ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਕੈਬਨਿਟ ਨੇ ਭਾਰਤ ਸਰਕਾਰ ਦੇ ਖਣਨ ਮੰਤਰਾਲੇ ਅਤੇ ਅਰਜਨਟੀਨਾ ਗਣਰਾਜ ਦੇ ਉਤਪਾਦਕ ਵਿਕਾਸ ਮੰਤਰਾਲੇ ਦੀ ਖਣਨ ਨੀਤੀ ਦੇ ਸਕੱਤਰੇਤ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਮਤੀ ਪੱਤਰ ਖਣਿਜ ਸੰਸਾਧਾਨਾਂ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸੰਸਥਾਗਤ ਵਿਧੀ ਪ੍ਰਦਾਨ ਕਰੇਗਾ।
ਕੈਬਨਿਟ ਦਾ ਉਦੇਸ਼ ਲਿਥੀਅਮ ਨੂੰ ਕੱਢਣਾ, ਖਣਨ ਅਤੇ ਇਸ ਤੋਂ ਲਾਭ ਪ੍ਰਾਪਤ ਕਰਨ ਸਮੇਤ ਖਣਿਜਾਂ ਦੀ ਖੋਜ ਅਤੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਲਈ ਸਹਿਯੋਗ ਜਿਹੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨਾ ਹੈ, ਪਰਸਪਰ ਲਾਭ ਲਈ ਬੁਨਿਆਦੀ ਧਾਤਾਂ, ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੇ ਖੇਤਰ ਵਿੱਚ ਸੰਯੁਕਤ ਉੱਦਮ ਬਣਾਉਣ ਦੀਆਂ ਸੰਭਾਵਨਾਵਾਂ, ਤਕਨੀਕੀ ਅਤੇ ਵਿਗਿਆਨਕ ਸੂਚਨਾ ਦਾ ਅਦਾਨ-ਪ੍ਰਦਾਨ ਅਤੇ ਵਿਚਾਰਾਂ ਅਤੇ ਗਿਆਨ ਦਾ ਅਦਾਨ-ਪ੍ਰਦਾਨ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਅਤੇ ਖਣਨ ਗੀਤਵਿਧੀਆਂ ਦੇ ਖੇਤਰ ਵਿੱਚ ਨਿਵੇਸ਼ ਅਤੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਨਾਲ ਇਨੋਵੇਸ਼ਨ (ਨਵੀਨਤਾ) ਦਾ ਉਦੇਸ਼ ਪੂਰਾ ਹੋਵੇਗਾ।
*****
ਡੀਐੱਸ