ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਕੱਲ੍ਹ ਮਾਘ ਪੂਰਨਿਮਾ ਦਾ ਤਿਓਹਾਰ ਸੀ। ਮਾਘ ਦਾ ਮਹੀਨਾ ਵਿਸ਼ੇਸ਼ ਰੂਪ ਵਿੱਚ ਨਦੀਆਂ-ਸਰੋਵਰਾਂ ਅਤੇ ਜਲ ਸਰੋਤਾਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ
‘‘ਮਾਘੇ ਨਿਮਗਨਾ: ਸਲਿਲੇ ਸੁਸ਼ੀਤੇ, ਵਿਮੁਕਤਪਾਪਾ: ਤ੍ਰਿਦਿਵਮ੍ ਪ੍ਰਯਾਂਤਿ॥’’
(“माघे निमग्ना: सलिले सुशीते, विमुक्तपापा: त्रिदिवम् प्रयान्ति।|” )
ਅਰਥਾਤ ਮਾਘ ਮਹੀਨੇ ਵਿੱਚ ਕਿਸੇ ਵੀ ਪਵਿੱਤਰ ਪਾਣੀ ਵਾਲੀ ਜਗ੍ਹਾ ’ਤੇ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਦੁਨੀਆ ਦੇ ਹਰ ਸਮਾਜ ਵਿੱਚ ਨਦੀ ਦੇ ਨਾਲ ਜੁੜੀ ਹੋਈ ਕੋਈ ਨਾ ਕੋਈ ਪਰੰਪਰਾ ਹੁੰਦੀ ਹੀ ਹੈ। ਨਦੀ ਦੇ ਤਟ ’ਤੇ ਅਨੇਕ ਸੱਭਿਆਤਾਵਾਂ ਵੀ ਵਿਕਸਿਤ ਹੋਈਆਂ ਹਨ। ਸਾਡੀ ਸੰਸਕ੍ਰਿਤੀ, ਕਿਉਂਕਿ ਹਜ਼ਾਰਾਂ ਸਾਲ ਪੁਰਾਣੀ ਹੈ, ਇਸ ਲਈ ਇਸ ਦਾ ਵਿਸਤਾਰ ਸਾਡੇ ਇੱਥੇ ਹੋਰ ਜ਼ਿਆਦਾ ਮਿਲਦਾ ਹੈ। ਭਾਰਤ ਵਿੱਚ ਕੋਈ ਅਜਿਹਾ ਦਿਨ ਨਹੀਂ ਹੋਵੇਗਾ, ਜਦੋਂ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਪਾਣੀ ਨਾਲ ਜੁੜਿਆ ਹੋਇਆ ਕੋਈ ਤਿਓਹਾਰ ਨਾ ਹੋਵੇ। ਮਾਘ ਦੇ ਦਿਨਾਂ ਵਿੱਚ ਤਾਂ ਲੋਕ ਆਪਣਾ ਘਰ-ਪਰਿਵਾਰ, ਸੁੱਖ-ਸੁਵਿਧਾ ਛੱਡ ਕੇ ਪੂਰੇ ਮਹੀਨੇ ਨਦੀਆਂ ਦੇ ਕਿਨਾਰੇ ਕਲਪਵਾਸ ਕਰਨ ਜਾਂਦੇ ਹਨ। ਇਸ ਵਾਰ ਹਰਿਦੁਆਰ ਵਿੱਚ ਕੁੰਭ ਵੀ ਹੋ ਰਿਹਾ ਹੈ। ਜਲ ਸਾਡੇ ਲਈ ਜੀਵਨ ਵੀ ਹੈ, ਆਸਥਾ ਵੀ ਹੈ ਅਤੇ ਵਿਕਾਸ ਦੀ ਧਾਰਾ ਵੀ ਹੈ। ਪਾਣੀ ਇੱਕ ਤਰ੍ਹਾਂ ਨਾਲ ਪਾਰਸ ਤੋਂ ਜ਼ਿਆਦਾ ਮਹੱਤਵਪੂਰਨ ਹੈ, ਕਿਹਾ ਜਾਂਦਾ ਹੈ ਕਿ ਪਾਰਸ ਦੀ ਛੋਹ ਨਾਲ ਲੋਹਾ ਸੋਨੇ ਵਿੱਚ ਤਬਦੀਲ ਹੋ ਜਾਂਦਾ ਹੈ। ਉਸੇ ਤਰ੍ਹਾਂ ਪਾਣੀ ਦੀ ਛੋਹ ਜੀਵਨ ਲਈ ਜ਼ਰੂਰੀ ਹੈ। ਵਿਕਾਸ ਦੇ ਲਈ ਜ਼ਰੂਰੀ ਹੈ। ਸਾਥੀਓ ਮਾਘ ਮਹੀਨੇ ਨੂੰ ਪਾਣੀ ਦੇ ਨਾਲ ਜੋੜਨ ਦਾ ਵਿਸ਼ੇਸ਼ ਇੱਕ ਹੋਰ ਕਾਰਣ ਵੀ ਹੈ। ਇਸ ਦੇ ਬਾਅਦ ਹੀ ਸਰਦੀਆਂ ਖਤਮ ਹੋ ਜਾਂਦੀਆਂ ਹਨ ਅਤੇ ਗਰਮੀਆਂ ਦੀ ਦਸਤਕ ਹੋਣ ਲਗਦੀ ਹੈ। ਇਸ ਲਈ ਪਾਣੀ ਦੀ ਸਾਂਭ-ਸੰਭਾਲ਼ ਲਈ ਸਾਨੂੰ ਹੁਣ ਤੋਂ ਹੀ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ। ਕੁਝ ਦਿਨਾਂ ਬਾਅਦ ਮਾਰਚ ਮਹੀਨੇ ਵਿੱਚ ਹੀ 22 ਤਾਰੀਕ ਨੂੰ ‘World Water Day’ ਵੀ ਹੈ।
ਮੈਨੂੰ ਯੂ.ਪੀ. ਦੀ ਅਰਾਧਿਯਾ ਜੀ ਨੇ ਲਿਖਿਆ ਹੈ ਕਿ ਦੁਨੀਆ ਵਿੱਚ ਕਰੋੜਾਂ ਲੋਕ ਆਪਣੇ ਜੀਵਨ ਦਾ ਬਹੁਤ ਵੱਡਾ ਹਿੱਸਾ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਹੀ ਲਗਾ ਦਿੰਦੇ ਹਨ। ‘‘ਬਿਨ ਪਾਨੀ ਸਬ ਸੂਨ’’ ਐਵੇਂ ਹੀ ਨਹੀਂ ਕਿਹਾ ਗਿਆ। ਪਾਣੀ ਦੇ ਸੰਕਟ ਨੂੰ ਹੱਲ ਕਰਨ ਦੇ ਲਈ ਇੱਕ ਬਹੁਤ ਹੀ ਚੰਗਾ message ਪੱਛਮ ਬੰਗਾਲ ਦੇ ਉੱਤਰ ਦੀਨਾਜਪੁਰ ਦੇ ਸੁਜੀਤ ਜੀ ਨੇ ਮੈਨੂੰ ਭੇਜਿਆ ਹੈ। ਸੁਜੀਤ ਜੀ ਨੇ ਲਿਖਿਆ ਹੈ ਕਿ ਕੁਦਰਤ ਨੇ ਪਾਣੀ ਦੇ ਰੂਪ ਵਿੱਚ ਸਾਨੂੰ ਇੱਕ ਸਮੂਹਿਕ ਉਪਹਾਰ ਦਿੱਤਾ ਹੈ। ਇਸ ਲਈ ਇਸ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਸਮੂਹਿਕ ਹੈ। ਇਹ ਗੱਲ ਦਰੁਸਤ ਹੈ। ਜਿਵੇਂ ਸਮੂਹਿਕ ਉਪਹਾਰ ਹੈ, ਉਵੇਂ ਹੀ ਸਮੂਹਿਕ ਜ਼ਿੰਮੇਵਾਰੀ ਵੀ ਹੈ। ਸੁਜੀਤ ਜੀ ਦੀ ਗੱਲ ਬਿਲਕੁਲ ਸਹੀ ਹੈ। ਨਦੀ, ਤਲਾਬ, ਝੀਲ, ਵਰਖਾ ਜਾਂ ਜ਼ਮੀਨ ਦਾ ਪਾਣੀ ਇਹ ਸਭ ਹਰ ਕਿਸੇ ਲਈ ਹਨ। ਸਾਥੀਓ, ਇੱਕ ਸਮਾਂ ਸੀ, ਜਦੋਂ ਪਿੰਡ ਵਿੱਚ ਖੂਹ, ਤਲਾਬ ਇਨ੍ਹਾਂ ਦੀ ਸਾਂਭ-ਸੰਭਾਲ਼ ਸਾਰੇ ਮਿਲ ਕੇ ਕਰਦੇ ਸਨ, ਹੁਣ ਅਜਿਹੀ ਹੀ ਇੱਕ ਕੋਸ਼ਿਸ਼ ਤਮਿਲ ਨਾਡੂ ਦੇ ਤਿਰੂਵੰਨਾਮਲਾਈ ਵਿੱਚ ਹੋ ਰਹੀ ਹੈ। ਉੱਥੇ ਸਥਾਨਕ ਲੋਕਾਂ ਨੇ ਆਪਣੇ ਖੂਹਾਂ ਦੇ ਸੰਰਕਸ਼ਣ ਲਈ ਇੱਕ ਅਭਿਯਾਨ ਚਲਾਇਆ ਹੋਇਆ ਹੈ। ਇਹ ਲੋਕ ਆਪਣੇ ਇਲਾਕੇ ਵਿੱਚ ਸਾਲਾਂ ਤੋਂ ਬੰਦ ਪਏ ਜਨਤਕ ਖੂਹਾਂ ਨੂੰ ਮੁੜ ਸੁਰਜੀਤ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਅਗਰੋਥਾ ਪਿੰਡ ਦੀ ਬਬੀਤਾ ਰਾਜਪੂਤ ਜੀ ਵੀ ਜੋ ਕਰ ਰਹੇ ਹਨ, ਉਸ ਨਾਲ ਵੀ ਤੁਹਾਨੂੰ ਸਭ ਨੂੰ ਪ੍ਰੇਰਣਾ ਮਿਲੇਗੀ। ਬਬੀਤਾ ਜੀ ਦਾ ਪਿੰਡ ਬੁੰਦੇਲਖੰਡ ਵਿੱਚ ਹੈ, ਉਨ੍ਹਾਂ ਦੇ ਪਿੰਡ ਦੇ ਕੋਲ ਹੀ ਕਦੇ ਇੱਕ ਬਹੁਤ ਵੱਡੀ ਝੀਲ ਸੀ ਜੋ ਸੁੱਕ ਗਈ ਸੀ, ਉਨ੍ਹਾਂ ਨੇ ਪਿੰਡ ਦੀਆਂ ਹੀ ਦੂਜੀਆਂ ਔਰਤਾਂ ਦੇ ਨਾਲ ਮਿਲ ਕੇ ਝੀਲ ਤੱਕ ਪਾਣੀ ਲਿਜਾਣ ਲਈ ਇੱਕ ਨਹਿਰ ਬਣਾ ਦਿੱਤੀ, ਇਸ ਨਹਿਰ ਵਿੱਚ ਬਾਰਿਸ਼ ਦਾ ਪਾਣੀ ਸਿੱਧਾ ਹੀ ਝੀਲ ਵਿੱਚ ਜਾਣ ਲਗ ਪਿਆ। ਹੁਣ ਇਹ ਝੀਲ ਪਾਣੀ ਨਾਲ ਭਰੀ ਰਹਿੰਦੀ ਹੈ।
ਸਾਥੀਓ, ਉੱਤਰਾਖੰਡ ਦੇ ਬਾਗੇਸ਼ਵਰ ਵਿੱਚ ਰਹਿਣ ਵਾਲੇ ਜਗਦੀਸ਼ ਕੁਨਿਆਲ ਜੀ ਦਾ ਕੰਮ ਵੀ ਬਹੁਤ ਕੁਝ ਸਿਖਾਉਂਦਾ ਹੈ। ਜਗਦੀਸ਼ ਜੀ ਦਾ ਪਿੰਡ ਅਤੇ ਆਲੇ-ਦੁਆਲੇ ਦਾ ਇਲਾਕਾ ਪਾਣੀ ਦੀਆਂ ਜ਼ਰੂਰਤਾਂ ਦੇ ਲਈ ਇੱਕ ਕੁਦਰਤੀ ਸੋਮੇ ’ਤੇ ਨਿਰਭਰ ਸੀ, ਲੇਕਿਨ ਕਈ ਸਾਲ ਪਹਿਲਾਂ ਇਹ ਸੋਮਾ ਸੁੱਕ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਚਲਾ ਗਿਆ। ਜਗਦੀਸ਼ ਜੀ ਨੇ ਇਸ ਸੰਕਟ ਦਾ ਹੱਲ ਪੌਦੇ ਲਗਾ ਕੇ ਕਰਨ ਦਾ ਨਿਸ਼ਚਾ ਕੀਤਾ। ਉਨ੍ਹਾਂ ਨੇ ਪੂਰੇ ਇਲਾਕੇ ਵਿੱਚ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਹਜ਼ਾਰਾਂ ਪੌਦੇ ਲਗਾਏ ਅਤੇ ਅੱਜ ਉਨ੍ਹਾਂ ਦੇ ਇਲਾਕੇ ਦਾ ਸੁੱਕ ਚੁੱਕਿਆ ਉਹ ਜਲ ਸਰੋਤ ਫਿਰ ਤੋਂ ਭਰ ਗਿਆ ਹੈ।
ਸਾਥੀਓ, ਪਾਣੀ ਨੂੰ ਲੈ ਕੇ ਸਾਨੂੰ ਇਸੇ ਤਰ੍ਹਾਂ ਆਪਣੀਆਂ ਸਮੂਹਿਕ ਜ਼ਿੰਮੇਵਾਰੀਆਂ ਨੂੰ ਸਮਝਣਾ ਪਵੇਗਾ। ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਈ-ਜੂਨ ’ਚ ਬਾਰਿਸ਼ ਸ਼ੁਰੂ ਹੁੰਦੀ ਹੈ। ਕੀ ਅਸੀਂ ਹੁਣੇ ਤੋਂ ਆਪਣੇ ਆਲ਼ੇ-ਦੁਆਲ਼ੇ ਦੇ ਜਲ ਸੋਮਿਆਂ ਦੀ ਸਫਾਈ ਲਈ, ਵਰਖਾ ਦੇ ਜਲ ਨੂੰ ਸੰਭਾਲ਼ਣ ਲਈ 100 ਦਿਨ ਦੀ ਕੋਈ ਮੁਹਿੰਮ ਸ਼ੁਰੂ ਕਰ ਸਕਦੇ ਹਾਂ? ਇਸ ਸੋਚ ਦੇ ਨਾਲ ਹੁਣ ਤੋਂ ਕੁਝ ਦਿਨ ਬਾਅਦ ਜਲ ਸ਼ਕਤੀ ਮੰਤਰਾਲੇ ਵੱਲੋਂ ਵੀ ਜਲ ਸ਼ਕਤੀ ਅਭਿਯਾਨ – ‘Catch the Rain’ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਅਭਿਯਾਨ ਦਾ ਮੂਲਮੰਤਰ ਹੈ – ‘Catch the rain, where it falls, when it falls.’ ਅਸੀਂ ਹੁਣੇ ਤੋਂ ਜੁਟਾਂਗੇ, ਅਸੀਂ ਪਹਿਲਾਂ ਤੋਂ ਹੀ ਜੋ rain water harvesting system ਹੈ, ਉਸ ਨੂੰ ਦਰੁਸਤ ਕਰਵਾ ਲਈਏ। ਪਿੰਡਾਂ ਵਿੱਚ, ਤਲਾਬਾਂ ਵਿੱਚ, ਛੱਪੜਾਂ ਵਿੱਚ ਸਫਾਈ ਕਰਵਾ ਲਈਏ, ਜਲ ਸਰੋਤਾਂ ਤੱਕ ਜਾ ਰਹੇ ਪਾਣੀ ਦੇ ਰਸਤੇ ਦੀਆਂ ਰੁਕਾਵਟਾਂ ਦੂਰ ਕਰ ਲਈਏ ਤਾਂ ਜ਼ਿਆਦਾ ਤੋਂ ਜ਼ਿਆਦਾ ਵਰਖਾ ਦਾ ਪਾਣੀ ਸਹੇਜ ਸਕਾਂਗੇ।
ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਵੀ ਮਾਘ ਮਹੀਨੇ ਅਤੇ ਇਸ ਦੇ ਅਧਿਆਤਮਿਕ, ਸਮਾਜਿਕ ਮਹੱਤਵ ਦੀ ਚਰਚਾ ਹੁੰਦੀ ਹੈ ਤਾਂ ਇਹ ਚਰਚਾ ਇੱਕ ਨਾਮ ਤੋਂ ਬਿਨਾਂ ਪੂਰੀ ਨਹੀਂ ਹੁੰਦੀ, ਇਹ ਨਾਮ ਹੈ ਸੰਤ ਰਵਿਦਾਸ ਜੀ ਦਾ। ਮਾਘ ਪੂਰਣਿਮਾ ਦੇ ਦਿਨ ਹੀ ਸੰਤ ਰਵਿਦਾਸ ਜੀ ਦੀ ਜਯੰਤੀ ਹੁੰਦੀ ਹੈ। ਅੱਜ ਵੀ ਸੰਤ ਰਵਿਦਾਸ ਜੀ ਦੇ ਸ਼ਬਦ, ਉਨ੍ਹਾਂ ਦਾ ਗਿਆਨ ਸਾਡਾ ਮਾਰਗ-ਦਰਸ਼ਨ ਕਰਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ :-
‘‘ਏਕੈ ਮਾਤੀ ਕੇ ਸਭ ਭਾਂਡੇ,
ਸਭ ਕਾ ਏਕੋ ਸਿਰਜਨਹਾਰ।
ਰਵਿਦਾਸ ਵਿਆਪੈ ਏਕੈ ਘਟ ਭੀਤਰ,
ਸਭ ਕੌ ਏਕੈ ਘੜੈ ਘੁਮਾਰ॥’’
( एकै माती के सभ भांडे,
सभ का एकौ सिरजनहार।
रविदास व्यापै एकै घट भीतर,
सभ कौ एकै घड़ै कुम्हार।| )
ਅਸੀਂ ਸਭ ਇੱਕ ਹੀ ਮਿੱਟੀ ਦੇ ਬਰਤਨ ਹਾਂ। ਸਾਨੂੰ ਸਾਰਿਆਂ ਨੂੰ ਇੱਕ ਨੇ ਹੀ ਘੜਿਆ ਹੈ। ਸੰਤ ਰਵਿਦਾਸ ਜੀ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ’ਤੇ ਹਮੇਸ਼ਾ ਖੁੱਲ੍ਹ ਕੇ ਆਪਣੀ ਗੱਲ ਕਹੀ। ਉਨ੍ਹਾਂ ਨੇ ਇਨ੍ਹਾਂ ਕੁਰੀਤੀਆਂ ਨੂੰ ਸਮਾਜ ਦੇ ਸਾਹਮਣੇ ਰੱਖਿਆ ਅਤੇ ਸੁਧਰਨ ਦੀ ਰਾਹ ਦਿਖਾਈ ਅਤੇ ਤਾਂ ਹੀ ਤਾਂ ਮੀਰਾਂ ਜੀ ਨੇ ਕਿਹਾ ਸੀ :-
‘ਗੁਰੂ ਮਿਲਿਆ ਰੈਦਾਸ, ਦੀਨਹੀਂ ਗਿਆਨ ਕੀ ਗੁਟਕੀ’।
( ‘गुरु मिलिया रैदास, दीन्हीं ज्ञान की गुटकी’। )
ਇਹ ਮੇਰਾ ਸੁਭਾਗ ਹੈ ਕਿ ਮੈਂ ਸੰਤ ਰਵਿਦਾਸ ਜੀ ਦੀ ਜਨਮ ਸਥਲੀ ਵਾਰਾਣਸੀ ਨਾਲ ਜੁੜਿਆ ਹੋਇਆ ਹਾਂ। ਸੰਤ ਰਵਿਦਾਸ ਜੀ ਦੇ ਜੀਵਨ ਦੀ ਅਧਿਆਤਮਿਕ ਉਚਾਈ ਨੂੰ ਅਤੇ ਉਨ੍ਹਾਂ ਦੀ ਊਰਜਾ ਨੂੰ ਮੈਂ ਉਸ ਤੀਰਥ ਸਥਲ ’ਤੇ ਅਨੁਭਵ ਕੀਤਾ ਹੈ। ਸਾਥੀਓ, ਰਵਿਦਾਸ ਜੀ ਕਹਿੰਦੇ ਸਨ :-
ਕਰਮ ਬੰਧਨ ਮੇਂ ਬੰਧ ਰਹਿਓ, ਫਲ ਕੀ ਨਾ ਤਜਿਓ ਆਸ।
ਕਰਮ ਮਾਨੁਸ਼ ਦਾ ਧਰਮ ਹੈ, ਸਤ੍ ਭਾਖੈ ਰਵਿਦਾਸ॥
( करम बंधन में बन्ध रहियो, फल की ना तज्जियो आस।
कर्म मानुष का धर्म है, सत् भाखै रविदास।| )
ਅਰਥਾਤ ਸਾਨੂੰ ਨਿਰੰਤਰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਫਿਰ ਫਲ ਤਾਂ ਮਿਲੇਗਾ ਹੀ ਮਿਲੇਗਾ, ਯਾਨੀ ਕਰਮ ਨਾਲ ਹੀ ਸਿੱਧੀ ਤਾਂ ਹੁੰਦੀ ਹੀ ਹੁੰਦੀ ਹੈ। ਸਾਡੇ ਨੌਜਵਾਨਾਂ ਨੂੰ ਇੱਕ ਹੋਰ ਗੱਲ ਸੰਤ ਰਵਿਦਾਸ ਜੀ ਤੋਂ ਜ਼ਰੂਰ ਸਿੱਖਣੀ ਚਾਹੀਦੀ ਹੈ। ਨੌਜਵਾਨਾਂ ਨੂੰ ਕੋਈ ਵੀ ਕੰਮ ਕਰਨ ਦੇ ਲਈ ਖੁਦ ਨੂੰ ਪੁਰਾਣੇ ਤੌਰ-ਤਰੀਕਿਆਂ ਵਿੱਚ ਬੰਨ੍ਹਣਾ ਨਹੀਂ ਚਾਹੀਦਾ। ਉਹ ਆਪਣੇ ਜੀਵਨ ਨੂੰ ਖੁਦ ਹੀ ਤੈਅ ਕਰਨ। ਆਪਣੇ ਤੌਰ-ਤਰੀਕੇ ਵੀ ਖੁਦ ਬਣਾਉਣ ਅਤੇ ਆਪਣੇ ਟੀਚੇ ਵੀ ਖੁਦ ਹੀ ਤੈਅ ਕਰਨ। ਜੇ ਤੁਹਾਡਾ ਵਿਵੇਕ, ਤੁਹਾਡਾ ਆਤਮ-ਵਿਸ਼ਵਾਸ ਮਜ਼ਬੂਤ ਹੈ ਤਾਂ ਤੁਹਾਨੂੰ ਦੁਨੀਆ ਵਿੱਚ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ। ਮੈਂ ਅਜਿਹਾ ਇਸ ਲਈ ਕਹਿੰਦਾ ਹਾਂ, ਕਿਉਂਕਿ ਕਈ ਵਾਰ ਸਾਡੇ ਨੌਜਵਾਨ ਇੱਕ ਚੱਲੀ ਆ ਰਹੀ ਸੋਚ ਦੇ ਦਬਾਅ ਵਿੱਚ ਉਹ ਕੰਮ ਨਹੀਂ ਕਰ ਪਾਉਂਦੇ ਜੋ ਕਰਨਾ ਵਾਕਿਆ ਹੀ ਉਨ੍ਹਾਂ ਨੂੰ ਪਸੰਦ ਹੁੰਦਾ ਹੈ। ਇਸ ਲਈ ਤੁਹਾਨੂੰ ਕਦੇ ਵੀ ਨਵਾਂ ਸੋਚਣ, ਨਵਾਂ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਇਸੇ ਤਰ੍ਹਾਂ ਸੰਤ ਰਵਿਦਾਸ ਜੀ ਨੇ ਇੱਕ ਹੋਰ ਮਹੱਤਵਪੂਰਨ ਸੰਦੇਸ਼ ਦਿੱਤਾ ਹੈ, ਇਹ ਸੰਦੇਸ਼ ਹੈ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ, ਅਸੀਂ ਆਪਣੇ ਸੁਪਨਿਆਂ ਲਈ ਕਿਸੇ ਦੂਜੇ ’ਤੇ ਨਿਰਭਰ ਰਹੀਏ, ਇਹ ਬਿਲਕੁਲ ਠੀਕ ਨਹੀਂ ਹੈ। ਜੋ ਜਿਸ ਤਰ੍ਹਾਂ ਹੈ, ਉਹ ਉਵੇਂ ਹੀ ਚਲਦਾ ਰਹੇ, ਰਵਿਦਾਸ ਜੀ ਕਦੇ ਵੀ ਇਸ ਦੇ ਪੱਖ ਵਿੱਚ ਨਹੀਂ ਸਨ ਅਤੇ ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਦਾ ਯੁਵਾ ਵੀ ਇਸ ਸੋਚ ਦੇ ਪੱਖ ਵਿੱਚ ਬਿਲਕੁਲ ਨਹੀਂ ਹੈ। ਅੱਜ ਜਦੋਂ ਮੈਂ ਦੇਸ਼ ਦੇ ਨੌਜਵਾਨਾਂ ਵਿੱਚ innovative spirit ਦੇਖਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਸਾਡੇ ਯੁਵਕਾਂ ’ਤੇ ਸੰਤ ਰਵਿਦਾਸ ਜੀ ਨੂੰ ਜ਼ਰੂਰ ਮਾਣ ਹੁੰਦਾ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ ‘National Science Day’ ਵੀ ਹੈ। ਅੱਜ ਦਾ ਦਿਨ ਭਾਰਤ ਦੇ ਮਹਾਨ ਵਿਗਿਆਨੀ ਡਾ. ਸੀ. ਵੀ. ਰਮਨ ਜੀ ਦੁਆਰਾ ਕੀਤੀ ਗਈ ‘Raman Effect’ ਖੋਜ ਨੂੰ ਸਮਰਪਿਤ ਹੈ। ਕੇਰਲ ਤੋਂ ਯੋਗੇਸ਼ਵਰਨ ਜੀ ਨੇ NamoApp ’ਤੇ ਲਿਖਿਆ ਹੈ ਕਿ Raman Effect ਦੀ ਖੋਜ ਨੇ ਪੂਰੀ ਵਿਗਿਆਨ ਦੀ ਦਿਸ਼ਾ ਨੂੰ ਬਦਲ ਦਿੱਤਾ ਸੀ। ਇਸ ਨਾਲ ਜੁੜਿਆ ਹੋਇਆ ਇੱਕ ਬਹੁਤ ਚੰਗਾ ਸੁਨੇਹਾ ਮੈਨੂੰ ਨਾਸਿਕ ਦੇ ਸਨੇਹਿਲ ਜੀ ਨੇ ਵੀ ਭੇਜਿਆ ਹੈ। ਸਨੇਹਿਲ ਜੀ ਨੇ ਲਿਖਿਆ ਹੈ ਕਿ ਸਾਡੇ ਦੇਸ਼ ਦੇ ਅਣਗਿਣਤ ਵਿਗਿਆਨੀ ਹਨ, ਜਿਨ੍ਹਾਂ ਦੇ ਯੋਗਦਾਨ ਤੋਂ ਬਿਨਾਂ ਵਿਗਿਆਨ ਐਨੀ ਪ੍ਰਗਤੀ ਨਹੀਂ ਕਰ ਸਕਦਾ ਸੀ। ਅਸੀਂ ਜਿਵੇਂ ਦੁਨੀਆ ਦੇ ਦੂਜੇ ਵਿਗਿਆਨੀਆਂ ਦੇ ਬਾਰੇ ਵਿੱਚ ਜਾਣਦੇ ਹਾਂ, ਉਵੇਂ ਹੀ ਸਾਨੂੰ ਭਾਰਤ ਦੇ ਵਿਗਿਆਨੀਆਂ ਬਾਰੇ ਵੀ ਜਾਨਣਾ ਚਾਹੀਦੈ। ਮੈਂ ਵੀ ‘ਮਨ ਕੀ ਬਾਤ’ ਦੇ ਇਨ੍ਹਾਂ ਸਰੋਤਿਆਂ ਦੀ ਗੱਲ ਨਾਲ ਸਹਿਮਤ ਹਾਂ। ਮੈਂ ਜ਼ਰੂਰ ਚਾਹਾਂਗਾ ਕਿ ਸਾਡੇ ਯੁਵਾ ਭਾਰਤ ਦੇ ਵਿਗਿਆਨਿਕ ਇਤਿਹਾਸ ਨੂੰ ਸਾਡੇ ਵਿਗਿਆਨੀਆਂ ਨੂੰ ਜਾਨਣ, ਸਮਝਣ ਅਤੇ ਖੂਬ ਪੜ੍ਹਨ।
ਸਾਥੀਓ, ਜਦੋਂ ਅਸੀਂ science ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਇਸ ਨੂੰ ਲੋਕ physics-chemistry ਜਾਂ ਫਿਰ labs ਤੱਕ ਹੀ ਸੀਮਿਤ ਕਰ ਦਿੰਦੇ ਹਨ, ਲੇਕਿਨ science ਦਾ ਵਿਸਤਾਰ ਤਾਂ ਇਸ ਤੋਂ ਕਿਤੇ ਜ਼ਿਆਦਾ ਹੈ ਅਤੇ ਆਤਮਨਿਰਭਰ ਭਾਰਤ ਅਭਿਯਾਨ ਵਿੱਚ science ਦੀ ਤਾਕਤ ਦਾ ਬਹੁਤ ਯੋਗਦਾਨ ਵੀ ਹੈ। ਸਾਨੂੰ science ਨੂੰ Lab to Land ਦੇ ਮੰਤਰ ਦੇ ਨਾਲ ਅੱਗੇ ਵਧਾਉਣਾ ਹੋਵੇਗਾ।
ਉਦਾਹਰਣ ਦੇ ਤੌਰ ’ਤੇ ਹੈਦਰਾਬਾਦ ਦੇ ਚਿੰਤਲਾ ਵੈਂਕਟ ਰੈੱਡੀ ਜੀ ਹਨ। ਰੈੱਡੀ ਜੀ ਦੇ ਇੱਕ ਡਾਕਟਰ ਮਿੱਤਰ ਨੇ ਉਨ੍ਹਾਂ ਨੂੰ ਇੱਕ ਵਾਰ ਵਿਟਾਮਿਨ-ਡੀ ਦੀ ਕਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਦੇ ਖਤਰਿਆਂ ਦੇ ਬਾਰੇ ਦੱਸਿਆ। ਰੈੱਡੀ ਜੀ ਕਿਸਾਨ ਹਨ, ਉਨ੍ਹਾਂ ਨੇ ਸੋਚਿਆ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਕੀ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਮਿਹਨਤ ਕੀਤੀ ਅਤੇ ਕਣਕ-ਚਾਵਲ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਜੋ ਖਾਸ ਤੌਰ ’ਤੇ ਵਿਟਾਮਿਨ-ਡੀ ਨਾਲ ਭਰਪੂਰ ਹਨ। ਇਸੇ ਮਹੀਨੇ ਉਨ੍ਹਾਂ ਨੂੰ World Intellectual Property Organization, Geneva ਤੋਂ patent ਵੀ ਮਿਲਿਆ ਹੈ। ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਵੈਂਕਟ ਰੈੱਡੀ ਜੀ ਨੂੰ ਪਿਛਲੇ ਸਾਲ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਅਜਿਹੇ ਹੀ ਬਹੁਤ Innovative ਤਰੀਕੇ ਨਾਲ ਲੱਦਾਖ ਦੇ ਉਰਗੇਨ ਫੁਤਸੌਗ ਵੀ ਕੰਮ ਕਰ ਰਹੇ ਹਨ। ਉਰਗੇਨ ਜੀ ਇੰਨੀ ਉਚਾਈ ’ਤੇ Organic ਤਰੀਕੇ ਨਾਲ ਖੇਤੀ ਕਰਕੇ ਕਰੀਬ 20 ਫਸਲਾਂ ਉਗਾ ਰਹੇ ਹਨ। ਉਹ ਵੀ cyclic ਤਰੀਕੇ ਨਾਲ, ਯਾਨੀ ਉਹ ਇੱਕ ਫਸਲ ਦੇ waste ਨੂੰ ਦੂਜੀ ਫਸਲ ਵਿੱਚ ਖਾਦ ਦੇ ਤੌਰ ’ਤੇ ਇਸਤੇਮਾਲ ਕਰ ਲੈਂਦੇ ਹਨ। ਹੈ ਨਾ ਕਮਾਲ ਦੀ ਗੱਲ। ਇਸੇ ਤਰ੍ਹਾਂ ਗੁਜਰਾਤ ਦੇ ਪਾਟਨ ਜ਼ਿਲ੍ਹੇ ਵਿੱਚ ਕਾਮਰਾਜ ਭਾਈ ਚੌਧਰੀ ਨੇ ਘਰ ਵਿੱਚ ਹੀ ਸਹਿਜਨ ਦੇ ਚੰਗੇ ਬੀਜ ਵਿਕਸਿਤ ਕੀਤੇ ਹਨ। ਸਹਿਜਨ ਨੂੰ ਕੁਝ ਲੋਕ ਸਰਗਵਾ ਕਹਿੰਦੇ ਹਨ ਅਤੇ ਮੋਰਿੰਗਾ ਜਾਂ drum stick ਵੀ ਕਿਹਾ ਜਾਂਦਾ ਹੈ। ਚੰਗੇ ਬੀਜਾਂ ਦੀ ਮਦਦ ਨਾਲ ਜੋ ਸਹਿਜਨ ਪੈਦਾ ਹੁੰਦਾ ਹੈ, ਉਸ ਦੀ quality ਵੀ ਚੰਗੀ ਹੁੰਦੀ ਹੈ। ਆਪਣੀ ਉਪਜ ਨੂੰ ਉਹ ਹੁਣ ਤਮਿਲਨਾਡੂ ਅਤੇ ਪੱਛਮ ਬੰਗਾਲ ਭੇਜ ਕੇ ਆਪਣੀ ਆਮਦਨ ਵੀ ਵਧਾ ਰਹੇ ਹਨ। ਸਾਥੀਓ, ਅੱਜ-ਕੱਲ੍ਹ Chia seeds (ਚਿਯਾ ਸੀਡਸ) ਦਾ ਨਾਮ ਤੁਸੀਂ ਲੋਕ ਬਹੁਤ ਸੁਣਦੇ ਹੋਵੋਗੇ। Health awareness ਨਾਲ ਜੁੜੇ ਲੋਕ ਇਸ ਨੂੰ ਕਾਫੀ ਮਹੱਤਵ ਦਿੰਦੇ ਹਨ ਅਤੇ ਦੁਨੀਆ ਵਿੱਚ ਇਸ ਦੀ ਬਹੁਤ ਮੰਗ ਵੀ ਹੈ। ਭਾਰਤ ਵਿੱਚ ਇਸ ਨੂੰ ਜ਼ਿਆਦਾਤਰ ਬਾਹਰ ਤੋਂ ਮੰਗਵਾਉਂਦੇ ਹਾਂ, ਲੇਕਿਨ ਹੁਣ Chia seeds (ਚਿਯਾ ਸੀਡਸ) ਵਿੱਚ ਆਤਮਨਿਰਭਰਤਾ ਦਾ ਬੀੜਾ ਵੀ ਲੋਕ ਚੁੱਕ ਰਹੇ ਹਨ। ਇਸੇ ਤਰ੍ਹਾਂ ਯੂ. ਪੀ. ਦੇ ਬਾਰਾਬੰਕੀ ਵਿੱਚ ਹਰੀਸ਼ ਚੰਦਰ ਜੀ ਨੇ Chia seeds ਦੀ ਖੇਤੀ ਸ਼ੁਰੂ ਕੀਤੀ ਹੈ। Chia seeds ਦੀ ਖੇਤੀ ਉਨ੍ਹਾਂ ਦੀ ਆਮਦਨ ਵੀ ਵਧਾਏਗੀ ਅਤੇ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਵੀ ਮਦਦ ਕਰੇਗੀ।
ਸਾਥੀਓ, Agriculture waste ਨਾਲ wealth create ਕਰਨ ਦੇ ਵੀ ਕਈ ਪ੍ਰਯੋਗ ਦੇਸ਼ ਭਰ ਵਿੱਚ ਸਫਲਤਾਪੂਰਵਕ ਚਲ ਰਹੇ ਹਨ। ਜਿਵੇਂ ਮਦੁਰਈ ਦੇ ਮੁਰੂਗੇਸਨ ਜੀ ਨੇ ਕੇਲੇ ਦੇ waste ਤੋਂ ਰੱਸੀ ਬਣਾਉਣ ਦੀ ਇੱਕ ਮਸ਼ੀਨ ਬਣਾਈ ਹੈ। ਮੁਰੂਗੇਸਨ ਜੀ ਦੇ ਇਸ innovation ਨਾਲ ਵਾਤਾਵਰਣ ਅਤੇ ਗੰਦਗੀ ਦਾ ਵੀ ਹੱਲ ਹੋਵੇਗਾ ਅਤੇ ਕਿਸਾਨਾਂ ਦੇ ਲਈ ਵਾਧੂ ਆਮਦਨ ਦਾ ਰਸਤਾ ਵੀ ਬਣੇਗਾ।
ਸਾਥੀਓ, ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਐਨੇ ਸਾਰੇ ਲੋਕਾਂ ਦੇ ਬਾਰੇ ਵਿੱਚ ਦੱਸਣ ਦਾ ਮੇਰਾ ਮਕਸਦ ਇਹੀ ਹੈ ਕਿ ਅਸੀਂ ਇਨ੍ਹਾਂ ਸਾਰਿਆਂ ਤੋਂ ਪ੍ਰੇਰਣਾ ਲਈਏ, ਜਦੋਂ ਦੇਸ਼ ਦਾ ਹਰ ਨਾਗਰਿਕ ਆਪਣੇ ਜੀਵਨ ਵਿੱਚ ਵਿਗਿਆਨ ਦਾ ਵਿਸਤਾਰ ਕਰੇਗਾ। ਹਰ ਖੇਤਰ ਵਿੱਚ ਕਰੇਗਾ ਤਾਂ ਤਰੱਕੀ ਦੇ ਰਸਤੇ ਵੀ ਖੁੱਲ੍ਹਣਗੇ ਅਤੇ ਦੇਸ਼ ਆਤਮਨਿਰਭਰ ਵੀ ਬਣੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਦੇਸ਼ ਦਾ ਹਰ ਨਾਗਰਿਕ ਕਰ ਸਕਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਕੋਲਕਾਤਾ ਦੇ ਰੰਜਨ ਜੀ ਨੇ ਆਪਣੇ ਖ਼ਤ ਵਿੱਚ ਬਹੁਤ ਹੀ ਦਿਲਚਸਪ ਅਤੇ ਬੁਨਿਆਦੀ ਸਵਾਲ ਪੁੱਛਿਆ ਅਤੇ ਨਾਲ ਹੀ ਬਿਹਤਰੀਨ ਤਰੀਕੇ ਨਾਲ ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਲਿਖਦੇ ਹਨ ਜਦ ਅਸੀਂ ਆਤਮਨਿਰਭਰ ਹੋਣ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਸਾਡੇ ਲਈ ਕੀ ਅਰਥ ਹੁੰਦਾ ਹੈ। ਇਸੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਖੁਦ ਹੀ ਅੱਗੇ ਲਿਖਿਆ ਹੈ ਕਿ ਆਤਮਨਿਰਭਰ ਭਾਰਤ ਅਭਿਯਾਨ ਕੇਵਲ ਇੱਕ Government policy ਨਹੀਂ ਹੈ, ਬਲਕਿ ਇੱਕ National spirit ਹੈ। ਉਹ ਮੰਨਦੇ ਹਨ ਕਿ ਆਤਮਨਿਰਭਰ ਹੋਣ ਦਾ ਅਰਥ ਹੈ ਕਿ ਆਪਣੀ ਕਿਸਮਤ ਦਾ ਫੈਸਲਾ ਖੁਦ ਕਰਨਾ, ਯਾਨੀ ਖੁਦ ਆਪਣੀ ਕਿਸਮਤ ਦਾ ਨਿਰਮਾਤਾ ਹੋਣਾ। ਰੰਜਨ ਬਾਬੂ ਦੀ ਗੱਲ ਸੌਲਾਂ ਆਨੇ ਸੱਚ ਹੈ। ਉਨ੍ਹਾਂ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਮੈਂ ਇਹ ਵੀ ਕਹਾਂਗਾ ਕਿ ਆਤਮਨਿਰਭਰਤਾ ਹੀ ਪਹਿਲੀ ਸ਼ਰਤ ਹੁੰਦੀ ਹੈ ਆਪਣੀਆਂ ਦੇਸ਼ ਦੀਆਂ ਚੀਜ਼ਾਂ ’ਤੇ ਮਾਣ ਹੋਣਾ, ਆਪਣੇ ਦੇਸ਼ ਦੇ ਲੋਕਾਂ ਵੱਲੋਂ ਬਣਾਈਆਂ ਗਈਆਂ ਵਸਤੂਆਂ ’ਤੇ ਮਾਣ ਹੋਣਾ, ਜਦ ਹਰੇਕ ਦੇਸ਼ ਵਾਸੀ ਮਾਣ ਕਰਦਾ ਹੈ, ਹਰੇਕ ਦੇਸ਼ ਵਾਸੀ ਜੁੜਦਾ ਹੈ ਤਾਂ ਆਤਮਨਿਰਭਰ ਭਾਰਤ ਸਿਰਫ ਇੱਕ ਆਰਥਿਕ ਅਭਿਯਾਨ ਨਾ ਰਹਿ ਕੇ ਇੱਕ National spirit ਬਣ ਜਾਂਦਾ ਹੈ। ਜਦੋਂ ਅਸਮਾਨ ਵਿੱਚ ਅਸੀਂ ਆਪਣੇ ਦੇਸ਼ ਵਿੱਚ ਬਣੇ Fighter Plane Tejas ਨੂੰ ਕਲਾਬਾਜ਼ੀਆਂ ਖਾਂਦੇ ਦੇਖਦੇ ਹਾਂ, ਜਦ ਭਾਰਤ ਵਿੱਚ ਬਣੇ ਟੈਂਕ, ਭਾਰਤ ਵਿੱਚ ਬਣੀਆਂ ਮਿਜ਼ਾਈਲਾਂ ਸਾਡਾ ਮਾਣ ਵਧਾਉਂਦੇ ਹਨ, ਜਦ ਖੁਸ਼ਹਾਲ ਦੇਸ਼ਾਂ ਵਿੱਚ ਅਸੀਂ Metro Train ਦੇ Made in India coaches ਦੇਖਦੇ ਹਾਂ, ਜਦ ਦਰਜਨਾਂ ਦੇਸ਼ਾਂ ਵਿੱਚ Made in India ਕੋਰੋਨਾ ਵੈਕਸੀਨ ਨੂੰ ਪਹੁੰਚਦੇ ਹੋਏ ਦੇਖਦੇ ਹਾਂ ਤਾਂ ਸਾਡਾ ਮੱਥਾ ਹੋਰ ਉੱਚਾ ਹੋ ਜਾਂਦਾ ਹੈ ਅਤੇ ਅਜਿਹਾ ਹੀ ਨਹੀਂ ਹੈ ਕਿ ਵੱਡੀਆਂ-ਵੱਡੀਆਂ ਚੀਜ਼ਾਂ ਹੀ ਭਾਰਤ ਨੂੰ ਆਤਮਨਿਰਭਰ ਬਣਾਉਣਗੀਆਂ, ਭਾਰਤ ਵਿੱਚ ਬਣੇ ਕੱਪੜੇ, ਭਾਰਤ ਦੇ talented ਕਾਰੀਗਰਾਂ ਦੁਆਰਾ ਬਣਾਇਆ ਗਿਆ Handicraft ਦਾ ਸਮਾਨ, ਭਾਰਤ ਦੇ Electronic ਉਪਕਰਨ, ਭਾਰਤ ਦੇ ਮੋਬਾਇਲ, ਹਰ ਖੇਤਰ ਵਿੱਚ ਸਾਨੂੰ ਇਸ ਮਾਣ ਨੂੰ ਵਧਾਉਣਾ ਹੋਵੇਗਾ। ਜਦੋਂ ਅਸੀਂ ਇਸੇ ਸੋਚ ਨਾਲ ਅੱਗੇ ਵਧਾਂਗੇ ਤਾਂ ਹੀ ਸਹੀ ਮਾਅਨੇ ਵਿੱਚ ਆਤਮਨਿਰਭਰ ਬਣ ਪਾਵਾਂਗੇ। ਸਾਥੀਓ, ਮੈਨੂੰ ਖੁਸ਼ੀ ਹੈ ਕਿ ਆਤਮਨਿਰਭਰ ਭਾਰਤ ਦਾ ਇਹ ਮੰਤਰ ਦੇਸ਼ ਦੇ ਪਿੰਡ-ਪਿੰਡ ਵਿੱਚ ਪਹੁੰਚ ਰਿਹਾ ਹੈ। ਬਿਹਾਰ ਦੇ ਬੇਤੀਆ ਵਿੱਚ ਇਹੀ ਹੋਇਆ ਹੈ, ਜਿਸ ਦੇ ਬਾਰੇ ਮੈਨੂੰ ਮੀਡੀਆ ਵਿੱਚ ਪੜ੍ਹਨ ਨੂੰ ਮਿਲਿਆ।
ਬੇਤੀਆ ਦੇ ਰਹਿਣ ਵਾਲੇ ਪ੍ਰਮੋਦ ਜੀ ਦਿੱਲੀ ਵਿੱਚ ਇੱਕ Technician ਦੇ ਰੂਪ ਵਿੱਚ Led Bulb ਬਣਾਉਣ ਵਾਲੀ Factory ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੇ ਇਸ factory ਵਿੱਚ ਕੰਮ ਕਰਨ ਦੌਰਾਨ ਪੂਰੀ ਪ੍ਰਕਿਰਿਆ ਨੂੰ ਬਹੁਤ ਬਰੀਕੀ ਨਾਲ ਸਮਝਿਆ। ਲੇਕਿਨ ਕੋਰੋਨਾ ਦੇ ਦੌਰਾਨ ਪ੍ਰਮੋਦ ਜੀ ਨੂੰ ਆਪਣੇ ਘਰ ਵਾਪਿਸ ਮੁੜਨਾ ਪਿਆ। ਤੁਸੀਂ ਜਾਣਦੇ ਹੋ ਮੁੜਨ ਤੋਂ ਬਾਅਦ ਪ੍ਰਮੋਦ ਜੀ ਨੇ ਕੀ ਕੀਤਾ? ਉਨ੍ਹਾਂ ਨੇ ਖੁਦ Led Bulb ਬਣਾਉਣ ਦੀ ਇੱਕ ਛੋਟੀ ਜਿਹੀ unit ਹੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਕੁਝ ਯੁਵਕਾਂ ਨੂੰ ਨਾਲ ਲਿਆ ਅਤੇ ਕੁਝ ਹੀ ਮਹੀਨਿਆਂ ਵਿੱਚ Factory worker ਤੋਂ ਲੈ ਕੇ Factory owner ਬਣਨ ਤੱਕ ਦਾ ਸਫਰ ਪੂਰਾ ਕਰ ਲਿਆ, ਉਹ ਵੀ ਆਪਣੇ ਘਰ ਵਿੱਚ ਰਹਿੰਦੇ ਹੋਏ।
ਇੱਕ ਹੋਰ ਉਦਾਹਰਣ ਹੈ – ਯੂ. ਪੀ. ਦੇ ਗੜ੍ਹਮੁਕਤੇਸ਼ਵਰ ਦਾ। ਗੜ੍ਹਮੁਕਤੇਸ਼ਵਰ ਦੇ ਸ਼੍ਰੀਮਾਨ ਸੰਤੋਸ਼ ਜੀ ਨੇ ਲਿਖਿਆ ਹੈ ਕਿ ਕਿਵੇਂ ਕੋਰੋਨਾ ਕਾਲ ਵਿੱਚ ਉਨ੍ਹਾਂ ਨੇ ਮੁਸੀਬਤ ਨੂੰ ਮੌਕੇ ਵਿੱਚ ਬਦਲਿਆ। ਸੰਤੋਸ਼ ਜੀ ਦੇ ਪੁਰਖੇ ਸ਼ਾਨਦਾਰ ਕਾਰੀਗਰ ਸਨ, ਚਟਾਈ ਬਣਾਉਣ ਦਾ ਕੰਮ ਕਰਦੇ ਸਨ। ਕੋਰੋਨਾ ਦੇ ਸਮੇਂ ਜਦੋਂ ਬਾਕੀ ਕੰਮ ਰੁਕੇ ਤਾਂ ਇਨ੍ਹਾਂ ਲੋਕਾਂ ਨੇ ਬੜੀ ਊਰਜਾ ਅਤੇ ਉਤਸ਼ਾਹ ਦੇ ਨਾਲ ਚਟਾਈ ਬਣਾਉਣਾ ਸ਼ੁਰੂ ਕੀਤਾ। ਛੇਤੀ ਹੀ ਉਨ੍ਹਾਂ ਨੂੰ ਨਾ ਕੇਵਲ ਉੱਤਰ ਪ੍ਰਦੇਸ਼ ਸਗੋਂ ਦੂਜੇ ਰਾਜਾਂ ਤੋਂ ਵੀ ਚਟਾਈ ਦੇ ਆਰਡਰ ਮਿਲਣੇ ਸ਼ੁਰੂ ਹੋ ਗਏ। ਸੰਤੋਸ਼ ਜੀ ਨੇ ਇਹ ਵੀ ਦੱਸਿਆ ਹੈ ਕਿ ਇਸ ਨਾਲ ਇਸ ਖੇਤਰ ਦੀ ਸੈਂਕੜੇ ਸਾਲ ਪੁਰਾਣੀ ਖੂਬਸੂਰਤ ਕਲਾ ਨੂੰ ਵੀ ਇੱਕ ਨਵੀਂ ਤਾਕਤ ਮਿਲੀ ਹੈ।
ਸਾਥੀਓ, ਦੇਸ਼ ਭਰ ਵਿੱਚ ਅਜਿਹੇ ਕਈ ਉਦਾਹਰਣ ਹਨ, ਜਿੱਥੇ ਲੋਕ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਇਸੇ ਤਰ੍ਹਾਂ ਆਪਣਾ ਯੋਗਦਾਨ ਦੇ ਰਹੇ ਹਨ। ਅੱਜ ਇਹ ਇੱਕ ਭਾਵਨਾ ਬਣ ਚੁੱਕੀ ਹੈ ਜੋ ਆਮ ਲੋਕਾਂ ਦੇ ਦਿਲਾਂ ਵਿੱਚ ਵਗ ਰਹੀ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਮੈਂ NamoApp ’ਤੇ ਗੁੜਗਾਉਂ ਨਿਵਾਸੀ ਮਯੂਰ ਦੀ ਇੱਕ Interesting post ਦੇਖੀ, ਉਹ Passionate Bird Watcher ਅਤੇ Nature Lover ਹਨ। ਮਯੂਰ ਜੀ ਨੇ ਲਿਖਿਆ ਹੈ ਕਿ ਮੈਂ ਤਾਂ ਹਰਿਆਣਾ ਵਿੱਚ ਰਹਿੰਦਾ ਹਾਂ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਸਾਮ ਦੇ ਲੋਕਾਂ ਅਤੇ ਵਿਸ਼ੇਸ਼ ਰੂਪ ਵਿੱਚ Kaziranga ਦੇ ਲੋਕਾਂ ਦੀ ਚਰਚਾ ਕਰੋ। ਮੈਨੂੰ ਲੱਗਿਆ ਕਿ ਮਯੂਰ ਜੀ Rhinos ਦੇ ਬਾਰੇ ਗੱਲ ਕਰਨਗੇ, ਜਿਨ੍ਹਾਂ ਨੂੰ ਉੱਥੋਂ ਦਾ ਗੌਰਵ ਕਿਹਾ ਜਾਂਦਾ ਹੈ, ਲੇਕਿਨ ਮਯੂਰ ਜੀ ਨੇ ਕਾਜ਼ੀਰੰਗਾ ਵਿੱਚ Waterfowls (ਵਾਟਰ ਫਾਊਲਸ) ਦੀ ਗਿਣਤੀ ਵਿੱਚ ਹੋਏ ਵਾਧੇ ਨੂੰ ਲੈ ਕੇ ਅਸਾਮ ਦੇ ਲੋਕਾਂ ਦੀ ਸ਼ਲਾਘਾ ਦੇ ਲਈ ਕਿਹਾ ਹੈ। ਮੈਂ ਲੱਭ ਰਿਹਾ ਸੀ ਕਿ ਅਸੀਂ Waterfowls ਨੂੰ ਸਧਾਰਣ ਸ਼ਬਦਾਂ ਵਿੱਚ ਕੀ ਕਹਿ ਸਕਦੇ ਹਾਂ ਤਾਂ ਇੱਕ ਸ਼ਬਦ ਮਿਲਿਆ, ਜਲ ਪੰਛੀ। ਅਜਿਹੇ ਪੰਛੀ, ਜਿਨ੍ਹਾਂ ਦਾ ਬਸੇਰਾ ਦਰੱਖਤਾਂ ’ਤੇ ਨਹੀਂ, ਪਾਣੀ ’ਤੇ ਹੁੰਦਾ ਹੈ, ਜਿਵੇਂ ਬਤਖ ਵਗੈਰਾ। Kaziranga National Park & Tiger Reserve Authority ਕੁਝ ਸਮੇਂ ਤੋਂ Annual Waterfowls Census ਕਰਦੀ ਆ ਰਹੀ ਹੈ। ਇਸ Census ਨਾਲ ਜਲ ਪੰਛੀਆਂ ਦੀ ਸੰਖਿਆ ਦਾ ਪਤਾ ਲਗਦਾ ਹੈ ਅਤੇ ਉਨ੍ਹਾਂ ਦੇ ਪਸੰਦੀਦਾ Habitat ਦੀ ਜਾਣਕਾਰੀ ਮਿਲਦੀ ਹੈ। ਅਜੇ 2-3 ਹਫ਼ਤੇ ਪਹਿਲਾਂ ਹੀ ਸਰਵੇ ਫਿਰ ਹੋਇਆ ਹੈ। ਤੁਹਾਨੂੰ ਵੀ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਵਾਰ ਜਲ ਪੰਛੀਆਂ ਦੀ ਸੰਖਿਆ ਪਿਛਲੇ ਸਾਲ ਦੀ ਤੁਲਨਾ ਵਿੱਚ ਕਰੀਬ 175 ਪ੍ਰਤੀਸ਼ਤ ਜ਼ਿਆਦਾ ਆਈ ਹੈ। ਇਸ Census ਦੇ ਦੌਰਾਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ Birds ਦੀਆਂ ਕੁਲ 112 Species ਨੂੰ ਦੇਖਿਆ ਗਿਆ ਹੈ। ਇਨ੍ਹਾਂ ਵਿੱਚੋਂ 58 Species ਯੂਰਪ, Central Asia ਅਤੇ East Asia ਸਮੇਤ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ Winter Migrants ਹਨ। ਇਸ ਦਾ ਸਭ ਤੋਂ ਮਹੱਤਵਪੂਰਨ ਕਾਰਣ ਇਹ ਹੈ ਕਿ ਇੱਥੇ ਬਿਹਤਰ Water Conservation ਹੋਣ ਦੇ ਨਾਲ Human Interference ਬਹੁਤ ਘੱਟ ਹੈ। ਵੈਸੇ ਕੁਝ ਮਾਮਲਿਆਂ ਵਿੱਚ Positive Human Interference ਵੀ ਬਹੁਤ ਮਹੱਤਵਪੂਰਨ ਹੁੰਦਾ ਹੈ।
ਅਸਾਮ ਦੇ ਸ਼੍ਰੀ ਜਾਦਵ ਪਾਯੇਂਗ ਨੂੰ ਹੀ ਦੇਖ ਲਓ, ਤੁਹਾਡੇ ਵਿੱਚੋਂ ਕੁਝ ਲੋਕ ਉਨ੍ਹਾਂ ਦੇ ਬਾਰੇ ਜ਼ਰੂਰ ਜਾਣਦੇ ਹੋਣਗੇ। ਆਪਣੇ ਕੰਮਾਂ ਵਿੱਚ ਉਨ੍ਹਾਂ ਨੂੰ ਪਦਮ ਸਨਮਾਨ ਮਿਲਿਆ ਹੈ। ਸ਼੍ਰੀ ਜਾਦਵ ਪਾਯੇਂਗ ਉਹ ਸ਼ਖਸ ਹਨ, ਜਿਨ੍ਹਾਂ ਨੇ ਅਸਾਮ ਦੇ ਮਜੂਲੀ ਆਈਲੈਂਡ ਵਿੱਚ ਤਕਰੀਬਨ 300 ਹੈਕਟੇਅਰ Plantation ਵਿੱਚ ਆਪਣਾ ਉੱਘਾ ਯੋਗਦਾਨ ਦਿੱਤਾ ਹੈ। ਉਹ ਵਣ ਸੰਭਾਲ਼ ਦੇ ਲਈ ਕੰਮ ਕਰਦੇ ਰਹੇ ਹਨ ਅਤੇ ਲੋਕਾਂ ਨੂੰ Plantation ਅਤੇ Biodiversity ਦੇ Conservation ਨੂੰ ਲੈ ਕੇ ਪ੍ਰੇਰਿਤ ਕਰਨ ਵਿੱਚ ਵੀ ਲੱਗੇ ਹੋਏ ਹਨ।
ਸਾਥੀਓ, ਅਸਾਮ ਵਿੱਚ ਸਾਡੇ ਮੰਦਿਰ ਵੀ ਕੁਦਰਤ ਨੂੰ ਸਹੇਜਣ ਵਿੱਚ ਆਪਣੀ ਅਲੱਗ ਹੀ ਭੂਮਿਕਾ ਨਿਭਾ ਰਹੇ ਹਨ ਜੇ ਤੁਸੀਂ ਸਾਡੇ ਮੰਦਿਰਾਂ ਨੂੰ ਵੇਖੋਗੇ ਤਾਂ ਪਾਓਗੇ ਕਿ ਹਰ ਮੰਦਿਰ ਦੇ ਨਜ਼ਦੀਕ ਤਲਾਬ ਹੁੰਦਾ ਹੈ। ਹਜੋ ਸਥਿਤ ਹਯਾਗਰੀਵ ਮਧੇਵ ਮੰਦਿਰ, ਸੋਨਿਤਪੁਰ ਦੇ ਨਾਗ ਸ਼ੰਕਰ ਮੰਦਿਰ ਅਤੇ ਗੁਵਾਹਾਟੀ ਵਿੱਚ ਸਥਿਤ ਉੱਗਰਤਾਰਾ Temple ਦੇ ਨਜ਼ਦੀਕ ਇਸ ਤਰ੍ਹਾਂ ਦੇ ਕਈ ਤਲਾਬ ਹਨ। ਇਨ੍ਹਾਂ ਦਾ ਉਪਯੋਗ ਵਿਲੁਪਤ ਹੁੰਦੀਆਂ ਕੱਛੂਆਂ ਦੀ ਪ੍ਰਜਾਤੀਆਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਅਸਾਮ ਵਿੱਚ ਕੱਛੂਆਂ ਦੀਆਂ ਸਭ ਤੋਂ ਜ਼ਿਆਦਾ ਪ੍ਰਜਾਤੀਆਂ ਮਿਲਦੀਆਂ ਹਨ। ਮੰਦਿਰਾਂ ਦੇ ਇਹ ਤਲਾਬ ਕੱਛੂਆਂ ਦੀ ਸੰਭਾਲ਼, ਪ੍ਰਜਨਣ ਅਤੇ ਉਨ੍ਹਾਂ ਦੇ ਬਾਰੇ ਸਿਖਲਾਈ ਦੇ ਲਈ ਇੱਕ ਬਿਹਤਰੀਨ ਸਥਾਨ ਬਣ ਗਏ ਹਨ।
ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਲੋਕ ਸਮਝਦੇ ਹਨ ਕਿ Innovation ਕਰਨ ਲਈ ਤੁਹਾਡਾ Scientist ਹੋਣਾ ਜ਼ਰੂਰੀ ਹੈ। ਕੁਝ ਸੋਚਦੇ ਹਨ ਕਿ ਦੂਜਿਆਂ ਨੂੰ ਕੁਝ ਸਿਖਾਉਣ ਦੇ ਲਈ ਤੁਹਾਡਾ Teacher ਹੋਣਾ ਜ਼ਰੂਰੀ ਹੈ। ਇਸ ਸੋਚ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ ਸਦਾ ਸ਼ਲਾਘਾਯੋਗ ਹੁੰਦੇ ਹਨ। ਹੁਣ ਜਿਵੇਂ ਜੇ ਕੋਈ ਕਿਸੇ ਨੂੰ Soldier ਬਣਨ ਦੇ ਲਈ ਸਿਖਲਾਈ ਦਿੰਦਾ ਹੈ ਤਾਂ ਕੀ ਉਸ ਦਾ ਸੈਨਿਕ ਹੋਣਾ ਜ਼ਰੂਰੀ ਹੈ? ਤੁਸੀਂ ਸੋਚ ਰਹੇ ਹੋਵੋਗੇ ਕਿ ਹਾਂ ਜ਼ਰੂਰੀ ਹੈ, ਲੇਕਿਨ ਇੱਥੇ ਥੋੜ੍ਹਾ ਜਿਹਾ Twist ਹੈ।
MyGov ’ਤੇ ਕਮਲਕਾਂਤ ਜੀ ਨੇ ਮੀਡੀਆ ਦੀ ਇੱਕ ਰਿਪੋਰਟ ਸਾਂਝੀ ਕੀਤੀ ਹੈ ਜੋ ਕੁਝ ਅਲੱਗ ਗੱਲ ਕਹਿੰਦੀ ਹੈ। ਓਡੀਸ਼ਾ ਵਿੱਚ ਅਰਾਖੁਰਾ ’ਚ ਇੱਕ ਸੱਜਣ ਨੇ ਨਾਇਕ ਸਰ ਵੈਸੇ ਤਾਂ ਇਨ੍ਹਾਂ ਦਾ ਨਾਮ ਸਿਲੂ ਨਾਇਕ ਹੈ ਪਰ ਸਾਰੇ ਉਨ੍ਹਾਂ ਨੂੰ ਨਾਇਕ ਸਰ ਹੀ ਕਹਿੰਦੇ ਹਨ। ਦਰਅਸਲ ਉਹ Man on a Mission ਹਨ। ਉਹ ਉਨ੍ਹਾਂ ਯੁਵਕਾਂ ਨੂੰ ਮੁਫ਼ਤ ਵਿੱਚ ਸਿਖਲਾਈ ਦਿੰਦੇ ਹਨ ਜੋ ਸੈਨਾ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ। ਨਾਇਕ ਸਰ ਦੀ Organization ਦਾ ਨਾਂ ਮਹਾਗੁਰੂ Battalion ਹੈ। ਇਸ ਵਿੱਚ Physical Fitness ਤੋਂ ਲੈ ਕੇ ਇੰਟਰਵਿਊ ਤੱਕ ਅਤੇ Writing ਤੋਂ ਲੈ ਕੇ Training ਤੱਕ, ਇਨ੍ਹਾਂ ਸਾਰੇ ਪਹਿਲੂਆਂ ਦੇ ਬਾਰੇ ਦੱਸਿਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਸਿਖਲਾਈ ਦਿੱਤੀ ਹੈ, ਉਨ੍ਹਾਂ ਨੇ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ, CRPF, BSF ਵਰਗੀਆਂ uniform forces ਵਿੱਚ ਆਪਣੀ ਜਗ੍ਹਾ ਬਣਾਈ ਹੈ। ਵੈਸੇ ਤੁਸੀਂ ਇਹ ਜਾਣ ਕੇ ਵੀ ਹੈਰਾਨੀ ਨਾਲ ਭਰ ਜਾਓਗੇ ਕਿ ਸਿਲੂ ਨਾਇਕ ਜੀ ਨੇ ਖੁਦ ਓਡੀਸ਼ਾ ਪੁਲਿਸ ਵਿੱਚ ਭਰਤੀ ਹੋਣ ਲਈ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਸਫਲ ਨਹੀਂ ਹੋ ਸਕੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਸਿਖਲਾਈ ਦੇ ਦਮ ’ਤੇ ਅਨੇਕਾਂ ਯੁਵਕਾਂ ਨੂੰ ਰਾਸ਼ਟਰ ਸੇਵਾ ਦੇ ਯੋਗ ਬਣਾਇਆ ਹੈ। ਆਓ, ਅਸੀਂ ਸਾਰੇ ਮਿਲ ਕੇ ਨਾਇਕ ਸਰ ਨੂੰ ਸ਼ੁਭਕਾਮਨਾਵਾਂ ਦਈਏ ਕਿ ਉਹ ਸਾਡੇ ਦੇਸ਼ ਦੇ ਲਈ ਹੋਰ ਜ਼ਿਆਦਾ ਨਾਇਕਾਂ ਨੂੰ ਤਿਆਰ ਕਰਨ।
ਸਾਥੀਓ, ਕਦੇ-ਕਦੇ ਬਹੁਤ ਛੋਟਾ ਤੇ ਸਧਾਰਣ ਸਵਾਲ ਹੀ ਮਨ ਨੂੰ ਝੰਜੋੜ ਜਾਂਦਾ ਹੈ। ਇਹ ਸਵਾਲ ਲੰਬੇ ਨਹੀਂ ਹੁੰਦੇ। ਬਹੁਤ simple ਹੁੰਦੇ ਹਨ, ਫਿਰ ਵੀ ਉਹ ਸਾਨੂੰ ਸੋਚਣ ’ਤੇ ਮਜਬੂਰ ਕਰ ਦਿੰਦੇ ਹਨ। ਕੁਝ ਦਿਨ ਪਹਿਲਾਂ ਹੈਦਰਾਬਾਦ ਦੀ ਅਪਰਣਾ ਰੈੱਡੀ ਜੀ ਨੇ ਮੇਰੇ ਕੋਲੋਂ ਅਜਿਹਾ ਹੀ ਇੱਕ ਸਵਾਲ ਪੁੱਛਿਆ, ਉਨ੍ਹਾਂ ਨੇ ਕਿਹਾ ਕਿ ਤੁਸੀਂ ਇੰਨੇ ਸਾਲ ਤੋਂ ਪੀ.ਐੱਮ. ਹੋ, ਐਨੇ ਸਾਲ ਸੀ.ਐੱਮ. ਰਹੇ ਕਿ ਤੁਹਾਨੂੰ ਕਦੇ ਲਗਦਾ ਹੈ ਕਿ ਕੁਝ ਕਮੀ ਰਹਿ ਗਈ? ਅਪਰਣਾ ਜੀ ਦਾ ਸਵਾਲ ਬਹੁਤ ਸਹਿਜ ਹੈ, ਲੇਕਿਨ ਓਨਾ ਹੀ ਮੁਸ਼ਕਿਲ ਵੀ। ਮੈਂ ਇਸ ਸਵਾਲ ’ਤੇ ਵਿਚਾਰ ਕੀਤਾ ਅਤੇ ਖੁਦ ਨੂੰ ਕਿਹਾ ਮੇਰੀ ਇੱਕ ਕਮੀ ਇਹ ਰਹੀ ਕਿ ਮੈਂ ਦੁਨੀਆ ਦੀ ਸਭ ਤੋਂ ਪ੍ਰਾਚੀਨ ਭਾਸ਼ਾ ਤਮਿਲ ਸਿੱਖਣ ਲਈ ਬਹੁਤੇ ਯਤਨ ਨਹੀਂ ਕਰ ਸਕਿਆ, ਮੈਂ ਤਮਿਲ ਨਹੀਂ ਸਿੱਖ ਸਕਿਆ। ਇਹ ਇੱਕ ਅਜਿਹੀ ਸੁੰਦਰ ਭਾਸ਼ਾ ਹੈ ਜੋ ਦੁਨੀਆ ਭਰ ਵਿੱਚ ਲੋਕਪ੍ਰਿਯ ਹੈ। ਬਹੁਤ ਸਾਰੇ ਲੋਕਾਂ ਨੇ ਮੈਨੂੰ ਤਮਿਲ literature ਦੀ quality ਅਤੇ ਉਸ ਵਿੱਚ ਲਿਖੀਆਂ ਗਈਆਂ ਕਵਿਤਾਵਾਂ ਦੀ ਡੂੰਘਾਈ ਦੇ ਬਾਰੇ ਬਹੁਤ ਕੁਝ ਦੱਸਿਆ ਹੈ। ਭਾਰਤ ਅਜਿਹੀਆਂ ਅਨੇਕ ਭਾਸ਼ਾਵਾਂ ਦੀ ਸਥਲੀ ਹੈ ਜੋ ਸਾਡੀ ਸੰਸਕ੍ਰਿਤੀ ਅਤੇ ਗੌਰਵ ਦਾ ਪ੍ਰਤੀਕ ਹਨ। ਭਾਸ਼ਾ ਦੇ ਬਾਰੇ ਵਿੱਚ ਗੱਲਾਂ ਕਰਦੇ ਹੋਏ ਮੈਂ ਇੱਕ ਛੋਟੀ ਜਿਹੀ interesting clip ਆਪ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ।
## (sound clip Statue of Unity)
ਦਰਅਸਲ ਹੁਣੇ ਜੋ ਤੁਸੀਂ ਸੁਣ ਰਹੇ ਸੀ, ਉਹ statue of unity ਤੇ ਇੱਕ Guide, ਸੰਸਕ੍ਰਿਤ ਵਿੱਚ ਲੋਕਾਂ ਨੂੰ ਸਰਦਾਰ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਦੇ ਬਾਰੇ ਦੱਸ ਰਹੀ ਹੈ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕੇਵੜੀਆ ਵਿੱਚ 15 ਤੋਂ ਜ਼ਿਆਦਾ Guide ਧਾਰਾ ਪ੍ਰਵਾਹ ਸੰਸਕ੍ਰਿਤ ਵਿੱਚ ਲੋਕਾਂ ਨੂੰ ਗਾਈਡ ਕਰਦੇ ਹਨ। ਹੁਣ ਮੈਂ ਤੁਹਾਨੂੰ ਇੱਕ ਹੋਰ ਆਵਾਜ਼ ਸੁਣਾਉਂਦਾ ਹਾਂ।
## (sound clip Cricket commentary)
ਤੁਸੀਂ ਵੀ ਇਸ ਨੂੰ ਸੁਣ ਕੇ ਹੈਰਾਨ ਹੋ ਗਏ ਹੋਵੋਗੇ, ਦਰਅਸਲ ਇਹ ਸੰਸਕ੍ਰਿਤ ਵਿੱਚ ਦਿੱਤੀ ਜਾ ਰਹੀ cricket commentary ਹੈ। ਵਾਰਾਣਸੀ ਵਿੱਚ ਸੰਸਕ੍ਰਿਤ ਮਹਾਵਿਦਿਆਲਾ ਵਿੱਚ ਇੱਕ cricket tournament ਹੁੰਦਾ ਹੈ, ਇਹ ਮਹਾਵਿਦਿਆਲਾ ਹਨ – ਸ਼ਾਸਤ੍ਰਾਰਥ ਮਹਾਵਿਦਿਆਲਾ, ਸਵਾਮੀ ਵੇਦਾਂਤੀ ਵੇਦ ਵਿੱਦਿਆ ਪੀਠ, ਸ਼੍ਰੀ ਬ੍ਰਹਮਵੇਦ ਵਿਦਿਆਲਾ ਅਤੇ ਇੰਟਰਨੈਸ਼ਨਲ ਚੰਦਰ ਮੌਲੀ ਚੈਰੀਟੇਬਲ ਟਰੱਸਟ। ਇਸ tournament ਦੇ ਮੈਚਾਂ ਦੇ ਦੌਰਾਨ commentary ਸੰਸਕ੍ਰਿਤ ਵਿੱਚ ਵੀ ਕੀਤੀ ਜਾਂਦੀ ਹੈ। ਅਜੇ ਮੈਂ ਉਸ commentary ਦਾ ਇੱਕ ਬਹੁਤ ਹੀ ਛੋਟਾ ਜਿਹਾ ਹਿੱਸਾ ਤੁਹਾਨੂੰ ਸੁਣਾਇਆ ਹੈ। ਇਹੀ ਨਹੀਂ ਇਸ tournament ਵਿੱਚ ਖਿਡਾਰੀ ਅਤੇ commentator ਪ੍ਰੰਪਰਿਕ ਲਿਬਾਸ ਵਿੱਚ ਨਜ਼ਰ ਆਉਂਦੇ ਹਨ। ਜੇ ਤੁਹਾਨੂੰ energy, excitement, suspense ਸਾਰਾ ਕੁਝ ਇੱਕੋ ਵੇਲੇ ਚਾਹੀਦਾ ਹੈ ਤਾਂ ਤੁਹਾਨੂੰ ਖੇਡਾਂ ਦੀ commentary ਸੁਣਨੀ ਚਾਹੀਦੀ ਹੈ। ਟੀ. ਵੀ. ਆਉਣ ਤੋਂ ਬਹੁਤ ਪਹਿਲਾਂ sports commentary ਹੀ ਉਹ ਮਾਧਿਅਮ ਸੀ, ਜਿਸ ਦੇ ਜ਼ਰੀਏ cricket ਤੇ hockey ਵਰਗੇ ਖੇਡਾਂ ਦਾ ਰੋਮਾਂਚ ਦੇਸ਼ ਭਰ ਦੇ ਲੋਕ ਮਹਿਸੂਸ ਕਰਦੇ ਸਨ। Tennis ਤੇ football ਮੈਚਾਂ ਦੀ commentary ਵੀ ਬਹੁਤ ਚੰਗੀ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ। ਅਸੀਂ ਦੇਖਿਆ ਹੈ ਕਿ ਜਿਨ੍ਹਾਂ ਖੇਡਾਂ ’ਚ commentary ਪ੍ਰਭਾਵਸ਼ਾਲੀ ਹੈ, ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਬੜੀ ਤੇਜ਼ੀ ਨਾਲ ਹੁੰਦਾ ਹੈ। ਸਾਡੇ ਇੱਥੇ ਵੀ ਬਹੁਤ ਸਾਰੀਆਂ ਭਾਰਤੀ ਖੇਡਾਂ ਹਨ ਪਰ ਉਨ੍ਹਾਂ ਵਿੱਚ commentary culture ਨਹੀਂ ਆਇਆ ਹੈ ਤੇ ਇਸੇ ਕਾਰਣ ਉਹ ਲੁਪਤ ਹੋਣ ਦੀ ਹਾਲਤ ਵਿੱਚ ਹਨ। ਮੇਰੇ ਮਨ ਵਿੱਚ ਇੱਕ ਵਿਚਾਰ ਆਇਆ, ਕਿਉਂ ਨਾ ਵੱਖ-ਵੱਖ sports ਤੇ ਖ਼ਾਸ ਕਰਕੇ ਭਾਰਤੀ ਖੇਡਾਂ ਦੀ ਚੰਗੀ commentary ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਹੋਵੇ, ਸਾਨੂੰ ਇਸ ਨੂੰ ਉਤਸ਼ਾਹਿਤ ਕਰਨ ਸਬੰਧੀ ਜ਼ਰੂਰ ਸੋਚਣਾ ਚਾਹੀਦਾ ਹੈ। ਮੈਂ ਖੇਡ ਮੰਤਰਾਲੇ ਅਤੇ private ਸੰਸਥਾਵਾਂ ਦੇ ਸਹਿਯੋਗੀਆਂ ਨੂੰ ਇਸ ਬਾਰੇ ਸੋਚਣ ਦੀ ਬੇਨਤੀ ਕਰਾਂਗਾ।
ਮੇਰੇ ਪਿਆਰੇ ਯੁਵਾ ਸਾਥੀਓ, ਆਉਣ ਵਾਲੇ ਕੁਝ ਮਹੀਨੇ ਆਪ ਸਭ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਜ਼ਿਆਦਾਤਰ ਯੁਵਾ ਸਾਥੀਆਂ ਦੇ exams, ਇਮਤਿਹਾਨ ਹੋਣਗੇ, ਤੁਹਾਨੂੰ ਸਭ ਨੂੰ ਯਾਦ ਹੈ ਨਾ। Warrior ਬਣਨਾ ਹੈ, worrier ਨਹੀਂ। ਹੱਸਦੇ ਹੋਏ exam ਦੇਣ ਜਾਣਾ ਹੈ ਅਤੇ ਮੁਸਕਰਾਉਂਦੇ ਹੋਏ ਪਰਤਣਾ ਹੈ। ਕਿਸੇ ਹੋਰ ਦੇ ਨਾਲ ਨਹੀਂ, ਆਪਣੇ ਆਪ ਦੇ ਨਾਲ ਹੀ ਮੁਕਾਬਲਾ ਕਰਨਾ ਹੈ। ਬਹੁਤ ਸਾਰੀ ਨੀਂਦ ਵੀ ਲੈਣੀ ਹੈ ਤੇ time management ਵੀ ਕਰਨਾ ਹੈ। ਖੇਡਣਾ ਵੀ ਨਹੀਂ ਛੱਡਣਾ, ਕਿਉਂਕਿ ਜੋ ਖੇਡੇ, ਉਹ ਖਿੜੇ, Revision ਤੇ ਯਾਦ ਕਰਨ ਦੇ ਸਮਾਰਟ ਤਰੀਕੇ ਅਪਨਾਉਣੇ ਹਨ। ਯਾਨੀ ਕੁਲ ਮਿਲਾ ਕੇ ਇਨ੍ਹਾਂ exams ਵਿੱਚ ਆਪਣੇ best ਨੂੰ ਬਾਹਰ ਲੈ ਕੇ ਆਉਣਾ ਹੈ। ਤੁਸੀਂ ਸੋਚ ਰਹੇ ਹੋਵੋਗੇ ਇਹ ਸਭ ਹੋਏਗਾ ਕਿੱਦਾਂ, ਅਸੀਂ ਸਭ ਮਿਲ ਕੇ ਇਹ ਕਰਨ ਵਾਲੇ ਹਾਂ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਕਰਾਂਗੇ ਪਰੀਕਸ਼ਾ ਪੇ ਚਰਚਾ। ਲੇਕਿਨ ਮਾਰਚ ਵਿੱਚ ਹੋਣ ਵਾਲੀ ਪਰੀਕਸ਼ਾ ਪੇ ਚਰਚਾ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰੇ exam warriors ਨੂੰ, parents ਨੂੰ ਤੇ teachers ਨੂੰ request ਹੈ ਕਿ ਤੁਸੀਂ ਆਪਣੇ ਤਜ਼ਰਬੇ, ਆਪਣੇ tips ਜ਼ਰੂਰ share ਕਰੋ। ਤੁਸੀਂ MyGov ’ਤੇ share ਕਰ ਸਕਦੇ ਹੋ, NarendraModi App ’ਤੇ share ਕਰ ਸਕਦੇ ਹੋ। ਇਸ ਵਾਰ ਦੀ ਪਰੀਕਸ਼ਾ ਪੇ ਚਰਚਾ ਵਿੱਚ ਯੁਵਾਵਾਂ ਦੇ ਨਾਲ-ਨਾਲ parents ਤੇ teachers ਨੂੰ ਵੀ ਸੱਦਾ ਦਿੱਤਾ ਗਿਆ ਹੈ। ਕਿੱਦਾਂ participate ਕਰਨਾ ਹੈ, ਕਿੱਦਾਂ prize ਜਿੱਤਣੇ ਹਨ, ਕਿੱਦਾਂ ਮੇਰੇ ਨਾਲ discussion ਦਾ ਮੌਕਾ ਪਾਉਣਾ ਹੈ। ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ MyGov ’ਤੇ ਮਿਲਣਗੀਆਂ। ਹੁਣ ਤੱਕ ਇੱਕ ਲੱਖ ਤੋਂ ਜ਼ਿਆਦਾ ਵਿਦਿਆਰਥੀ, ਕਰੀਬ 40 ਹਜ਼ਾਰ parents ਅਤੇ ਤਕਰੀਬਨ 10 ਹਜ਼ਾਰ teacher ਭਾਗ ਲੈ ਚੁੱਕੇ ਹਨ। ਤੁਸੀਂ ਵੀ ਅੱਜ ਹੀ participate ਕਰੋ। ਇਸ ਕੋਰੋਨਾ ਦੇ ਵੇਲੇ ਵਿੱਚ ਮੈਂ ਕੁਝ ਸਮਾਂ ਕੱਢ ਕੇ exam warrior book ਵਿੱਚ ਵੀ ਕਈ ਨਵੇਂ ਮੰਤਰ ਜੋੜ ਦਿੱਤੇ ਹਨ। ਹੁਣ ਇਹਦੇ ਵਿੱਚ parents ਦੇ ਲਈ ਵੀ ਕੁਝ ਮੰਤਰ add ਕੀਤੇ ਗਏ ਹਨ। ਇਨ੍ਹਾਂ ਮੰਤਰਾਂ ਦੇ ਨਾਲ ਜੁੜੀਆਂ ਢੇਰ ਸਾਰੀਆਂ interesting activities NarendraModi App ’ਤੇ ਦਿੱਤੀਆਂ ਹੋਈਆਂ ਹਨ ਜੋ ਤੁਹਾਡੇ ਅੰਦਰ ਦੇ exam warrior ਨੂੰ ignite ਕਰਨ ਵਿੱਚ ਮਦਦ ਕਰਨਗੀਆਂ। ਤੁਸੀਂ ਇਨ੍ਹਾਂ ਨੂੰ ਜ਼ਰੂਰ Try ਕਰਕੇ ਦੇਖਿਓ। ਸਾਰੇ ਯੁਵਾ ਸਾਥੀਆਂ ਨੂੰ ਆਉਣ ਵਾਲੀਆਂ ਪਰੀਖਿਆਵਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਪਿਆਰੇ ਦੇਸ਼ਵਾਸੀਓ, ਮਾਰਚ ਦਾ ਮਹੀਨਾ ਸਾਡੇ financial year ਦਾ ਆਖਰੀ ਮਹੀਨਾ ਵੀ ਹੁੰਦਾ ਹੈ। ਇਸ ਲਈ ਤੁਹਾਡੇ ’ਚੋਂ ਬਹੁਤ ਸਾਰੇ ਲੋਕਾਂ ਦੇ ਲਈ ਕਾਫੀ ਰੁਝੇਵੇਂ ਰਹਿਣਗੇ। ਹੁਣ ਜਿਸ ਤਰ੍ਹਾਂ ਦੇ ਨਾਲ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ, ਉਹਦੇ ਨਾਲ ਸਾਡੇ ਵਪਾਰੀ ਅਤੇ ਉੱਦਮੀ ਸਾਥੀਆਂ ਦਾ ਰੁਝੇਵਾਂ ਬਹੁਤ ਵਧ ਰਿਹਾ ਹੈ। ਇਨ੍ਹਾਂ ਸਾਰੇ ਕਾਰਜਾਂ ਦੇ ਵਿੱਚ ਸਾਨੂੰ ਕੋਰੋਨਾ ਤੋਂ ਸਾਵਧਾਨੀ ਘੱਟ ਨਹੀਂ ਕਰਨੀ ਹੈ। ਤੁਸੀਂ ਸਭ ਸਿਹਤਮੰਦ ਰਹੋਗੇ, ਖੁਸ਼ ਰਹੋਗੇ, ਫ਼ਰਜ਼ ਦੀ ਰਾਹ ’ਤੇ ਡਟੇ ਰਹੋਗੇ ਤਾਂ ਦੇਸ਼ ਤੇਜ਼ੀ ਨਾਲ ਅੱਗੇ ਵਧਦਾ ਰਹੇਗਾ। ਤੁਹਾਨੂੰ ਸਾਰਿਆਂ ਨੂੰ ਤਿਓਹਾਰਾਂ ਦੀਆਂ ਅਗਾਊਂ ਸ਼ੁਭਕਾਮਨਾਵਾਂ। ਨਾਲ-ਨਾਲ ਕੋਰੋਨਾ ਦੇ ਸਬੰਧ ਵਿੱਚ ਜੋ ਵੀ ਨਿਯਮਾਂ ਦਾ ਪਾਲਣ ਕਰਨਾ ਹੈ, ਓਹਦੇ ਵਿੱਚ ਕੋਈ ਢਿਲਾਈ ਨਹੀਂ ਆਉਣੀ ਚਾਹੀਦੀ।
ਬਹੁਤ-ਬਹੁਤ-ਧੰਨਵਾਦ।
*******
ਡੀਐੱਸ/ਏਜੇ/ਆਰਐੱਸਬੀ/ਵੀਕੇ
Watch LIVE. #MannKiBaat February 2021 begins with an interesting discussion on water conservation. https://t.co/JK3P3s3fCC
— PMO India (@PMOIndia) February 28, 2021
Water has been crucial for the development of humankind for centuries. #MannKiBaat pic.twitter.com/U8oYlvJDk9
— PMO India (@PMOIndia) February 28, 2021
This is the best time to think about water conservation in the summer months ahead. #MannKiBaat pic.twitter.com/dvPb4Q0MvK
— PMO India (@PMOIndia) February 28, 2021
We bow to Sant Ravidas Ji on his Jayanti.
— PMO India (@PMOIndia) February 28, 2021
His thoughts inspire us. #MannKiBaat pic.twitter.com/u6BV7zBrc3
Sant Ravidas Ji spoke directly and honestly about various issues.
— PMO India (@PMOIndia) February 28, 2021
He was fearless. #MannKiBaat pic.twitter.com/PgyF0Vn2xe
Sant Ravidas Ji taught us- keep working, do not expect anything...when this is done there will be satisfaction.
— PMO India (@PMOIndia) February 28, 2021
He taught people to go beyond conventional thinking. #MannKiBaat pic.twitter.com/gHuUX4AG05
Think afresh and do new things! #MannKiBaat pic.twitter.com/BIjEoomlKg
— PMO India (@PMOIndia) February 28, 2021
Sant Ravidas Ji did not want people dependant on others.
— PMO India (@PMOIndia) February 28, 2021
He wanted everyone to be independent and innovative. #MannKiBaat pic.twitter.com/8gBHkrEjVR
During #MannKiBaat, PM conveys greetings on National Science Day and recalls the works of Dr. CV Raman. pic.twitter.com/8MFs2edq1y
— PMO India (@PMOIndia) February 28, 2021
Let us make science more popular across India. #MannKiBaat pic.twitter.com/vzU48sXp8N
— PMO India (@PMOIndia) February 28, 2021
Instances of innovation across India. #MannKiBaat pic.twitter.com/PFOmP2jysa
— PMO India (@PMOIndia) February 28, 2021
Aatmanirbhar Bharat is not merely a Government efforts.
— PMO India (@PMOIndia) February 28, 2021
It is the national spirit of India. #MannKiBaat pic.twitter.com/Vs4JIUA0vz
Mayur Ji from Gurugram wants PM @narendramodi to highlight and appreciate the people of Assam.
— PMO India (@PMOIndia) February 28, 2021
Here is why...#MannKiBaat pic.twitter.com/1o9KB2WKxw
Commendable work by Temples of Assam towards environmental conservation. #MannKiBaat pic.twitter.com/Bny8uLviHn
— PMO India (@PMOIndia) February 28, 2021
Meet Nayak Sir from Odisha.
— PMO India (@PMOIndia) February 28, 2021
He is doing something unique. #MannKiBaat pic.twitter.com/KsY7iT5hXC
कुछ दिन पहले हैदराबाद की अपर्णा रेड्डी जी ने मुझसे ऐसा ही एक सवाल पूछा | उन्होंने कहा कि – आप इतने साल से पी.एम. हैं, इतने साल सी.एम. रहे, क्या आपको कभी लगता है कि कुछ कमी रह गई | अपर्णा जी का सवाल बहुत सहज है लेकिन उतना ही मुश्किल भी : PM @narendramodi #MannKiBaat
— PMO India (@PMOIndia) February 28, 2021
मैंने इस सवाल पर विचार किया और खुद से कहा मेरी एक कमी ये रही कि मैं दुनिया की सबसे प्राचीन भाषा – तमिल सीखने के लिए बहुत प्रयास नहीं कर पाया, मैं तमिल नहीं सीख पाया : PM @narendramodi #MannKiBaat
— PMO India (@PMOIndia) February 28, 2021
यह एक ऐसी सुंदर भाषा है, जो दुनिया भर में लोकप्रिय है | बहुत से लोगों ने मुझे तमिल literature की quality और इसमें लिखी गई कविताओं की गहराई के बारे में बहुत कुछ बताया है : PM @narendramodi #MannKiBaat
— PMO India (@PMOIndia) February 28, 2021
In the run up to #MannKiBaat, I was asked if there was something I missed out on during these long years as CM and PM.
— PMO India (@PMOIndia) February 28, 2021
I feel - it is a regret of sorts that I could not learn the world's oldest language Tamil. Tamil literature is beautiful: PM @narendramodi
कभी-कभी बहुत छोटा और साधारण सा सवाल भी मन को झकझोर जाता है | ये सवाल लंबे नहीं होते हैं, बहुत simple होते हैं, फिर भी वे हमें सोचने पर मजबूर कर देते हैं : PM @narendramodi #MannKiBaat
— PMO India (@PMOIndia) February 28, 2021
Exams are coming back and so is #PPC2021. pic.twitter.com/jEcC1VVPjv
— PMO India (@PMOIndia) February 28, 2021
"I have updated the #ExamWarriors book.
— PMO India (@PMOIndia) February 28, 2021
New Mantras have been added and there are interesting activities too."
says PM @narendramodi during #MannKiBaat pic.twitter.com/yZOaFHakFz