Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੱਛਮ ਬੰਗਾਲ ਵਿੱਚ ਕਈ ਰੇਲਵੇ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪੱਛਮ ਬੰਗਾਲ ਵਿੱਚ ਕਈ ਰੇਲਵੇ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਪੱਛਮ ਬੰਗਾਲ ਦੇ ਗਵਰਨਰ ਸ਼੍ਰੀਮਾਨ ਜਗਦੀਪ ਧਨਖੜ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਪੀਯੂਸ਼ ਗੋਇਲ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਬਾਬੁਲ ਸੁਪ੍ਰਿਯੋ ਜੀ, ਇੱਥੇ ਮੌਜੂਦ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਆਪ ਸਭ ਨੂੰ ਪੱਛਮ ਬੰਗਾਲ ਵਿੱਚ ਰੇਲ ਅਤੇ ਮੈਟਰੋ ਕਨੈਕਟੀਵਿਟੀ ਦੇ ਵਿਸਤਾਰ ਲਈ ਬਹੁਤ-ਬਹੁਤ ਵਧਾਈ!! ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕਾਅਰਪਣ ਅਤੇ ਉਦਘਾਟਨ ਕੀਤਾ ਗਿਆ ਹੈ, ਉਸ ਤੋਂ ਹੁਗਲੀ ਸਹਿਤ ਅਨੇਕ ਜ਼ਿਲ੍ਹਿਆਂ ਦੇ ਲੱਖਾਂ ਲੋਕਾਂ ਦਾ ਜੀਵਨ ਅਸਾਨ ਹੋਣ ਵਾਲਾ ਹੈ।

 

ਸਾਥੀਓ, 

 

ਸਾਡੇ ਦੇਸ਼ ਵਿੱਚ ਟ੍ਰਾਂਸਪੋਰਟ ਦੇ ਮਾਧਿਅਮ ਜਿਤਨੇ ਬਿਹਤਰ ਹੋਣਗੇ, ਆਤਮਨਿਰਭਰਤਾ ਅਤੇ ‍ਆਤਮਵਿਸ਼ਵਾਸ ਦਾ ਸਾਡਾ ਸੰਕਲਪ ਉਤਨਾ ਹੀ ਸਸ਼ਕਤ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਕੋਲਕਾਤਾ ਦੇ ਇਲਾਵਾ ਹੁਗਲੀ, ਹਾਵੜਾ ਅਤੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸਾਥੀਆਂ ਨੂੰ ਵੀ ਹੁਣ ਮੈਟਰੋ ਸੇਵਾ ਦੀ ਸੁਵਿਧਾ ਦਾ ਲਾਭ ਮਿਲ ਰਿਹਾ ਹੈ। ਅੱਜ ਨੋਆਪਾੜਾ ਤੋਂ ਦਕਸ਼ਿਣੇਸ਼ਵਰ ਤੱਕ ਜਿਸ ਖੰਡ ਦਾ ਉਦਘਾਟਨ ਕੀਤਾ ਗਿਆ ਹੈ, ਇਸ ਤੋਂ ਡੇਢ ਘੰਟੇ ਦੀ ਦੂਰੀ ਸਿਰਫ਼ 25-35 ਮਿੰਟ ਦੇ ਵਿੱਚ ਸਿਮਟ ਜਾਵੇਗੀ। ਦਕਸ਼ਿਣੇਸ਼ਵਰ ਤੋਂ ਕੋਲਕਾਤਾ ਦੇ “ਕਵੀ ਸੁਭਾਸ਼” ਜਾਂ “ਨਿਊ ਗੜਿਆ” ਤੱਕ ਮੈਟਰੋ ਨਾਲ ਹੁਣ ਸਿਰਫ਼ ਇੱਕ ਘੰਟੇ ਵਿੱਚ ਪਹੁੰਚਣਾ ਸੰਭਵ ਹੋ ਪਾਵੇਗਾ, ਜਦਕਿ ਸੜਕ ਤੋਂ ਇਹ ਦੂਰੀ ਢਾਈ ਘੰਟੇ ਤੱਕ ਕੀਤੀ ਹੈ।

 

ਇਸ ਸੁਵਿਧਾ ਨਾਲ ਸਕੂਲ-ਕਾਲਜ ਜਾਣ ਵਾਲੇ ਨੌਜਵਾਨਾਂ ਨੂੰ, ਦਫ਼ਤਰਾਂ-ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ, ਸ਼੍ਰਮਿਕਾਂ ਨੂੰ ਬਹੁਤ ਲਾਭ ਹੋਵੇਗਾ। ਵਿਸ਼ੇਸ਼ ਤੌਰ ’ਤੇ ਇੰਡੀਅਨ ਸਟੈਸਟਿਕਲ ਇੰਸਟੀਟਿਊਟ, ਬਾਰਾਨਗਰ ਕੈਂਪਸ, ਰਵਿੰਦਰ ਭਾਰਤੀ ਯੂਨੀਵਰਸਿਟੀ ਅਤੇ ਕਲਕੱਤਾ ਯੂਨੀਵਰਸਿਟੀ ਦੇ ਅਰਥਸ਼ਾਸਤਰ ਵਿਭਾਗ ਤੱਕ ਪਹੁੰਚਣ ਵਿੱਚ ਹੁਣ ਅਸਾਨੀ ਹੋਵੇਗੀ। ਇਹੀ ਨਹੀਂ,  ਕਾਲ਼ੀਘਾਟ ਅਤੇ ਦਕਸ਼ਿਣੇਸ਼ਵਰ ਵਿੱਚ ਮਾਂ ਕਾਲ਼ੀ ਦੇ ਮੰਦਿਰਾਂ ਤੱਕ ਪਹੁੰਚਣਾ ਵੀ ਹੁਣ ਸ਼ਰਧਾਲੂਆਂ ਲਈ ਬਹੁਤ ਅਸਾਨ ਹੋ ਗਿਆ ਹੈ।

 

ਸਾਥੀਓ, 

 

ਕੋਲਕਾਤਾ ਮੈਟਰੋ ਨੂੰ ਤਾਂ ਦਹਾਕਿਆਂ ਪਹਿਲਾਂ ਹੀ ਦੇਸ਼ ਦੀ ਪਹਿਲੀ ਮੈਟਰੋ ਹੋਣ ਦੇ ਗੌਰਵ ਪ੍ਰਾਪਤ ਹੋਇਆ ਸੀ। ਲੇਕਿਨ ਇਸ ਮੈਟਰੋ ਦਾ ਆਧੁਨਿਕ ਅਵਤਾਰ ਅਤੇ ਵਿਸਤਾਰ ਬੀਤੇ ਵਰ੍ਹਿਆਂ ਵਿੱਚ ਹੀ ਹੋਣਾ ਸ਼ੁਰੂ ਹੋਇਆ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਮੈਟਰੋ ਹੋਵੇ ਜਾਂ ਰੇਲਵੇ ਸਿਸਟਮ, ਅੱਜ ਭਾਰਤ ਵਿੱਚ ਜੋ ਵੀ ਨਿਰਮਾਣ ਹੋ ਰਿਹਾ ਹੈ, ਉਸ ਵਿੱਚ ਮੇਡ ਇਨ ਇੰਡੀਆ ਦੀ ਛਾਪ ਸਪਸ਼ਟ ਦਿਖ ਰਹੀ ਹੈ।  ਟ੍ਰੈਕ ਵਿਛਾਉਣ ਤੋਂ ਲੈ ਕੇ ਰੇਲਗੱਡੀਆਂ ਦੇ ਆਧੁਨਿਕ ਇੰਜਣ ਅਤੇ ਆਧੁਨਿਕ ਡਿੱਬਿਆਂ ਤੱਕ ਵੱਡੀ ਮਾਤਰਾ ਵਿੱਚ ਵਰਤੋਂ ਹੋਣ ਵਾਲਾ ਸਮਾਨ ਅਤੇ ਟੈਕਨੋਲੋਜੀ ਹੁਣ ਭਾਰਤ ਦੀ ਆਪਣੀ ਹੀ ਹੈ। ਇਸ ਨਾਲ ਸਾਡੇ ਕੰਮ ਦੀ ਸਪੀਡ ਵੀ ਵਧੀ ਹੈ, ਕੁਆਲਿਟੀ ਵੀ ਸੁਧਰੀ ਹੈ, ਲਾਗਤ ਵਿੱਚ ਵੀ ਕਮੀ ਆਈ ਹੈ ਅਤੇ ਟ੍ਰੇਨਾਂ ਦੀ ਸਪੀਡ ਵੀ ਵਧਦੀ ਜਾ ਰਹੀ ਹੈ।

 

ਸਾਥੀਓ, 

 

ਪੱਛਮ ਬੰਗਾਲ, ਦੇਸ਼ ਦੀ ਆਤਮਨਿਰਭਰਤਾ ਦਾ ਇੱਕ ਅਹਿਮ ਕੇਂਦਰ ਰਿਹਾ ਹੈ ਅਤੇ ਇੱਥੋਂ ਨੌਰਥ ਈਸਟ ਤੋਂ ਲੈ ਕੇ, ਸਾਡੇ ਗੁਆਂਢੀ ਦੇਸ਼ਾਂ ਦੇ ਨਾਲ ਵਪਾਰ-ਕਾਰੋਬਾਰ ਦੀਆਂ ਅਸੀਮ ਸੰਭਾਵਨਾਵਾਂ ਹਨ। ਇਸ ਨੂੰ ਦੇਖਦੇ ਹੋਏ ਬੀਤੇ ਵਰ੍ਹਿਆਂ ਵਿੱਚ ਇੱਥੋਂ ਦੇ ਰੇਲ ਨੈੱਟਵਰਕ ਨੂੰ ਸਸ਼ਕਤ ਕਰਨ ਦਾ ਗੰਭੀਰਤਾ ਨਾਲ ਪ੍ਰਯਤਨ ਕੀਤਾ ਜਾ ਰਿਹਾ ਹੈ।  ਹੁਣ ਜਿਵੇਂ ਸਿਵੋਕ-ਰੈਂਗਪੋ ਨਵੀਂ ਲਾਈਨ,  ਸਿੱਕਿਮ ਰਾਜ ਨੂੰ ਰੇਲ ਨੈੱਟਵਰਕ ਦੀ ਸਹਾਇਤਾ ਨਾਲ ਪਹਿਲੀ ਵਾਰ ਪੱਛਮ ਬੰਗਾਲ ਦੇ ਨਾਲ ਜੋੜਨ ਵਾਲੀ ਹੈ। ਕੋਲਕਾਤਾ ਤੋਂ ਬੰਗਲਾਦੇਸ਼ ਲਈ ਗੱਡੀਆਂ ਚਲ ਰਹੀਆਂ ਹਨ। ਹਾਲ ਹੀ ਵਿੱਚ,  ਹਲਦੀਬਾੜੀ ਤੋਂ ਭਾਰਤ-ਬੰਗਲਾਦੇਸ਼ ਸੀਮਾ ਤੱਕ ਲਾਈਨ ਚਾਲੂ ਕੀਤੀ ਗਈ ਹੈ। ਬੀਤੇ 6 ਵਰ੍ਹਿਆਂ ਦੇ ਦੌਰਾਨ ਪੱਛਮ ਬੰਗਾਲ ਵਿੱਚ ਅਨੇਕਾਂ ਓਵਰ-ਬ੍ਰਿਜ ਅਤੇ ਅੰਡਰ-ਬ੍ਰਿਜ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

 

ਸਾਥੀਓ, 

 

ਅੱਜ ਜਿਨ੍ਹਾਂ 4 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲੋਕਾਅਰਪਣ ਹੋਇਆ ਹੈ, ਉਸ ਨਾਲ ਇੱਥੋਂ ਦਾ ਰੇਲ ਨੈੱਟਵਰਕ ਹੋਰ ਸਸ਼ਕਤ ਹੋਵੇਗਾ। ਇਸ ਤੀਸਰੀ ਲਾਈਨ ਦੇ ਸ਼ੁਰੂ ਹੋਣ ਨਾਲ ਖੜਗਪੁਰ-ਆਦਿੱਤਿਆਪੁਰ ਖੰਡ ਵਿੱਚ ਰੇਲ ਦੀ ਆਵਾਜਾਈ ਬਹੁਤ ਹੀ ਸੁਧਰੇਗੀ ਅਤੇ ਹਾਵੜਾ-ਮੁੰਬਈ ਰੂਟ  ’ਤੇ ਟ੍ਰੇਨਾਂ ਵਿੱਚ ਹੋਣ ਵਾਲੀ ਦੇਰੀ ਘੱਟ ਹੋਵੇਗੀ। ਆਜਿਮਗੰਜ ਤੋਂ ਖਾਗੜਾਘਾਟ ਰੋਡ ਦੇ ਦਰਮਿਆਨ ਦੋਹਰੀ ਲਾਈਨ ਦੀ ਸੁਵਿਧਾ ਮਿਲਣ ਨਾਲ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਵਿਅਸਤ ਰੇਲ ਨੈੱਟਵਰਕ ਨੂੰ ਰਾਹਤ ਮਿਲੇਗੀ। ਇਸ ਰੂਟ ਨਾਲ ਕੋਲਕਾਤਾ-ਨਿਊ ਜਲਪਾਈਗੁੜੀ – ਗੁਵਾਹਾਟੀ ਲਈ ਵੈਕਲਪਿਕ ਰਸਤਾ ਵੀ ਮਿਲੇਗਾ ਅਤੇ ਨੌਰਥ ਈਸਟ ਤੱਕ ਕਨੈਕਟੀਵਿਟੀ ਬਿਹਤਰ ਹੋਵੇਗੀ। ਡਾਨਕੁਨੀ-ਬਾਰੂਈਪਾੜਾ ਦੇ ਦਰਮਿਆਨ ਚੌਥੀ ਲਾਈਨ ਦਾ ਪ੍ਰੋਜੈਕਟ ਤਾਂ ਵੈਸੇ ਵੀ ਬਹੁਤ ਅਹਿਮ ਹੈ। ਇਸ ਦੇ ਤਿਆਰ ਹੋਣ ਨਾਲ ਹੁਗਲੀ ਦੇ ਵਿਅਸਤ ਨੈੱਟਵਰਕ ’ਤੇ ਬੋਝ ਘੱਟ ਹੋਵੇਗਾ। ਇਸੇ ਤਰ੍ਹਾਂ, ਰਸੁਲਪੁਰ ਅਤੇ ਮਗਰਾ ਦਾ ਸੈਕਸ਼ਨ, ਕੋਲਕਾਤਾ ਦਾ ਇੱਕ ਤਰ੍ਹਾਂ ਨਾਲ ਗੇਟਵੇ ਹੈ, ਲੇਕਿਨ ਬਹੁਤ ਜ਼ਿਆਦਾ ਭੀੜਭਾੜ ਵਾਲਾ ਹੈ।  ਨਵੀਂ ਲਾਈਨ ਸ਼ੁਰੂ ਹੋਣ ਨਾਲ, ਇਸ ਸਮੱਸਿਆ ਵਿੱਚ ਵੀ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ।

 

ਸਾਥੀਓ, 

 

ਇਹ ਤਮਾਮ ਪ੍ਰੋਜੈਕਟ ਪੱਛਮ ਬੰਗਾਲ ਨੂੰ ਉਨ੍ਹਾਂ ਇਲਾਕਿਆਂ ਨਾਲ ਵੀ ਜੋੜ ਰਹੇ ਹਨ, ਜਿੱਥੇ ਕੋਲ ਇੰਡਸਟ੍ਰੀ ਹੈ, ਸਟੀਲ ਉਦਯੋਗ ਹਨ, ਜਿੱਥੇ ਫਰਟੀਲਾਈਜ਼ਰ ਤਿਆਰ ਹੁੰਦਾ ਹੈ, ਅਨਾਜ ਪੈਦਾ ਹੁੰਦਾ ਹੈ। ਯਾਨੀ ਇਨ੍ਹਾਂ ਨਵੀਆਂ ਰੇਲ ਲਾਈਨਾਂ ਨਾਲ ਜੀਵਨ ਤਾਂ ਅਸਾਨ ਹੋਵੇਗਾ ਹੀ, ਉੱਦਮ ਲਈ ਵੀ ਨਵੇਂ ਵਿਕਲਪ ਮਿਲਣਗੇ ਅਤੇ ਇਹੀ ਤਾਂ ਬਿਹਤਰ ਇਨਫ੍ਰਾਸਟ੍ਰਕਚਰ ਦਾ ਟੀਚਾ ਹੁੰਦਾ ਹੈ। ਇਹੀ ਤਾਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਹੈ। ਇਹੀ ਤਾਂ ਆਤਮਨਿਰਭਰ ਭਾਰਤ ਦਾ ਵੀ ਅੰਤਮ ਟੀਚਾ ਹੈ। ਇਸੇ ਟੀਚੇ ਲਈ ਅਸੀਂ ਸਾਰੇ ਕੰਮ ਕਰਦੇ ਰਹੇ, ਇਸੇ ਕਾਮਨਾ ਦੇ ਨਾਲ ਮੈਂ ਪੀਯੂਸ਼ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ ਸਾਧੁਵਾਦ ਦਿੰਦਾ ਹਾਂ, ਵਧਾਈ ਦਿੰਦਾ ਹਾਂ ਅਤੇ ਪੱਛਮ ਬੰਗਾਲ ਦੇ ਰੇਲ ਖੇਤਰ ਵਿੱਚ, ਰੇਲ ਇਨਫ੍ਰਾਸਟ੍ਰਕਚਰ ਖੇਤਰ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਕਮੀਆਂ ਨੂੰ ਪੂਰਾ ਕਰਨ ਲਈ ਅਸੀਂ ਬੀੜਾ ਚੁੱਕਿਆ ਹੈ, ਉਸ ਨੂੰ ਅਸੀਂ ਜ਼ਰੂਰ  ਪੂਰਾ ਕਰਾਂਗੇ ਅਤੇ ਬੰਗਾਲ ਦੇ ਸੁਪਨਿਆਂ ਨੂੰ ਵੀ ਪੂਰਾ ਕਰਾਂਗੇ। 

 

ਇਸੇ ਉਮੀਦ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ !!

 

*****

 

ਵੀਆਰਆਰਕੇ/ਐੱਸਐੱਚ/ਬੀਐੱਮ