ਨਮਸਕਾਰ,
ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਇਹ ਆਯੋਜਨ ਬਹੁਤ ਅਹਿਮ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਆਤਮਨਿਰਭਰ ਭਾਰਤ ਨੂੰ, ਸਾਡੀ ਆਤਮਨਿਰਭਰ ਨਾਰੀਸ਼ਕਤੀ ਇੱਕ ਨਵੀਂ ਊਰਜਾ ਦੇਣ ਵਾਲੀ ਹੈ। ਆਪ ਸਭ ਨਾਲ ਗੱਲ ਕਰਕੇ ਅੱਜ ਮੈਨੂੰ ਵੀ ਪ੍ਰੇਰਣਾ ਮਿਲੀ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੌਜੂਦ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਰਾਜਸਥਾਨ ਦੇ ਆਦਰਯੋਗ ਮੁੱਖ ਮੰਤਰੀ ਜੀ, ਰਾਜ ਸਰਕਾਰਾਂ ਦੇ ਮੰਤਰੀਗਣ, ਸਾਂਸਦ-ਵਿਧਾਇਕ ਸਾਥੀ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਮੈਂਬਰਗਣ, ਦੇਸ਼ ਦੀ ਕਰੀਬ-ਕਰੀਬ 3 ਲੱਖ ਲੋਕੇਸ਼ਨਸ ਤੋਂ ਜੁੜੀਆਂ ਸੈਲਫ ਹੈਲਪ ਗਰੁੱਪ ਦੀਆਂ ਕਰੋੜਾਂ ਭੈਣਾਂ ਅਤੇ ਬੇਟੀਆਂ, ਹੋਰ ਸਭ ਮਹਾਨੁਭਾਵ!
ਭਾਈਓ ਅਤੇ ਭੈਣੋਂ,
ਹੁਣੇ ਜਦੋਂ ਮੈਂ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਭੈਣਾਂ ਨਾਲ ਬਾਤਚੀਤ ਕਰ ਰਿਹਾ ਸੀ, ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਮੈਂ ਅਨੁਭਵ ਕਰਦਾ ਸਾਂ, ਤੁਸੀਂ ਵੀ ਦੇਖਿਆ ਹੋਵੇਗਾ, ਉਨ੍ਹਾਂ ਦੇ ਅੰਦਰ ਅੱਗੇ ਵਧਣ ਦੀ ਲਲਕ ਕੈਸੀ ਹੈ, ਕੁਝ ਕਰਨ ਦਾ ਜਜ਼ਬਾ ਕੈਸਾ ਹੈ, ਇਹ ਵਾਕਈ ਸਾਡੇ ਸਭ ਦੇ ਲਈ ਪ੍ਰੇਰਕ ਹੈ। ਇਸ ਨਾਲ ਸਾਨੂੰ ਦੇਸ਼ ਭਰ ਵਿੱਚ ਚਲ ਰਹੇ ਨਾਰੀਸ਼ਕਤੀ ਦੇ ਸਸ਼ਕਤ ਅੰਦੋਲਨ ਦੇ ਦਰਸ਼ਨ ਹੁੰਦੇ ਹਨ।
ਸਾਥੀਓ,
ਕੋਰੋਨਾ ਕਾਲ ਵਿੱਚ ਜਿਸ ਪ੍ਰਕਾਰ ਨਾਲ ਸਾਡੀਆਂ ਭੈਣਾਂ ਨੇ ਸਵੈ ਸਹਾਇਤਾ ਸਮੂਹਾਂ ਦੇ ਮਾਧਿਅਮ ਨਾਲ ਦੇਸ਼ਵਾਸੀਆਂ ਦੀ ਸੇਵਾ ਕੀਤੀ ਉਹ ਬੇਮਿਸਾਲ ਹੈ। ਮਾਸਕ ਅਤੇ ਸੈਨੇਟਾਇਜ਼ਰ ਬਣਾਉਣਾ ਹੋਵੇ, ਜ਼ਰੂਰਤਮੰਦਾਂ ਤੱਕ ਖਾਣਾ ਪੰਹੁਚਾਉਣਾ ਹੋਵੇ, ਜਾਗਰੂਕਤਾ ਦਾ ਕੰਮ ਹੋਵੇ, ਹਰ ਪ੍ਰਕਾਰ ਨਾਲ ਤੁਹਾਡੇ ਸਖੀ ਸਮੂਹਾਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ। ਆਪਣੇ ਪਰਿਵਾਰ ਨੂੰ ਬਿਹਤਰ ਜੀਵਨ ਦੇਣ ਦੇ ਨਾਲ- ਨਾਲ, ਦੇਸ਼ ਦੇ ਵਿਕਾਸ ਨੂੰ ਅੱਗੇ ਵਧਾਉਣ ਵਾਲੀਆਂ ਸਾਡੀਆਂ ਕਰੋੜਾਂ ਭੈਣਾਂ ਦਾ ਮੈਂ ਅਭਿਨੰਦਨ ਕਰਦਾ ਹਾਂ।
ਸਾਥੀਓ,
ਮਹਿਲਾਵਾਂ ਵਿੱਚ ਉੱਦਮਸ਼ੀਲਤਾ ਦਾ ਦਾਇਰਾ ਵਧਾਉਣ ਦੇ ਲਈ, ਆਤਮਨਿਰਭਰ ਭਾਰਤ ਦੇ ਸੰਕਲਪ ਵਿੱਚ ਅਧਿਕ ਭਾਗੀਦਾਰੀ ਦੇ ਲਈ, ਅੱਜ ਬੜੀ ਆਰਥਿਕ ਮਦਦ ਜਾਰੀ ਕੀਤੀ ਗਈ ਹੈ। ਫੂਡ ਪ੍ਰੋਸੈੱਸਿੰਗ ਨਾਲ ਜੁੜੇ ਉੱਦਮ ਹੋਣ, ਮਹਿਲਾ ਕਿਸਾਨ ਉਤਪਾਦਕ ਸੰਘ ਹੋਣ ਜਾਂ ਫਿਰ ਦੂਸਰੇ ਸੈਲਫ ਹੈਲਪ ਗਰੁੱਪ, ਭੈਣਾਂ ਦੇ ਅਜਿਹੇ ਲੱਖਾਂ ਸਮੂਹਾਂ ਲਈ 16 ਸੌ ਕਰੋੜ ਰੁਪਏ ਤੋਂ ਅਧਿਕ ਰਾਸ਼ੀ ਭੇਜੀ ਗਈ ਹੈ। ਰਕਸ਼ਾ ਬੰਧਨ ਤੋਂ ਪਹਿਲਾਂ ਜਾਰੀ ਇਸ ਰਾਸ਼ੀ ਨਾਲ ਕਰੋੜਾਂ ਭੈਣਾਂ ਦੇ ਜੀਵਨ ਵਿੱਚ ਖੁਸ਼ੀਆਂ ਆਉਣ, ਤੁਹਾਡਾ ਕੰਮਕਾਜ ਫਲੇ-ਫੂਲੇ, ਇਸ ਦੇ ਲਈ ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਸਾਥੀਓ,
ਸਵੈ ਸਹਾਇਤਾ ਸਮੂਹ ਅਤੇ ਦੀਨ ਦਿਆਲ ਅੰਤਯੋਦਯ ਯੋਜਨਾ, ਅੱਜ ਗ੍ਰਾਮੀਣ ਭਾਰਤ ਵਿੱਚ ਇੱਕ ਨਵੀਂ ਕ੍ਰਾਂਤੀ ਲਿਆ ਰਹੀ ਹੈ। ਅਤੇ ਇਸ ਕ੍ਰਾਂਤੀ ਦੀ ਮਸ਼ਾਲ ਮਹਿਲਾ ਸੈਲਫ ਹੈਲਪ ਸਮੂਹਾਂ ਤੋਂ ਸੰਭਵ ਹੋਈ ਹੈ ਅਤੇ ਉਨ੍ਹਾਂ ਨੇ ਸੰਭਾਲ਼ ਕੇ ਰੱਖੀ ਹੈ। ਬੀਤੇ 6-7 ਵਰ੍ਹਿਆਂ ਵਿੱਚ ਮਹਿਲਾ ਸਵੈ ਸਹਾਇਤਾ ਸਮੂਹਾਂ ਦਾ ਇਹ ਅੰਦੋਲਨ ਹੋਰ ਤੇਜ਼ ਹੋਇਆ ਹੈ। ਅੱਜ ਦੇਸ਼ ਭਰ ਵਿੱਚ ਲਗਭਗ 70 ਲੱਖ ਸੈਲਫ ਹੈਲਪ ਗਰੁੱਪ ਹਨ, ਜਿਨ੍ਹਾਂ ਨਾਲ ਲਗਭਗ 8 ਕਰੋੜ ਭੈਣਾਂ ਜੁੜੀਆਂ ਹਨ। ਪਿਛਲੇ 6-7 ਸਾਲਾਂ ਦੇ ਦੌਰਾਨ ਸਵੈ ਸਹਾਇਤਾ ਸਮੂਹਾਂ ਵਿੱਚ 3 ਗੁਣਾ ਤੋਂ ਅਧਿਕ ਵਾਧਾ ਹੋਇਆ ਹੈ, 3 ਗੁਣਾ ਅਧਿਕ ਭੈਣਾਂ ਦੀ ਭਾਗੀਦਾਰੀ ਸੁਨਿਸ਼ਚਿਤ ਹੋਈ ਹੈ। ਇਹ ਇਸ ਲਈ ਅਹਿਮ ਹੈ ਕਿਉਂਕਿ ਅਨੇਕ ਵਰ੍ਹਿਆਂ ਤੱਕ ਭੈਣਾਂ ਦੇ ਆਰਥਿਕ ਸਸ਼ਕਤੀਕਰਣ ਦੀ ਉਤਨੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਸੀ, ਜਿਤਨੀ ਹੋਣੀ ਚਾਹੀਦੀ ਸੀ। ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਦੇਖਿਆ ਕਿ ਦੇਸ਼ ਦੀਆਂ ਕਰੋੜਾਂ ਭੈਣਾਂ ਅਜਿਹੀਆਂ ਸਨ ਜਿਨ੍ਹਾਂ ਦੇ ਪਾਸ ਬੈਂਕ ਖਾਤਾ ਤੱਕ ਨਹੀਂ ਸੀ, ਉਹ ਬੈਂਕਿੰਗ ਸਿਸਟਮ ਤੋਂ ਕੋਹਾਂ ਦੂਰ ਸਨ। ਇਸ ਲਈ ਹੀ ਅਸੀਂ ਸਭ ਤੋਂ ਪਹਿਲਾਂ ਜਨਧਨ ਖਾਤੇ ਖੋਲ੍ਹਣ ਦਾ ਬਹੁਤ ਬੜਾ ਅਭਿਯਾਨ ਸ਼ੁਰੂ ਕੀਤਾ। ਅੱਜ ਦੇਸ਼ ਵਿੱਚ 42 ਕਰੋੜ ਤੋਂ ਅਧਿਕ ਜਨਧਨ ਖਾਤੇ ਹਨ। ਇਨਾਂ ਵਿੱਚੋਂ ਕਰੀਬ 55 ਪ੍ਰਤੀਸ਼ਤ ਖਾਤੇ ਸਾਡੀਆਂ ਮਾਤਾਵਾਂ-ਭੈਣਾਂ ਦੇ ਹਨ। ਇਨਾਂ ਖਾਤਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਜਮ੍ਹਾਂ ਹਨ। ਹੁਣ ਰਸੋਈ ਦੇ ਡਿੱਬਿਆਂ ਵਿੱਚ ਨਹੀਂ, ਵਰਨਾ ਮਾਲੂਮ ਹੈ ਕਿ ਨਹੀਂ, ਪਿੰਡਾਂ ਵਿੱਚ ਕੀ ਕਰਦੇ ਹਨ, ਰਸੋਈ ਦੇ ਅੰਦਰ ਜੋ ਡਿੱਬੇ ਹੁੰਦੇ ਹਨ, ਕੁਝ ਬਚੇ-ਖੁਚੇ ਪੈਸੇ ਉਸ ਵਿੱਚ ਰੱਖ ਦਿੰਦੇ ਹਨ। ਹੁਣ ਪੈਸੇ ਰਸੋਈ ਦੇ ਡਿੱਬੇ ਵਿੱਚ ਨਹੀਂ ਪੈਸੇ ਬੈਂਕ ਦੇ ਖਾਤੇ ਵਿੱਚ ਜਮ੍ਹਾਂ ਹੋ ਰਹੇ ਹਨ।
ਭੈਣੋਂ ਅਤੇ ਭਾਈਓ,
ਅਸੀਂ ਬੈਂਕ ਖਾਤੇ ਵੀ ਖੋਲ੍ਹੇ ਅਤੇ ਬੈਂਕਾਂ ਤੋਂ ਰਿਣ ਲੈਣਾ ਵੀ ਅਸਾਨ ਕਰ ਦਿੱਤਾ। ਇੱਕ ਤਰਫ਼ ਮੁਦਰਾ ਯੋਜਨਾ ਦੇ ਤਹਿਤ ਲੱਖਾਂ ਮਹਿਲਾ ਉੱਦਮੀਆਂ ਨੂੰ ਬਿਨਾ ਗਰੰਟੀ ਦੇ ਅਸਾਨ ਰਿਣ ਉਪਲਬਧ ਕਰਵਾਇਆ, ਉੱਥੇ ਹੀ ਦੂਸਰੀ ਤਰਫ਼ ਸੈਲਫ ਹੈਲਪ ਗਰੁੱਪਸ ਨੂੰ ਬਿਨਾ ਗਰੰਟੀ ਰਿਣ ਵਿੱਚ ਵੀ ਕਾਫ਼ੀ ਵਾਧਾ ਕੀਤਾ। ਰਾਸ਼ਟਰੀ ਆਜੀਵਿਕਾ ਮਿਸ਼ਨ ਦੇ ਤਹਿਤ ਜਿਤਨੀ ਮਦਦ ਸਰਕਾਰ ਨੇ ਭੈਣਾਂ ਦੇ ਲਈ ਭੇਜੀ ਹੈ, ਉਹ ਪਹਿਲਾਂ ਦੀ ਸਰਕਾਰ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਇਤਨਾ ਹੀ ਨਹੀਂ, ਲਗਭਗ ਪੌਣੇ 4 ਲੱਖ ਕਰੋੜ ਰੁਪਏ ਦਾ ਬਿਨਾ ਗਰੰਟੀ ਦਾ ਰਿਣ ਵੀ ਸੈਲਫ ਹੈਲਪ ਗਰੁੱਪਸ ਨੂੰ ਉਪਲਬਧ ਕਰਵਾਇਆ ਗਿਆ ਹੈ।
ਸਾਥੀਓ,
ਸਾਡੀਆਂ ਭੈਣਾਂ ਕਿਤਨੀਆਂ ਇਮਾਨਦਾਰ ਅਤੇ ਕਿਤਨੀਆਂ ਕੁਸ਼ਲ ਉੱਦਮੀ ਹੁੰਦੀਆਂ ਹਨ, ਇਸ ਦੀ ਚਰਚਾ ਕਰਨਾ ਵੀ ਬਹੁਤ ਜ਼ਰੂਰੀ ਹੈ। 7 ਸਾਲਾਂ ਵਿੱਚ ਸਵੈ ਸਹਾਇਤਾ ਸਮੂਹਾਂ ਨੇ ਬੈਂਕਾਂ ਦੀ ਰਿਣ ਵਾਪਸੀ ਨੂੰ ਲੈ ਕੇ ਵੀ ਬਹੁਤ ਅੱਛਾ ਕੰਮ ਕੀਤਾ ਹੈ। ਇੱਕ ਦੌਰ ਸੀ ਜਦੋਂ ਬੈਂਕ ਲੋਨ ਦਾ ਕਰੀਬ, ਹੁਣੇ ਗਿਰੀਰਾਜ ਜੀ ਦੱਸ ਰਹੇ ਸਨ 9 ਪ੍ਰਤੀਸ਼ਤ ਤੱਕ ਮੁਸ਼ਕਿਲ ਵਿੱਚ ਫਸ ਜਾਂਦਾ ਸੀ। ਯਾਨੀ ਇਸ ਰਾਸ਼ੀ ਦੀ ਵਾਪਸੀ ਨਹੀਂ ਹੋ ਪਾਉਂਦੀ ਸੀ। ਹੁਣ ਇਹ ਘਟ ਕੇ ਦੋ-ਢਾਈ ਪ੍ਰਤੀਸ਼ਤ ਰਹਿ ਗਿਆ ਹੈ। ਤੁਹਾਡੀ ਇਸ ਉੱਦਮਸ਼ੀਲਤਾ, ਤੁਹਾਡੀ ਇਮਾਨਦਾਰੀ ਦਾ ਅੱਜ ਦੇਸ਼ ਅਭਿਵਾਦਨ ਕਰ ਰਿਹਾ ਹੈ। ਇਸ ਲਈ ਹੁਣ ਇੱਕ ਹੋਰ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਸੈਲਫ ਹੈਲਪ ਗਰੁੱਪ ਨੂੰ ਪਹਿਲਾਂ ਜਿੱਥੇ 10 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਦਾ ਰਿਣ ਮਿਲਦਾ ਸੀ, ਹੁਣ ਇਹ ਸੀਮਾ ਦੁੱਗਣੀ ਯਾਨੀ 20 ਲੱਖ ਕੀਤੀ ਗਈ ਹੈ। ਪਹਿਲਾਂ ਜਦੋਂ ਤੁਸੀਂ ਬੈਂਕ ਤੋਂ ਲੋਨ ਲੈਣ ਜਾਂਦੇ ਸੀ, ਤਾਂ ਬੈਂਕ ਤੁਹਾਨੂੰ ਆਪਣੇ ਬੱਚਤ ਖਾਤੇ ਨੂੰ ਲੋਨ ਨਾਲ ਜੋੜਨ ਨੂੰ ਕਹਿੰਦੇ ਸਨ ਅਤੇ ਕੁਝ ਪੈਸੇ ਵੀ ਜਮ੍ਹਾਂ ਕਰਨ ਨੂੰ ਕਹਿੰਦੇ ਸਨ। ਹੁਣ ਇਸ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਹੈ। ਅਜਿਹੇ ਅਨੇਕ ਪ੍ਰਯਤਨਾਂ ਨਾਲ ਹੁਣ ਤੁਸੀਂ ਆਤਮਨਿਰਭਰਤਾ ਦੇ ਅਭਿਯਾਨ ਵਿੱਚ ਅਧਿਕ ਉਤਸ਼ਾਹ ਦੇ ਨਾਲ ਅੱਗੇ ਵਧ ਪਾਓਗੇ।
ਸਾਥੀਓ,
ਆਜ਼ਾਦੀ ਦੇ 75 ਵਰ੍ਹੇ ਦਾ ਇਹ ਸਮਾਂ ਨਵੇਂ ਲਕਸ਼ ਤੈਅ ਕਰਨ ਅਤੇ ਨਵੀਂ ਊਰਜਾ ਦੇ ਨਾਲ ਅੱਗੇ ਵਧਣ ਦਾ ਹੈ। ਭੈਣਾਂ ਦੀ ਸਮੂਹ ਸ਼ਕਤੀ ਨੂੰ ਵੀ ਹੁਣ ਨਵੀਂ ਤਾਕਤ ਦੇ ਨਾਲ ਅੱਗੇ ਵਧਾਉਣਾ ਹੈ। ਸਰਕਾਰ ਲਗਾਤਾਰ ਉਹ ਮਾਹੌਲ, ਉਹ ਸਥਿਤੀਆਂ ਬਣਾ ਰਹੀ ਹੈ, ਜਿੱਥੋਂ ਤੁਸੀਂ ਸਾਰੀਆਂ ਭੈਣਾਂ ਸਾਡੇ ਪਿੰਡਾਂ ਨੂੰ ਸਮ੍ਰਿੱਧੀ ਅਤੇ ਸੰਪੰਨਤਾ ਨਾਲ ਜੋੜ ਸਕਦੀਆਂ ਹੋ। ਖੇਤੀਬਾੜੀ ਅਤੇ ਖੇਤੀਬਾੜੀ ਅਧਾਰਿਤ ਉਦਯੋਗ ਹਮੇਸ਼ਾ ਤੋਂ ਅਜਿਹਾ ਖੇਤਰ ਹੈ, ਜਿੱਥੇ ਮਹਿਲਾ ਸੈਲਫ ਹੈਲਪ ਗਰੁੱਪਸ ਦੇ ਲਈ ਅਨੰਤ ਸੰਭਾਵਨਾਵਾਂ ਹਨ। ਪਿੰਡਾਂ ਵਿੱਚ ਭੰਡਾਰਣ ਅਤੇ ਕੋਲਡਚੇਨ ਦੀ ਸੁਵਿਧਾ ਸ਼ੁਰੂ ਕਰਨੀ ਹੋਵੋ, ਖੇਤੀ ਦੀਆਂ ਮਸ਼ੀਨਾਂ ਲਗਾਉਣੀਆਂ ਹੋਣ, ਦੁੱਧ-ਫ਼ਲ-ਸਬਜ਼ੀ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਕੋਈ ਪਲਾਂਟ ਲਗਾਉਣਾ ਹੋਵੇ, ਅਜਿਹੇ ਅਨੇਕ ਕੰਮ ਲਈ ਵਿਸ਼ੇਸ਼ ਫੰਡ ਬਣਾਇਆ ਗਿਆ ਹੈ। ਇਸ ਫੰਡ ਤੋਂ ਮਦਦ ਲੈ ਕੇ ਸੈਲਫ ਹੈਲਪ ਗਰੁੱਪ ਵੀ ਇਹ ਸੁਵਿਧਾਵਾਂ ਤਿਆਰ ਕਰ ਸਕਦੇ ਹਨ। ਇਤਨਾ ਹੀ ਨਹੀਂ, ਜੋ ਸੁਵਿਧਾਵਾਂ ਤੁਸੀਂ ਬਣਾਓਗੇ, ਉਚਿਤ ਦਰਾਂ ਤੈਅ ਕਰਕੇ ਸਾਰੇ ਮੈਂਬਰ ਇਸ ਦਾ ਲਾਭ ਉਠਾ ਸਕਦੇ ਹਨ ਅਤੇ ਦੂਸਰਿਆਂ ਨੂੰ ਵੀ ਕਿਰਾਏ ’ਤੇ ਦੇ ਸਕਦੇ ਹਨ। ਉੱਦਮੀ ਭੈਣਾਂ, ਸਾਡੀ ਸਰਕਾਰ, ਮਹਿਲਾ ਕਿਸਾਨਾਂ ਦੀ ਵਿਸ਼ੇਸ਼ ਟ੍ਰੇਨਿੰਗ ਅਤੇ ਜਾਗਰੂਕਤਾ ਨੂੰ ਵੀ ਨਿਰੰਤਰ ਹੁਲਾਰਾ ਦੇ ਰਹੀ ਹੈ। ਇਸ ਤੋਂ ਹੁਣ ਤੱਕ ਲਗਭਗ ਸਵਾ ਕਰੋੜ ਕਿਸਾਨ ਅਤੇ ਪਸ਼ੂਪਾਲਕ ਭੈਣਾਂ ਲਾਭ ਉਠਾ ਚੁੱਕੀਆਂ ਹਨ। ਜੋ ਨਵੇਂ ਖੇਤੀਬਾੜੀ ਸੁਧਾਰ ਹਨ, ਉਨ੍ਹਾਂ ਨਾਲ ਦੇਸ਼ ਦੀ ਖੇਤੀਬਾੜੀ, ਸਾਡੇ ਕਿਸਾਨਾਂ ਨੂੰ ਤਾਂ ਲਾਭ ਹੋਵੇਗਾ ਹੀ, ਇਸ ਵਿੱਚ ਸੈਲਫ ਹੈਲਪ ਗਰੁੱਪਸ ਲਈ ਵੀ ਅਸੀਮ ਸੰਭਾਵਨਾਵਾਂ ਬਣ ਰਹੀਆਂ ਹਨ। ਹੁਣ ਤੁਸੀਂ ਸਿੱਧੇ ਕਿਸਾਨਾਂ ਤੋਂ, ਖੇਤ ’ਤੇ ਹੀ ਸਾਂਝੇਦਾਰੀ ਕਰ ਅਨਾਜ ਅਤੇ ਦਾਲ਼ ਜਿਹੀ ਉਪਜ ਦੀ ਸਿੱਧੇ ਹੋਮ ਡਿਲਿਵਰੀ ਕਰ ਸਕਦੇ ਹੋ। ਇੱਧਰ ਕੋਰੋਨਾ ਕਾਲ ਵਿੱਚ ਅਸੀਂ ਅਜਿਹਾ ਕਈ ਜਗ੍ਹਾ ਹੁੰਦੇ ਹੋਏ ਦੇਖਿਆ ਵੀ ਹੈ। ਹੁਣ ਤੁਹਾਡੇ ਪਾਸ ਭੰਡਾਰਣ ਦੀ ਸੁਵਿਧਾ ਜੁਟਾਉਣ ਦਾ ਪ੍ਰਾਵਧਾਨ ਹੈ, ਆਪ ਕਿਤਨਾ ਭੰਡਾਰ ਕਰ ਸਕਦੇ ਹੋ ਇਹ ਬੰਦਸ਼ ਵੀ ਨਹੀਂ ਹੈ। ਤੁਸੀਂ ਚਾਹੇ ਖੇਤ ਤੋਂ ਸਿੱਧੇ ਉਪਜ ਵੇਚੋ ਜਾਂ ਫਿਰ ਫੂਡ ਪ੍ਰੋਸੈੱਸਿੰਗ ਯੂਨਿਟ ਲਗਾ ਕੇ, ਵਧੀਆ ਪੈਕੇਜਿੰਗ ਕਰਕੇ ਵੇਚੋ, ਹਰ ਵਿਕਲਪ ਤੁਹਾਡੇ ਪਾਸ ਹੈ। ਔਨਲਾਈਨ ਵੀ ਅੱਜਕੱਲ੍ਹ ਇੱਕ ਵੱਡਾ ਮਾਧਿਅਮ ਬਣ ਰਿਹਾ ਹੈ ਜਿਸ ਦਾ ਉਪਯੋਗ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦਾ ਹੈ। ਆਪ ਔਨਲਾਈਨ ਕੰਪਨੀਆਂ ਦੇ ਨਾਲ ਤਾਲਮੇਲ ਕਰ, ਵਧੀਆ ਪੈਕੇਜਿੰਗ ਵਿੱਚ ਅਸਾਨੀ ਨਾਲ ਸ਼ਹਿਰਾਂ ਤੱਕ ਆਪਣੇ ਉਤਪਾਦ ਭੇਜ ਸਕਦੇ ਹੋ। ਇਤਨਾ ਹੀ ਨਹੀਂ, ਭਾਰਤ ਸਰਕਾਰ ਵਿੱਚ ਵੀ GeM ਪੋਰਟਲ ਹੈ, ਤੁਸੀਂ ਇਸ ਪੋਰਟਲ ’ਤੇ ਜਾ ਕੇ ਸਰਕਾਰ ਨੂੰ ਜੋ ਚੀਜ਼ਾਂ ਖਰੀਦਣੀਆਂ ਹਨ, ਅਗਰ ਤੁਹਾਡੇ ਪਾਸ ਉਹ ਚੀਜ਼ਾਂ ਹਨ ਤਾਂ ਤੁਸੀਂ ਸਿੱਧਾ ਸਰਕਾਰ ਨੂੰ ਵੀ ਵੇਚ ਸਕਦੇ ਹੋ।
ਸਾਥੀਓ,
ਭਾਰਤ ਵਿੱਚ ਬਣੇ ਖਿਡੌਣਿਆਂ ਨੂੰ ਵੀ ਸਰਕਾਰ ਬਹੁਤ ਪ੍ਰੋਤਸਾਹਿਤ ਕਰ ਰਹੀ ਹੈ, ਇਸ ਦੇ ਲਈ ਹਰ ਸੰਭਵ ਮਦਦ ਵੀ ਦੇ ਰਹੀ ਹੈ। ਵਿਸ਼ੇਸ਼ ਰੂਪ ਨਾਲ ਸਾਡੇ ਆਦਿਵਾਸੀ ਖੇਤਰਾਂ ਦੀਆਂ ਭੈਣਾਂ ਤਾਂ ਪਰੰਪਰਾਗਤ ਰੂਪ ਨਾਲ ਇਸ ਨਾਲ ਜੁੜੀਆਂ ਹਨ। ਇਸ ਵਿੱਚ ਵੀ ਸੈਲਫ ਹੈਲਪ ਗਰੁੱਪਸ ਦੇ ਲਈ ਬਹੁਤ ਸੰਭਾਵਨਾਵਾਂ ਹਨ। ਇਸੇ ਪ੍ਰਕਾਰ, ਅੱਜ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਹਾਲੇ ਅਭਿਯਾਨ ਚਲ ਰਿਹਾ ਹੈ। ਅਤੇ ਹੁਣੇ ਅਸੀਂ ਤਮਿਲ ਨਾਡੂ ਦੀਆਂ ਸਾਡੀਆਂ ਭੈਣਾਂ ਤੋਂ ਸੁਣਿਆ। ਭੈਣ ਜਯੰਤੀ ਜਿਸ ਪ੍ਰਕਾਰ ਨਾਲ ਅੰਕੜੇ ਦੱਸ ਰਹੀ ਸੀ, ਹਰ ਕਿਸੇ ਨੂੰ ਪ੍ਰੇਰਣਾ ਦੇਣ ਵਾਲੀ ਸੀ। ਇਸ ਵਿੱਚ ਸੈਲਫ ਹੈਲਪ ਗਰੁੱਪਸ ਦੀ ਦੋਹਰੀ ਭੂਮਿਕਾ ਹੈ। ਤੁਹਾਨੂੰ ਸਿੰਗਲ ਯੂਜ਼ ਪਲਾਸਟਿਕ ਨੂੰ ਲੈ ਕੇ ਜਾਗਰੂਕਤਾ ਵੀ ਵਧਾਉਣੀ ਹੈ ਅਤੇ ਇਸ ਦੇ ਵਿਕਲਪ ਲਈ ਵੀ ਕੰਮ ਕਰਨਾ ਹੈ। ਪਲਾਸਟਿਕ ਦੇ ਥੈਲੇ ਦੀ ਜਗ੍ਹਾ, ਜੂਟ ਜਾਂ ਦੂਸਰੇ ਆਕਰਸ਼ਕ ਬੈਗ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬਣਾ ਸਕਦੇ ਹੋ। ਤੁਸੀਂ ਆਪਣਾ ਸਮਾਨ, ਸਿੱਧੇ ਸਰਕਾਰ ਨੂੰ ਵੇਚ ਸਕੋ, ਇਸ ਦੇ ਲਈ ਵੀ ਇੱਕ ਵਿਵਸਥਾ ਦੋ-ਤਿੰਨ ਵਰ੍ਹਿਆਂ ਤੋਂ ਵਲੋਂ ਚਲ ਰਹੀ ਹੈ। ਜੈਸਾ ਅਸੀਂ ਪਹਿਲਾਂ ਕਿਹਾ ਉਸ ਨੂੰ GeM ਯਾਨੀ ਗਵਰਮੈਂਟ ਈ-ਮਾਰਕਿਟ ਪਲੇਸ। ਇਸ ਦਾ ਵੀ ਸੈਲਫ ਹੈਲਪ ਗਰੁੱਪਸ ਨੂੰ ਪੂਰਾ ਲਾਭ ਉਠਾਉਣਾ ਚਾਹੀਦਾ ਹੈ।
ਸਾਥੀਓ,
ਅੱਜ ਬਦਲਦੇ ਹੋਏ ਭਾਰਤ ਵਿੱਚ ਦੇਸ਼ ਦੀਆਂ ਭੈਣਾਂ-ਬੇਟੀਆਂ ਦੇ ਪਾਸ ਵੀ ਅੱਗੇ ਵਧਣ ਦੇ ਅਵਸਰ ਵਧ ਰਹੇ ਹਨ। ਘਰ, ਪਖਾਨੇ, ਬਿਜਲੀ, ਪਾਣੀ, ਗੈਸ, ਜਿਹੀਆਂ ਸੁਵਿਧਾਵਾਂ ਨਾਲ ਸਾਰੀਆਂ ਭੈਣਾਂ ਨੂੰ ਜੋੜਿਆ ਜਾ ਰਿਹਾ ਹੈ। ਭੈਣਾਂ-ਬੇਟੀਆਂ ਦੀ ਸਿੱਖਿਆ, ਸਿਹਤ, ਪੋਸ਼ਣ, ਟੀਕਾਕਰਣ ਅਤੇ ਦੂਜੀਆਂ ਜ਼ਰੂਰਤਾਂ ’ਤੇ ਵੀ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਇਸ ਨਾਲ ਨਾ ਸਿਰਫ਼ ਮਹਿਲਾਵਾਂ ਦੀ ਗਰਿਮਾ ਵਧੀ ਹੈ ਬਲਕਿ ਬੇਟੀਆਂ-ਭੈਣਾਂ ਦਾ ਆਤਮਵਿਸ਼ਵਾਸ ਵੀ ਵਧ ਰਿਹਾ ਹੈ। ਇਹ ਆਤਮਵਿਸ਼ਵਾਸ ਅਸੀਂ ਖੇਡ ਦੇ ਮੈਦਾਨ ਤੋਂ ਲੈ ਕੇ, ਸਾਇੰਸ-ਟੈਕਨੋਲੋਜੀ ਅਤੇ ਯੁੱਧ ਦੇ ਮੈਦਾਨ ਤੱਕ ਦੇਖ ਰਹੇ ਹਾਂ। ਇਹ ਆਤਮਨਿਰਭਰ ਭਾਰਤ ਦੇ ਲਈ ਸੁਖਦ ਸੰਕੇਤ ਹੈ। ਇਸ ਆਤਮਵਿਸ਼ਵਾਸ, ਰਾਸ਼ਟਰ ਨਿਰਮਾਣ ਦੇ ਇਨ੍ਹਾਂ ਪ੍ਰਯਤਨਾਂ ਨੂੰ ਹੁਣ ਤੁਹਾਨੂੰ ਅੰਮ੍ਰਿਤ ਮਹੋਤਸਵ ਨਾਲ ਵੀ ਜੋੜਨਾ ਹੈ। ਆਜ਼ਾਦੀ ਦੇ 75 ਵਰ੍ਹੇ ਹੋਣ ਦੇ ਸਬੰਧ ਵਿੱਚ ਚਲ ਰਿਹਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ 15 ਅਗਸਤ 2023 ਤੱਕ ਚਲੇਗਾ। 8 ਕਰੋੜ ਤੋਂ ਅਧਿਕ ਭੈਣਾਂ-ਬੇਟੀਆਂ ਦੀ ਸਮੂਹਿਕ ਸ਼ਕਤੀ, ਅੰਮ੍ਰਿਤ ਮਹੋਤਸਵ ਨੂੰ ਨਵੀਂ ਉਚਾਈ ’ਤੇ ਲੈ ਜਾਵੇਗੀ। ਆਪ ਸਾਰੇ ਵਿਚਾਰ ਕਰੋ ਕਿ ਤੁਹਾਡੀ ਆਰਥਿਕ ਪ੍ਰਗਤੀ ਤਾਂ ਚਲ ਰਹੀ ਹੈ। ਇਤਨੀਆਂ ਭੈਣਾਂ ਦਾ ਸਮੂਹ ਹੈ ਕਿ ਕੋਈ ਨਾ ਕੋਈ ਸਮਾਜਿਕ ਕੰਮ ਹੱਥ ਵਿੱਚ ਲੈ ਸਕਦੀਆਂ ਹਨ ਕੀ। ਜਿਸ ਵਿੱਚ ਰੁਪਏ-ਪੈਸੇ ਦਾ ਕਾਰੋਬਾਰ ਨਹੀਂ ਹੈ ਸਿਰਫ਼ ਸੇਵਾ ਭਾਵ ਹੈ ਕਿਉਂਕਿ ਸਮਾਜਿਕ ਜੀਵਨ ਵਿੱਚ ਇਸ ਦਾ ਬਹੁਤ ਪ੍ਰਭਾਵ ਹੁੰਦਾ ਹੈ। ਜਿਵੇਂ ਤੁਸੀਂ ਆਪਣੇ ਖੇਤਰ ਦੀਆਂ ਹੋਰ ਮਹਿਲਾਵਾਂ ਨੂੰ ਕੁਪੋਸ਼ਣ ਦੇ ਕਾਰਨ ਭੈਣਾਂ ਨੂੰ ਕੀ ਤਕਲੀਫ਼ ਆਉਂਦੀ ਹੈ 12, 15, 16 ਸਾਲ ਦੀਆਂ ਬੇਟੀਆਂ ਅਗਰ ਉਨ੍ਹਾਂ ਨੂੰ ਕੁਪੋਸ਼ਣ ਹੈ ਤਾਂ ਕੀ ਤਕਲੀਫ਼ ਹੈ, ਪੋਸ਼ਣ ਦੇ ਲਈ ਕਿਵੇਂ ਜਾਗਰੂਕ ਕੀਤਾ ਜਾ ਸਕੇ, ਕੀ ਤੁਸੀਂ ਆਪਣੀ ਟੀਮ ਦੇ ਦੁਆਰਾ ਇਹ ਅਭਿਯਾਨ ਚਲਾ ਸਕਦੇ ਹੋ। ਹਾਲੇ ਦੇਸ਼ ਕੋਰੋਨਾ ਵੈਕਸੀਨ ਦੇ ਟੀਕਾਕਰਣ ਦਾ ਅਭਿਯਾਨ ਚਲਾ ਰਿਹਾ ਹੈ। ਸਭ ਨੂੰ ਮੁਫ਼ਤ ਵੈਕਸੀਨ ਲਗਵਾਈ ਜਾ ਰਹੀ ਹੈ। ਆਪਣੀ ਵਾਰੀ ਆਉਣ ’ਤੇ ਆਪ ਵੀ ਵੈਕਸੀਨ ਲਗਵਾਓ ਅਤੇ ਆਪਣੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੋ।
ਤੁਸੀਂ ਆਪਣੇ ਪਿੰਡਾਂ ਵਿੱਚ ਤੈਅ ਕਰ ਸਕਦੇ ਹੋ ਕਿ ਆਜ਼ਾਦੀ ਦੇ 75 ਸਾਲ ਹਨ, ਅਸੀਂ ਘੱਟ ਤੋਂ ਘੱਟ ਇੱਕ ਸਾਲ ਵਿੱਚ 75 ਘੰਟੇ, ਮੈਂ ਜ਼ਿਆਦਾ ਨਹੀਂ ਕਹਿ ਰਿਹਾ ਹਾਂ, ਇੱਕ ਸਾਲ ਵਿੱਚ 75 ਘੰਟੇ ਇਸ 15 ਅਗਸਤ ਤੋਂ ਅਗਲੇ 15 ਅਗਸਤ ਤੱਕ 75 ਘੰਟੇ ਅਸੀਂ ਸਭ ਜੋ ਸਖੀ ਮੰਡਲ ਦੀਆਂ ਭੈਣਾਂ ਹਨ, ਕੋਈ ਨਾ ਕੋਈ ਸਵੱਛਤਾ ਦਾ ਕੰਮ ਕਰਨਗੀਆਂ ਪਿੰਡ ਵਿੱਚ। ਕੋਈ ਜਲ ਸੰਭਾਲ਼ ਦਾ ਕੰਮ ਕਰਨਗੇ, ਆਪਣੇ ਪਿੰਡ ਦੇ ਖੂਹ, ਤਲਾਬ ਦੀ ਮੁਰੰਮਤ, ਇਨ੍ਹਾਂ ਦੀ ਮੁਕਤੀ ਦਾ ਅਭਿਯਾਨ ਵੀ ਚਲਾ ਸਕਦੇ ਹੋ। ਤਾਕਿ ਸਿਰਫ਼ ਪੈਸੇ ਅਤੇ ਇਸ ਦੇ ਲਈ ਸਮੂਹ ਅਜਿਹਾ ਨਹੀਂ। ਸਮਾਜ ਦੇ ਲਈ ਵੀ ਸਮੂਹ, ਅਜਿਹਾ ਵੀ ਹੋ ਸਕਦਾ ਹੈ ਕੀ। ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਸਾਰੇ ਆਪਣੇ ਸੈਲਫ ਹੈਲਪ ਗਰੁੱਪ ਵਿੱਚ ਮਹੀਨੇ-ਦੋ ਮਹੀਨੇ ਵਿੱਚ ਕਿਸੇ ਡਾਕਟਰ ਨੂੰ ਬੁਲਾਓ, ਡਾਕਟਰ ਨੂੰ ਬੁਲਾ ਕੇ ਉਨ੍ਹਾਂ ਨੂੰ ਕਹੋ ਕਿ ਭਾਈ ਮਹਿਲਾਵਾਂ ਨੂੰ ਕਿਸ ਪ੍ਰਕਾਰ ਦੀਆਂ ਬਿਮਾਰੀਆਂ ਹੁੰਦੀਆਂ ਹਨ, ਚੌਪਾਲ ਲਗਾਓ, ਮਹਿਲਾਵਾਂ ਨੂੰ ਸਿਹਤ ਦੇ ਲਈ ਡਾਕਟਰ ਆ ਕੇ ਘੰਟੇ ਦੋ ਘੰਟੇ ਦਾ ਭਾਸ਼ਣ ਦੇਵੇ ਤਾਂ ਤੁਹਾਡੀਆਂ ਸਭ ਭੈਣਾਂ ਨੂੰ ਇਹ ਵੀ ਲਾਭ ਹੋਵੇਗਾ, ਉਨ੍ਹਾਂ ਦੇ ਅੰਦਰ ਜਾਗਰੂਕਤਾ ਆਵੇਗੀ, ਬੱਚਿਆਂ ਦੀ ਦੇਖ-ਭਾਲ਼ ਲਈ ਕੋਈ ਅੱਛਾ ਲੈਕਚਰ ਹੋ ਸਕਦਾ ਹੈ। ਕਿਸੇ ਮਹੀਨੇ ਆਪ ਸਭ ਨੂੰ ਕੋਈ ਟੂਰ ਕਰਨਾ ਚਾਹੀਦੀ ਹੈ। ਮੈਂ ਮੰਨਦਾ ਹਾਂ ਕਿ ਆਪ ਸਾਰੇ ਸਖੀ ਮੰਡਲਾਂ ਨੂੰ ਸਾਲ ਵਿੱਚ ਇੱਕ ਵਾਰ ਤੁਸੀਂ ਜਿਸ ਕੰਮ ਨੂੰ ਕਰਦੇ ਹੋ ਵੈਸਾ ਕਿਤੇ ਬੜਾ ਕੰਮ ਚਲਦਾ ਹੈ ਤਾਂ ਉਸ ਨੂੰ ਦੇਖਣ ਦੇ ਲਈ ਜਾਣਾ ਚਾਹੀਦਾ ਹੈ। ਪੂਰੀ ਬਸ ਕਿਰਾਏ ’ਤੇ ਲੈ ਕੇ ਜਾਣਾ ਚਾਹੀਦਾ ਹੈ, ਦੇਖਣਾ ਚਾਹੀਦਾ ਹੈ, ਸਿੱਖਣਾ ਚਾਹੀਦਾ ਹੈ, ਇਸ ਨਾਲ ਬਹੁਤ ਲਾਭ ਹੁੰਦਾ ਹੈ। ਤੁਸੀਂ ਕਿਸੇ ਵੱਡੇ ਡੇਅਰੀ ਪਲਾਂਟ ਨੂੰ ਦੇਖਣ ਜਾ ਸਕਦੇ ਹੋ, ਕਿਸੇ ਗੋਬਰਗੈਸ ਪਲਾਂਟ ਨੂੰ ਜਾਂ ਆਸਪਾਸ ਕਿਸੇ ਸੋਲਰ ਪਲਾਂਟ ਨੂੰ ਦੇਖਣ ਜਾ ਸਕਦੇ ਹੋ। ਜਿਵੇਂ ਹੁਣੇ ਅਸੀਂ ਪਲਾਸਟਿਕ ਦਾ ਸੁਣਿਆ, ਤੁਸੀਂ ਉੱਥੇ ਜਾ ਕੇ ਜਯੰਤੀ ਜੀ ਮਿਲ ਕੇ ਕੰਮ ਕਿਵੇਂ ਕਰ ਰਹੇ ਹਨ, ਦੇਖ ਸਕਦੇ ਹੋ। ਤੁਸੀਂ ਹੁਣੇ ਉੱਤਰਾਖੰਡ ਵਿੱਚ ਬੇਕਰੀ ਦਾ ਦੇਖਿਆ, ਬਿਸਕੁਟ ਦਾ ਦੇਖਿਆ, ਤੁਹਾਡੀ ਭੈਣਾਂ ਉੱਥੇ ਜਾ ਕੇ ਦੇਖ ਸਕਦੀਆਂ ਹਨ। ਯਾਨੀ ਇਹ ਇੱਕ-ਦੂਸਰੇ ਦਾ ਜਾਣਾ-ਸਿੱਖਣਾ ਅਤੇ ਉਸ ਵਿੱਚ ਜ਼ਿਆਦਾ ਖਰਚ ਨਹੀਂ ਹੋਵੇਗਾ ਉਸ ਦੇ ਕਾਰਨ ਤੁਹਾਡੀ ਹਿੰਮਤ ਵਧੇਗੀ। ਇਸ ਨਾਲ ਤੁਹਾਨੂੰ ਜੋ ਸਿੱਖਣ ਨੂੰ ਮਿਲੇਗਾ, ਉਹ ਵੀ ਦੇਸ਼ ਦੇ ਲਈ ਬਹੁਤ ਮਹੱਤਵਪੂਰਨ ਹੋਵੇਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਕੰਮ ਤੁਸੀਂ ਹੁਣ ਕਰ ਰਹੇ ਹੋ, ਉਸ ਦੇ ਨਾਲ ਹੀ ਕੁਝ ਅਜਿਹੇ ਕਾਰਜਾਂ ਦੇ ਲਈ ਵੀ ਸਮਾਂ ਕੱਢੋ, ਜੋ ਸਮਾਜ ਨੂੰ ਲਗੇ ਕਿ ਹਾਂ ਤੁਸੀਂ ਉਸ ਦੇ ਲਈ ਕੁਝ ਕਰ ਰਹੇ ਹੋ, ਕਿਸੇ ਦਾ ਭਲਾ ਕਰਨ ਦੇ ਲਈ ਕਰ ਰਹੇ ਹੋ, ਕਿਸੇ ਦਾ ਕਲਿਆਣ ਕਰਨ ਦੇ ਲਈ ਕਰ ਰਹੇ ਹੋ।
ਤੁਹਾਡੇ ਅਜਿਹੇ ਪ੍ਰਯਤਨਾਂ ਨਾਲ ਹੀ ਅੰਮ੍ਰਿਤ ਮਹੋਤਸਵ ਦੀ ਸਫ਼ਲਤਾ ਕਾ ਅੰਮ੍ਰਿਤ ਸਭ ਤਰਫ਼ ਫੈਲੇਗਾ, ਦੇਸ਼ ਨੂੰ ਇਸ ਦਾ ਲਾਭ ਮਿਲੇਗਾ। ਅਤੇ ਤੁਸੀਂ ਸੋਚੋ, ਭਾਰਤ ਦੀਆਂ 8 ਕਰੋੜ ਮਹਿਲਾਵਾਂ ਦੀ ਸਮੂਹਿਕ ਸ਼ਕਤੀ, ਕਿਤਨੇ ਬੜੇ ਪਰਿਣਾਮ ਲਿਆ ਸਕਦੀ ਹੈ, ਦੇਸ਼ ਨੂੰ ਕਿਤਨਾ ਅੱਗੇ ਲੈ ਜਾ ਸਕਦੀ ਹੈ। ਮੈਂ ਤਾਂ ਇਨ੍ਹਾਂ ਅੱਠ ਕਰੋੜ ਮਾਤਾਵਾਂ-ਭੈਣਾਂ ਨੂੰ ਕਹਾਂਗਾ ਤੁਸੀਂ ਇਹ ਤੈਅ ਕਰੋ, ਤੁਹਾਡੇ ਸਮੂਹ ਵਿੱਚ ਕੋਈ ਅਜਿਹੀ ਭੈਣ ਜਾਂ ਮਾਤਾ ਹਨ ਜਿਸ ਨੂੰ ਲਿਖਣਾ-ਪੜ੍ਹਨਾ ਨਹੀਂ ਆਉਂਦਾ ਹੈ, ਤੁਸੀਂ ਉਸ ਨੂੰ ਪੜ੍ਹਾਓ-ਲਿਖਾਓ। ਬਹੁਤ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈ, ਥੋੜ੍ਹਾ-ਬਹੁਤ ਦੇਖੋ ਕਿਤਨੀ ਬੜੀ ਸੇਵਾ ਹੋ ਜਾਵੇਗੀ। ਉਨ੍ਹਾਂ ਭੈਣਾਂ ਦੇ ਦੁਆਰਾ ਹੋਰਾਂ ਨੂੰ ਸਿਖਾਓ। ਮੈਂ ਤਾਂ ਜੋ ਤੁਹਾਡੇ ਤੋਂ ਸੁਣ ਰਿਹਾ ਸਾਂ, ਅਜਿਹਾ ਲਗ ਰਿਹਾ ਸੀ ਤੁਹਾਡੇ ਤੋਂ ਵੀ ਮੈਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ। ਕਿਤਨੇ ਆਤਮਵਿਸ਼ਵਾਸ ਦੇ ਨਾਲ, ਕਿਤਨੀ ਕਠਿਨ ਪਰਿਸਥਿਤੀਆਂ ਵਿੱਚ ਤੁਸੀਂ ਅੱਗੇ ਵਧ ਰਹੇ ਹੋ। ਵਿਅਕਤੀਗਤ ਜੀਵਨ ਵਿੱਚ ਕਿਤਨੇ ਕਸ਼ਟ ਆਏ ਫਿਰ ਵੀ ਤੁਸੀਂ ਹਾਰ ਨਹੀਂ ਮੰਨੀ ਅਤੇ ਕੁਝ ਨਵਾਂ ਕਰਕੇ ਦਿਖਾਇਆ। ਤੁਹਾਡੀ ਇੱਕ-ਇੱਕ ਗੱਲ ਹਰ ਦੇਸ਼ ਦੀਆਂ ਮਾਤਾਵਾਂ-ਭੈਣਾਂ ਨੂੰ ਹੀ ਨਹੀਂ ਮੇਰੇ ਜਿਹੇ ਲੋਕਾਂ ਨੂੰ ਵੀ ਪ੍ਰੇਰਣਾ ਦੇਣ ਵਾਲੀ ਹੈ। ਆਪ ਸਭ ਭੈਣਾਂ ਦੀ ਮੰਗਲ ਸਿਹਤ ਦੀ ਕਾਮਨਾ ਕਰਦੇ ਹੋਏ ਆਉਣ ਵਾਲੇ ਰਕਸ਼ਾ ਬੰਧਨ ਰੱਖੜੀ) ਪੁਰਬ ’ਤੇ ਤੁਹਾਡੇ ਅਸ਼ੀਰਵਾਦ ਬਣੇ ਰਹਿਣ, ਤੁਹਾਡੇ ਅਸ਼ੀਰਵਾਦ ਸਾਨੂੰ ਨਵਾਂ-ਨਵਾਂ ਕੰਮ ਕਰਨ ਦੀ ਪ੍ਰੇਰਣਾ ਦੇਣ। ਨਿਰੰਤਰ ਕੰਮ ਕਰਨ ਦੀ ਪ੍ਰੇਰਣਾ ਦੇਣ, ਤੁਹਾਡੇ ਅਸ਼ੀਰਵਾਦ ਦੀ ਕਾਮਨਾ ਕਰਦੇ ਹੋਏ ਰਕਸ਼ਾ ਬੰਧਨ (ਰੱਖੜੀ) ਦੀਆਂ ਅਗੇਤੀਆਂ ਸ਼ੁਭਕਾਮਨਾਵਾਂ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਐੱਚ/ਬੀਐੱਮ
Taking part in ‘Aatmanirbhar Narishakti se Samvad.’ #AatmanirbharNariShakti https://t.co/nkSLywwoPO
— Narendra Modi (@narendramodi) August 12, 2021
कोरोना काल में जिस प्रकार से हमारी बहनों ने स्वयं सहायता समूहों के माध्यम से देशवासियों की सेवा की वो अभूतपूर्व है।
— PMO India (@PMOIndia) August 12, 2021
मास्क और सेनेटाइज़र बनाना हो, ज़रूरतमंदों तक खाना पहुंचाना हो, जागरूकता का काम हो, हर प्रकार से आपकी सखी समूहों का योगदान अतुलनीय रहा है: PM @narendramodi
जब हमारी सरकार आई तो हमने देखा कि देश की करोड़ों बहनें ऐसी थीं जिनके पास बैंक खाता तक नहीं था, जो बैंकिंग सिस्टम से कोसों दूर थीं।
— PMO India (@PMOIndia) August 12, 2021
इसलिए हमने सबसे पहले जनधन खाते खोलने का बहुत बड़ा अभियान शुरू किया: PM @narendramodi
आजादी के 75 वर्ष का ये समय नए लक्ष्य तय करने और नई ऊर्जा के साथ आगे बढ़ने का है।
— PMO India (@PMOIndia) August 12, 2021
बहनों की समूह शक्ति को भी अब नई ताकत के साथ आगे बढ़ना है।
सरकार लगातार वो माहौल, वो स्थितियां बना रही है जहां से आप सभी बहनें हमारे गांवों को समृद्धि और संपन्नता से जोड़ सकती हैं: PM @narendramodi
भारत में बने खिलौनों को भी सरकार बहुत प्रोत्साहित कर रही है, इसके लिए हर संभव मदद भी दे रही है।
— PMO India (@PMOIndia) August 12, 2021
विशेष रूप से हमारे आदिवासी क्षेत्रों की बहनें तो पारंपरिक रूप से इससे जुड़ी हैं।
इसमें भी सेल्फ हेल्प ग्रुप्स के लिए बहुत संभावनाएं हैं: PM @narendramodi
आज देश को सिंगल यूज़ प्लास्टिक से मुक्त करने का अभी अभियान चल रहा है।
— PMO India (@PMOIndia) August 12, 2021
इसमें सेल्फ हेल्प ग्रुप्स की दोहरी भूमिका है।
आपको सिंगल यूज़ प्लास्टिक को लेकर जागरूकता भी बढ़ानी है और इसके विकल्प के लिए भी काम करना है: PM @narendramodi
आज बदलते हुए भारत में देश की बहनों-बेटियों के पास भी आगे बढ़ने के अवसर बढ़ रहे हैं।
— PMO India (@PMOIndia) August 12, 2021
घर, शौचालय, बिजली, पानी, गैस, जैसी सुविधाओं से सभी बहनों को जोड़ा जा रहा है।
बहनों-बेटियों की शिक्षा, स्वास्थ्य, पोषण, टीकाकरण और दूसरी ज़रूरतों पर भी सरकार पूरी संवेदनशीलता से काम कर रही है: PM
मध्य प्रदेश के अनूपपुर की चंपा सिंह जी ने यह दिखा दिया है कि जब नारी सशक्त होती है तो परिवार ही नहीं, पूरा समाज और देश भी सशक्त होता है। कृषि सखी के रूप में उनका अनुभव हजारों महिलाओं को आत्मनिर्भर बनाने के काम आ रहा है। pic.twitter.com/EUDHH6AALK
— Narendra Modi (@narendramodi) August 12, 2021
वीरांगनाओं की धरती बुंदेलखंड की उमाकांति पाल जी ने दुग्ध उत्पादन के क्षेत्र में जो उपलब्धि हासिल की है, वो एक मिसाल है। वे अपनी मिल्क प्रोड्यूसर कंपनी के जरिए क्षेत्र की 25 हजार महिलाओं की आजीविका का जरिया बनी हैं। pic.twitter.com/H4FLvAL6YI
— Narendra Modi (@narendramodi) August 12, 2021
उत्तराखंड के रुद्रपुर की चंद्रमणि दास जी ने सरकारी योजना की मदद से न सिर्फ बेकरी स्थापित की, बल्कि वे नए-नए प्रयोग के साथ हेल्दी प्रोडक्ट भी बना रही हैं। उनके समूह के साथ जुड़ी महिलाएं आज न केवल आत्मनिर्भर हैं, बल्कि अपने परिवार का सहारा भी बनी हैं। pic.twitter.com/dWP3LLcKMY
— Narendra Modi (@narendramodi) August 12, 2021
दीन दयाल उपाध्याय ग्रामीण कौशल्य योजना के तहत प्रशिक्षण लेने वाली मणिपुर की एन जोइसी जी ने यह साबित किया है कि अगर इच्छाशक्ति हो तो कुछ भी हासिल किया जा सकता है। pic.twitter.com/7zVsQEgljM
— Narendra Modi (@narendramodi) August 12, 2021
Here is an inspiring experience from Dindigul, Tamil Nadu, which shows how care for the environment and progress can go together. pic.twitter.com/k08rZtvqs4
— Narendra Modi (@narendramodi) August 12, 2021
स्वयं सहायता समूह और दीन दयाल अंत्योदय योजना आज ग्रामीण भारत में एक नई क्रांति ला रही है। इस क्रांति की मशाल महिला सेल्फ हेल्प समूहों ने संभाल रखी है।
— Narendra Modi (@narendramodi) August 12, 2021
पिछले 6-7 सालों के दौरान इन समूहों में तीन गुना से अधिक बढ़ोतरी हुई है और तीन गुना अधिक बहनों की भागीदारी सुनिश्चित हुई है। pic.twitter.com/ACqfJ3gIBm
आजादी के 75 वर्ष का यह समय नए लक्ष्य तय करने और नई ऊर्जा के साथ आगे बढ़ने का है। बहनों की समूह शक्ति को भी अब नई ताकत के साथ आगे बढ़ना है।
— Narendra Modi (@narendramodi) August 12, 2021
सरकार लगातार वो माहौल, वो स्थितियां बना रही है, जहां से सभी बहनें हमारे गांवों को समृद्धि और संपन्नता से जोड़ सकती हैं। pic.twitter.com/V8EJzyskhX
बहनों-बेटियों की शिक्षा, स्वास्थ्य, पोषण, टीकाकरण और दूसरी जरूरतों पर भी सरकार पूरी संवेदनशीलता से काम कर रही है।
— Narendra Modi (@narendramodi) August 12, 2021
इससे ना सिर्फ महिलाओं की गरिमा बढ़ी है, बल्कि बेटियों-बहनों का आत्मविश्वास भी बढ़ रहा है। यह आत्मनिर्भर भारत के लिए एक सुखद संकेत है। pic.twitter.com/4Z5gA4jfSm