ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ!
ਅਸਾਮ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀ ਰਾਮੇਸ਼ਵਰ ਤੇਲੀ ਜੀ, ਅਸਾਮ ਸਰਕਾਰ ਵਿੱਚ ਮੰਤਰੀ ਡਾਕਟਰ ਹੇਮੰਤਾ ਬਿਸਵਾਸਰਮਾ ਜੀ, ਭਾਈ ਅਤੁਲਬੋਰਾ ਜੀ, ਸ਼੍ਰੀ ਕੇਸ਼ਬ ਮਹੰਤਜੀ, ਸ਼੍ਰੀ ਸੰਜੈ ਕਿਸ਼ਨ ਜੀ, ਸ਼੍ਰੀ ਜੌਗਨਮੋਹਨ ਜੀ, ਹਾਊਸ-ਫੈੱਡ ਦੇ ਚੇਅਰਮੈਨ ਸ਼੍ਰੀ ਰੰਜੀਤ ਕੁਮਾਰ ਦਾਸ ਜੀ, ਹੋਰ ਸਾਰੇ ਸਾਂਸਦਗਣ, ਵਿਧਾਇਕਗਣ, ਅਤੇ ਅਸਾਮ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਮੋਈ ਅਖੌਮ-ਬਾਖਿਕ ਇੰਗ੍ਰਾਜੀ ਨਬਬਰਖਾ ਅਰੂਭੁਗਾਲੀ ਬਿਹੁਰ ਅੰਤਰਿਕ ਹੁਭੇੱਸਾ ਜੋਨੈਸੁ।
ਅਹਿ-ਬਾਲੋਗਿਆ ਦਿਨਬੁਰ ਹੋਕੋਲੁਰੇ ਬਾਬੇਹੁਖਅਰੂ ਹਮਰਿ ਧਿਰੇ ਪੁਰਨਾਹੈਕ!
ਸਾਥੀਓ,
ਅਸਾਮ ਦੇ ਲੋਕਾਂ ਦਾ ਇਹ ਆਸ਼ੀਰਵਾਦ, ਤੁਹਾਡੀ ਇਹ ਆਤਮੀਅਤਾ ਮੇਰੇ ਲਈ ਬਹੁਤ ਬੜਾ ਸੁਭਾਗ ਹੈ। ਤੁਹਾਡਾ ਇਹ ਪ੍ਰੇਮ, ਇਹ ਸਨੇਹ ਮੈਨੂੰ ਵਾਰ-ਵਾਰ ਅਸਾਮ ਲੈ ਆਉਂਦਾ ਹੈ। ਬੀਤੇ ਵਰ੍ਹਿਆਂ ਵਿੱਚ ਅਨੇਕਾਂ ਵਾਰ ਮੈਨੂੰ ਅਸਾਮ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਆਉਣ ਦਾ, ਅਸਾਮ ਦੇ ਭਾਈ-ਭੈਣਾਂ ਨਾਲ ਗੱਲਬਾਤ ਕਰਨ ਅਤੇ ਵਿਕਾਸ ਦੇ ਕੰਮਾਂ ਨਾਲ ਜੁੜਨ ਦਾ ਅਵਸਰ ਮਿਲਿਆ ਹੈ। ਪਿਛਲੇ ਵਰ੍ਹੇ ਮੈਂ ਕੋਕਰਾਝਾਰ ਵਿੱਚ ਇਤਿਹਾਸਿਕ ਬੋਡੋ ਸਮਝੌਤੇ ਦੇ ਬਾਅਦ ਹੋਏ ਉਤਸਵ ਵਿੱਚ ਸ਼ਾਮਲ ਹੋਇਆ ਸਾਂ। ਹੁਣ ਇਸ ਵਾਰ ਅਸਾਮ ਦੇ ਮੂਲ ਨਿਵਾਸੀਆਂ ਦੇ ਆਤਮ-ਸਨਮਾਨ ਅਤੇ ਸੁਰੱਖਿਆ ਨਾਲ ਜੁੜੇ ਇੰਨੇ ਵੱਡੇ ਆਯੋਜਨ ਵਿੱਚ, ਮੈਂ ਤੁਹਾਡੀ ਖੁਸ਼ੀਆਂ ਵਿੱਚ ਸ਼ਾਮਲ ਹੋਣ ਆਇਆ ਹਾਂ। ਅੱਜ ਅਸਾਮ ਦੀ ਸਾਡੀ ਸਰਕਾਰ ਨੇ ਤੁਹਾਡੇ ਜੀਵਨ ਦੀ ਬਹੁਤ ਵੱਡੀ ਚਿੰਤਾ ਦੂਰ ਕਰਨ ਦਾ ਕੰਮ ਕੀਤਾ ਹੈ। 1 ਲੱਖ ਤੋਂ ਜ਼ਿਆਦਾ ਮੂਲ ਨਿਵਾਸੀ ਪਰਿਵਾਰਾਂ ਨੂੰ ਭੂਮੀ ਦੇ ਸਵਾਮਿਤਵ ਦਾ ਅਧਿਕਾਰ ਮਿਲਣ ਨਾਲ ਤੁਹਾਡੇ ਜੀਵਨ ਦੀ ਇੱਕ ਬਹੁਤ ਵੱਡੀ ਚਿੰਤਾ ਹੁਣ ਦੂਰ ਹੋ ਗਈ ਹੈ।
ਭਾਈਓ ਅਤੇ ਭੈਣੋਂ,
ਅੱਜ ਦੇ ਦਿਨ ਆਤਮ-ਸਨਮਾਨ, ਸੁਤੰਤਰਤਾ ਅਤੇ ਸੁਰੱਖਿਆ ਦੇ ਤਿੰਨਾਂ ਪ੍ਰਤੀਕਾਂ ਦਾ ਵੀ ਇੱਕ ਪ੍ਰਕਾਰ ਨਾਲ ਸਮਾਗਮ ਹੋ ਰਿਹਾ ਹੈ। ਪਹਿਲਾਂ, ਅੱਜ ਅਸਾਮ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ, ਮੂਲ ਨਿਵਾਸੀਆਂ ਦੇ ਆਪਣੀ ਜ਼ਮੀਨ ਨਾਲ ਜੁੜਾਅ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਗਈ। ਦੂਸਰਾ, ਇਹ ਕੰਮ ਇਤਿਹਾਸਿਕ ਸ਼ਿਵਸਾਗਰ ਵਿੱਚ, ਜੇਰੇਂਗਾ ਪਠਾਰ ਦੀ ਧਰਤੀ ‘ਤੇ ਹੋ ਰਿਹਾ ਹੈ। ਇਹ ਭੂਮੀ ਅਸਾਮ ਦੇ ਭਵਿੱਖ ਲਈ ਸਰਬਉੱਚ ਤਿਆਗ ਕਰਨ ਵਾਲੀ ਮਹਾਸਤੀ ਜੌਯਮਤਿ ਦੀ ਬਲੀਦਾਨ ਭੂਮੀ ਹੈ। ਮੈਂ ਉਨ੍ਹਾਂ ਦੇ ਅਜਿੱਤ ਸਾਹਸ ਨੂੰ ਅਤੇ ਇਸ ਭੂਮੀ ਨੂੰ ਆਦਰਪੂਰਵਕ ਨਮਨ ਕਰਦਾ ਹਾਂ। ਸ਼ਿਵਸਾਗਰ ਦੇ ਇਸੇ ਮਹੱਤਵ ਨੂੰ ਦੇਖਦੇ ਹੋਏ ਇਸ ਦੇਸ਼ ਦੀ 5 ਸਭ ਤੋਂ Iconic Archaeological Sites ਵਿੱਚ ਸ਼ਾਮਲ ਕਰਨ ਲਈ ਸਰਕਾਰ ਜ਼ਰੂਰੀ ਕਦਮ ਉਠਾ ਰਹੀ ਹੈ।
ਭਾਈਓ ਅਤੇ ਭੈਣੋਂ,
ਅੱਜ ਹੀ ਦੇਸ਼ ਸਾਡੇ ਸਭ ਦੇ ਪਿਆਰੇ, ਸਾਡੇ ਸਭ ਦੇ ਸਤਿਕਾਰਯੋਗ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮਜਯੰਤੀ ਮਨਾ ਰਿਹਾ ਹੈ। ਦੇਸ਼ ਨੇ ਹੁਣ ਤੈਅ ਕੀਤਾ ਹੈ ਕਿ ਇਸ ਦਿਨ ਦੀ ਪਹਿਚਾਣ ਹੁਣ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਹੋਵੇਗੀ। ਮਾਂ ਭਾਰਤੀ ਦੇ ਆਤਮ-ਸਨਮਾਨ ਅਤੇ ਸੁਤੰਤਰਤਾ ਲਈ ਨੇਤਾਜੀ ਦੀ ਯਾਦ ਅੱਜ ਵੀ ਸਾਨੂੰ ਪ੍ਰੇਰਣਾ ਦਿੰਦੀ ਹੈ। ਅੱਜ ਪਰਾਕ੍ਰਮ ਦਿਵਸ ‘ਤੇ ਦੇਸ਼ ਵਿੱਚ ਅਨੇਕ ਪ੍ਰੋਗਰਾਮ ਵੀ ਸ਼ੁਰੂ ਹੋ ਰਹੇ ਹਨ। ਇਸ ਲਈ ਇੱਕ ਤਰ੍ਹਾਂ ਨਾਲ ਅੱਜ ਦਾ ਦਿਨ ਉਮੀਦਾਂ ਦੇ ਪੂਰਾ ਹੋਣ ਦੇ ਨਾਲ ਹੀ ਸਾਡੇ ਰਾਸ਼ਟਰੀ ਸੰਕਲਪਾਂ ਦੀ ਸਿੱਧੀ ਦੇ ਲਈ ਪ੍ਰੇਰਣਾ ਲੈਣ ਦਾ ਵੀ ਅਵਸਰ ਹੈ।
ਸਾਥੀਓ,
ਅਸੀਂ ਸਾਰੇ ਇੱਕ ਅਜਿਹੀ ਸੰਸਕ੍ਰਿਤੀ ਦੇ ਧਵਜਵਾਹਕ ਹਾਂ, ਜਿੱਥੇ ਸਾਡੀ ਧਰਤੀ, ਸਾਡੀ ਜ਼ਮੀਨ ਸਿਰਫ ਘਾਹ, ਮਿੱਟੀ, ਪੱਥਰ ਦੇ ਰੂਪ ਵਿੱਚ ਨਹੀਂ ਦੇਖੀ ਜਾਂਦੀ। ਧਰਤੀ ਸਾਡੇ ਲਈ ਮਾਤਾ ਦਾ ਰੂਪ ਹੈ। ਅਸਾਮ ਦੀ ਮਹਾਨ ਸੰਤਾਨ, ਭਾਰਤ ਰਤਨ ਭੂਪੇਨ ਹਜ਼ਾਰਿਕਾ ਨੇ ਕਿਹਾ ਸੀ- ਓਮੁਰ ਧਰਿਤ੍ਰੀਆਈ, ਚੋਰੋਨੋਟੇ ਡਿਬਾਥਾਈ, ਖੇਤਿਯੋਕੋਰ ਨਿਸਤਾਰਨਾਈ, ਮਾਟੀਬਿਨੇ ਓਹੋਹਾਈ। ਯਾਨੀ ਹੇ ਧਰਤੀ ਮਾਤਾ, ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ। ਤੁਹਾਡੇ ਬਿਨਾ ਖੇਤੀ ਕਰਨ ਵਾਲਾ ਕੀ ਕਰੇਗਾ? ਮਿੱਟੀ ਦੇ ਬਿਨਾ ਉਹ ਬੇਸਹਾਰਾ ਹੋਵੇਗਾ।
ਸਾਥੀਓ,
ਇਹ ਦੁਖਦ ਹੈ ਕਿ ਆਜ਼ਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਅਸਾਮ ਦੇ ਲੱਖਾਂ ਅਜਿਹੇ ਪਰਿਵਾਰ ਰਹੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਵਜ੍ਹਾ ਨਾਲ ਆਪਣੀ ਜ਼ਮੀਨ ‘ਤੇ ਕਾਨੂੰਨੀ ਅਧਿਕਾਰ ਨਹੀਂ ਮਿਲ ਸਕਿਆ। ਇਸ ਵਜ੍ਹਾ ਨਾਲ ਵਿਸ਼ੇਸ਼ ਤੌਰ ‘ਤੇ ਆਦਿਵਾਸੀ ਖੇਤਰਾਂ ਦੀ ਇੱਕ ਬਹੁਤ ਵੱਡੀ ਆਬਾਦੀ ਭੂਮੀਹੀਣ ਰਹਿ ਗਈ, ਉਨ੍ਹਾਂ ਦੀ ਆਜੀਵਿਕਾ ‘ਤੇ ਲਗਾਤਾਰ ਸੰਕਟ ਬਣਿਆ ਰਿਹਾ। ਅਸਾਮ ਵਿੱਚ ਜਦੋਂ ਸਾਡੀ ਸਰਕਾਰ ਬਣੀ ਤਾਂ ਉਸ ਸਮੇਂ ਵੀ ਇੱਥੇ ਕਰੀਬ-ਕਰੀਬ 6 ਲੱਖ ਮੂਲਨਿਵਾਸੀ ਪਰਿਵਾਰ ਅਜਿਹੇ ਸਨ, ਜਿਨ੍ਹਾਂ ਦੇ ਪਾਸ ਜ਼ਮੀਨ ਦੇ ਕਾਨੂੰਨੀ ਕਾਗਜ਼ ਨਹੀਂ ਸਨ। ਪਹਿਲਾਂ ਦੀਆਂ ਸਰਕਾਰਾਂ ਵਿੱਚ ਤੁਹਾਡੀ ਇਹ ਚਿੰਤਾ, ਉਨ੍ਹਾਂ ਦੀ ਪ੍ਰਾਥਮਿਕਤਾ ਵਿੱਚ ਹੀ ਨਹੀਂ ਸੀ। ਲੇਕਿਨ ਸਰਬਾਨੰਦ ਸੋਨੋਵਾਲਜੀ ਦੀ ਅਗਵਾਈ ਵਿੱਚ ਇੱਥੇ ਦੀ ਸਰਕਾਰ ਨੇ ਤੁਹਾਡੀ ਇਸ ਚਿੰਤਾ ਨੂੰ ਦੂਰ ਕਰਨ ਲਈ ਗੰਭੀਰਤਾ ਨਾਲ ਕੰਮ ਕੀਤਾ। ਅੱਜ ਅਸਾਮ ਦੇ ਮੂਲ ਨਿਵਾਸੀਆਂ ਦੀ ਭਾਸ਼ਾ ਅਤੇ ਸੰਸਕ੍ਰਿਤੀ ਦੀ ਸੁਰੱਖਿਆ ਦੇ ਨਾਲ-ਨਾਲ ਭੂਮੀ ਨਾਲ ਜੁੜੇ ਉਨ੍ਹਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। 2019 ਵਿੱਚ ਜੋ ਨਵੀਂ ਲੈਂਡ ਪਾਲਿਸੀ ਬਣਾਈ ਗਈ ਹੈ, ਉਹ ਇੱਥੇ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦੀ ਹੈ। ਇਨ੍ਹਾਂ ਯਤਨਾਂ ਦਾ ਪਰਿਣਾਮ ਹੈ ਕਿ ਬੀਤੇ ਸਾਲਾਂ ਵਿੱਚ ਸਵਾ 2 ਲੱਖ ਤੋਂ ਜ਼ਿਆਦਾ ਮੂਲ ਨਿਵਾਸੀ ਪਰਿਵਾਰਾਂ ਨੂੰ ਜ਼ਮੀਨ ਦੇ ਪੱਟੇ ਸੌਂਪੇ ਜਾ ਚੁੱਕੇ ਹਨ। ਹੁਣ ਇਸ ਵਿੱਚ 1 ਲੱਖ ਤੋਂ ਜ਼ਿਆਦਾ ਪਰਿਵਾਰ ਹੋਰ ਜੁਣ ਜਾਣਗੇ। ਟੀਚਾ ਇਹ ਹੈ ਕਿ ਅਸਾਮ ਦੇ ਅਜਿਹੇ ਹਰ ਪਰਿਵਾਰ ਨੂੰ ਜ਼ਮੀਨ ‘ਤੇ ਕਾਨੂੰਨੀ ਹੱਕ ਜਲਦੀ ਤੋਂ ਜਲਦੀ ਮਿਲ ਸਕੇ।
ਭਾਈਓ ਅਤੇ ਭੈਣੋਂ,
ਜ਼ਮੀਨ ਦਾ ਪੱਟਾ ਮਿਲਣ ਨਾਲ ਮੂਲ ਨਿਵਾਸੀਆਂ ਦੀ ਲੰਬੀ ਮੰਗ ਤਾਂ ਪੂਰੀ ਹੋਈ ਹੀ ਹੈ, ਇਸ ਨਾਲ ਲੱਖਾਂ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋਣ ਦਾ ਰਸਤਾ ਵੀ ਬਣਿਆ ਹੈ। ਹੁਣ ਇਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਦੂਸਰੀਆਂ ਅਨੇਕ ਯੋਜਨਾਵਾਂ ਦਾ ਲਾਭ ਮਿਲਣਾ ਵੀ ਸੁਨਿਸ਼ਚਿਤ ਹੋਇਆ ਹੈ, ਜਿਨ੍ਹਾਂ ਤੋਂ ਸਾਡੇ ਇਹ ਸਾਥੀ ਵੰਚਿਤ ਸਨ। ਹੁਣ ਇਹ ਸਾਥੀ ਵੀ ਅਸਾਮ ਦੇ ਉਨ੍ਹਾਂ ਲੱਖਾਂ ਕਿਸਾਨ ਪਰਿਵਾਰਾਂ ਵਿੱਚ ਸ਼ਾਮਲ ਹੋ ਜਾਣਗੇ ਜਿਨ੍ਹਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਹਜ਼ਾਰਾਂ ਰੁਪਏ ਦੀ ਮਦਦ ਸਿੱਧੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ। ਹੁਣ ਇਨ੍ਹਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ, ਫਸਲ ਬੀਮਾ ਯੋਜਨਾ ਅਤੇ ਕਿਸਾਨਾਂ ਲਈ ਲਾਗੂ ਦੂਸਰੀਆਂ ਯੋਜਨਾਵਾਂ ਦਾ ਲਾਭ ਮਿਲ ਸਕੇਗਾ। ਇੰਨਾ ਹੀ ਨਹੀਂ, ਉਹ ਆਪਣੇ ਵਪਾਰ-ਕਾਰੋਬਾਰ ਦੇ ਲਈ ਇਸ ਜ਼ਮੀਨ ‘ਤੇ ਬੈਕਾਂ ਤੋਂ ਕਰਜ਼ਾ ਵੀ ਅਸਾਨੀ ਨਾਲ ਲੈ ਸਕਣਗੇ।
ਭਾਈਓ ਅਤੇ ਭੈਣੋਂ,
ਅਸਾਮ ਦੀਆਂ ਲਗਭਗ 70 ਛੋਟੀਆਂ-ਵੱਡੀਆਂ ਜਨਜਾਤੀਆਂ ਨੂੰ ਸਮਾਜਿਕ ਸੁਰੱਖਿਆ ਦਿੰਦੇ ਹੋਏ, ਉਨ੍ਹਾਂ ਦਾ ਤੇਜ਼ ਵਿਕਾਸ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਰਹੀ ਹੈ। ਅਟਲ ਜੀ ਦੀ ਸਰਕਾਰ ਹੋਵੇ ਜਾਂ ਫਿਰ ਬੀਤੇ ਕੁਝ ਸਾਲਾਂ ਤੋਂ ਕੇਂਦਰ ਅਤੇ ਰਾਜ ਵਿੱਚ ਐੱਨਡੀਏ ਦੀ ਸਰਕਾਰ, ਅਸਾਮ ਦੀ ਸੰਸਕ੍ਰਿਤੀ, ਆਤਮ- ਸਨਮਾਨ ਅਤੇ ਸੁਰੱਖਿਆ ਸਾਡੀ ਪ੍ਰਾਥਮਿਕਤਾ ਰਹੀ ਹੈ। ਅਸਾਮੀ ਭਾਸ਼ਾ ਅਤੇ ਸਾਹਿਤ ਨੂੰ ਹੁਲਾਰਾ ਦੇਣ ਲਈ ਵੀ ਅਨੇਕ ਕਦਮ ਉਠਾਏ ਗਏ ਹਨ। ਇਸੇ ਤਰ੍ਹਾਂ ਹਰ ਸਮੁਦਾਇ ਦੇ ਮਹਾਨ ਵਿਅਕਤੀਆਂ ਨੂੰ ਸਨਮਾਨ ਦੇਣ ਦਾ ਕੰਮ ਬੀਤੇ ਸਾਲਾਂ ਵਿੱਚ ਅਸਾਮ ਦੀ ਧਰਤੀ ‘ਤੇ ਹੋਇਆ ਹੈ। ਸ਼੍ਰੀਮੰਤ ਸ਼ੰਕਰਦੇਵਜੀ ਦਾ ਦਰਸ਼ਨ, ਉਨ੍ਹਾਂ ਦੀ ਸਿੱਖਿਆ ਅਸਾਮ ਦੇ ਨਾਲ-ਨਾਲ ਸੰਪੂਰਨ ਦੇਸ਼, ਪੂਰੀ ਮਾਨਵਤਾ ਦੇ ਲਈ ਬਹੁਤ ਅਨਮੋਲ ਸੰਪਤੀ ਹੈ। ਅਜਿਹੀ ਧਰੋਹਰ ਨੂੰ ਬਚਾਉਣ ਅਤੇ ਉਸ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਕੋਸ਼ਿਸ਼ ਹੋਵੇ, ਇਹ ਹਰ ਸਰਕਾਰ ਦੀ ਜ਼ਿੰਮੇਦਾਰੀ ਹੋਣੀ ਚਾਹੀਦੀ ਸੀ। ਲੇਕਿਨ ਬਾਟਾਦ੍ਰਵਾ ਸੈਸ਼ਨ ਸਹਿਤ ਦੂਸਰੇ ਸੈਸ਼ਨਾਂ ਦੇ ਨਾਲ ਕੀ ਵਰਤਾਅ ਕੀਤਾ ਗਿਆ, ਇਹ ਅਸਾਮ ਦੇ ਲੋਕਾਂ ਤੋਂ ਲੁਕਿਆ ਨਹੀਂ ਹੈ। ਬੀਤੇ ਸਾਢੇ 4 ਸਾਲਾਂ ਵਿੱਚ ਅਸਾਮ ਸਰਕਾਰ ਨੇ ਆਸਥਾ ਅਤੇ ਅਧਿਆਤਮ ਦੇ ਇਨ੍ਹਾਂ ਸਥਾਨਾਂ ਨੂੰ ਸ਼ਾਨਦਾਰ ਬਣਾਉਣ ਦੇ ਲਈ, ਕਲਾ ਨਾਲ ਜੁੜੀਆਂ ਇਤਿਹਾਸਿਕ ਵਸਤੂਆਂ ਨੂੰ ਸੰਜੋਣ ਦੇ ਲਈ ਅਨੇਕ ਪ੍ਰਯਤਨ ਕੀਤੇ ਹਨ। ਇਸੇ ਤਰ੍ਹਾਂ ਅਸਾਮ ਅਤੇ ਭਾਰਤ ਦੇ ਗੌਰਵ ਕਾਜ਼ੀਰੰਗਾ ਨੈਸ਼ਨਲ ਪਾਰਕ ਨੂੰ ਵੀ ਅਤਿਕ੍ਰਮਣ ਤੋਂ ਮੁਕਤ ਕਰਵਾਉਣ ਅਤੇ ਪਾਰਕ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਵੀ ਤੇਜ਼ੀ ਨਾਲ ਕਦਮ ਉਠਾਏ ਜਾ ਰਹੇ ਹਨ।
ਭਾਈਓ ਅਤੇ ਭੈਣੋਂ,
ਆਤਮਨਿਰਭਰ ਭਾਰਤ ਦੇ ਲਈ ਨੌਰਥਈਸਟ ਦਾ ਤੇਜ਼ ਵਿਕਾਸ, ਅਸਾਮ ਦਾ ਤੇਜ਼ ਵਿਕਾਸ ਬਹੁਤ ਹੀ ਜ਼ਰੂਰੀ ਹੈ। ਆਤਮਨਿਰਭਰ ਅਸਾਮ ਦਾ ਰਸਤਾ ਅਸਾਮ ਦੇ ਲੋਕਾਂ ਦੇ ਆਤਮਵਿਸ਼ਵਾਸ ਤੋਂ ਹੋ ਕੇ ਲੰਘਦਾ ਹੈ ਅਤੇ ਆਤਮਵਿਸ਼ਵਾਸ ਵੀ ਵਧਦਾ ਹੈ। ਜਦੋਂ ਘਰ-ਪਰਿਵਾਰ ਵਿੱਚ ਵੀ ਸੁਵਿਧਾਵਾਂ ਮਿਲਦੀਆਂ ਹਨ ਅਤੇ ਰਾਜ ਦੇ ਅੰਦਰ ਇੰਫ੍ਰਾਸਟ੍ਰਕਚਰ ਵੀ ਸੁਧਰਦਾ ਹੈ। ਬੀਤੇ ਸਾਲਾਂ ਵਿੱਚ ਇਨ੍ਹਾਂ ਦੋਹਾਂ ਮੋਰਚਿਆਂ ‘ਤੇ ਅਸਾਮ ਵਿੱਚ ਬੇਮਿਸਾਲ ਕੰਮ ਕੀਤਾ ਗਿਆ ਹੈ। ਅਸਾਮ ਵਿੱਚ ਲਗਭਗ ਪੌਣੇ 2 ਕਰੋੜ ਗ਼ਰੀਬਾਂ ਦੇ ਜਨਧਨ ਬੈਂਕ ਖਾਤੇ ਖੋਲ੍ਹੇ ਗਏ ਹਨ। ਇਨ੍ਹਾਂ ਹੀ ਖਾਤਿਆਂ ਦੇ ਕਾਰਨ ਕੋਰੋਨਾ ਦੇ ਸਮੇਂ ਵਿੱਚ ਵੀ ਅਸਾਮ ਦੀਆਂ ਹਜ਼ਾਰਾਂ ਭੈਣਾਂ ਅਤੇ ਲੱਖਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਮਦਦ ਭੇਜਣਾ ਸੰਭਵ ਹੋ ਸਕਿਆ ਹੈ। ਅੱਜ ਅਸਾਮ ਦੀ ਲਗਭਗ 40 ਪ੍ਰਤੀਸ਼ਤ ਆਬਾਦੀ ਆਯੁਸ਼ਮਾਨ ਭਾਰਤ ਦੀ ਲਾਭਾਰਥੀ ਹੈ, ਜਿਸ ਵਿੱਚੋਂ ਲਗਭਗ ਡੇਢ ਲੱਖ ਸਾਥੀਆਂ ਨੂੰ ਮੁਫਤ ਇਲਾਜ ਮਿਲ ਵੀ ਚੁੱਕਿਆ ਹੈ। ਬੀਤੇ 6 ਸਾਲ ਵਿੱਚ ਅਸਾਮ ਵਿੱਚ ਟਾਇਲੇਟਸ ਦੀ ਕਵਰੇਜ 38 ਪ੍ਰਤੀਸ਼ਤ ਤੋਂ ਵਧ ਕੇ ਸੌ ਪ੍ਰਤੀਸ਼ਤ ਹੋ ਚੁੱਕੀ ਹੈ। 5 ਸਾਲ ਪਹਿਲਾਂ ਤੱਕ ਅਸਾਮ ਦੇ 50 ਪ੍ਰਤੀਸ਼ਤ ਤੋਂ ਵੀ ਘੱਟ ਘਰਾਂ ਤੱਕ ਬਿਜਲੀ ਪਹੁੰਚੀ ਸੀ, ਜੋ ਹੁਣ ਲਗਭਗ 100 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਬੀਤੇ ਡੇਢ ਸਾਲ ਵਿੱਚ ਅਸਾਮ ਵਿੱਚ ਢਾਈ ਲੱਖ ਤੋਂ ਜ਼ਿਆਦਾ ਘਰਾਂ ਵਿੱਚ ਪਾਣੀ ਦਾ ਕਨੈਕਸ਼ਨ ਦਿੱਤਾ ਹੈ। ਕੇਂਦਰ ਅਤੇ ਰਾਜ ਸਰਕਾਰ ਦਾ ਡਬਲ ਇੰਜਣ, 3-4 ਵਰ੍ਹਿਆਂ ਵਿੱਚ ਅਸਾਮ ਦੇ ਹਰ ਘਰ ਤੱਕ ਪਾਈਪ ਨਾਲ ਜਲ ਪਹੁੰਚਾਉਣ ਦੇ ਲਈ ਕੰਮ ਕਰ ਰਿਹਾ ਹੈ।
ਭਾਈਓ ਅਤੇ ਭੈਣੋਂ,
ਇਹ ਜਿਤਨੀਆਂ ਵੀ ਸੁਵਿਧਾਵਾਂ ਹਨ, ਇਨ੍ਹਾਂ ਦਾ ਲਾਭ ਸਭ ਤੋਂ ਜ਼ਿਆਦਾ ਸਾਡੀਆਂ ਭੈਣਾਂ-ਬੇਟੀਆਂ ਨੂੰ ਹੀ ਹੁੰਦਾ ਹੈ। ਅਸਾਮ ਦੀਆਂ ਭੈਣਾਂ-ਬੇਟੀਆਂ ਨੂੰ ਬਹੁਤ ਵੱਡਾ ਲਾਭ ਉੱਜਵਲਾ ਯੋਜਨਾ ਤੋਂ ਵੀ ਹੋਇਆ ਹੈ। ਅੱਜ ਅਸਾਮ ਦੀਆਂ ਕਰੀਬ 35 ਲੱਖ ਗ਼ਰੀਬ ਭੈਣਾਂ ਦੀ ਰਸੋਈ ਵਿੱਚ ਉੱਜਵਲਾ ਦਾ ਗੈਸ ਕਨੈਕਸ਼ਨ ਹੈ। ਇਸ ਵਿੱਚ ਵੀ ਲਗਭਗ 4 ਲੱਖ ਪਰਿਵਾਰ SC/ST ਵਰਗ ਦੇ ਹਨ। 2014 ਵਿੱਚ ਜਦੋਂ ਸਾਡੀ ਸਰਕਾਰ ਕੇਂਦਰ ਵਿੱਚ ਬਣੀ ਤਦ ਅਸਾਮ ਵਿੱਚ LPG ਕਵਰੇਜ ਸਿਰਫ 40% ਹੀ ਸੀ। ਹੁਣ ਉੱਜਵਲਾ ਦੀ ਵਜ੍ਹਾ ਨਾਲ ਅਸਾਮ ਵਿੱਚ LPG ਕਵਰੇਜ ਵਧ ਕੇ ਕਰੀਬ-ਕਰੀਬ 99% ਹੋ ਗਈ ਹੈ। ਅਸਾਮ ਦੇ ਦੂਰ-ਦਰਾਜ ਵਾਲੇ ਇਲਾਕਿਆਂ ਵਿੱਚ ਗੈਸ ਪਹੁੰਚਾਉਣ ਵਿੱਚ ਦਿੱਕਤ ਨਾ ਹੋਵੇ, ਇਸ ਦੇ ਲਈ ਸਰਕਾਰ ਨੇ ਡਿਸਟ੍ਰੀਬਿਊਟਰਸ ਦੀ ਸੰਖਿਆ ਨੂੰ ਵੀ ਕਾਫ਼ੀ ਵਧਾਇਆ ਹੈ। 2014 ਵਿੱਚ ਅਸਾਮ ਵਿੱਚ ਤਿੰਨ ਸੌ ਤੀਹ LPG ਗੈਸ ਡਿਸਟ੍ਰੀਬਿਊਟਰ ਸਨ, ਹੁਣ ਅੱਜ ਇਨ੍ਹਾਂ ਦੀ ਸੰਖਿਆ 575 ਤੋਂ ਵੀ ਜ਼ਿਆਦਾ ਹੋ ਗਈ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਉੱਜਵਲਾ ਨੇ ਕੋਰੋਨਾ ਦੇ ਸਮੇਂ ਵਿੱਚ ਵੀ ਲੋਕਾਂ ਦੀ ਮਦਦ ਕੀਤੀ ਹੈ। ਇਸ ਦੌਰਾਨ ਅਸਾਮ ਵਿੱਚ 50 ਲੱਖ ਤੋਂ ਜ਼ਿਆਦਾ ਮੁਫਤ ਗੈਸ ਸਿਲੰਡਰ ਉੱਜਵਲਾ ਦੇ ਲਾਭਾਰਥੀਆਂ ਨੂੰ ਦਿੱਤੇ ਗਏ ਹਨ। ਯਾਨੀ ਉੱਜਵਲਾ ਯੋਜਨਾ ਨਾਲ ਅਸਾਮ ਦੀਆਂ ਭੈਣਾਂ ਦਾ ਜੀਵਨ ਵੀ ਅਸਾਨ ਹੋਇਆ ਹੈ ਅਤੇ ਇਸ ਦੇ ਲਈ ਜੋ ਸੈਂਕੜੇ ਨਵੇਂ ਡਿਸਟ੍ਰੀਬਿਊਸ਼ਨ ਸੈਂਟਰ ਬਣੇ ਹਨ, ਉਸ ਨਾਲ ਅਨੇਕ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ।
ਸਾਥੀਓ,
ਸਬਕਾ ਸਾਥ – ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਸ ਮੰਤਰ ‘ਤੇ ਚਲ ਰਹੀ ਸਾਡੀ ਸਰਕਾਰ ਅਸਾਮ ਦੇ ਹਰ ਹਿੱਸੇ ਵਿੱਚ, ਹਰ ਵਰਗ ਨੂੰ ਤੇਜ਼ੀ ਨਾਲ ਵਿਕਾਸ ਦਾ ਲਾਭ ਪਹੁੰਚਾਉਣ ਵਿੱਚ ਜੁਟੀ ਹੈ। ਪਹਿਲਾਂ ਦੀਆਂ ਨੀਤੀਆਂ ਦੇ ਕਾਰਨ ਚਾਹ ਜਨਜਾਤੀ ਦੀ ਕੀ ਸਥਿਤੀ ਹੋ ਗਈ ਸੀ, ਇਹ ਮੇਰੇ ਤੋਂ ਜ਼ਿਆਦਾ ਆਪ ਲੋਕ ਜਾਣਦੇ ਹੋ। ਹੁਣ ਚਾਹ ਜਨਜਾਤੀ ਨੂੰ ਘਰ ਅਤੇ ਪਖਾਨੇ ਜਿਹੀਆਂ ਮੂਲ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ। ਚਾਹ ਜਨਜਾਤੀ ਦੇ ਅਨੇਕ ਪਰਿਵਾਰਾਂ ਨੂੰ ਵੀ ਜ਼ਮੀਨ ਦਾ ਕਾਨੂੰਨੀ ਅਧਿਕਾਰ ਮਿਲਿਆ ਹੈ। ਚਾਹ ਜਨਜਾਤੀ ਦੇ ਬੱਚਿਆਂ ਦੀ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੀਆਂ ਸੁਵਿਧਾਵਾਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਪਹਿਲੀ ਵਾਰ ਉਨ੍ਹਾਂ ਨੂੰ ਬੈਂਕ ਦੀਆਂ ਸੁਵਿਧਾਵਾਂ ਨਾਲ ਜੋੜਿਆ ਗਿਆ ਹੈ। ਹੁਣ ਇਨ੍ਹਾਂ ਪਰਿਵਾਰਾਂ ਨੂੰ ਵੀ ਸਰਕਾਰ ਦੀਆਂ ਅਲੱਗ-ਅਲੱਗ ਯੋਜਨਾਵਾਂ ਦਾ ਲਾਭ ਸਿੱਧੇ ਬੈਂਕ ਖਾਤਿਆਂ ਵਿੱਚ ਮਿਲ ਪਾ ਰਿਹਾ ਹੈ। ਸ਼੍ਰਮਿਕ ਨੇਤਾ ਸੰਤੋਸ਼ਟੋਪਣੋ ਸਹਿਤ ਚਾਹ ਜਨਜਾਤੀ ਦੇ ਦੂਸਰੇ ਵੱਡੇ ਨੇਤਾਵਾਂ ਦੀਆਂ ਪ੍ਰਤਿਮਾਵਾਂ ਸਥਾਪਿਤ ਕਰਕੇ, ਰਾਜ ਸਰਕਾਰ ਨੇ ਚਾਹ ਜਨਜਾਤੀ ਦੇ ਯੋਗਦਾਨ ਨੂੰ ਸਨਮਾਨ ਦਿੱਤਾ ਹੈ।
ਸਾਥੀਓ,
ਅਸਾਮ ਦੇ ਹਰ ਖੇਤਰ ਦੀ ਹਰ ਜਨਜਾਤੀ ਨੂੰ ਨਾਲ ਲੈ ਕੇ ਚਲਣ ਦੀ ਇਸ ਨੀਤੀ ਨਾਲ ਅੱਜ ਅਸਾਮ ਸ਼ਾਂਤੀ ਅਤੇ ਪ੍ਰਗਤੀ ਦੇ ਮਾਰਗ ‘ਤੇ ਚਲ ਪਿਆ ਹੈ। ਇਤਿਹਾਸਿਕ ਬੋਡੋ ਸਮਝੌਤੇ ਨਾਲ ਹੁਣ ਅਸਾਮ ਦਾ ਇੱਕ ਬਹੁਤ ਵੱਡਾ ਹਿੱਸਾ ਸ਼ਾਂਤੀ ਅਤੇ ਵਿਕਾਸ ਦੇ ਮਾਰਗ ‘ਤੇ ਪਰਤ ਆਇਆ ਹੈ। ਸਮਝੌਤੇ ਦੇ ਬਾਅਦ ਹਾਲ ਵਿੱਚ ਬੋਡੋ ਲੈਂਡ ਟੈਰੀਟੋਰੀਅਲ ਕੌਂਸਿਲ ਦੀ ਪਹਿਲੀ ਚੋਣ ਹੋਈ, ਪ੍ਰਤੀਨਿਧੀ ਚੁਣੇ ਗਏ। ਮੈਨੂੰ ਵਿਸ਼ਵਾਸ ਹੈ ਕਿ ਹੁਣ ਬੋਡੋ ਟੈਰੀਟੋਰੀਅਲ ਕੌਂਸਿਲ ਵਿਕਾਸ ਅਤੇ ਵਿਸ਼ਵਾਸ ਦੇ ਨਵੇਂ ਪ੍ਰਤੀਮਾਨ ਸਥਾਪਿਤ ਕਰੇਗੀ।
ਭਾਈਓ ਅਤੇ ਭੈਣੋਂ,
ਅੱਜ ਸਾਡੀ ਸਰਕਾਰ ਅਸਾਮ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰਕੇ, ਹਰ ਜ਼ਰੂਰੀ ਪ੍ਰੋਜੈਕਟਸ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਬੀਤੇ 6 ਸਾਲਾਂ ਤੋਂ ਅਸਾਮ ਸਹਿਤ ਪੂਰੇ ਨੌਰਥਈਸਟ ਦੀ ਕਨੈਕਟੀਵਿਟੀ ਅਤੇ ਦੂਸਰੇ ਇਨਫ੍ਰਾਸਟ੍ਰਕਚਰ ਦਾ ਬੇਮਿਸਾਲ ਵਿਸਤਾਰ ਵੀ ਹੋ ਰਿਹਾ ਹੈ, ਆਧੁਨਿਕ ਵੀ ਹੋ ਰਿਹਾ ਹੈ। ਅੱਜ ਅਸਾਮ ਅਤੇ ਨੌਰਥਈਸਟ ਭਾਰਤ ਦੀ ਐਕਟਈਸਟ ਪਾਲਿਸੀ, ਪੂਰਬੀ ਏਸ਼ਿਆਈ ਦੇਸ਼ਾਂ ਦੇ ਨਾਲ ਸਾਡਾ ਕਨੈਕਟ ਵਧਾ ਰਹੀ ਹੈ। ਬਿਹਤਰ ਇਨਫ੍ਰਾਸਟ੍ਰਕਚਰ ਦੇ ਕਾਰਨ ਹੀ ਅਸਾਮ, ਆਤਮਨਿਰਭਰ ਭਾਰਤ ਦੇ ਇੱਕ ਮਹੱਤਵਪੂਰਨ ਸੈਕਟਰ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਬੀਤੇ ਸਾਲਾਂ ਵਿੱਚ ਅਸਾਮ ਦੇ ਪਿੰਡਾਂ ਵਿੱਚ ਕਰੀਬ 11 ਹਜ਼ਾਰ ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ। ਡਾਕਟਰ ਭੂਪੇਨ ਹਜ਼ਾਰਿਕਾ ਪੁਲ਼ ਹੋਵੇ, ਬੋਗੀਬਿਲ ਬ੍ਰਿਜ ਹੋਵੇ, ਸਰਾਯਘਟ ਬ੍ਰਿਜ ਹੋਵੇ, ਅਜਿਹੇ ਅਨੇਕ ਬ੍ਰਿਜ ਜੋ ਬਣ ਚੁੱਕੇ ਹਨ ਜਾਂ ਬਣ ਰਹੇ ਹਨ, ਇਨ੍ਹਾਂ ਨਾਲ ਅਸਾਮ ਦੀ ਕਨੈਕਟੀਵਿਟੀ ਸਸ਼ਕਤ ਹੋਈ ਹੈ। ਹੁਣ ਨੌਰਥਈਸਟ ਅਤੇ ਅਸਾਮ ਦੇ ਲੋਕਾਂ ਨੂੰ ਆਉਣ-ਜਾਣ ਦੇ ਲਈ ਲੰਬੇ ਮਾਰਗ ਨਾਲ ਅਤੇ ਜੀਵਨ ਨੂੰ ਖਤਰੇ ਵਿੱਚ ਪਾਉਣ ਦੀ ਮਜਬੂਰੀ ਤੋਂ ਮੁਕਤੀ ਮਿਲ ਰਹੀ ਹੈ। ਇਸ ਦੇ ਇਲਾਵਾ ਜਲਮਾਰਗਾਂ ਦੁਆਰਾ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਮਿਆਂਮਾਰ ਨਾਲ ਕਨੈਕਟੀਵਿਟੀ ‘ਤੇ ਵੀ ਫੋਕਸ ਕੀਤਾ ਜਾ ਰਿਹਾ ਹੈ।
ਸਾਥੀਓ,
ਅਸਾਮ ਵਿੱਚ ਜਿਵੇਂ-ਜਿਵੇਂ ਰੇਲ ਅਤੇ ਏਅਰ ਕਨੈਕਟੀਵਿਟੀ ਦਾ ਦਾਇਰਾ ਵਧ ਰਿਹਾ ਹੈ, ਲੌਜਿਸਿਟਕਸ ਨਾਲ ਜੁੜੀਆਂ ਸੁਵਿਧਾਵਾਂ ਬਿਹਤਰ ਹੋ ਰਹੀਆਂ ਹਨ, ਤਿਵੇਂ – ਤਿਵੇਂ ਇੱਥੇ ਉਦਯੋਗ ਅਤੇ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ ਏਅਰਪੋਰਟ ਵਿੱਚ ਆਧੁਨਿਕ ਟਰਮੀਨਲ ਅਤੇ ਕਸਟਮ ਕਲੀਅਰੈਂਸ ਸੈਂਟਰ ਦਾ ਨਿਰਮਾਣ ਹੋਵੇ, ਕੋਕਰਾਝਾਰ ਵਿੱਚ ਰੁਪਸੀ ਏਅਰਪੋਰਟ ਦਾ ਆਧੁਨਿਕੀਕਰਨ ਹੋਵੇ, ਬੋਂਗਈ ਪਿੰਡ ਵਿੱਚ ਮਲਟੀ-ਮੋਡਲ ਲੌਜਿਸਟਿਕਸ ਹੱਬ ਦਾ ਨਿਰਮਾਣ ਹੋਵੇ, ਅਜਿਹੀਆਂ ਸੁਵਿਧਾਵਾਂ ਨਾਲ ਹੀ ਅਸਾਮ ਵਿੱਚ ਉਦਯੋਗਿਕ ਵਿਕਾਸ ਨੂੰ ਨਵਾਂ ਬਲ ਮਿਲਣ ਵਾਲਾ ਹੈ।
ਭਾਈਓ ਅਤੇ ਭੈਣੋਂ,
ਅੱਜ ਜਦੋਂ ਦੇਸ਼ ਗੈਸਬੇਸਡ ਇਕੌਨੌਮੀ ਦੀ ਤਰਫ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਅਸਾਮ ਵੀ ਇਸ ਅਭਿਯਾਨ ਦਾ ਇੱਕ ਅਹਿਮ ਸਾਂਝੀਦਾਰ ਹੈ। ਅਸਾਮ ਵਿੱਚ ਤੇਲ ਅਤੇ ਗੈਸ ਨਾਲ ਜੁੜੇ ਇਨਫ੍ਰਾਸਟ੍ਰਕਚਰ ‘ਤੇ ਬੀਤੇ ਸਾਲਾਂ ਵਿੱਚ 40 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਕੀਤਾ ਗਿਆ ਹੈ। ਗੁਵਾਹਾਟੀ-ਬਰੌਨੀ ਗੈਸ ਪਾਈਪ ਲਾਈਨ ਨਾਲ ਨੌਰਥਈਸਟ ਅਤੇ ਪੂਰਬੀ ਭਾਰਤ ਦੀ ਗੈਸ ਕਨੈਕਟੀਵਿਟੀ ਮਜ਼ਬੂਤ ਹੋਣ ਵਾਲੀ ਹੈ ਅਤੇ ਅਸਾਮ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਨ ਵਾਲੇ ਹਨ। ਨੁਮਾਲੀਗੜ੍ਹ ਰਿਫਾਇਨਰੀ ਦਾ ਵਿਸਤਾਰੀਕਰਨ ਕਰਨ ਦੇ ਨਾਲ-ਨਾਲ ਉੱਥੇ ਹੁਣ ਬਾਇਓ-ਰਿਫਾਇਨਰੀ ਦੀ ਸੁਵਿਧਾ ਵੀ ਜੋੜੀ ਗਈ ਹੈ। ਇਸ ਨਾਲ ਤੇਲ ਅਤੇ ਗੈਸ ਦੇ ਨਾਲ-ਨਾਲ ਅਸਾਮ ਇਥੇਨਾਲ ਜਿਹਾ ਬਾਇਓਫਿਊਲ ਬਣਾਉਣ ਵਾਲਾ ਦੇਸ਼ ਦਾ ਮੁੱਖ ਰਾਜ ਬਣਨ ਵਾਲਾ ਹੈ।
ਭਾਈਓ ਅਤੇ ਭੈਣੋਂ,
ਅਸਾਮ ਹੁਣ ਸਿਹਤ ਅਤੇ ਸਿੱਖਿਆ ਦੇ ਹੱਬ ਦੇ ਰੂਪ ਵਿੱਚ ਵੀ ਵਿਕਸਿਤ ਹੋ ਰਿਹਾ ਹੈ। AIIMS ਅਤੇ Indian Agricultural Research Institute ਜਿਹੇ ਸੰਸਥਾਨ ਬਣਨ ਨਾਲ ਅਸਾਮ ਦੇ ਨੌਜਵਾਨਾਂ ਨੂੰ ਆਧੁਨਿਕ ਸਿੱਖਿਆ ਦੇ ਨਵੇਂ ਅਵਸਰ ਮਿਲਣ ਵਾਲੇ ਹਨ। ਜਿਸ ਤਰ੍ਹਾਂ ਨਾਲ ਅਸਾਮ ਨੇ ਕੋਰੋਨਾ ਮਹਾਮਾਰੀ ਨੂੰ ਹੈਂਡਲ ਕੀਤਾ ਹੈ ਉਹ ਵੀ ਪ੍ਰਸ਼ੰਸਾਯੋਗ ਹੈ। ਮੈਂ ਅਸਾਮ ਦੀ ਜਨਤਾ ਦੇ ਨਾਲ ਹੀ ਸੋਨੋਵਾਲਜੀ, ਹੇਮੰਤਾਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਸਾਮ ਹੁਣ ਟੀਕਾਕਰਣ ਦੇ ਅਭਿਯਾਨ ਨੂੰ ਵੀ ਸਫ਼ਲਤਾ ਨਾਲ ਅੱਗੇ ਵਧਾਏਗਾ। ਮੇਰੀ ਅਸਾਮ ਵਾਸੀਆਂ ਨੂੰ ਵੀ ਤਾਕੀਦ ਹੈ ਕਿ, ਕੋਰੋਨਾ ਟੀਕਾਕਰਣ ਦੇ ਲਈ ਜਿਸ ਦੀ ਵਾਰੀ ਆਏ, ਉਹ ਟੀਕੇ ਜ਼ਰੂਰ ਲਗਵਾਉਣ। ਅਤੇ ਇਹ ਵੀ ਯਾਦ ਰੱਖੋ ਕਿ ਟੀਕੇ ਦੀ ਇੱਕ ਡੋਜ਼ ਨਹੀਂ, ਦੋ ਡੋਜ਼ ਲਗਣੀ ਜ਼ਰੂਰੀ ਹੈ।
ਸਾਥੀਓ,
ਪੂਰੀ ਦੁਨੀਆ ਵਿੱਚ ਭਾਰਤ ਵਿੱਚ ਬਣੇ ਟੀਕੇ ਦੀ ਡਿਮਾਂਡ ਹੋ ਰਹੀ ਹੈ। ਭਾਰਤ ਵਿੱਚ ਵੀ ਲੱਖਾਂ ਲੋਕ ਹੁਣ ਤੱਕ ਟੀਕੇ ਲਗਾ ਚੁੱਕੇ ਹਨ। ਅਸੀਂ ਟੀਕਾ ਵੀ ਲਗਾਉਣਾ ਹੈ ਅਤੇ ਸਾਵਧਾਨੀ ਵੀ ਜਾਰੀ ਰੱਖਣੀ ਹੈ। ਅੰਤ ਵਿੱਚ ਫਿਰ ਇੱਕ ਵਾਰ ਉਨ੍ਹਾਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਜਿਨ੍ਹਾਂ ਨੂੰ ਭੂਮੀ ਦਾ ਅਧਿਕਾਰ ਮਿਲਿਆ ਹੈ। ਆਪ ਸਭ ਤੰਦਰੁਸਤ ਰਹੋ, ਆਪ ਸਭ ਪ੍ਰਗਤੀ ਕਰੋ, ਇਸੇ ਕਾਮਨਾ ਦੇ ਨਾਲ ਤੁਹਾਡਾ ਬਹੁਤ-ਬਹੁਤ ਆਭਾਰ! ਮੇਰੇ ਨਾਲ ਬੋਲੋ, ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਬਹੁਤ-ਬਹੁਤ ਧੰਨਵਾਦ।
*****
ਡੀਐੱਸ/ਐੱਸਐੱਚ/ਡੀਕੇ
Addressing a public meeting in Sivasagar in Assam. https://t.co/xKH3iwYOLf
— Narendra Modi (@narendramodi) January 23, 2021
Distribution of land pattas/allotment certificates at the large public meeting in Sivasagar was a historic occasion. This will ensure a life of dignity for many and protect Assam’s unique culture. pic.twitter.com/Y3vyvRfFfB
— Narendra Modi (@narendramodi) January 23, 2021
To build an Aatmanirbhar Bharat, we have to focus on the rapid development of the Northeast. pic.twitter.com/Ym3fE5PIt5
— Narendra Modi (@narendramodi) January 23, 2021
We are working towards Assam’s development based on the requirements and aspirations of the state’s dynamic people. pic.twitter.com/fFiOBmWDAI
— Narendra Modi (@narendramodi) January 23, 2021
सबका साथ सबका विकास, सबका विश्वास के मंत्र पर चल रही हमारी सरकार असम के हर हिस्से में, हर वर्ग को तेजी से विकास का लाभ पहुंचाने में जुटी है।
— Narendra Modi (@narendramodi) January 23, 2021
पहले चाय जनजाति की क्या स्थिति हो गई थी, ये सब जानते हैं।
अब जाकर चाय जनजाति को घर और शौचालय जैसी मूल सुविधाओं से जोड़ा जा रहा है। pic.twitter.com/20LoU43bga