Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਜਨਔਸ਼ਧੀ ਦਿਵਸ’ ਸਮਾਰੋਹ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਜਨਔਸ਼ਧੀ ਦਿਵਸ’ ਸਮਾਰੋਹ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਜਨਔਸ਼ਧੀ ਦਿਵਸਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਸਮਾਰੋਹ ਦੌਰਾਨ ਨੌਰਥ ਈਸਟਰਨ ਇੰਦਰਾ ਗਾਂਧੀ ਰੀਜਨਲ ਇੰਸਟੀਟਿਊਟ ਆਵ੍ ਹੈਲਥ ਐਂਡ ਮੈਡੀਕਲ ਸਾਇੰਸਿਜ਼ (NEIGRIHMS), ਸ਼ਿਲਾਂਗ 7500ਵਾਂ ਜਨਔਸ਼ਧੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਭਾਰਤੀਯਾ ਜਨਔਸ਼਼ਧੀ ਪਰਿਯੋਜਨਾਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਸ਼ਾਨਦਾਰ ਕਾਰਗੁਜ਼ਾਰੀ ਲਈ ਸਬੰਧਿਤ ਧਿਰਾਂ ਦੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌਡਾ, ਸ਼੍ਰੀ ਮਨਸੁਖ ਮਾਂਡਵੀਯਾ, ਸ਼੍ਰੀ ਅਨੁਰਾਗ ਠਾਕੁਰ, ਹਿਮਾਚਲ ਪ੍ਰਦੇਸ਼, ਮੇਘਾਲਿਆ ਦੇ ਮੁੱਖ ਮੰਤਰੀ, ਮੇਘਾਲਿਆ ਅਤੇ ਗੁਜਰਾਤ ਦੇ ਉਪਮੁੱਖ ਮੰਤਰੀ ਇਸ ਮੌਕੇ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਸ਼ਿਮਲਾ, ਹਿਮਾਚਲ ਪ੍ਰਦੇਸ਼; ਭੋਪਾਲ, ਮੱਧ ਪ੍ਰਦੇਸ਼; ਅਹਿਮਦਾਬਾਦ, ਗੁਜਰਾਤ; ਮਾਰੂਤੀ ਨਗਰ, ਦੀਊ ਅਤੇ ਮੰਗਲੂਰ, ਕਰਨਾਟਕ ਪੰਜ ਸਥਾਨਾਂ ਦੇ ਲਾਭਾਰਥੀਆਂ, ਕੇਂਦਰ ਸੰਚਾਲਕ, ਜਨ ਔਸ਼ਧੀ ਮਿੱਤਰਾਂ ਨਾਲ ਗੱਲਬਾਤ ਕੀਤੀ। ਲਾਭਾਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਤੰਦਰੁਸਤ ਜੀਵਨਸ਼ੈਲੀ ਅਪਨਾਉਣ ਦੀ ਬੇਨਤੀ ਕੀਤੀ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਕਿਫ਼ਾਇਤੀ ਹੋਣ ਕਾਰਣ ਮਰੀਜ਼ ਲੋੜੀਂਦੀਆਂ ਦਵਾਈਆਂ ਲੈ ਰਹੇ ਹਨ, ਜਿਸ ਕਾਰਣ ਬਿਹਤਰ ਸਿਹਤ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੌਜਵਾਨਾਂ ਦੁਆਰਾ ਜਨਔਸ਼ਧੀ ਮੁਹਿੰਮ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਚਲ ਰਹੀ ਵੈਕਸੀਨ ਮੁਹਿੰਮ ਵਿੱਚ ਮਦਦ ਕਰਨ ਲਈ ਕਿਹਾ।

 

ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਜਨਔਸ਼ਧੀ ਦੇ ਫ਼ਾਇਦਿਆਂ ਦਾ ਪ੍ਰਚਾਰ ਤੇ ਪਾਸਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ,‘ਤੁਸੀਂ ਮੇਰਾ ਪਰਿਵਾਰ ਹੋ ਅਤੇ ਤੁਹਾਡੀਆਂ ਬਿਮਾਰੀਆਂ ਮੇਰੇ ਪਰਿਵਾਰਕ ਮੈਂਬਰਾਂ ਦੀਆਂ ਬਿਮਾਰੀਆਂ ਹਨ, ਇਹੋ ਕਾਰਣ ਹੈ ਕਿ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਤੰਦਰੁਸਤ ਰੱਖਣਾ ਚਾਹੁੰਦਾ ਹਾਂ।

 

ਇਸ ਮੌਕੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਔਸ਼ਧੀ ਯੋਜਨਾ ਗ਼ਰੀਬਾਂ ਤੇ ਮੱਧ ਵਰਗ ਦੇ ਪਰਿਵਾਰਾਂ ਦੀ ਵੱਡੀ ਦੋਸਤ ਬਣਦੀ ਜਾ ਰਹੀ ਹੈ। ਇਹ ਸੇਵਾ ਤੇ ਰੋਜ਼ਗਾਰ ਦੋਵਾਂ ਦਾ ਮਾਧਿਅਮ ਬਣ ਰਹੀ ਹੈ। ਸ਼ਿਲਾਂਗ 7500ਵਾਂ ਜਨਔਸ਼ਧੀ ਕੇਂਦਰ ਸਮਰਪਿਤ ਕਰਨਾ ਉੱਤਰਪੂਰਬ ਚ ਜਨਔਸ਼ਧੀ ਕੇਂਦਰਾਂ ਦੇ ਫੈਲਣ ਦਾ ਸੂਚਕ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਯੋਜਨਾ ਪਹਾੜੀ ਇਲਾਕਿਆਂ ਉੱਤਰਪੂਰਬੀ ਤੇ ਕਬਾਇਲੀ ਖੇਤਰਾਂ ਚ ਲੋਕਾਂ ਨੂੰ ਕਿਫ਼ਾਇਤੀ ਦਵਾਈਆਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ 7500ਵਾਂ ਕੇਂਦਰ ਸਮਰਪਿਤ ਕਰਨਾ ਇਸ ਲਈ ਅਹਿਮ ਹੈ ਕਿਉਂਕਿ ਛੇ ਸਾਲ ਪਹਿਲਾਂ ਭਾਰਤ 100 ਕੇਂਦਰ ਵੀ ਨਹੀਂ ਸਨ। ਉਨ੍ਹਾਂ 10,000 ਕੇਂਦਰਾਂ ਦਾ ਟੀਚਾ ਹਾਸਲ ਕਰਨ ਲਈ ਕਿਹਾ। ਗ਼ਰੀਬ ਤੇ ਮੱਧ ਵਰਗ ਦੇ ਪਰਿਵਾਰ ਹਰ ਸਾਲ ਮਹਿੰਗੀਆਂ ਦਵਾਈਆਂ ਤੋਂ 3,600 ਕਰੋੜ ਰੁਪਏ ਬਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਆਤਮਨਿਰਭਰਤਾਨੂੰ ਉਤਸ਼ਾਹਿਤ ਕਰ ਰਹੀ ਹੈ ਕਿਉਂਕਿ 1,000 ਤੋਂ ਵੱਧ ਕੇਂਦਰ ਮਹਿਲਾਵਾਂ ਵੱਲੋਂ ਚਲਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਤਸਾਹਨ (ਇਨਸੈਂਟਿਵ) ਨੂੰ 2.5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਅਤੇ ਦਲਿਤ, ਆਦਿਵਾਸੀ ਮਹਿਲਾਵਾਂ ਤੇ ਉੱਤਰਪੂਰਬ ਦੇ ਲੋਕਾਂ ਲਈ 2 ਲੱਖ ਦਾ ਪ੍ਰੋਤਸਾਹਨ ਹੋਰ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਚ ਬਣੀਆਂ ਦਵਾਈਆਂ ਦਵਾਈਆਂ ਤੇ ਸਰਜਰੀ ਦੀ ਮੰਗ ਵਧ ਰਹੀ ਹੈ। ਵਧਦੀ ਜਾ ਰਹੀ ਮੰਗ ਦੀ ਪੂਰਤੀ ਲਈ ਉਤਪਾਦਨ ਵੀ ਵਧ ਰਿਹਾ ਹੈ। ਵੱਡੀ ਗਿਣਤੀ ਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ 75 ਆਯੁਸ਼ ਦਵਾਈਆਂ ਵੀ ਜਨ ਔਸ਼ਧੀ ਕੇਂਦਰਾਂ ਚ ਉਪਲਬਧ ਹਨ। ਮਰੀਜ਼ਾਂ ਨੂੰ ਆਯੁਸ਼ ਦਵਾਈਆਂ ਸਸਤੀਆਂ ਹਾਸਲ ਕਰ ਕੇ ਲਾਭ ਹੋਵੇਗਾ ਅਤੇ ਆਯੁਰਵੇਦ ਤੇ ਆਯੁਸ਼ ਦਵਾਈਆਂ ਦੇ ਖੇਤਰ ਨੂੰ ਵੀ ਲਾਭ ਪੁੱਜੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਸਿਹਤ ਬਾਰੇ ਇਹੋ ਸੋਚਦੀ ਰਹੀ ਹੈ ਕਿ ਇਹ ਸਿਰਫ਼ ਰੋਗ ਤੇ ਇਲਾਜ ਦਾ ਵਿਸ਼ਾ ਹੈ। ਉਂਝ ਸਿਹਤ ਦਾ ਵਿਸ਼ਾ ਸਿਰਫ਼ ਰੋਗ ਤੇ ਇਲਾਜ ਤੱਕ ਹੀ ਮਹਿਦੂਦ ਨਹੀਂ ਹੈ, ਸਗੋਂ ਇਹ ਦੇਸ਼ ਦੇ ਆਰਥਿਕ ਤੇ ਸਮਾਜਕ ਤਾਣੇਬਾਣੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਸਿਹਤ ਪ੍ਰਤੀ ਮੁਕੰਮਲ ਪਹੁੰਚ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਰਕਾਰ ਨੇ ਰੋਗ ਦੇ ਕਾਰਣਾਂ ਉੱਤੇ ਵੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਯਾਨ, ਮੁਫ਼ਤ ਐੱਲਪੀਜੀ ਕਨੈਕਸ਼ਨਸ, ਆਯਸ਼ਮਾਨ ਭਾਰਤ, ਮਿਸ਼ਨ ਇੰਦਰਧਨਸ਼, ਪੋਸ਼ਣ ਅਭਿਯਾਨ ਤੇ ਯੋਗਾ ਨੂੰ ਮਾਨਤਾ ਸਿਹਤ ਪ੍ਰਤੀ ਸਰਕਾਰ ਦੀ ਪਹੁੰਚ ਦੀ ਸੰਪੂਰਨ ਪ੍ਰਕਿਰਤੀ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵੱਲੋਂ ਸਾਲ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲੇਟਸਐਲਾਨੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤੀ ਕਿਉਂਕਿ ਇਸ ਤੋਂ ਨਾ ਕੇਵਲ ਪੌਸ਼ਟਿਕ ਅਨਾਜ ਮੁਹੱਈਆ ਹੁੰਦਾ ਹੈ, ਸਗੋਂ ਕਿਸਾਨਾਂ ਦੀ ਆਮਦਨ ਚ ਵੀ ਵਾਧਾ ਹੁੰਦਾ ਹੈ।

 

ਗ਼ਰੀਬ ਪਰਿਵਾਰਾਂ ਉੱਤੇ ਮੈਡੀਕਲ ਖ਼ਰਚੇ ਦੇ ਅਥਾਹ ਬੋਝ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੀਆ ਸਾਲਾਂ ਦੌਰਾਨ ਇਲਾਜ ਵਿੱਚ ਹਰ ਪ੍ਰਕਾਰ ਦਾ ਵਿਤਕਰਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੈਡੀਕਲ ਇਲਾਜ ਦੇਸ਼ ਦੇ ਹਰੇਕ ਗ਼ਰੀਬ ਵਿਅਕਤੀ ਲਈ ਪਹੁੰਚਯੋਗ ਬਣਾ ਦਿੱਤਾਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ, ਜ਼ਰੂਰੀ ਦਵਾਈਆਂ, ਦਿਲ ਦੇ ਸਟੈਂਟਸ, ਗੋਡੇ ਦਾ ਅਪਰੇਸ਼ਨ ਨਾਲ ਸਬੰਧਿਤ ਉਪਕਰਣਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਘਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਯੋਜਨਾਨੇ ਦੇਸ਼ ਦੇ 50 ਕਰੋੜ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਯਕੀਨੀ ਬਣਾ ਦਿੱਤਾ ਗਿਆ ਹੈ। ਹੁਣ ਤੱਕ1.5 ਕਰੋੜ ਲੋਕਾਂ ਨੇ ਇਸ ਦਾ ਲਾਭ ਲਿਆ ਹੈ ਤੇ ਉਨ੍ਹਾਂ ਨੇ 30,000 ਕਰੋੜ ਰੁਪਏ ਬਚਾਏ ਹਨ।

 

ਪ੍ਰਧਾਨ ਮੰਤਰੀ ਨੇ ਮੇਡ ਇਨ ਇੰਡੀਆ ਕੋਰੋਨਾ ਵੈਕਸੀਨਲਈ ਵਿਗਿਆਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਕੋਲ ਵੈਕਸੀਨਾਂ ਸਿਰਫ਼ ਸਥਾਨਕ ਵਰਤੋਂ ਲਈ ਨਹੀਂ, ਸਗੋਂ ਵਿਸ਼ਵ ਦੀ ਮਦਦ ਕਰਨ ਲਈ ਵੀ ਹਨ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੱਤਾ ਕਿਹਾ ਕਿ ਸਰਕਾਰ ਨੇ ਟੀਕਾਕਰਣ ਲਈ ਗ਼ਰੀਬਾਂ ਤੇ ਮੱਧ ਵਰਗ ਦੇ ਹਿਤਾਂ ਦਾ ਖ਼ਾਸ ਖ਼ਿਆਲ ਰੱਖਿਆ ਹੈ। ਸਰਕਾਰੀ ਹਸਪਤਾਲਾਂ ਵਿੱਚ ਟੀਕਾਕਰਣ ਮੁਫ਼ਤ ਹੈ ਅਤੇ ਪ੍ਰਾਈਵੇਟ ਹਸਪਤਾਲ ਇਸ ਲਈ ਸਿਰਫ਼ 250 ਰੁਪਏ ਵਸੂਲ ਕਰ ਰਹੇ ਹਨ, ਜੋ ਦੁਨੀਆ ਚ ਸਭ ਤੋਂ ਘੱਟ ਹੈ।

 

 

ਪ੍ਰਧਾਨ ਮੰਤਰੀ ਨੇ ਪ੍ਰਭਾਵੀ ਇਲਾਜ ਅਤੇ ਮਿਆਰੀ ਮੈਡੀਕਲ ਸਟਾਫ਼ ਦੀ ਉਪਲਬਧਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡਾਂ ਦੇ ਪ੍ਰਾਇਮਰੀ ਹਸਪਤਾਲਾਂ ਚ ਸਿਹਤ ਬੁਨਿਆਦੀ ਢਾਂਚੇ ਤੋਂ ਲੈ ਕੇ ਟਰਸ਼ਰੀ ਹਸਪਤਾਲਾਂ ਤੇ ਏਮਸ (AIIMS) ਜਿਹੇ ਮੈਡੀਕਲ ਕਾਲਜਾਂ ਪ੍ਰਤੀ ਮੁਕੰਮਲ ਪਹੁੰਚ ਅਪਨਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਪਿਛਲੇ ਛੇ ਸਾਲਾਂ ਦੌਰਾਨ ਮੈਡੀਕਲ ਢਾਂਚੇ ਵਿੱਚ ਸੁਧਾਰ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਚੇਤੇ ਕੀਤਾ। ਉਨ੍ਹਾਂ ਸੂਚਿਤ ਕੀਤਾ ਕਿ ਪਿਛਲੇ 6 ਸਾਲਾਂ ਦੌਰਾਨ ਸਾਲ 2014 ਦੀਆਂ 55 ਹਜ਼ਾਰ ਐੱਮਬੀਬੀਐੱਸ ਸੀਟਾਂ ਵਿੱਚ 30 ਹਜ਼ਾਰ ਸੀਟਾਂ ਹੋਰ ਜੋੜੀਆਂ ਗਈਆਂ ਹਨ। ਇਸੇ ਤਰ੍ਰਾਂ 30 ਹਜ਼ਾਰ ਪੀਜੀ ਸੀਟਾਂ ਸਨ, ਜਿਨ੍ਹਾਂ ਨੂੰ 24 ਹਜ਼ਾਰ ਸੀਟਾਂ ਹੋਰ ਜੋੜੀਆਂ ਗਈਆਂ ਹਨ। ਪਿਛਲੇ ਛੇ ਸਾਲਾਂ ਦੌਰਾਨ 180 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ। ਪਿੰਡਾਂ 1.5 ਲੱਖ ਹੈਲਥ ਐਂਡ ਵੈੱਲਨੈੱਸ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 50 ਹਜ਼ਾਰ ਨੇ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇਹ ਕੇਂਦਰ ਗੰਭੀਰ ਰੋਗਾਂ ਦਾ ਇਲਾਜ ਕਰ ਰਹੇ ਹਨ ਤੇ ਸਥਾਨਕ ਪੱਧਰ ਉੱਤੇ ਅਤਿਆਧੁਨਿਕ ਟੈਸਟ ਕਰ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਬਜਟ ਵਿੱਚ ਸਿਹਤ ਲਈ ਰਾਸ਼ੀ ਕਾਫ਼ੀ ਜ਼ਿਆਦਾ ਵਧਾਈ ਗਈ ਹੈ ਅਤੇ ਉਨ੍ਹਾਂ ਸਿਹਤ ਸਮੱਸਿਆਵਾਂ ਦੇ ਮੁਕੰਮਲ ਹੱਲ ਲਈ ਪ੍ਰਧਾਨ ਮੰਤਰੀ ਆਤਮਨਿਰਭਰ ਸਵਾਸਥਯ ਯੋਜਨਾਦਾ ਜ਼ਿਕਰ ਕੀਤਾ। ਹਰੇਕ ਜ਼ਿਲ੍ਹੇ ਨੇ ਡਾਇਓਨਗੌਸਟਿਕ ਸੈਂਟਰ ਮੁਹੱਈਆ ਕਰਵਾਏ ਹਨ ਅਤੇ 600 ਤੋਂ ਵੱਧ ਨਾਜ਼ੁਕ ਮਾਮਲਿਆਂ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਲੋਕ ਸਭਾ ਹਲਕਿਆਂ ਵਿੱਚ ਇੱਕ ਮੈਡੀਕਲ ਸੈਂਟਰ ਸਥਾਪਿਤ ਕਰਨ ਲਈ ਕੰਮ ਚਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਅੱਜ ਇਲਾਜ ਨੂੰ ਸਸਤਾ ਬਣਾਉਣਾ ਤੇ ਹਰੇਕ ਲਈ ਪਹੁੰਚਯੋਗ ਬਣਾਉਣਾ ਹੈ। ਅੱਜ ਅਜਿਹੀ ਸੋਚ ਵਾਲੀਆਂ ਨੀਤੀਆਂ ਤੇ ਪ੍ਰੋਗਰਾਮ ਅੱਜ ਉਲੀਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਜਨ ਔਸ਼ਧੀ ਪ੍ਰੋਜੈਕਟ ਦਾ ਨੈੱਟਵਰਕ ਤੇਜ਼ੀ ਨਾਲ ਫੈਲਿਆ ਹੈ ਅਤੇ ਹਰ ਸੰਭਵ ਹੱਦ ਤੱਕ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਿਆ ਹੈ।

 

***

 

ਡੀਐੱਸ/ਏਕੇ