Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਚਰਚਾ ਕੀਤੀ।

 

ਇਸ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕੋਵਿਡ–19 ਦੇ ਖ਼ਿਲਾਫ਼ ਜੰਗ ਵਿੱਚ ਯੋਗ ਅਗਵਾਈ ਦੇਣ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਆਪੋਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਰ ਸਮੇਂ ਨਿਗਰਾਨੀ ਕਰਨ ਤੇ ਸਮਰੱਥਾ ਨਿਰਮਾਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਆਪਣੇ ਜ਼ਿਲ੍ਹਿਆਂ ਵਿੱਚ ਜਨਤਾ ਦੀ ਸ਼ਮੂਲੀਅਤ ਤੇ ਜਾਗਰੂਕਤਾ ਵਧਾਉਣ ਲਈ ਚੁੱਕੇ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਰੇਕ ਨੂੰ ਬੇਨਤੀ ਕੀਤੀ ਕਿ ਉਹ ਇਸ ਮਹਾਮਾਰੀ ਨਾਲ ਲੜਨ ਲਈ ਮੁਕੰਮਲ ਪ੍ਰਤੀਬੱਧਤਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾਵਾਇਰਸ ਨੇ ਸਾਰੇ ਕੰਮ ਨੂੰ ਬਹੁਤ ਜ਼ਿਆਦਾ ਤਣਾਅਪੂਰਨ ਤੇ ਚੁਣੌਤੀਆਂ ਨਾਲ ਭਰਪੂਰ ਬਣਾ ਦਿੱਤਾ ਹੈ। ਇਨ੍ਹਾਂ ਨਵੀਆਂ ਚੁਣੌਤੀਆਂ ਦੌਰਾਨ ਨਵੀਆਂ ਰਣਨੀਤੀਆਂ ਉਲੀਕਣ ਤੇ ਨਵੇਂ ਹੱਲ ਲੱਭਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ਚ ਸਰਗਰਮ ਮਾਮਲਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪਰ ਉਨ੍ਹਾਂ ਇਹ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਛੋਟੇ ਤੋਂ ਛੋਟੇ ਪੱਧਰ ਉੱਤੇ ਵੀ ਇਹ ਛੂਤ ਮੌਜੂਦ ਹੈ, ਉਦੋਂ ਤੱਕ ਇਹ ਚੁਣੌਤੀ ਬਣੀ ਰਹੇਗੀ।

 

ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਨਾਲ ਜੂਝਣ ਵਾਲੇ ਰਾਜਾਂ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਵਿਲੱਖਣ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫ਼ੀਲਡ ਵਿੱਚ ਕੰਮ ਕਰਦੇ ਸਮੇਂ ਉਨ੍ਹਾਂ ਦੇ ਤਜਰਬਿਆਂ ਤੇ ਸੁਝਾਵਾਂ ਨੇ ਨੀਤੀਆਂ ਨੂੰ ਵਿਵਹਾਰਕ ਤੇ ਪ੍ਰਭਾਵੀ ਬਣਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾਕਰਣ ਰਣਨੀਤੀ ਨਾਲ ਰਾਜਾਂ ਤੇ ਵਿਭਿੰਨ ਸਬੰਧਿਤ ਧਿਰਾਂ ਦੇ ਸਾਰੇ ਪੱਧਰਾਂ ਦੇ ਸੁਝਾਵਾਂ ਨੂੰ ਜੋੜ ਕੇ ਅੱਗੇ ਵਧਿਆ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਸਥਾਨਕ ਅਨੁਭਵਾਂ ਦੀ ਵਰਤੋਂ ਕਰਨ ਦੀ ਲੋੜ ਅਤੇ ਇੱਕ ਦੇਸ਼ ਵਜੋਂ ਇਕਜੁੱਟਤਾ ਨਾਲ ਕੰਮ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਮਾਮਲਿਆਂ ਦੀ ਗਿਣਤੀ ਘਟਣ ਦੇ ਬਾਵਜੂਦ ਪਿੰਡਾਂ ਨੂੰ ਕੋਰੋਨਾਮੁਕਤ ਰੱਖਣ ਦੇ ਸੰਦੇਸ਼ ਫੈਲਾਉਣ ਅਤੇ ਕੋਵਿਡ ਲਈ ਵਾਜਬ ਵਿਵਹਾਰ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਗ੍ਰਾਮੀਣ ਤੇ ਸ਼ਹਿਰੀ ਇਲਾਕਿਆਂ ਚ ਸਥਾਨਕ ਜ਼ਰੂਰਤਾਂ ਮੁਤਾਬਕ ਖ਼ਾਸ ਤਰੀਕੇ ਨਾਲ ਹੀ ਆਪਣੀ ਰਣਨੀਤੀ ਉਲੀਕਣ ਅਤੇ ਗ੍ਰਾਮੀਣ ਭਾਰਤ ਨੂੰ ਕੋਵਿਡ ਮੁਕਤਬਣਾਉਣ ਲਈ ਕਿਹਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਮਹਾਮਾਰੀ ਸਾਨੂੰ ਨਿਰੰਤਰ ਨਵੀਆਂ ਖੋਜਾਂ ਅਤੇ ਮਹਾਮਾਰੀਆਂ ਨਾਲ ਨਿਪਟਣ ਲਈ ਆਪਣੇ ਤੌਰਤਰੀਕੇ ਤਬਦੀਲ ਕਰਨ ਦਾ ਮਹੱਤਵ ਸਿਖਾ ਕੇ ਜਾਂਦੀ ਹੈ। ਉਨ੍ਹਾਂ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਇਸ ਮਹਾਮਾਰੀ ਨਾਲ ਨਿਪਟਣ ਦੀਆਂ ਵਿਧੀਆਂ ਤੇ ਰਣਨੀਤੀਆਂ ਵੀ ਬਿਲਕੁਲ ਉਵੇਂ ਹੀ ਗਤੀਸ਼ੀਲ ਹੋਣੀਆਂ ਚਾਹੀਦੀਆਂ ਹਨ, ਜਿਵੇਂ ਵਾਇਰਸ ਆਪਣਾ ਸਰੂਪ ਤੇ ਢਾਂਚਾ (ਫ਼ਾਰਮੈਟ) ਬਦਲਦਾ ਜਾ ਰਿਹਾ ਹੈ। ਉਨ੍ਹਾਂ ਵਾਇਰਸ ਵਿੱਚ ਆਉਣ ਵਾਲੀ ਤਬਦੀਲੀ ਨੌਜਵਾਨਾਂ ਤੇ ਬੱਚਿਆਂ ਲਈ ਚਿੰਤਾਜਨਕ ਹੈ। ਉਨ੍ਹਾਂ ਟੀਕਾਕਰਣ ਮੁਹਿੰਮ ਵਿੱਚ ਵਾਧਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਵੈਕਸੀਨ ਦੇ ਅਜਾਈਂ ਜਾਣ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵੈਕਸੀਨ ਦੇ ਬਰਬਾਦ ਹੋਣ ਦਾ ਇਹੋ ਮਤਲਬ ਹੈ ਕਿ ਇੱਕ ਵਿਅਕਤੀ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਹੋ ਸਕੇਗੀ। ਇਸ ਲਈ ਉਨ੍ਹਾਂ ਵੈਕਸੀਨ ਖ਼ਰਾਬ ਹੋਣ ਤੋਂ ਰੋਕਣ ਦੀ ਬੇਨਤੀ ਕੀਤੀ।

 

ਪ੍ਰਧਾਨ ਮੰਤਰੀ ਨੇ ਜਾਨਾਂ ਬਚਾਉਣ ਦੇ ਨਾਲਨਾਲ ਆਮ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੀ ਤਰਜੀਹ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਗ਼ਰੀਬਾਂ ਲਈ ਮੁਫ਼ਤ ਰਸਦ, ਹੋਰ ਜ਼ਰੂਰੀ ਸਪਸਲਾਈਜ਼ ਦੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੋਣਗੀਆਂ ਅਤੇ ਕਾਲ਼ਾਬਜ਼ਾਰੀ ਰੋਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਇਹ ਜੰਗ ਜਿੱਤਣ ਤੇ ਅੱਗੇ ਵਧਣ ਲਈ ਵੀ ਜ਼ਰੂਰੀ ਹਨ।

 

***

 

ਡੀਐੱਸ/ਏਕੇ