Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਭਿੰਨ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਕੋਵਿਡ–19 ਦੀ ਸਥਿਤੀ ਬਾਰੇ ਗੱਲਬਾਤ ਕੀਤੀ।

 

ਕੇਂਦਰੀ ਗ੍ਰਹਿ ਮੰਤਰੀ ਨੇ ਕੋਵਿਡ ਵਿਰੁੱਧ ਜੰਗ ਵਿੱਚ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਦੇਸ਼ ਵਿੱਚ ਚਲ ਰਹੀ ਟੀਕਾਕਰਣ ਦੀ ਮੁਹਿੰਮ ਦੀ ਪ੍ਰਗਤੀ ਉੱਤੇ ਵੀ ਝਾਤ ਪਵਾਈ। ਕੇਂਦਰੀ ਸਿਹਤ ਸਕੱਤਰ ਨੇ ਦੇਸ਼ ਵਿੱਚ ਕੋਵਿਡ ਦੀ ਸਥਿਤੀ ਬਾਰੇ ਇੱਕ ਪੇਸ਼ਕਾਰੀ ਕੀਤੀ, ਜਿਸ ਦੌਰਾਨ ਉਨ੍ਹਾਂ ਰਾਜਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿੱਥੇ ਇਸ ਵੇਲੇ ਵੱਡੀ ਗਿਣਤੀ ਚ ਕੇਸ ਸਾਹਮਣੇ ਆ ਰਹੇ ਹਨ ਅਤੇ ਇਨ੍ਹਾਂ ਰਾਜਾਂ ਵਿੱਚ ਟੈਸਟਿੰਗ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੇਸ਼ ਵਿੱਚ ਵੈਕਸੀਨ ਉਤਪਾਦਨ ਤੇ ਸਪਲਾਈ ਦੇ ਵੇਰਵੇ ਵੀ ਸਾਂਝੇ ਕੀਤੇ।

 

ਮੁੱਖ ਮੰਤਰੀਆਂ ਨੇ ਵਾਇਰਸ ਵਿਰੁੱਧ ਸਾਂਝੀ ਜੰਗ ਵਿੱਚ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਰਾਜਾਂ ਵਿੱਚ ਕੋਵਿਡ ਦੀ ਸਥਿਤੀ ਬਾਰੇ ਆਪੋਆਪਣੀ ਰਾਇ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂਸਿਰ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਨਾਲ ਲੱਖਾਂ ਜਾਨਾਂ ਬਚ ਰਹੀਆਂ ਹਨ। ਵੈਕਸੀਨ ਲਗਵਾਉਣ ਤੋਂ ਝਿਜਕ ਅਤੇ ਵੈਕਸੀਨ ਦੇ ਅਜਾਈਂ ਜਾਣ ਜਿਹੇ ਮਾਮਲਿਆਂ ਉੱਤੇ ਵੀ ਵਿਚਾਰਵਟਾਂਦਰਾ ਹੋਇਆ।

 

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਸਾਹਮਣੇ ਚਾਰ ਸਪਸ਼ਟ ਤੱਥਾਂ ਉੱਤੇ ਜ਼ੋਰ ਦਿੱਤਾ। ਪਹਿਲਾ, ਦੇਸ਼ ਪਹਿਲੀ ਲਹਿਰ ਦਾ ਸਿਖ਼ਰ ਲੰਘਿਆ ਹੈ ਅਤੇ ਪਹਿਲੀ ਲਹਿਰ ਦੇ ਮੁਕਾਬਲੇ ਹੁਣ ਵਾਧੇ ਦੀ ਦਰ ਬਹੁਤ ਤੇਜ਼ ਹੈ। ਦੂਜੇ, ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਮੱਧ ਪ੍ਰਦੇਸ਼ ਤੇ ਗੁਜਰਾਤ ਸਮੇਤ ਬਹੁਤ ਸਾਰੇ ਰਾਜ ਪਹਿਲੀ ਲਹਿਰ ਦੇ ਸਿਖ਼ਰ ਚੋਂ ਲੰਘੇ ਹਨ। ਹੋਰ ਬਹੁਤ ਸਾਰੇ ਰਾਜ ਉਸ ਦਿਸ਼ਾ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਤੀਜੇ, ਕੁਝ ਰਾਜਾਂ ਵਿੱਚ ਲੋਕ, ਇੱਥੋਂ ਤੱਕ ਕਿ ਪ੍ਰਸ਼ਾਸਨ ਵੀ ਬਹੁਤ ਜ਼ਿਆਦਾ ਢਿੱਲਮੱਠ ਵਰਤ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਮਾਮਲਿਆਂ ਦੀ ਗਿਣਤੀ ਵਿੱਚ ਤਿੱਖੇ ਵਾਧੇ ਨੇ ਔਕੜਾਂ ਪੈਦਾ ਕਰ ਦਿੱਤੀਆਂ ਹਨ।

 

 

ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ਤੇ ਜ਼ੋਰ ਦਿੱਤਾ ਕਿ ਚੁਣੌਤੀਆਂ ਦੇ ਬਾਵਜੂਦ ਸਾਡੇ ਕੋਲ ਬਿਹਤਰ ਅਨੁਭਵ, ਵਸੀਲੇ ਤੇ ਵੈਕਸੀਨ ਵੀ ਹੈ। ਸਖ਼ਤ ਮਿਹਨਤੀ ਡਾਕਟਰਾਂ ਤੇ ਹੈਲਥਕੇਅਰ ਸਟਾਫ਼ ਦੇ ਨਾਲਨਾਲ ਲੋਕਾਂ ਦੀ ਸ਼ਮੂਲੀਅਤ ਨੇ ਹਾਲਾਤ ਉੱਤੇ ਕਾਬੂ ਪਾਉਣ ਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ ਤੇ ਉਹ ਹਾਲੇ ਵੀ ਇੰਝ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ,‘ਸਾਨੂੰ ਟੈਸਟ, ਟ੍ਰੈਕ, ਟ੍ਰੀਟ’, ਕੋਵਿਡ ਉਚਿਤ ਵਿਵਹਾਰ ਤੇ ਕੋਵਿਡ ਪ੍ਰਬੰਧ ਉੱਤੇ ਧਿਆਨ ਕੇਂਦ੍ਰਿਤ ਕਰ ਕੇ ਰੱਖਣਾ ਹੋਵੇਗਾ।ਪ੍ਰਧਾਨ ਮੰਤਰੀ ਨੇ ਆਪਣਾ ਨੁਕਤਾ ਉਭਾਰਦਿਆਂ ਕਿਹਾ ਕਿ ਸਾਨੂੰ ਮਨੁੱਖਾਂ ਚ ਵਾਇਰਸ ਦੀ ਲਾਗ ਫੈਲਣ ਤੋਂ ਰੋਕਣੀ ਹੋਵੇਗੀ ਅਤੇ ਇਸ ਮਾਮਲੇ ਚ ਟੈਸਟਿੰਗ ਤੇ ਟ੍ਰੈਕਿੰਗ ਦੀ ਬਹੁਤ ਅਹਿਮ ਭੂਮਿਕਾ ਹੈ। ਪ੍ਰਧਾਨ ਮੰਤਰੀ ਨੇ ਵਿਸਤਾਰਪੂਰਬਕ ਜਾਣਕਾਰੀ ਦਿੱਤੀ ਕਿ ਭਾਈਚਾਰਿਆਂ ਵਿੱਚ ਫੈਲੀ ਛੂਤ ਦੀ ਮਾਤਰਾ ਦਾ ਪਤਾ ਲਾਉਣ ਲਈ ਟੈਸਟਿੰਗ ਅਹਿਮ ਹੈ ਤੇ ਅਜਿਹੇ ਲੋਕਾਂ ਦੀ ਸ਼ਨਾਖ਼ਤ ਵੀ ਜ਼ਰੂਰੀ ਹੈ, ਜੋ ਛੂਤ ਫੈਲਾ ਸਕਦੇ ਹਨ; ਪਾਜ਼ਿਟੀਵਿਟੀ ਦੀ ਦਰ 5% ਜਾਂ ਉਸ ਤੋਂ ਵੀ ਘੱਟ ਤੇ ਲਿਆਉਣ ਦੇ ਉਦੇਸ਼ ਦੀ ਪੂਰਤੀ ਲਈ ਰੋਜ਼ਾਨਾ ਕੀਤੇ ਜਾ ਰਹੇ ਟੈਸਟਾਂ ਦੀ ਗਿਣਤੀ ਤੇ ਕੰਟੇਨਮੈਂਟ ਜ਼ੋਨਸ ਤੇ ਖੇਤਰਾਂ ਦੇ ਨਾਲਨਾਲ ਸਮੂਹਕ ਪੱਧਰ ਉੱਤੇ ਸਾਹਮਣੇ ਆਉਂਦੇ ਕੇਸਾਂ ਵਾਲੇ ਖੇਤਰਾਂ ਵਿੱਚ ਟੀਚਾਗਤ ਟੈਸਟਿੰਗ ਵਿੱਚ ਚੋਖਾ ਵਾਧਾ ਕਰਨਾ ਹੋਵੇਗਾ। ਕੁੱਲ ਟੈਸਟਾਂ ਵਿੱਚ RT-PCR ਦੇ ਹਿੱਸੇ ਵਿੱਚ 70% ਤੱਕ ਦਾ ਵਾਧਾ ਕਰਨ ਲਈ RT-PCR ਟੈਸਟਿੰਗ ਦੇ ਬੁਨਿਆਦੀ ਢਾਂਚਾ ਵਧਾਉਣ ਦੀ ਅਹਿਮੀਅਤ ਉੱਤੇ ਵੀ ਜ਼ੋਰ ਦਿੱਤਾ ਗਿਆ।

 

 

ਇਸ ਤੱਥ ਬਾਰੇ ਵਿਚਾਰਵਟਾਂਦਰਾ ਕੀਤਾ ਗਿਆ ਕਿ ਰੋਕਥਾਮ, ਕੌਂਟੈਕਟ ਟ੍ਰੇਸਿੰਗ ਤੇ ਬਾਅਦ ਚ ਪੈਰਵਾਈ ਕਰਨ ਜਿਹੇ ਉਚਿਤ ਉਪਾਵਾਂ ਦੀ ਅਣਹੋਂਦ ਚ ਹਰੇਕ ਇਕਹਿਰੇ ਪਾਜ਼ਿਟਿਵ ਮਾਮਲੇ ਵਿੱਚ ਵੀ ਵਾਇਰਸ ਹੋਰਨਾਂ ਵਿਅਕਤੀਆਂ ਵਿੱਚ ਫੈਲਾਉਣ ਦੀ ਸੰਭਾਵਨਾ ਹੁੰਦੀ ਹੈ ਅਤੇ ਲੋਕਾਂ ਵਿੱਚ ਛੂਤ ਦਾ ਫੈਲਣਾ ਰੋਕਣ ਲਈ ਇਹ ਗਤੀਵਿਧੀਆਂ ਅਹਿਮ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਜ਼ਿਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਘੱਟੋਘੱਟ 30 ਵਿਅਕਤੀਆਂ ਦਾ ਜ਼ਰੂਰ ਪਤਾ ਲਾਉਣਾ ਹੋਵੇਗਾ, ਉਨ੍ਹਾਂ ਦਾ ਟੈਸਟ ਕਰਨਾ ਤੇ ਉਨ੍ਹਾਂ ਨੂੰ ਕੁਆਰੰਟੀਨ ਕਰਨਾ ਹੋਵੇਗਾ ਅਤੇ ਇਹ ਸਭ ਪਹਿਲੇ 72 ਘੰਟਿਆਂ ਅੰਦਰ ਕਰਨ ਨੂੰ ਤਰਜੀਹ ਦੇਣੀ ਹੋਵੇਗੀ। ਇਸੇ ਤਰ੍ਹਾਂ, ਕੰਟੇਨਮੈਂਟ ਜ਼ੋਨ ਦੀਆਂ ਸੀਮਾਵਾਂ ਸਪਸ਼ਟ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਥਕਾਵਟਕਾਰਨ ਸਾਡੀਆਂ ਕੋਸ਼ਿਸ਼ਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲਮੱਠ ਨਹੀਂ ਵਰਤੀ ਜਾਣੀ ਚਾਹੀਦੀ। ਉਨ੍ਹਾਂ ਸਿਹਤ ਮੰਤਰਾਲੇ ਨੂੰ ਕੰਟੇਨਮੈਂਟ ਜ਼ੋਨਸ ਵਿੱਚ ਮਿਆਰੀ ਸੰਚਾਲਨ ਪ੍ਰਕਿਰਿਆ (SoPs) ਦੀ ਪਾਲਣਾ ਕਰਵਾਉਣ ਲਈ ਕਿਹਾ। ਉਨ੍ਹਾਂ ਮੌਤਾਂ ਬਾਰੇ ਵਿਸਤਾਰਪੂਰਬਕ ਵਿਸ਼ਲੇਸ਼ਣ ਨਾਲ ਵਿਆਪਕ ਅੰਕੜਿਆਂ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਰਾਜਾਂ ਨੂੰ ਏਮਸ (AIIMS), ਦਿੱਲੀ ਵੱਲੋਂ ਹਰੇਕ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਕੀਤੇ ਜਾਣ ਵਾਲੇ ਵੈੱਬੀਨਾਰਜ਼ ਵਿੱਚ ਭਾਗ ਲੈਣ ਲਈ ਕਿਹਾ।

 

 

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਬੇਨਤੀ ਕੀਤੀ ਕਿ ਵੱਧ ਫ਼ੋਕਸ ਵਾਲੇ ਜ਼ਿਲ੍ਹਿਆਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ 100 ਫੀਸਦੀ ਟੀਕਾਕਰਣ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ 11 ਅਪ੍ਰੈਲ ਨੂੰ ਜਯੋਤੀਬਾ ਫੂਲੇ ਅਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਵਿਚਾਲੇ ਟੀਕਾ ਉਤਸਵ’ – ਵੈਕਸੀਨੇਸ਼ਨ ਫ਼ੈਸਟੀਵਲ ਮਨਾਉਣ ਦਾ ਸੱਦਾ ਦਿੱਤਾ। ਟੀਕਾ ਉਤਸਵਦੌਰਾਨ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਦਾ ਟੀਕਾਕਰਣ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ 45 ਸਾਲ ਦੀ ਉਮਰ ਤੋਂ ਵੱਧ ਦੇ ਸਾਰੇ ਲੋਕਾਂ ਦਾ ਟੀਕਾਕਰਣ ਕਰਵਾਉਣ ਚ ਸਹਾਇਤਾ ਕਰਨ।

 

ਪ੍ਰਧਾਨ ਮੰਤਰੀ ਨੇ ਲਾਪਰਵਾਹੀ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਦਿਮਾਗ਼ ਚ ਰੱਖਣੀ ਚਾਹੀਦੀ ਹੈ ਕਿ ਟੀਕਾਕਰਣ ਦੇ ਬਾਵਜੂਦ ਸਾਵਧਾਨੀ ਘਟਣੀ ਨਹੀਂ ਚਾਹੀਦੀ ਤੇ ਵਾਜਬ ਸਾਵਧਾਨੀਆਂ ਨਿਰੰਤਰ ਰੱਖਣੀਆਂ ਜਾਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਦਵਾਈ ਭੀਕੜਾਈ ਭੀਦੇ ਮੰਤਰ ਉੱਤੇ ਜ਼ੋਰ ਦਿੰਦਿਆਂ ਕੋਵਿਡ ਉਚਿਤ ਵਿਵਹਾਰ ਬਾਰੇ ਜਾਗਰੂਕਤਾ ਪੈਦਾ ਕਰਨ ਉੱਤੇ ਵੀ ਬਲ ਦਿੱਤਾ।

 

 

*******

 

ਡੀਐੱਸ