ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਵੇਲੇ ਚਲ ਰਹੀ ਕੋਵਿਡ–19 ਮਹਾਮਾਰੀ ਨਾਲ ਨਿਪਟਣ ਦੀਆਂ ਤਿਆਰੀਆਂ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਦਵਾਈਆਂ, ਆਕਸੀਜਨ, ਵੈਂਟੀਲੇਟਰਸ ਤੇ ਟੀਕਾਕਰਣ ਨਾਲ ਸਬੰਧਿਤ ਵਿਭਿੰਨ ਪੱਖਾਂ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਵਰ੍ਹੇ ਭਾਰਤ ਨੇ ਇਕਜੁਟ ਹੋ ਕੇ ਕੋਵਿਡ ਨੂੰ ਹਰਾਇਆ ਸੀ ਅਤੇ ਭਾਰਤ ਹੁਣ ਉਨ੍ਹਾਂ ਹੀ ਸਿਧਾਂਤਾਂ ‘ਤੇ ਕੁਝ ਤੇਜ਼ ਰਫ਼ਤਾਰ ਤੇ ਤਾਲਮੇਲ ਨਾਲ ਚਲ ਕੇ ਦੋਬਾਰਾ ਵੀ ਅਜਿਹਾ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਟੈਸਟਿੰਗ, ਟ੍ਰੈਕਿੰਗ (ਕੋਵਿਡ ਰੋਗੀਆਂ ਦੇ ਸੰਪਰਕ ‘ਚ ਆਏ ਵਿਅਕਤੀਆਂ ਨੂੰ ਲੱਭ ਕੇ ਲੋੜੀਂਦੀ ਕਾਰਵਾਈ ਕਰਨਾ) ਅਤੇ ਟ੍ਰੀਟਮੈਂਟ (ਇਲਾਜ) ਦਾ ਕੋਈ ਬਦਲ ਨਹੀਂ ਹੈ। ਮੌਤਾਂ ਦੀ ਗਿਣਤੀ ਘਟਾਉਣ ਲਈ ਛੇਤੀ ਟੈਸਟਿੰਗ ਅਤੇ ਵਾਜਬ ਟ੍ਰੈਕਿੰਗ ਕਰਨੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਪ੍ਰਸ਼ਾਸਨਾਂ ਨੂੰ ਲੋਕਾਂ ਦੀਆਂ ਚਿੰਤਾਵਾਂ ਪ੍ਰਤੀ ਸਰਗਰਮ ਤੇ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਹਦਾਇਤ ਜਾਰੀ ਕੀਤੀ ਕਿ ਮਹਾਮਾਰੀ ਨਾਲ ਨਿਪਟਣ ਲਈ ਰਾਜਾਂ ਨਾਲ ਨੇੜਲਾ ਤਾਲਮੇਲ ਜ਼ਰੂਰ ਹੀ ਯਕੀਨੀ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਰੋਗੀਆਂ ਲਈ ਹਸਪਤਾਲ ਦੇ ਬਿਸਤਰਿਆਂ ਦੀ ਉਪਲਬਧਤਾ ‘ਚ ਵਾਧਾ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਣੇ ਹੋਣਗੇ। ਪ੍ਰਧਾਨ ਮੰਤਰੀ ਇਹ ਹਦਾਇਤ ਵੀ ਜਾਰੀ ਕੀਤੀ ਕਿ ਅਸਕਾਈ ਹਸਪਤਾਲਾਂ ਤੇ ਏਕਾਂਤਵਾਸ ਕੇਂਦਰਾਂ ਰਾਹੀਂ ਬਿਸਤਰਿਆਂ ਦੀ ਵਾਧੂ ਸਪਲਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਵਿਭਿੰਨ ਦਵਾਈਆਂ ਦੀ ਵਧਦੀ ਮੰਗ ਪੂਰੀ ਕਰਨ ਲਈ ਭਾਰਤ ਦੇ ਫ਼ਾਰਮਾਸਿਊਟੀਕਲ ਉਦਯੋਗ ਦੀ ਸੰਪੂਰਨ ਸਮਰੱਥਾ ਦਾ ਉਪਯੋਗ ਕਰਨ ਦੀ ਜ਼ਰੂਰਤ ਦੀ ਗੱਲ ਕੀਤੀ। ਉਨ੍ਹਾਂ ਰੇਮਡੇਸਿਵਿਰ ਅਤੇ ਹੋਰ ਦਵਾਈਆਂ ਦੀ ਸਪਲਾਈ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੂੰ ਰੇਮਡੇਸਿਵਿਰ ਦੀ ਉਪਲਬਧਤਾ ਦੇ ਮੁੱਦੇ ਦਾ ਹੱਲ ਕਰਨ ਲਈ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ। ਮਈ ‘ਚ ਲਗਭਗ 74.10 ਲੱਖ ਵਾਇਲਜ਼/ਮਹੀਨਾ ਮੁਹੱਈਆ ਕਰਵਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਰਾਹੀਂ ਰੇਮੇਡੇਸਿਵਿਰ ਨੂੰ ਤਿਆਰ ਕਰਨ ਲਈ ਸਮਰੱਥਾ ਤੇ ਉਤਪਾਦਨ ਵਾਧਾ ਕੀਤਾ ਗਿਆ ਹੈ, ਜਦ ਕਿ ਜਨਵਰੀ–ਫਰਵਰੀ ‘ਚ ਇਸ ਦਾ ਆਮ ਉਤਪਾਦਨ ਸਿਰਫ਼ 27–29 ਲੱਖ ਵਾਇਲਜ਼/ਮਹੀਨਾ ਸੀ। 11 ਅਪ੍ਰੈਲ ਨੂੰ 67,900 ਵਾਇਲਜ਼ ਦੀ ਸਪਲਾਈ ਕੀਤੀ ਜਾ ਰਹੀ ਸੀ ਪਰ ਉਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਤੇ 15 ਅਪ੍ਰੈਲ, 2021 ਨੂੰ ਇਹ ਸਪਲਾਈ ਵਧ ਕੇ 2,06,000 ਵਾਇਲਜ਼ ਹੋ ਗਈ ਸੀ; ਇਸ ਸਬੰਧੀ ਵੀ ਵਧੇਰੇ ਮਾਮਲਿਆਂ ਅਤੇ ਵਧੇਰੇ ਮੰਗ ਵਾਲੇ ਰਾਜਾਂ ਉੱਤੇ ਖ਼ਾਸ ਤੌਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਉਤਪਾਦਨ ਸਮਰੱਥਾ ‘ਚ ਕੀਤੇ ਗਏ ਵਾਧੇ ਦਾ ਨੋਟਿਸ ਦਿਆਂ ਹਦਾਇਤ ਕੀਤੀ ਕਿ ਰਾਜਾਂ ਨੂੰ ਸਹੀ–ਸਮੇਂ ਸਪਲਾਈ ਲੜੀ ਪ੍ਰਬੰਧ ਨਾਲ ਜੁੜੀਆਂ ਸਮੱਸਿਆਵਾਂ ਜ਼ਰੂਰ ਹੀ ਰਾਜਾਂ ਨਾਲ ਮਿਲ ਕੇ ਤੁਰੰਤ ਹੱਲ ਕਰਨੀਆਂ ਹੋਣਗੀਆਂ। ਪ੍ਰਧਾਨ ਮੰਤਰੀ ਨੇ ਹਦਾਇਤ ਜਾਰੀ ਕੀਤੀ ਕਿ ਰੇਮਡੇਸਿਵਿਰ ਤੇ ਹੋਰ ਦਵਾਈਆਂ ਦੀ ਵਰਤੋਂ ਜ਼ਰੂਰ ਹੀ ਪ੍ਰਵਾਨਿਤ ਮੈਡੀਕਲ ਦਿਸ਼ਾ–ਨਿਰਦੇਸ਼ਾਂ ਅਨੁਸਾਰ ਹੀ ਕਰਨੀ ਹੋਵੇਗੀ ਅਤੇ ਉਨ੍ਹਾਂ ਦੀ ਦੁਰਵਰਤੋਂ ਅਤੇ ਬਲੈਕ ਮਾਰਕਿਟਿੰਗ ਜ਼ਰੂਰ ਹੀ ਸਖ਼ਤੀ ਨਾਲ ਰੋਕਣੀ ਹੋਵੇਗੀ।
ਮੈਡੀਕਲ ਆਕਸੀਜਨ ਦੀ ਸਪਲਾਈ ਦੇ ਮਸਲੇ ਬਾਰੇ ਪ੍ਰਧਾਨ ਮੰਤਰੀ ਨੇ ਹਦਾਇਤ ਜਾਰੀ ਕੀਤੀ ਕਿ ਪ੍ਰਵਾਨਿਤ ਮੈਡੀਕਲ ਆਕਸੀਜਨ ਪਲਾਂਟਸ ਦੀ ਸਥਾਪਨਾ ‘ਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। 32 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 162 PSA ਆਕਸੀਜਨ ਪਲਾਂਟਸ ਦੀ ਸਥਾਪਨਾ ‘ਪੀਐੱਮ ਕੇਅਰਸ’ (PM CARES) ‘ਚੋਂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਸੂਚਿਤ ਕੀਤਾ ਕਿ 1 ਲੱਖ ਸਿਲੰਡਰ ਖ਼ਰੀਦੇ ਜਾ ਰਹੇ ਹਨ ਅਤੇ ਉਹ ਛੇਤੀ ਹੀ ਰਾਜਾਂ ਨੂੰ ਸਪਲਾਈ ਕਰ ਦਿੱਤੇ ਜਾਣਗੇ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਉਹ ਵਧੇਰੇ ਕੇਸਾਂ ਦੇ ਬੋਝ ਵਾਲੇ 12 ਰਾਜਾਂ ਨੂੰ ਮੈਡੀਕਲ ਆਕਸੀਜਨ ਦੀ ਲਗਾਤਾਰ ਸਪਲਾਈ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਜ਼ਰੂਰਤਾਂ ਦਾ ਮੁੱਲਾਂਕਣ ਕਰ ਰਹੇ ਹਨ। ਵਧੇਰੇ ਕੇਸਾਂ ਦੇ ਬੋਝ ਵਾਲੇ 12 ਰਾਜਾਂ ਲਈ 30 ਅਪ੍ਰੈਲ ਤੱਕ ਦੀ ਸਪਲਾਈ ਮੈਪਿੰਗ ਯੋਜਨਾ ਤਿਆਰ ਕਰ ਲਈ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਮਹਾਮਾਰੀ ਨਾਲ ਨਿਪਟਣ ਲਈ ਜ਼ਰੂਰੀ ਦਵਾਈਆਂ ਤੇ ਉਪਕਰਣਾਂ ਦੇ ਉਤਪਾਦਨ ਵਾਸਤੇ ਲੋੜੀਂਦੀ ਆਕਸੀਜਨ ਦੀ ਸਪਲਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਵੈਂਟੀਲੇਟਰਸ ਦੀ ਉਪਲਬਧਤਾ ਅਤੇ ਸਪਲਾਈ ਦੀ ਤਾਜ਼ਾ ਸਥਿਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ‘ਰੀਅਲ ਟਾਈਮ ਮੌਨੀਟਰਿੰਗ ਸਿਸਟਮ’ ਸਥਾਪਿਤ ਕੀਤਾ ਗਿਆ ਹੈ ਅਤੇ ਹਦਾਇਤ ਜਾਰੀ ਕੀਤੀ ਕਿ ਸਬੰਧਿਤ ਰਾਜ ਸਰਕਾਰਾਂ ਇਸ ਸਿਸਟਮ ਦੀ ਸਰਗਰਮੀ ਨਾਲ ਵਰਤੋਂ ਪ੍ਰਤੀ ਸੰਵੇਦਨਸ਼ੀਲ ਹੋਣੀਆਂ ਚਾਹੀਦੀਆਂ ਹਨ।
ਟੀਕਾਕਰਣ ਦੇ ਮਾਮਲੇ ਬਾਰੇ ਪ੍ਰਧਾਨ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਵੈਕਸੀਨ ਉਤਪਾਦਨ ਵਿੱਚ ਵਾਧਾ ਕਰਨ ਲਈ ਸਮੁੱਚੇ ਰਾਸ਼ਟਰ ਦੀ ਸਰਕਾਰੀ ਤੇ ਨਿਜੀ ਦੋਵੇਂ ਖੇਤਰਾਂ ਦੀ ਸਮਰੱਥਾ ਦਾ ਉਪਯੋਗ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੀ ਹਦਾਇਤ ਜਾਰੀ ਕੀਤੀ।
ਉਨ੍ਹਾਂ ਨਾਲ ਪ੍ਰਧਾਨ ਮੰਤਰੀ ਦੇ ਕੈਬਨਿਟ ਸਕੱਤਰ, ਪ੍ਰਿੰਸੀਪਲ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਸਿਹਤ ਸਕੱਤਰ, ਫ਼ਾਰਮਾ ਸਕੱਤਰ, ਡਾ. ਵੀ.ਕੇ. ਪੌਲ, ਨੀਤੀ ਆਯੋਗ ਵੀ ਮੌਜੂਦ ਸਨ।
****
ਡੀਐੱਸ/ਏਕੇ
Reviewed preparedness to handle the ongoing COVID-19 situation. Aspects relating to medicines, oxygen, ventilators and vaccination were discussed. Like we did last year, we will successfully fight COVID with even greater speed and coordination. https://t.co/cxhTxLtxJa
— Narendra Modi (@narendramodi) April 17, 2021
Prime Minister reviews preparedness of public health response to COVID-19. https://t.co/jN6FLOvAY0
— PMO India (@PMOIndia) April 17, 2021
via NaMo App pic.twitter.com/c0BU752nfP