ਮੇਰੇ ਪਿਆਰੇ ਦੇਸ਼ਵਾਸੀਓ,
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, 75ਵੇਂ ਸੁਤੰਤਰਤਾ ਦਿਵਸ ’ਤੇ ਆਪ ਸਭ ਨੂੰ ਅਤੇ ਵਿਸ਼ਵਭਰ ਵਿੱਚ ਭਾਰਤ ਨੂੰ ਪ੍ਰੇਮ ਕਰਨ ਵਾਲੇ, ਲੋਕਤੰਤਰ ਨੂੰ ਪ੍ਰੇਮ ਕਰਨ ਵਾਲੇ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਅੱਜ ਆਜ਼ਾਦੀ ਕੇ ਇਸ ਅੰਮ੍ਰਿਤ ਮਹੋਤਸਵ ਦੇ ਪਾਵਨ ਪੁਰਬ ’ਤੇ ਦੇਸ਼ ਆਪਣੇ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ, ਰਾਸ਼ਟਰ ਰੱਖਿਆ ਵਿੱਚ ਆਪਣੇ ਆਪ ਨੂੰ ਦਿਨ ਰਾਤ ਖਪਾਉਣ ਵਾਲੇ, ਆਹੂਤ ਕਰਨ ਵਾਲੇ ਵੀਰ ਵੀਰਾਂਗਣਾਂ ਨੂੰ ਅੱਜ ਦੇਸ਼ ਨਮਨ ਕਰ ਰਿਹਾ ਹੈ। ਆਜ਼ਾਦੀ ਨੂੰ ਜਨ ਅੰਦੋਲਨ ਬਣਾਉਣ ਵਾਲੇ, ਪੂਜਯ ਬਾਪੂ ਹੋਵੇ, ਜਾਂ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਬਿਸਮਿਲ ਅਤੇ ਅਸ਼ਫਾਕ ਉੱਲ੍ਹਾ ਖਾਨ ਜਿਹੇ ਮਹਾਨ ਕ੍ਰਾਂਤੀਵੀਰ ਹੋਣ, ਝਾਂਸੀ ਦੀ ਰਾਣੀ ਲਕਸ਼ਮੀ ਬਾਈ ਹੋਵੇ, ਚਿੱਤੂਰ ਦੀ ਰਾਣੀ ਚੇੱਨੰਮਾ ਹੋਵੇ ਜਾਂ ਰਾਣੀ ਗਾਇਦਿਨਲਿਊ ਹੋਵੇ, ਜਾਂ ਅਸਾਮ ਵਿੱਚ ਮਾਤੰਗਿਨੀ ਹਾਜਰਾ ਦਾ ਪਰਾਕ੍ਰਮ ਹੋਵੇ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਹੋਣ, ਦੇਸ਼ ਨੂੰ ਇਕਜੁੱਟ ਰਾਸ਼ਟਰ ਵਿੱਚ ਬਦਲਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਹੋਵੇ ਭਾਰਤ ਦੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਵਾਲੇ, ਰਸਤਾ ਤੈਅ ਕਰਵਾਉਣ ਵਾਲੇ ਬਾਬਾ ਸਾਹਬ ਅੰਬੇਡਕਰ ਸਹਿਤ ਦੇਸ਼ ਹਰ ਵਿਅਕਤੀ ਨੂੰ, ਹਰ ਸ਼ਖ਼ਸੀਅਤ ਨੂੰ ਅੱਜ ਯਾਦ ਕਰ ਰਿਹਾ ਹੈ। ਦੇਸ਼ ਇਨਾਂ ਸਾਰੇ ਮਹਾਪੁਰਖਾਂ ਦਾ ਰਿਣੀ ਹੈ।
ਭਾਰਤ ਤਾਂ ਬਹੁਰਤਨਾ ਵਸੁੰਧਰਾ ਹੈ। ਅੱਜ ਭਾਰਤ ਦੇ ਹਰ ਕੋਨੇ ਵਿੱਚ, ਹਰ ਕਾਲਖੰਡ ਵਿੱਚ ਅਣਗਿਣਤ ਲੋਕਾਂ ਨੇ ਜਿਸ ਦੇ ਨਾਮ ਵੀ ਸ਼ਾਇਦ ਇਤਿਹਾਸ ਦੀ ਤਾਰੀਖ ਵਿੱਚ ਨਹੀਂ ਹੋਣਗੇ। ਐਸੇ ਅਣਗਿਣਤ ਲੋਕਾਂ ਨੇ ਇਸ ਰਾਸ਼ਟਰ ਨੂੰ ਬਣਾਇਆ ਵੀ ਹੈ, ਅੱਗੇ ਵਧਾਇਆ ਵੀ ਹੈ, ਮੈਂ ਐਸੀ ਹਰ ਸ਼ਖ਼ਸੀਅਤ ਦਾ ਵੰਦਨ ਕਰਦਾ ਹਾਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
ਭਾਰਤ ਨੇ ਸਦੀਆਂ ਤੱਕ ਮਾਤ੍ਰਭੂਮੀ, ਸੰਸਕ੍ਰਿਤੀ ਅਤੇ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਹੈ। ਗ਼ੁਲਾਮੀ ਦੀ ਕਸਕ, ਆਜ਼ਾਦੀ ਦੀ ਲਲਕ ਇਸ ਦੇਸ਼ ਨੇ ਸਦੀਆਂ ਤੱਕ ਕਦੇ ਛੱਡੀ ਨਹੀਂ। ਜਿੱਤਾਂ-ਹਾਰਾਂ ਆਉਂਦੀਆਂ ਰਹੀਆਂ ਲੇਕਿਨ ਮਨਮੰਦਿਰ ਵਿੱਚ ਵਸੀ ਹੋਈ ਆਜ਼ਾਦੀ ਦੀ ਆਕਾਂਖਿਆ ਨੂੰ ਕਦੇ ਖ਼ਤਮ ਹੋਣ ਨਹੀਂ ਦਿੱਤਾ। ਅੱਜ ਇਨਾਂ ਸਾਰੇ ਸੰਘਰਸ਼ ਦੇ ਪੁਰੋਧਾ, ਸਦੀਆਂ ਦੇ ਸੰਘਰਸ਼ ਦੇ ਪੁਰੋਧਾ, ਉਨ੍ਹਾਂ ਸਭ ਨੂੰ ਵੀ ਪ੍ਰਣਾਮ ਕਰਨ ਦਾ ਵਕਤ ਹੈ ਅਤੇ ਉਹ ਪ੍ਰਣਾਮ ਦੇ ਹੱਕਦਾਰ ਵੀ ਹਨ।
ਕੋਰੋਨਾ ਆਲਮੀ ਮਹਾਮਾਰੀ, ਇਸ ਮਹਾਮਾਰੀ ਵਿੱਚ ਸਾਡੇ ਡਾਕਟਰ, ਸਾਡੀਆਂ nurses, ਸਾਡੇ ਪੈਰਾਮੈਡੀਕਲ ਸਟਾਫ਼, ਸਾਡੇ ਸਫ਼ਾਈਕਰਮੀ, ਵੈਕਸੀਨ ਬਣਾਉਣ ਵਿੱਚ ਜੁਟੇ ਸਾਡੇ ਵਿਗਿਆਨੀ ਹੋਣ, ਸੇਵਾ ਭਾਵਨਾ ਨਾਲ ਜੁੜੇ ਹੋਏ ਕਰੋੜਾਂ ਦੇਸ਼ਵਾਸੀ ਹੋਣ, ਜਿਨ੍ਹਾਂ ਨੇ ਇਸ ਕੋਰੋਨਾ ਦੇ ਕਾਲਖੰਡ ਵਿੱਚ ਆਪਣਾ ਪਲ-ਪਲ ਜਨ ਸੇਵਾ ਵਿੱਚ ਸਮਰਪਿਤ ਕੀਤਾ ਹੈ। ਇਹ ਵੀ ਸਾਡੇ ਸਭ ਦੇ ਵੰਦਨ ਦੇ ਅਧਿਕਾਰੀ ਹਨ।
ਅੱਜ ਵੀ ਦੇਸ਼ ਦੇ ਕੁਝ ਇਲਾਕਿਆਂ ਵਿੱਚ ਹੜ੍ਹ ਹੈ, ਢਿਗਾਂ ਗਿਰਨ ਦੇ ਹਾਦਸੇ ਵੀ ਹੋਏ ਹਨ। ਕੁਝ ਪੀੜਾਦਾਇਕ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਕਈ ਖੇਤਰਾਂ ਵਿੱਚ ਲੋਕਾਂ ਦੀ ਮੁਸ਼ਕਿਲ ਵਧ ਗਈ ਹੈ। ਐਸੇ ਸਮੇਂ ਵਿੱਚ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰਾਂ ਹੋਣ, ਸਭ ਉਨ੍ਹਾਂ ਦੇ ਨਾਲ ਮੁਸਤੈਦੀ ਦੇ ਨਾਲ ਖੜ੍ਹੇ ਹੋਏ ਹਨ। ਅੱਜ ਇਸ ਆਯੋਜਨ ਵਿੱਚ, ਓਲੰਪਿਕਸ ਵਿੱਚ ਭਾਰਤ ਵਿੱਚ, ਭਾਰਤ ਦੀ ਯੁਵਾ ਪੀੜ੍ਹੀ ਜਿਸ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਐਸੇ ਸਾਡੇ ਐਥਲੀਟਸ, ਸਾਡੇ ਖਿਡਾਰੀ ਅੱਜ ਸਾਡੇ ਦਰਮਿਆਨ ਹਨ।
ਕੁਝ ਇੱਥੇ ਹਨ, ਕੁਝ ਸਾਹਮਣੇ ਬੈਠੇ ਹਨ। ਮੈਂ ਅੱਜ ਦੇਸ਼ਵਾਸੀਆਂ ਨੂੰ, ਜੋ ਇੱਥੇ ਮੌਜੂਦ ਹਨ ਉਨ੍ਹਾਂ ਨੂੰ ਵੀ ਅਤੇ ਜੋ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਇਸ ਸਮਾਰੋਹ ਵਿੱਚ ਮੌਜੂਦ ਹਨ, ਉਨ੍ਹਾਂ ਸਭ ਨੂੰ ਮੈਂ ਕਹਿੰਦਾ ਹਾਂ ਕਿ ਸਾਡੇ ਖਿਡਾਰੀਆਂ ਦੇ ਸਨਮਾਨ ਵਿੱਚ ਆਓ ਕੁਝ ਪਲ ਤਾੜੀਆਂ ਵਜਾ ਕੇ ਦੇ ਉਨ੍ਹਾਂ ਦਾ ਸਨਮਾਨ ਕਰੀਏ।
ਭਾਰਤ ਦੀਆਂ ਖੇਡਾਂ ਦਾ ਸਨਮਾਨ, ਭਾਰਤ ਦੀ ਯੁਵਾ ਪੀੜ੍ਹੀ ਦਾ ਸਨਮਾਨ, ਭਾਰਤ ਨੂੰ ਗੌਰਵ ਦਿਵਾਉਣ ਵਾਲੇ ਨੌਜਵਾਨਾਂ ਦਾ ਸਨਮਾਨ। ਦੇਸ਼… ਕਰੋੜਾਂ ਦੇਸ਼ਵਾਸੀ ਅੱਜ ਤਾੜੀਆਂ ਦੀ ਗੜਗੜਾਹਟ ਦੇ ਨਾਲ ਸਾਡੇ ਇਨਾਂ ਜਵਾਨਾਂ ਦਾ, ਦੇਸ਼ ਦੀ ਯੁਵਾ ਪੀੜ੍ਹੀ ਦਾ ਗੌਰਵ ਕਰ ਰਹੇ ਹਨ, ਸਨਮਾਨ ਕਰ ਰਹੇ ਹਨ। ਐਥਲੀਟਸ ਨੇ ਵਿਸ਼ੇਸ਼ ਤੌਰ ’ਤੇ … ਅਸੀਂ ਇਹ ਮਾਣ ਕਰ ਸਕਦੇ ਹਾਂ ਕਿ ਉਨ੍ਹਾਂ ਨੇ ਸਾਡਾ ਦਿਲ ਹੀ ਨਹੀਂ ਜਿੱਤਿਆ ਹੈ, ਲੇਕਿਨ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ, ਭਾਰਤ ਦੀ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਬਹੁਤ ਬੜਾ ਕੰਮ ਕੀਤਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ ਲੇਕਿਨ ਵੰਡ ਦਾ ਦਰਦ ਅੱਜ ਵੀ ਹਿੰਦੁਸਤਾਨ ਦੇ ਸੀਨੇ ਨੂੰ ਛਲਨੀ ਕਰਦਾ ਹੈ। ਇਹ ਪਿਛਲੀ ਸ਼ਤਾਬਦੀ ਦੀ ਸਭ ਤੋਂ ਬੜੀਆਂ ਤ੍ਰਾਸਦੀਆਂ ਵਿੱਚੋਂ ਇੱਕ ਸੀ। ਆਜ਼ਾਦੀ ਦੇ ਬਾਅਦ ਇਨ੍ਹਾਂ ਲੋਕਾਂ ਨੂੰ ਬਹੁਤ ਹੀ ਜਲਦ ਭੁਲਾ ਦਿੱਤਾ ਗਿਆ। ਕੱਲ੍ਹ ਹੀ ਭਾਰਤ ਨੇ ਇੱਕ ਭਾਵੁਕ ਨਿਰਣਾ ਲਿਆ ਹੈ। ਹੁਣ ਤੋਂ ਹਰ ਵਰ੍ਹੇ 14 ਅਗਸਤ ਨੂੰ ‘ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ’ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਜੋ ਲੋਕ ਵੰਡ ਦੇ ਸਮੇਂ ਅਮਾਨਵੀ ਹਾਲਾਤ ਤੋਂ ਗੁਜਰੇ, ਜਿਨ੍ਹਾਂ ਨੇ ਅੱਤਿਆਚਾਰ ਸਹੇ, ਜਿਨ੍ਹਾਂ ਨੂੰ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਤੱਕ ਨਸੀਬ ਨਹੀਂ ਹੋਇਆ, ਉਨ੍ਹਾਂ ਲੋਕਾਂ ਦਾ ਸਾਡੀਆਂ ਯਾਦਾਂ(ਸਮ੍ਰਿਤੀਆਂ) ਵਿੱਚ ਜੀਵਿਤ ਰਹਿਣਾ ਵੀ ਉਤਨਾ ਹੀ ਜ਼ਰੂਰੀ ਹੈ। ਆਜ਼ਾਦੀ ਦੇ 75ਵੇਂ ਸੁਤੰਤਰਤਾ ਦਿਵਸ ’ਤੇ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ ਦਾ ਤੈਅ ਹੋਣਾ, ਐਸੇ ਲੋਕਾਂ ਨੂੰ ਹਰ ਭਾਰਤਵਾਸੀ ਦੀ ਤਰਫ਼ ਤੋਂ ਆਦਰਪੂਰਵਕ ਸ਼ਰਧਾਂਜਲੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਪ੍ਰਗਤੀ ਪਥ ’ਤੇ ਵਧ ਰਹੇ ਸਾਡੇ ਦੇਸ਼ ਦੇ ਸਾਹਮਣੇ ਅਤੇ ਵਿਸ਼ਵ ਵਿੱਚ ਪੂਰੀ ਮਾਨਵ ਜਾਤੀ ਦੇ ਸਾਹਮਣੇ ਕੋਰੋਨਾ ਦਾ ਇਹ ਕਾਲਖੰਡ ਬਹੁਤ ਬੜੀ ਚੁਣੌਤੀ ਦੇ ਰੂਪ ਵਿੱਚ ਆਇਆ ਹੈ। ਭਾਰਤਵਾਸੀਆਂ ਨੇ ਬਹੁਤ ਸੰਜਮ, ਬਹੁਤ ਧੀਰਜ, ਇਸ ਦੇ ਨਾਲ ਇਸ ਲੜਾਈ ਨੂੰ ਲੜਿਆ ਵੀ ਹੈ। ਇਸ ਲੜਾਈ ਵਿੱਚ ਸਾਡੇ ਸਾਹਮਣੇ ਅਨੇਕ ਚੁਣੌਤੀਆਂ ਸਨ। ਲੇਕਿਨ ਹਰ ਖੇਤਰ ਵਿੱਚ ਅਸੀਂ ਦੇਸ਼ਵਾਸੀਆਂ ਨੇ ਅਸਾਧਾਰਣ ਗਤੀ ਨਾਲ ਕੰਮ ਕੀਤਾ ਹੈ। ਸਾਡੇ ਵਿਗਿਆਨੀਆਂ ਨੇ, ਸਾਡੇ ਉੱਦਮੀਆਂ ਦੀ ਤਾਕਤ ਦਾ ਹੀ ਪਰਿਣਾਮ ਹੈ ਕਿ ਭਾਰਤ ਨੂੰ ਵੈਕਸੀਨ ਦੇ ਲਈ ਅੱਜ ਕਿਸੇ ਹੋਰ ’ਤੇ, ਕਿਸੇ ਹੋਰ ਦੇਸ਼ ’ਤੇ ਸਾਨੂੰ ਨਿਰਭਰ ਨਹੀਂ ਹੋਣਾ। ਤੁਸੀਂ ਕਲਪਨਾ ਕਰੋ, ਪਲ ਭਰ ਸੋਚੋ ਅਗਰ ਭਾਰਤ ਦੇ ਪਾਸ ਆਪਣੀ ਵੈਕਸੀਨ ਨਹੀਂ ਹੁੰਦੀ ਤਾਂ ਕੀ ਹੁੰਦਾ। ਪੋਲੀਓ ਦੀ ਵੈਕਸੀਨ ਪਾਉਣ(ਪ੍ਰਾਪਤ ਕਰਨ) ਵਿੱਚ ਸਾਡੇ ਕਿਤਨੇ ਸਾਲ ਬੀਤ ਗਏ ਸਨ।
ਇਤਨੇ ਬੜੇ ਸੰਕਟ ਵਿੱਚ, ਜਦੋਂ ਪੂਰੀ ਦੁਨੀਆ ਵਿੱਚ ਮਹਾਮਾਰੀ ਹੋਵੇ, ਤਦ ਸਾਨੂੰ ਵੈਕਸੀਨ ਕਿਵੇਂ ਮਿਲਦਾ। ਲੇਕਿਨ ਭਾਰਤ ਨੂੰ ਸ਼ਾਇਦ ਮਿਲਦਾ ਕਿ ਨਹੀਂ ਮਿਲਦਾ ਅਤੇ ਕਦੋਂ ਮਿਲਦਾ, ਲੇਕਿਨ ਅੱਜ ਗੌਰਵ ਨਾਲ ਕਹਿ ਸਕਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਸਾਡੇ ਦੇਸ਼ ਵਿੱਚ ਚਲ ਰਿਹਾ ਹੈ। 54 ਕਰੋੜ ਤੋਂ ਜ਼ਿਆਦਾ ਲੋਕ ਵੈਕਸੀਨ ਡੋਜ਼ ਲਗਾ ਚੁੱਕੇ ਹਨ। ਕੋਵਿਨ ਜਿਹੀ ਔਨਲਾਈਨ ਵਿਵਸਥਾ, ਡਿਜੀਟਲ ਸਰਟੀਫਿਕੇਟ ਦੇਣ ਦੀ ਵਿਵਸਥਾ ਅੱਜ ਦੁਨੀਆ ਨੂੰ ਆਕਰਸ਼ਿਤ ਕਰ ਰਹੀ ਹੈ। ਮਹਾਮਾਰੀ ਦੇ ਸਮੇਂ ਭਾਰਤ ਜਿਸ ਤਰ੍ਹਾਂ ਨਾਲ 80 ਕਰੋੜ ਦੇਸ਼ਵਾਸੀਆਂ ਨੂੰ ਮਹੀਨਿਆਂ ਤੱਕ ਲਗਾਤਾਰ ਮੁਫ਼ਤ ਅਨਾਜ ਦੇ ਕੇ ਦੇ ਉਨ੍ਹਾਂ ਦੇ ਗ਼ਰੀਬ ਦੇ ਘਰ ਦੇ ਚੁੱਲ੍ਹੇ ਨੂੰ ਜਲਦੇ ਰੱਖਿਆ ਹੈ ਅਤੇ ਇਹ ਵੀ ਦੁਨੀਆ ਲਈ ਅਚਰਜ ਵੀ ਹੈ ਅਤੇ ਚਰਚਾ ਦਾ ਵਿਸ਼ਾ ਵੀ ਹੈ। ਇਹ ਗੱਲ ਸਹੀ ਹੈ ਕਿ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਵਿੱਚ ਘੱਟ ਲੋਕ ਸੰਕ੍ਰਮਿਤ ਹੋਏ ਹਨ ਇਹ ਵੀ ਸਹੀ ਹੈ ਕਿ ਦੁਨੀਆ ਦੀ ਦੇਸ਼ਾਂ ਦੀ ਜਨਸੰਖਿਆ ਦੀ ਤੁਲਨਾ ਵਿੱਚ ਭਾਰਤ ਵਿੱਚ ਅਸੀਂ ਅਧਿਕਤਮ ਮਾਤਰਾ ਵਿੱਚ ਸਾਡੇ ਨਾਗਰਿਕਾਂ ਨੂੰ ਬਚਾ ਸਕੇ, ਲੇਕਿਨ ਇਹ ਸਾਡੇ ਲਈ ਪਿੱਠ ਥਪਥਪਾਉਣ ਦਾ ਵਿਸ਼ਾ ਨਹੀਂ ਹੈ। ਸੰਤੋਸ਼ ਪਾ ਕੇ ਸੌਂ ਜਾਣ ਦਾ ਵਿਸ਼ਾ ਨਹੀਂ ਹੈ। ਇਹ ਕਹਿਣਾ ਕਿ ਕੋਈ ਚੁਣੌਤੀ ਨਹੀਂ ਸੀ ਇਹ ਸਾਡੇ ਆਪਣੇ ਵਿਕਾਸ ਦੇ ਅੱਗੇ ਦੇ ਰਸਤਿਆਂ ਨੂੰ ਬੰਦ ਕਰਨ ਵਾਲੀ ਸੋਚ ਬਣ ਜਾਵੇਗੀ।
ਦੁਨੀਆ ਦੇ ਸਮ੍ਰਿੱਧ ਦੇਸ਼ਾਂ ਦੀ ਤੁਲਨਾ ਵਿੱਚ ਸਾਡੀਆਂ ਵਿਵਸਥਾਵਾਂ ਘੱਟ ਹਨ, ਵਿਸ਼ਵ ਦੇ ਪਾਸ, ਸਮ੍ਰਿੱਧ ਦੇਸ਼ਾਂ ਦੇ ਪਾਸ ਜੋ ਹਨ ਉਹ ਸਾਡੇ ਪਾਸ ਨਹੀਂ ਹੈ। ਲੇਕਿਨ ਇਨਾਂ ਸਾਰੇ ਪ੍ਰਯਤਨਾਂ ਦੇ ਬਾਵਜੂਦ ਵੀ … ਅਤੇ ਦੂਸਰੀ ਤਰਫ਼ ਸਾਡੇ ਇੱਥੇ ਜਨਸੰਖਿਆ ਵੀ ਬਹੁਤ ਹੈ। ਵਿਸ਼ਵ ਦੀ ਤੁਲਨਾ ਵਿੱਚ ਬਹੁਤ ਜਨਸੰਖਿਆ ਹੈ ਅਤੇ ਸਾਡੀ ਜੀਵਨ ਸ਼ੈਲੀ ਵੀ ਕੁਝ ਅਲੱਗ ਜਿਹੀ ਹੈ। ਸਾਰੇ ਪ੍ਰਯਤਨਾਂ ਦੇ ਬਾਅਦ ਵੀ ਕਿਤਨੇ ਹੀ ਲੋਕਾਂ ਨੂੰ ਅਸੀਂ ਬਚਾ ਨਹੀਂ ਪਾਏ ਹਾਂ। ਕਿਤਨੇ ਹੀ ਬੱਚਿਆਂ ਦੇ ਸਿਰ ’ਤੇ ਕੋਈ ਹੱਥ ਫੇਰਨ ਵਾਲਾ ਚਲਾ ਗਿਆ। ਉਸ ਨੂੰ ਦੁਲਾਰਨ, ਉਸ ਦੀ ਜ਼ਿੱਦ ਪੂਰੀ ਕਰਨ ਵਾਲਾ ਚਲਾ ਗਿਆ। ਇਹ ਅਸਹਿ ਪੀੜਾ, ਇਹ ਤਕਲੀਫ਼ ਹਮੇਸ਼ਾ ਨਾਲ ਰਹਿਣ ਵਾਲੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਹਰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਦੇਸ਼ ਖ਼ੁਦ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦਾ ਹੈ। ਖ਼ੁਦ ਨੂੰ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧਾਉਂਦਾ ਹੈ। ਭਾਰਤ ਦੀ ਵਿਕਾਸ ਯਾਤਰਾ ਵਿੱਚ ਵੀ ਅੱਜ ਉਹ ਸਮਾਂ ਆ ਗਿਆ ਹੈ। 75 ਵਰ੍ਹੇ ਦੇ ਅਵਸਰ ਨੂੰ ਸਾਨੂੰ ਇੱਕ ਸਮਾਰੋਹ ਭਰ ਤੱਕ ਹੀ ਸੀਮਿਤ ਨਹੀਂ ਕਰਨਾ ਹੈ। ਅਸੀਂ ਨਵੇਂ ਸੰਕਲਪਾਂ ਨੂੰ ਅਧਾਰ ਬਣਾਉਣਾ ਹੈ। ਨਵੇਂ ਸੰਕਲਪਾਂ ਨੂੰ ਲੈ ਕੇ ਚਲ ਪੈਣਾ ਹੈ। ਇੱਥੋਂ ਸ਼ੁਰੂ ਹੋ ਕੇ ਅਗਲੇ 25 ਵਰ੍ਹੇ ਦੀ ਯਾਤਰਾ ਜਦੋਂ ਅਸੀਂ ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ ਨਵੇਂ ਭਾਰਤ ਦੀ ਇਸ ਸਿਰਜਣਾ ਦਾ ਇਹ ਅੰਮ੍ਰਿਤ ਕਾਲ ਹੈ। ਇਸ ਅੰਮ੍ਰਿਤ ਕਾਲ ਵਿੱਚ ਸਾਡੇ ਸੰਕਲਪਾਂ ਦੀ ਸਿੱਧੀ, ਸਾਨੂੰ ਆਜ਼ਾਦੀ ਦੇ ਸੌ ਵਰ੍ਹੇ ਤੱਕ ਲੈ ਜਾਵੇਗੀ। ਗੌਰਵਪੂਰਨ ਰੂਪ ਨਾਲ ਲੈ ਜਾਵੇਗੀ।
ਅੰਮ੍ਰਿਤ ਕਾਲ ਦਾ ਲਕਸ਼ ਹੈ, ਭਾਰਤ ਅਤੇ ਭਾਰਤ ਦੇ ਨਾਗਰਿਕਾਂ ਲਈ ਸਮ੍ਰਿੱਧੀ ਦੇ ਨਵੇਂ ਸਿਖਰਾਂ ਦਾ ਆਰੋਹਣ। ਅੰਮ੍ਰਿਤ ਕਾਲ ਦਾ ਲਕਸ਼ ਹੈ ਇੱਕ ਐਸੇ ਭਾਰਤ ਦਾ ਨਿਰਮਾਣ ਜਿੱਥੇ ਸੁਵਿਧਾਵਾਂ ਦਾ ਪੱਧਰ ਪਿੰਡਾਂ ਅਤੇ ਸ਼ਹਿਰ ਨੂੰ ਵੰਡਣ ਵਾਲਾ ਨਾ ਹੋਵੇ। ਅੰਮ੍ਰਿਤ ਕਾਲ ਦਾ ਲਕਸ਼ ਹੈ ਇੱਕ ਐਸੇ ਭਾਰਤ ਦਾ ਨਿਰਮਾਣ ਜਿੱਥੇ ਨਾਗਰਿਕਾਂ ਦੇ ਜੀਵਨ ਵਿੱਚ ਸਰਕਾਰ ਬੇਵਜ੍ਹਾ ਦਖਲ ਨਾ ਦੇਣ। ਅੰਮ੍ਰਿਤ ਕਾਲ ਦਾ ਲਕਸ਼ ਹੈ ਇੱਕ ਐਸੇ ਭਾਰਤ ਦਾ ਨਿਰਮਾਣ ਜਿੱਥੇ ਦੁਨੀਆ ਦਾ ਹਰ ਆਧੁਨਿਕ infrastructure ਹੋਵੇ।
ਅਸੀਂ ਕਿਸੇ ਤੋਂ ਵੀ ਘੱਟ ਨਾ ਹੋਈਏ। ਇਹੀ ਕੋਟਿ-ਕੋਟਿ ਦੇਸ਼ਵਾਸੀਆਂ ਦਾ ਸੰਕਲਪ ਹੈ। ਲੇਕਿਨ ਸੰਕਲਪ ਤਦ ਤੱਕ ਅਧੂਰਾ ਹੁੰਦਾ ਹੈ ਜਦੋਂ ਤੱਕ ਸੰਕਲਪ ਦੇ ਨਾਲ ਮਿਹਨਤ ਅਤੇ ਪਰਾਕ੍ਰਮ ਦੀ ਪਰਾਕਾਸ਼ਠਾ ਨਾ ਹੋਵੇ। ਇਸ ਲਈ ਸਾਨੂੰ ਸਾਡੇ ਸਾਰੇ ਸੰਕਲਪਾਂ ਨੂੰ ਮਿਹਨਤ ਅਤੇ ਪਰਾਕ੍ਰਮ ਦੀ ਪਰਾਕਾਸ਼ਠਾ ਕਰਕੇ ਸਿੱਧ ਕਰਕੇ ਹੀ ਰਹਿਣਾ ਹੋਵੇਗਾ ਅਤੇ ਇਹ ਸੁਪਨੇ, ਇਹ ਸੰਕਲਪ ਆਪਣੀਆਂ ਸੀਮਾਵਾਂ ਦੇ ਪਾਰ ਸੁਰੱਖਿਅਤ ਅਤੇ ਸਮ੍ਰਿੱਧ ਵਿਸ਼ਵ ਦੇ ਲਈ ਵੀ ਪ੍ਰਭਾਵੀ ਯੋਗਦਾਨ ਦੇ ਲਈ ਹਨ।
ਅੰਮ੍ਰਿਤ ਕਾਲ 25 ਵਰ੍ਹੇ ਦਾ ਹੈ। ਲੇਕਿਨ ਸਾਨੂੰ ਆਪਣੇ ਲਕਸ਼ਾਂ ਦੀ ਪ੍ਰਾਪਤੀ ਲਈ ਇਤਨਾ ਲੰਬਾ ਇੰਤਜ਼ਾਰ ਵੀ ਨਹੀਂ ਕਰਨਾ ਹੈ। ਸਾਨੂੰ ਹੁਣੇ ਤੋਂ ਜੁਟ ਜਾਣਾ ਹੈ। ਸਾਡੇ ਪਾਸ ਗੰਵਾਉਣ ਲਈ ਇੱਕ ਪਲ ਵੀ ਨਹੀਂ ਹੈ। ਇਹੀ ਸਮਾਂ ਹੈ, ਸਹੀ ਸਮਾਂ ਹੈ। ਸਾਡੇ ਦੇਸ਼ ਨੂੰ ਵੀ ਬਦਲਣਾ ਹੋਵੇਗਾ ਅਤੇ ਸਾਨੂੰ ਇੱਕ ਨਾਗਰਿਕ ਦੇ ਨਾਤੇ ਆਪਣੇ ਆਪ ਨੂੰ ਵੀ ਬਦਲਣਾ ਹੀ ਹੋਵੇਗਾ। ਬਦਲਦੇ ਹੋਏ ਯੁਗ ਦੇ ਅਨੁਕੂਲ ਸਾਨੂੰ ਵੀ ਆਪਣੇ ਆਪ ਨੂੰ ਢਾਲਣਾ ਹੋਵੇਗਾ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਸੇ ਸ਼ਰਧਾ ਦੇ ਨਾਲ ਅਸੀਂ ਸਭ ਜੁਟ ਚੁੱਕੇ ਹਾਂ। ਲੇਕਿਨ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਸੱਦਾ ਦੇ ਰਿਹਾ ਹਾਂ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਅਬ ਸਬਕਾ ਪ੍ਰਯਾਸ ਸਾਡੇ ਹਰ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਬਹੁਤ ਮਹੱਤਵਪੂਰਨ ਹੈ। ਬੀਤੇ ਸੱਤ ਵਰ੍ਹਿਆਂ ਵਿੱਚ ਸ਼ੁਰੂ ਹੋਈਆਂ ਅਨੇਕ ਯੋਜਨਾਵਾਂ ਦਾ ਲਾਭ ਕਰੋੜਾਂ ਗ਼ਰੀਬਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਿਆ ਹੈ। ਉੱਜਵਲਾ ਤੋਂ ਲੈ ਕੇ ਆਯੁਸ਼ਮਾਨ ਭਾਰਤ ਦੀ ਤਾਕਤ ਅੱਜ ਦੇਸ਼ ਦਾ ਹਰ ਗ਼ਰੀਬ ਜਾਣਦਾ ਹੈ। ਅੱਜ ਸਰਕਾਰੀ ਯੋਜਨਾਵਾਂ ਦੀ ਗਤੀ ਵਧੀ ਹੈ। ਉਹ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰ ਰਹੀ ਹੈ। ਪਹਿਲਾਂ ਦੀ ਤੁਲਨਾ ਵਿੱਚ ਅਸੀਂ ਬਹੁਤ ਤੇਜ਼ੀ ਨਾਲ ਬਹੁਤ ਅੱਗੇ ਵਧੇ ਹਾਂ। ਲੇਕਿਨ ਸਿਰਫ਼ ਗੱਲ ਇੱਥੇ ਪੂਰੀ ਨਹੀਂ ਹੁੰਦੀ ਹੈ। ਹੁਣ ਸਾਨੂੰ ਸੈਚੁਰੇਸ਼ਨ ਤੱਕ ਜਾਣਾ ਹੈ, ਪੂਰਨਤਾ ਤੱਕ ਜਾਣਾ ਹੈ। ਸ਼ਤ-ਪ੍ਰਤੀਸ਼ਤ ਪਿੰਡਾਂ ਵਿੱਚ ਸੜਕਾਂ ਹੋਣ, ਸ਼ਤ-ਪ੍ਰਤੀਸ਼ਤ ਪਰਿਵਾਰਾਂ ਦੇ ਬੈਂਕ ਅਕਾਊਂਟ ਹੋਣ, ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਨੂੰ ਆਯੁਸ਼ਮਾਨ ਭਾਰਤ ਦਾ ਕਾਰਡ ਹੋਵੇ, ਸ਼ਤ-ਪ੍ਰਤੀਸ਼ਤ ਪਾਤਰ ਵਿਅਕਤੀਆਂ ਨੂੰ ਉੱਜਵਲਾ ਯੋਜਨਾ ਅਤੇ ਗੈਸ ਕਨੈਕਸ਼ਨ ਹੋਣ। ਸਰਕਾਰ ਦੀ ਬੀਮਾ ਯੋਜਨਾ ਹੋਵੇ, ਪੈਨਸ਼ਨ ਯੋਜਨਾ ਹੋਵੇ, ਆਵਾਸ ਯੋਜਨਾ ਨਾਲ ਸਾਨੂੰ ਹਰ ਉਸ ਵਿਅਕਤੀ ਨੂੰ ਜੋੜਨਾ ਹੈ ਜੋ ਉਸ ਦੇ ਹੱਕਦਾਰ ਹਨ। ਸ਼ਤ-ਪ੍ਰਤੀਸ਼ਤ ਦਾ ਮੂਡ ਬਣਾ ਕੇ ਚਲਣਾ ਹੈ। ਅੱਜ ਤੱਕ ਸਾਡੇ ਇੱਥੇ ਕਦੇ ਉਨ੍ਹਾਂ ਸਾਥੀਆਂ ਬਾਰੇ ਨਹੀਂ ਸੋਚਿਆ ਗਿਆ ਜੋ ਰੇਹੜੀ ਲਗਾਉਂਦੇ ਹਨ। ਪਟੜੀ ’ਤੇ ਬੈਠ ਕੇ, ਫੁਟਪਾਥ ’ਤੇ ਬੈਠ ਕੇ ਸਮਾਨ ਵੇਚਦੇ ਹਨ, ਠੇਲਾ ਚਲਾਉਂਦੇ ਹਨ। ਇਨਾਂ ਸਭ ਸਾਥੀਆਂ ਨੂੰ ਸਵਨਿਧੀ ਯੋਜਨਾ ਦੇ ਜ਼ਰੀਏ ਬੈਂਕਿੰਗ ਵਿਵਸਥਾ ਨਾਲ ਜੋੜਿਆ ਜਾ ਰਿਹਾ ਹੈ।
ਜਿਵੇਂ ਅਸੀਂ ਬਿਜਲੀ ਸ਼ਤ ਪ੍ਰਤੀਸ਼ਤ ਘਰਾਂ ਤੱਕ ਪਹੁੰਚਾਈ ਹੈ, ਜਿਵੇਂ ਅਸੀਂ ਸ਼ਤ ਪ੍ਰਤੀਸ਼ਤ ਘਰਾਂ ਵਿੱਚ ਪਖਾਨੇ ਦੇ ਨਿਰਮਾਣ ਦਾ ਪ੍ਰਮਾਣਿਕ ਪ੍ਰਯਤਨ ਕੀਤਾ, ਵੈਸੇ ਹੀ ਸਾਨੂੰ ਹੁਣ ਯੋਜਨਾਵਾਂ ਦੇ ਸੈਚੁਰੇਸ਼ਨ ਦਾ ਲਕਸ਼ ਲੈ ਕੇ ਅੱਗੇ ਵਧਣਾ ਹੈ ਅਤੇ ਇਸ ਦੇ ਲਈ ਸਾਨੂੰ ਸਮਾਂ ਸੀਮਾ ਬਹੁਤ ਦੂਰ ਨਹੀਂ ਰੱਖਣੀ ਹੈ। ਸਾਨੂੰ ਕੁਝ ਹੀ ਵਰ੍ਹਿਆਂ ਵਿੱਚ ਆਪਣੇ ਸੰਕਲਪਾਂ ਨੂੰ ਸਾਕਾਰ ਕਰਨਾ ਹੈ।
ਦੇਸ਼ ਅੱਜ ਹਰ ਘਰ ਜਲ ਮਿਸ਼ਨ ਨੂੰ ਲੈ ਕੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਜਲ ਜੀਵਨ ਮਿਸ਼ਨ ਦੇ ਸਿਰਫ਼ ਦੋ ਵਰ੍ਹੇ ਵਿੱਚ ਸਾਢੇ ਚਾਰ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਨਲ ਸੇ ਜਲ ਮਿਲਣਾ ਸ਼ੁਰੂ ਹੋ ਗਿਆ ਹੈ … ਪਾਈਪ ਤੋਂ ਵਾਟਰ ਮਿਲਣਾ ਸ਼ੁਰੂ ਹੋ ਗਿਆ ਹੈ। ਕਰੋੜਾਂ ਮਾਤਾਵਾਂ-ਭੈਣਾਂ ਦਾ ਅਸ਼ੀਰਵਾਦ, ਇਹੀ ਸਾਡੀ ਪੂੰਜੀ ਹੈ। ਇਸ ਸ਼ਤ ਪ੍ਰਤੀਸ਼ਤ ਦਾ ਸਭ ਤੋਂ ਬੜਾ ਲਾਭ ਇਹ ਹੁੰਦਾ ਹੈ ਕਿ ਸਰਕਾਰੀ ਯੋਜਨਾ ਦੇ ਲਾਭ ਤੋਂ ਕੋਈ ਵੰਚਿਤ ਨਹੀਂ ਰਹਿੰਦਾ। ਜਦੋਂ ਸਰਕਾਰ ਇਹ ਲਕਸ਼ ਬਣਾ ਕੇ ਚਲਦੀ ਹੈ ਕਿ ਸਾਨੂੰ ਸਮਾਜ ਦੀ ਆਖਰੀ ਪੰਕਤੀ ਵਿੱਚ ਜੋ ਵਿਅਕਤੀ ਖੜ੍ਹਾ ਹੈ, ਉਸ ਤੱਕ ਪਹੁੰਚਣਾ ਹੈ ਤਾਂ ਨਾ ਕੋਈ ਭੇਦਭਾਵ ਹੋ ਪਾਉਂਦਾ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਰਹਿੰਦੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਦੇਸ਼ ਦੇ ਹਰ ਗ਼ਰੀਬ, ਹਰ ਵਿਅਕਤੀ ਤੱਕ ਪੋਸ਼ਣ ਪਹੁੰਚਾਉਣਾ ਵੀ ਸਰਕਾਰ ਦੀ ਪ੍ਰਾਥਮਿਕਤਾ ਹੈ। ਗ਼ਰੀਬ ਮਹਿਲਾਵਾਂ, ਗ਼ਰੀਬ ਬੱਚਿਆਂ ਵਿੱਚ ਕੁਪੋਸ਼ਣ ਅਤੇ ਜ਼ਰੂਰੀ ਪੌਸ਼ਟਿਕ ਪਦਾਰਥਾਂ ਦੀ ਕਮੀ, ਉਨ੍ਹਾਂ ਦੇ ਵਿਕਾਸ ਵਿੱਚ ਬੜੀ ਰੁਕਾਵਟ ਬਣਦੀ ਹੈ। ਇਸ ਨੂੰ ਦੇਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ ਸਰਕਾਰ ਆਪਣੀਆਂ ਅਲੱਗ-ਅਲੱਗ ਯੋਜਨਾਵਾਂ ਦੇ ਤਹਿਤ ਜੋ ਚਾਵਲ ਗ਼ਰੀਬਾਂ ਨੂੰ ਦਿੰਦੀ ਹੈ, ਉਸ ਨੂੰ fortify ਕਰੇਗੀ। ਗ਼ਰੀਬਾਂ ਨੂੰ ਪੋਸ਼ਣਯੁਕਤ ਚਾਵਲ ਦੇਵੇਗੀ। ਰਾਸ਼ਨ ਦੀ ਦੁਕਾਨ ’ਤੇ ਮਿਲਣ ਵਾਲਾ ਚਾਵਲ ਹੋਵੇ, ਮਿਡ-ਡੇ ਮੀਲ ਵਿੱਚ ਬਾਲਕਾਂ ਨੂੰ ਮਿਲਣ ਵਾਲਾ ਚਾਵਲ ਹੋਵੇ, ਸਾਲ 2024 ਤੱਕ ਹਰ ਯੋਜਨਾ ਦੇ ਜ਼ਰੀਏ ਮਿਲਣ ਵਾਲਾ ਚਾਵਲ fortify ਕਰ ਦਿੱਤਾ ਜਾਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ,
ਅੱਜ ਦੇਸ਼ ਵਿੱਚ ਹਰ ਗ਼ਰੀਬ ਤੱਕ ਬਿਹਤਰ ਸਿਹਤ ਸੁਵਿਧਾ ਪਹੁੰਚਾਉਣ ਦਾ ਅਭਿਯਾਨ ਵੀ ਤੇਜ਼ ਗਤੀ ਨਾਲ ਚਲ ਰਿਹਾ ਹੈ। ਇਸ ਦੇ ਲਈ ਮੈਡੀਕਲ ਸਿੱਖਿਆ ਵਿੱਚ ਜ਼ਰੂਰੀ ਬੜੇ-ਬੜੇ ਸੁਧਾਰ ਵੀ ਕੀਤੇ ਗਏ ਹਨ। Preventive healthcare ‘ਤੇ ਵੀ ਉਤਨਾ ਹੀ ਧਿਆਨ ਦਿੱਤਾ ਗਿਆ ਹੈ। ਨਾਲ-ਨਾਲ ਦੇਸ਼ ਵਿੱਚ ਮੈਡੀਕਲ ਸੀਟਾਂ ਵਿੱਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਦੇ ਪਿੰਡ-ਪਿੰਡ ਤੱਕ quality ਸਿਹਤ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਜਨ ਔਸ਼ਧੀ ਯੋਜਨਾ ਦੇ ਜ਼ਰੀਏ ਗ਼ਰੀਬ ਨੂੰ, ਮੱਧ ਵਰਗ ਨੂੰ ਸਸਤੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਹੁਣ ਤੱਕ 75 ਹਜ਼ਾਰ ਤੋਂ ਜ਼ਿਆਦਾ Health and Wellness centers ਬਣਾਏ ਜਾ ਚੁੱਕੇ ਹਨ। ਹੁਣ ਬਲਾਕ ਪੱਧਰ ‘ਤੇ ਚੰਗੇ ਹਸਪਤਾਲਾਂ ਅਤੇ ਆਧੁਨਿਕ ਲੈਬ ਦੇ ਨੈੱਟਵਰਕ ‘ਤੇ ਵਿਸ਼ੇਸ਼ ਰੂਪ ਨਾਲ ਕੰਮ ਕੀਤਾ ਜਾ ਰਿਹਾ ਹੈ। ਬਹੁਤ ਜਲਦੀ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਦੇ ਪਾਸ ਆਪਣੇ ਆਕਸੀਜਨ ਪਲਾਂਟ ਵੀ ਹੋਣਗੇ।
ਮੇਰੇ ਪਿਆਰੇ ਦੇਸ਼ਵਾਸੀਓ,
21ਵੀਂ ਸਦੀ ਵਿੱਚ ਭਾਰਤ ਨੂੰ ਨਵੀਂ ਉਚਾਈ ‘ਤੇ ਪਹੁੰਚਾਉਣ ਦੇ ਲਈ ਭਾਰਤ ਦੀ ਸਮਰੱਥਾ ਦਾ ਸਹੀ ਇਸਤੇਮਾਲ …. ਪੂਰਾ ਇਸਤੇਮਾਲ, ਇਹ ਸਮੇਂ ਦੀ ਮੰਗ ਹੈ।
ਬਹੁਤ ਜ਼ਰੂਰੀ ਹੈ। ਇਸ ਦੇ ਲਈ ਜੋ ਵਰਗ ਪਿੱਛੇ ਹਨ, ਜੋ ਖੇਤਰ ਪਿੱਛੇ ਹਨ, ਉਨ੍ਹਾਂ ਦੀ hand-holding ਕਰਨੀ ਹੀ ਹੋਵੇਗੀ। ਬੁਨਿਆਦੀ ਜ਼ਰੂਰਤਾਂ ਦੀ ਚਿੰਤਾ ਦੇ ਨਾਲ ਹੀ ਦਲਿਤਾਂ, ਪਿਛੜਿਆਂ, ਆਦਿਵਾਸੀਆਂ, ਸਾਧਾਰਣ ਵਰਗ ਦੇ ਗ਼ਰੀਬਾਂ ਦੇ ਲਈ ਰਾਖਵਾਂਕਰਣ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਹੁਣੇ ਹਾਲ ਹੀ ਵਿੱਚ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ, ਆਲ ਇੰਡੀਆ ਕੋਟੇ ਵਿੱਚ ਓਬੀਸੀ ਵਰਗ ਨੂੰ ਰਾਖਵਾਂਕਰਣ ਦੀ ਵਿਵਸਥਾ ਵੀ ਕੀਤੀ ਗਈ ਹੈ। ਸੰਸਦ ਵਿੱਚ ਕਾਨੂੰਨ ਬਣਾ ਕੇ ਓਬੀਸੀ ਨਾਲ ਜੁੜੀ ਸੂਚੀ ਬਣਾਉਣ ਦਾ ਅਧਿਕਾਰ ਰਾਜਾਂ ਨੂੰ ਦੇ ਦਿੱਤਾ ਗਿਆ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਜਿਵੇਂ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਸਮਾਜ ਦੀ ਵਿਕਾਸ ਯਾਤਰਾ ਵਿੱਚ ਕੋਈ ਵਿਅਕਤੀ ਨਾ ਛੁਟਣ, ਕੋਈ ਵਰਗ ਨਾ ਛੁਟੇ, ਵੈਸੇ ਹੀ ਦੇਸ਼ ਦਾ ਕੋਈ ਭੂ-ਭਾਗ, ਦੇਸ਼ ਦਾ ਕੋਈ ਕੋਨਾ ਵੀ ਪਿੱਛੇ ਨਹੀਂ ਛੁਟਣਾ ਚਾਹੀਦਾ ਹੈ। ਵਿਕਾਸ ਸਰਬਪੱਖੀ ਹੋਣਾ ਚਾਹੀਦਾ ਹੈ, ਵਿਕਾਸ ਸਰਬਸਪਰਸ਼ੀ ਹੋਣਾ ਚਾਹੀਦਾ ਹੈ, ਵਿਕਾਸ ਸਰਬਸਮਾਵੇਸ਼ਕ ਹੋਣਾ ਚਾਹੀਦਾ ਹੈ। ਦੇਸ਼ ਦੇ ਅਜਿਹੇ ਖੇਤਰਾਂ ਨੂੰ ਅੱਗੇ ਲਿਆਉਣ ਲਈ ਪਿਛਲੇ ਸੱਤ ਵਰ੍ਹਿਆਂ ਵਿੱਚ ਜੋ ਪ੍ਰਯਤਨ ਕੀਤੇ ਗਏ ਹਨ, ਹੁਣ ਉਸ ਨੂੰ ਹੋਰ ਤੇਜ਼ੀ ਦੇਣ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਸਾਡਾ ਪੂਰਬੀ ਭਾਰਤ, North-east, ਜੰਮੂ-ਕਸ਼ਮੀਰ, ਲੱਦਾਖ ਸਹਿਤ ਪੂਰਾ ਹਿਮਾਲਿਆ ਦਾ ਖੇਤਰ ਹੋਵੇ, ਸਾਡੀ ਕੋਸਟਲ ਬੈਲਟ। ਜਾਂ ਫਿਰ ਆਦਿਵਾਸੀ ਅੰਚਲ ਹੋਵੇ, ਇਹ ਭਵਿੱਖ ਵਿੱਚ ਭਾਰਤ ਦੇ ਵਿਕਾਸ ਦਾ, ਭਾਰਤ ਦੀ ਵਿਕਾਸ ਯਾਤਰਾ ਦਾ ਬਹੁਤ ਬੜਾ ਅਧਾਰ ਬਣਨ ਵਾਲੇ ਹਨ।
ਅੱਜ North-east ਵਿੱਚ connectivity ਦਾ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ connectivity ਦਿਲਾਂ ਦੀ ਵੀ ਹੈ ਅਤੇ infrastructure ਦੀ ਵੀ ਹੈ। ਬਹੁਤ ਜਲਦੀ North-east ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਪੂਰਾ ਹੋਣ ਵਾਲਾ ਹੈ। Act-East Policy ਦੇ ਤਹਿਤ ਅੱਜ North-east, ਬੰਗਲਾਦੇਸ਼, ਮਿਆਂਮਾਰ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਵੀ connect ਹੋ ਰਿਹਾ ਹੈ। ਬੀਤੇ ਵਰ੍ਹਿਆਂ ਵਿੱਚ ਜੋ ਪ੍ਰਯਤਨ ਹੋਏ ਹਨ, ਉਸ ਦੀ ਵਜ੍ਹਾ ਨਾਲ ਹੁਣ North-east ਵਿੱਚ ਸਥਾਈ ਸ਼ਾਂਤੀ ਦੇ ਲਈ, ਸ਼੍ਰੇਸ਼ਠ ਭਾਰਤ ਦੇ ਨਿਰਮਾਣ ਦੇ ਲਈ ਉਤਸ਼ਾਹ ਅਨੇਕ ਗੁਣਾ ਵਧਿਆ ਹੋਇਆ ਹੈ।
North-east ਤੋਂ…ਉੱਥੇ tourism, adventure sports, organic farming, herbal medicine, oil pump, ਇਸ ਦਾ potential ਬਹੁਤ ਬੜੀ ਮਾਤਰਾ ਵਿੱਚ ਹੈ। ਸਾਨੂੰ ਪੂਰੀ ਤਰ੍ਹਾਂ ਇਸ potential ਨੂੰ ਨਿਖਾਰਨਾ ਹੋਵੇਗਾ, ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਾਉਣਾ ਹੋਵੇਗਾ। ਅਤੇ ਸਾਨੂੰ ਇਹ ਕੰਮ ਅੰਮ੍ਰਿਤਕਾਲ ਦੇ ਕੁਝ ਦਹਾਕਿਆਂ ਵਿੱਚ ਹੀ ਪੂਰਾ ਕਰਨਾ ਹੈ। ਸਭ ਦੀ ਸਮਰੱਥਾ ਨੂੰ ਉਚਿਤ ਅਵਸਰ ਦੇਣਾ ਇਹੀ ਲੋਕਤੰਤਰ ਦੀ ਅਸਲੀ ਭਾਵਨਾ ਹੈ। ਜੰਮੂ ਹੋਵੇ ਜਾਂ ਕਸ਼ਮੀਰ, ਵਿਕਾਸ ਦਾ ਸੰਤੁਲਨ ਹੁਣ ਜ਼ਮੀਨ ‘ਤੇ ਦਿਖ ਰਿਹਾ ਹੈ।
ਜੰਮੂ-ਕਸ਼ਮੀਰ ਵਿੱਚ ਹੀ delimitation ਕਮਿਸ਼ਨ ਦਾ ਗਠਨ ਹੋ ਚੁੱਕਿਆ ਹੈ ਅਤੇ ਭਵਿੱਖ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਵੀ ਤਿਆਰੀਆਂ ਚਲ ਰਹੀਆਂ ਹਨ। ਲੱਦਾਖ ਵੀ ਵਿਕਾਸ ਦੀਆਂ ਆਪਣੀਆਂ ਅਸੀਮ ਸੰਭਾਵਨਾਵਾਂ ਦੀ ਤਰਫ ਅੱਗੇ ਵਧ ਚਲਿਆ ਹੈ। ਇੱਕ ਤਰਫ ਲੱਦਾਖ ਆਧੁਨਿਕ infrastructure ਦਾ ਨਿਰਮਾਣ ਹੁੰਦੇ ਦੇਖ ਰਿਹਾ ਹੈ ਤਾਂ ਉੱਥੇ ਹੀ ਦੂਸਰੀ ਤਰਫ ਸਿੰਧੂ ਸੈਂਟਰਲ ਯੂਨੀਵਰਸਿਟੀ ਲੱਦਾਖ ਨੂੰ ਉਚੇਰੀ ਸਿੱਖਿਆ ਦਾ, higher education ਦਾ ਕੇਂਦਰ ਵੀ ਬਣਾ ਰਹੀ ਹੈ।
21ਵੀਂ ਸਦੀ ਦੇ ਇਸ ਦਹਾਕੇ ਵਿੱਚ, ਭਾਰਤ Blue Economy ਦੇ ਆਪਣੇ ਪ੍ਰਯਤਨਾਂ ਨੂੰ ਹੋਰ ਤੇਜ਼ੀ ਦੇਵੇਗਾ। ਸਾਨੂੰ aquaculture ਦੇ ਨਾਲ-ਨਾਲ seaweed ਦੀ ਖੇਤੀ ਵਿੱਚ ਜੋ ਨਵੀਂ ਸੰਭਾਵਨਾ ਬਣ ਰਹੀ ਹੈ, ਉਨ੍ਹਾਂ ਸੰਭਾਵਨਾਵਾਂ ਦਾ ਵੀ ਪੂਰਾ ਲਾਭ ਉਠਾਉਣਾ ਹੈ। Deep Ocean Mission ਸਮੁੰਦਰ ਦੀਆਂ ਅਸੀਮ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਸਾਡੀ ਮਹੱਤਵਪੂਰਨ ਆਕਾਂਖਿਆ ਦਾ ਪਰਿਣਾਮ ਹੈ। ਜੋ ਖਣਿਜ ਸੰਪਦਾ ਸਮੁੰਦਰ ਵਿੱਚ ਛੁਪੀ ਹੋਈ ਹੈ, ਜੋ thermal energy ਸਮੁੰਦਰ ਦੇ ਪਾਣੀ ਵਿੱਚ ਹੈ, ਉਹ ਦੇਸ਼ ਦੇ ਵਿਕਾਸ ਨੂੰ ਨਵੀਂ ਬੁਲੰਦੀ ਦੇ ਸਕਦੀ ਹੈ।
ਦੇਸ਼ ਦੇ ਜਿਨ੍ਹਾਂ ਜ਼ਿਲ੍ਹਿਆਂ ਦੇ ਲਈ ਇਹ ਮੰਨਿਆ ਗਿਆ ਸੀ ਕਿ ਇਹ ਪਿੱਛੇ ਰਹਿ ਗਏ, ਅਸੀਂ ਉਨ੍ਹਾਂ ਦੀ ਆਕਾਂਖਿਆਵਾਂ ਨੂੰ ਵੀ ਜਗਾਇਆ ਹੈ। ਦੇਸ਼ ਵਿੱਚ 110 ਤੋਂ ਅਧਿਕ ਖਾਹਿਸ਼ੀ ਜ਼ਿਲ੍ਹੇ, Aspirational Districts ਵਿੱਚ ਸਿੱਖਿਆ, ਸਿਹਤ, ਪੋਸ਼ਣ, ਸੜਕ, ਰੋਜ਼ਗਾਰ ਨਾਲ ਜੁੜੀਆਂ ਯੋਜਨਾਵਾਂ ਨੂੰ ਪ੍ਰਥਾਮਿਕਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਅਨੇਕ ਜ਼ਿਲ੍ਹੇ ਸਾਡੇ ਆਦਿਵਾਸੀ ਅੰਚਲ ਵਿੱਚ ਹਨ। ਅਸੀਂ ਇਨ੍ਹਾਂ ਜ਼ਿਲ੍ਹਿਆਂ ਦੇ ਦਰਮਿਆਨ ਵਿਕਾਸ ਦਾ ਇੱਕ ਤੰਦਰੁਸਤ ਮੁਕਾਬਲੇ ਦਾ ਇੱਕ ਉਤਸ਼ਾਹ ਪੈਦਾ ਕੀਤਾ ਹੈ। ਇਹ ਖਾਹਿਸ਼ੀ ਜ਼ਿਲ੍ਹੇ ਭਾਰਤ ਦੇ ਹੋਰ ਜ਼ਿਲ੍ਹਿਆਂ ਦੀ ਬਰਾਬਰੀ ਤੱਕ ਪਹੁੰਚਣ, ਉਸ ਦਿਸ਼ਾ ਵਿੱਚ ਤੇਜ਼ ਮੁਕਾਬਲਾ ਚਲ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਅਰਥਜਗਤ ਵਿੱਚ ਪੂੰਜੀਵਾਦ ਅਤੇ ਸਮਾਜਵਾਦ ਇਸ ਦੀ ਚਰਚਾ ਤਾਂ ਬਹੁਤ ਹੁੰਦੀ ਹੈ, ਲੇਕਿਨ ਭਾਰਤ ਸਹਿਕਾਰਵਾਦ ‘ਤੇ ਵੀ ਬਲ ਦਿੰਦਾ ਹੈ। ਸਹਿਕਾਰਵਾਦ, ਸਾਡੀ ਪਰੰਪਰਾ, ਸਾਡੇ ਸੰਸਕਾਰਾਂ ਦੇ ਵੀ ਅਨੁਕੂਲ ਹੈ। ਸਹਿਕਾਰਵਾਦ, ਜਿਸ ਵਿੱਚ ਜਨਤਾ-ਜਨਾਰਦਨ ਦੀ ਸਮੂਹਿਕ ਸ਼ਕਤੀ ਅਰਥਵਿਵਸਥਾ ਦੀ ਚਾਲਕ ਸ਼ਕਤੀ ਦੇ ਰੂਪ ਵਿੱਚ driving force ਬਣੇ, ਇਹ ਦੇਸ਼ ਦੇ grassroots level ਦੀ economy ਲਈ ਇੱਕ ਅਹਿਮ ਖੇਤਰ ਹੈ। Co-operatives, ਇਹ ਸਿਰਫ਼ ਕਾਨੂੰਨ-ਨਿਯਮਾਂ ਦੇ ਜੰਜਾਲ ਵਾਲੀ ਇੱਕ ਵਿਵਸਥਾ ਨਹੀਂ ਹੈ, ਬਲਕਿ co-operative ਇੱਕ spirit ਹੈ, co-operative ਇੱਕ ਸੰਸਕਾਰ ਹੈ, co-operative ਇੱਕ ਸਮੂਹਿਕ ਚਲਣ ਦੀ ਮਨ ਪ੍ਰਵਿਰਤੀ ਹੈ। ਉਨ੍ਹਾਂ ਦਾ ਸਸ਼ਕਤੀਕਰਣ ਹੋਵੇ, ਇਸ ਦੇ ਲਈ ਅਸੀਂ ਅਲੱਗ ਮੰਤਰਾਲਾ ਬਣਾ ਕੇ ਇਸ ਦਿਸ਼ਾ ਵਿੱਚ ਕਦਮ ਉਠਾਏ ਹਨ ਅਤੇ ਰਾਜਾਂ ਦੇ ਅੰਦਰ ਜੋ ਸਹਿਕਾਰੀ ਖੇਤਰ ਹੈ, ਉਸ ਨੂੰ ਜਿਤਨਾ ਜ਼ਿਆਦਾ ਬਲ ਦੇ ਸਕੀਏ, ਉਹ ਬਲ ਦੇਣ ਲਈ ਅਸੀਂ ਇਹ ਕਦਮ ਉਠਾਇਆ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਇਸ ਦਹਾਕੇ ਵਿੱਚ ਸਾਨੂੰ ਪਿੰਡਾਂ ਵਿੱਚ ਨਵੀਂ ਅਰਥਵਿਵਸਥਾ ਦੇ ਨਿਰਮਾਣ ਦੇ ਲਈ ਪੂਰੀ ਸ਼ਕਤੀ ਲਗਾਉਣੀ ਹੋਵੇਗੀ। ਅੱਜ ਅਸੀਂ ਆਪਣੇ ਪਿੰਡਾਂ ਨੂੰ ਤੇਜ਼ੀ ਨਾਲ ਪਰਿਵਰਤਿਤ ਹੁੰਦੇ ਦੇਖ ਰਹੇ ਹਾਂ। ਬੀਤੇ ਕੁਝ ਵਰ੍ਹੇ, ਪਿੰਡਾਂ ਤੱਕ ਸੜਕ ਅਤੇ ਬਿਜਲੀ ਦੀਆਂ ਸੁਵਿਧਾਵਾਂ ਨੂੰ ਪਹੁੰਚਾਉਣ ਦੇ ਰਹੇ ਸਨ। ਉਹ ਪੂਰਾ ਕਾਲਖੰਡ ਸਾਡਾ ਰਿਹਾ। ਲੇਕਿਨ ਹੁਣ ਇਨ੍ਹਾਂ ਪਿੰਡਾਂ ਨੂੰ optical fiber network data ਦੀ ਤਾਕਤ ਪਹੁੰਚ ਰਹੀ ਹੈ, ਇੰਟਰਨੈੱਟ ਪਹੁੰਚ ਰਿਹਾ ਹੈ। ਪਿੰਡ ਵਿੱਚ ਵੀ digital entrepreneur ਤਿਆਰ ਹੋ ਰਹੇ ਹਨ। ਪਿੰਡ ਵਿੱਚ ਜੋ ਸਾਡੀਆਂ Self-Help Groups ਨਾਲ ਜੁੜੀਆਂ 8 ਕਰੋੜ ਤੋਂ ਅਧਿਕ ਭੈਣਾਂ ਹਨ, ਉਹ ਇੱਕ ਤੋਂ ਵਧ ਕੇ ਇੱਕ products ਬਣਾਉਂਦੀਆਂ ਹਨ। ਇਨ੍ਹਾਂ ਦੇ products ਨੂੰ ਦੇਸ਼ ਵਿੱਚ ਅਤੇ ਵਿਦੇਸ਼ ਵਿੱਚ ਬੜਾ ਬਜ਼ਾਰ ਮਿਲੇ, ਇਸ ਦੇ ਲਈ ਹੁਣ ਸਰਕਾਰ e-commerce platform ਵੀ ਤਿਆਰ ਕਰੇਗੀ।
ਅੱਜ ਜਦੋਂ ਦੇਸ਼ vocal for local ਦੇ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ ਤਾਂ ਇਹ digital platform ਮਹਿਲਾ Self-Help Group ਦੇ ਉਤਪਾਦਾਂ ਨੂੰ ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ ਲੋਕਾਂ ਨਾਲ ਜੋੜੇਗਾ ਅਤੇ ਉਨ੍ਹਾਂ ਦਾ ਫਲਕ ਬਹੁਤ ਵਿਸਤ੍ਰਿਤ ਹੋਵੇਗਾ। ਕੋਰੋਨਾ ਦੇ ਦੌਰਾਨ ਦੇਸ਼ ਨੇ Technology ਦੀ ਤਾਕਤ, ਸਾਡੇ ਵਿਗਿਆਨੀਆਂ ਦੀ ਤਾਕਤ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦੇਖਿਆ ਹੈ। ਦੇਸ਼ ਦੇ ਹਰ ਖੇਤਰ ਵਿੱਚ ਸਾਡੇ ਦੇਸ਼ ਦੇ ਵਿਗਿਆਨੀ ਬਹੁਤ ਸੂਝ-ਬੂਝ ਨਾਲ ਕੰਮ ਕਰ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਖੇਤੀਬਾੜੀ ਖੇਤਰ ਵਿੱਚ ਵੀ ਵਿਗਿਆਨੀਆਂ ਦੀਆਂ ਸਮਰੱਥਾਵਾਂ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਵੀ ਸਾਡੇ ਐਗਰੀਕਲਚਰ ਸੈਕਟਰ ਵਿੱਚ ਜੋੜੀਏ। ਹੁਣ ਅਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਹਾਂ ਅਤੇ ਸਾਨੂੰ ਇਸ ਦਾ ਪੂਰਾ ਲਾਭ ਵੀ ਉਠਾਉਣਾ ਹੈ। ਇਸ ਨਾਲ ਦੇਸ਼ ਨੂੰ ਖੁਰਾਕ ਸੁਰੱਖਿਆ ਦੇਣ ਦੇ ਨਾਲ ਫਲ, ਸਬਜ਼ੀਆਂ ਅਤੇ ਅਨਾਜ ਦਾ ਉਤਪਾਦਨ ਵਧਾਉਣ ਵਿੱਚ ਬਹੁਤ ਬੜੀ ਮਦਦ ਮਿਲੇਗੀ ਅਤੇ ਅਸੀਂ ਵਿਸ਼ਵ ਤੱਕ ਪਹੁੰਚਣ ਦੇ ਲਈ ਆਪਣੇ ਆਪ ਨੂੰ ਮਜ਼ਬੂਤੀ ਨਾਲ ਅੱਗੇ ਵਧਾਵਾਂਗੇ।
ਇਨ੍ਹਾਂ ਪ੍ਰਯਤਨਾਂ ਦੇ ਦਰਮਿਆਨ ਖੇਤੀਬਾੜੀ ਸੈਕਟਰ ਦੀ ਇੱਕ ਬੜੀ ਚੁਣੌਤੀ ਦੇ ਵੱਲ ਵੀ ਧਿਆਨ ਦੇਣਾ ਹੈ। ਇਹ ਚੁਣੌਤੀ ਹੈ, ਪਿੰਡਾਂ ਦੇ ਲੋਕਾਂ ਦੇ ਪਾਸ ਘੱਟ ਹੁੰਦੀ ਜ਼ਮੀਨ, ਵਧਦੀ ਹੋਈ ਆਬਾਦੀ ਦੇ ਨਾਲ… ਪਰਿਵਾਰ ਵਿੱਚ ਜੋ ਵੰਡਾਂ ਹੋ ਰਹੀਆਂ ਹਨ ਉਸ ਦੀ ਵਜ੍ਹਾ ਨਾਲ ਕਿਸਾਨਾਂ ਦੀ ਜ਼ਮੀਨ ਛੋਟੀ, ਛੋਟੀ, ਛੋਟੀ ਤੋਂ ਛੋਟੀ ਹੁੰਦੀ ਜਾ ਰਹੀ ਹੈ। ਦੇਸ਼ ਦੇ 80% ਤੋਂ ਜ਼ਿਆਦਾ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਪਾਸ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਅਗਰ ਅਸੀਂ ਦੇਖੀਏ ਤਾਂ 100 ਵਿੱਚੋਂ 80 ਕਿਸਾਨ ਉਨ੍ਹਾਂ ਦੇ ਪਾਸ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਯਾਨੀ ਦੇਸ਼ ਦਾ ਕਿਸਾਨ ਇੱਕ ਤਰ੍ਹਾਂ ਨਾਲ ਛੋਟਾ ਕਿਸਾਨ ਹੈ। ਪਹਿਲਾਂ ਜੋ ਦੇਸ਼ ਵਿੱਚ ਨੀਤੀਆਂ ਬਣੀਆਂ ਉਨ੍ਹਾਂ ਵਿੱਚ ਇਨ੍ਹਾਂ ਛੋਟੇ ਕਿਸਾਨਾਂ ਨੂੰ ਜਿਤਨੀ ਪ੍ਰਾਥਮਿਕਤਾ ਦੇਣੀ ਚਾਹੀਦੀ ਸੀ, ਉਨ੍ਹਾਂ ‘ਤੇ ਜਿਤਨਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਸੀ ਉਹ ਰਹਿ ਗਿਆ। ਹੁਣ ਦੇਸ਼ ਵਿੱਚ ਇਨ੍ਹਾਂ ਛੋਟੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਸੁਧਾਰ ਕੀਤੇ ਜਾ ਰਹੇ ਹਨ, ਨਿਰਣੇ ਲਏ ਜਾ ਰਹੇ ਹਨ।
ਫਸਲ ਬੀਮਾ ਯੋਜਨਾ ਵਿੱਚ ਸੁਧਾਰ ਹੋਵੇ, ਐੱਮਐੱਸਪੀ ਨੂੰ ਡੇਢ ਗੁਣਾ ਕਰਨ ਦਾ ਬੜਾ ਮਹੱਤਵਪੂਰਨ ਫ਼ੈਸਲਾ ਹੋਵੇ, ਛੋਟੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਸਸਤੀ ਦਰ ਨਾਲ ਬੈਂਕ ਤੋਂ ਕਰਜ਼ ਮਿਲਣ ਦੀ ਵਿਵਸਥਾ ਹੋਵੇ, ਸੋਲਰ ਪਾਵਰ ਨਾਲ ਜੁੜੀਆਂ ਯੋਜਨਾਵਾਂ ਖੇਤ ਤੱਕ ਪਹੁੰਚਾਉਣ ਦੀ ਗੱਲ ਹੋਵੇ, ਕਿਸਾਨ ਉਤਪਾਦਕ ਸੰਗਠਨ ਹੋਵੇ… ਇਹ ਸਾਰੇ ਪ੍ਰਯਤਨ ਛੋਟੇ ਕਿਸਾਨ ਦੀ ਤਾਕਤ ਬਨਣਗੇ। ਆਉਣ ਵਾਲੇ ਸਮੇਂ ਵਿੱਚ ਬਲਾਕ ਲੈਵਲ ਤੱਕ warehouse ਦੀ facility create ਕਰਨ ਦਾ ਵੀ ਅਭਿਯਾਨ ਚਲਾਇਆ ਜਾਵੇਗਾ। ਹਰ ਛੋਟੇ ਕਿਸਾਨਾਂ ਦੇ ਛੋਟੇ-ਛੋਟੇ ਖਰਚ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਾ ਰਹੀ ਹੈ। ਦਸ ਕਰੋੜ ਤੋਂ ਅਧਿਕ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਹੁਣ-ਤੱਕ ਡੇਢ ਲੱਖ ਕਰੋੜ ਤੋਂ ਜ਼ਿਆਦਾ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਛੋਟਾ ਕਿਸਾਨ ਹੁਣ ਸਾਡੇ ਲਈ ਸਾਡਾ ਮੰਤਰ ਹੈ, ਸਾਡਾ ਸੰਕਲਪ ਹੈ। ਛੋਟਾ ਕਿਸਾਨ ਬਣੇ ਦੇਸ਼ ਕੀ ਸ਼ਾਨ…..ਛੋਟਾ ਕਿਸਾਨ ਬਣੇ ਦੇਸ਼ ਕੀ ਸ਼ਾਨ। ਇਹ ਸਾਡਾ ਸੁਪਨਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਸਾਨੂੰ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮੂਹਿਕ ਸ਼ਕਤੀ ਨੂੰ ਹੋਰ ਵਧਾਉਣਾ ਹੋਵੇਗਾ। ਨਵੀਆਂ ਸੁਵਿਧਾਵਾਂ ਦੇਣੀਆਂ ਹੋਣਗੀਆਂ। ਅੱਜ ਦੇਸ਼ ਦੇ 70 ਤੋਂ ਜ਼ਿਆਦਾ ਰੇਲ ਰੂਟਾਂ ‘ਤੇ, ਕਿਸਾਨ ਰੇਲ ਚਲ ਰਹੀ ਹੈ।
ਕਿਸਾਨ ਰੇਲ ਛੋਟੇ ਕਿਸਾਨਾਂ ਨੂੰ ਆਪਣੇ ਉਤਪਾਦ ਦਾ ਘੱਟ ਕੀਮਤ, ਟ੍ਰਾਂਸਪੋਰਟੇਸ਼ਨ ਦਾ ਖਰਚਾ ਘੱਟ ਹੋਵੇ, ਇਸ ‘ਤੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਇਸ ਆਧੁਨਿਕ ਸੁਵਿਧਾ ਦੇ ਨਾਲ ਆਪਣੇ ਉਤਪਾਦ ਪਹੁੰਚਾ ਸਕਦਾ ਹੈ। ਕਮਲਮ ਹੋਵੇ ਜਾਂ ਸ਼ਾਹੀ ਲੀਚੀ, bhut jolokia ਮਿਰਚ ਹੋਵੇ ਜਾਂ ਕਾਲ਼ਾ ਚਾਵਲ ਜਾਂ ਹਲਦੀ ਅਨੇਕਾਂ ਉਤਪਾਦ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ। ਅੱਜ ਦੇਸ਼ ਨੂੰ ਖੁਸ਼ੀ ਹੁੰਦੀ ਹੈ ਜਦੋਂ ਭਾਰਤ ਦੀ ਮਿੱਟੀ ਵਿੱਚ ਪੈਦਾ ਹੋਈਆਂ ਚੀਜ਼ਾਂ ਦੀ ਸੁਗੰਧ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੱਕ ਪਹੁੰਚ ਰਹੀ ਹੈ। ਭਾਰਤ ਦੇ ਖੇਤ ਤੋਂ ਨਿਕਲੀਆਂ ਸਬਜ਼ੀਆਂ ਅਤੇ ਅਨਾਜ ਨਾਲ ਅੱਜ ਦੁਨੀਆ ਦਾ taste ਬਣ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਕਿਵੇਂ ਅੱਜ ਪਿੰਡਾਂ ਦੀ ਸਮਰੱਥਾ ਨੂੰ ਬਣਾਇਆ ਜਾ ਰਿਹਾ ਹੈ। ਉਸ ਦੀ ਇੱਕ ਉਦਾਹਰਣ ਹੈ ਸਵਾਮਿਤਵ ਯੋਜਨਾ। ਅਸੀਂ ਸਭ ਜਾਣਦੇ ਹਾਂ ਕਿ ਪਿੰਡਾਂ ਵਿੱਚ ਜ਼ਮੀਨ ਦੀ ਕੀਮਤ ਦਾ ਕੀ ਹਾਲ ਹੁੰਦਾ ਹੈ। ਜ਼ਮੀਨ ‘ਤੇ ਉਨ੍ਹਾਂ ਨੂੰ ਬੈਂਕਾਂ ਤੋਂ ਕੋਈ ਕਰਜ਼ ਨਹੀਂ ਮਿਲਦਾ ਹੈ, ਖ਼ੁਦ ਜ਼ਮੀਨ ਦੇ ਮਾਲਿਕ ਹੋਣ ਦੇ ਬਾਵਜੂਦ ਵੀ। ਕਿਉਂਕਿ ਪਿੰਡਾਂ ਵਿੱਚ ਜ਼ਮੀਨਾਂ ਦੇ ਕਾਗਜ਼ ‘ਤੇ ਕਈ-ਕਈ ਪੀੜ੍ਹੀਆਂ ਤੋਂ ਕੋਈ ਕੰਮ ਨਹੀਂ ਹੋਇਆ ਹੈ। ਲੋਕਾਂ ਦੇ ਪਾਸ ਇਸ ਦੀ ਵਿਵਸਥਾ ਨਹੀਂ ਹੈ। ਇਸ ਸਥਿਤੀ ਨੂੰ ਬਦਲਣ ਦਾ ਕੰਮ ਅੱਜ ਸਵਾਮਿਤਵ ਯੋਜਨਾ ਕਰ ਰਹੀ ਹੈ। ਅੱਜ ਪਿੰਡ-ਪਿੰਡ ਹਰ ਇੱਕ ਘਰ ਦੀ, ਹਰ ਜ਼ਮੀਨ ਦੀ, ਡ੍ਰੋਨ ਦੇ ਜ਼ਰੀਏ ਮੈਪਿੰਗ ਹੋ ਰਹੀ ਹੈ। ਪਿੰਡ ਦੀਆਂ ਜ਼ਮੀਨਾਂ ਦੇ ਡੇਟਾ ਅਤੇ ਸੰਪਤੀ ਦੇ ਕਾਗਜ਼ ਔਨਲਾਈਨ ਅੱਪਲੋਡ ਹੋ ਰਹੇ ਹਨ। ਇਸ ਨਾਲ ਨਾ ਸਿਰਫ਼ ਪਿੰਡਾਂ ਵਿੱਚ ਜ਼ਮੀਨ ਨਾਲ ਜੁੜੇ ਵਿਵਾਦ ਸਮਾਪਤ ਹੋ ਰਹੇ ਹਨ ਬਲਕਿ ਪਿੰਡ ਦੇ ਲੋਕਾਂ ਨੂੰ ਬੈਂਕ ਤੋਂ ਅਸਾਨੀ ਨਾਲ ਲੋਨ ਵੀ ਮਿਲਣ ਦੀ ਵਿਵਸਥਾ ਨਿਰਮਾਣ ਹੋਈ ਹੈ। ਪਿੰਡ ਗ਼ਰੀਬ ਦੀਆਂ ਜ਼ਮੀਨਾਂ ਵਿਵਾਦ ਦਾ ਨਹੀਂ, ਵਿਕਾਸ ਦਾ ਅਧਾਰ ਬਣਨ, ਦੇਸ਼ ਅੱਜ ਇਸ ਦਿਸ਼ਾ ਵਿੱਚ ਵਧ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਸੁਆਮੀ ਵਿਵੇਕਾਨੰਦ ਜੀ ਜਦੋਂ ਭਾਰਤ ਦੇ ਭਵਿੱਖ ਦੀ ਗੱਲ ਕਰਦੇ ਸਨ, ਆਪਣੀਆਂ ਅੱਖਾਂ ਦੇ ਸਾਹਮਣੇ ਮਾਂ ਭਾਰਤੀ ਦੀ ਸ਼ਾਨ ਦਾ ਜਦੋਂ ਉਹ ਦਰਸ਼ਨ ਕਰਦੇ ਸਨ ਤਦ ਉਹ ਕਹਿੰਦੇ ਸਨ- ਜਿੱਥੋਂ ਤੱਕ ਹੋ ਸਕੇ, ਅਤੀਤ ਵੱਲ ਦੇਖੋ। ਪਿੱਛੇ ਜੋ ਚਿਰ ਨੂਤਨ ਝਰਨਾ ਵਹਿ ਰਿਹਾ ਹੈ, ਆਕੰਠ ਉਸ ਕਾ ਜਲ ਪੀਓ ਅਤੇ ਉਸ ਦੇ ਬਾਅਦ, ਦੇਖੋ ਸੁਆਮੀ ਵਿਵੇਕਾਨੰਦ ਜੀ ਦੀ ਵਿਸ਼ੇਸ਼ਤਾ, ਉਸ ਦੇ ਬਾਅਦ ਸਾਹਮਣੇ ਵੱਲ ਦੇਖੋ। ਅੱਗੇ ਵਧੋ ਅਤੇ ਭਾਰਤ ਨੂੰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਉੱਜਵਲ, ਮਹਾਨ, ਸ਼੍ਰੇਸ਼ਠ ਬਣਾਓ। ਆਜ਼ਾਦੀ ਦੇ ਇਸ 75ਵੇਂ ਵਰ੍ਹੇ ਵਿੱਚ ਸਾਡੀ ਜ਼ਿੰਮੇਵਾਰੀ ਹੈ ਕਿ ਹੁਣ ਅਸੀਂ ਦੇਸ਼ ਦੀ ਅਸੀਮ ਸਮਰੱਥਾ ‘ਤੇ ਵਿਸ਼ਵਾਸ ਕਰਦੇ ਹੋਏ ਅੱਗੇ ਵਧੀਏ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਨਵੇਂ ਜੈਨਰੇਸ਼ਨ ਇਨਫ੍ਰਾਸਟ੍ਰਕਚਰ ਦੇ ਲਈ, ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਵਰਲਡ ਕਲਾਸ ਮੈਨੂਫੈਕਚਰਿੰਗ ਦੇ ਲਈ, ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਕਟਿੰਗ edge innovations ਦੇ ਲਈ, ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਨਿਊ edge technology ਦੇ ਲਈ।
ਮੇਰੇ ਪਿਆਰੇ ਦੇਸ਼ਵਾਸੀਓ,
ਆਧੁਨਿਕ ਵਿਸ਼ਵ ਵਿੱਚ ਪ੍ਰਗਤੀ ਦੀ ਬੁਨਿਆਦ, ਆਧੁਨਿਕ infrastructure ‘ਤੇ ਖੜ੍ਹੀ ਹੁੰਦੀ ਹੈ। ਇਹ ਮੱਧ ਵਰਗ ਦੀਆਂ ਜ਼ਰੂਰਤਾਂ, ਆਕਾਂਖਿਆਵਾਂ ਦੀ ਵੀ ਪੂਰਤੀ ਕਰਦੇ ਹਨ। ਕਮਜ਼ੋਰ infrastructure ਦਾ ਬਹੁਤ ਬੜਾ ਨੁਕਸਾਨ ਵਿਕਾਸ ਦੀ ਗਤੀ ਨੂੰ ਵੀ ਹੁੰਦਾ ਹੈ। ਸ਼ਹਿਰੀ ਮੱਧ ਵਰਗ ਨੂੰ ਵੀ ਹੁੰਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਇਸੇ ਗੱਲ ਨੂੰ ਸਮਝਦੇ ਹੋਏ ਜਲ, ਥਲ, ਨਭ, ਹਰ ਖੇਤਰ ਵਿੱਚ ਦੇਸ਼ ਨੇ ਅਸਾਧਾਰਣ ਸਪੀਡ ਅਤੇ ਸਕੇਲ ‘ਤੇ ਕੰਮ ਕਰਕੇ ਦਿਖਾਇਆ ਹੈ। ਨਵੇਂ ਜਲਮਾਰਗ, ਵਾਟਰਵੇਜ਼ ਹੋਣ, ਨਵੇਂ-ਨਵੇਂ ਸਥਾਨਾਂ ਨੂੰ ਸੀ ਪਲੇਨ ਨਾਲ ਜੋੜਨਾ ਹੋਵੇ, ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਭਾਰਤੀ ਰੇਲਵੇ ਵੀ ਤੇਜ਼ੀ ਨਾਲ ਆਧੁਨਿਕ ਅਵਤਾਰ ਵਿੱਚ ਢਲ ਰਹੀ ਹੈ। ਦੇਸ਼ ਨੇ ਸੰਕਲਪ ਲਿਆ ਹੈ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ, ਤੁਹਾਨੂੰ ਮਾਲੂਮ ਹੋਵੇਗਾ ਕਿ ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ 75 ਸਪਤਾਹ ਤੱਕ ਮਨਾਉਣਾ ਤੈਅ ਕੀਤਾ ਹੈ। 12 ਮਾਰਚ ਤੋਂ ਸ਼ੁਰੂ ਹੋਇਆ ਹੈ ਅਤੇ 2023, 15 ਅਗਸਤ ਤੱਕ ਇਸ ਨੂੰ ਚਲਾਉਣਾ ਹੈ, ਉਤਸ਼ਾਹ ਨਾਲ ਅੱਗੇ ਵਧਣਾ ਹੈ। ਇਸ ਲਈ ਦੇਸ਼ ਨੇ ਇੱਕ ਬਹੁਤ ਮਹੱਤਵਪੂਰਨ ਫ਼ੈਸਲਾ ਲਿਆ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ 75 ਸਪਤਾਹ ਵਿੱਚ, 75 ਸਪਤਾਹ ਵਿੱਚ 75 ਵੰਦੇ ਭਾਰਤ ਟ੍ਰੇਨਾਂ ਦੇਸ਼ ਦੇ ਹਰ ਕੋਨੇ ਨੂੰ ਆਪਸ ਵਿੱਚ ਜੋੜ ਕੇ ਰਹਿਣਗੀਆਂ। ਅੱਜ ਜਿਸ ਗਤੀ ਨਾਲ ਦੇਸ਼ ਵਿੱਚ ਨਵੇਂ ਏਅਰਪੋਰਟਸ ਦਾ ਨਿਰਮਾਣ ਹੋ ਰਿਹਾ ਹੈ, ਉਡਾਨ ਯੋਜਨਾ ਦੂਰਦਰਾਜ ਦੇ ਇਲਾਕਿਆਂ ਨੂੰ ਜੋੜ ਰਹੀ ਹੈ, ਇਹ ਬੇਮਿਸਾਲ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਬਿਹਤਰ Air Connectivity ਲੋਕਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦਿੰਦੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਭਾਰਤ ਨੂੰ ਆਧੁਨਿਕ infrastructure ਦੇ ਨਾਲ ਹੀ infrastructure ਨਿਰਮਾਣ ਵਿੱਚ holistic approach, integrated approach ਅਪਣਾਉਣ ਦੀ ਬਹੁਤ ਜ਼ਰੂਰਤ ਹੈ। ਆਉਣ ਵਾਲੇ ਕੁਝ ਹੀ ਸਮੇਂ ਵਿੱਚ ਅਸੀਂ ਕਰੋੜਾਂ ਦੇਸ਼ਵਾਸੀਆਂ ਦਾ ਸੁਪਨਾ ਪੂਰਾ ਕਰਨ ਵਾਲੀ ਇੱਕ ਬਹੁਤ ਬੜੀ ਯੋਜਨਾ, ਪ੍ਰਧਾਨ ਮੰਤਰੀ ਗਤੀਸ਼ਕਤੀ ਦਾ national master plan ਦੇਸ਼ ਦੇ ਸਾਹਮਣੇ ਲੈ ਕੇ ਆਉਣ ਵਾਲੇ ਹਾਂ। ਉਸ ਨੂੰ ਲਾਂਚ ਕਰਨ ਵਾਲੇ ਹਾਂ। ਸੌ ਲੱਖ ਕਰੋੜ ਤੋਂ ਵੀ ਜ਼ਿਆਦਾ ਦੀ ਇਹ ਯੋਜਨਾ ਲੱਖਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਲੈ ਕੇ ਆਉਣ ਵਾਲੀ ਹੈ। ਗਤੀਸ਼ਕਤੀ ਸਾਡੇ ਦੇਸ਼ ਦੇ ਲਈ ਇੱਕ ਅਜਿਹਾ national infrastructure master plan ਹੋਵੇਗਾ ਜੋ holistic infrastructure ਦੀ ਨੀਂਹ ਰੱਖੇਗਾ। ਸਾਡੀ economy ਨੂੰ ਇੱਕ integrated ਅਤੇ holistic pathway ਦੇਵੇਗਾ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਟ੍ਰਾਂਸਪੋਰਟ ਦੇ ਸਾਧਨਾਂ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ। ਗਤੀਸ਼ਕਤੀ silos ਨੂੰ ਤੋੜੇਗੀ। ਭਵਿੱਖ ਦੇ ਰਸਤੇ ਨਾਲ ਇਨ੍ਹਾਂ ਸਭ ਰੋਡਾਂ ਨੂੰ, ਨਾਲ ਹੀ ਹੋਰ ਵੀ ਜਿਤਨੀਆਂ ਕਠਿਨਾਈਆਂ ਹਨ, ਉਨ੍ਹਾਂ ਨੂੰ ਹਟਾਵੇਗੀ। ਇਸ ਨਾਲ ਆਮ ਮਾਨਵੀ ਦੇ ਲਈ ਟ੍ਰੈਵਲ ਟਾਈਮ ਵਿੱਚ ਕਮੀ ਆਵੇਗੀ ਅਤੇ ਸਾਡੀ industry ਦੀ productivity ਹੋਰ ਵੀ ਵਧੇਗੀ। ਗਤੀਸ਼ਕਤੀ ਸਾਡੇ local manufacturers ਨੂੰ global competitive ਕਰਨ ਵਿੱਚ ਵੀ ਬਹੁਤ ਬੜੀ ਮਦਦ ਕਰੇਗੀ ਅਤੇ ਇਸ ਨਾਲ future Economic Zones ਦੇ ਨਿਰਮਾਣ ਦੀਆਂ ਨਵੀਆਂ ਸੰਭਾਵਨਾਵਾਂ ਵੀ ਵਿਕਸਿਤ ਹੋਣਗੀਆਂ। ਅੰਮ੍ਰਿਤਕਾਲ ਦੇ ਇਸ ਦਹਾਕੇ ਵਿੱਚ ਗਤੀ ਦੀ ਸ਼ਕਤੀ ਭਾਰਤ ਦੇ ਕਾਇਆਕਲਪ ਦਾ ਅਧਾਰ ਬਣੇਗੀ।
ਮੇਰੇ ਪਿਆਰੇ ਦੇਸ਼ਵਾਸੀਓ,
ਵਿਕਾਸ ਦੇ ਪਥ ‘ਤੇ ਅੱਗੇ ਵਧਦੇ ਹੋਏ ਭਾਰਤ ਨੂੰ ਆਪਣੀ manufacturing ਅਤੇ export ਦੋਨਾਂ ਨੂੰ ਵਧਾਉਣਾ ਹੋਵੇਗਾ। ਤੁਸੀ ਦੇਖਿਆ ਹੈ, ਹੁਣੇ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਆਪਣੇ ਪਹਿਲੇ ਸਵਦੇਸ਼ੀ Aircraft Carrier INS ਵਿਕ੍ਰਾਂਤ ਨੂੰ ਸਮੁੰਦਰ ਵਿੱਚ trial ਦੇ ਲਈ ਉਤਾਰਿਆ ਹੈ। ਭਾਰਤ ਅੱਜ ਆਪਣਾ ਲੜਾਕੂ ਵਿਮਾਨ ਬਣਾ ਰਿਹਾ ਹੈ, ਆਪਣੀ Submarine ਬਣਾ ਰਿਹਾ ਹੈ। ਗਗਨਯਾਨ ਵੀ ਪੁਲਾੜ ਵਿੱਚ ਭਾਰਤ ਦਾ ਪਰਚਮ ਲਹਿਰਾਉਣ ਦੇ ਲਈ ਤਿਆਰ ਹੋ ਰਿਹਾ ਹੈ। ਇਹ ਸਵਦੇਸ਼ੀ manufacturing ਵਿੱਚ ਸਾਡੀ ਸਮਰੱਥਾ ਨੂੰ ਉਜਾਗਰ ਕਰਦਾ ਹੈ।
ਕੋਰੇਨਾ ਦੇ ਬਾਅਦ ਉੱਭਰੀਆਂ ਨਵੀਆਂ ਆਰਥਿਕ ਪਰਿਸਥਿਤੀਆਂ ਵਿੱਚ Make in India ਨੂੰ ਸਥਾਪਿਤ ਕਰਨ ਦੇ ਲਈ ਦੇਸ਼ ਨੇ Production Linked Incentive ਦੀ ਵੀ ਘੋਸ਼ਣਾ ਕੀਤੀ ਹੈ। ਇਸ scheme ਨਾਲ ਜੋ ਬਦਲਾਅ ਆ ਰਿਹਾ ਹੈ, ਉਸ ਦਾ ਉਦਾਹਰਣ electronic manufacturing sector ਤੋਂ ਹੈ। ਸੱਤ ਸਾਲ ਪਹਿਲਾਂ ਅਸੀਂ ਲਗਭਗ ਅੱਠ ਬਿਲੀਅਨ ਡਾਲਰ ਦੇ ਮੋਬਾਈਲ ਫੋਨ import ਯਾਨੀ ਆਯਾਤ ਕਰਦੇ ਸਾਂ। ਹੁਣ import ਤਾਂ ਬਹੁਤ ਜ਼ਿਆਦਾ ਘਟਿਆ ਹੈ, ਅੱਜ ਅਸੀਂ ਤਿੰਨ ਬਿਲੀਅਨ ਡਾਲਰ ਦੇ ਮੋਬਾਈਲ ਫੋਨ export ਵੀ ਕਰ ਰਹੇ ਹਾਂ।
ਅੱਜ ਜਦੋਂ ਸਾਡੇ manufacturing sector ਨੂੰ ਗਤੀ ਮਿਲ ਰਹੀ ਹੈ ਤਾਂ ਸਾਨੂੰ ਇਹ ਧਿਆਨ ਰੱਖਣਾ ਹੈ ਕਿ ਅਸੀਂ ਭਾਰਤ ਵਿੱਚ ਜੋ ਬਣਾਈਏ, ਉਸ ਨੂੰ ਅਸੀਂ best quality ਦੇ ਨਾਲ ਗਲੋਬਲ competition ਵਿੱਚ ਟਿਕੀਏ ਅਤੇ ਹੋ ਸਕੇ ਤਾਂ ਇੱਕ ਕਦਮ ਅੱਗੇ ਵਧੀਏ, ਇਹ ਤਿਆਰੀ ਕਰਨੀ ਹੈ ਅਤੇ ਗਲੋਬਲ ਮਾਰਕਿਟ ਨੂੰ ਅਸੀਂ target ਕਰਨਾ ਹੈ। ਦੇਸ਼ ਦੇ ਸਾਰੇ manufacturers ਨੂੰ ਮੈਂ ਆਗ੍ਰਹਪੂਰਵਕ ਕਹਿਣਾ ਚਾਹੁੰਦਾ ਹਾਂ, ਸਾਡੇ manufacturers ਨੂੰ ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਹੋਵੇਗਾ ਕਿ ਤੁਸੀਂ ਜੋ product ਬਾਹਰ ਵੇਚਦੇ ਹੋ, ਉਹ ਸਿਰਫ਼ ਤੁਹਾਡੀ ਕੰਪਨੀ ਦੇ ਦੁਆਰਾ ਬਣਾਇਆ ਹੋਇਆ ਸਿਰਫ਼ ਇੱਕ ਪੁਰਜਾ ਨਹੀਂ ਹੈ, ਇੱਕ product ਨਹੀਂ ਹੈ, ਉਸ ਦੇ ਨਾਲ ਭਾਰਤ ਹੀ ਪਹਿਚਾਣ ਜੁੜੀ ਹੁੰਦੀ ਹੈ, ਭਾਰਤ ਦੀ ਪ੍ਰਤਿਸ਼ਠਾ ਜੁੜੀ ਹੁੰਦੀ ਹੈ, ਭਾਰਤ ਦੇ ਕੋਟਿ-ਕੋਟਿ ਲੋਕਾਂ ਦਾ ਵਿਸ਼ਵਾਸ ਜੁੜਿਆ ਹੁੰਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਮੈਂ ਇਸ ਲਈ manufacturers ਨੂੰ ਕਹਿੰਦਾ ਹਾਂ, ਤੁਹਾਡਾ ਹਰ ਇੱਕ product ਭਾਰਤ ਦਾ brand ambassador ਹੈ। ਜਦੋਂ ਤੱਕ ਉਹ product ਇਸਤੇਮਾਲ ਵਿੱਚ ਲਿਆਇਆ ਜਾਂਦਾ ਰਹੇਗਾ, ਉਸ ਨੂੰ ਖਰੀਦਣ ਵਾਲਾ ਕਹੇਗਾ, ਬੜੇ ਮਾਣ ਨਾਲ ਕਹੇਗਾ, ਸੀਨਾ ਤਾਣ ਕੇ ਕਹੇਗਾ- ਹਾਂ ਇਹ Made in India ਹੈ। ਇਹ ਮਿਜ਼ਾਜ ਚਾਹੀਦਾ ਹੈ। ਹੁਣ ਤੁਹਾਡੇ ਮਨ ਵਿੱਚ ਦੁਨੀਆ ਵਿੱਚ ਮਾਰਕਿਟ ਵਿੱਚ ਛਾ ਜਾਣ ਦਾ ਸੁਪਨਾ ਹੋਣਾ ਚਾਹੀਦਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜ੍ਹੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਅੱਜ ਦੇਸ਼ ਦੇ ਅਲੱਗ-ਅਲੱਗ ਸੈਕਟਰ ਅਤੇ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ, tier 2, tier 3 cities ਵਿੱਚ ਵੀ ਨਵੇਂ-ਨਵੇਂ start-up ਬਣ ਰਹੇ ਹਨ। ਉਨ੍ਹਾਂ ਦੀ, ਭਾਰਤੀ products ਨੂੰ ਅੰਤਰ-ਰਾਜੀ ਬਜ਼ਾਰ ਵਿੱਚ ਜਾਣ ਵਿੱਚ ਬੜੀ ਭੂਮਿਕਾ ਵੀ ਹੈ। ਸਰਕਾਰ ਆਪਣੇ ਇਨ੍ਹਾਂ start-ups ਦੇ ਨਾਲ, ਪੂਰੀ ਤਾਕਤ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੂੰ ਆਰਥਿਕ ਮਦਦ ਦੇਣੀ ਹੋਵੇ, Tax ਵਿੱਚ ਛੂਟ ਦੇਣੀ ਹੋਵੇ, ਉਨ੍ਹਾਂ ਦੇ ਲਈ ਨਿਯਮਾਂ ਨੂੰ ਸਰਲ ਬਣਾਉਣਾ ਹੋਵੇ, ਸਭ ਕੁਝ ਕੀਤਾ ਜਾ ਰਿਹਾ ਹੈ। ਅਸੀਂ ਦੇਖਿਆ ਹੈ ਕੋਰੋਨਾ ਦੇ ਇਸ ਕਠਿਨ ਕਾਲ ਵਿੱਚ ਹੀ ਹਜ਼ਾਰਾਂ-ਹਜ਼ਾਰਾਂ ਨਵੇਂ start-ups ਉੱਭਰ ਕੇ ਆਏ ਹਨ। ਬੜੀ ਸਫ਼ਲਤਾ ਨਾਲ ਉਹ ਅੱਗੇ ਵਧ ਰਹੇ ਹਨ। ਕੱਲ੍ਹ ਦੇ startup ਅੱਜ ਦੇ Unicom ਬਣ ਰਹੇ ਹਨ। ਇਨ੍ਹਾਂ ਦੀ market value ਹਜ਼ਾਰਾਂ ਕਰੋੜ ਰੁਪਏ ਤੱਕ ਪਹੁੰਚ ਰਹੀ ਹੈ।
ਇਹ ਦੇਸ਼ ਵਿੱਚ ਨਵੇਂ ਪ੍ਰਕਾਰ ਦੇ wealth creators ਹਨ। ਇਹ ਆਪਣੇ unique ideas ਦੀ ਸ਼ਕਤੀ ਨਾਲ ਆਪਣੇ ਪੈਰਾਂ ‘ਤੇ ਖੜ੍ਹੇ ਹੋ ਰਹੇ ਹਨ, ਅੱਗੇ ਵਧ ਰਹੇ ਹਨ ਅਤੇ ਦੁਨੀਆ ਵਿੱਚ ਛਾ ਜਾਣ ਦਾ ਸੁਪਨਾ ਲੈ ਕੇ ਚਲ ਰਹੇ ਹਨ। ਇਸ ਦਹਾਕੇ ਵਿੱਚ ਭਾਰਤ ਦੇ Startups, ਭਾਰਤ ਦੇ Startup Ecosystem, ਇਸ ਨੂੰ ਅਸੀਂ ਪੂਰੀ ਦੁਨੀਆ ਵਿੱਚ ਸਰਬਸ੍ਰੇਸ਼ਠ ਬਣਾਈਏ, ਸਾਨੂੰ ਇਸ ਦਿਸ਼ਾ ਵਿੱਚ ਕੰਮ ਕਰਨਾ ਹੈ, ਸਾਨੂੰ ਰੁਕਣਾ ਨਹੀਂ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਬੜੇ ਪਰਿਵਰਤਨ ਲਿਆਉਣ ਦੇ ਲਈ, ਬੜੇ Reform ਦੇ ਲਈ, ਰਾਜਨੀਤਕ ਇੱਛਾਸ਼ਕਤੀ, political will ਦੀ ਜ਼ਰੂਰਤ ਹੁੰਦੀ ਹੈ। ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ ਵਿੱਚ ਰਾਜਨੀਤਕ ਇੱਛਾਸ਼ਕਤੀ ਦੀ ਕੋਈ ਕਮੀ ਨਹੀਂ ਹੈ। Reforms ਨੂੰ ਲਾਗੂ ਕਰਨ ਦੇ ਲਈ Good ਅਤੇ Smart Governance ਚਾਹੀਦੀ ਹੈ। ਅੱਜ ਦੁਨੀਆ ਇਸ ਗੱਲ ਦੀ ਵੀ ਸਾਖੀ ਹੈ ਕਿ ਕਿਵੇਂ ਭਾਰਤ ਆਪਣੇ ਇੱਥੇ Governance ਦਾ ਨਵਾਂ ਅਧਿਆਇ ਲਿਖ ਰਿਹਾ ਹੈ। ਅੰਮ੍ਰਿਤਕਾਲ ਦੇ ਇਸ ਦਹਾਕੇ ਵਿੱਚ ਅਸੀਂ next generation reforms ਨੂੰ… ਅਤੇ ਉਸ ਵਿੱਚ ਸਾਡੀ ਪ੍ਰਾਥਮਿਕਤਾ ਹੋਵੇਗੀ ਨਾਗਰਿਕਾਂ ਨੂੰ ਜੋ ਕੁਝ ਮਿਲਣਾ ਚਾਹੀਦਾ ਹੈ, ਜੋ ਸਰਵਿਸ ਡਿਲਿਵਰੀ ਹੈ, ਉਹ last mile ਤੱਕ, last ਵਿਅਕਤੀ ਤੱਕ seamlessly, ਬਿਨਾ ਝਿਜਕ, ਬਿਨਾ ਕਠਿਨਾਈ ਤੋਂ ਉਸ ਨੂੰ ਪਹੁੰਚੇ। ਦੇਸ਼ ਦੇ ਸਮੁੱਚੇ ਵਿਕਾਸ ਦੇ ਲਈ ਲੋਕਾਂ ਦੇ ਜੀਵਨ ਵਿੱਚ ਸਰਕਾਰ ਅਤੇ ਸਰਕਾਰੀ ਪ੍ਰਕਿਰਿਆਵਾਂ ਦਾ ਬੇਵਜ੍ਹਾ ਦਖਲ ਸਮਾਪਤ ਕਰਨਾ ਹੀ ਹੋਵੇਗਾ।
ਪਹਿਲੇ ਦੇ ਸਮੇਂ ਸਰਕਾਰ ਖ਼ੁਦ ਹੀ ਡ੍ਰਾਈਵਿੰਗ ਸੀਟ ‘ਤੇ ਬੈਠ ਗਈ ਸੀ। ਇਹ ਉਸ ਸਮੇਂ ਦੀ ਸ਼ਾਇਦ ਮੰਗ ਰਹੀ ਹੋਵੇਗੀ। ਲੇਕਿਨ ਹੁਣ ਸਮਾਂ ਬਦਲ ਚੁੱਕਿਆ ਹੈ। ਬੀਤੇ ਸੱਤ ਵਰ੍ਹਿਆਂ ਵਿੱਚ ਇਸ ਦੇ ਲਈ ਪ੍ਰਯਤਨ ਵੀ ਵਧਿਆ ਹੈ ਕਿ ਦੇਸ਼ ਦੇ ਲੋਕਾਂ ਨੂੰ ਗ਼ੈਰ-ਜ਼ਰੂਰੀ ਕਾਨੂੰਨਾਂ ਦੇ ਜਾਲ, ਗ਼ੈਰ-ਜ਼ਰੂਰੀ ਪ੍ਰਕਿਰਿਆਵਾਂ ਦੇ ਜਾਲ ਤੋਂ ਮੁਕਤੀ ਦਿਵਾਈ ਜਾਵੇ। ਹੁਣ ਤੱਕ ਦੇਸ਼ ਦੇ ਸੈਂਕੜੇ ਪੁਰਾਣੇ ਕਾਨੂੰਨਾਂ ਨੂੰ ਸਮਾਪਤ ਕੀਤਾ ਜਾ ਚੁੱਕਿਆ ਹੈ। ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ ਸਰਕਾਰ ਨੇ 15 ਹਜ਼ਾਰ ਤੋਂ ਜ਼ਿਆਦਾ compliances ਨੂੰ ਸਮਾਪਤ ਕੀਤਾ ਹੈ। ਹੁਣ ਤੁਸੀਂ ਦੇਖੋ, ਤੁਹਾਨੂੰ ਵੀ ਅਨੁਭਵ ਹੋਵੇਗਾ ਕੋਈ ਇੱਕ ਛੋਟਾ ਸਰਕਾਰੀ ਕੰਮ ਹੋਵੇ, ਢੇਰ ਸਾਰੇ ਕਾਗਜ਼, ਵਾਰ-ਵਾਰ ਕਾਗਜ਼, ਇੱਕ ਹੀ ਜਾਣਕਾਰੀ ਅਨੇਕ ਵਾਰ, ਇਹੀ ਚਲਦਾ ਰਿਹਾ ਹੈ। 15 ਹਜ਼ਾਰ compliances ਨੂੰ ਅਸੀਂ ਖ਼ਤਮ ਕੀਤਾ ਹੈ।
ਆਪ ਸੋਚੋ, 200 ਸਾਲ ਪਹਿਲਾਂ… ਇੱਕ ਉਦਾਹਰਣ ਮੈਂ ਦੇਣਾ ਚਾਹੁੰਦਾ ਹਾਂ, 200 ਸਾਲ ਪਹਿਲਾਂ ਸਾਡੇ ਇੱਥੇ ਇੱਕ ਕਾਨੂੰਨ ਚਲਾ ਆ ਰਿਹਾ ਹੈ… 200 ਸਾਲ ਯਾਨੀ 1857 ਤੋਂ ਵੀ ਪਹਿਲਾਂ ਤੋਂ, ਜਿਸ ਦੀ ਵਜ੍ਹਾ ਨਾਲ ਦੇਸ਼ ਦੇ ਨਾਗਰਿਕ ਨੂੰ mapping ਯਾਨੀ ਨਕਸ਼ਾ ਬਣਾਉਣ ਦੀ ਸੁਤੰਤਰਤਾ ਨਹੀਂ ਸੀ। ਹੁਣ ਵਿਚਾਰ ਕਰੋ, 1857 ਤੋਂ ਚਲ ਰਿਹਾ ਹੈ… ਨਕਸ਼ਾ ਬਣਾਉਣਾ ਹੈ ਤਾਂ ਸਰਕਾਰ ਨੂੰ ਪੁੱਛੋ, ਨਕਸ਼ਾ ਕਿਸੇ ਕਿਤਾਬ ਵਿੱਚ ਛਾਪਣਾ ਹੈ ਤਾਂ ਸਰਕਾਰ ਤੋਂ ਪੁੱਛੋ, ਨਕਸ਼ਾ ਖੋ ਜਾਣ ‘ਤੇ ਗਿਰਫ਼ਤਾਰੀ ਦਾ ਵੀ ਉਸ ਵਿੱਚ ਪ੍ਰਾਵਧਾਨ ਹੈ। ਅੱਜਕੱਲ੍ਹ ਹਰ ਫੋਨ ਵਿੱਚ map ਦਾ App ਹੈ। ਸੈਟੇਲਾਈਟ ਦੀ ਇਤਨੀ ਤਾਕਤ ਹੈ ਕਿ ਫਿਰ ਅਜਿਹੇ ਕਾਨੂੰਨਾਂ ਦਾ ਬੋਝ ਸਿਰ ‘ਤੇ ਲੈ ਕੇ ਦੇਸ਼ ਨੂੰ ਅੱਗੇ ਕਿਵੇਂ ਵਧਾਵਾਂਗੇ ਅਸੀਂ! Compliances ਦਾ ਇਹ ਬੋਝ ਉਤਰਨਾ ਬਹੁਤ ਜ਼ਰੂਰੀ ਹੈ। Mapping ਦੀ ਗੱਲ ਹੋਵੇ, Space ਦੀ ਗੱਲ ਹੋਵੇ, Information Technology ਦੀ ਗੱਲ ਹੋਵੇ, BPO ਦੀ ਗੱਲ ਹੋਵੇ, ਜਿਹੇ ਅਨੇਕ ਸੈਕਟਰਾਂ ਵਿੱਚ ਬਹੁਤ ਸਾਰੇ regulations ਨੂੰ ਅਸੀਂ ਸਮਾਪਤ ਕਰ ਦਿੱਤਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਬੇਵਜ੍ਹਾ ਦੇ ਕਾਨੂੰਨਾਂ ਦੀ ਜਕੜ ਤੋਂ ਮੁਕਤੀ Ease of Living ਨਾਲ-ਨਾਲ Ease of Doing Business ਦੋਨਾਂ ਦੇ ਲਈ ਬਹੁਤ ਹੀ ਜ਼ਰੂਰੀ ਹੈ। ਸਾਡੇ ਦੇਸ਼ ਦੇ ਉਦਯੋਗ ਅਤੇ ਵਪਾਰ ਅੱਜ ਇਸ ਬਦਲਾਅ ਨੂੰ ਮਹਿਸੂਸ ਕਰ ਰਹੇ ਹਨ।
ਅੱਜ ਦਰਜਨਾਂ ਸ਼੍ਰਮ(ਕਿਰਤ) ਕਾਨੂੰਨ ਸਿਰਫ਼ 4 ਕੋਡ ਵਿੱਚ ਸਮਾ ਚੁੱਕੇ ਹਨ। ਟੈਕਸ ਨਾਲ ਜੁੜੀਆਂ ਵਿਵਸਥਾਵਾਂ ਨੂੰ ਵੀ ਹੁਣ ਅਸਾਨ ਅਤੇ faceless ਕੀਤਾ ਗਿਆ ਹੈ। ਇਸ ਤਰ੍ਹਾਂ ਦੇ reform ਸਿਰਫ਼ ਸਰਕਾਰ ਤੱਕ ਸੀਮਿਤ ਨਾ ਰਹਿਣ ਬਲਕਿ ਗ੍ਰਾਮ ਪੰਚਾਇਤ ਅਤੇ ਨਗਰ ਨਿਗਮਾਂ, ਨਗਰਪਾਲਿਕਾਵਾਂ ਤੱਕ ਪਹੁੰਚਣ, ਇਸ ‘ਤੇ ਦੇਸ਼ ਦੀ ਹਰ ਵਿਵਸਥਾ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਮੈਂ ਅੱਜ ਸੱਦਾ ਦੇ ਰਿਹਾ ਹਾਂ ਅਤੇ ਬੜੇ ਆਗ੍ਰਹ ਨਾਲ ਕਰ ਰਿਹਾ ਹਾਂ, ਕੇਂਦਰ ਹੋਵੇ ਜਾਂ ਰਾਜ ਸਾਰਿਆਂ ਦੇ ਵਿਭਾਗਾਂ ਨੂੰ ਮੈਂ ਕਹਿ ਰਿਹਾ ਹਾਂ, ਸਾਰੇ ਸਰਕਾਰੀ ਦਫ਼ਤਰਾਂ ਨੂੰ ਕਹਿ ਰਿਹਾ ਹਾਂ। ਆਪਣੇ ਇੱਥੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਦਾ ਅਭਿਯਾਨ ਚਲਾਓ। ਹਰ ਉਹ ਨਿਯਮ, ਹਰ ਉਹ ਪ੍ਰਕਿਰਿਆ ਜੋ ਦੇਸ਼ ਦੇ ਲੋਕਾਂ ਦੇ ਸਾਹਮਣੇ ਰੁਕਾਵਟ ਬਣ ਕੇ, ਬੋਝ ਬਣ ਕੇ ਖੜ੍ਹੀ ਹੋਈ ਹੈ ਉਸ ਨੂੰ ਸਾਨੂੰ ਦੂਰ ਕਰਨਾ ਹੀ ਹੋਵੇਗਾ। ਮੈਨੂੰ ਪਤਾ ਹੈ, ਜੋ ਇਹ 70-75 ਸਾਲ ਵਿੱਚ ਜਮ੍ਹਾਂ ਹੋਇਆ ਹੈ ਉਹ ਇੱਕ ਦਿਨ ਵਿੱਚ ਜਾਂ ਇੱਕ ਸਾਲ ਵਿੱਚ ਨਹੀਂ ਜਾਵੇਗਾ। ਲੇਕਿਨ ਮਨ ਬਣਾ ਕੇ ਕੰਮ ਸ਼ੁਰੂ ਕਰਾਂਗੇ ਤਾਂ ਅਸੀਂ ਐਸਾ ਜ਼ਰੂਰ ਕਰ ਪਾਵਾਂਗੇ।
ਮੇਰੇ ਪਿਆਰੇ ਦੇਸ਼ਵਾਸੀਓ,
ਇਸੇ ਸੋਚ ਦੇ ਨਾਲ ਸਰਕਾਰ ਨੇ bureaucracy ਵਿੱਚ people centric approach ਵਧਾਉਣ, efficiency ਵਧਾਉਣ ਦੇ ਲਈ ਸਰਕਾਰ ਨੇ ਮਿਸ਼ਨ ਕਰਮਯੋਗੀ ਅਤੇ Capacity Building Commission ਦੀ ਸ਼ੁਰੂਆਤ ਵੀ ਕੀਤੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਕੌਸ਼ਲ ਅਤੇ ਸਮਰੱਥਾ ਨਾਲ ਭਰੇ, ਆਪਣੇ ਮਿੱਟੀ ਦੇ ਲਈ ਕੁਝ ਕਰ ਗੁਜਰਨ ਦੀ ਭਾਵਨਾ ਨਾਲ ਭਰੋ ਨੌਜਵਾਨਾਂ ਨੂੰ ਤਿਆਰ ਕਰਨ ਵਿੱਚ ਭੂਮਿਕਾ ਹੁੰਦੀ ਹੈ… ਕਿਸ ਦੀ ਹੁੰਦੀ ਹੈ… ਬੜੀ ਭੂਮਿਕਾ ਹੁੰਦੀ ਹੈ- ਸਾਡੀ ਸਿੱਖਿਆ ਦੀ, ਸਾਡੀ ਸਿੱਖਿਆ ਵਿਵਸਥਾ ਦੀ, ਸਾਡੀ ਸਿੱਖਿਆ ਪਰੰਪਰਾ ਦੀ । ਅੱਜ ਦੇਸ਼ ਦੇ ਪਾਸ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਹੈ। ਹੁਣ ਸਾਡੇ ਬੱਚੇ ਨਾ ਕੌਸ਼ਲ ਦੀ ਕਮੀ ਦੇ ਕਾਰਨ ਰੁਕਣਗੇ ਅਤੇ ਨਾ ਹੀ ਭਾਸ਼ਾ ਦੀ ਸੀਮਾ ਵਿੱਚ ਬੰਨ੍ਹੇ ਜਾਣਗੇ। ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਭਾਸ਼ਾ ਨੂੰ ਲੈ ਕੇ ਇੱਕ ਬੜਾ ਵਿਭਾਜਨ ਪੈਦਾ ਹੋ ਗਿਆ ਹੈ। ਭਾਸ਼ਾ ਦੀ ਵਜ੍ਹਾ ਨਾਲ ਅਸੀਂ ਦੇਸ਼ ਦੇ ਬਹੁਤ ਬੜੇ talent ਨੂੰ ਪਿੰਜਰੇ ਵਿੱਚ ਬੰਨ੍ਹ ਦਿੱਤਾ ਹੈ। ਮਾਤ੍ਰ-ਭਾਸ਼ਾ ਵਿੱਚ ਹੋਣਹਾਰ ਲੋਕ ਮਿਲ ਸਕਦੇ ਹਨ। ਮਾਤ੍ਰ-ਭਾਸ਼ਾ (ਮਾਂ ਬੋਲੀ) ਵਿੱਚ ਪੜ੍ਹੇ ਹੋਏ ਲੋਕ ਅੱਗੇ ਆਉਣਗੇ ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਹੋਰ ਵਧੇਗਾ। ਜਦੋਂ ਗ਼ਰੀਬ ਦੀ ਬੇਟੀ, ਗ਼ਰੀਬ ਦਾ ਬੇਟਾ ਮਾਤ੍ਰ-ਭਾਸ਼ਾ ਮਾਤ੍ਰ-ਭਾਸ਼ਾ (ਮਾਂ ਬੋਲੀ) ਵਿੱਚ ਪੜ੍ਹ ਕੇ professional ਬਨਣਗੇ, ਤਾਂ ਉਨ੍ਹਾਂ ਦੀ ਸਮਰੱਥਾ ਦੇ ਨਾਲ ਨਿਆਂ ਹੋਵੇਗਾ।
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਗ਼ਰੀਬੀ ਦੇ ਖ਼ਿਲਾਫ਼ ਲੜਾਈ ਦਾ ਸਾਧਨ ਭਾਸ਼ਾ ਹੈ, ਅਜਿਹਾ ਮੈਂ ਮੰਨਦਾ ਹਾਂ। ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਇੱਕ ਪ੍ਰਕਾਰ ਨਾਲ ਗ਼ਰੀਬੀ ਦੇ ਖ਼ਿਲਾਫ਼ ਲੜਨ ਦਾ ਇੱਕ ਬਹੁਤ ਬੜਾ ਸ਼ਸਤਰ ਬਣ ਕੇ ਕੰਮ ਆਉਣ ਵਾਲਾ ਹੈ। ਗ਼ਰੀਬੀ ਖ਼ਿਲਾਫ਼ ਜੰਗ ਜਿੱਤਣ ਦਾ ਅਧਾਰ ਵੀ ਮਾਤ੍ਰ-ਭਾਸ਼ਾ ਦੀ ਸਿੱਖਿਆ ਹੈ, ਮਾਤ੍ਰ-ਭਾਸ਼ਾ ਦੀ ਪ੍ਰਤਿਸ਼ਠਾ ਹੈ, ਮਾਤ੍ਰ-ਭਾਸ਼ਾ ਦਾ ਮਹਾਤਮ ਹੈ। ਦੇਸ਼ ਨੇ ਦੇਖਿਆ ਹੈ ਖੇਡ ਦੇ ਮੈਦਾਨ ਵਿੱਚ…. ਅਤੇ ਅਸੀਂ ਅਨੁਭਵ ਕਰ ਰਹੇ ਹਾਂ, ਭਾਸ਼ਾ ਰੁਕਾਵਟ ਨਹੀਂ ਬਣੀ ਅਤੇ ਉਸ ਦਾ ਪਰਿਣਾਮ ਦੇਖਿਆ ਹੈ ਕਿ ਯੁਵਾ ਸਾਡੇ ਖਿਲਣ ਲਗੇ ਹਨ, ਖੇਲ ਵੀ ਰਹੇ ਹਨ, ਖਿਲ ਵੀ ਰਹੇ ਹਨ। ਹੁਣ ਐਸਾ ਹੀ ਜੀਵਨ ਦੇ ਹੋਰ ਮੈਦਾਨਾਂ ਵਿੱਚ ਵੀ ਹੋਵੇਗਾ।
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਉਸ ਦੀ ਇੱਕ ਹੋਰ ਵਿਸ਼ੇਸ਼ ਗੱਲ ਹੈ, ਇਸ ਵਿੱਚ sports ਨੂੰ extra-curricular ਦੀ ਜਗ੍ਹਾ mainstream ਪੜ੍ਹਾਈ ਦਾ ਹਿੱਸਾ ਬਣਾਇਆ ਗਿਆ ਹੈ। ਜੀਵਨ ਨੂੰ ਅੱਗੇ ਵਧਾਉਣ ਵਿੱਚ ਜੋ ਵੀ ਪ੍ਰਭਾਵੀ ਮਾਧਿਅਮ ਹਨ ਉਨ੍ਹਾਂ ਵਿੱਚ ਇੱਕ sports ਵੀ ਹੈ। ਜੀਵਨ ਵਿੱਚ ਸੰਪੂਰਨਤਾ ਦੇ ਲਈ, ਜੀਵਨ ਵਿੱਚ ਖੇਲਕੂਦ ਹੋਣਾ, sports ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਮਾਂ ਸੀ ਜਦੋਂ ਖੇਲ-ਕੂਦ ਨੂੰ ਮੁਖਧਾਰਾ ਨਹੀਂ ਸਮਝਿਆ ਜਾਂਦਾ ਸੀ। ਮਾਂ-ਬਾਪ ਵੀ ਬੱਚਿਆਂ ਨੂੰ ਕਹਿੰਦੇ ਸਨ ਕਿ ਖੇਡਦੇ ਹੀ ਰਹੋਗੇ ਤਾਂ ਜੀਵਨ ਬਰਬਾਦ ਕਰ ਲਵੋਗੇ। ਹੁਣ ਦੇਸ਼ ਵਿੱਚ ਫਿਟਨਸ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਇੱਕ ਜਾਗਰੂਕਤਾ ਆਈ ਹੈ। ਇਸ ਵਾਰ ਓਲੰਪਿਕਸ ਵਿੱਚ ਵੀ ਅਸੀਂ ਦੇਖਿਆ ਹੈ, ਅਸੀਂ ਅਨੁਭਵ ਕੀਤਾ ਹੈ। ਇਹ ਬਦਲਾਅ ਸਾਡੇ ਦੇਸ਼ ਦੇ ਲਈ ਇੱਕ ਬਹੁਤ ਬੜਾ turning point ਹੈ। ਇਸ ਲਈ ਅੱਜ ਦੇਸ਼ ਵਿੱਚ ਖੇਡਾਂ ਵਿੱਚ talent, technology ਅਤੇ professionalism ਲਿਆਉਣ ਦੇ ਲਈ ਜੋ ਅਭਿਯਾਨ ਚਲ ਰਿਹਾ ਹੈ ਇਸ ਦਹਾਕੇ ਵਿੱਚ ਸਾਨੂੰ ਉਸ ਨੂੰ ਹੋਰ ਤੇਜ਼ ਕਰਨਾ ਹੈ ਅਤੇ ਵਿਆਪਕ ਕਰਨਾ ਹੈ।
ਇਹ ਦੇਸ਼ ਦੇ ਲਈ ਗੌਰਵ ਦੀ ਗੱਲ ਹੈ ਕਿ ਸਿੱਖਿਆ ਹੋਵੇ ਜਾਂ ਖੇਡਾਂ, ਬੋਰਡਸ ਦੇ ਨਤੀਜੇ ਹੋਣ ਜਾਂ ਓਲੰਪਿਕਸ ਦਾ ਮੈਦਾਨ, ਸਾਡੀਆਂ ਬੇਟੀਆਂ ਅੱਜ ਬੇਮਿਸਾਲ ਪ੍ਰਦਰਸ਼ਨ ਕਰ ਰਹੀਆਂ ਹਨ। ਅੱਜ ਭਾਰਤ ਦੀਆਂ ਬੇਟੀਆਂ ਆਪਣਾ ਸਪੇਸ ਲੈਣ ਦੇ ਲਈ ਆਤੁਰ ਹਨ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰ ਕੈਰੀਅਰ ਅਤੇ ਕਾਰਜ ਖੇਤਰ ਵਿੱਚ ਮਹਿਲਾਵਾਂ ਦੇ ਸਮਾਨ ਸਹਿਭਾਗਿਤਾ ਹੋਵੇ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਸੜਕ ਤੋਂ ਲੈ ਕੇ ਵਰਕ ਪਲੇਸ ਤੱਕ, ਹਰ ਜਗ੍ਹਾ ’ਤੇ ਮਹਿਲਾਵਾਂ ਵਿੱਚ ਸੁਰੱਖਿਆ ਦਾ ਅਹਿਸਾਸ ਹੋਵੇ। ਸਨਮਾਨ ਦੀ ਭਾਵਨਾ ਹੋਵੇ ਇਸ ਦੇ ਲਈ ਦੇਸ਼ ਦੇ ਸ਼ਾਸਨ-ਪ੍ਰਸ਼ਾਸਨ ਨੂੰ, ਪੁਲੀਸ ਅਤੇ ਨਿਆਂ ਵਿਵਸਥਾ ਨੂੰ, ਨਾਗਰਿਕਾਂ ਨੂੰ ਆਪਣੀ ਸ਼ਤ-ਪ੍ਰਤੀਸ਼ਤ ਜ਼ਿੰਮੇਦਾਰੀ ਨਿਭਾਉਣੀ ਹੈ। ਇਸ ਸੰਕਲਪ ਨੂੰ ਸਾਨੂੰ ਆਜ਼ਾਦੀ ਦੇ 75 ਸਾਲ ਦਾ ਸੰਕਲਪ ਬਣਾਉਣਾ ਹੈ।
ਅੱਜ ਮੈਂ ਇਹ ਖ਼ੁਸ਼ੀ ਦੇਸ਼ਵਾਸੀਆਂ ਨਾਲ ਸਾਂਝਾ ਕਰ ਰਿਹਾ ਹਾਂ। ਮੈਨੂੰ ਲੱਖਾਂ ਬੇਟੀਆਂ ਦੇ ਸੰਦੇਸ਼ ਮਿਲਦੇ ਸਨ ਕਿ ਉਹ ਵੀ ਸੈਨਿਕ ਸਕੂਲ ਵਿੱਚ ਪੜ੍ਹਨਾ ਚਾਹੁੰਦੀਆਂ ਹਨ। ਉਨ੍ਹਾਂ ਲਈ ਵੀ ਸੈਨਿਕ ਸਕੂਲ ਦੇ ਦਰਵਾਜ਼ੇ ਖੋਲ੍ਹੇ ਜਾਣ। ਦੋ-ਢਾਈ ਸਾਲ ਪਹਿਲਾਂ ਮਿਜ਼ੋਰਮ ਦੇ ਸੈਨਿਕ ਸਕੂਲ ਵਿੱਚ ਪਹਿਲੀ ਵਾਰ ਬੇਟੀਆਂ ਨੂੰ ਪ੍ਰਵੇਸ਼ ਦੇਣ ਦਾ ਅਸੀਂ ਇੱਕ ਛੋਟਾ ਜਿਹਾ ਪ੍ਰਯੋਗ ਸ਼ੁਰੂ ਕੀਤਾ ਸੀ। ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਨੂੰ ਦੇਸ਼ ਦੀਆਂ ਬੇਟੀਆਂ ਦੇ ਲਈ ਵੀ ਖੋਲ੍ਹ ਦਿੱਤਾ ਜਾਵੇਗਾ। ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਵਿੱਚ ਹੁਣ ਬੇਟੀਆਂ ਵੀ ਪੜ੍ਹਨਗੀਆਂ।
ਵਿਸ਼ਵ ਵਿੱਚ national security ਦਾ ਜਿਤਨਾ ਮਹੱਤਵ ਹੈ ਵੈਸਾ ਹੀ ਮਹੱਤਵ environment security ਨੂੰ ਦਿੱਤਾ ਜਾਣ ਲਗਿਆ ਹੈ। ਭਾਰਤ ਅੱਜ environment security ਦੀ ਇੱਕ ਮੁਖਰ ਆਵਾਜ਼ ਹੈ। ਅੱਜ biodiversity ਹੋਵੇ ਜਾਂ land neutrality, climate change ਹੋਵੇ ਜਾਂ waste recycling, organic farming ਹੋਵੇ ਜਾਂ biogas ਹੋਵੇ,energy conservation ਹੋਵੇ ਜਾਂ clean energy transition. ਵਾਤਾਵਰਣ ਦੀ ਦਿਸ਼ਾ ਵਿੱਚ ਭਾਰਤ ਦੇ ਪ੍ਰਯਤਨ ਅੱਜ ਪਰਿਣਾਮ ਦੇ ਰਹੇ ਹਨ। ਭਾਰਤ ਨੇ ਵਣ ਖੇਤਰ ਨੂੰ ਜਾਂ ਫਿਰ ਨੈਸ਼ਨਲ ਪਾਰਕ ਦੀ ਸੰਖਿਆ,ਬਾਘਾਂ ਦੀ ਸੰਖਿਆ ਅਤੇ ਏਸ਼ਿਆਟਿਕ ਲਾਇਨ, ਸਭ ਵਿੱਚ ਵਾਧਾ ਹਰ ਦੇਸ਼ਵਾਸੀ ਦੇ ਲਈ ਖੁਸ਼ੀ ਦੀ ਗੱਲ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਭਾਰਤ ਦੀਆਂ ਇਨ੍ਹਾਂ ਸਫ਼ਲਤਾਵਾਂ ਦੇ ਦਰਮਿਆਨ ਇੱਕ ਹੋਰ ਸੱਚ ਨੂੰ ਵੀ ਸਾਨੂੰ ਸਮਝਣਾ ਹੋਵੇਗਾ। ਭਾਰਤ ਅੱਜ energy independent ਨਹੀਂ ਹੈ। ਭਾਰਤ ਅੱਜ Energy import ਦੇ ਲਈ ਸਲਾਨਾ 12 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਖ਼ਰਚ ਕਰਦਾ ਹੈ। ਭਾਰਤ ਦੀ ਪ੍ਰਗਤੀ ਦੇ ਲਈ, ਆਤਮਨਿਰਭਰ ਭਾਰਤ ਬਣਾਉਣ ਦੇ ਲਈ ਭਾਰਤ ਦਾ energy independent ਹੋਣਾ ਸਮੇਂ ਦੀ ਮੰਗ ਹੈ, ਜ਼ਰੂਰੀ ਹੈ। ਇਸ ਲਈ ਅੱਜ ਭਾਰਤ ਨੂੰ ਇਹ ਸੰਕਲਪ ਲੈਣਾ ਹੋਵੇਗਾ ਕੀ ਅਸੀਂ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਭਾਰਤ ਨੂੰ energy independent ਬਣਾਵਾਂਗੇ ਅਤੇ ਇਸ ਦੇ ਲਈ ਸਾਡਾ ਰੋਡਮੈਪ ਬਹੁਤ ਸਪਸ਼ਟ ਹੈ। Gas Based Economy ਹੋਵੇ, ਦੇਸ਼ ਭਰ ਵਿੱਚ CNG, PNG ਦਾ ਨੈੱਟਵਰਕ ਹੋਵੇ,20ਫ਼ੀਸਦੀ ਈਥੇਨੌਲ ਬਲੈਂਡਿੰਗ ਦਾ ਟਾਰਗੈਟ ਹੋਵੇ, ਭਾਰਤ ਇੱਕ ਤੈਅ ਲਕਸ਼ ਦੇ ਨਾਲ ਅੱਗੇ ਵਧ ਰਿਹਾ ਹੈ। ਭਾਰਤ ਨੇ Electric Mobility ਦੀ ਤਰਫ਼ ਵੀ ਕਦਮ ਵਧਾਇਆ ਹੈ ਅਤੇ ਰੇਲਵੇ ਦੇ ਸ਼ਤ-ਪ੍ਰਤੀਸ਼ਤ Electrification’ਤੇ ਵੀ ਕੰਮ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤੀ ਰੇਲਵੇ ਨੇ 2030 ਤੱਕ Net Zero Carbon Emitter ਬਣਨ ਦਾ ਲਕਸ਼ ਰੱਖਿਆ ਹੈ। ਇਨ੍ਹਾਂ ਸਾਰੇ ਪ੍ਰਯਤਨਾਂ ਦੇ ਨਾਲ ਹੀ ਦੇਸ਼ Mission Circular Economy ’ਤੇ ਵੀ ਜ਼ੋਰ ਦੇ ਰਿਹਾ ਹੈ। ਸਾਡੀ Vehicle Scrap Policy ਇਸ ਦੀ ਬੜੀ ਉਦਾਹਰਣ ਹੈ। ਅੱਜ ਜੀ-20 ਦੇਸ਼ਾਂ ਦਾ ਜੋ ਸਮੂਹ ਹੈ , ਉਸ ਵਿੱਚ ਭਾਰਤ ਇਕੱਲਾ ਐਸਾ ਦੇਸ਼ ਹੈ ਜੋ ਆਪਣੇ Climate Goals ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਭਾਰਤ ਨੇ ਇਸ ਦਹਾਕੇ ਦੇ ਅੰਤ ਤੱਕ Renewable Energy ਦੇ 450 ਗੀਗਾਵਾਟ ਦਾ ਲਕਸ਼ ਤੈਅ ਕੀਤਾ ਹੈ। 2030 ਤੱਕ 450 ਗੀਗਾਵਾਟ। ਇਸ ਵਿੱਚੋਂ 100 ਗੀਗਾਵਾਟ ਦੇ ਲਕਸ਼ ਨੂੰ ਭਾਰਤ ਨੇ ਤੈਅ ਸਮੇਂ ਤੋਂ ਪਹਿਲਾਂ ਹਾਸਲ ਕਰ ਲਿਆ ਹੈ। ਸਾਡੇ ਇਹ ਪ੍ਰਯਤਨ ਦੁਨੀਆ ਨੂੰ ਵੀ ਇੱਕ ਭਰੋਸਾ ਦੇ ਰਹੇ ਹਨ। ਗਲੋਬਲ ਸਟੇਟ ’ਤੇ International Solar Alliance ਦਾ ਗਠਨ ਇਸ ਦੀ ਬੜੀ ਉਦਾਹਰਣ ਹੈ। ਭਾਰਤ ਅੱਜ ਜੋ ਵੀ ਕੰਮ ਕਰ ਰਿਹਾ ਹੈ ਉਸ ਵਿੱਚ ਸਭ ਤੋਂ ਬੜਾ ਲਕਸ਼ ਹੈ ਉਹ ਭਾਰਤ ਨੂੰ ਕਲਾਈਮੇਟ ਦੇ ਖੇਤਰ ਵਿੱਚ Quantum jump ਦੇਣ ਵਾਲਾ ਹੈ, ਉਹ ਹੈ Green Hydrogen ਦਾ ਖੇਤਰ। Green Hydrogen ਦੇ ਖੇਤਰ ਦੇ ਲਕਸ਼ ਦੀ ਪ੍ਰਾਪਤੀ ਦੇ ਲਈ ਮੈਂ ਅੱਜ ਇਸ ਤਿਰੰਗੇ ਦੀ ਹਾਜ਼ਰੀ ਵਿੱਚ National Hydrogen Mission ਦੀ ਘੋਸ਼ਣਾ ਕਰ ਰਿਹਾ ਹਾਂ। ਅੰਮ੍ਰਿਤ ਕਾਲ ਵਿੱਚ ਅਸੀਂ ਭਾਰਤ ਨੂੰ Green Hydrogen ਦੀ production ਅਤੇ export ਦਾ global hub ਬਣਾਉਣਾ ਹੈ। ਇਹ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਇੱਕ ਨਵੀਂ ਪ੍ਰਗਤੀ ਨੂੰ ਆਤਮਨਿਰਭਰ ਬਣਾਵੇਗਾ ਅਤੇ ਪੂਰੇ ਵਿਸ਼ਵ ਵਿੱਚ clean energy transition ਦੀ ਨਵੀਂ ਪ੍ਰੇਰਣਾ ਵੀ ਬਣੇਗਾ। Green Growth ਨਾਲ Green Job ਦੇ ਨਵੇਂ-ਨਵੇਂ ਅਵਸਰ ਸਾਡੇ ਨੌਜਵਾਨਾਂ ਦੇ ਲਈ ਸਾਡੇ ਸਟਾਰਟਅੱਪਸ ਦੇ ਲਈ ਅੱਜ ਦਸਤਕ ਦੇ ਰਹੇ ਹਨ।
ਮੇਰੇ ਪਿਆਰੇ ਦੇਸ਼ਵਾਸੀਓ,
21ਵੀਂ ਸਦੀ ਦਾ ਅੱਜ ਦਾ ਭਾਰਤ ਬੜੇ ਲਕਸ਼ ਘੜਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਰੱਖਦਾ ਹੈ। ਅੱਜ ਭਾਰਤ ਉਨ੍ਹਾਂ ਵਿਸ਼ਿਆਂ ਨੂੰ ਵੀ ਹੱਲ ਕਰ ਰਿਹਾ ਹੈ, ਜਿਨ੍ਹਾਂ ਨੂੰ ਸੁਲਝਾਉਣ ਦਾ ਦਹਾਕਿਆਂ ਤੋਂ, ਸਦੀਆਂ ਤੋਂ ਇੰਤਜ਼ਾਰ ਸੀ। Article 370 ਨੂੰ ਬਦਲਣ ਦਾ ਇਤਿਹਾਸਿਕ ਫ਼ੈਸਲਾ ਹੋਵੇ, ਦੇਸ਼ ਨੂੰ ਟੈਕਸ ਦੇ ਜਾਲ ਤੋਂ ਮੁਕਤੀ ਦਿਵਾਉਣ ਵਾਲੀ ਵਿਵਸਥਾ ਜੀਐੱਸਟੀ ਹੋਵੇ, ਸਾਡੇ ਫੌਜੀ ਸਾਥੀਆਂ ਦੇ ਲਈ ਵੰਨ-ਰੈਂਕ ਵੰਨ-ਪੈਨਸ਼ਨ ਦਾ ਨਿਰਣਾ ਹੋਵੇ, ਰਾਮ ਜਨਮ ਭੂਮੀ,ਦੇਸ਼ ਦਾ ਸ਼ਾਂਤੀਪੂਰਨ ਸਮਾਧਾਨ ਇਹ ਸਭ ਅਸੀਂ ਬੀਤੇ ਕੁਝ ਵਰ੍ਹਿਆਂ ਵਿੱਚ ਸੱਚ ਹੁੰਦੇ ਦੇਖਿਆ ਹੈ।
ਤ੍ਰਿਪੁਰਾ ਵਿੱਚ ਦਹਾਕਿਆਂ ਬਾਅਦ ਬਰੂ-ਰਿਯਾਂਗ ਸਮਝੌਤਾ ਹੋਣਾ ਹੋਵੇ, ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਹੋਵੇ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬੀਡੀਸੀ ਅਤੇ ਡੀਡੀਸੀ ਚੋਣਾਂ, ਭਾਰਤ ਦੀ ਸੰਕਲਪ ਸ਼ਕਤੀ ਲਗਾਤਾਰ ਸਿੱਧ ਕਰ ਰਹੇ ਹਨ।
ਅੱਜ ਕੋਰੋਨਾ ਦੇ ਇਸ ਦੌਰ ਵਿੱਚ, ਭਾਰਤ ਵਿੱਚ ਰਿਕਾਰਡ ਤੋੜ ਵਿਦੇਸ਼ੀ ਨਿਵੇਸ਼ ਆ ਰਿਹਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਹੈ। ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਦੇਸ਼ ਦੇ ਦੁਸ਼ਮਣਾਂ ਨੂੰ ਨਵੇਂ ਭਾਰਤ ਦੀ ਸਮਰੱਥਾ ਦਾ ਸੰਦੇਸ਼ ਵੀ ਦੇ ਦਿੱਤਾ ਹੈ। ਇਹ ਦੱਸਦਾ ਹੈ ਕਿ ਭਾਰਤ ਬਦਲ ਰਿਹਾ ਹੈ। ਭਾਰਤ ਬਦਲ ਸਕਦਾ ਹੈ। ਭਾਰਤ ਕਠਿਨ ਤੋਂ ਕਠਿਨ ਫ਼ੈਸਲੇ ਵੀ ਲੈ ਸਕਦਾ ਹੈ ਅਤੇ ਸਖ਼ਤ ਤੋਂ ਸਖ਼ਤ ਫ਼ੈਸਲੇ ਲੈਣ ਵਿੱਚ ਵੀ ਭਾਰਤ ਝਿਜਕਦਾ ਨਹੀਂ ਹੈ,ਰੁਕਦਾ ਨਹੀਂ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
Second World War ਦੇ ਬਾਅਦ,ਦੂਸਰੇ ਵਿਸ਼ਵ ਯੁੱਧ ਦੇ ਬਾਅਦ ਆਲਮੀ ਸਬੰਧਾਂ ਦਾ ਸਰੂਪ ਬਦਲ ਗਿਆ ਹੈ। ਕੋਰੋਨਾ ਦੇ ਬਾਅਦ ਵੀ Post Corona ਨਵੇਂ World Order ਦੀ ਸੰਭਾਵਨਾ ਹੈ। ਕੋਰੋਨਾ ਦੇ ਦੌਰਾਨ ਦੁਨੀਆ ਨੇ ਭਾਰਤ ਦੇ ਪ੍ਰਯਤਨਾਂ ਨੂੰ ਵੀ ਦੇਖਿਆ ਹੈ ਅਤੇ ਸਰਾਹਿਆ ਵੀ ਹੈ। ਅੱਜ ਦੁਨੀਆ ਭਾਰਤ ਨੂੰ ਇੱਕ ਨਵੀਂ ਦ੍ਰਿਸ਼ਟੀ ਨਾਲ ਦੇਖ ਰਹੀ ਹੈ। ਇਸ ਦ੍ਰਿਸ਼ਟੀ ਦੇ ਦੋ ਮਹੱਤਵਪੂਰਨ ਪਹਿਲੂ ਹਨ- ਇੱਕ ਆਤੰਕਵਾਦ ਅਤੇ ਦੂਸਰਾ ਵਿਸਤਾਰਵਾਦ। ਭਾਰਤ ਇਨ੍ਹਾਂ ਦੋਨਾਂ ਹੀ ਚੁਣੌਤੀਆਂ ਨਾਲ ਲੜ ਰਿਹਾ ਹੈ ਅਤੇ ਸਧੇ ਹੋਏ ਤਰੀਕੇ ਨਾਲ ਬੜੀ ਹਿੰਮਤ ਦੇ ਨਾਲ ਜਵਾਬ ਵੀ ਦੇ ਰਿਹਾ ਹੈ। ਅਸੀਂ, ਭਾਰਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾ ਪਾਏ, ਇਸ ਦੇ ਲਈ ਸਾਡੀ ਰੱਖਿਆ ਤਿਆਰੀਆਂ ਨੂੰ ਵੀ ਉਤਨਾ ਹੀ ਸੁਦ੍ਰਿੜ੍ਹ ਰਹਿਣਾ ਹੋਵੇਗਾ। ਰੱਖਿਆ ਦੇ ਖੇਤਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ,ਭਾਰਤੀਆਂ, ਭਾਰਤ ਦੀਆਂ ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਸੀਂ ਮਿਹਨਤੀ ਉੱਦਮੀਆਂ ਨੂੰ ਨਵੇਂ ਅਵਸਰ ਉਪਲਬਧ ਕਰਵਾਉਣ ਦੇ ਲਈ ਸਾਡੇ ਪ੍ਰਯਤਨ ਨਿਰੰਤਰ ਜਾਰੀ ਹਨ। ਮੈਂ ਦੇਸ਼ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੇਸ਼ ਦੀ ਰੱਖਿਆ ਵਿੱਚ ਲਗੀਆਂ ਸਾਡੀਆਂ ਸੈਨਾਵਾਂ ਦੇ ਹੱਥ ਮਜ਼ਬੂਤ ਕਰਨ ਦੇ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ।
ਮੇਰੇ ਪਿਆਰੇ ਦੇਸ਼ਵਾਸੀਓ,
ਅੱਜ ਦੇਸ਼ ਦੇ ਮਹਾਨ ਵਿਚਾਰਕ ਸ਼੍ਰੀ ਅਰਵਿੰਦੋ ਦੀ ਜਨਮ ਜਯੰਤੀ ਵੀ ਹੈ। ਸਾਲ 2022 ਵਿੱਚ ਉਨ੍ਹਾਂ ਦਾ 150ਵਾਂ ਜਨਮ ਜਯੰਤੀ ਦਾ ਪੁਰਬ ਹੈ। ਸ਼੍ਰੀ ਅਰਵਿੰਦੋ ਭਾਰਤ ਦੇ ਉੱਜਵਲ ਭਵਿੱਖ ਦੇ ਸੁਪਨਾ ਲੈਣ ਵਾਲੇ ਸਨ। ਉਹ ਕਹਿੰਦੇ ਸਨ ਕਿ ਸਾਨੂੰ ਉਤਨਾ ਸਮਰੱਥਾਵਾਨ ਬਣਨਾ ਹੋਵੇਗਾ, ਜਿਤਨਾ ਪਹਿਲਾਂ ਅਸੀਂ ਕਦੇ ਨਹੀਂ ਸਾਂ। ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਹੋਣਗੀਆਂ। ਇੱਕ ਨਵੇਂ ਹਿਰਦੈ ਦੇ ਨਾਲ ਸਾਨੂੰ ਆਪਣੇ ਆਪ ਨੂੰ ਫਿਰ ਤੋਂ ਜਾਗ੍ਰਿਤ ਕਰਨਾ ਹੋਵੇਗਾ। ਸ਼੍ਰੀ ਅਰਵਿੰਦੋ ਦੀਆਂ ਇਹ ਗੱਲਾਂ ਸਾਨੂੰ ਆਪਣੇ ਕਰਤੱਵਾਂ ਦਾ ਧਿਆਨ ਦਿਵਾਉਂਦੀਆਂ ਹਨ। ਇੱਕ ਨਾਗਰਿਕ ਦੇ ਤੌਰ ’ਤੇ,ਇੱਕ ਸਮਾਜ ਦੇ ਤੌਰ ’ਤੇ, ਅਸੀਂ ਦੇਸ਼ ਨੂੰ ਕੀ ਦੇ ਰਹੇ ਹਾਂ, ਇਹ ਵੀ ਸਾਨੂੰ ਸੋਚਣਾ ਪਵੇਗਾ। ਅਸੀਂ ਅਧਿਕਾਰਾਂ ਨੂੰ ਹਮੇਸ਼ਾ ਮਹੱਤਵ ਦਿੱਤਾ ਹੈ, ਉਸ ਕਾਲਖੰਡ ਵਿੱਚ ਇਸ ਦੀ ਜ਼ਰੂਰਤ ਵੀ ਰਹੀ ਹੈ, ਲੇਕਿਨ ਹੁਣ ਸਾਨੂੰ ਕਰਤੱਵਾਂ ਨੂੰ ਸਰਬਉੱਚ ਬਣਾਉਣਾ ਹੈ, ਸਰਬਉੱਚ ਰੱਖਣਾ ਹੈ ਅਤੇ ਜਿਨ੍ਹਾਂ ਸੰਕਲਪਾਂ ਦਾ ਬੀੜਾ, ਅੱਜ ਦੇਸ਼ ਨੇ ਉਠਾਇਆ ਹੈ, ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਹਰ ਜਨ ਨੂੰ ਜੁੜਨਾ ਹੋਵੇਗਾ। ਹਰ ਦੇਸ਼ਵਾਸੀ ਨੂੰ ਇਸ ਨੂੰ own ਕਰਨਾ ਹੋਵੇਗਾ।
ਦੇਸ਼ ਨੇ ਜਲ-ਸੰਭਾਲ਼ ਦਾ ਅਭਿਯਾਨ ਸ਼ੁਰੂ ਕੀਤਾ ਹੈ, ਤਾਂ ਸਾਡਾ ਕਰਤੱਵ ਹੈ ਪਾਣੀ ਬਚਾਉਣ ਨੂੰ ਆਪਣੀ ਆਦਤ ਨਾਲ ਜੋੜਨਾ। ਦੇਸ਼ ਅਗਰ ਡਿਜੀਟਲ ਲੈਣ-ਦੇਣ ’ਤੇ ਜ਼ੋਰ ਦੇ ਰਿਹਾ ਹੈ, ਤਾਂ ਸਾਡਾ ਵੀ ਕਰਤੱਵ ਹੈ ਕਿ ਅਸੀਂ ਵੀ ਘੱਟੋ-ਘੱਟ cash ਵਾਲਾ transaction ਕਰੀਏ। ਦੇਸ਼ ਨੇ Vocal for Local ਦਾ ਅਭਿਯਾਨ ਸ਼ੁਰੂ ਕੀਤਾ ਹੈ, ਤਾਂ ਸਾਡਾ ਕਰਤੱਵ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਉਤਪਾਦਾਂ ਨੂੰ ਖਰੀਦੀਏ। ਦੇਸ਼ ਦੇ ਪਲਾਸਟਿਕ ਮੁਕਤ ਭਾਰਤ ਦੀ ਸਾਡੀ ਜੋ ਕਲਪਨਾ ਹੈ, ਸਾਡਾ ਕਰਤੱਵ ਹੈ ਕਿ Single Use Plastic ਦਾ ਇਸਤੇਮਾਲ ਪੂਰੀ ਤਰ੍ਹਾਂ ਸਾਨੂੰ ਰੋਕਣਾ ਹੋਵੇਗਾ। ਇਹ ਸਾਡਾ ਹੀ ਕਰਤੱਵ ਹੈ ਕਿ ਅਸੀਂ ਆਪਣੀਆਂ ਨਦੀਆਂ ਵਿੱਚ ਗੰਦਗੀ ਨਾ ਸੁੱਟੀਏ, ਆਪਣੇ ਸਮੁੰਦਰ ਦੇ ਕਿਨਾਰੇ ਨੂੰ ਸਵੱਛ ਰੱਖੀਏ। ਅਸੀਂ ਸਵੱਛ ਭਾਰਤ ਮਿਸ਼ਨ ਨੂੰ ਵੀ ਇੱਕ ਹੋਰ ਨਵੇਂ ਮੁਕਾਮ ਤੱਕ ਪਹੁੰਚਾਉਣਾ ਹੈ।
ਅੱਜ ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹੇ ਦੇ ਸਬੰਧ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਅਸੀਂ ਇਸ ਆਯੋਜਨ ਨਾਲ ਜੁੜਨਾ, ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ, ਸੰਕਲਪਾਂ ਨੂੰ ਵਾਰ-ਵਾਰ ਜਗਾਉਂਦੇ ਰਹਿਣਾ, ਇਹ ਸਾਡਾ ਸਭ ਦਾ ਕਰਤੱਵ ਹੈ। ਆਪਣੇ ਸੁਤੰਤਰਤਾ ਸੰਗ੍ਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਜੋ ਵੀ ਕਰੋਗੇ… ਜੋ ਵੀ… ਅੰਮ੍ਰਿਤ ਦੀ ਬੂੰਦ ਦੀ ਤਰ੍ਹਾਂ ਲਾਜ਼ਮੀ ਪਵਿੱਤਰ ਹੋਵੇਗਾ ਅਤੇ ਕੋਟਿ-ਕੋਟਿ ਭਾਰਤੀਆਂ ਦੇ ਪ੍ਰਯਤਨ ਨਾਲ ਬਣਿਆ ਇਹ ਅੰਮ੍ਰਿਤ ਕੁੰਭ ਆਉਣ ਵਾਲੇ ਵਰ੍ਹਿਆਂ ਦੇ ਲਈ ਪ੍ਰੇਰਣਾ ਬਣ ਕੇ ਉਤਸ਼ਾਹ ਜਗਾਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ,
ਮੈਂ ਭਵਿੱਖਦ੍ਰਿਸ਼ਟਾ ਨਹੀਂ ਹਾਂ, ਮੈਂ ਕਰਮ ਦੇ ਫਲ ’ਤੇ ਵਿਸ਼ਵਾਸ ਕਰਦਾ ਹਾਂ। ਮੇਰਾ ਵਿਸ਼ਵਾਸ ਹੈ ਮੇਰੇ ਦੇਸ਼ ਦੇ ਨੌਜਵਾਨਾਂ ’ਤੇ, ਮੇਰਾ ਵਿਸ਼ਵਾਸ ਹੈ ਦੇਸ਼ ਦੀਆਂ ਭੈਣਾਂ ’ਤੇ, ਦੇਸ਼ ਦੀਆਂ ਬੇਟੀਆਂ ’ਤੇ, ਦੇਸ਼ ਦੇ ਕਿਸਾਨਾਂ ’ਤੇ, ਦੇਸ਼ ਦੇ professionals ’ਤੇ। ਇਹ ‘can do’ generation ਹੈ, ਇਹ ਹਰ ਲਕਸ਼ ਹਾਸਲ ਕਰ ਸਕਦੀ ਹੈ।
ਮੈਨੂੰ ਵਿਸ਼ਵਾਸ ਹੈ ਕਿ ਜਦੋਂ 2047, ਆਜ਼ਾਦੀ ਕਾ ਸਵ੍ਰਣਿਮ ਉਤਸਵ ਹੋਵੇਗਾ, ਆਜ਼ਾਦੀ ਦੇ 100 ਸਾਲ ਹੋਣਗੇ… ਜੋ ਵੀ ਪ੍ਰਧਾਨ ਮੰਤਰੀ ਹੋਵੇਗਾ, ਅੱਜ ਤੋਂ 25 ਸਾਲ ਬਾਅਦ ਜੋ ਵੀ ਪ੍ਰਧਾਨ ਮੰਤਰੀ ਹੋਣਗੇ, ਉਹ ਜਦੋਂ ਝੰਡਾ ਲਹਿਰਾਉਣਗੇ… ਤਾਂ ਮੈਂ ਅੱਜ ਵਿਸ਼ਵਾਸ ਨਾਲ ਕਹਿੰਦਾ ਹਾਂ… ਉਹ ਆਪਣੇ ਭਾਸ਼ਣ ਵਿੱਚ ਜਿਨ੍ਹਾਂ ਸਿੱਧੀਆਂ ਦਾ ਵਰਨਣ ਕਰਨਗੇ ਉਹ ਸਿੱਧੀਆਂ ਉਹੀ ਹੋਣਗੀਆਂ ਜੋ ਅੱਜ ਦੇਸ਼ ਸੰਕਲਪ ਕਰ ਰਿਹਾ ਹੈ… ਇਹ ਮੇਰਾ ਵਿਜੈ ਦਾ ਵਿਸ਼ਵਾਸ ਹੈ।
ਅੱਜ ਮੈਂ ਜੋ ਸੰਕਲਪ ਰੂਪ ਵਿੱਚ ਬੋਲ ਰਿਹਾ ਹਾਂ, ਉਹ 25 ਸਾਲ ਦੇ ਬਾਅਦ ਜੋ ਵੀ ਝੰਡਾ ਫ਼ਹਿਰਾਉਣ ਵਾਲੇ ਹੋਣਗੇ, ਉਹ ਸਿੱਧੀ ਦੇ ਰੂਪ ਵਿੱਚ ਬੋਲਣਗੇ। ਦੇਸ਼ ਸਿੱਧੀ ਦੇ ਰੂਪ ਵਿੱਚ ਉਸ ਦਾ ਗੌਰਵ-ਗਾਨ ਕਰਦਾ ਹੋਵੇਗਾ। ਜੋ ਅੱਜ ਦੇਸ਼ ਦੇ ਯੁਵਾ ਹਨ, ਉਹ ਉਸ ਸਮੇਂ ਵੀ ਦੇਖਣਗੇ ਕਿ ਦੇਸ਼ ਨੇ ਕਿਵੇਂ ਇਹ ਕਮਾਲ ਕਰਕੇ ਦਿਖਾਇਆ ਹੈ।
21ਵੀਂ ਸਦੀ ਵਿੱਚ ਭਾਰਤ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਤੋਂ ਕੋਈ ਵੀ ਰੁਕਾਵਟ ਹੁਣ ਸਾਨੂੰ ਰੋਕ ਨਹੀਂ ਸਕਦੀ। ਸਾਡੀ ਤਾਕਤ ਸਾਡੀ ਜੀਵਟਤਾ ਹੈ, ਸਾਡੀ ਤਾਕਤ ਸਾਡੀ ਇਕਜੁੱਟਤਾ ਹੈ, ਸਾਡੀ ਪ੍ਰਾਣਸ਼ਕਤੀ ਰਾਸ਼ਟਰ ਪ੍ਰਥਮ-ਸਦੈਵ ਪ੍ਰਥਮ ਦੀ ਭਾਵਨਾ ਹੈ। ਇਹ ਸਮਾਂ ਹੈ ਸਾਂਝੇ ਸੁਪਨੇ ਦੇਖਣ ਦਾ, ਇਹ ਸਮਾਂ ਹੈ ਸਾਂਝੇ ਸੰਕਲਪ ਕਰਨ ਦਾ, ਇਹ ਸਮਾਂ ਹੈ ਸਾਂਝੇ ਪ੍ਰਯਤਨ ਕਰਨ ਦਾ… ਅਤੇ ਇਹੀ ਸਮਾਂ ਹੈ ਅਸੀਂ ਵਿਜੈ ਦੇ ਵੱਲ ਵਧ ਚਲੀਏ।
ਅਤੇ ਇਸ ਲਈ ਮੈਂ ਫਿਰ ਕਹਿੰਦਾ ਹਾਂ–
ਯਹੀ ਸਮਯ ਹੈ,
ਯਹੀ ਸਮਯ ਹੈ.. ਸਹੀ ਸਮਯ ਹੈ, ਭਾਰਤ ਕਾ ਅਨਮੋਲ ਸਮਯ ਹੈ!
ਯਹੀ ਸਮਯ ਹੈ, ਸਹੀ ਸਮਯ ਹੈ! ਭਾਰਤ ਕਾ ਅਨਮੋਲ ਸਮਯ ਹੈ!
ਅਸੰਖਯ ਭੁਜਾਓਂ ਕੀ ਸ਼ਕਤੀ ਹੈ,
ਅਸੰਖਯ ਭੁਜਾਓਂ ਕੀ ਸ਼ਕਤੀ ਹੈ, ਹਰ ਤਰਫ਼ ਦੇਸ਼ ਕੀ ਭਕਤੀ ਹੈ!
ਅਸੰਖਯ ਭੁਜਾਓਂ ਕੀ ਸ਼ਕਤੀ ਹੈ, ਹਰ ਤਰਫ਼ ਦੇਸ਼ ਕੀ ਭਕਤੀ ਹੈ…
ਤੁਮ ਉਠੋ ਤਿਰੰਗਾ ਲਹਰਾ ਦੋ,
ਤੁਮ ਉਠੋ ਤਿਰੰਗਾ ਲਹਰਾ ਦੋ,
ਭਾਰਤ ਕੇ ਭਾਗਯ ਕੋ ਫਹਰਾ ਦੋ, ਭਾਰਤ ਕੇ ਭਾਗਯ ਕੋ ਫਹਰਾ ਦੋ!
ਯਹੀ ਸਮਯ ਹੈ, ਸਹੀ ਸਮਯ ਹੈ! ਭਾਰਤ ਕਾ ਅਨਮੋਲ ਸਮਯ ਹੈ!
ਕੁਛ ਐਸਾ ਨਹੀਂ…
ਕੁਛ ਐਸਾ ਨਹੀਂ, ਜੋ ਕਰ ਨਾ ਸਕੋ,
ਕੁਛ ਐਸਾ ਨਹੀਂ, ਜੋ ਪਾ ਨਾ ਸਕੋ,
ਤੁਮ ਉਠ ਜਾਓ..
ਤੁਮ ਉਠ ਜਾਓ, ਤੁਮ ਜੁਟ ਜਾਓ,
ਸਾਮਰਥਯਾ ਕੋ ਅਪਨੇ ਪਹਚਾਨੋ..
ਸਾਮਰਥਯਾ ਕੋ ਅਪਨੇ ਪਹਚਾਨੋ,
ਕਰਤਵਯ ਕੋ ਅਪਨੇ ਸਬ ਜਾਨੋ..
ਕਰਤਵਯ ਕੋ ਅਪਨੇ ਸਬ ਜਾਨੋ!
ਯਹੀ ਸਮਯ ਹੈ, ਸਹੀ ਸਮਯ ਹੈ! ਭਾਰਤ ਕਾ ਅਨਮੋਲ ਸਮਯ ਹੈ!
ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਪੂਰਾ ਕਰੇਗਾ, ਤਾਂ ਦੇਸ਼ਵਾਸੀਆਂ ਦੇ ਲਕਸ਼ ਯਥਾਰਥ ਵਿੱਚ ਬਦਲਣ, ਮੇਰੀ ਇਹੀ ਕਾਮਨਾ ਹੈ। ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਸਾਰੇ ਦੇਸ਼ਵਾਸੀਆਂ ਨੂੰ 75ਵੇਂ ਸੁਤੰਤਰਤਾ ਦਿਵਸ ਦੀ ਮੈਂ ਫਿਰ ਇੱਕ ਵਾਰ ਵਧਾਈ ਦਿੰਦਾ ਹਾਂ ਅਤੇ ਮੇਰੇ ਨਾਲ ਹੱਥ ਉੱਪਰ ਕਰਕੇ ਬੋਲੋਗੇ–
ਜੈ ਹਿੰਦ,
ਜੈ ਹਿੰਦ,
ਜੈ ਹਿੰਦ!
ਵੰਦੇ ਮਾਤਰਮ,
ਵੰਦੇ ਮਾਤਰਮ,
ਵੰਦੇ ਮਾਤਰਮ!
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!
*********
ਡੀਐੱਸ/ਐੱਮਐੱਸ/ਵੀਜੇ/ਬੀਐੱਮ/ਏਐੱਮ
Addressing the nation from the Red Fort. Watch. https://t.co/wEX5viCIVs
— Narendra Modi (@narendramodi) August 15, 2021
I would like to begin by conveying greetings on this special occasion of Independence Day. This is a day to remember our great freedom fighters: PM @narendramodi
— PMO India (@PMOIndia) August 15, 2021
आजादी का अमृत महोत्सव, 75वें स्वतंत्रता दिवस पर आप सभी को और विश्वभर में भारत को प्रेम करने वाले, लोकतंत्र को प्रेम करने वाले सभी को बहुत-बहुत शुभकामनाएं: PM @narendramodi
— PMO India (@PMOIndia) August 15, 2021
कोरोना वैश्विक महामारी में हमारे डॉक्टर, हमारे नर्सेस, हमारे पैरामेडिकल स्टाफ, सफाईकर्मी, वैक्सीन बनाने मे जुटे वैज्ञानिक हों, सेवा में जुटे नागरिक हों, वे सब भी वंदन के अधिकारी हैं: PM @narendramodi
— PMO India (@PMOIndia) August 15, 2021
भारत के पहले प्रधानमंत्री नेहरू जी हों, देश को एकजुट राष्ट्र में बदलने वाले सरदार पटेल हों या भारत को भविष्य का रास्ता दिखाने वाले बाबासाहेब अम्बेडकर, देश ऐसे हर व्यक्तित्व को याद कर रहा है, देश इन सबका ऋणी है: PM @narendramodi
— PMO India (@PMOIndia) August 15, 2021
हम आजादी का जश्न मनाते हैं, लेकिन बंटवारे का दर्द आज भी हिंदुस्तान के सीने को छलनी करता है।
— PMO India (@PMOIndia) August 15, 2021
यह पिछली शताब्दी की सबसे बड़ी त्रासदी में से एक है।
कल ही देश ने भावुक निर्णय लिया है।
अब से 14 अगस्त को विभाजन विभीषिका स्मृति दिवस के रूप में याद किया जाएगा: PM @narendramodi
प्रगति पथ पर बढ़ रहे हमारे देश के सामने, पूरी मानवजाति के सामने कोरोना का यह कालखंड बड़ी चुनौती के रूप में आया है।
— PMO India (@PMOIndia) August 15, 2021
भारतवासियों ने संयम और धैर्य के साथ इस लड़ाई को लड़ा है: PM @narendramodi
हर देश की विकासयात्रा में एक समय ऐसा आता है, जब वो देश खुद को नए सिरे से परिभाषित करता है, खुद को नए संकल्पों के साथ आगे बढ़ाता है।
— PMO India (@PMOIndia) August 15, 2021
भारत की विकास यात्रा में भी आज वो समय आ गया है: PM @narendramodi
यहां से शुरू होकर अगले 25 वर्ष की यात्रा नए भारत के सृजन का अमृतकाल है।
— PMO India (@PMOIndia) August 15, 2021
इस अमृतकाल में हमारे संकल्पों की सिद्धि, हमें आजादी के 100 वर्ष तक ले जाएगी: PM @narendramodi
संकल्प तब तक अधूरा होता है, जब तक संकल्प के साथ परिश्रम और पराक्रम की पराकाष्ठा न हो।
— PMO India (@PMOIndia) August 15, 2021
इसलिए हमें हमारे सभी संकल्पों को परिश्रम और पराक्रम की पराकाष्ठा करके सिद्ध करके ही रहना है: PM @narendramodi
सबका साथ-सबका विकास-सबका विश्वास, इसी श्रद्धा के साथ हम सब जुटे हुए हैं।
— PMO India (@PMOIndia) August 15, 2021
आज लाल किले से मैं आह्वान कर रहा हूं- सबका साथ-सबका विकास-सबका विश्वास और सबका प्रयास हमारे हर लक्ष्यों की प्राप्ति के लिए बहुत महत्वपूर्ण है: PM @narendramodi
अब हमें सैचुरेशन की तरफ जाना है।
— PMO India (@PMOIndia) August 15, 2021
शत प्रतिशत गांवों में सड़कें हों,
शत प्रतिशत परिवारों के पास बैंक अकाउंट हो,
शत प्रतिशत लाभार्थियों के पास आयुष्मान भारत का कार्ड हो,
शत-प्रतिशत पात्र व्यक्तियों के पास उज्ज्वला योजना का गैस कनेक्शन हो: PM @narendramodi
सरकार अपनी अलग-अलग योजनाओं के तहत जो चावल गरीबों को देती है, उसे फोर्टिफाई करेगी, गरीबों को पोषणयुक्त चावल देगी।
— PMO India (@PMOIndia) August 15, 2021
राशन की दुकान पर मिलने वाला चावल हो, मिड डे मील में मिलने वाला चावल हो, वर्ष 2024 तक हर योजना के माध्यम से मिलने वाला चावल फोर्टिफाई कर दिया जाएगा: PM @narendramodi
21वीं सदी में भारत को नई ऊंचाई पर पहुंचाने के लिए भारत के सामर्थ्य का सही इस्तेमाल, पूरा इस्तेमाल जरूरी है।
— PMO India (@PMOIndia) August 15, 2021
इसके लिए जो वर्ग पीछे है, जो क्षेत्र पीछे है, हमें उनकी हैंड-होल्डिंग करनी ही होगी: PM @narendramodi
हमारा पूर्वी भारत, नॉर्थ ईस्ट, जम्मू-कश्मीर, लद्दाख सहित पूरा हिमालय का क्षेत्र हो, हमारी कोस्टल बेल्ट या फिर आदिवासी अंचल हो, ये भविष्य में भारत के विकास का बड़ा आधार बनेंगे: PM @narendramodi
— PMO India (@PMOIndia) August 15, 2021
आज नॉर्थ ईस्ट में कनेक्टिविटी का नया इतिहास लिखा जा रहा है। ये कनेक्टिविटी दिलों की भी है और इंफ्रास्ट्रक्चर की भी है।
— PMO India (@PMOIndia) August 15, 2021
बहुत जल्द नॉर्थ ईस्ट के सभी राज्यों की राजधानियों को रेलसेवा से जोड़ने का काम पूरा होने वाला है: PM @narendramodi
सभी के सामर्थ्य को उचित अवसर देना, यही लोकतंत्र की असली भावना है।
— PMO India (@PMOIndia) August 15, 2021
जम्मू हो या कश्मीर, विकास का संतुलन अब ज़मीन पर दिख रहा है।
जम्मू कश्मीर में डी-लिमिटेशन कमीशन का गठन हो चुका है और भविष्य में विधानसभा चुनावों के लिए भी तैयारी चल रही है: PM @narendramodi
लद्दाख भी विकास की अपनी असीम संभावनाओं की तरफ आगे बढ़ चला है।
— PMO India (@PMOIndia) August 15, 2021
एक तरफ लद्दाख, आधुनिक इंफ्रास्ट्रक्चर का निर्माण होते देख रहा है तो वहीं दूसरी तरफ ‘सिंधु सेंट्रल यूनिवर्सिटी’ लद्दाख को उच्च शिक्षा का केंद्र भी बनाने जा रही है: PM @narendramodi
देश के जिन ज़िलों के लिए ये माना गया था कि ये पीछे रह गए, हमने उनकी आकांक्षाओं को भी जगाया है।
— PMO India (@PMOIndia) August 15, 2021
देश मे 110 से अधिक आकांक्षी ज़िलों में शिक्षा, स्वास्थ्य, पोषण, सड़क, रोज़गार, से जुड़ी योजनाओं को प्राथमिकता दी जा रही है।
इनमें से अनेक जिले आदिवासी अंचल में हैं: PM @narendramodi
आज हम अपने गांवों को तेजी से परिवर्तित होते देख रहे हैं।
— PMO India (@PMOIndia) August 15, 2021
बीते कुछ वर्ष, गांवों तक सड़क और बिजली जैसी सुविधाओं को पहुंचाने रहे हैं।
अब गांवों को ऑप्टिकल फाइबर नेटवर्क, डेटा की ताकत पहुंच रही है, इंटरनेट पहुंच रहा है। गांव में भी डिजिटल Entrepreneur तैयार हो रहे हैं: PM
गांव में जो हमारी सेल्फ हेल्प ग्रुप से जुड़ी 8 करोड़ से अधिक बहनें हैं, वो एक से बढ़कर एक प्रॉडक्ट्स बनाती हैं।
— PMO India (@PMOIndia) August 15, 2021
इनके प्रॉडक्ट्स को देश में और विदेश में बड़ा बाजार मिले, इसके लिए अब सरकार ई-कॉमर्स प्लेटफॉर्म तैयार करेगी: PM @narendramodi
छोटा किसान बने देश की शान, ये हमारा सपना है।
— PMO India (@PMOIndia) August 15, 2021
आने वाले वर्षों में हमें देश के छोटे किसानों की सामूहिक शक्ति को और बढ़ाना होगा। उन्हें नई सुविधाएं देनी होंगी: PM @narendramodi
देश के 80 प्रतिशत से ज्यादा किसान ऐसे हैं, जिनके पास 2 हेक्टेयर से भी कम जमीन है।
— PMO India (@PMOIndia) August 15, 2021
पहले जो देश में नीतियां बनीं, उनमें इन छोटे किसानों पर जितना ध्यान केंद्रित करना था, वो रह गया।
अब इन्हीं छोटे किसानों को ध्यान में रखते हुए निर्णय लिए जा रहे हैं: PM @narendramodi
हमें मिलकर काम करना होगा, Next Generation Infrastructure के लिए।
— PMO India (@PMOIndia) August 15, 2021
हमें मिलकर काम करना होगा, World Class Manufacturing के लिए।
हमें मिलकर काम करना होगा Cutting Edge Innovation के लिए।
हमें मिलकर काम करना होगा New Age Technology के लिए: PM @narendramodi
देश ने संकल्प लिया है कि आजादी के अमृत महोत्सव के 75 सप्ताह में 75 वंदेभारत ट्रेनें देश के हर कोने को आपस में जोड़ रही होंगी।
— PMO India (@PMOIndia) August 15, 2021
आज जिस गति से देश में नए Airports का निर्माण हो रहा है, उड़ान योजना दूर-दराज के इलाकों को जोड़ रही है, वो भी अभूतपूर्व है: PM @narendramodi
भारत को आधुनिक इंफ्रास्ट्रक्चर के साथ ही इंफ्रास्ट्रक्चर निर्माण में होलिस्टिक अप्रोच अपनाने की भी जरूरत है।
— PMO India (@PMOIndia) August 15, 2021
भारत आने वाले कुछ ही समय में प्रधानमंत्री गतिशक्ति- नेशनल मास्टर प्लान को लॉन्च करने जा रहा है: PM @narendramodi
विकास के पथ पर आगे बढ़ते हुए भारत को अपनी मैन्यूफैक्चरिंग और एक्सपोर्ट, दोनों को बढ़ाना होगा।
— PMO India (@PMOIndia) August 15, 2021
आपने देखा है, अभी कुछ दिन पहले ही भारत ने अपने पहले स्वदेशी एयरक्राफ्ट कैरियर INS विक्रांत को समुद्र में ट्रायल के लिए उतारा है: PM @narendramodi
भारत आज अपना लड़ाकू विमान बना रहा है, सबमरीन बना रहा है, गगनयान भी बना रहा है: PM @narendramodi
— PMO India (@PMOIndia) August 15, 2021
देश के सभी मैन्यूफैक्चर्स को भी ये समझना होगा-
— PMO India (@PMOIndia) August 15, 2021
आप जो Product बाहर भेजते हैं वो आपकी कंपनी में बनाया हुआ सिर्फ एक Product नहीं होता।
उसके साथ भारत की पहचान जुड़ी होती है, प्रतिष्ठा जुड़ी होती है, भारत के कोटि-कोटि लोगों का विश्वास जुड़ा होता है: PM @narendramodi
मैं इसलिए मनुफक्चरर्स को कहता हूँ -
— PMO India (@PMOIndia) August 15, 2021
आपका हर एक प्रॉडक्ट भारत का ब्रैंड एंबेसेडर है। जब तक वो प्रॉडक्ट इस्तेमाल में लाया जाता रहेगा, उसे खरीदने वाला कहेगा - हां ये मेड इन इंडिया है: PM @narendramodi
हमने देखा है, कोरोना काल में ही हजारों नए स्टार्ट-अप्स बने हैं, सफलता से काम कर रहे हैं।
— PMO India (@PMOIndia) August 15, 2021
कल के स्टार्ट-अप्स, आज के Unicorn बन रहे हैं।
इनकी मार्केट वैल्यू हजारों करोड़ रुपए तक पहुंच रही है: PM @narendramodi
Reforms को लागू करने के लिए Good औऱ Smart Governance चाहिए।
— PMO India (@PMOIndia) August 15, 2021
आज दुनिया इस बात की भी साक्षी है कि कैसे भारत अपने यहां गवर्नेंस का नया अध्याय लिख रहा है: PM @narendramodi
मैं आज आह्वान कर रहा हूं, केंद्र हो या राज्य सभी के विभागों से, सभी सरकारी कार्यालयों से। अपने यहां नियमों-प्रक्रियाओं की समीक्षा का अभियान चलाइए।
— PMO India (@PMOIndia) August 15, 2021
हर वो नियम, हर वो प्रक्रिया जो देश के लोगों के सामने बाधा बनकर, बोझ बनकर, खड़ी हुई है, उसे हमें दूर करना ही होगा: PM @narendramodi
आज देश के पास 21वीं सदी की जरूरतों को पूरा करने वाली नई ‘राष्ट्रीय शिक्षा नीति’ भी है: PM @narendramodi
— PMO India (@PMOIndia) August 15, 2021
जब गरीब के बेटी, गरीब का बेटा मातृभाषा में पढ़कर प्रोफेशनल्स बनेंगे तो उनके सामर्थ्य के साथ न्याय होगा।
— PMO India (@PMOIndia) August 15, 2021
नई राष्ट्रीय शिक्षा नीति को गरीबी के खिलाफ लड़ाई का मैं साधन मानता हूं: PM @narendramodi
नई राष्ट्रीय शिक्षा नीति की एक और विशेष बात है।
— PMO India (@PMOIndia) August 15, 2021
इसमें स्पोर्ट्स को Extracurricular की जगह मेनस्ट्रीम पढ़ाई का हिस्सा बनाया गया है।
जीवन को आगे बढ़ाने में जो भी प्रभावी माध्यम हैं, उनमें एक स्पोर्ट्स भी है: PM @narendramodi
ये देश के लिए गौरव की बात है कि शिक्षा हो या खेल, बोर्ड्स के नतीजे हों या ओलपिंक का मेडल, हमारी बेटियां आज अभूतपूर्व प्रदर्शन कर रही हैं।
— PMO India (@PMOIndia) August 15, 2021
आज भारत की बेटियां अपना स्पेस लेने के लिए आतुर हैं: PM @narendramodi
आज मैं एक खुशी देशवासियों से साझा कर रहा हूँ।
— PMO India (@PMOIndia) August 15, 2021
मुझे लाखों बेटियों के संदेश मिलते थे कि वो भी सैनिक स्कूल में पढ़ना चाहती हैं, उनके लिए भी सैनिक स्कूलों के दरवाजे खोले जाएं: PM @narendramodi
दो-ढाई साल पहले मिजोरम के सैनिक स्कूल में पहली बार बेटियों को प्रवेश देने का प्रयोग किया गया था।
— PMO India (@PMOIndia) August 15, 2021
अब सरकार ने तय किया है कि देश के सभी सैनिक स्कूलों को देश की बेटियों के लिए भी खोल दिया जाएगा: PM @narendramodi
भारत की प्रगति के लिए, आत्मनिर्भर भारत बनाने के लिए भारत का Energy Independent होना अनिवार्य है।
— PMO India (@PMOIndia) August 15, 2021
इसलिए आज भारत को ये संकल्प लेना होगा कि हम आजादी के 100 साल होने से पहले भारत को Energy Independent बनाएंगे: PM @narendramodi
भारत आज जो भी कार्य कर रहा है, उसमें सबसे बड़ा लक्ष्य है, जो भारत को क्वांटम जंप देने वाला है- वो है ग्रीन हाइड्रोजन का क्षेत्र।
— PMO India (@PMOIndia) August 15, 2021
मैं आज तिरंगे की साक्षी में National Hydrogen Mission की घोषणा कर रहा हूं: PM @narendramodi
21वीं सदी का आज का भारत, बड़े लक्ष्य गढ़ने और उन्हें प्राप्त करने का सामर्थ्य रखता है।
— PMO India (@PMOIndia) August 15, 2021
आज भारत उन विषयों को भी हल कर रहा है, जिनके सुलझने का दशकों से, सदियों से इंतजार था: PM @narendramodi
Article 370 को बदलने का ऐतिहासिक फैसला हो,
— PMO India (@PMOIndia) August 15, 2021
देश को टैक्स के जाल से मुक्ति दिलाने वाली व्यवस्था- GST हो,
हमारे फौजी साथियों के लिए वन रैंक वन पेंशन हो,
या फिर रामजन्मभूमि केस का शांतिपूर्ण समाधान, ये सब हमने बीते कुछ वर्षों में सच होते देखा है: PM @narendramodi
त्रिपुरा में दशकों बाद ब्रू रियांग समझौता होना हो,
— PMO India (@PMOIndia) August 15, 2021
ओबीसी कमीशन को संवैधानिक दर्जा देना हो,
या फिर जम्मू-कश्मीर में आजादी के बाद पहली बार हुए BDC और DDC चुनाव,
भारत अपनी संकल्पशक्ति लगातार सिद्ध कर रहा है: PM @narendramodi
आज दुनिया, भारत को एक नई दृष्टि से देख रही है और इस दृष्टि के दो महत्वपूर्ण पहलू हैं।
— PMO India (@PMOIndia) August 15, 2021
एक आतंकवाद और दूसरा विस्तारवाद।
भारत इन दोनों ही चुनौतियों से लड़ रहा है और सधे हुए तरीके से बड़े हिम्मत के साथ जवाब भी दे रहा है: PM @narendramodi
आज देश के महान विचारक श्री ऑरबिंदो की जन्मजयंती भी है।
— PMO India (@PMOIndia) August 15, 2021
साल 2022 में उनकी 150वां जन्मजयंती है: PM @narendramodi
वो कहते थे कि- हमें उतना सामर्थ्यवान बनना होगा, जितना हम पहले कभी नहीं थे।
— PMO India (@PMOIndia) August 15, 2021
हमें अपनी आदतें बदली होंगी, एक नए हृदय के साथ अपने को फिर से जागृत करना होगा: PM @narendramodi
जिन संकल्पों का बीड़ा आज देश ने उठाया है, उन्हें पूरा करने के लिए देश के हर जन को उनसे जुड़ना होगा, हर देशवासी को इसे Own करना होगा।
— PMO India (@PMOIndia) August 15, 2021
देश ने जल संरक्षण का अभियान शुरू किया है, तो हमारा कर्तव्य है पानी बचाने को अपनी आदत से जोड़ना: PM @narendramodi
मैं भविष्य़दृष्टा नहीं हूं, मैं कर्म के फल पर विश्वास रखता हूं।
— PMO India (@PMOIndia) August 15, 2021
मेरा विश्वास देश के युवाओं पर है।
मेरा विश्वास देश की बहनों-बेटियों, देश के किसानों, देश के प्रोफेशनल्स पर है।
ये Can Do Generation है, ये हर लक्ष्य हासिल कर सकती है: PM @narendramodi
21वीं सदी में भारत के सपनों और आकांक्षाओं को पूरा करने से कोई भी बाधा रोक नहीं सकती।
— PMO India (@PMOIndia) August 15, 2021
हमारी ताकत हमारी जीवटता है, हमारी ताकत हमारी एकजुटता है।
हमारी प्राणशक्ति, राष्ट्र प्रथम, सदैव प्रथम की भावना है: PM @narendramodi
यही समय है, सही समय है,
— PMO India (@PMOIndia) August 15, 2021
भारत का अनमोल समय है।
असंख्य भुजाओं की शक्ति है,
हर तरफ़ देश की भक्ति है,
तुम उठो तिरंगा लहरा दो,
भारत के भाग्य को फहरा दो: PM @narendramodi
यही समय है, सही समय है, भारत का अनमोल समय है।
— PMO India (@PMOIndia) August 15, 2021
कुछ ऐसा नहीं जो कर ना सको,
कुछ ऐसा नहीं जो पा ना सको,
तुम उठ जाओ, तुम जुट जाओ,
सामर्थ्य को अपने पहचानो,
कर्तव्य को अपने सब जानो,
भारत का ये अनमोल समय है,
यही समय है, सही समय है: PM @narendramodi
India marks Amrit Mahotsav with a sense of gratitude to those who toiled for freedom and with a commitment to build a strong and prosperous India.
— Narendra Modi (@narendramodi) August 15, 2021
Here are glimpses from the Red Fort today. #IndiaIndependenceDay pic.twitter.com/y0i0FVKKFx
I bow to the great Sri Aurobindo Ji on his Jayanti. His intellectual clarity, noble tenets and emphasis on India's regeneration give us great strength. He made pioneering contributions to India's freedom movement. pic.twitter.com/Q6UkV4swkd
— Narendra Modi (@narendramodi) August 15, 2021