Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੈਕੰਡ ਖੇਲੋ ਇੰਡੀਆ ਨੈਸ਼ਨਲ ਵਿੰਟਰ ਗੇਮਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਸੈਕੰਡ ਖੇਲੋ ਇੰਡੀਆ ਨੈਸ਼ਨਲ ਵਿੰਟਰ ਗੇਮਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ!!

 

ਗੁਲਮਰਗ ਦੀਆਂ ਵਾਦੀਆਂ ਵਿੱਚ ਹਾਲੇ ਭਲੇ ਹੀ ਸਰਦ ਹਵਾ ਹੋਵੇ,  ਲੇਕਿਨ ਤੁਹਾਡੀ ਗਰਮਜੋਸ਼ੀ,  ਤੁਹਾਡੀ ਊਰਜਾ ਹਰ ਹਿੰਦੁਸਤਾਨੀ ਮਹਿਸੂਸ ਵੀ ਕਰ ਸਕਦਾ ਹੈ ਅਤੇ ਦੇਖ ਵੀ ਰਿਹਾ ਹੈ।  ਅੱਜ ਤੋਂ ਖੋਲੋ ਇੰਡੀਆ-Winter Games ਦਾ ਦੂਸਰਾ ਸੰਸਕਰਨ ਸ਼ੁਰੂ ਹੋ ਰਿਹਾ ਹੈ। ਇਹ International Winter Games ਵਿੱਚ ਭਾਰਤ ਦੀ ਪ੍ਰਭਾਵੀ ਹਾਜ਼ਰੀ  ਦੇ ਨਾਲ ਹੀ ਜੰਮੂ-ਕਸ਼ਮੀਰ  ਨੂੰ ਇਸ ਦਾ ਇੱਕ ਪ੍ਰਮੁੱਖ ਹੱਬ ਬਣਾਉਣ ਦੀ ਤਰਫ ਬਹੁਤ ਵੱਡਾ ਕਦਮ  ਹੈ।  ਮੈਂ ਜੰਮੂ-ਕਸ਼ਮੀਰ  ਨੂੰ ਅਤੇ ਦੇਸ਼ ਭਰ ਤੋਂ ਆਏ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। 

 

ਦੇਸ਼  ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਤੁਸੀਂ ਸਾਰੇ ਖਿਡਾਰੀ,  ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ  ਨੂੰ ਵੀ ਮਜ਼ਬੂਤ ਕਰ ਰਹੇ ਹੋ।  ਮੈਨੂੰ ਦੱਸਿਆ ਗਿਆ ਹੈ ਕਿ ਇਸ ਵਾਰ Winter Games ਵਿੱਚ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੰਖਿਆ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।  ਇਹ Winter Games ਦੀ ਤਰਫ ਦੇਸ਼ ਭਰ ਵਿੱਚ ਵਧਦੇ ਰੁਝਾਨ,  ਵਧਦੇ ਉਤਸ਼ਾਹ ਨੂੰ ਪ੍ਰਦਰਸ਼ਿਤ ਕਰਦਾ ਹੈ। ਪਿਛਲੀ ਵਾਰ ਜੰਮੂ-ਕਸ਼ਮੀਰ  ਦੀ ਟੀਮ ਨੇ ਇਨ੍ਹਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।  ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਬਾਕੀ ਟੀਮਾਂ ਦੀ ਤਰਫੋਂ ਜੰਮੂ-ਕਸ਼ਮੀਰ ਦੀ ਟੈਲੇਂਟਡ ਟੀਮ ਨੂੰ ਹੋਰ ਬਿਹਤਰ ਚੁਣੌਤੀ ਵੀ ਮਿਲੇਗੀ ਅਤੇ ਦੇਸ਼ ਭਰ ਤੋਂ ਆਏ ਖਿਡਾਰੀ,  ਜੰਮੂ-ਕਸ਼ਮੀਰ  ਦੇ ਖਿਡਾਰੀਆਂ ਦੀ,  ਉਨ੍ਹਾਂ  ਦੇ ਕੌਸ਼ਲ ਨੂੰ,  ਉਨ੍ਹਾਂ ਦੀ ਸਮਰੱਥਾ ਨੂੰ ਦੇਖੋਗੇ ਅਤੇ ਉਸ ਵਿੱਚ ਸਿੱਖੋਗੇ ਵੀ।  ਮੈਨੂੰ ਇਹ ਵੀ ਭਰੋਸਾ ਹੈ ਕਿ ਖੋਲੋ ਇੰਡੀਆ ਵਿੰਟਰ ਗੇਮਸ ਦਾ ਅਨੁਭਵ,  Winter Olympics  ਦੇ Podium ‘ਤੇ ਭਾਰਤ  ਦੇ ਗੌਰਵ ਨੂੰ ਵਧਾਉਣ ਵਿੱਚ ਬਹੁਤ ਕੰਮ ਆਵੇਗਾ। 

 

ਸਾਥੀਓ, 

 

ਗੁਲਮਰਗ ਵਿੱਚ ਹੋ ਰਹੀਆਂ ਇਹ ਖੇਡਾਂ ਦਿਖਾਉਂਦੀਆਂ ਹਨ ਕਿ ਜੰਮੂ-ਕਸ਼ਮੀਰ,  ਸ਼ਾਂਤੀ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹਣ ਲਈ ਕਿਤਨਾ ਤਤਪਰ ਹੈ।  ਇਹ Winter Games ਜੰਮੂ-ਕਸ਼ਮੀਰ  ਵਿੱਚ ਇੱਕ ਨਵਾਂ Sporting Ecosystem ਵਿਕਸਿਤ ਕਰਨ ਵਿੱਚ ਮਦਦ ਕਰਨਗੀਆਂ।  ਜੰਮੂ ਅਤੇ ਸ਼੍ਰੀਨਗਰ ਵਿੱਚ 2 ਖੋਲੋ ਇੰਡੀਆ Centers of Excellence ਅਤੇ 20 ਜ਼ਿਲ੍ਹਿਆਂ ਵਿੱਚ ਖੋਲੋ ਇੰਡੀਆ ਸੈਂਟਰਸ, ਯੁਵਾ ਖਿਡਾਰੀਆਂ ਦੇ ਲਈ ਬਹੁਤ ਵੱਡੀਆਂ ਸੁਵਿਧਾਵਾਂ ਹਨ।  ਅਜਿਹੇ ਸੈਂਟਰਸ ਦੇਸ਼ ਭਰ  ਦੇ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਜਾ ਰਹੇ ਹਨ।  ਇਹੀ ਨਹੀਂ,  ਇਸ ਆਯੋਜਨ ਨਾਲ ਜੰਮੂ-ਕਸ਼ਮੀਰ  ਦੇ ਟੂਰਿਜ਼ਮ ਨੂੰ ਵੀ ਨਵੀਂ ਊਰਜਾ,  ਨਵਾਂ ਉਤਸ਼ਾਹ ਮਿਲਣ ਵਾਲਾ ਹੈ।  ਅਤੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕੋਰੋਨਾ ਦੀ ਵਜ੍ਹਾ ਨਾਲ ਜੋ ਦਿੱਕਤਾਂ ਆਈਆਂ ਸਨ,  ਉਹ ਵੀ ਹੌਲ਼ੀ-ਹੌਲ਼ੀ ਪਿੱਛੇ ਛੁਟ ਰਹੀਆਂ ਹਨ। 

 

ਸਾਥੀਓ, 

 

ਸਪੋਰਟਸ ਸਿਰਫ ਇੱਕ Hobby ਜਾਂ Time Pass ਨਹੀਂ ਹੈ।  ਸਪੋਰਟਸ ਤੋਂ ਅਸੀਂ ਟੀਮ ਸੀਪਰਿਟ ਸਿੱਖਦੇ ਹਾਂ,  ਹਾਰ ਵਿੱਚ ਨਵਾਂ ਰਾਹ ਖੋਜਦੇ ਹਾਂ,  ਜਿੱਤ ਨੂੰ ਦੁਹਰਾਉਣਾ ਸਿੱਖਦੇ ਹਾਂ,  ਸੰਕਲਪਿਤ ਹੁੰਦੇ ਹਾਂ।  ਸਪੋਰਟਸ ਹਰ ਇੱਕ ਵਿਅਕਤੀ ਦੇ ਜੀਵਨ ਨੂੰ ਘੜਦੀਆਂ ਹਨ,  ਉਸ ਦੀ ਜੀਵਨਸ਼ੈਲੀ ਨੂੰ ਘੜਦੀਆਂ ਹਨ।  ਸਪੋਰਟਸ ‍ਆਤਮਵਿਸ਼ਵਾਸ ਵਧਾਉਂਦੀਆਂ ਹਨ,  ਜੋ ਆਤਮਨਿਰਭਰਤਾ ਲਈ ਵੀ ਉਤਨਾ ਹੀ ਜ਼ਰੂਰੀ ਹੈ। 

 

ਸਾਥੀਓ, 

 

ਵਿਸ਼ਵ ਵਿੱਚ ਕੋਈ ਦੇਸ਼ ਸਿਰਫ ਆਰਥਿਕ ਅਤੇ ਰਣਨੀਤਕ ਸ਼ਕਤੀ ਨਾਲ ਹੀ ਵੱਡਾ ਬਣਦਾ ਹੈ,  ਅਜਿਹਾ ਨਹੀਂ ਹੈ।  ਇਸ ਦੇ ਕਈ ਹੋਰ ਵੀ ਪਹਲੂ ਹਨ।  ਇੱਕ ਵਿਗਿਆਨੀ ਆਪਣੇ ਛੋਟੇ ਜਿਹੇ Innovation ਨਾਲ ਪੂਰੀ ਦੁਨੀਆ ਵਿੱਚ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਦਿੰਦਾ ਹੈ। ਅਜਿਹੇ ਕਈ ਖੇਤਰ ਹਨ। ਲੇਕਿਨ ਬਹੁਤ ਹੀ Organised way ਵਿੱਚ,  Structured way ਵਿੱਚ, ਅੱਜ ਸਪੋਰਟਸ ਇੱਕ ਅਜਿਹਾ ਖੇਤਰ ਬਣ ਗਿਆ ਹੈ ਜੋ ਅੱਜ ਦੀ ਦੁਨੀਆ ਵਿੱਚ ਦੇਸ਼ ਦੀ ਛਵੀ ਦਾ ਵੀ, ਦੇਸ਼ ਦੀ ਸ਼ਕਤੀ ਦਾ ਵੀ ਪਰਿਚੈ ਕਰਵਾਉਂਦਾ ਹੈ। ਦੁਨੀਆ ਦੇ ਕਈ ਛੋਟੇ-ਛੋਟੇ ਦੇਸ਼,  ਸਪੋਰਟਸ  ਦੇ ਕਾਰਨ ਵਿਸ਼ਵ ਵਿੱਚ ਆਪਣੀ ਪਹਿਚਾਣ ਬਣਾਉਂਦੇ ਹਨ ਉਸ ਸਪੋਰਟਸ ਵਿੱਚ ਆਪਣੀ ਜਿੱਤ ਨਾਲ,  ਪੂਰੇ ਦੇਸ਼ ਵਿੱਚ ਪ੍ਰੇਰਣਾ ਅਤੇ ਊਰਜਾ ਭਰ ਦਿੰਦੇ ਹਨ। ਅਤੇ ਇਸ ਲਈ,  ਸਪੋਰਟਸ ਨੂੰ ਸਿਰਫ ਹਾਰ-ਜਿੱਤ ਦਾ ਕੰਪਟੀਸ਼ਨ ਨਹੀਂ ਕਿਹਾ ਜਾ ਸਕਦਾ। ਸਪੋਰਟਸ, ਸਿਰਫ ਪਦਕ ਅਤੇ ਪਰਫਾਰਮੈਂਸ ਤੱਕ ਸੀਮਿਤ ਹੈ, ਅਜਿਹਾ ਵੀ ਨਹੀਂ ਹੈ।  ਸਪੋਰਟਸ ਦਾ ਇੱਕ ਆਲਮੀ ਰੂਪ ਹੈ।  ਕ੍ਰਿਕੇਟ  ਦੇ ਖੇਤਰ ਵਿੱਚ ਤਾਂ ਅਸੀਂ ਭਾਰਤ ਵਿੱਚ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਲੇਕਿਨ ਇਹ ਸਾਰੀਆਂ ਅੰਤਰਰਾਸ਼ਟਰੀ ਖੇਡਾਂ ‘ਤੇ ਲਾਗੂ ਹੁੰਦਾ ਹੈ। ਇਸੇ ਵਿਜ਼ਨ ਦੇ ਨਾਲ ਬੀਤੇ ਵਰ੍ਹਿਆਂ ਵਿੱਚ ਦੇਸ਼  ਦੇ Sports eco-system ਨਾਲ ਜੁੜੇ ਰਿਫਾਰਮ ਕੀਤੇ ਜਾ ਰਹੇ ਹਨ। 

 

ਖੋਲੋ ਇੰਡੀਆ ਅਭਿਯਾਨ ਤੋਂ ਲੈ ਕੇ ਓਲੰਪਿਕ ਪੋਡੀਅਮ ਸਕੀਮ ਤੱਕ, ਇੱਕ Holistic Approach ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ।  ਜ਼ਮੀਨੀ ਪੱਧਰ ਤੋਂ ਟੈਲੇਂਟ ਦੀ ਪਹਿਚਾਣ ਕਰਕੇ ਉਸ ਨੂੰ ਸਭ ਤੋਂ ਵੱਡੇ ਮੰਚ ਤੱਕ ਪਹੁੰਚਾਉਣ ਲਈ ਸਰਕਾਰ ਸਪੋਰਟਸ ਪ੍ਰੋਫੈਸ਼ਨਲਸ ਦੀ Hand Holding ਵੀ ਕਰ ਰਹੀ ਹੈ।  ਟੈਲੇਂਟ ਦੀ ਪਹਿਚਾਣ ਤੋਂ ਲੈ ਕੇ ਟੀਮ ਸੈਲੇਕਸ਼ਨ ਤੱਕ,  ਟਰਾਂਸਪੇਰੈਂਸੀ ਸਰਕਾਰ ਦੀ ਪ੍ਰਾਥਮਿਕਤਾ ਹੈ।  ਜਿਨ੍ਹਾਂ ਖਿਡਾਰੀਆਂ ਨੇ ਜੀਵਨ ਭਰ ਦੇਸ਼ ਦਾ ਮਾਨ-ਸਨਮਾਨ ਵਧਾਇਆ,  ਉਨ੍ਹਾਂ ਦਾ ਵੀ ਮਾਨ-ਸਨਮਾਨ ਵਧੇ,  ਉਨ੍ਹਾਂ  ਦੇ  ਅਨੁਭਵ ਦਾ ਲਾਭ ਨਵੇਂ ਖਿਡਾਰੀਆਂ ਨੂੰ ਮਿਲੇ,  ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। 

 

ਸਾਥੀਓ, 

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਸਪੋਰਟਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ।  ਪਹਿਲਾਂ ਸਪੋਰਟਸ ਨੂੰ ਸਿਰਫ Extra Curricular ਐਕਟੀਵਿਟੀ ਮੰਨਿਆ ਜਾਂਦਾ ਸੀ,  ਹੁਣ ਸਪੋਰਟਸ Curriculum ਦਾ ਹਿੱਸਾ ਹੋਵੇਗਾ। Sports ਦੀ grading ਵੀ ਬੱਚਿਆਂ ਦੀ ਸਿੱਖਿਆ ਵਿੱਚ ਕਾਊਂਟ ਹੋਵੇਗੀ। ਇਹ Sports  ਦੇ ਲਈ,  ਸਾਡੇ ਵਿਦਿਆਰਥੀਆਂ ਲਈ ਬਹੁਤ ਵੱਡਾ ਰਿਫਾਰਮ ਹੈ। ਸਾਥੀਓ,  ਦੇਸ਼ ਵਿੱਚ ਅੱਜ ਸਪੋਰਟਸ ਦੇ ਉੱਚ ਸਿੱਖਿਆ ਸੰਸਥਾਨ ਅਤੇ ਸਪੋਰਟਸ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਰਹੀਆਂ ਹਨ।  ਬਲਕਿ ਹੁਣ ਇਸ ਦਿਸ਼ਾ ਵਿੱਚ ਸੋਚਣ ਦਾ ਸਮਾਂ ਹੈ ਕਿ sports sciences ਅਤੇ sports management ਨੂੰ ਅਸੀਂ ਸਕੂਲ  ਦੇ ਪੱਧਰ ਤੱਕ ਕਿਵੇਂ ਲਿਜਾਈਏ।  ਇਹ ਸਾਡੇ ਨੌਜਵਾਨਾਂ ਲਈ ਬਿਹਤਰ ਕਰੀਅਰ ਦੇ ਅਵਸਰ ਤਾਂ ਦੇਵੇਗਾ ਹੀ,  Sports Economy ਵਿੱਚ ਵੀ ਭਾਰਤ ਦੀ ਹਿੱਸੇਦਾਰੀ ਨੂੰ ਵਧਾਵੇਗਾ। 

 

ਮੇਰੇ ਯੁਵਾ ਸਾਥੀਓ, 

 

ਜਦੋਂ ਤੁਸੀਂ ਖੋਲੋ ਇੰਡੀਆ-Winter Games ਵਿੱਚ ਆਪਣੀ ਪ੍ਰਤਿਭਾ ਦਿਖਾਓਗੇ,  ਤਾਂ ਇਹ ਵੀ ਯਾਦ ਰੱਖਿਓ ਕਿ ਤੁਸੀਂ ਸਿਰਫ ਇੱਕ ਖੇਡ ਦਾ ਹੀ ਹਿੱਸਾ ਨਹੀਂ ਹੋ,  ਬਲਕਿ ਤੁਸੀਂ ਆਤਮਨਿਰਭਰ ਭਾਰਤ ਦੇ ਬਰਾਂਡ ਅੰਬੈਸਡਰ ਵੀ ਹੋ। ਤੁਸੀਂ ਜੋ ਮੈਦਾਨ ਵਿੱਚ ਕਮਾਲ ਕਰਦੇ ਹੋ,  ਉਸ ਨਾਲ ਦੁਨੀਆ ਵਿੱਚ ਭਾਰਤ ਨੂੰ ਪਹਿਚਾਣ ਮਿਲਦੀ ਹੈ।  ਇਸ ਲਈ ਜਦੋਂ ਵੀ ਤੁਸੀਂ ਮੈਦਾਨ ਵਿੱਚ ਉਤਰੋ,  ਤਾਂ ਭਾਰਤ ਭੂਮੀ ਨੂੰ ਆਪਣੇ ਮਨ ਅਤੇ ਆਤਮਾ ਵਿੱਚ ਹਮੇਸ਼ਾ ਰੱਖੋ।  ਇਸ ਨਾਲ ਤੁਹਾਡੀ ਖੇਡ ਹੀ ਨਹੀਂ,  ਬਲਕਿ ਤੁਹਾਡਾ ਵਿਅਕਤਿੱਤਵ  ਵੀ ਨਿੱਖਰ ਜਾਵੇਗਾ।  ਜਦੋਂ ਵੀ ਤੁਸੀਂ ਖੇਡ ਦੇ ਮੈਦਾਨ ਵਿੱਚ ਉਤਰਦੇ ਹੋ,  ਤਾਂ ਵਿਸ਼ਵਾਸ ਕਰੋ ਤੁਸੀਂ ਇਕੱਲੇ ਨਹੀਂ ਹੁੰਦੇ,  130 ਕਰੋੜ ਦੇਸ਼ਵਾਸੀ ਤੁਹਾਡੇ ਨਾਲ ਹੁੰਦੇ ਹਨ। 

 

ਇੱਕ ਵਾਰ ਫਿਰ ਇਸ ਖੇਡ ਮਹੋਤਸਵ ਨੂੰ,  ਇਸ ਖੁਸ਼ਨੁਮਾ ਵਾਤਾਵਰਣ ਵਿੱਚ ਤੁਸੀਂ ਇਨਜੌਇ ਵੀ ਕਰੋ ਅਤੇ ਪਰਫਾਰਮ ਵੀ ਕਰੋ।  ਮੇਰੀ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।  ਮੈਂ ਮਾਣਯੋਗ ਮਨੋਜ ਸਿਨਹਾ  ਜੀ,  ਕਿਰਨੇਨ ਰਿਜਿਜੂ ਜੀ,  ਦੂਸਰੇ ਸਾਰੇ ਆਯੋਜਕਾਂ ਨੂੰ ਅਤੇ ਜੰਮੂ-ਕਸ਼ਮੀਰ  ਦੀ ਜਨਤਾ ਨੂੰ ਇਸ ਸੁੰਦਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਧੰਨਵਾਦ!!

 

*****

 

ਡੀਐੱਸ/ਏਕੇਜੇ/ਬੀਐੱਮ