ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੀਐੱਮ ਕੇਅਰਸ ਫੰਡ ਤੋਂ 1 ਲੱਖ ਪੋਰਟੇਬਲ ਆਕਸੀਜਨ ਕੰਸੰਟ੍ਰੇਟਰ ਦੀ ਖਰੀਦ ਨੂੰ ਸਵੀਕ੍ਰਿਤੀ ਦਿੱਤੀ ਹੈ।
ਇਹ ਫੈਸਲਾ ਕੋਵਿਡ ਪ੍ਰਬੰਧਨ ਦੇ ਲਈ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਸਪਲਾਈ ਵਿੱਚ ਸੁਧਾਰ ਲਈ ਜ਼ਰੂਰੀ ਉਪਾਵਾਂ ‘ਤੇ ਚਰਚਾ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਯੋਜਿਤ ਇੱਕ ਉੱਚ-ਪੱਧਰੀ ਬੈਠਕ ਵਿੱਚ ਲਿਆ ਗਿਆ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਇਨ੍ਹਾਂ ਆਕਸੀਜਨ ਕੰਸੰਟ੍ਰੇਟਰਾਂ ਦੀ ਜਲਦੀ ਤੋਂ ਜਲਦੀ ਖਰੀਦ ਕੀਤੀ ਜਾਵੇ ਅਤੇ ਅਧਿਕ ਮਾਮਲਿਆਂ ਵਾਲੇ ਰਾਜਾਂ ਨੂੰ ਇਹ ਉਪਲਬਧ ਕਰਵਾਏ ਜਾਣ।
ਪੀਐੱਮ ਕੇਅਰਸ ਫੰਡ ਦੇ ਤਹਿਤ ਪਹਿਲਾਂ ਤੋਂ ਸਵੀਕ੍ਰਿਤ 713 ਪੀਐੱਸਏ ਪਲਾਂਟਾਂ ਦੇ ਇਲਾਵਾ ਅੱਜ ਦੀ ਬੈਠਕ ਵਿੱਚ ਵੀ ਪੀਐੱਮ ਕੇਅਰਸ ਫੰਡ ਦੇ ਤਹਿਤ 500 ਨਵੇਂ ਪ੍ਰੇਸ਼ਰ ਸਵਿੰਗ ਅਧਿਸੋਖਣ (ਪੀਐੱਸਏ) ਪਲਾਂਟਾਂ ਦੀ ਸਵੀਕ੍ਰਿਤੀ ਦਿੱਤੀ ਗਈ ਹੈ।
ਇਹ ਪੀਐੱਸਏ ਪਲਾਂਟ ਜ਼ਿਲ੍ਹਾ ਹੈੱਡਕੁਆਟਰਾਂ ਅਤੇ ਟੀਅਰ 2 ਸ਼ਹਿਰਾਂ ਵਿੱਚ ਸਥਿਤ ਹਸਪਤਾਲਾਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਵਿੱਚ ਵਾਧਾ ਕਰਨਗੇ। ਘਰੇਲੂ ਵਿਨਿਰਮਾਤਾਵਾਂ ਨੂੰ ਡੀਆਰਡੀਓ ਅਤੇ ਸੀਐੱਸਆਈਆਰ ਦੁਆਰਾ ਵਿਕਸਿਤ ਸਵਦੇਸ਼ੀ ਤਕਨੀਕ ਦੇ ਟਰਾਂਸਫਰ ਦੇ ਨਾਲ ਇਨ੍ਹਾਂ 500 ਪੀਐੱਸਏ ਪਲਾਂਟਾਂ ਨੂੰ ਸਥਾਪਿਤ ਕੀਤਾ ਜਾਵੇਗਾ।
ਪੀਐੱਸਏ ਪਲਾਂਟਾਂ ਦੀ ਸਥਾਪਨਾ ਅਤੇ ਪੋਰਟੇਬਲ ਆਕਸੀਜਨ ਕੰਸੰਟ੍ਰੇਟਰ ਦੀ ਖਰੀਦ ਨਾਲ ਮੰਗ ਦੇ ਅਨੁਰੂਪ ਸਮੂਹਾਂ ਦੇ ਪਾਸ ਆਕਸੀਜਨ ਦੀ ਸਪਲਾਈ ਵਿੱਚ ਵਾਧਾ ਹੋਵੇਗਾ, ਜਿਸ ਨਾਲ ਪਲਾਂਟਾਂ ਤੋਂ ਹਸਪਤਾਲਾਂ ਦੇ ਦਰਮਿਆਨ ਆਕਸੀਜਨ ਦੀ ਟਰਾਂਸਪੋਰਟੇਸ਼ਨ ਵਿੱਚ ਮੌਜੂਦਾ ਸਾਜ਼ੋ-ਸਮਾਨ ਸਬੰਧੀ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਸਕੇਗਾ।
*****
ਡੀਐੱਸ/ਏਕੇਜੇ
1 lakh portable oxygen concentrators will be procured, 500 more PSA oxygen plants sanctioned from PM-CARES. This will improve access to oxygen, specially in district HQs and Tier-2 cities. https://t.co/oURX74RYt1
— Narendra Modi (@narendramodi) April 28, 2021