Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਰ ਅਨਿਰੁੱਧ ਜਗਨਨਾਥ ਲਈ ਸੰਵੇਦਨਾਵਾਂ ਪ੍ਰਗਟਾਉਣ ਵਾਸਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਵਿੰਦ ਕੁਮਾਰ ਜਗਨਨਾਥ ਨੂੰ ਫ਼ੋਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਫ਼ੋਨ ਕਰਕੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਵਿੰਦ ਕੁਮਾਰ ਜਗਨਨਾਥ ਨਾਲ ਉਨ੍ਹਾਂ ਦੇ ਪਿਤਾ ਸਰ ਅਨਿਰੁੱਧ ਜਗਨਨਾਥ ਦੇ ਅਕਾਲ ਚਲਾਣੇ ਲਈ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।

 

ਪ੍ਰਧਾਨ ਮੰਤਰੀ ਨੇ ਮਾਰੀਸ਼ਸ ‘ਚ ਸਰ ਅਨਿਰੁੱਧ ਦੇ ਲੰਬੇ ਜਨਤਕ ਜੀਵਨ ਨੂੰ ਚੇਤੇ ਕੀਤਾ; ਜਿਸ ਦੌਰਾਨ ਉਨ੍ਹਾਂ ਬਹੁਤ ਸਾਲਾਂ ਤੱਕ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਜੋਂ ਸੇਵਾਵਾਂ ਦਿੱਤੀਆਂ।

 

ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ‘ਚ ਸਰ ਅਨਿਰੁੱਧ ਜਗਨਨਾਥ ਪ੍ਰਤੀ ਡੂੰਘੇ ਸਤਿਕਾਰ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਮਾਰੀਸ਼ਸ ਨਾਲ ਭਾਰਤ ਦੀ ਬਹੁਤ ਖ਼ਾਸ ਦੋਸਤੀ ਦੇ ਵਿਕਾਸ ਵਿੱਚ ਉਨ੍ਹਾਂ ਵੱਲੋਂ ਨਿਭਾਈ ਗਈ ਮੁੱਖ ਭੂਮਿਕਾ ਦੀ ਸ਼ਲਾਘਾ ਕੀਤੀ।

 

ਉਨ੍ਹਾਂ ਨੂੰ ਇੱਕ ‘ਮਾਣਮੱਤਾ ਪ੍ਰਵਾਸੀ ਭਾਰਤੀ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਹ ਮਾਣ ਹਾਸਲ ਹੋਇਆ ਕਿ ਸਰ ਅਨਿਰੁੱਧ ਨੂੰ ਪ੍ਰਵਾਸੀ ਭਾਰਤੀ ਸਨਮਾਨ ਤੇ ਪਦਮ ਵਿਭੂਸ਼ਨ ਦੋਵੇਂ ਦਿੱਤੇ ਗਏ ਸਨ।

 

ਦੋਵੇਂ ਆਗੂਆਂ ਨੇ ਸਰ ਅਨਿਰੁੱਧ ਦੀ ਵਿਰਾਸਤ ਦੀ ਪਾਲਣਾ ਕਰਦਿਆਂ ਖ਼ਾਸ ਦੁਵੱਲਾ ਸਬੰਧ ਹੋਰ ਮਜ਼ਬੂਤ ਤੇ ਡੂੰਘਾ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ।

 

****

 

ਡੀਐੱਸ/ਏਕੇ