ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1000 ਮੈਗਾਵਾਟ ਸਮਰੱਥਾ ਵਾਲਾ ਨਯੇਵੇਲੀ ਸਥਿਤ ਨਵਾਂ ਤਾਪ ਬਿਜਲੀ ਪ੍ਰੋਜੈਕਟ ਅਤੇ 709 ਮੈਗਾਵਾਟ ਸਮਰੱਥਾ ਵਾਲਾ ਐੱਨਐੱਲਸੀਆਈਐੱਲ ਦਾ ਸੋਲਰ ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਵੀ.ਓ. ਚਿਦੰਬਰਾਨਾਰ ਬੰਦਰਗਾਹ ’ਤੇ ਗ੍ਰਿੱਡ ਕਨੈਕਟਡ ਗ੍ਰਾਊਂਡ ਅਧਾਰਿਤ 5 ਮੈਗਾਵਾਟ ਦੇ ਸੋਲਰ ਬਿਜਲੀ ਪਲਾਂਟ ਦੇ ਡਿਜ਼ਾਇਨ, ਸਪਲਾਈ, ਸਥਾਪਨਾ ਤੇ ਸੰਚਾਲਨ ਅਤੇ ਲੋਅਰ ਭਵਾਨੀ ਪ੍ਰੋਜੈਕਟ ਸਿਸਟਮ ਦੇ ਵਿਸਤਾਰ, ਮੁਰੰਮਤ ਤੇ ਆਧੁਨਿਕੀਕਰਣ ਦਾ ਨੀਂਹ–ਪੱਥਰ ਰੱਖਿਆ। ਉਨ੍ਹਾਂ ਕੋਇੰਬਟੂਰ, ਮਦੁਰਾਇ, ਸੇਲਮ, ਤੰਜਾਵੁਰ, ਵੈੱਲੋਰ, ਤਿਰੂਚਿਰਾਪੱਲੀ, ਤਿਰੁੱਪੁਰ, ਤਿਰੂਨੇਲਵੇਲੀ ਤੇ ਤੁਤੁਕੁੜੀ ਸਮੇਤ ਨੌਂ ਸਮਾਰਟ ਸਿਟੀਜ਼ ਵਿੱਚ ‘ਇੰਟੈਗ੍ਰੇਟਡ ਕਮਾਂਡ ਅਤੇ ਕੰਟਰੋਲ ਸੈਂਟਰਜ਼’ (ICCC) ਦੇ ਵਿਕਾਸ ਲਈ ਵੀ ਨੀਂਹ–ਪੱਥਰ ਰੱਖਿਆ। ਉਨ੍ਹਾਂ ਵੀ.ਓ. ਚਿਦੰਬਰਾਨਾਰ ਬਰੰਦਰਗਾਹ ਉੱਤੇ ਕੋਰਮਪੱਲਮ ਪੁਲ ਦੀ 8–ਲੇਨਿੰਗ ਅਤੇ ਰੇਲ ਓਵਰ ਬ੍ਰਿਜ (ROB) ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਤਹਿਤ ਉਸਾਰੀਆਂ ਟੈਨੇਮੈਂਟਸ ਦਾ ਉਦਘਾਟਨ ਕੀਤਾ। ਤਮਿਲ ਨਾਡੂ ਦੇ ਰਾਜਪਾਲ, ਮੁੱਖ ਮੰਤਰੀ ਤੇ ਉੱਪ–ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਇਸ ਮੌਕੇ ਮੌਜੂਦ ਸਨ।
ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਇੰਬਟੂਰ ਉਦਯੋਗ ਤੇ ਨਵਾਚਾਰ ਦਾ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦਾ ਲਾਭ ਕੋਇੰਬਟੂਰ ਅਤੇ ਸਮੁੱਚੇ ਤਮਿਲ ਨਾਡੂ ਨੂੰ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਾਨੀ ਸਾਗਰ ਬੰਨ੍ਹ ਦੇ ਆਧੁਨਿਕੀਕਰਣ ਨਾਲ 2 ਲੱਖ ਤੋਂ ਵੱਧ ਏਕੜ ਜ਼ਮੀਨ ਸਿੰਜੀ ਜਾਵੇਗੀ ਅਤੇ ਇਸ ਪ੍ਰੋਜੈਕਟ ਦਾ ਲਾਭ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਭਾਰਤ ਦੇ ਉਦਯੋਗਿਕ ਵਿਕਾਸ ਵਿੱਚ ਪਾਏ ਪ੍ਰਮੁੱਖ ਯੋਗਦਾਨ ਲਈ ਤਮਿਲ ਨਾਡੂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਈ ਪ੍ਰਮੁੱਖ ਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਉੱਤੇ ਖ਼ੁਸ਼ੀ ਪ੍ਰਗਟਾਈ ਕਿਉਂਕਿ ਉਦਯੋਗਿਕ ਵਿਕਾਸ ਦੀਆਂ ਬੁਨਿਆਦੀ ਜ਼ਰੂਰਤਾਂ ਵਿੱਚੋਂ ਇੱਕ ਨਿਰੰਤਰ ਬਿਜਲੀ ਸਪਲਾਈ ਹੈ। ਉਨ੍ਹਾਂ ਕਿਹਾ ਕਿ 709 ਮੈਗਾਵਾਟ ਸੋਲਰ ਬਿਜਲੀ ਪ੍ਰੋਜੈਕਟ ਨੂੰ ਦੇਸ਼ ਵਿੱਚ ਹੀ ਵਿਕਸਤ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਦੀ ਲਾਗਤ 3,000 ਕਰੋੜ ਰੁਪਏ ਹੈ। ਉਨ੍ਹਾਂ ਇਹ ਵੀ ਕਿਹਾ ਕਿ 7,800 ਕਰੋੜ ਰੁਪਏ ਦੀ ਲਾਗਤ ਨਾਲ 1,000 ਮੈਗਾਵਾਟ ਦੇ ਇੱਕ ਹੋਰ ਤਾਪ ਬਿਜਲੀ ਪ੍ਰੋਜੈਕਟ ਦਾ ਨਿਰਮਾਣ ਕੀਤਾ ਗਿਆ ਹੈ, ਜੋ ਤਮਿਲ ਨਾਡੂ ਲਈ ਬਹੁਤ ਲਾਭਦਾਇਕ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੈਦਾ ਹੋਣ ਵਾਲੀ 65% ਬਿਜਲੀ ਤਮਿਲ ਨਾਡੂ ਨੂੰ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਤੁਤੁਕੁੜੀ ਵਿਖੇ ਵੀ.ਓ. ਚਿਦੰਬਰਨਾਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਤਮਿਲ ਨਾਡੂ ਦਾ ਸਮੁੰਦਰੀ ਵਾਪਰ ਤੇ ਬੰਦਰਗਾਹ ਰਾਹੀਂ ਵਿਕਾਸ ਦਾ ਸ਼ਾਨਦਾਰ ਇਤਿਹਾਸ ਹੈ। ਅੱਜ ਲਾਂਚ ਕੀਤੇ ਗਏ ਪ੍ਰੋਜੈਕਟ ਇਸ ਬੰਦਰਗਾਹ ਦੀ ਮਾਲ ਨਾਲ ਨਿਪਟਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਪ੍ਰਦੂਸ਼ਣ–ਮੁਕਤ ਪਹਿਲ ਲਈ ਮਦਦਗਾਰ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਕਾਰਜਕੁਸ਼ਲ ਬੰਦਰਗਾਹਾਂ ਭਾਰਤ ਨੂੰ ‘ਆਤਮਨਿਰਭਰ’ ਬਣਾਉਣ ਅਤੇ ਕਾਰੋਬਾਰ ਦੇ ਨਾਲ–ਨਾਲ ਲੌਜਿਸਟਕਸ ਦਾ ਧੁਰਾ ਬਣਾਉਣ ਲਈ ਯੋਗਦਾਨ ਪਾ ਰਹੀਆਂ ਹਨ। ਸ਼੍ਰੀ ਮੋਦੀ ਨੇ ਮਹਾਨ ਸੁਤੰਤਰਤਾ ਸੈਨਾਨੀ ਵੀਓਸੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ‘ਜੀਵੰਤ ਭਾਰਤੀ ਜਹਾਜ਼ਰਾਨੀ ਉਦਯੋਗ ਅਤੇ ਸਮੁੰਦਰੀ ਯਾਤਰਾਵਾਂ ਦੇ ਵਿਕਾਸ ਲਈ ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਸਾਨੂੰ ਵੱਡੇ ਪੱਧਰ ਉੱਤੇ ਪ੍ਰੇਰਿਤ ਕਰਦੀ ਹੈ।’ ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਵੀਓਸੀ ਬੰਦਰਗਾਹ ਨੇ ਗ੍ਰਿੱਡ ਨਾਲ ਜੁੜਿਆ 20 ਕਰੋੜ ਰੁਪਏ ਦੀ ਲਾਗਤ ਨਾਲ 5 ਮੈਗਾਵਾਟ ਸਮਰੱਥਾ ਵਾਲੇ ਜ਼ਮੀਨ ਅਧਾਰਿਤ ਸੋਲਰ ਬਿਜਲੀ ਪਲਾਂਟ ਲਿਆ ਹੈ ਅਤੇ 140 ਕਿਲੋਵਾਟ ਦੀ ਸਮਰੱਥਾ ਵਾਲੇ ਰੂਫ਼ਟੌਪ ਸੋਲਰ ਪ੍ਰੋਜੈਕਟ ਦੀ ਸਥਾਪਨਾ ਪ੍ਰਗਤੀ–ਅਧੀਨ ਹੈ। ਉਨ੍ਹਾਂ ਇਸ ਨੂੰ ‘ਊਰਜਾ ਆਤਮਨਿਰਭਰਤਾ’ ਦੀ ਇੱਕ ਮਿਸਾਲ ਦੱਸਿਆ।
ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਬੰਦਰਗਾਹ ਰਾਹੀਂ ਵਿਕਾਸ ਪ੍ਰਤੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਸਾਗਰਮਾਲਾ ਸਕੀਮ ਦੁਆਰਾ ਦੇਖਿਆ ਜਾ ਸਕਦਾ ਹੈ। ਛੇ ਲੱਖ ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਲਗਭਗ 575 ਪ੍ਰੋਜੈਕਟਾਂ ਦੀ ਸ਼ਨਾਖ਼ਤ 2015–2035 ਦੇ ਸਮੇਂ ਦੌਰਾਨ ਲਾਗੂ ਕਰਨ ਲਈ ਕੀਤੀ ਗਈ ਹੈ। ਇਨ੍ਹਾਂ ਕੰਮਾਂ ਵਿੱਚ: ਬੰਦਰਗਾਹ ਦਾ ਆਧੁਨਿਕੀਕਰਣ, ਨਵੀਂ ਬੰਦਰਗਾਹ ਦਾ ਵਿਕਾਸ, ਬੰਦਰਗਾਹ ਦੀ ਕਨੈਕਟੀਵਿਟੀ ਵਿੱਚ ਵਾਧਾ, ਪੋਰਟ ਨਾਲ ਸਬੰਧਿਤ ਉਦਯੋਗੀਕਰਣ ਅਤੇ ਤੱਟਾਂ ਲਾਗਲੇ ਇਲਾਕਿਆਂ ਦੇ ਨਿਵਾਸੀਆਂ ਦਾ ਵਿਕਾਸ ਸ਼ਾਮਲ ਹਨ। ਉਨ੍ਹਾਂ ਸੂਚਿਤ ਕੀਤਾ ਕਿ ਨਵਾਂ ਮਲਟੀ–ਮੋਡਲ ਲੌਜਿਸਟਿਕਸ ਪਾਰਕ ਛੇਤੀ ਹੀ ਚੇਨਈ ’ਚ ਸ਼੍ਰੀਪੇਰੂਮਬੁਦੂਰ ਨੇੜੇ ਮੱਪੇਦੂ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਕੋਰਮਪੱਲਮ ਪੁਲ ਦੀ 8–ਲੇਨਿੰਗ ਅਤੇ ਰੇਲ ਓਵਰ ਬ੍ਰਿਜ ਵੀ ‘ਸਾਗਰਮਾਲਾ ਪ੍ਰੋਗਰਾਮ’ ਦੇ ਤਹਿਤ ਲਿਆ ਗਿਆ ਸੀ।’ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਬੰਦਰਗਾਹ ਨੂੰ ਆਉਣ–ਜਾਣ ਲਈ ਬੇਰੋਕ ਤੇ ਭੀੜ–ਭੜੱਕੇ ਤੋਂ ਮੁਕਤ ਲਾਂਘੇ ਦੀ ਸੁਵਿਧਾ ਦੇਵੇਗਾ। ਇਸ ਨਾਲ ਮਾਲ–ਵਾਹਕ ਟਰੱਕਾਂ ਦੇ ਆਉਣ–ਜਾਣ ਦਾ ਸਮਾਂ ਘਟੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਵਿਕਾਸ ਦੇ ਕੇਂਦਰ ਵਿੱਚ ਹਰੇਕ ਵਿਅਕਤੀ ਦੇ ਸਵੈਮਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ,‘ਸਵੈਮਾਣ ਯਕੀਨੀ ਬਣਾਉਣ ਦੇ ਬੁਨਿਆਦੀ ਤਰੀਕਿਆਂ ਵਿੱਚੋਂ ਇੱਕ ਹਰੇਕ ਨੂੰ ਪਨਾਹ ਮੁਹੱਈਆ ਕਰਵਾਉਣਾ ਹੈ। ਸਾਡੇ ਲੋਕਾਂ ਦੇ ਸੁਪਨਿਆਂ ਤੇ ਖ਼ਾਹਿਸ਼ਾਂ ਨੂੰ ਖੰਭ ਦੇਣ ਲਈ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਸ਼ੁਰੂ ਕੀਤੀ ਗਈ ਸੀ।’ ਉਨ੍ਹਾਂ ਕਈ ਖੇਤਰਾਂ ਵਿੱਚ ਉਸਾਰੀਆਂ 4,144 ਟੈਨੇਮੈਂਟਸ ਦਾ ਉਦਘਾਟਨ ਕਰਦਿਆਂ ਅਤੇ ਸਮੁੱਚੇ ਤਮਿਲ ਨਾਡੂ ਵਿੱਚ ਸਮਾਰਟ ਸਿਟੀਜ਼ ਵਿੱਚ ਸੰਗਠਤ ਕਮਾਂਡ ਤੇ ਕੰਟਰੋਲ ਸੈਂਟਰਜ਼ ਦਾ ਨੀਂਹ–ਪੱਥਰ ਰੱਖਣ ’ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੀ ਲਾਗਤ 332 ਕਰੋੜ ਰੁਪਏ ਹੈ ਅਤੇ ਇਹ ਮਕਾਨ ਅਜਿਹੇ ਬੇਘਰੇ ਲੋਕਾਂ ਹਵਾਲੇ ਕੀਤੇ ਜਾਣਗੇ, ਜਿਨ੍ਹਾਂ ਕੋਲ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਰਹਿਣ ਲਈ ਕੋਈ ਛੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਇੰਟੈਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਟਰਸ’ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਵਿਭਿੰਨ ਸੇਵਾਵਾਂ ਦਾ ਪ੍ਰਬੰਧ ਚਲਾਉਣ ਲਈ ਇੱਕ ਸੂਝਵਾਨ ਤੇ ਸੰਗਠਤ ਆਈਟੀ ਸਮਾਧਾਨ ਮੁਹੱਈਆ ਕਰਵਾਉਣਗੇ।
***
ਡੀਐੱਸ/ਏਕੇ
Inauguration of projects at Coimbatore, Tamil Nadu. https://t.co/du08z4F3Zq
— Narendra Modi (@narendramodi) February 25, 2021
I am happy to be here in Coimbatore.
— PMO India (@PMOIndia) February 25, 2021
This is a city of industry and innovation.
Today we begin many development works that will benefit Coimbatore and the entire Tamil Nadu: PM @narendramodi
Tamil Nadu has a glorious history of sea trade and port led development.
— PMO India (@PMOIndia) February 25, 2021
I am happy to launch various projects related to V.O. Chidambaranar Port, Thoothukudi: PM @narendramodi
We recall the efforts of the great freedom fighter VOC.
— PMO India (@PMOIndia) February 25, 2021
His vision for a vibrant Indian shipping industry and maritime development inspires us greatly: PM @narendramodi
The Government of India’s commitment to port-led development can be seen through the Sagarmala Scheme.
— PMO India (@PMOIndia) February 25, 2021
About 575 projects at a total cost of over six lakh crore rupees have been identified for implementation during 2015-2035 period: PM @narendramodi
These works cover:
— PMO India (@PMOIndia) February 25, 2021
Port modernisation.
New port development
Port connectivity enhancement,
Port-linked industrialisation and
Coastal community development: PM @narendramodi
At the core of development is ensuring dignity to every individual.
— PMO India (@PMOIndia) February 25, 2021
One of the basic ways of ensuring dignity is to provide shelter for everyone.
To give wings to the dreams and aspirations of our people, Pradhan Mantri Awas Yojna was started: PM @narendramodi