Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੈਨੂੰ ਭਰੋਸਾ ਹੈ ਕਿ 130 ਕਰੋੜ ਭਾਰਤੀ ਅੰਮ੍ਰਿਤ ਮਹੋਤਸਵ ਦੇ ਆਯੋਜਨ ਦੇ ਨਾਲ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੇ ਲਈ ਸਖ਼ਤ ਮਿਹਨਤ ਕਰਦੇ ਰਹਿਣਗੇ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ 130 ਕਰੋੜ ਭਾਰਤੀ ਅੰਮ੍ਰਿਤ ਮਹੋਤਸਵ ਮਨਾਉਂਦੇ ਹੋਏ ਭਾਰਤ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਦੇ ਲਈ ਨਿਰੰਤਰ ਸਖ਼ਤ ਮਿਹਨਤ ਕਰਦੇ ਰਹਿਣਗੇ।

ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

ਅਗਸਤ ਮਹੀਨੇ ਦੇ ਨਾਲ ਹੀ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਮਹੀਨੇ ਵਿੱਚ ਅਸੀਂ ਅਜਿਹੀਆਂ ਕਈ ਘਟਨਾਵਾਂ ਦੇਖੀਆਂ ਹਨ ਜਿਨ੍ਹਾਂ ਨੇ ਹਰ ਭਾਰਤੀ ਨੂੰ ਖੁਸ਼ ਕਰ ਦਿੱਤਾ ਹੈ।  ਰਿਕਾਰਡ ਸੰਖਿਆ ਵਿੱਚ ਟੀਕਾਕਰਣ ਹੋਏ ਹਨ ਅਤੇ ਜੀਐੱਸਟੀ  ਦੇ ਉੱਚੇ ਅੰਕੜਿਆਂ ਨਾਲ ਆਰਥਿਕ ਗਤੀਵਿਧੀ ਵਿੱਚ ਮਜ਼ਬੂਤੀ  ਦੇ ਵੀ ਸੰਕੇਤ ਮਿਲੇ ਹਨ।

ਨਾ ਸਿਰਫ ਪੀਵੀ ਸਿੰਧੂ ਨੇ ਮੈਡਲ ਜਿੱਤਿਆ ਹੈ ਜਿਸ ਦੀ ਉਹ ਹੱਕਦਾਰ ਹੈ,  ਬਲਕਿ ਅਸੀਂ ਓਲੰਪਿਕਸ ਵਿੱਚ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ  ਦੇ ਇਤਿਹਾਸਿਕ ਪ੍ਰਯਤਨ ਵੀ ਦੇਖੇ।  ਮੈਨੂੰ ਭਰੋਸਾ ਹੈ ਕਿ 130 ਕਰੋੜ ਭਾਰਤੀ ਅੰਮ੍ਰਿਤ ਮਹੋਤਸਵ  ਦੇ ਆਯੋਜਨ  ਦੇ ਨਾਲ ਭਾਰਤ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਸਖ਼ਤ ਮਿਹਨਤ ਕਰਨਾ ਜਾਰੀ ਰੱਖਣਗੇ।

 

*********

 

ਡੀਐੱਸ/ਐੱਸਐੱਚ