Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਬਜਟ ਪ੍ਰਾਵਧਾਨਾਂ ਨੂੰ ਪ੍ਰਭਾਵੀ ਤੌਰ ‘ਤੇ ਲਾਗੂ ਕਰਨ ਬਾਰੇ ਵੈਬੀਨਾਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਬਜਟ ਪ੍ਰਾਵਧਾਨਾਂ ਨੂੰ ਪ੍ਰਭਾਵੀ ਤੌਰ ‘ਤੇ ਲਾਗੂ ਕਰਨ ਬਾਰੇ ਵੈਬੀਨਾਰ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੱਖਿਆ ਖੇਤਰ ਵਿੱਚ ਕੇਂਦਰੀ ਬਜਟ ਦੇ ਪ੍ਰਾਵਧਾਨਾਂ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਦੇ ਵਿਸ਼ੇ ‘ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੈਬੀਨਾਰ ਇਸ ਵਜ੍ਹਾ ਨਾਲ ਬਹੁਤ ਪ੍ਰਾਸੰਗਿਕ ਹੈ ਕਿ ਇਹ ਦੇਸ਼  ਦੇ ਰੱਖਿਆ ਖੇਤਰ ਨੂੰ ਆਤ‍ਮਨਿਰਭਰ ਬਣਾਉਣ ਦੇ ਮਹੱਤਵਪੂਰਨ ਵਿਸ਼ੇ ‘ਤੇ ਕੇਂਦ੍ਰਿਤ ਹੈ। 

 

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾਂ ਸੈਂਕੜੇ ਆਰਡਨੈਂਸ ਫੈਕ‍ਟਰੀਆਂ ਹੋਇਆ ਕਰਦੀਆਂ ਸਨ।  ਦੋਹਾਂ ਵਿਸ਼‍ਵ ਯੁੱਧਾਂ ਦੇ ਦੌਰਾਨ, ਭਾਰਤ ਤੋਂ ਵੱਡੇ ਪੈਮਾਨੇ ‘ਤੇ ਹਥਿਆਰਾਂ ਦਾ ਨਿਰਯਾਤ ਕੀਤਾ ਗਿਆ ਸੀ।  ਲੇਕਿਨ ਕਈ ਕਾਰਨਾਂ ਕਰਕੇ ਇਸ ਵਿਵਸਥਾ ਨੂੰ ਆਜ਼ਾਦੀ ਦੇ ਬਾਅਦ ਉਤਨਾ ਸੁਦ੍ਰਿੜ੍ਹ ਨਹੀਂ ਬਣਾਇਆ ਗਿਆ,  ਜਿਤਨਾ ਬਣਾਇਆ ਜਾਣਾ ਚਾਹੀਦਾ ਸੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਇੰਜੀਨੀਅਰਾਂ ਅਤੇ ਵਿਗਿਆਨੀਆਂ ਦੀਆਂ ਸਮਰੱਥਾਵਾਂ ’ਤੇ ਭਰੋਸਾ ਕੀਤਾ ਹੈ,  ਜਿਨ੍ਹਾਂ ਨੇ ਤੇਜਸ ਜਿਹੇ ਲੜਾਕੂ ਜਹਾਜ਼ ਦਾ ਵਿਕਾਸ ਕੀਤਾ ਹੈ।  ਅੱਜ ਤੇਜਸ ਸਾਡੇ ਅਕਾਸ਼ ਵਿੱਚ ਪੂਰੀ ਗਰਿਮਾ ਦੇ ਨਾਲ ਉਡਾਨ ਭਰਦਾ ਹੈ। ਕੁਝ ਹਫਤੇ ਪਹਿਲਾਂ ਤੇਜਸ ਲਈ ਸਾਨੂੰ 48 ਹਜ਼ਾਰ ਕਰੋੜ ਰੁਪਏ ਦਾ ਇੱਕ ਆਰਡਰ ਵੀ ਮਿਲਿਆ ਹੈ। 

 

ਉਨ੍ਹਾਂ ਨੇ ਕਿਹਾ ਕਿ 2014 ਤੋਂ ਸਰਕਾਰ ਦਾ ਉਦੇਸ਼ ਇਸ ਖੇਤਰ ਵਿੱਚ ਪਾਰਦਰਸ਼ਤਾ,  ਪੂਰਵ-ਅਨੁਮਾਨ ਲਗਾਉਣ ਦੀ ਸਮਰੱਥਾ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ  ਦੇ ਨਾਲ ਅੱਗੇ ਵਧਣ ਦਾ ਰਿਹਾ ਹੈ।  ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਡੀ-ਲਾਇਸੈਂਸਿੰਗ, ਡੀ-ਰੈਗੂਲੇਸ਼ਨ, ਐਕਸਪੋਰਟ ਪ੍ਰਮੋਸ਼ਨ, ਵਿਦੇਸ਼ੀ ਨਿਵੇਸ਼ ਉਦਾਰੀਕਰਨ ਆਦਿ ਜਿਹੇ ਮਹੱਤਵਪੂਰਨ ਕਦਮ  ਉਠਾਏ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਰੱਖਿਆ ਨਾਲ ਜੁੜੀਆਂ ਅਜਿਹੀਆਂ 100 ਮਹੱਤਵਪੂਰਨ ਚੀਜ਼ਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦਾ ਸਾਡੇ ਸਥਾਨਕ ਉਦਯੋਗਾਂ ਦੀ ਮਦਦ ਨਾਲ ਸ‍ਵਦੇਸ਼ ਵਿੱਚ ਹੀ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਇੱਕ ਟਾਈਮਲਾਈਨ ਤੈਅ ਕੀਤੀ ਗਈ ਹੈ,  ਤਾਕਿ ਸਾਡੇ ਉਦਯੋਗ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਯੋਜਨਾ ਤਿਆਰ ਕਰ ਸਕਣ। 

 

ਉਨ੍ਹਾਂ ਨੇ ਕਿਹਾ ਕਿ ਸਰਕਾਰੀ ਭਾਸ਼ਾ ਵਿੱਚ ਇਸ ਨੂੰ ਨਕਾਰਾਤ‍ਮਕ ਸੂਚੀ ਕਿਹਾ ਜਾਂਦਾ ਹੈ,  ਲੇਕਿਨ ਇਹ ਆਤ‍ਮਨਿਰਭਰਤਾ ਦੀ ਭਾਸ਼ਾ ਵਿੱਚ ਇੱਕ ਸਕਾਰਾਤ‍ਮਕ ਸੂਚੀ ਹੈ। ਇਹ ਉਹ ਸਕਾਰਾਤ‍ਮਕ ਸੂਚੀ ਹੈ, ਜਿਸ ਦੇ ਨਾਲ ਸਾਡੇ ਦੇਸ਼ ਦੀ ਨਿਰਮਾਣ ਸਮਰੱਥਾ ਵਿੱਚ ਵਾਧਾ ਹੋਵੇਗਾ।  ਇਹ ਉਹ ਸਕਾਰਾਤ‍ਮਕ ਸੂਚੀ ਹੈ,  ਜੋ ਭਾਰਤ ਵਿੱਚ ਰੋਜਗਾਰ ਪੈਦਾ ਕਰੇਗੀ।  ਇਹ ਉਹ ਸਕਾਰਾਤ‍ਮਕ ਸੂਚੀ ਹੈ, ਜੋ ਭਾਰਤ ਦੀਆਂ ਰੱਖਿਆ ਜ਼ਰੂਰਤਾਂ ਲਈ ਹੋਰ ਦੇਸ਼ਾਂ ‘ਤੇ ਨਿਰਭਰਤਾ ਨੂੰ ਘਟਾਏਗੀ।  ਇਹ ਉਹ ਸਕਾਰਾਤ‍ਮਕ ਸੂਚੀ ਹੈ, ਜੋ ਭਾਰਤ ਵਿੱਚ ਸ‍ਵਦੇਸ਼ ‘ਚ ਬਣੇ ਉਤ‍ਪਾਦਾਂ ਦੀ ਵਿਕਰੀ ਦੀ ਗਰੰਟੀ ਦੇਵੇਗੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਲਈ ਬਜਟ ਵਿੱਚ ਇੱਕ ਹਿੱਸਾ ਘਰੇਲੂ ਖਰੀਦ ਲਈ ਰਾਖਵਾਂ ਰੱਖਿਆ ਗਿਆ ਹੈ।  ਉਨ੍ਹਾਂ ਨੇ ਨਿਜੀ ਖੇਤਰ ਨੂੰ ਤਾਕੀਦ ਕੀਤੀ ਕਿ ਉਹ ਅੱਗੇ ਆਵੇ ਅਤੇ ਰੱਖਿਆ ਉਪਕਰਣਾਂ ਦੀ ਡਿਜ਼ਾਈਨਿੰਗ ਅਤੇ ਉਨ੍ਹਾਂ ਦੇ ਨਿਰਮਾਣ ਦੀ ਜ਼ਿੰਮੇਦਾਰੀ ਉਠਾਏ, ਤਾਕਿ ਵਿਸ਼ਵ ਮੰਚ ‘ਤੇ ਭਾਰਤ ਦਾ ਝੰਡਾ ਉੱਚੇ ਤੋਂ ਉੱਚਾ ਲਹਿਰਾਉਂਦਾ ਰੱਖਿਆ ਜਾ ਸਕੇ। 

 

ਉਨ੍ਹਾਂ ਨੇ ਕਿਹਾ ਕਿ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸੰਪੂਰਨ ਨਿਰਮਾਣ ਖੇਤਰ ਦੀ ਰੀੜ੍ਹ ਦਾ ਕੰਮ ਕਰਦੇ ਹਨ।  ਅੱਜ ਜੋ ਵੀ ਸੁਧਾਰ ਲਾਗੂ ਕੀਤੇ ਜਾ ਰਹੇ ਹਨ,  ਉਹ ਇਨ੍ਹਾਂ ਉੱਦਮਾਂ ਨੂੰ ਆਪਣੇ ਵਿਸ‍ਤਾਰ ਦੀ ਅਧਿਕ ਆਜ਼ਾਦੀ ਅਤੇ ਪ੍ਰੋਤ‍ਸਾਹਨ ਦਿੰਦੇ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਅੱਜ ਜੋ ਰੱਖਿਆ ਗਲਿਆਰੇ ਬਣਾਏ ਗਏ ਹਨ, ਉਹ ਵੀ ਸਥਾਨਕ ਉੱਦਮੀਆਂ ਅਤੇ ਸਥਾਨਕ ਨਿਰਮਾਤਾਵਾਂ ਦੀ ਮਦਦ ਕਰਨਗੇ।  ਅੱਜ ਰੱਖਿਆ ਖੇਤਰ ਵਿੱਚ ਸਾਡੀ ਆਤ‍ਮਨਿਰਭਰਤਾ ਨੂੰ ਦੋ ਮੋਰਚਿਆਂ – “ਜਵਾਨ ਅਤੇ ਯੁਵਾ” ਦੇ ਸਸ਼ਕਤੀਕਰਨ  ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।    

 

*****

 

ਡੀਐੱਸ/ਏਕੇਜੇ