ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਦੋ ਦਿਨਾ ਬੰਗਲਾਦੇਸ਼ ਯਾਤਰਾ ਦਾ ਦੂਜਾ ਦਿਨ ਦੇਵੀ ਕਾਲੀ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਨੇ ਸਤਖੀਰਾ ਵਿੱਚ ਜੈਸ਼ੋਰੇਸ਼ਵਰੀ ਕਾਲੀ ਸ਼ਕਤੀਪੀਠ ਵਿਖੇ ਪੂਜਾ ਅਰਚਨਾ ਕੀਤੀ, ਜੋ ਕਿ ਪੁਰਾਣਿਕ ਪਰੰਪਰਾ ਦੀਆਂ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਕਾਲੀ ਮਾਤਾ ’ਤੇ ਹੱਥ ਨਾਲ ਬਣਿਆ ਚਾਂਦੀ ਦਾ ਗੋਲਡ-ਪਲੇਟਿਡ ਮੁਕਟ ਵੀ ਚੜ੍ਹਾਇਆ। ਇਹ ਮੁਕੁਟ ਇੱਕ ਸਥਾਨਕ ਕਾਰੀਗਰ ਦੁਆਰਾ ਤਿੰਨ ਹਫ਼ਤਿਆਂ ਵਿੱਚ ਤਿਆਰ ਕੀਤਾ ਗਿਆ ਸੀ।
ਦੋਸਤੀ ਦਾ ਹੱਥ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਮੰਦਿਰ ਨਾਲ ਜੁੜੇ ਕਮਿਊਨਿਟੀ ਹਾਲ-ਕਮ ਸਾਈਕਲੋਨ ਸ਼ੈਲਟਰ ਦੇ ਨਿਰਮਾਣ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਜਗ੍ਹਾ ਦਾ ਉਪਯੋਗ ਸ਼ਰਧਾਲੂਆਂ ਦੁਆਰਾ ਮੰਦਰ ਦੀ ਸਲਾਨਾ ਕਾਲੀ ਪੂਜਾ ਅਤੇ ਮੇਲੇ ਦੌਰਾਨ ਕੀਤਾ ਜਾਵੇਗਾ ਅਤੇ ਇੱਕ ਤੂਫਾਨ ਪਨਾਹਗਾਹ ਅਤੇ ਕਮਿਊਨਿਟੀ ਸੁਵਿਧਾ ਵਜੋਂ ਇਸ ਦਾ ਉਪਯੋਗ ਸਾਰੇ ਧਰਮਾਂ ਦੇ ਵਿਸ਼ਾਲ ਭਾਈਚਾਰੇ ਦੁਆਰਾ ਕੀਤਾ ਜਾਵੇਗਾ।
***
ਡੀਐੱਸ / ਐੱਸਐੱਚ
At the Jeshoreshwari Kali Temple. pic.twitter.com/XsXgBukg9m
— Narendra Modi (@narendramodi) March 27, 2021
Feeling blessed after praying at the Jeshoreshwari Kali Temple. pic.twitter.com/8CzSSXt9PS
— Narendra Modi (@narendramodi) March 27, 2021