੍ਰਾਪਤ ਕਰਨ ਵਾਲਿਆਂ ਦੇ ਵੇਰਵੇ |
ਕੋਈ ਨਹੀਂ |
(xiv) |
ਇਸ ਕੋਲ ਉਪਲੱਬਧ ਜਾਂ ਇਸ ਕੋਲ, ਇਲੈਕਟ੍ਰੌਨਿਕ ਰੂਪ ਵਿੱਚ ਛੋਟੀ ਕਰ ਕੇ ਰੱਖੀ ਗਈ ਜਾਣਕਾਰੀ ਦੇ ਸਬੰਧ ਵਿੱਚ ਵੇਰਵੇ |
ਜਿਵੇਂ ਕਿ ਪੀ.ਐੱਮ.ਓ. ਦੀ ਵੈੱਬਸਾਈਟ ਉੱਤੇ ਉਪਲੱਬਧ ਹੈ। |
(xv) |
ਸੂਚਨਾ ਹਾਸਲ ਕਰਨ ਲਈ ਆਮ ਨਾਗਰਿਕਾਂ ਲਈ ਉਪਲੱਬਧ ਸਹੂਲਤਾਂ ਦੇ ਵੇਰਵੇ, ਲਾਇਬਰੇਰੀ ਜਾਂ ਰੀਡਿੰਗ ਰੂਮ, ਜੇ ਜਨਤਕ ਵਰਤੋਂ ਲਈ ਅਜਿਹਾ ਕੋਈ ਰੱਖ-ਰਖਾਅ ਕੀਤਾ ਜਾਂਦਾ ਹੈ, ਦੇ ਕੰਮ-ਕਾਜੀ ਘੰਟਿਆਂ ਸਮੇਤ |
ਪ੍ਰਧਾਨ ਮੰਤਰੀ ਦੇ ਭਾਸ਼ਣ ਅਤੇ ਬਿਆਨ ਪੀ.ਆਈ.ਬੀ. (ਪ੍ਰੈੱਸ ਸੂਚਨਾ ਦਫ਼ਤਰ) ਅਤੇ ਪੀ.ਐੱਮ.ਓ. ਦੀ ਵੈੱਬਸਾਈਟ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਜਨਤਕ ਕੀਤੇ ਜਾਂਦੇ ਹਨ।
ਪ੍ਰਧਾਨ ਮੰਤਰੀ/ਪ੍ਰਧਾਨ ਮੰਤਰੀ ਦਫ਼ਤਰ ਨੂੰ ਕਿਸੇ ਵੀ ਤਰ੍ਹਾਂ ਦੀ ਫ਼ੀਡਬੈਕ/ਸੁਝਾਅ/ਸਿ਼ਕਾਇਤਾਂ ਡਾਕ ਰਾਹੀਂ ਜਾਂ ਇੰਟਰਐਕਟਿਵ ਪੇਜ ਲਿੰਕ ” Interact with Hon’ble PM” ਰਾਹੀਂ ਭੇਜੀਆਂ ਜਾ ਸਕਦੀਆਂ ਹਨ।
ਆਮ ਨਾਗਰਿਕ ਵੀ ਆਪਣੀਆਂ ਸ਼ਿਕਾਇਤਾਂ ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਸਾਧਨਾਂ ਜਿਵੇਂ ਡਾਕ ਰਾਹੀਂ (ਪ੍ਰਧਾਨ ਮੰਤਰੀ ਦਫ਼ਤਰ, ਸਾਊਥ ਬਲਾੱਕ, ਨਵੀਂ ਦਿੱਲੀ, ਪਿੰਨ-110011), ਦਸਤੀ – ਪੀ.ਐੱਮ.ਓ. ਡਾਕ ਕਾਊਂਟਰ ਉੱਤੇ ਜਾਂ ਫ਼ੈਕਸ (011-23016857) ਦੁਆਰਾ ਭੇਜ ਸਕਦੇ ਹਨ।
ਪ੍ਰਧਾਨ ਮੰਤਰੀ ਨੂੰ ਭੇਜੀਆਂ ਆਪਣੀਆਂ ਚਿੱਠੀਆਂ ਦੀ ਸਥਿਤੀ ਬਾਰੇ ਟੈਲੀਫ਼ੋਨ ’ਤੇ ਪੁੱਛਗਿੱਛ ਲਈ ਆਮ ਨਾਗਰਿਕ ਸੁਵਿਧਾ ਨੰਬਰ 011-23386447 ਡਾਇਲ ਕਰ ਸਕਦੇ ਹਨ ਅਤੇ ਆਪਣੀਆਂ ਚਿੱਠੀਆਂ/ਸ਼ਿਕਾਇਤਾਂ ਬਾਰੇ ਪੁੱਛਗਿੱਛ ਕਰ ਸਕਦੇ ਹਨ।
ਆੱਨਲਾਈਨ ਜਨਤਕ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੀ.ਐੱਮ.ਓ. ਦੀ ਵੈੱਬਸਾਈਟ ਉੱਤੇ ‘write to the Prime Minister’ (ਪ੍ਰਧਾਨ ਮੰਤਰੀ ਨੂੰ ਲਿਖੋ) ਸਿਰਲੇਖ ਅਧੀਨ ਇੱਕ ਲਿੰਕ ਦੀ ਵਿਵਸਥਾ ਕੀਤੀ ਗਈ ਹੈ। ਇਸ ਲਿੰਕ ਉੱਤੇ ਕਲਿੱਕ ਕਰਨ ’ਤੇ ਨਾਗਰਿਕ CPGRAMS ਪੰਨੇ ਉੱਤੇ ਚਲਾ ਜਾਂਦਾ ਹੈ, ਜਿੱਥੇ ਸ਼ਿਕਾਇਤ ਦਰਜ (ਰਜਿਸਟਰ) ਹੋ ਜਾਂਦੀ ਹੈ ਅਤੇ ਇੱਥੋਂ ਇੱਕ ਵਿਲੱਖਣ ਰਜਿਸਟਰੇਸ਼ਨ ਨੰਬਰ ਮਿਲਦਾ ਹੈ। ਨਾਗਰਿਕ ਲਈ ਇੱਥੇ ਆਪਣੀ ਸ਼ਿਕਾਇਤ/ਗਿਲਾ/ਸੁਝਾਅ ਨਾਲ ਸਬੰਧਤ ਆਪਣਾ ਕੋਈ ਦਸਤਾਵੇਜ਼ ਅੱਪਲੋਡ ਕਰਨ ਦਾ ਵਿਕਲਪ ਵੀ ਹੁੰਦਾ ਹੈ।
ਆਪਣੀ ਸ਼ਿਕਾਇਤ ਦੀ ਸਥਿਤੀ ਬਾਰੇ ਜਾਣਕਾਰੀ ਇੰਟਰਨੈੱਟ ਰਾਹੀਂ ਉਸੇ ਵਿਲੱਖਣ ਸ਼ਿਕਾਇਤ ਰਜਿਸਟਰੇਸ਼ਨ ਨੰਬਰ ਦੀ ਵਰਤੋਂ ਕਰਦਿਆਂ ’ਤੋਂ ਲਈ ਜਾ ਸਕਦੀ ਹੈ।
ਆਰ.ਟੀ.ਆਈ. ਕਾਨੂੰਨ ਅਧੀਨ ਸੂਚਨਾ/ਜਾਣਕਾਰੀ ਲੈਣ ਬਾਰੇ ਕਾਰਜ-ਵਿਧੀ ਉੱਤੇ ਉਪਲੱਬਧ ਹੈ। |
(xvi) |
ਜਨ-ਸੂਚਨਾ ਅਫ਼ਸਰਾਂ ਦੇ ਨਾਮ, ਅਹੁਦੇ ਅਤੇ ਹੋਰ ਵੇਰਵੇ |
(i) ਅਪੀਲੀ ਅਥਾਰਿਟੀ (ii) ਕੇਂਦਰੀ ਲੋਕ ਸੂਚਨਾ ਅਧਿਕਾਰੀ (iii) ਸਹਾਇਕ ਕੇਂਦਰੀ ਲੋਕ ਸੂਚਨਾ ਅਧਿਕਾਰੀ (iv) ਸਾਬਕਾ ਕੇਂਦਰੀ ਲੋਕ ਸੂਚਨਾ ਅਧਿਕਾਰੀ (v) ਪ੍ਰਧਾਨ ਮੰਤਰੀ ਦਫ਼ਤਰ ਦੀਆਂ ਪਿਛਲੀਆਂ ਅਪੀਲੀ ਅਥਾਰਿਟੀਆਂ ਦੀ ਸੂਚੀ [ 171KB ] |
(xvii) |
ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨਾਲ ਸਬੰਧਤ ਸੀਪੀਸੀ ਦੀ ਧਾਰਾ 80 ਤਹਿਤ ਨੋਟਿਸ ਪ੍ਰਾਪਤ ਕਰਨ ਅਤੇ ਫੈਸਲੇ ਲੈਣ ਲਈ ਮਨੋਨੀਤ ਨੋਡਲ ਅਫ਼ਸਰ ਦਾ ਨਾਮ, ਅਹੁਦਾ ਅਤੇ ਪਤਾ |
ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਸਬੰਧ ਵਿੱਚ ਸੀਪੀਸੀ ਦੀ ਧਾਰਾ 80 ਤਹਿਤ ਪ੍ਰਾਪਤ ਲਿਟੀਗੇਸ਼ਨ/ਨੋਟਿਸ ਨਾਲ ਨਜਿੱਠਣ ਲਈ ਸ਼੍ਰੀ ਸੁਰਜੀਤ ਦੱਤਾ, ਅਧੀਨ ਸਕੱਤਰ, ਨੋਡਲ ਅਧਿਕਾਰੀ ਹਨ ਅਤੇ ਉਨ੍ਹਾਂ ਦਾ ਪਤਾ ਹੈ: ਕਮਰਾ ਨੰ. 236-ਬੀ, ਸਾਊਥ ਬਲਾਕ, ਨਵੀਂ ਦਿੱਲੀ |
(xviii) |
ਅਜਿਹੀ ਹੋਰ ਜਾਣਕਾਰੀ, ਜਿਹੜੀ ਨਿਰਧਾਰਤ ਕੀਤੀ ਜਾ ਸਕਦੀ ਹੈ |
(i) ‘ਪ੍ਰਗਤੀ’ ਦੀ ਵੈੱਬਸਾਈਟ ਦਾ ਲਿੰਕ |
ਡੀ.ਓ.ਪੀ.ਟੀ. ਹਿਦਾਇਤਾਂ ਦਾ 1.1 |
ਖ਼ਰੀਦ ਨਾਲ ਸਬੰਧਤ ਸੂਚਨਾ। ਜਨਤਕ ਅਥਾਰਟੀਆਂ ਵੱਲੋਂ ਕੀਤੀ ਖ਼ਰੀਦ; ਨੋਟਿਸ/ਟੈਂਡਰ ਇਨਕੁਆਇਰੀਜ਼ ਅਤੇ ਬੋਲੀ ਦੇਣ ਨਾਲ ਸਬੰਧਤ ਵੇਰਵਿਆਂ ਦਾ ਪ੍ਰਕਾਸ਼ਨ, 10 ਲੱਖ ਰੁਪਏ ਜਾਂ ਵੱਧ ਦੀਆਂ ਖ਼ਰੀਦਦਾਰੀਆਂ ਦੇ ਸਬੰਧ ਵਿੱਚ ਸਪਲਾਇਰ ਦੇ ਨਾਂਅ ਸਮੇਤ |
ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਾਰੀ ਖਰੀਦ General Financial Rules ਅਤੇ ਖਰਚ ਵਿਭਾਗ (Department of Expenditure) ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਜਾਂਦੀ ਹੈ।
ਵਿੱਤ ਵਰ੍ਹੇ 2017-18 ਦੌਰਾਨਪ੍ਰਧਾਨ ਮੰਤਰੀ ਦਫ਼ਤਰ ਨੇ 10 ਲੱਖ ਰੁਪਏ ਜਾਂ ਇਸ ਤੋਂ ਵੱਧ ਕੀਮਤ ਦੀ ਕੋਈ ਵਸਤੂ ਨਹੀਂ ਖਰੀਦੀ ਹੈ। |
ਡੀ.ਓ.ਪੀ.ਟੀ. ਹਦਾਇਤਾਂ ਦਾ 1.2 |
ਜਨਤਕ-ਨਿਜੀ ਭਾਈਵਾਲੀ:
ਪੀ.ਪੀ.ਪੀਜ਼ ਦੇ ਠੇਕੇ/ਛੋਟ ਸਮਝੌਤੇ ਦੇ ਵੇਰਵੇ; ਵਿਸ਼ੇਸ਼ ਉਦੇਸ਼ ਵਾਲੇ ਵਾਹਨ (ਐੱਸ.ਪੀ.ਵੀ.) ਸਮੇਤ, ਜੇ ਜਨਤਕ ਸੇਵਾਵਾਂ ਜਨਤਕ-ਨਿਜੀ ਭਾਈਵਾਲੀ ਰਾਹੀਂ ਪ੍ਰਦਾਨ ਕਰਨੀਆਂ ਪ੍ਰਸਤਾਵਤ ਹੋਣ। |
ਕੋਈ ਨਹੀਂ |
ਡੀ.ਓ.ਪੀ.ਟੀ. ਹਦਾਇਤਾਂ ਦਾ 1.3 |
ਤਬਾਦਲਾ ਨੀਤੀ ਅਤੇ ਤਬਾਦਲੇ ਦੇ ਹੁਕਮ |
ਪੀ.ਐੱਮ.ਓ. ਦੇ ਅਫ਼ਸਰਾਂ/ਸਟਾਫ਼ ਦੀਆਂ ਨਿਯੁਕਤੀਆਂ ਡੀਓਪੀਟੀ (ਡਿਪਾਰਟਮੈਂਟ ਆਵ੍ ਪਰਸੌਨਲ ਐਂਡ ਟਰੇਨਿੰਗ /ਐੱਮਐੱਚਏ – ਗ੍ਰਹਿ ਮੰਤਰਾਲਾ)/ਐੱਮਈਏ – ਵਿਦੇਸ਼ ਮੰਤਰਾਲਾ) ਵੱਲੋਂ ਕੀਤੀਆਂ ਜਾਂਦੀਆਂ ਹਨ। ਇਸ ਨੂੰ ਨਿਯਮਤ ਰੂਪ ਵਿੱਚ ‘ਮੁਲਾਜ਼ਮਾਂ ਦੀ ਡਾਇਰੈਕਟਰੀ’ ਰਾਹੀਂ ਅੱਪਡੇਟ ਕੀਤਾ ਜਾਂਦਾ ਹੈ। |
ਡੀ.ਓ.ਪੀ.ਟੀ. ਹਿਦਾਇਤਾਂ ਦਾ 1.4 |
ਆਰ.ਟੀ.ਆਈ. ਅਰਜ਼ੀਆਂ / ਪਹਿਲੀਆਂ ਅਪੀਲਾਂ ਅਤੇ ਉਨ੍ਹਾਂ ਦੇ ਉੱਤਰ |
”ਆਰ.ਟੀ.ਆਈ. ਸਬੰਧੀ ਜਾਣਕਾਰੀ ਬਾਰੇ ਪੀ.ਐੱਮ.ਓ. ਤੋਂ ਪੁੱਛਗਿੱਛ’’ [ 1817KB ] |
ਡੀ.ਓ.ਪੀ.ਟੀ. ਹਿਦਾਇਤਾਂ ਦਾ 1.5 |
ਸੀ.ਏ.ਜੀ. (ਕੈਗ) ਅਤੇ ਪੀ.ਏ.ਸੀ. ਪੈਰੇ ਅਤੇ ਕਾਰਵਾਈ ਰਿਪੋਰਟਾਂ |
ਪੀ.ਐੱਮ.ਓ. ਬਾਰੇ ਕੋਈ ਕੈਗ/ਪੀ.ਏ.ਸੀ. ਪੈਰੇ ਨਹੀਂ ਹਨ। |
ਡੀ.ਓ.ਪੀ.ਟੀ. ਹਿਦਾਇਤਾਂ ਦਾ 1.6 |
ਸਿਟੀਜ਼ਨਸ ਚਾਰਟਰ |
ਪੀ.ਐੱਮ.ਓ. ਲਈ ਲਾਗੂ ਨਹੀਂ ਕਿਉਂਕਿ ਕੋਈ ਸ਼ਹਿਰੀ ਸੇਵਾ ਸਿੱਧੇ ਤੌਰ ’ਤੇ ਪ੍ਰਦਾਨ ਨਹੀਂ ਕੀਤੀ ਜਾਂਦੀ। |
ਡੀ.ਓ.ਪੀ.ਟੀ. ਹਿਦਾਇਤਾਂ ਦਾ 1.7 |
ਅਖ਼ਤਿਆਰੀ ਅਤੇ ਗ਼ੈਰ-ਅਖ਼ਤਿਆਰੀ ਗ੍ਰਾਂਟਾਂ
ਸਾਰੀਆਂ ਅਖ਼ਤਿਆਰੀ ਤੇ ਗ਼ੈਰ-ਅਖ਼ਤਿਆਰੀ ਗ੍ਰਾਂਟਾਂ / ਸੂਬਾ ਸਰਕਾਰਾਂ/ ਐੱਨ.ਜੀ.ਓਜ਼ / ਹੋਰ ਸੰਸਥਾਨਾਂ ਨੂੰ ਦਿੱਤੇ ਜਾਣ ਵਾਲੇ ਫ਼ੰਡ, ਜੋ ਮੰਤਰਾਲੇ/ਵਿਭਾਗਾਂ ਵੱਲੋਂ ਦਿੱਤੇ ਜਾਂਦੇ ਹਨ। |
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਬਾਰੇ ਉੱਤੇ ਅਤੇ ਰਾਸ਼ਟਰੀ ਰੱਖਿਆ ਫ਼ੰਡ ਬਾਰੇ ਵੇਰਵੇ ਉੱਤੇ ਉਪਲੱਬਧ ਹਨ।
ਰਾਸ਼ਟਰੀ ਰੱਖਿਆ ਫ਼ੰਡ ਬਾਰੇ ਵੇਰਵੇ ਉੱਤੇ ਉਪਲੱਬਧ ਹਨ। |
ਡੀ.ਓ.ਪੀ.ਟੀ. ਹਿਦਾਇਤਾਂ ਦਾ 1.8 |
ਪ੍ਰਧਾਨ ਮੰਤਰੀ ਅਤੇ ਜੇ.ਐੱਸ. ਅਤੇ ਉੱਪਰਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੇ ਦੌਰੇ |
26.05.2014 ਤੋਂ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦਾ ਵੇਰਵਾ। ਗ੍ਰਹਿ ਮੰਤਰਾਲੇ ਦੀਆਂ ਗ੍ਰਾਂਟਾਂ ਦੀ ਵਿਸਤ੍ਰਿਤ ਮੰਗ-ਪ੍ਰਧਾਨ ਮੰਤਰੀ ਦੇ ਜਹਾਜ਼ ਦਾ ਰੱਖ-ਰਖਾਅ-ਇਸ ਦੇ ਤਹਿਤ ਹੋਰ ਖਰਚ। ਪ੍ਰਧਾਨ ਮੰਤਰੀ ਦੇ ਘਰੇਲੂ/ਦੇਸ਼ ਵਿੱਚ ਕੀਤੇ ਦੌਰੇ: ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿੱਚ ਕੀਤੇ ਜਾਣ ਵਾਲੇ ਦੌਰਿਆਂ ਦਾ ਖ਼ਰਚਾ ਰੱਖਿਆ ਮੰਤਰਾਲੇ ਦੇ ਬਜਟ ਵਿੱਚੋਂ ਕੀਤਾ ਜਾਂਦਾ ਹੈ। 26 ਮਈ, 2014 ਤੋਂ ਲੈ ਕੇ ਦੇਸ਼ ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤੇ ਦੌਰਿਆਂ ਦੀ ਸੂਚੀ, ਉਨ੍ਹਾਂ ਦੀ ਮਿਆਦ ਸਮੇਤ, ਪ੍ਰਧਾਨ ਮੰਤਰੀ ਦੀ ਵੈੱਬਸਾਈਟ ਉੱਤੇ ਉਪਲਬਧ ਹੈ |
ਧਾਰਾ 4(1)(ਬੀ) ਅਧੀਨ | ਕਾਨੂੰਨ ਅਧੀਨ ਆਵਸ਼ਕਤਾ | ਪ੍ਰਗਟਾਵਾ |
---|