ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਅਸੀਂ ਵੇਖ ਰਹੇ ਹਾਂ ਕਿਸ ਤਰ੍ਹਾਂ ਨਾਲ ਦੇਸ਼ ਪੂਰੀ ਤਾਕਤ ਦੇ ਨਾਲ Covid-19 ਦੇ ਖ਼ਿਲਾਫ਼ ਲੜ ਰਿਹਾ ਹੈ। ਪਿਛਲੇ 100 ਸਾਲਾਂ ਵਿੱਚ ਇਹ ਸਭ ਤੋਂ ਵੱਡੀ ਮਹਾਮਾਰੀ ਹੈ ਅਤੇ ਇਸੇ Pandamic ਦੇ ਵਿਚਕਾਰ ਭਾਰਤ ਨੇ ਅਨੇਕਾਂ ਕੁਦਰਤੀ ਆਫ਼ਤਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ। ਇਸੇ ਦੌਰਾਨ Cyclone ਅੰਫਾਨ, Cyclone ਨਿਸਰਗ ਆਇਆ। ਅਨੇਕਾਂ ਰਾਜਾਂ ਵਿੱਚ ਹੜ੍ਹ ਆਇਆ, ਛੋਟੇ-ਵੱਡੇ ਅਨੇਕਾਂ ਭੂਚਾਲ ਆਏ। ਭੂਸਖਲਨ ਹੋਏ। ਹੁਣੇ ਜਿਹੇ ਪਿਛਲੇ 10 ਦਿਨਾਂ ਵਿੱਚ ਹੀ ਦੇਸ਼ ਨੇ ਫਿਰ ਦੋ ਵੱਡੇ Cyclones ਦਾ ਸਾਹਮਣਾ ਕੀਤਾ। ਪੱਛਮੀ ਤਟ ’ਤੇ Cyclone ‘ਤੌਕਤੇ’ ਅਤੇ ਪੂਰਬੀ ਪੋਸਟ ’ਤੇ Cyclone ‘ਯਾਸ’। ਇਨ੍ਹਾਂ ਦੋਹਾਂ ਚੱਕਰਵਾਤਾਂ ਨੇ ਕਈ ਰਾਜਾਂ ਨੂੰ ਪ੍ਰਭਾਵਿਤ ਕੀਤਾ ਹੈ। ਦੇਸ਼ ਅਤੇ ਦੇਸ਼ ਦੀ ਜਨਤਾ ਇਨ੍ਹਾਂ ਨਾਲ ਪੂਰੀ ਤਾਕਤ ਨਾਲ ਲੜੀ ਅਤੇ ਘੱਟ ਤੋਂ ਘੱਟ ਜਨ ਹਾਨੀ ਨਿਸ਼ਚਿਤ ਕੀਤੀ। ਹੁਣ ਅਸੀਂ ਇਹ ਅਨੁਭਵ ਕਰਦੇ ਹਾਂ ਕਿ ਪਹਿਲੇ ਸਾਲਾਂ ਦੀ ਤੁਲਨਾ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾਅ ਪਾ ਰਹੇ ਹਾਂ। ਬਿਪਦਾ ਦੀ ਇਸ ਕਠਿਨ ਅਤੇ ਅਸਾਧਾਰਣ ਪਰਿਸਥਿਤੀ ਵਿੱਚ Cyclone ਨਾਲ ਪ੍ਰਭਾਵਿਤ ਹੋਏ ਸਾਰੇ ਰਾਜਾਂ ਦੇ ਲੋਕਾਂ ਨੇ ਜਿਸ ਤਰ੍ਹਾਂ ਨਾਲ ਹੌਂਸਲਾ ਵਿਖਾਇਆ ਹੈ, ਇਸ ਸੰਕਟ ਦੀ ਘੜੀ ਵਿੱਚ ਬੜੇ ਧੀਰਜ ਨਾਲ ਅਨੁਸ਼ਾਸਨ ਦੇ ਨਾਲ ਮੁਕਾਬਲਾ ਕੀਤਾ ਹੈ – ਮੈਂ ਆਦਰ ਨਾਲ, ਦਿਲੋਂ ਸਾਰੇ ਨਾਗਰਿਕਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਜਿਨ੍ਹਾਂ ਲੋਕਾਂ ਨੇ ਅੱਗੇ ਵਧ ਕੇ ਰਾਹਤ ਅਤੇ ਬਚਾਅ ਦੇ ਕੰਮਾਂ ਵਿੱਚ ਹਿੱਸਾ ਲਿਆ, ਅਜਿਹੇ ਸਾਰੇ ਲੋਕਾਂ ਦੀ ਜਿੰਨੀ ਸ਼ਲਾਘਾ ਕਰੋ, ਓਨੀ ਹੀ ਘੱਟ ਹੈ। ਮੈਂ ਸਾਰਿਆਂ ਨੂੰ Salute ਕਰਦਾ ਹਾਂ। ਕੇਂਦਰ, ਰਾਜ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਸਾਰੇ ਇਕੱਠੇ ਮਿਲ ਕੇ ਇਸ ਆਫ਼ਤ ਦਾ ਮੁਕਾਬਲਾ ਕਰਨ ਵਿੱਚ ਜੁਟੇ ਹੋਏ ਹਨ। ਮੈਂ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਤੀ ਆਪਣੀ ਸੰਵੇਦਨਾਂ ਵਿਅਕਤ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾਇਆ ਹੈ। ਅਸੀਂ ਸਾਰੇ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ, ਜਿਨ੍ਹਾਂ ਨੇ ਇਸ ਆਫ਼ਤ ਕਾਰਨ ਨੁਕਸਾਨ ਝੱਲਿਆ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਚੁਣੌਤੀ ਕਿੰਨੀ ਵੀ ਵੱਡੀ ਹੋਵੇ, ਭਾਰਤ ਦਾ ਜਿੱਤ ਦਾ ਸੰਕਲਪ ਵੀ ਹਮੇਸ਼ਾ ਓਨਾ ਹੀ ਵੱਡਾ ਰਿਹਾ ਹੈ। ਦੇਸ਼ ਦੀ ਸਮੂਹਿਕ ਸ਼ਕਤੀ ਅਤੇ ਸਾਡੇ ਸੇਵਾ ਭਾਵ ਨੇ ਦੇਸ਼ ਨੂੰ ਹਰ ਤੂਫ਼ਾਨ ’ਚੋਂ ਬਾਹਰ ਕੱਢਿਆ ਹੈ। ਇਨ੍ਹਾਂ ਹੀ ਦਿਨਾਂ ਵਿੱਚ ਅਸੀਂ ਵੇਖਿਆ ਹੈ ਕਿ ਕਿਵੇਂ ਸਾਡੇ Doctors, Nurses ਅਤੇ Front Line Warriors – ਉਨ੍ਹਾਂ ਨੇ ਖੁਦ ਦੀ ਚਿੰਤਾ ਛੱਡ ਕੇ ਦਿਨ-ਰਾਤ ਕੰਮ ਕੀਤਾ ਅਤੇ ਅੱਜ ਵੀ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੀ ਕੋਰੋਨਾ ਦੀ Second Wave ਨਾਲ ਲੜਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਮੈਨੂੰ ‘ਮਨ ਕੀ ਬਾਤ’ ਦੇ ਕਈ ਸਰੋਤਿਆਂ ਨੇ NamoApp ਅਤੇ ਪੱਤਰ ਦੇ ਰਾਹੀਂ ਇਨ੍ਹਾਂ Warriors ਦੇ ਬਾਰੇ ਚਰਚਾ ਕਰਨ ਦਾ ਬੇਨਤੀ ਕੀਤਾ ਹੈ।
ਸਾਥੀਓ, ਜਦੋਂ Second Wave ਆਈ, ਅਚਾਨਕ Oxygen ਦੀ ਮੰਗ ਕਈ ਗੁਣਾਂ ਵਧ ਗਈ ਤਾਂ ਬਹੁਤ ਵੱਡਾ Challange ਸੀ। Medical Oxygen ਨੂੰ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਵੱਡੀ ਚੁਣੌਤੀ ਸੀ। Oxygen Tanker ਜ਼ਿਆਦਾ ਤੇਜ਼ ਚੱਲੇ, ਛੋਟੀ ਜਿਹੀ ਵੀ ਭੁੱਲ ਹੋਵੇ ਤਾਂ ਉਸ ਵਿੱਚ ਬਹੁਤ ਵੱਡੇ ਵਿਸਫੋਟ ਦਾ ਖਤਰਾ ਹੁੰਦਾ ਹੈ। Industrial Oxygen ਦਾ ਉਤਪਾਦਨ ਕਰਨ ਵਾਲੇ ਕਾਫੀ ਪਲਾਂਟ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਹਨ। ਉੱਥੋਂ ਦੂਸਰੇ ਰਾਜਾਂ ਵਿੱਚ ਆਕਸੀਜਨ ਪਹੁੰਚਾਉਣ ਦੇ ਲਈ ਵੀ ਕਈ ਦਿਨ ਦਾ ਸਮਾਂ ਲੱਗਦਾ ਹੈ। ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਵਿੱਚ ਦੇਸ਼ ਦੀ ਮਦਦ ਕੀਤੀ Cryogenic Tanker ਚਲਾਉਣ ਵਾਲੇ Drivers ਨੇ, Oxygen Express ਨੇ, Air Force ਦੇ Pilots ਨੇ। ਅਜਿਹੇ ਅਨੇਕਾਂ ਲੋਕਾਂ ਨੇ ਜੰਗੀ ਪੱਧਰ ’ਤੇ ਕੰਮ ਕਰਕੇ ਹਜ਼ਾਰਾਂ-ਲੱਖਾਂ ਲੋਕਾਂ ਦਾ ਜੀਵਨ ਬਚਾਇਆ। ਅੱਜ ‘ਮਨ ਕੀ ਬਾਤ’ ਵਿੱਚ ਸਾਡੇ ਨਾਲ ਅਜਿਹੇ ਇੱਕ ਸਾਥੀ ਜੁੜ ਰਹੇ ਹਨ, ਯੂ. ਪੀ. ਦੇ ਜੌਨਪੁਰ ਦੇ ਰਹਿਣ ਵਾਲੇ ਸ਼੍ਰੀਮਾਨ ਦਿਨੇਸ਼ ਉਪਾਧਿਆਇ ਜੀ…
ਮੋਦੀ ਜੀ – ਦਿਨੇਸ਼ ਜੀ ਨਮਸਕਾਰ।
ਦਿਨੇਸ਼ ਉਪਾਧਿਆਇ – ਜੀ ਸਰ ਜੀ ਪ੍ਰਣਾਮ।
ਮੋਦੀ ਜੀ – ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਤੁਸੀਂ ਜ਼ਰਾ ਆਪਣੇ ਬਾਰੇ ਸਾਨੂੰ ਜ਼ਰੂਰ ਦੱਸੋ?
ਦਿਨੇਸ਼ ਉਪਾਧਿਆਇ – ਸਰ ਮੇਰਾ ਨਾਂ ਦਿਨੇਸ਼ ਬਾਬੁਲ ਨਾਥ ਉਪਾਧਿਆਇ ਹੈ। ਮੈਂ ਪਿੰਡ ਹਸਨਪੁਰ, ਡਾਕ. ਜੰਮੂਆ, ਜ਼ਿਲ੍ਹਾ ਜੌਨਪੁਰ ਦਾ ਨਿਵਾਸੀ ਹਾਂ ਸਰ।
ਮੋਦੀ ਜੀ – ਉੱਤਰ ਪ੍ਰਦੇਸ਼ ਤੋਂ ਹੋ
ਦਿਨੇਸ਼ – ਹਾਂ ਹਾਂ ਸਰ
ਮੋਦੀ ਜੀ – ਜੀ
ਦਿਨੇਸ਼ – ਅਤੇ ਸਰ ਮੇਰਾ ਇੱਕ ਲੜਕਾ ਹੈ, ਦੋ ਲੜਕੀਆਂ ਅਤੇ ਪਤਨੀ ਤੇ ਮਾਂ-ਬਾਪ
ਮੋਦੀ ਜੀ – ਹੋਰ ਤੁਸੀਂ ਕੀ ਕਰਦੇ ਹੋ
ਦਿਨੇਸ਼ – ਸਰ ਮੈਂ oxygen ਦਾ ਟੈਂਕਰ ਚਲਾਉਂਦਾ ਹਾਂ ਸਰ Liquid oxygen ਦਾ
ਮੋਦੀ ਜੀ – ਬੱਚਿਆਂ ਦੀ ਪੜ੍ਹਾਈ ਠੀਕ ਤਰ੍ਹਾਂ ਨਾਲ ਹੋ ਰਹੀ ਹੈ।
ਦਿਨੇਸ਼ – ਹਾਂ ਸਰ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ, ਲੜਕੀਆਂ ਵੀ ਪੜ੍ਹ ਰਹੀਆਂ ਹਨ ਦੋਵੇਂ ਅਤੇ ਮੇਰਾ ਲੜਕਾ ਵੀ ਪੜ੍ਹ ਰਿਹਾ ਹੈ ਸਰ
ਮੋਦੀ ਜੀ – ਇਹ online ਪੜ੍ਹਾਈ ਵੀ ਠੀਕ ਤਰ੍ਹਾਂ ਨਾਲ ਚਲਦੀ ਹੈ ਉਨ੍ਹਾਂ ਦੀ?
ਦਿਨੇਸ਼ – ਹਾਂ ਸਰ ਚੰਗੇ ਢੰਗ ਨਾਲ ਕਰ ਰਹੇ ਹਨ। ਹੁਣ ਬੱਚੀਆਂ ਪੜ੍ਹ ਰਹੀਆਂ ਹਨ। Online ਵਿੱਚ ਹੀ ਪੜ੍ਹ ਰਹੀਆਂ ਹਨ ਸਰ। 15 ਤੋਂ 17 ਸਾਲ ਹੋ ਗਏ ਸਰ ਮੈਨੂੰ oxygen ਦਾ ਟੈਂਕਰ ਚਲਾਉਂਦਿਆਂ।
ਮੋਦੀ ਜੀ – ਚੰਗਾ ਤੁਸੀਂ ਇਹ 15-17 ਸਾਲ ਤੋਂ ਸਿਰਫ ਆਕਸੀਜਨ ਲੈ ਕੇ ਜਾਂਦੇ ਹੋ ਤਾਂ ਸਿਰਫ ਟਰੱਕ driver ਨਹੀਂ ਹੋ, ਤੁਸੀਂ ਇੱਕ ਤਰ੍ਹਾਂ ਨਾਲ ਲੱਖਾਂ ਦਾ ਜੀਵਨ ਬਚਾਉਣ ਵਿੱਚ ਲੱਗੇ ਹੋਏ ਹੋ।
ਦਿਨੇਸ਼ – ਸਰ ਸਾਡਾ ਕੰਮ ਹੀ ਅਜਿਹਾ ਹੈ ਸਰ, oxygen ਟੈਂਕਰ ਦਾ, ਸਾਡੀ ਜੋ ਕੰਪਨੀ ਹੈ, INOX Company ਉਹ ਵੀ ਸਾਡਾ ਬਹੁਤ ਖਿਆਲ ਰੱਖਦੀ ਹੈ ਅਤੇ ਅਸੀਂ ਲੋਕ ਕਿਤੇ ਵੀ ਜਾ ਕੇ oxygen ਖਾਲੀ ਕਰਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸਰ।
ਮੋਦੀ ਜੀ – ਪਰ ਹੁਣ ਕੋਰੋਨਾ ਦੇ ਸਮੇਂ ਵਿੱਚ ਤੁਹਾਡੀ ਜ਼ਿੰਮੇਵਾਰੀ ਬਹੁਤ ਵਧ ਗਈ ਹੈ?
ਦਿਨੇਸ਼ – ਹਾਂ ਸਰ ਬਹੁਤ ਵਧ ਗਈ ਹੈ।
ਮੋਦੀ ਜੀ – ਜਦੋਂ ਤੁਸੀਂ ਆਪਣੇ ਟਰੱਕ ਦੀ driving seat ’ਤੇ ਹੁੰਦੇ ਹੋ ਤਾਂ ਤੁਹਾਡੇ ਮਨ ਵਿੱਚ ਕੀ ਭਾਵ ਹੁੰਦਾ ਹੈ? ਪਹਿਲਾਂ ਦੀ ਤੁਲਨਾ ਵਿੱਚ ਕੀ ਵੱਖਰਾ ਅਨੁਭਵ ਹੋਵੇਗਾ? ਕਾਫੀ ਦਬਾਅ ਵੀ ਰਹਿੰਦਾ ਹੋਵੇਗਾ? ਮਾਨਸਿਕ ਤਣਾਅ ਰਹਿੰਦਾ ਹੋਵੇਗਾ? ਪਰਿਵਾਰ ਦੀ ਚਿੰਤਾ, ਕੋਰੋਨਾ ਦਾ ਮਾਹੌਲ, ਲੋਕਾਂ ਵੱਲੋਂ ਦਬਾਅ, ਮੰਗਾਂ। ਕੀ ਕੁਝ ਹੁੰਦਾ ਹੋਵੇਗਾ?
ਦਿਨੇਸ਼ – ਸਰ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ। ਸਾਨੂੰ ਬਸ ਇਹ ਹੀ ਹੁੰਦਾ ਹੈ ਕਿ ਅਸੀਂ ਆਪਣਾ ਜੋ ਫ਼ਰਜ਼ ਅਦਾ ਕਰ ਰਹੇ ਹਾਂ ਸਰ, ਉਹ ਵੀ ਟਾਈਮ ’ਤੇ ਜਾ ਕੇ, ਜੇਕਰ ਸਾਡੀ oxygen ਨਾਲ ਕਿਸੇ ਨੂੰ ਜੀਵਨ ਮਿਲਦਾ ਹੈ ਤਾਂ ਸਾਡੇ ਲਈ ਇਹ ਬਹੁਤ ਫ਼ਖਰ ਦੀ ਗੱਲ ਹੈ।
ਮੋਦੀ ਜੀ – ਬਹੁਤ ਉੱਤਮ ਤਰੀਕੇ ਨਾਲ ਤੁਸੀਂ ਆਪਣੀ ਭਾਵਨਾ ਵਿਅਕਤ ਕਰ ਰਹੇ ਹੋ। ਅੱਛਾ ਇਹ ਦੱਸੋ – ਅੱਜ ਜਦੋਂ ਇਸ ਮਹਾਮਾਰੀ ਦੇ ਸਮੇਂ ਲੋਕ ਤੁਹਾਡੇ ਕੰਮ ਦੇ ਮਹੱਤਵ ਨੂੰ ਵੇਖ ਰਹੇ ਹਨ ਜੋ ਸ਼ਾਇਦ ਪਹਿਲਾਂ ਇੰਨਾ ਨਹੀਂ ਸਮਝਿਆ ਹੋਵੇਗਾ, ਹੁਣ ਸਮਝ ਰਹੇ ਹਨ ਤਾਂ ਕੀ ਤੁਹਾਡੇ ਅਤੇ ਤੁਹਾਡੇ ਕੰਮ ਦੇ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਵਿੱਚ ਬਦਲਾਓ ਆਇਆ ਹੈ?
ਦਿਨੇਸ਼ – ਹਾਂ ਸਰ ਜੀ, ਪਹਿਲਾਂ ਅਸੀਂ ਆਕਸੀਜਨ ਦੇ driver ਕਿਤੇ ਵੀ ਜਾਮ ਵਿੱਚ ਇੱਧਰ-ਉੱਧਰ ਫਸੇ ਰਹਿੰਦੇ ਸੀ, ਲੇਕਿਨ ਅੱਜ ਦੀ date ਵਿੱਚ ਪ੍ਰਸ਼ਾਸਨ ਨੇ ਵੀ ਸਾਡੇ ਲੋਕਾਂ ਦੀ ਬਹੁਤ help ਕੀਤੀ ਹੈ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ, ਸਾਡੇ ਅੰਦਰ ਵੀ ਜਿਗਿਆਸਾ ਹੁੰਦੀ ਹੈ ਕਿ ਅਸੀਂ ਕਿੰਨੀ ਜਲਦੀ ਪਹੁੰਚ ਕੇ ਲੋਕਾਂ ਦੀ ਜਾਨ ਬਚਾਈਏ ਸਰ। ਭਾਵੇਂ ਖਾਣਾ ਮਿਲੇ ਭਾਵੇਂ ਨਾ ਮਿਲੇ, ਕੁਝ ਵੀ ਦਿੱਕਤ ਹੋਵੇ ਪਰ ਜਦੋਂ ਟੈਂਕਰ ਲੈ ਕੇ ਅਸੀਂ ਹਸਪਤਾਲ ਪਹੁੰਚਦੇ ਹਾਂ ਅਤੇ ਵੇਖਦੇ ਹਾਂ ਕਿ ਹਸਪਤਾਲ ਵਾਲੇ ਸਾਨੂੰ ਲੋਕਾਂ ਨੂੰ V ਦਾ ਇਸ਼ਾਰਾ ਕਰਦੇ ਹਨ, ਉਨ੍ਹਾਂ ਦੇ family ਦੇ ਲੋਕ, ਜਿਨ੍ਹਾਂ ਦੇ ਘਰ ਵਾਲੇ admit ਹੁੰਦੇ ਹਨ।
ਮੋਦੀ ਜੀ – ਅੱਛਾ Victory ਦਾ V ਵਿਖਾਉਂਦੇ ਹਨ।
ਦਿਨੇਸ਼ – ਹਾਂ ਸਰ V ਵਿਖਾਉਂਦੇ ਹਨ, ਕੋਈ ਅੰਗੂਠਾ ਵਿਖਾਉਂਦਾ ਹੈ, ਸਾਨੂੰ ਬਹੁਤ ਤਸੱਲੀ ਮਿਲਦੀ ਹੈ ਜੀਵਨ ਵਿੱਚ ਕਿ ਅਸੀਂ ਕੋਈ ਚੰਗਾ ਕੰਮ ਜ਼ਰੂਰ ਕੀਤਾ ਹੈ ਜੋ ਮੈਨੂੰ ਅਜਿਹੀ ਸੇਵਾ ਕਰਨ ਦਾ ਮੌਕਾ ਮਿਲਿਆ।
ਮੋਦੀ ਜੀ – ਸਾਰੀ ਥਕਾਨ ਉਤਰ ਜਾਂਦੀ ਹੋਵੇਗੀ?
ਦਿਨੇਸ਼ – ਹਾਂ ਸਰ, ਹਾਂ ਸਰ।
ਮੋਦੀ ਜੀ – ਤਾਂ ਘਰ ਆ ਕੇ ਬੱਚਿਆਂ ਨੂੰ ਗੱਲਾਂ ਦੱਸਦੇ ਹੋ ਤੁਸੀਂ ਸਭ?
ਦਿਨੇਸ਼ – ਨਹੀਂ ਸਰ, ਬੱਚੇ ਤਾਂ ਸਾਡੇ ਪਿੰਡ ਵਿੱਚ ਰਹਿੰਦੇ ਹਨ। ਅਸੀਂ ਤਾਂ ਇੱਥੇ INOX Air Product ਵਿੱਚ ਮੈਂ ਡਰਾਈਵਰੀ (working as a driver) ਕਰਦਾ ਹਾਂ। 8-9 ਮਹੀਨਿਆਂ ਦੇ ਬਾਅਦ ਘਰ ਜਾਂਦਾ ਹਾਂ।
ਮੋਦੀ ਜੀ – ਤਾਂ ਕਦੀ ਫੋਨ ’ਤੇ ਬੱਚਿਆਂ ਨਾਲ ਗੱਲ ਕਰਦੇ ਹੋਵੋਗੇ?
ਦਿਨੇਸ਼ – ਹਾਂ ਸਰ। ਗੱਲਬਾਤ ਹੁੰਦੀ ਰਹਿੰਦੀ ਹੈ।
ਮੋਦੀ ਜੀ – ਤਾਂ ਉਨ੍ਹਾਂ ਦੇ ਮਨ ਵਿੱਚ ਆਉਂਦਾ ਹੋਵੇਗਾ, ਪਿਤਾ ਜੀ ਜ਼ਰਾ ਸੰਭਲੋ ਅਜਿਹੇ ਸਮੇਂ?
ਦਿਨੇਸ਼ – ਸਰ ਜੀ ਉਹ ਲੋਕ ਕਹਿੰਦੇ ਹਨ ਪਾਪਾ ਕੰਮ ਕਰੋ, ਲੇਕਿਨ ਆਪਣੀ safety ਨਾਲ ਕਰੋ ਅਤੇ ਅਸੀਂ ਲੋਕ ਸਰ safety ਨਾਲ ਕੰਮ ਕਰਦੇ ਹਾਂ। ਸਾਡਾ ਮਾਨਗਾਂਵ ਪਲਾਂਟ ਵੀ ਹੈ। INOX ਬਹੁਤ ਸਾਡੇ ਲੋਕਾਂ ਦੀ help ਕਰਦਾ ਹੈ।
ਮੋਦੀ ਜੀ – ਚਲੋ! ਦਿਨੇਸ਼ ਜੀ ਮੈਨੂੰ ਬਹੁਤ ਚੰਗਾ ਲੱਗਾ। ਤੁਹਾਡੀਆਂ ਗੱਲਾਂ ਸੁਣ ਕੇ ਅਤੇ ਦੇਸ਼ ਨੂੰ ਵੀ ਲੱਗੇਗਾ ਕਿ ਇਸ ਕੋਰੋਨਾ ਦੀ ਲੜਾਈ ਵਿੱਚ ਕਿਵੇਂ-ਕਿਵੇਂ, ਕਿਸ ਤਰ੍ਹਾਂ ਦੇ ਲੋਕ ਕੰਮ ਕਰ ਰਹੇ ਹਨ। ਤੁਸੀਂ 9 ਮਹੀਨੇ ਤੱਕ ਆਪਣੇ ਬੱਚਿਆਂ ਨੂੰ ਨਹੀਂ ਮਿਲ ਰਹੇ, ਪਰਿਵਾਰ ਨੂੰ ਨਹੀਂ ਮਿਲ ਰਹੇ, ਸਿਰਫ ਲੋਕਾਂ ਦੀ ਜਾਨ ਬਚ ਜਾਏ। ਜਦੋਂ ਇਹ ਦੇਸ਼ ਸੁਣੇਗਾ ਨਾ, ਦੇਸ਼ ਨੂੰ ਫ਼ਖਰ ਹੋਵੇਗਾ ਕਿ ਲੜਾਈ ਅਸੀਂ ਜਿੱਤਾਂਗੇ, ਕਿਉਂਕਿ ਦਿਨੇਸ਼ ਉਪਾਧਿਆਇ ਵਰਗੇ ਲੱਖਾਂ ਅਜਿਹੇ ਲੋਕ ਹਨ ਜੋ ਜੀਅ-ਜਾਨ ਨਾਲ ਜੁਟੇ ਹੋਏ ਹਨ।
ਦਿਨੇਸ਼ – ਸਰ ਜੀ, ਅਸੀਂ ਲੋਕ ਕੋਰੋਨਾ ਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਹਰਾਵਾਂਗੇ ਸਰ ਜੀ।
ਮੋਦੀ ਜੀ – ਅੱਛਾ ਦਿਨੇਸ਼ ਜੀ ਤੁਹਾਡੀ ਭਾਵਨਾ ਹੀ ਤਾਂ ਦੇਸ਼ ਦੀ ਤਾਕਤ ਹੈ। ਬਹੁਤ-ਬਹੁਤ ਧੰਨਵਾਦ ਦਿਨੇਸ਼ ਜੀ ਅਤੇ ਆਪਣੇ ਬੱਚਿਆਂ ਨੂੰ ਮੇਰਾ ਅਸ਼ੀਰਵਾਦ ਕਹਿਣਾ।
ਦਿਨੇਸ਼ – ਠੀਕ ਹੈ ਸਰ ਪ੍ਰਣਾਮ।
ਮੋਦੀ ਜੀ – ਧੰਨਵਾਦ
ਦਿਨੇਸ਼ – ਪ੍ਰਣਾਮ ਪ੍ਰਣਾਮ
ਮੋਦੀ ਜੀ – ਧੰਨਵਾਦ
ਸਾਥੀਓ, ਜਿਵੇਂ ਕਿ ਦਿਨੇਸ਼ ਜੀ ਦੱਸਦੇ ਸਨ ਵਾਕਿਆ ਹੀ ਜਦੋਂ tanker driver oxygen ਲੈ ਕੇ ਹਸਪਤਾਲ ਪਹੁੰਚਦੇ ਹਨ ਤਾਂ ਪ੍ਰਮਾਤਮਾ ਦੇ ਭੇਜੇ ਹੋਏ ਦੂਤ ਹੀ ਲੱਗਦੇ ਹਨ। ਅਸੀਂ ਸਮਝ ਸਕਦੇ ਹਾਂ ਕਿ ਇਹ ਕੰਮ ਕਿੰਨੀ ਜ਼ਿੰਮੇਵਾਰੀ ਦਾ ਹੁੰਦਾ ਹੈ ਅਤੇ ਇਸ ਵਿੱਚ ਕਿੰਨਾ ਮਾਨਸਿਕ ਦਬਾਅ ਵੀ ਹੁੰਦਾ ਹੈ।
ਸਾਥੀਓ, ਚੁਣੌਤੀ ਦੇ ਇਸ ਸਮੇਂ ਵਿੱਚ oxygen ਦੇ transportation ਨੂੰ ਅਸਾਨ ਕਰਨ ਦੇ ਲਈ ਭਾਰਤੀ ਰੇਲ ਵੀ ਅੱਗੇ ਆਈ ਹੈ। Oxygen express, oxygen rail ਨੇ ਸੜਕ ’ਤੇ ਚਲਣ ਵਾਲੇ oxygen tanker ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ, ਕਿਤੇ ਜ਼ਿਆਦਾ ਮਾਤਰਾ ਵਿੱਚ oxygen ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਈ ਹੈ। ਮਾਵਾਂ-ਭੈਣਾਂ ਨੂੰ ਇਹ ਸੁਣ ਕੇ ਫ਼ਖਰ ਹੋਵੇਗਾ ਕਿ ਇੱਕ oxygen express ਤਾਂ ਪੂਰੀ ਤਰ੍ਹਾਂ ਮਹਿਲਾਵਾਂ ਹੀ ਚਲਾ ਰਹੀਆਂ ਹਨ। ਦੇਸ਼ ਦੀ ਹਰ ਨਾਰੀ ਨੂੰ ਇਸ ਗੱਲ ਦਾ ਫ਼ਖਰ ਹੋਵੇਗਾ। ਏਨਾ ਹੀ ਨਹੀਂ, ਹਰ ਹਿੰਦੁਸਤਾਨੀ ਨੂੰ ਫ਼ਖਰ ਹੋਵੇਗਾ। ਮੈਂ oxygen express ਦੀ ਇੱਕ Loco-Pilot ਸ਼ਿਰਿਸ਼ਾ ਗਜਨੀ ਜੀ ਨੂੰ ‘ਮਨ ਕੀ ਬਾਤ’ ਵਿੱਚ ਸੱਦਾ ਦਿੱਤਾ ਹੈ।
ਮੋਦੀ ਜੀ – ਸ਼ਿਰਿਸ਼ਾ ਜੀ ਨਮਸਤੇ।
ਸ਼ਿਰਿਸ਼ਾ – ਨਮਸਤੇ ਸਰ, ਕਿਵੇਂ ਹੋ ਸਰ
ਮੋਦੀ ਜੀ – ਮੈਂ ਬਹੁਤ ਠੀਕ ਹਾਂ। ਸਿਰਿਸ਼ਾ ਜੀ – ਮੈਂ ਸੁਣਿਆ ਹੈ ਕਿ ਤੁਸੀਂ ਤਾਂ railway pilot ਦੇ ਰੂਪ ਵਿੱਚ ਕੰਮ ਕਰ ਰਹੇ ਹੋ ਅਤੇ ਮੈਨੂੰ ਦੱਸਿਆ ਗਿਆ ਕਿ ਤੁਹਾਡੀ ਪੂਰੀ ਮਹਿਲਾਵਾਂ ਦੀ ਟੋਲੀ ਇਹ oxygen express ਨੂੰ ਚਲਾ ਰਹੀ ਹੈ। ਸ਼ਿਰਿਸ਼ਾ ਜੀ ਤੁਸੀਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ। ਕੋਰੋਨਾ ਕਾਲ ਵਿੱਚ ਤੁਹਾਡੇ ਵਰਗੀਆਂ ਅਨੇਕਾਂ ਮਹਿਲਾਵਾਂ ਨੇ ਅੱਗੇ ਆ ਕੇ ਕੋਰੋਨਾ ਨਾਲ ਲੜਨ ਵਿੱਚ ਦੇਸ਼ ਨੂੰ ਤਾਕਤ ਦਿੱਤੀ ਹੈ। ਤੁਸੀਂ ਵੀ ਨਾਰੀ ਸ਼ਕਤੀ ਦਾ ਬਹੁਤ ਵੱਡਾ ਉਦਾਹਰਣ ਹੋ। ਲੇਕਿਨ ਦੇਸ਼ ਜਾਨਣਾ ਚਾਹੇਗਾ, ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਹਾਨੂੰ ਇਹ motivation ਕਿੱਥੋਂ ਮਿਲਦਾ ਹੈ।
ਸ਼ਿਰਿਸ਼ਾ – ਸਰ ਮੇਰਾ motivation ਮੇਰੇ father-mother ਵਿੱਚ ਹੈ ਸਰ। ਮੇਰੇ father Government employee ਹਨ ਸਰ। Actually 9 am having two elder sisters, sir. We are three members, ladies only but my father giving very encourage to work. My first sister doing government job in bank and 9 am settled in railway. My parents only encourage me.
ਮੋਦੀ ਜੀ – ਅੱਛਾ ਸ਼ਿਰਿਸ਼ਾ ਜੀ ਤੁਸੀਂ ਆਪਣੇ ਆਮ ਦਿਨਾਂ ਵਿੱਚ ਵੀ ਰੇਲਵੇ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਟ੍ਰੇਨ ਨੂੰ ਸੁਭਾਵਿਕ ਰੂਪ ਨਾਲ ਚਲਾਇਆ ਹੈ। ਲੇਕਿਨ ਜਦੋਂ ਇਹ ਇੱਕ ਪਾਸੇ oxygen ਦੀ ਏਨੀ ਮੰਗ ਅਤੇ ਜਦੋਂ ਤੁਸੀਂ oxygen ਨੂੰ ਲੈ ਕੇ ਜਾ ਰਹੇ ਹੋ ਤਾਂ ਥੋੜ੍ਹਾ ਜ਼ਿੰਮੇਵਾਰੀ ਭਰਿਆ ਕੰਮ ਹੋਵੇਗਾ, ਥੋੜ੍ਹੀਆਂ ਹੋਰ ਜ਼ਿੰਮੇਵਾਰੀਆਂ ਹੋਣਗੀਆਂ?ਆਮ goods ਨੂੰ ਲੈ ਕੇ ਜਾਣਾ ਵੱਖ ਗੱਲ ਹੈ, oxygen ਤਾਂ ਬਹੁਤ ਹੀ delicate ਵੀ ਹੁੰਦੀ ਹੈ, ਇਹ ਚੀਜ਼ਾਂ ਦਾ ਤੁਹਾਨੂੰ ਕੀ ਅਨੁਭਵ ਹੁੰਦਾ ਹੈ?
ਸ਼ਿਰਿਸ਼ਾ – ਮੈਂ happily feel ਕੀਤਾ ਇਹ ਕੰਮ ਕਰਨ ਦੇ ਲਈ। Oxygen special ਦੇਣ ਦੇ time ਵਿੱਚ ਸਭ ਕੁਝ ਵੇਖਿਆ, safety ਦੇ wise, formation wise, any leakage, Next, Indian Railway supportive ਹੈ ਸਰ। ਇਹ oxygen ਚਲਾਉਣ ਦੇ ਲਈ ਮੈਨੂੰ green path ਦਿੱਤਾ, ਇਹ ਗੱਡੀ ਚਲਾਉਣ ਦੇ ਲਈ 125 kilometres, one and a half hour ’ਚ reach ਹੋ ਗਿਆ। ਇੰਨੀ ਰੇਲਵੇ ਨੇ ਵੀ responsibility ਦਿੱਤੀ ਤੇ ਮੈਂ ਵੀ responsibility ਲਈ ਸਰ।
ਮੋਦੀ ਜੀ – ਵਾਹ… ਚਲੋ ਸ਼ਿਰਿਸ਼ਾ ਜੀ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਪਿਤਾ ਜੀ, ਮਾਤਾ ਜੀ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੇ ਤਿੰਨ ਬੇਟੀਆਂ ਨੂੰ ਇੰਨੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੂੰ ਏਨਾ ਅੱਗੇ ਵਧਾਇਆ ਅਤੇ ਇਸ ਤਰ੍ਹਾਂ ਦਾ ਹੌਂਸਲਾ ਦਿੱਤਾ ਅਤੇ ਮੈਂ ਸਮਝਦਾ ਹਾਂ ਅਜਿਹੇ ਮਾਂ-ਬਾਪ ਨੂੰ ਵੀ ਪ੍ਰਣਾਮ ਅਤੇ ਤੁਹਾਡੀਆਂ ਸਾਰੀਆਂ ਭੈਣਾਂ ਨੂੰ ਵੀ ਪ੍ਰਣਾਮ, ਜਿਨ੍ਹਾਂ ਨੇ ਇਸ ਤਰ੍ਹਾਂ ਦੇਸ਼ ਦੀ ਸੇਵਾ ਵੀ ਕੀਤੀ ਅਤੇ ਜਜ਼ਬਾ ਵੀ ਵਿਖਾਇਆ। ਬਹੁਤ-ਬਹੁਤ ਧੰਨਵਾਦ ਸ਼ਿਰਿਸ਼ਾ।
ਸ਼ਿਰਿਸ਼ਾ – ਧੰਨਵਾਦ ਸਰ Thank you Sir ਤੁਹਾਡੀਆਂ blessings ਚਾਹੀਦੀਆਂ ਸਰ ਮੈਨੂੰ।
ਮੋਦੀ ਜੀ – ਬਸ ਪ੍ਰਮਾਤਮਾ ਦਾ ਅਸ਼ੀਰਵਾਦ ਤੁਹਾਡੇ ’ਤੇ ਬਣਿਆ ਰਹੇ। ਤੁਹਾਡੇ ਮਾਤਾ-ਪਿਤਾ ਦਾ ਅਸ਼ੀਰਵਾਦ ਬਣਿਆ ਰਹੇ। ਧੰਨਵਾਦ ਜੀ।
ਸ਼ਿਰਿਸ਼ਾ – ਧੰਨਵਾਦ ਸਰ
ਸਾਥੀਓ, ਅਸੀਂ ਹੁਣੇ ਸ਼ਿਰਿਸ਼ਾ ਦੀ ਗੱਲ ਸੁਣੀ। ਉਨ੍ਹਾਂ ਦੇ ਅਨੁਭਵ ਪ੍ਰੇਰਣਾ ਵੀ ਦਿੰਦੇ ਹਨ, ਭਾਵੁਕ ਵੀ ਕਰਦੇ ਹਨ, ਅਸਲ ਵਿੱਚ ਇਹ ਲੜਾਈ ਇੰਨੀ ਵੱਡੀ ਹੈ ਕਿ ਇਸ ਵਿੱਚ ਰੇਲਵੇ ਦੇ ਹੀ ਵਾਂਗ ਸਾਡਾ ਦੇਸ਼ ਜਲ, ਥਲ, ਆਕਾਸ਼ ਤਿੰਨਾਂ ਰਸਤਿਆਂ ’ਤੇ ਕੰਮ ਕਰ ਰਿਹਾ ਹੈ। ਇੱਕ ਪਾਸੇ ਖਾਲੀ tankers ਨੂੰ Air Force ਦੇ ਜਹਾਜ਼ਾਂ ਰਾਹੀਂ oxygen plants ਤੱਕ ਪਹੁੰਚਾਉਣ ਦਾ ਕੰਮ ਹੋ ਰਿਹਾ ਹੈ, ਦੂਸਰੇ ਪਾਸੇ ਨਵੇਂ oxygen ਪਲਾਂਟਸ ਬਣਾਉਣ ਦਾ ਕੰਮ ਵੀ ਪੂਰਾ ਕੀਤਾ ਜਾ ਰਿਹਾ ਹੈ, ਨਾਲ ਹੀ ਵਿਦੇਸ਼ਾਂ ਤੋਂ ਆਕਸੀਜਨ, oxygen concentrators ਅਤੇ cryogenic tankers ਵੀ ਦੇਸ਼ ਵਿੱਚ ਲਿਆਂਦੇ ਜਾ ਰਹੇ ਹਨ। ਇਸ ਲਈ ਇਸ ਵਿੱਚ Navy ਵੀ ਲੱਗੀ, Air Force ਵੀ ਲੱਗੀ, Army ਵੀ ਲੱਗੀ ਅਤੇ DRDO ਵਰਗੀਆਂ ਸਾਡੀਆਂ ਸੰਸਥਾਵਾਂ ਵੀ ਜੁਟੀਆਂ ਹੋਈਆਂ ਹਨ। ਸਾਡੇ ਕਿੰਨੇ ਹੀ ਵਿਗਿਆਨਿਕ, Industry ਦੇ expert ਅਤੇ technicians ਵੀ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੇ ਕੰਮ ਨੂੰ ਜਾਨਣ ਦੀ, ਸਮਝਣ ਦੀ ਜਿਗਿਆਸਾ ਸਾਰੇ ਦੇਸ਼ਵਾਸੀਆਂ ਦੇ ਮਨ ਵਿੱਚ ਹੈ, ਇਸ ਲਈ ਸਾਡੇ ਨਾਲ ਸਾਡੀ Air Force ਦੇ ਗਰੁੱਪ ਕੈਪਟਨ ਪਟਨਾਇਕ ਜੀ ਜੁੜ ਰਹੇ ਹਨ।
ਮੋਦੀ ਜੀ – ਪਟਨਾਇਕ ਜੀ ਜੈ ਹਿੰਦ
Grp. Cpt. – ਸਰ, ਜੈ ਹਿੰਦ, ਸਰ ਮੈਂ ਗਰੁੱਪ ਕੈਪਟਨ ਏ. ਕੇ. ਪਟਨਾਇਕ ਹਾਂ। ਹਵਾਈ ਸੈਨਾ ਸਟੇਸ਼ਨ ਹਿੰਡਨ ਤੋਂ ਗੱਲ ਕਰ ਰਿਹਾ ਹਾਂ।
ਮੋਦੀ ਜੀ – ਪਟਨਾਇਕ ਜੀ ਕੋਰੋਨਾ ਨਾਲ ਲੜਾਈ ਦੇ ਦੌਰਾਨ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲ ਰਹੇ ਹੋ। ਦੁਨੀਆ ਭਰ ਵਿੱਚ ਜਾ ਕੇ ਟੈਂਕਰ ਲਿਆਉਣਾ, ਟੈਂਕਰ ਇੱਥੇ ਪਹੁੰਚਾਉਣਾ। ਮੈਂ ਜਾਨਣਾ ਚਾਹਾਂਗਾ ਕਿ ਇੱਕ ਫੌਜੀ ਦੇ ਤੌਰ ’ਤੇ ਇੱਕ ਵੱਖਰੀ ਤਰ੍ਹਾਂ ਦਾ ਕੰਮ ਤੁਸੀਂ ਕੀਤਾ ਹੈ, ਮਰਨ-ਮਾਰਨ ਦੇ ਲਈ ਦੌੜਨਾ ਹੁੰਦਾ ਹੈ, ਅੱਜ ਤੁਸੀਂ ਜ਼ਿੰਦਗੀ ਬਚਾਉਣ ਦੇ ਲਈ ਦੌੜ ਰਹੇ ਹੋ। ਕਿਵੇਂ ਅਨੁਭਵ ਹੋ ਰਿਹਾ ਹੈ।
Grp. Cpt. – ਸਰ ਇਸ ਸੰਕਟ ਦੇ ਸਮੇਂ ਵਿੱਚ ਸਾਡੇ ਦੇਸ਼ਵਾਸੀਆਂ ਦੀ ਮਦਦ ਕਰ ਸਕਦੇ ਹਾਂ, ਇਹ ਸਾਡੇ ਲਈ ਬਹੁਤ ਹੀ ਸੁਭਾਗ ਦੀ ਗੱਲ ਹੈ ਸਰ ਅਤੇ ਇਹ ਜੋ ਵੀ missions ਮਿਲੇ ਹਨ, ਅਸੀਂ ਬਾਖੂਬੀ ਉਨ੍ਹਾਂ ਨੂੰ ਨਿਭਾ ਰਹੇ ਹਾਂ। ਸਾਡੀਆਂ training ਅਤੇ support services ਜੋ ਹਨ, ਸਾਡੀ ਪੂਰੀ ਮਦਦ ਕਰ ਰਹੀਆਂ ਹਨ ਅਤੇ ਸਭ ਤੋਂ ਵੱਡੀ ਚੀਜ਼ ਹੈ ਸਰ, ਇਸ ਵਿੱਚ ਜੋ ਸਾਨੂੰ job satisfaction ਮਿਲ ਰਹੀ ਹੈ, ਉਹ ਬਹੁਤ ਹੀ high level ਦੀ ਹੈ। ਇਸੇ ਵਜ੍ਹਾ ਨਾਲ ਅਸੀਂ continuous operations ਕਰ ਪਾ ਰਹੇ ਹਾਂ।
ਮੋਦੀ ਜੀ – Captain, ਤੁਸੀਂ ਇਨ੍ਹਾਂ ਦਿਨਾਂ ਵਿੱਚ ਜੋ-ਜੋ ਯਤਨ ਕੀਤੇ ਹਨ ਅਤੇ ਉਹ ਵੀ ਘੱਟ ਤੋਂ ਘੱਟ ਸਮੇਂ ਵਿੱਚ ਸਭ ਕੁਝ ਕਰਨਾ ਪਿਆ ਹੈ, ਉਸ ਵਿੱਚ ਇਨ੍ਹੀਂ ਦਿਨੀਂ ਕੀ ਅਨੁਭਵ ਰਿਹਾ ਤੁਹਾਡਾ?
Grp. Cpt. – ਸਰ ਪਿਛਲੇ ਇੱਕ ਮਹੀਨੇ ਤੋਂ ਅਸੀਂ continuously oxygen tankers, Liquid oxygen containers, domestic destination ਅਤੇ International Destination, ਦੋਵਾਂ ਤੋਂ ਚੁੱਕ ਰਹੇ ਹਾਂ ਸਰ। ਲੱਗਭਗ 1600 sorties ਤੋਂ ਜ਼ਿਆਦਾ Air Force ਕਰ ਚੁੱਕੀ ਹੈ ਅਤੇ 3000 ਤੋਂ ਜ਼ਿਆਦਾ ਘੰਟੇ ਅਸੀਂ ਉੱਡ ਚੁੱਕੇ ਹਾਂ। ਲੱਗਭਗ 160 International Missions ਕਰ ਚੁੱਕੇ ਹਾਂ, ਜਿਸ ਵਜ੍ਹਾ ਨਾਲ ਅਸੀਂ ਹਰ ਜਗ੍ਹਾ ਤੋਂ oxygen tankers, ਜੋ ਪਹਿਲਾਂ ਜੇਕਰ domestic ਵਿੱਚ ਦੋ ਤੋਂ ਤਿੰਨ ਦਿਨ ਲੱਗਦੇ ਸਨ, ਅਸੀਂ ਇਸ ਨੂੰ 2 ਤੋਂ 3 ਘੰਟੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾ ਸਕਦੇ ਹਾਂ ਸਰ ਅਤੇ International Missions ਵਿੱਚ ਵੀ within 24 hours continuous round the clock operations ਕਰਕੇ, ਪੂਰੀ Air Force ਇਸ ਵਿੱਚ ਲੱਗੀ ਹੋਈ ਹੈ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਜ਼ਿਆਦਾ tankers ਲਿਆ ਸਕੀਏ ਅਤੇ ਦੇਸ਼ ਦੀ ਮਦਦ ਕਰ ਸਕੀਏ ਸਰ।
ਮੋਦੀ ਜੀ – Captain ਤੁਹਾਨੂੰ International ਵਿੱਚ ਹੁਣ ਕਿੱਥੇ-ਕਿੱਥੇ ਦੌੜਨਾ-ਭੱਜਣਾ ਪਿਆ।
Grp. Cpt. – ਸਰ short notice ’ਤੇ ਅਸੀਂ ਸਿੰਗਾਪੁਰ, ਦੁਬਈ, ਬੈਲਜੀਅਮ, ਜਰਮਨੀ ਅਤੇ UK, ਇਸ ਸਭ ਜਗ੍ਹਾ ’ਤੇ different fleets of the Indian Air Force, ਸਰ। IL-76, C-17 ਅਤੇ ਬਾਕੀ ਸਾਰੇ ਜਹਾਜ਼ ਗਏ ਸਨ ਅਤੇ C-130 ਜੋ short notice ’ਤੇ ਇਹ missions plan ਕਰਕੇ ਸਾਡੀ ਟਰੇਨਿੰਗ ਅਤੇ ਜੋਸ਼ ਦੀ ਵਜ੍ਹਾ ਨਾਲ ਅਸੀਂ timely ਇਨ੍ਹਾਂ missions ਨੂੰ complete ਕਰ ਸਕੇ ਸਰ।
ਮੋਦੀ ਜੀ – ਵੇਖੋ ਇਸ ਵਾਰੀ ਦੇਸ਼ ਫ਼ਖਰ ਅਨੁਭਵ ਕਰਦਾ ਹੈ ਕਿ ਜਲ ਹੋਵੇ, ਥਲ ਹੋਵੇ, ਆਕਾਸ਼ ਹੋਵੇ, ਸਾਡੇ ਸਾਰੇ ਜਵਾਨ ਇਸ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਲੱਗੇ ਹਨ ਅਤੇ Captain ਤੁਸੀਂ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ, ਮੈਂ ਤੁਹਾਨੂੰ ਵੀ ਬਹੁਤ ਵਧਾਈ ਦਿੰਦਾ ਹਾਂ।
Grp. Cpt. – ਸਰ Thank You so much ਸਰ। ਅਸੀਂ ਆਪਣੀ ਪੂਰੀ ਕੋਸ਼ਿਸ਼ ਵਿੱਚ ਜੀਅ-ਜਾਨ ਨਾਲ ਲੱਗੇ ਹੋਏ ਹਾਂ ਅਤੇ ਮੇਰੀ ਬੇਟੀ ਵੀ ਮੇਰੇ ਨਾਲ ਹੈ ਸਰ ਅਦਿਤੀ।
ਮੋਦੀ ਜੀ – ਅਰੇ ਵਾਹ,
ਅਦਿਤੀ – ਨਮਸਤੇ ਮੋਦੀ ਜੀ,
ਮੋਦੀ ਜੀ – ਨਮਸਤੇ ਬੇਟੀ ਨਮਸਤੇ। ਅਦਿਤੀ ਤੂੰ ਕਿੰਨੇ ਸਾਲ ਦੀ ਹੈਂ?
ਅਦਿਤੀ – ਮੈਂ 12 ਸਾਲ ਦੀ ਹਾਂ ਅਤੇ 8ਵੀਂ ਕਲਾਸ ਵਿੱਚ ਪੜ੍ਹਦੀ ਹਾਂ।
ਮੋਦੀ ਜੀ – ਤਾਂ ਜਦ ਤੁਹਾਡੇ ਪਿਤਾ ਜੀ ਬਾਹਰ ਜਾਂਦੇ ਹਨ, uniform ਵਿੱਚ ਰਹਿੰਦੇ ਹਨ?
ਅਦਿਤੀ – ਹਾਂ, ਉਨ੍ਹਾਂ ਦੇ ਲਈ ਮੈਨੂੰ ਬਹੁਤ proud ਹੁੰਦਾ ਹੈ, ਬਹੁਤ ਫ਼ਖਰ ਮਹਿਸੂਸ ਹੁੰਦਾ ਹੈ ਕਿ ਉਹ ਏਨਾ ਸਾਰਾ ਮਹੱਤਵਪੂਰਣ ਕੰਮ ਕਰ ਰਹੇ ਹਨ ਜੋ ਸਾਰੇ ਕੋਰੋਨਾ ਪੀੜ੍ਹਤ ਲੋਕ ਹਨ, ਉਨ੍ਹਾਂ ਦੀ ਇੰਨੀ ਜ਼ਿਆਦਾ ਮਦਦ ਕਰ ਰਹੇ ਹਨ ਅਤੇ ਇੰਨੇ ਸਾਰੇ ਦੇਸ਼ਾਂ ਤੋਂ oxygen tankers ਲਿਆ ਰਹੇ ਹਨ, containers ਲਿਆ ਰਹੇ ਹਨ।
ਮੋਦੀ ਜੀ – ਲੇਕਿਨ ਬੇਟੀ ਤਾਂ ਪਾਪਾ ਨੂੰ ਬਹੁਤ miss ਕਰਦੀ ਹੈਂ ਨਾ?
ਅਦਿਤੀ – ਹਾਂ ਮੈਂ ਬਹੁਤ miss ਕਰਦੀ ਹਾਂ, ਉਨ੍ਹਾਂ ਨੂੰ। ਉਹ ਅੱਜ-ਕੱਲ੍ਹ ਜ਼ਿਆਦਾ ਘਰ ਵਿੱਚ ਰਹਿ ਵੀ ਨਹੀਂ ਪਾ ਰਹੇ ਹਨ, ਕਿਉਂਕਿ ਕਿ ਇੰਨੇ ਸਾਰੇ International flights ਵਿੱਚ ਜਾ ਰਹੇ ਹਨ ਅਤੇ containers ਤੇ tankers ਉਨ੍ਹਾਂ ਦੇ production plants ਤੱਕ ਪਹੁੰਚਾ ਰਹੇ ਹਨ ਤਾਂ ਕਿ ਜੋ ਕੋਰੋਨਾ ਪੀੜ੍ਹਤ ਲੋਕ ਹਨ, ਉਨ੍ਹਾਂ ਨੂੰ timely oxygen ਮਿਲ ਸਕੇ ਅਤੇ ਉਨ੍ਹਾਂ ਦੀ ਜਾਨ ਬਚ ਸਕੇ।
ਮੋਦੀ ਜੀ – ਤਾਂ ਬੇਟਾ ਇਹ ਜੋ oxygen ਦੇ ਕਾਰਨ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਤਾਂ ਹੁਣ ਘਰ-ਘਰ ਵਿੱਚ ਲੋਕਾਂ ਨੂੰ ਪਤਾ ਚੱਲਿਆ ਹੈ।
ਅਦਿਤੀ – ਹਾਂ
ਮੋਦੀ ਜੀ – ਜਦੋਂ ਤੁਹਾਡੇ friend circle ਅਤੇ ਤੁਹਾਡੇ ਸਾਥੀ students ਨੂੰ ਪਤਾ ਲੱਗਦਾ ਹੋਵੇਗਾ ਕਿ ਤੁਹਾਡੇ ਪਿਤਾ ਜੀ oxygen ਦੀ ਸੇਵਾ ਵਿੱਚ ਲੱਗੇ ਹਨ ਤਾਂ ਤੁਹਾਡੇ ਪ੍ਰਤੀ ਵੀ ਬੜੇ ਆਦਰ ਨਾਲ ਵੇਖਦੇ ਹੋਣਗੇ ਉਹ ਲੋਕ।
ਅਦਿਤੀ – ਹਾਂ ਮੇਰਾ ਸਾਰੇ friends ਵੀ ਕਹਿੰਦੇ ਹਨ ਕਿ ਤੇਰੇ ਪਾਪਾ ਇੰਨਾ ਜ਼ਿਆਦਾ important ਕੰਮ ਕਰ ਰਹੇ ਹਨ ਅਤੇ ਤੈਨੂੰ ਵੀ ਬਹੁਤ proud ਹੁੰਦਾ ਹੋਵੇਗਾ ਅਤੇ ਉਦੋਂ ਮੈਨੂੰ ਏਨਾ ਜ਼ਿਆਦਾ ਫ਼ਖਰ ਅਨੁਭਵ ਹੁੰਦਾ ਹੈ ਅਤੇ ਮੇਰੀ ਜੋ ਸਾਰੀ family ਹੈ, ਮੇਰੇ ਨਾਨਾ-ਨਾਨੀ, ਦਾਦੀ ਸਾਰੇ ਲੋਕ ਹੀ ਪਾਪਾ ਦੇ ਲਈ ਬਹੁਤ proud ਹਨ। ਮੇਰੀ ਮੰਮੀ ਅਤੇ ਉਹ ਲੋਕ ਵੀ doctors ਹਨ, ਉਹ ਲੋਕ ਵੀ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਸਾਰੀ Armed Forces ਮੇਰੇ ਪਾਪਾ ਦੇ ਸਾਰੇ squadron ਦੇ uncles ਅਤੇ ਸਾਰੀਆਂ ਜੋ forces ਹਨ, ਸਾਰੇ ਲੋਕ, ਸਾਰੀ ਸੈਨਾ ਬਹੁਤ ਕੰਮ ਕਰ ਰਹੀ ਹੈ ਅਤੇ ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਲੋਕ ਕੋਰੋਨਾ ਨਾਲ ਇਹ ਲੜਾਈ ਜ਼ਰੂਰ ਜਿੱਤਾਂਗੇ।
ਮੋਦੀ ਜੀ – ਸਾਡੇ ਇੱਥੇ ਕਹਿੰਦੇ ਹਨ ਕਿ ਬੇਟੀ ਜਦੋਂ ਬੋਲਦੀ ਹੈ ਨਾ ਤਾਂ ਉਸ ਦੇ ਸ਼ਬਦਾਂ ਵਿੱਚ ਸਰਸਵਤੀ ਬਿਰਾਜਮਾਨ ਹੁੰਦੀ ਹੈ ਅਤੇ ਜਦੋਂ ਅਦਿਤਿ ਬੋਲ ਰਹੀ ਹੈ ਕਿ ਅਸੀਂ ਜ਼ਰੂਰ ਜਿੱਤਾਂਗੇ ਤਾਂ ਇੱਕ ਤਰ੍ਹਾਂ ਨਾਲ ਇਹ ਈਸ਼ਵਰ ਦੀ ਬਾਣੀ ਬਣ ਜਾਂਦੀ ਹੈ। ਅੱਛਾ ਅਦਿਤਿ ਹੁਣ ਤਾਂ online ਪੜ੍ਹਦੀ ਹੋਵੇਂਗੀ?
ਅਦਿਤੀ- ਹੁਣ ਤਾਂ ਸਾਡੇ ਸਾਰੇ online classes ਚਲ ਰਹੇ ਹਨ ਅਤੇ ਹੁਣ ਅਸੀਂ ਲੋਕ ਘਰ ਵਿੱਚ ਵੀ ਸਾਰੇ full precautions ਲੈ ਰਹੇ ਹਾਂ ਅਤੇ ਕਿਤੇ ਜੇਕਰ ਬਾਹਰ ਜਾਣਾ ਹੈ ਤਾਂ ਫਿਰ double mask ਪਹਿਨ ਕੇ ਅਤੇ ਸਭ ਕੁਝ ਸਾਰੇ precautions ਅਤੇ personal hygiene maintain ਕਰ ਰਹੇ ਹਾਂ, ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਾਂ।
ਮੋਦੀ ਜੀ – ਅੱਛਾ ਬੇਟੀ, ਤੇਰੀਆਂ ਕੀ hobbies ਹਨ, ਕੀ ਪਸੰਦ ਹੈ?
ਅਦਿਤੀ – ਮੇਰੀਆਂ hobbies ਹਨ ਕਿ ਮੈਂ swimming ਅਤੇ basketball ਖੇਡਦੀ ਹਾਂ ਪਰ ਹੁਣ ਤਾਂ ਉਹ ਥੋੜ੍ਹਾ ਬੰਦ ਹੋ ਗਿਆ ਹੈ ਅਤੇ ਇਸ lockdown ਅਤੇ corona virus ਦੇ ਦੌਰਾਨ ਮੈਂ baking ਅਤੇ cooking ਦਾ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਹੈ ਅਤੇ ਮੈਂ ਹੁਣ ਸਾਰੀ baking ਅਤੇ cooking ਕਰਕੇ, ਜਦੋਂ ਪਾਪਾ ਇੰਨਾ ਸਾਰਾ ਕੰਮ ਕਰਕੇ ਆਉਂਦੇ ਹਨ ਤਾਂ ਮੈਂ ਉਨ੍ਹਾਂ ਦੇ ਲਈ cookies ਅਤੇ cake ਬਣਾਉਂਦੀ ਹਾਂ।
ਮੋਦੀ ਜੀ – ਵਾਹ… ਵਾਹ… ਵਾਹ… ਚਲੋ ਬੇਟਾ ਬਹੁਤ ਦਿਨਾਂ ਦੇ ਬਾਅਦ ਤੈਨੂੰ ਪਾਪਾ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਬਹੁਤ ਚੰਗਾ ਲੱਗਿਆ ਅਤੇ captain ਤੁਹਾਨੂੰ ਵੀ ਮੈਂ ਬਹੁਤ ਵਧਾਈ ਦਿੰਦਾ ਹਾਂ, ਲੇਕਿਨ ਜਦੋਂ ਮੈਂ captain ਨੂੰ ਵਧਾਈ ਦਿੰਦਾ ਹਾਂ, ਮਤਲਬ ਸਿਰਫ ਤੁਹਾਨੂੰ ਹੀ ਨਹੀਂ, ਸਾਰੀ ਸਾਡੀ Forces ਜਲ, ਥਲ, ਆਕਾਸ਼ ਜਿਸ ਤਰ੍ਹਾਂ ਨਾਲ ਜੁਟੇ ਹੋਏ ਹਨ, ਮੈਂ ਸਾਰਿਆਂ ਨੂੰ salute ਕਰਦਾ ਹਾਂ। ਧੰਨਵਾਦ – ਭਾਈ।
Grp. Cpt. – Thank You Sir
ਸਾਥੀਓ, ਸਾਡੇ ਇਨ੍ਹਾਂ ਜਵਾਨਾਂ ਨੇ, ਇਨ੍ਹਾਂ Warriors ਨੇ ਜੋ ਕੰਮ ਕੀਤਾ ਹੈ, ਇਸ ਦੇ ਲਈ ਦੇਸ਼ ਇਨ੍ਹਾਂ ਨੂੰ salute ਕਰਦਾ ਹੈ। ਇਸੇ ਤਰ੍ਹਾਂ ਲੱਖਾਂ ਲੋਕ ਦਿਨ-ਰਾਤ ਜੁਟੇ ਹੋਏ ਹਨ ਜੋ ਕੰਮ ਉਹ ਕਰ ਰਹੇ ਹਨ, ਉਹ ਇਨ੍ਹਾਂ ਦੇ routine ਕੰਮ ਦਾ ਹਿੱਸਾ ਨਹੀਂ ਹੈ। ਇਸ ਤਰ੍ਹਾਂ ਦੀ ਆਫ਼ਤ ਤਾਂ ਦੁਨੀਆ ’ਤੇ 100 ਸਾਲਾਂ ਬਾਅਦ ਆਈ ਹੈ, ਇੱਕ ਸਦੀ ਦੇ ਬਾਅਦ ਇੰਨਾ ਵੱਡਾ ਸੰਕਟ। ਇਸ ਲਈ ਇਸ ਤਰ੍ਹਾਂ ਦੇ ਕੰਮ ਦਾ ਕਿਸੇ ਦੇ ਕੋਲ ਕੋਈ ਤਜ਼ਰਬਾ ਨਹੀਂ ਸੀ। ਇਸ ਦੇ ਪਿੱਛੇ ਦੇਸ਼ ਸੇਵਾ ਦਾ ਜਜ਼ਬਾ ਹੈ ਅਤੇ ਇੱਕ ਸੰਕਲਪ ਸ਼ਕਤੀ ਹੈ। ਇਸੇ ਕਰਕੇ ਦੇਸ਼ ਨੇ ਉਹ ਕੰਮ ਕੀਤਾ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਦਿਨਾਂ ਵਿੱਚ ਸਾਡੇ ਇੱਥੇ ਇੱਕ ਦਿਨ ਵਿੱਚ 900 Metric ਟਨ Liquid medical oxygen ਦਾ production ਹੁੰਦਾ ਸੀ। ਹੁਣ ਇਹ 10 ਗੁਣਾਂ ਤੋਂ ਵੀ ਜ਼ਿਆਦਾ ਵਧ ਕੇ ਲੱਗਭਗ 9500 Metric ਟਨ ਹਰ ਰੋਜ਼ ਉਤਪਾਦਨ ਹੋ ਰਿਹਾ ਹੈ। ਇਸ oxygen ਨੂੰ ਸਾਡੇ warriors ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਤੱਕ ਪਹੁੰਚਾ ਰਹੇ ਹਨ।
ਮੇਰੇ ਪਿਆਰੇ ਦੇਸ਼ਵਾਸੀਓ, ਆਕਸੀਜਨ ਪਹੁੰਚਾਉਣ ਦੇ ਲਈ ਦੇਸ਼ ਵਿੱਚ ਇੰਨੇ ਯਤਨ ਹੋਏ, ਇੰਨੇ ਲੋਕ ਜੁਟੇ, ਇੱਕ ਨਾਗਰਿਕ ਦੇ ਤੌਰ ’ਤੇ ਇਹ ਸਾਰੇ ਕੰਮ ਪ੍ਰੇਰਣਾ ਦਿੰਦੇ ਹਨ। ਇੱਕ ਟੀਮ ਬਣ ਕੇ ਹਰ ਕਿਸੇ ਨੇ ਆਪਣਾ ਫ਼ਰਜ਼ ਨਿਭਾਇਆ ਹੈ। ਮੈਨੂੰ ਬੈਂਗਲੂਰੂ ਤੋਂ ਉਰਮਿਲਾ ਜੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ Lab technician ਹਨ ਅਤੇ ਇਹ ਵੀ ਦੱਸਿਆ ਹੈ ਕਿ ਕਿਵੇਂ ਇੰਨੀਆਂ ਚੁਣੌਤੀਆਂ ਦੇ ਵਿਚਕਾਰ ਉਹ ਲਗਾਤਾਰ testing ਦਾ ਕੰਮ ਕਰਦੇ ਰਹੇ ਹਨ।
ਸਾਥੀਓ ਕੋਰੋਨਾ ਦੀ ਸ਼ੁਰੂਆਤ ਵਿੱਚ ਸਿਰਫ ਇੱਕ ਹੀ testing lab ਸੀ, ਲੇਕਿਨ ਅੱਜ ਢਾਈ ਹਜ਼ਾਰ ਤੋਂ ਜ਼ਿਆਦਾ Labs ਕੰਮ ਕਰ ਰਹੀਆਂ ਹਨ। ਸ਼ੁਰੂ ਵਿੱਚ ਕੁਝ ਸੌ test ਇੱਕ ਦਿਨ ਵਿੱਚ ਹੋ ਜਾਂਦੇ ਸਨ, ਹੁਣ 20 ਲੱਖ ਤੋਂ ਜ਼ਿਆਦਾ test ਇੱਕ ਦਿਨ ਵਿੱਚ ਹੋ ਜਾਂਦੇ ਹਨ। ਹੁਣ ਤੱਕ ਦੇਸ਼ ਵਿੱਚ 33 ਕਰੋੜ ਤੋਂ ਜ਼ਿਆਦਾ Sample ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਏਨਾ ਵੱਡਾ ਕੰਮ ਇਨ੍ਹਾਂ ਸਾਥੀਆਂ ਦੀ ਵਜ੍ਹਾ ਨਾਲ ਹੀ ਸੰਭਵ ਹੋ ਰਿਹਾ ਹੈ। ਕਿੰਨੇ ਹੀ Frontline workers, sample collection ਦੇ ਕੰਮ ਵਿੱਚ ਲੱਗੇ ਹੋਏ ਹਨ। ਸੰਕ੍ਰਮਿਤ ਮਰੀਜ਼ਾਂ ਦੇ ਵਿੱਚ ਜਾਣਾ, ਉਨ੍ਹਾਂ ਦਾ sample ਲੈਣਾ ਇਹ ਕਿੰਨੀ ਸੇਵਾ ਦਾ ਕੰਮ ਹੈ। ਆਪਣੇ ਬਚਾਓ ਦੇ ਲਈ ਇਨ੍ਹਾਂ ਸਾਥੀਆਂ ਨੂੰ ਇੰਨੀ ਗਰਮੀ ਵਿੱਚ ਵੀ ਲਗਾਤਾਰ PPE Kit ਪਾ ਕੇ ਹੀ ਰਹਿਣਾ ਪੈਂਦਾ ਹੈ। ਇਸ ਤੋਂ ਬਾਅਦ ਇਹ sample lab ਵਿੱਚ ਪਹੁੰਚਦਾ ਹੈ, ਇਸ ਲਈ ਜਦੋਂ ਮੈਂ ਤੁਹਾਡੇ ਸਾਰਿਆਂ ਦੇ ਸੁਝਾਅ ਅਤੇ ਸਵਾਲ ਪੜ੍ਹ ਰਿਹਾ ਸੀ ਤਾਂ ਮੈਂ ਤੈਅ ਕੀਤਾ ਕਿ ਸਾਡੇ ਇਨ੍ਹਾਂ ਸਾਥੀਆਂ ਦੀ ਵੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ, ਉਨ੍ਹਾਂ ਦੇ ਅਨੁਭਵਾਂ ਨਾਲ ਸਾਨੂੰ ਵੀ ਬਹੁਤ ਕੁਝ ਜਾਨਣ ਨੂੰ ਮਿਲੇਗਾ। ਆਓ, ਦਿੱਲੀ ਵਿੱਚ ਇੱਕ lab technician ਦੇ ਤੌਰ ’ਤੇ ਕੰਮ ਕਰਨ ਵਾਲੇ ਸਾਡੇ ਸਾਥੀ ਪ੍ਰਕਾਸ਼ ਕਾਂਡਪਾਲ ਜੀ ਨਾਲ ਗੱਲ ਕਰਦੇ ਹਾਂ।
ਮੋਦੀ ਜੀ – ਪ੍ਰਕਾਸ਼ ਜੀ ਨਮਸਕਾਰ
ਪ੍ਰਕਾਸ਼ ਜੀ – ਨਮਸਕਾਰ ਆਦਰਯੋਗ ਪ੍ਰਧਾਨ ਮੰਤਰੀ ਜੀ
ਮੋਦੀ ਜੀ – ਪ੍ਰਕਾਸ਼ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ‘ਮਨ ਕੀ ਬਾਤ’ ਦੇ ਸਾਡੇ ਸਾਰੇ ਸਰੋਤਿਆਂ ਨੂੰ ਆਪਣੇ ਬਾਰੇ ਦੱਸੋ, ਤੁਸੀਂ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਅਤੇ ਕੋਰੋਨਾ ਦੇ ਸਮੇਂ ਤੁਹਾਡਾ ਕੀ ਅਨੁਭਵ ਰਿਹਾ, ਕਿਉਂਕਿ ਦੇਸ਼ ਦੇ ਲੋਕਾਂ ਨੂੰ ਤੁਹਾਡੇ ਵਰਗੇ ਲੋਕ ਨਾ ਇਸ ਤਰ੍ਹਾਂ ਨਾਲ ਟੀ. ਵੀ. ’ਤੇ ਦਿਖਦੇ ਹਨ ਨਾ ਅਖਬਾਰ ਵਿੱਚ ਦਿਸਦੇ ਹਨ। ਫਿਰ ਵੀ ਇੱਕ ਰਿਸ਼ੀ ਦੇ ਵਾਂਗ ਲੈਬ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਤਾਂ ਮੈਂ ਚਾਹਾਂਗਾ ਕਿ ਤੁਸੀਂ ਜਦੋਂ ਦੱਸੋਗੇ ਤਾਂ ਦੇਸ਼ਵਾਸੀਆਂ ਨੂੰ ਵੀ ਜਾਣਕਾਰੀ ਮਿਲੇਗੀ ਕਿ ਦੇਸ਼ ਵਿੱਚ ਕੰਮ ਕਿਵੇਂ ਹੋ ਰਿਹਾ ਹੈ।
ਪ੍ਰਕਾਸ਼ ਜੀ – ਮੈਂ ਦਿੱਲੀ ਸਰਕਾਰ ਦੇ ਸਵੈ-ਸ਼ਾਸਿਤ ਸੰਸਥਾਨ Institute of Liver and Biliary Sciences ਨਾਮ ਦੇ ਹਸਪਤਾਲ ਵਿੱਚ ਪਿਛਲੇ 10 ਸਾਲਾਂ ਤੋਂ lab technician ਦੇ ਰੂਪ ਵਿੱਚ ਕੰਮ ਕਰ ਰਿਹਾ ਹਾਂ। ਮੇਰਾ ਸਿਹਤ ਖੇਤਰ ਦਾ ਅਨੁਭਵ 22 ਸਾਲਾਂ ਦਾ ਹੈ। ILBS ਤੋਂ ਪਹਿਲਾਂ ਵੀ ਮੈਂ ਦਿੱਲੀ ਦੇ ਅਪੋਲੋ ਹਸਪਤਾਲ, ਰਾਜੀਵ ਗਾਂਧੀ ਕੈਂਸਰ ਹਸਪਤਾਲ, Rotary Blood Bank ਵਰਗੇ ਵਕਾਰੀ ਸੰਸਥਾਨਾਂ ਵਿੱਚ ਕੰਮ ਕਰ ਚੁੱਕਾ ਹਾਂ। ਸਰ ਹਾਲਾਂਕਿ ਸਾਰੀ ਜਗ੍ਹਾ ਮੈਂ ਰਕਤਕੋਸ਼ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਪ੍ਰੰਤੂ ਪਿਛਲੇ ਸਾਲ 1 ਅਪ੍ਰੈਲ 2020 ਤੋਂ ਮੈਂ ILBS ਦੇ Virology Department ਦੇ ਅਧੀਨ Covid testing lab ਵਿੱਚ ਕੰਮ ਕਰ ਰਿਹਾ ਹਾਂ। ਬੇਸ਼ੱਕ ਕੋਵਿਡ ਮਹਾਮਾਰੀ ਵਿੱਚ ਸਿਹਤ ਅਤੇ ਸਿਹਤ ਸਬੰਧੀ ਸਾਰੇ ਸਾਧਨਾਂ-ਸੰਸਾਧਨਾਂ ’ਤੇ ਬਹੁਤ ਜ਼ਿਆਦਾ ਦਬਾਅ ਪਿਆ ਪਰ ਮੈਂ ਇਸ ਸੰਘਰਸ਼ ਦੇ ਦੌਰ ਨੂੰ ਨਿਜੀ ਤੌਰ ’ਤੇ ਇਸ ਵਿੱਚ ਅਜਿਹਾ ਮੌਕਾ ਮੰਨਦਾ ਹਾਂ, ਜਦੋਂ ਰਾਸ਼ਟਰ, ਮਨੁੱਖਤਾ, ਸਮਾਜ ਸਾਡੇ ਤੋਂ ਜ਼ਿਆਦਾ ਜ਼ਿੰਮੇਵਾਰੀ, ਸਹਿਯੋਗ, ਸਾਡੇ ਤੋਂ ਜ਼ਿਆਦਾ ਸਮਰੱਥਾ ਅਤੇ ਸਾਡੇ ਤੋਂ ਜ਼ਿਆਦਾ ਯੋਗਤਾ ਅਤੇ ਪ੍ਰਦਰਸ਼ਨ ਦੀ ਉਮੀਦ ਕਰਦਾ ਹੈ ਅਤੇ ਆਸ ਕਰਦਾ ਹੈ ਅਤੇ ਸਰ ਜਦੋਂ ਅਸੀਂ ਰਾਸ਼ਟਰ ਦੀ, ਮਨੁੱਖਤਾ ਦੀ, ਸਮਾਜ ਦੀ ਉਮੀਦ ਅਤੇ ਆਸ ਦੇ ਅਨੁਸਾਰ ਆਪਣੇ ਪੱਧਰ ’ਤੇ ਜੋ ਕਿ ਇੱਕ ਬੂੰਦ ਦੇ ਬਰਾਬਰ ਹੈ, ਅਸੀਂ ਉਸ ’ਤੇ ਕੰਮ ਕਰਦੇ ਹਾਂ, ਖ਼ਰਾ ਉਤਰਦੇ ਹਾਂ ਤਾਂ ਇੱਕ ਮਾਣ ਦਾ ਅਹਿਸਾਸ ਹੁੰਦਾ ਹੈ। ਕਦੀ ਜਦੋਂ ਸਾਡੇ ਘਰ ਵਾਲੇ ਵੀ ਸ਼ੰਕਾ ਕਰਦੇ ਹਨ ਜਾਂ ਥੋੜ੍ਹਾ ਉਨ੍ਹਾਂ ਨੂੰ ਡਰ ਲੱਗਦਾ ਹੈ ਤਾਂ ਅਜਿਹੇ ਮੌਕੇ ’ਤੇ ਉਨ੍ਹਾਂ ਨੂੰ ਯਾਦ ਕਰਵਾਉਂਦਾ ਹਾਂ ਸਾਡੇ ਦੇਸ਼ ਦੇ ਜਵਾਨ ਜੋ ਕਿ ਸਦਾ ਹੀ ਪਰਿਵਾਰ ਤੋਂ ਦੂਰ ਸਰਹੱਦਾਂ ’ਤੇ ਔਖੀਆਂ ਅਤੇ ਅਸਾਧਾਰਣ ਪਰਿਸਥਿਤੀਆਂ ਵਿੱਚ ਦੇਸ਼ ਦੀ ਰੱਖਿਆ ਕਰ ਰਹੇ ਹਨ, ਉਨ੍ਹਾਂ ਦੀ ਤੁਲਨਾ ਵਿੱਚ ਤਾਂ ਸਾਡਾ ਜੋਖ਼ਮ ਘੱਟ ਹੈ, ਬਹੁਤ ਘੱਟ ਹੈ ਤਾਂ ਉਹ ਵੀ ਇਸ ਚੀਜ਼ ਨੂੰ ਸਮਝਦੇ ਹਨ ਅਤੇ ਮੇਰੇ ਨਾਲ ਇਸ ਤਰ੍ਹਾਂ ਉਹ ਵੀ ਸਹਿਯੋਗ ਕਰਦੇ ਹਨ ਅਤੇ ਉਹ ਵੀ ਇਸ ਆਫ਼ਤ ਵਿੱਚ ਸਮਾਨ ਰੂਪ ਨਾਲ ਜੋ ਵੀ ਸਹਿਯੋਗ ਹੈ, ਉਸ ਵਿੱਚ ਆਪਣੀ ਹਿੱਸੇਦਾਰੀ ਨਿਭਾਉਂਦੇ ਹਨ।
ਮੋਦੀ ਜੀ – ਪ੍ਰਕਾਸ਼ ਜੀ ਇੱਕ ਪਾਸੇ ਸਰਕਾਰ ਸਭ ਨੂੰ ਕਹਿ ਰਹੀ ਹੈ ਕਿ ਦੂਰੀ ਰੱਖੋ। ਦੂਰੀ ਰੱਖੋ। ਕੋਰੋਨਾ ਵਿੱਚ ਇੱਕ-ਦੂਸਰੇ ਤੋਂ ਦੂਰ ਰਹੋ ਅਤੇ ਤੁਹਾਨੂੰ ਤਾਂ ਸਾਹਮਣੇ ਹੋ ਕੇ ਕੋਰੋਨਾ ਦੇ ਜੀਵਾਣੂਆਂ ਦੇ ਵਿੱਚ ਰਹਿਣਾ ਵੀ ਪੈਂਦਾ ਹੈ, ਸਾਹਮਣਿਓਂ ਲੰਘਣਾ ਪੈਂਦਾ ਹੈ ਤਾਂ ਇਹ ਆਪਣੇ ਆਪ ਵਿੱਚ ਇੱਕ ਜ਼ਿੰਦਗੀ ਨੂੰ ਸੰਕਟ ਵਿੱਚ ਪਾਉਣ ਵਾਲਾ ਮਾਮਲਾ ਰਹਿੰਦਾ ਹੈ ਤਾਂ ਪਰਿਵਾਰ ਨੂੰ ਚਿੰਤਾ ਹੋਣਾ ਬਹੁਤ ਸੁਭਾਵਿਕ ਹੈ। ਲੇਕਿਨ ਫਿਰ ਵੀ ਇਹ lab technician ਦਾ ਕੰਮ ਆਮ ਸਥਿਤੀਆਂ ਵਿੱਚੋਂ ਇੱਕ ਹੈ ਅਤੇ ਇਹੀ pandemic ਸਥਿਤੀ ਵਿੱਚ ਦੂਸਰਾ ਹੈ ਅਤੇ ਜੋ ਤੁਸੀਂ ਕਰ ਰਹੇ ਹੋ ਤਾਂ ਕੰਮ ਦੇ ਘੰਟੇ ਵੀ ਬਹੁਤ ਵਧਗਏ ਹੋਣਗੇ। ਰਾਤ-ਰਾਤ lab ਵਿੱਚ ਕੱਟਣੀ ਪੈਂਦੀ ਹੋਵੇਗੀ, ਕਿਉਂਕਿ ਇੰਨੇ ਕਰੋੜਾਂ ਲੋਕਾਂ ਦਾ testing ਹੋ ਰਿਹਾ ਹੈ ਤਾਂ ਬੋਝ ਵੀ ਵਧਿਆ ਹੋਵੇਗਾ। ਲੇਕਿਨ ਤੁਹਾਡੀ ਸੁਰੱਖਿਆ ਦੇ ਲਈ ਵੀ ਇਹ ਸਾਵਧਾਨੀ ਰੱਖਦੇ ਹਨ ਕਿ ਨਹੀਂ ਰੱਖਦੇ।
ਪ੍ਰਕਾਸ਼ ਜੀ – ਬਿਲਕੁਲ ਰੱਖਦੇ ਹਨ ਸਰ, ਸਾਡੀ ILBS ਦੀ ਜੋ lab ਹੈ, ਇਹ WHO ਤੋਂ ਮਾਨਤਾ ਪ੍ਰਾਪਤ ਹੈ ਤਾਂ ਜੋ ਸਾਰੇ protocol ਹਨ, ਉਹ international standards ਦੇ ਹਨ। ਅਸੀਂ ਤਿੰਨ ਪੱਧਰੀ ਜੋ ਸਾਡੀ ਪੁਸ਼ਾਕ ਹੈ, ਉਸ ਵਿੱਚ ਅਸੀਂ ਜਾਂਦੇ ਹਾਂ lab ਵਿੱਚ ਅਤੇ ਉਸੇ ਵਿੱਚ ਕੰਮ ਕਰਦੇ ਹਾਂ ਅਤੇ ਉਸ ਦਾ ਪੂਰਾ discarding ਦਾ labelling ਦਾ ਅਤੇ ਉਨ੍ਹਾਂ ਨੂੰ testing ਦਾ ਇੱਕ ਪੂਰਾ protocol ਹੈ ਤਾਂ ਉਸ protocol ਦੇ ਤਹਿਤ ਕੰਮ ਕਰਦੇ ਹਾਂ ਤਾਂ ਸਰ ਇਹ ਵੀ ਪ੍ਰਮਾਤਮਾ ਦੀ ਕਿਰਪਾ ਹੈ ਕਿ ਮੇਰਾ ਪਰਿਵਾਰ ਅਤੇ ਮੇਰੇ ਜਾਨਣ ਵਾਲੇ ਜ਼ਿਆਦਾਤਰ ਜੋ ਹੁਣ ਤੱਕ ਇਸ ਲਾਗ ਤੋਂ ਬਚੇ ਹੋਏ ਹਨ ਤਾਂ ਇੱਕ ਚੀਜ਼ ਹੈ ਕਿ ਜੇਕਰ ਤੁਸੀਂ ਸਾਵਧਾਨੀ ਰੱਖਦੇ ਹੋ ਅਤੇ ਸੰਜਮ ਵਰਤਦੇ ਹੋ ਤਾਂ ਤੁਸੀਂ ਥੋੜ੍ਹਾ-ਬਹੁਤ ਉਸ ਤੋਂ ਬਚੇ ਰਹਿ ਸਕਦੇ ਹੋ।
ਮੋਦੀ ਜੀ – ਪ੍ਰਕਾਸ਼ ਜੀ ਤੁਹਾਡੇ ਵਰਗੇ ਹਜ਼ਾਰਾਂ ਲੋਕ ਪਿਛਲੇ ਇੱਕ ਸਾਲ ਤੋਂ lab ਵਿੱਚ ਬੈਠੇ ਹਨ ਅਤੇ ਇੰਨੀ ਜ਼ਹਿਮਤ ਕਰ ਰਹੇ ਹਨ। ਇੰਨੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ, ਜੋ ਦੇਸ਼ ਅੱਜ ਜਾਣ ਰਿਹਾ ਹੈ। ਲੇਕਿਨ ਪ੍ਰਕਾਸ਼ ਜੀ ਮੈਂ ਤੁਹਾਡੇ ਮਾਧਿਅਮ ਨਾਲ ਤੁਹਾਡੀ ਬਿਰਾਦਰੀ ਦੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਦੇਸ਼ਵਾਸੀਆਂ ਦੇ ਵੱਲੋਂ ਧੰਨਵਾਦ ਕਰਦਾ ਹਾਂ ਅਤੇ ਤੁਸੀਂ ਤੰਦਰੁਸਤ ਰਹੋ, ਤੁਹਾਡਾ ਪਰਿਵਾਰ ਤੰਦਰੁਸਤ ਰਹੇ, ਮੇਰੀਆਂ ਬਹੁਤ ਸ਼ੁਭਕਾਮਨਾਵਾਂ ਹਨ।
ਪ੍ਰਕਾਸ਼ ਜੀ – ਬਹੁਤ ਧੰਨਵਾਦ ਪ੍ਰਧਾਨ ਮੰਤਰੀ ਜੀ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ ਕਿ ਤੁਸੀਂ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ।
ਮੋਦੀ ਜੀ – ਧੰਨਵਾਦ ਭਾਈ
ਸਾਥੀਓ, ਇੱਕ ਤਰ੍ਹਾਂ ਨਾਲ ਗੱਲ ਤਾਂ ਮੈਂ ਪ੍ਰਕਾਸ਼ ਭਾਈ ਜੀ ਨਾਲ ਕੀਤੀ ਹੈ, ਲੇਕਿਨ ਉਨ੍ਹਾਂ ਦੀਆਂ ਗੱਲਾਂ ਵਿੱਚ ਹਜ਼ਾਰਾਂ Lab technicians ਦੀ ਸੇਵਾ ਦੀ ਖੁਸ਼ਬੂ ਸਾਡੇ ਤੱਕ ਪਹੁੰਚ ਰਹੀ ਹੈ। ਇਨ੍ਹਾਂ ਗੱਲਾਂ ਵਿੱਚ ਹਜ਼ਾਰਾਂ-ਲੱਖਾਂ ਲੋਕਾਂ ਦਾ ਸੇਵਾ ਭਾਵ ਤਾਂ ਦਿਸਦਾ ਹੀ ਹੈ, ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ। ਜਿੰਨੀ ਮਿਹਨਤ ਅਤੇ ਲਗਨ ਨਾਲ ਭਾਈ ਪ੍ਰਕਾਸ਼ ਜੀ ਵਰਗੇ ਸਾਡੇ ਸਾਥੀ ਕੰਮ ਕਰ ਰਹੇ ਹਨ, ਓਨੀ ਹੀ ਨਿਸ਼ਠਾ ਨਾਲ ਉਨ੍ਹਾਂ ਦਾ ਸਹਿਯੋਗ ਕੋਰੋਨਾ ਨੂੰ ਹਰਾਉਣ ਵਿੱਚ ਬਹੁਤ ਮਦਦ ਕਰੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਅਸੀਂ ਸਾਡੇ ‘Corona Warriors’ ਦੀ ਚਰਚਾ ਕਰ ਰਹੇ ਸੀ, ਪਿਛਲੇ ਡੇਢ ਸਾਲਾਂ ਵਿੱਚ ਅਸੀਂ ਉਨ੍ਹਾਂ ਦਾ ਖੂਬ ਸਮਰਪਣ ਅਤੇ ਮਿਹਨਤ ਵੇਖੀ ਹੈ, ਲੇਕਿਨ ਇਸ ਲੜਾਈ ਵਿੱਚ ਬਹੁਤ ਵੱਡੀ ਭੂਮਿਕਾ ਦੇਸ਼ ਦੇ ਕਈ ਖੇਤਰਾਂ ਦੇ ਅਨੇਕਾਂ Warriors ਦੀ ਵੀ ਹੈ। ਜ਼ਰਾ ਸੋਚੋ, ਸਾਡੇ ਦੇਸ਼ ’ਤੇ ਇੰਨਾ ਵੱਡਾ ਸੰਕਟ ਆਇਆ, ਇਸ ਦਾ ਅਸਰ ਦੇਸ਼ ਦੀ ਹਰ ਇੱਕ ਵਿਵਸਥਾ ’ਤੇ ਪਿਆ। ਖੇਤੀ ਵਿਵਸਥਾ ਨੇ ਖੁਦ ਨੂੰ ਇਸ ਹਮਲੇ ਤੋਂ ਕਾਫੀ ਹੱਦ ਤੱਕ ਸੁਰੱਖਿਅਤ ਰੱਖਿਆ ਹੈ, ਸੁਰੱਖਿਅਤ ਹੀ ਨਹੀਂ ਰੱਖਿਆ, ਬਲਕਿ ਤਰੱਕੀ ਵੀ ਕੀਤੀ, ਅੱਗੇ ਵੀ ਵਧੀ। ਕੀ ਤੁਹਾਨੂੰ ਪਤਾ ਹੈ ਕਿ ਇਸ ਮਹਾਮਾਰੀ ਵਿੱਚ ਵੀ ਸਾਡੇ ਕਿਸਾਨਾਂ ਨੇ record ਉਤਪਾਦਨ ਕੀਤਾ ਹੈ? ਕਿਸਾਨਾਂ ਨੇ record ਉਤਪਾਦਨ ਕੀਤਾ ਤਾਂ ਇਸ ਵਾਰੀ ਦੇਸ਼ ਨੇ record ਫਸਲ ਖਰੀਦੀ ਵੀ ਹੈ। ਇਸ ਵਾਰੀ ਕਈ ਜਗ੍ਹਾ ’ਤੇ ਤਾਂ ਸਰ੍ਹੋਂ ਦੇ ਲਈ ਕਿਸਾਨਾਂ ਨੂੰ MSP ਤੋਂ ਵੀ ਜ਼ਿਆਦਾ ਭਾਅ ਮਿਲਿਆ ਹੈ। Record ਖਾਧ ਅੰਨ ਉਤਪਾਦਨ ਦੀ ਵਜ੍ਹਾ ਨਾਲ ਹੀ ਸਾਡਾ ਦੇਸ਼ ਹਰ ਦੇਸ਼ਵਾਸੀ ਨੂੰ ਸਹਾਰਾ ਦੇ ਸਕਿਆ ਹੈ। ਅੱਜ ਇਸ ਸੰਕਟ ਕਾਲ ਵਿੱਚ 80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਉਪਲੱਬਧ ਕਰਵਾਇਆ ਜਾ ਰਿਹਾ ਹੈ ਤਾਂ ਕਿ ਗ਼ਰੀਬ ਦੇ ਘਰ ਵਿੱਚ ਕਦੀ ਅਜਿਹਾ ਦਿਨ ਨਾ ਆਏ, ਜਦੋਂ ਚੁੱਲ੍ਹਾ ਨਾ ਬਲੇ।
ਸਾਥੀਓ, ਅੱਜ ਸਾਡੇ ਦੇਸ਼ ਦੇ ਕਿਸਾਨ ਕਈ ਖੇਤਰਾਂ ਵਿੱਚ ਨਵੀਆਂ ਵਿਵਸਥਾਵਾਂ ਦਾ ਲਾਭ ਉਠਾ ਕੇ ਕਮਾਲ ਕਰ ਰਹੇ ਹਨ, ਜਿਵੇਂ ਕਿ ਅਗਰਤਲਾ ਦੇ ਕਿਸਾਨਾਂ ਨੂੰ ਲਓ, ਉਹ ਕਿਸਾਨ ਬਹੁਤ ਚੰਗੇ ਕਟਹਲ ਦੀ ਪੈਦਾਵਾਰ ਕਰਦੇ ਹਨ, ਇਨ੍ਹਾਂ ਦੀ ਮੰਗ ਦੇਸ਼-ਵਿਦੇਸ਼ ਵਿੱਚ ਹੋ ਸਕਦੀ ਹੈ। ਇਸ ਲਈ ਇਸ ਵਾਰੀ ਅਗਰਤਲਾ ਦੇ ਕਿਸਾਨਾਂ ਦੇ ਕਟਹਲ ਰੇਲ ਦੇ ਜ਼ਰੀਏ ਗੁਵਾਹਾਟੀ ਤੱਕ ਲਿਆਂਦੇ ਗਏ, ਗੁਵਾਹਾਟੀ ਤੋਂ ਹੁਣ ਇਹ ਕਟਹਲ ਲੰਡਨ ਭੇਜੇ ਜਾ ਰਹੇ ਹਨ। ਇੰਝ ਹੀ ਤੁਸੀਂ ਬਿਹਾਰ ਦੀ ‘ਸ਼ਾਹੀ ਲੀਚੀ’ ਦਾ ਨਾਮ ਸੁਣਿਆ ਹੋਵੇਗਾ, 2018 ਵਿੱਚ ਸਰਕਾਰ ਨੇ ‘ਸ਼ਾਹੀ ਲੀਚੀ ਨੂੰ GI Tag ਵੀ ਦਿੱਤਾ ਸੀ ਤਾਂ ਕਿ ਇਸ ਦੀ ਪਹਿਚਾਣ ਮਜ਼ਬੂਤ ਹੋਵੇ ਅਤੇ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੋਵੇ। ਇਸ ਵਾਰੀ ਬਿਹਾਰ ਦੀ ਇਹ ‘ਸ਼ਾਹੀ ਲਾਚੀ’ ਵੀ ਹਵਾਈ ਜਹਾਜ਼ ਰਾਹੀਂ ਲੰਡਨ ਭੇਜੀ ਗਈ ਹੈ। ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਸਾਡਾ ਦੇਸ਼ ਅਜਿਹੇ ਹੀ ਅਨੋਖੇ ਸਵਾਦ ਅਤੇ ਉਤਪਾਦਾਂ ਨਾਲ ਭਰਿਆ ਪਿਆ ਹੈ। ਦੱਖਣ ਭਾਰਤ ਵਿੱਚ ਵਿਜੈਨਗਰਮ ਦੇ ਅੰਬ ਦੇ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਹੁਣ ਭਲਾ ਇਹ ਅੰਬ ਕੌਣ ਨਹੀਂ ਖਾਣਾ ਚਾਹੇਗਾ, ਇਸ ਲਈ ਹੁਣ ਕਿਸਾਨ-ਰੇਲ ਸੈਂਕੜੇ ਟਨ ਵਿਜੈਨਗਰਮ ਅੰਬ ਦਿੱਲੀ ਪਹੁੰਚਾ ਰਹੀ ਹੈ, ਦਿੱਲੀ ਅਤੇ ਉੱਤਰ ਭਾਰਤ ਦੇ ਲੋਕਾਂ ਨੂੰ ਵਿਜੈਨਗਰਮ ਅੰਬ ਖਾਣ ਨੂੰ ਮਿਲੇਗਾ ਅਤੇ ਵਿਜੈਨਗਰਮ ਦੇ ਕਿਸਾਨਾਂ ਨੂੰ ਚੰਗੀ ਕਮਾਈ ਹੋਵੇਗੀ। ਕਿਸਾਨ-ਰੇਲ ਹੁਣ ਤੱਕ ਲੱਗਭਗ 2 ਲੱਖ ਟਨ ਉਪਜ ਦਾ ਪਰਿਵਹਿਣ ਕਰ ਚੁੱਕੀ ਹੈ। ਹੁਣ ਕਿਸਾਨ ਬਹੁਤ ਘੱਟ ਕੀਮਤ ’ਤੇ ਫਲ, ਸਬਜ਼ੀਆਂ, ਅਨਾਜ ਦੇਸ਼ ਦੇ ਦੂਸਰੇ ਦੂਰ-ਦੁਰਾਡੇ ਹਿੱਸਿਆਂ ਵਿੱਚ ਭੇਜ ਪਾ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ 30 ਮਈ ਨੂੰ ਅਸੀਂ ‘ਮਨ ਕੀ ਬਾਤ’ ਕਰ ਰਹੇ ਹਾਂ ਅਤੇ ਸੰਜੋਗ ਨਾਲ ਇਹ ਸਰਕਾਰ ਦੇ 7 ਸਾਲ ਪੂਰੇ ਹੋਣ ਦਾ ਵੀ ਸਮਾਂ ਹੈ। ਇਨ੍ਹਾਂ ਸਾਲਾਂ ਵਿੱਚ ਦੇਸ਼ ‘ਸਬਕਾ ਸਾਥ – ਸਬਕਾ ਵਿਕਾਸ – ਸਬਕਾ ਵਿਸ਼ਵਾਸ’ ਦੇ ਮੰਤਰ ’ਤੇ ਤੁਰਿਆ ਹੈ। ਦੇਸ਼ ਦੀ ਸੇਵਾ ਵਿੱਚ ਹਰ ਪਲ ਸਮਰਪਿਤ ਭਾਵ ਨਾਲ ਅਸੀਂ ਸਾਰਿਆਂ ਨੇ ਕੰਮ ਕੀਤਾ ਹੈ। ਮੈਨੂੰ ਕਈ ਸਾਥੀਆਂ ਨੇ ਪੱਤਰ ਭੇਜੇ ਹਨ ਅਤੇ ਕਿਹਾ ਹੈ ਕਿ ‘ਮਨ ਕੀ ਬਾਤ’ ਵਿੱਚ 7 ਸਾਲਾਂ ਦੀ ਸਾਡੀ-ਤੁਹਾਡੀ ਇਸ ਸਾਂਝੀ ਯਾਤਰਾ ’ਤੇ ਵੀ ਚਰਚਾ ਕਰੋ। ਸਾਥੀਓ, ਇਨ੍ਹਾਂ 7 ਸਾਲਾਂ ਵਿੱਚ ਜੋ ਕੁਝ ਵੀ ਪ੍ਰਾਪਤੀ ਰਹੀ ਹੈ, ਉਹ ਦੇਸ਼ ਦੀ ਰਹੀ ਹੈ, ਦੇਸ਼ਵਾਸੀਆਂ ਦੀ ਰਹੀ ਹੈ। ਕਿੰਨੇ ਹੀ ਰਾਸ਼ਟਰੀ ਗੌਰਵ ਦੇ ਪਲ ਅਸੀਂ ਇਨ੍ਹਾਂ ਸਾਲਾਂ ਵਿੱਚ ਨਾਲ ਮਿਲ ਕੇ ਅਨੁਭਵ ਕੀਤੇ ਹਨ। ਜਦੋਂ ਅਸੀਂ ਇਹ ਵੇਖਦੇ ਹਾਂ ਕਿ ਹੁਣ ਭਾਰਤ ਦੂਸਰੇ ਦੇਸ਼ਾਂ ਦੀ ਸੋਚ ਅਤੇ ਉਨ੍ਹਾਂ ਦੇ ਦਬਾਅ ਵਿੱਚ ਨਹੀਂ, ਆਪਣੇ ਸੰਕਲਪ ਨਾਲ ਚਲਦਾ ਹੈ ਤਾਂ ਸਾਨੂੰ ਫ਼ਖਰ ਹੁੰਦਾ ਹੈ। ਜਦੋਂ ਅਸੀਂ ਵੇਖਦੇ ਹਾਂ ਕਿ ਹੁਣ ਭਾਰਤ ਆਪਣੇ ਖ਼ਿਲਾਫ਼ ਸਾਜ਼ਿਸ਼ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦਾ ਹੈ ਤਾਂ ਸਾਡਾ ਆਤਮ-ਵਿਸ਼ਵਾਸ ਹੋਰ ਵੱਧਦਾ ਹੈ, ਜਦੋਂ ਭਾਰਤ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ’ਤੇ ਸਮਝੌਤਾ ਨਹੀਂ ਕਰਦਾ, ਜਦੋਂ ਸਾਡੀਆਂ ਫੌਜਾਂ ਦੀ ਤਾਕਤ ਵੱਧਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਹਾਂ ਅਸੀਂ ਸਹੀ ਰਸਤੇ ’ਤੇ ਹਾਂ।
ਸਾਥੀਓ, ਮੈਨੂੰ ਕਿੰਨੇ ਹੀ ਦੇਸ਼ਵਾਸੀਆਂ ਦੇ ਸੰਦੇਸ਼, ਉਨ੍ਹਾਂ ਦੇ ਪੱਤਰ ਦੇਸ਼ ਦੇ ਕੋਨੇ-ਕੋਨੇ ਤੋਂ ਮਿਲਦੇ ਹਨ, ਕਿੰਨੇ ਹੀ ਲੋਕ ਦੇਸ਼ ਨੂੰ ਧੰਨਵਾਦ ਦਿੰਦੇ ਹਨ ਕਿ 70 ਸਾਲਾਂ ਬਾਅਦ ਉਨ੍ਹਾਂ ਦੇ ਪਿੰਡ ਵਿੱਚ ਪਹਿਲੀ ਵਾਰੀ ਬਿਜਲੀ ਪਹੁੰਚੀ ਹੈ। ਉਨ੍ਹਾਂ ਦੇ ਬੇਟੇ-ਬੇਟੀਆਂ ਚਾਨਣ ਵਿੱਚ ਪੱਖੇ ਹੇਠ ਬੈਠ ਕੇ ਪੜ੍ਹ ਰਹੇ ਹਨ। ਕਿੰਨੇ ਹੀ ਲੋਕ ਕਹਿੰਦੇ ਹਨ ਕਿ ਸਾਡਾ ਵੀ ਪਿੰਡ ਹੁਣ ਪੱਕੀ ਸੜਕ ਤੋਂ ਸ਼ਹਿਰ ਨਾਲ ਜੁੜ ਗਿਆ ਹੈ, ਮੈਨੂੰ ਯਾਦ ਹੈ ਇੱਕ ਆਦਿਵਾਸੀ ਇਲਾਕੇ ਤੋਂ ਕੁਝ ਸਾਥੀਆਂ ਨੇ ਮੈਨੂੰ ਸੁਨੇਹਾ ਭੇਜਿਆ ਸੀ ਕਿ ਸੜਕ ਬਣਨ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਲੱਗਾ ਕਿ ਉਹ ਵੀ ਬਾਕੀ ਦੁਨੀਆ ਨਾਲ ਜੁੜ ਗਏ ਹਨ। ਇੰਝ ਹੀ ਕਿਤੇ ਕੋਈ ਬੈਂਕ ਖਾਤਾ ਖੁੱਲ੍ਹਣ ਦੀ ਖੁਸ਼ੀ ਸਾਂਝੀ ਕਰਦਾ ਹੈ ਤਾਂ ਕੋਈ ਵੱਖ-ਵੱਖ ਯੋਜਨਾਵਾਂ ਦੀ ਮਦਦ ਨਾਲ ਜਦੋਂ ਨਵਾਂ ਰੋਜ਼ਗਾਰ ਸ਼ੁਰੂ ਕਰਦਾ ਹੈ ਤਾਂ ਉਸ ਖੁਸ਼ੀ ਵਿੱਚ ਮੈਨੂੰ ਵੀ ਸੱਦਾ ਦਿੰਦਾ ਹੈ। ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦੇ ਤਹਿਤ ਘਰ ਮਿਲਣ ਤੋਂ ਬਾਅਦ ਗ੍ਰਹਿ ਪ੍ਰਵੇਸ਼ ਦੇ ਆਯੋਜਨ ਵਿੱਚ ਕਿੰਨੇ ਹੀ ਸੱਦੇ ਮੈਨੂੰ ਮੇਰੇ ਦੇਸ਼ਵਾਸੀਆਂ ਵੱਲੋਂ ਲਗਾਤਾਰ ਮਿਲਦੇ ਰਹਿੰਦੇ ਹਨ। ਇਨ੍ਹਾਂ 7 ਸਾਲਾਂ ਵਿੱਚ ਤੁਹਾਡੇ ਸਾਰਿਆਂ ਦੀਆਂ ਅਜਿਹੀਆਂ ਕਰੋੜਾਂ ਖੁਸ਼ੀਆਂ ਵਿੱਚ, ਮੈਂ ਸ਼ਾਮਿਲ ਹੋਇਆ ਹਾਂ, ਅਜੇ ਕੁਝ ਦਿਨ ਪਹਿਲਾਂ ਹੀ ਮੈਨੂੰ ਪਿੰਡ ਤੋਂ ਇੱਕ ਪਰਿਵਾਰ ਨੇ ‘ਜਲ ਜੀਵਨ ਮਿਸ਼ਨ’ ਦੇ ਤਹਿਤ ਘਰ ਵਿੱਚ ਲੱਗੇ ਪਾਣੀ ਦੇ ਨਲ ਦੀ ਇੱਕ ਫੋਟੋ ਭੇਜੀ। ਉਨ੍ਹਾਂ ਨੇ ਇਸ ਫੋਟੋ ਦਾ caption ਲਿਖਿਆ ਸੀ, ‘ਮੇਰੇ ਪਿੰਡ ਦੀ ਜੀਵਨ ਧਾਰਾ’। ਅਜਿਹੇ ਕਿੰਨੇ ਹੀ ਪਰਿਵਾਰ ਹਨ। ਆਜ਼ਾਦੀ ਤੋਂ ਬਾਅਦ 7 ਦਹਾਕਿਆਂ ਵਿੱਚ ਸਾਡੇ ਦੇਸ਼ ਦੇ ਸਿਰਫ ਸਾਢੇ ਤਿੰਨ ਕਰੋੜ ਪੇਂਡੂ ਘਰਾਂ ਵਿੱਚ ਹੀ ਪਾਣੀ ਦੇ connection ਸਨ, ਲੇਕਿਨ ਪਿਛਲੇ 21 ਮਹੀਨਿਆਂ ਵਿੱਚ ਹੀ ਸਾਢੇ ਚਾਰ ਕਰੋੜ ਘਰਾਂ ਨੂੰ ਸਾਫ ਪਾਣੀ ਦੇ connection ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 15 ਮਹੀਨੇ ਤਾਂ ਕੋਰੋਨਾ ਕਾਲ ਦੇ ਹੀ ਸਨ। ਇਸੇ ਤਰ੍ਹਾਂ ਦਾ ਇੱਕ ਨਵਾਂ ਵਿਸ਼ਵਾਸ ਦੇਸ਼ ਵਿੱਚ ‘ਆਯੁਸ਼ਮਾਨ ਯੋਜਨਾ’ ਨਾਲ ਵੀ ਆਇਆ। ਜਦੋਂ ਕੋਈ ਗ਼ਰੀਬ ਮੁਫ਼ਤ ਇਲਾਜ ਨਾਲ ਸਿਹਤਮੰਦ ਹੋ ਕੇ ਘਰ ਆਉਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਨਵਾਂ ਜੀਵਨ ਮਿਲਿਆ ਹੈ, ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਦੇਸ਼ ਉਸ ਦੇ ਨਾਲ ਹੈ। ਅਜਿਹੇ ਕਿੰਨੇ ਹੀ ਪਰਿਵਾਰਾਂ ਦਾ ਅਸ਼ੀਰਵਾਦ, ਕਰੋੜਾਂ ਮਾਵਾਂ ਦਾ ਅਸ਼ੀਰਵਾਦ ਲੈ ਕੇ ਸਾਡਾ ਦੇਸ਼ ਮਜ਼ਬੂਤੀ ਦੇ ਨਾਲ ਵਿਕਾਸ ਵੱਲ ਵਧ ਰਿਹਾ ਹੈ।
ਸਾਥੀਓ, ਇਨ੍ਹਾਂ 7 ਸਾਲਾਂ ਵਿੱਚ ਭਾਰਤ ਨੇ Digital ਲੈਣ-ਦੇਣ ਵਿੱਚ ਦੁਨੀਆ ਨੂੰ ਨਵੀਂ ਰਾਹ ਵਿਖਾਉਣ ਦਾ ਕੰਮ ਕੀਤਾ ਹੈ। ਅੱਜ ਕਿਸੇ ਵੀ ਜਗ੍ਹਾ ਜਿੰਨੀ ਅਸਾਨੀ ਨਾਲ ਤੁਸੀਂ ਚੁਟਕੀਆਂ ਵਿੱਚ Digital Payment ਕਰ ਦਿੰਦੇ ਹੋ, ਉਹ ਕੋਰੋਨਾ ਦੇ ਸਮੇਂ ਵਿੱਚ ਵੀ ਬਹੁਤ ਲਾਭਕਾਰੀ ਸਾਬਿਤ ਹੋ ਰਿਹਾ ਹੈ। ਅੱਜ ਸਵੱਛਤਾ ਦੇ ਪ੍ਰਤੀ ਦੇਸ਼ਵਾਸੀਆਂ ਦੀ ਗੰਭੀਰਤਾ ਅਤੇ ਜਾਗਰੂਕਤਾ ਵਧ ਰਹੀ ਹੈ। ਅਸੀਂ record satellite ਵੀ ਪ੍ਰਖੇਪਿਤ ਕਰ ਰਹੇ ਹਾਂ ਅਤੇ record ਸੜਕਾਂ ਵੀ ਬਣਾ ਰਹੇ ਹਾਂ, ਇਨ੍ਹਾਂ 7 ਸਾਲਾਂ ਵਿੱਚ ਹੀ ਦੇਸ਼ ਦੇ ਅਨੇਕਾਂ ਪੁਰਾਣੇ ਵਿਵਾਦ ਵੀ ਪੂਰੀ ਸ਼ਾਂਤੀ ਅਤੇ ਸਦਭਾਵ ਨਾਲ ਸੁਲਝਾਏ ਗਏ ਹਨ। ਪੂਰਬ-ਉੱਤਰ ਤੋਂ ਲੈ ਕੇ ਕਸ਼ਮੀਰ ਤੱਕ ਸ਼ਾਂਤੀ ਅਤੇ ਵਿਕਾਸ ਦਾ ਇੱਕ ਨਵਾਂ ਭਰੋਸਾ ਜਾਗਿਆ ਹੈ। ਸਾਥੀਓ ਕੀ ਤੁਸੀਂ ਸੋਚਿਆ ਹੈ ਕਿ ਇਹ ਸਾਰੇ ਕੰਮ ਜੋ ਦਹਾਕਿਆਂ ਵਿੱਚ ਵੀ ਨਹੀਂ ਹੋ ਸਕੇ, ਇਨ੍ਹਾਂ 7 ਸਾਲਾਂ ਵਿੱਚ ਕਿਵੇਂ ਹੋਏ? ਇਹ ਸਭ ਇਸ ਲਈ ਸੰਭਵ ਹੋਇਆ ਕਿ ਇਨ੍ਹਾਂ 7 ਸਾਲਾਂ ਵਿੱਚ ਅਸੀਂ ਸਰਕਾਰ ਅਤੇ ਜਨਤਾ ਤੋਂ ਜ਼ਿਆਦਾ ਇੱਕ ਦੇਸ਼ ਦੇ ਰੂਪ ਵਿੱਚ ਕੰਮ ਕੀਤਾ, ਇੱਕ team ਦੇ ਰੂਪ ਵਿੱਚ ਕੰਮ ਕੀਤਾ, Team India ਦੇ ਰੂਪ ਵਿੱਚ ਕੰਮ ਕੀਤਾ। ਹਰ ਨਾਗਰਿਕ ਨੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਇੱਕ-ਅੱਧ ਕਦਮ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਂ, ਜਿੱਥੇ ਸਫਲਤਾਵਾਂ ਹੁੰਦੀਆਂ ਹਨ, ਉੱਥੇ ਪਰੀਖਿਆਵਾਂ ਵੀ ਹੁੰਦੀਆਂ ਹਨ। ਇਨ੍ਹਾਂ 7 ਸਾਲਾਂ ਵਿੱਚ ਅਸੀਂ ਇਕੱਠੇ ਮਿਲ ਕੇ ਕਈ ਮੁਸ਼ਕਿਲ ਪਰੀਖਿਆਵਾਂ ਵੀ ਦਿੱਤੀਆਂ ਹਨ ਅਤੇ ਹਰ ਵਾਰੀ ਅਸੀਂ ਸਾਰੇ ਮਜ਼ਬੂਤ ਹੋ ਕੇ ਨਿਕਲੇ ਹਾਂ। ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਇੰਨੀ ਵੱਡੀ ਪਰੀਖਿਆ ਤਾਂ ਲਗਾਤਾਰ ਚਲ ਰਹੀ ਹੈ, ਇਹ ਤਾਂ ਇੱਕ ਅਜਿਹਾ ਸੰਕਟ ਹੈ, ਜਿਸ ਨੇ ਪੂਰੀ ਦੁਨੀਆ ਨੂੰ ਪ੍ਰੇਸ਼ਾਨ ਕੀਤਾ ਹੈ, ਕਿੰਨੇ ਲੋਕਾਂ ਨੇ ਆਪਣਿਆਂ ਨੂੰ ਗਵਾਇਆ ਹੈ, ਵੱਡੇ-ਵੱਡੇ ਦੇਸ਼ ਵੀ ਇਸ ਦੀ ਤਬਾਹੀ ਤੋਂ ਬਚ ਨਹੀਂ ਸਕੇ। ਇਸ ਵੈਸ਼ਵਿਕ ਮਹਾਮਾਰੀ ਦੇ ਦੌਰ ਵਿੱਚ ਭਾਰਤ ‘ਸੇਵਾ ਅਤੇ ਸਹਿਯੋਗ’ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਅਸੀਂ ਪਹਿਲੀ Wave ਵਿੱਚ ਵੀ ਪੂਰੇ ਹੌਂਸਲੇ ਨਾਲ ਲੜਾਈ ਲੜੀ ਸੀ, ਇਸ ਵਾਰੀ ਵੀ ਵਾਇਰਸ ਦੇ ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਭਾਰਤ ਜੇਤੂ ਹੋਵੇਗਾ। ‘ਦੋ ਗਜ ਦੀ ਦੂਰੀ, ਮਾਸਕ ਨਾਲ ਜੁੜੇ ਨਿਯਮ ਹੋਣ ਜਾਂ ਫਿਰ Vaccine ਅਸੀਂ ਢਿੱਲ ਨਹੀਂ ਵਰਤਣੀ, ਇਹੀ ਸਾਡੀ ਜਿੱਤ ਦਾ ਰਾਹ ਹੈ। ਅਗਲੀ ਵਾਰੀ ਜਦੋਂ ਅਸੀਂ ‘ਮਨ ਕੀ ਬਾਤ’ ਵਿੱਚ ਮਿਲਾਂਗੇ ਤਾਂ ਦੇਸ਼ਵਾਸੀਆਂ ਦੇ ਕਈ ਹੋਰ ਪ੍ਰੇਰਣਾਦਾਇਕ ਉਦਾਹਰਣਾਂ ਬਾਰੇ ਗੱਲ ਕਰਾਂਗੇ ਅਤੇ ਨਵੇਂ ਵਿਸ਼ਿਆਂ ’ਤੇ ਚਰਚਾ ਕਰਾਂਗੇ। ਤੁਸੀਂ ਮੈਨੂੰ ਆਪਣੇ ਸੁਝਾਅ ਇੰਝ ਹੀ ਭੇਜਦੇ ਰਹੋ, ਤੁਸੀਂ ਸਾਰੇ ਤੰਦਰੁਸਤ ਰਹੋ, ਦੇਸ਼ ਨੂੰ ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹੋ। ਬਹੁਤ-ਬਹੁਤ ਧੰਨਵਾਦ।
*****
ਡੀਐੱਸ/ਵੀਜੇ/ਆਰਐੱਸਬੀ/ਵੀਕੇ
#MannKiBaat May 2021. Tune in. https://t.co/Yx0U7QzZ3l
— Narendra Modi (@narendramodi) May 30, 2021
India has been fighting COVID-19 but at the same time, the nation has witnessed a few natural disasters too.
— PMO India (@PMOIndia) May 30, 2021
In the last ten days the western and eastern coast saw two cyclones. #MannKiBaat pic.twitter.com/AJh4GPc6wN
PM @narendramodi appreciates those involved in cyclone relief efforts. #MannKiBaat pic.twitter.com/jMS8qXIj4w
— PMO India (@PMOIndia) May 30, 2021
My thoughts are with those affected due to the recent cyclones in India, says PM @narendramodi. #MannKiBaat pic.twitter.com/aLtt8TkN1w
— PMO India (@PMOIndia) May 30, 2021
During #MannKiBaat, PM @narendramodi converses with Dinesh Upadhyay Ji, who drives a liquid oxygen tanker. He hails from Jaunpur in Uttar Pradesh. https://t.co/kSJrBcy4Bt
— PMO India (@PMOIndia) May 30, 2021
हमें कोई चिंता नहीं होता | हमें खाली ये ही होता है कि हमें अपना जो कर्तव्य कर रहा हूँ सर जी वो हम टाइम पे लेके अगर हमारे ऑक्सीजन से किसी को अगर जीवन मिलता है तो ये हमारे लिए बहुत गौरव की बात है : Dinesh Upadhyay Ji
— PMO India (@PMOIndia) May 30, 2021
अभी पहले हम oxygen के driver कहीं भी जाम में इधर-उधर फसें रहते थे लेकिन आज के date में प्रशासन ने भी हमारा लोग का बहुत help किया | और जहाँ भी हम जाते हैं हम भी हमारे अन्दर से जिज्ञासा आती है , हम कितने जल्दी पहुँच के लोगों की जान बचाएं: Dinesh Upadhyay Ji
— PMO India (@PMOIndia) May 30, 2021
चाहे खाना मिले-चाहे न मिले, कुछ भी दिक्कत हो लेकिन हम हॉस्पिटल पहुँचते हैं जब टैंकर लेके और देखते हैं कि हॉस्पिटल वाले हम लोगों को Vका इशारा करते हैं, उनके family लोग जिसके घरवाले admit होते हैं: Dinesh Upadhyay Ji
— PMO India (@PMOIndia) May 30, 2021
हमको बहुत तसल्ली आती है हमारे जीवन में कि हमने कोई अच्छा काम ज़रुर किया है जो मुझे ऐसा सेवा करने का अवसर मिला है: Dinesh Upadhyay Ji
— PMO India (@PMOIndia) May 30, 2021
PM @narendramodi speaks to Sireesha Ji, who is associated with the Oxygen Express. https://t.co/kSJrBcy4Bt
— PMO India (@PMOIndia) May 30, 2021
I got the motivation to work from my parents. They encouraged me.
— PMO India (@PMOIndia) May 30, 2021
I do my work with happiness. The Indian Railways has been supportive to me. Was able to cover long distances in short time: Sireesha Ji #MannKiBaat
Group Captain Patnaik shares his experiences during the time of COVID-19, especially helping people with oxygen supplies as a part of the efforts of the Air Force. https://t.co/kSJrBcy4Bt #MannKiBaat
— PMO India (@PMOIndia) May 30, 2021
इस संकट के समय में हमारे देशवासियों को मदद कर सकते हैं यह हमारे लिए बहुत ही सौभाग्य का काम है सर और यह जो भी हमें missions मिले हैं हम बख़ूबी से उसको निभा रहे हैं : Group Captain Patnaik #MannKiBaat
— PMO India (@PMOIndia) May 30, 2021
हमारी training और support services जो हैं, हमारी पूरी मदद कर रहे हैं और सबसे बड़ी चीज़ है सर, इसमें जो हमें job satisfaction मिल रही है वो बहुत ही high level पे है और इसी कि वजह से हम continuous operationsकर पा रहे हैं : Group Captain Patnaik #MannKiBaat
— PMO India (@PMOIndia) May 30, 2021
Our front-line workers have played a remarkable role in fighting COVID-19. #MannKiBaat pic.twitter.com/7hk4ia8FMD
— PMO India (@PMOIndia) May 30, 2021
During #MannKiBaat, PM @narendramodi spoke to a lab technician Prakash Ji. https://t.co/kSJrBcy4Bt
— PMO India (@PMOIndia) May 30, 2021
A tribute to the hardworking farmer of India, who has played a key role in feeding the nation during these times of COVID-19. #MannKiBaat pic.twitter.com/8CfVFe7W6p
— PMO India (@PMOIndia) May 30, 2021
7 years of 'Sabka Saath, Sabka Vikas, Sabka Vishwas.' #MannKiBaat pic.twitter.com/zRwLaTWwD7
— PMO India (@PMOIndia) May 30, 2021
Expressing national pride. #MannKiBaat pic.twitter.com/GJIkQhnOgR
— PMO India (@PMOIndia) May 30, 2021
Ensuring betterment in the lives of 130 crore Indians. #MannKiBaat pic.twitter.com/5VUkfvHeIc
— PMO India (@PMOIndia) May 30, 2021
Top quality healthcare for every Indian. #MannKiBaat pic.twitter.com/ObLWMhiUDI
— PMO India (@PMOIndia) May 30, 2021
Working together as a team for India's progress. #MannKiBaat pic.twitter.com/O9jXW5HREQ
— PMO India (@PMOIndia) May 30, 2021
Wear your mask.
— PMO India (@PMOIndia) May 30, 2021
Follow social distancing.
Get vaccinated. #MannKiBaat pic.twitter.com/JFlKHL0NDy
Dinesh Upadhyay Ji belongs to Jaunpur, UP. He has been driving a truck for years but in the time of COVID-19 he has been transporting oxygen to various parts. He has not met his family for months but says he feels more satisfied when those in need get oxygen. #MannKiBaat pic.twitter.com/UfCsNL8pfy
— Narendra Modi (@narendramodi) May 30, 2021
Group Captain Patnaik, like several other colleagues of the Air Force, has been busy with sorties to boost oxygen supply. He shares his experience of the last few weeks. I also had a wonderful interaction with his daughter Aditi. #MannKiBaat pic.twitter.com/qQoP137YVj
— Narendra Modi (@narendramodi) May 30, 2021
Our Nari Shakti is at the forefront of helping others.
— Narendra Modi (@narendramodi) May 30, 2021
Sireesha Ji is a loco pilot who has operated an all-woman Oxygen Special train. Among other things, she highlights the motivation she received from her parents to help others. #MannKiBaat pic.twitter.com/9Yb4YOsCXy
At a time when everybody wants to run away from Coronavirus, our lab technicians do not have that luxury. In the last one year, these lab technicians have strengthened our testing apparatus. Spoke to Prakash Kandpal Ji, a senior lab technician during #MannKiBaat. pic.twitter.com/gxIuOxV0ZN
— Narendra Modi (@narendramodi) May 30, 2021
कोरोना के खिलाफ लड़ाई में बहुत बड़ी भूमिका देश के कई क्षेत्रों के अनेक वॉरियर्स की भी है। क्या आपको पता है कि इस महामारी में भी हमारे किसानों ने रिकॉर्ड उत्पादन किया है? इस बार देश ने भी रिकॉर्ड फसल खरीदी की है। कई जगहों पर सरसों के लिए किसानों को MSP से भी ज्यादा भाव मिले हैं। pic.twitter.com/DMOWMCVqgn
— Narendra Modi (@narendramodi) May 30, 2021
पिछले 7 सालों में हमने सरकार और जनता से ज्यादा एक देश के रूप में काम किया, एक टीम के रूप में काम किया, ‘Team India’ के रूप में काम किया। #7YearsofSeva pic.twitter.com/um1GalS2H5
— Narendra Modi (@narendramodi) May 30, 2021
हमारे यहां कहते हैं कि बेटी जब बोलती है, तो उसके शब्दों में सरस्वती विराजमान होती है और जब अदिति बोल रही है कि हम जरूर जीतेंगे तो एक प्रकार से यह ईश्वर की वाणी बन जाती है।
— Narendra Modi (@narendramodi) May 30, 2021
आठवीं कक्षा में पढ़ने वाली अदिति से बातचीत करना बेहद दिलचस्प और प्रेरणादायी रहा। pic.twitter.com/81gKqAoMt9