ਆਪ ਸਭ ਖਾਸ ਕਰਕੇ ਮਾਤਾਵਾਂ- ਭੈਣਾਂ, ਆਪ ਸਭ ਨੂੰ ਬਹੁਤ-ਬਹੁਤ ਵਧਾਈ। ਤੁਹਾਡਾ ਆਪਣਾ ਘਰ, ਸੁਪਨਿਆਂ ਦਾ ਘਰ, ਬਹੁਤ ਹੀ ਜਲਦੀ ਤੁਹਾਨੂੰ ਮਿਲਣ ਵਾਲਾ ਹੈ। ਕੁਝ ਦਿਨ ਪਹਿਲਾਂ ਹੀ ਸੂਰਜ ਉੱਤਰਾਯਣ ਵਿੱਚ ਆਏ ਹਨ। ਕਹਿੰਦੇ ਹਨ ਇਹ ਸਮਾਂ ਸ਼ੁਭਕਾਮਨਾਵਾਂ ਦੇ ਲਈ ਬਹੁਤ ਉੱਤਮ ਹੁੰਦਾ ਹੈ। ਇਸ ਸ਼ੁਭ ਸਮੇਂ ਵਿੱਚ ਤੁਹਾਡਾ ਘਰ ਬਣਾਉਣ ਦੇ ਲਈ ਧਨਰਾਸ਼ੀ ਮਿਲ ਜਾਵੇ, ਤਾਂ ਆਨੰਦ ਹੋਰ ਵਧ ਜਾਂਦਾ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਦੇਸ਼ ਨੇ ਕੋਰੋਨਾ ਦੀ ਵੈਕਸੀਨ ਦਾ, ਦੁਨੀਆ ਦਾ ਸਭ ਤੋਂ ਵੱਡਾ ਅਭਿਯਾਨ ਚਲਾਇਆ ਹੈ। ਹੁਣ ਇਹ ਇੱਕ ਹੋਰ ਉਤਸ਼ਾਹ ਵਧਾਉਣ ਵਾਲਾ ਕੰਮ ਹੋ ਰਿਹਾ ਹੈ। ਆਪ ਸਭ ਨਾਲ ਮੈਨੂੰ ਬਾਤਚੀਤ ਕਰਨ ਦਾ ਅਵਸਰ ਮਿਲਿਆ। ਤੁਸੀਂ ਆਪਣੇ ਭਾਵ ਵੀ ਵਿਅਕਤ ਕੀਤੇ, ਅਸ਼ੀਰਵਾਦ ਵੀ ਦਿੱਤੇ ਅਤੇ ਮੈਂ ਦੇਖ ਰਿਹਾ ਸਾਂ ਤੁਹਾਡੇ ਚੇਹਰੇ ‘ਤੇ ਇੱਕ ਖੁਸ਼ੀ ਸੀ, ਸੰਤੋਖ ਸੀ। ਇੱਕ ਮਹੰਤ ਜੀਵਨ ਦਾ ਵੱਡਾ ਸੁਪਨਾ ਪੂਰਾ ਹੋ ਰਿਹਾ ਸੀ। ਇਹ ਤੁਹਾਡੀ ਨਜ਼ਰਾਂ ਵਿੱਚ ਮੈਨੂੰ ਦਿਖਦਾ ਸੀ। ਤੁਹਾਡੀ ਇਹ ਖੁਸ਼ੀ, ਤੁਹਾਡੇ ਜੀਵਨ ਵਿੱਚ ਸੁਵਿਧਾ ਭਰੇ, ਇਹੀ ਮੇਰੇ ਲਈ ਸਭ ਤੋਂ ਵੱਡਾ ਅਸ਼ੀਰਵਾਦ ਹੋਵੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਸਾਰੇ ਲਾਭਾਰਥੀਆਂ ਨੂੰ ਮੈਂ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੇ ਰਾਜਪਾਲ, ਆਨੰਦੀਬੇਨ ਪਟੇਲ ਜੀ, ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ ਸਾਡੇ ਕੈਬਨਿਟ ਦੇ ਸਹਿਯੋਗੀ ਸ਼੍ਰੀਮਾਨ ਨਰੇਂਦਰ ਸਿੰਘ ਤੋਮਰ ਜੀ, ਉੱਤਰ ਪ੍ਰਦੇਸ਼ ਦੇ ਪ੍ਰਤਾਪੀ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ, ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਵਿਕਾਸ ਮੰਤਰੀ ਮਹੇਂਦਰ ਸਿੰਘ ਜੀ, ਅਲੱਗ-ਅਲੱਗ ਪਿੰਡਾਂ ਤੋਂ ਜੁੜੇ ਇਹ ਸਾਰੇ ਲਾਭਾਰਥੀ, ਭਾਈਓ ਅਤੇ ਭੈਣੋਂ, ਅੱਜ ਦਸ਼ਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਹੈ। ਇਸ ਪਵਿੱਤਰ ਅਵਸਰ ‘ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਹਾਰਦਿਕ ਵਧਾਈ ਵੀ ਦਿੰਦਾ ਹਾਂ। ਇਹ ਮੇਰਾ ਸੁਭਾਗ ਰਿਹਾ ਹੈ। ਕਿ ਗੁਰੂ ਸਾਹਿਬ ਦੀ ਮੇਰੇ ‘ਤੇ ਬਹੁਤ ਕ੍ਰਿਪਾ ਰਹੀ ਹੈ। ਗੁਰੂ ਸਾਹਿਬ ਮੁਝ ਸੇਵਕ ਤੋਂ, ਨਿਰੰਤਰ ਸੇਵਾਵਾਂ ਲੈਂਦੇ ਰਹੇ ਹਨ। ਸੇਵਾ ਅਤੇ ਸੱਚ ਦੇ ਪਥ ‘ਤੇ ਚਲਦੇ ਹੋਏ ਬੜੀ ਤੋਂ ਬੜੀ ਚੁਣੌਤੀ ਨਾਲ ਵੀ ਲੜਨ ਦੀ ਪ੍ਰੇਰਣਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਮਿਲਦੀ ਹੈ। “ਸਵਾ ਲਾਖ ਸੇ ਏਕ ਲੜਾਊਂ, ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ” ਇਤਨਾ ਅਜਿੱਤ ਸਾਹਸ, ਸੇਵਾ ਅਤੇ ਸੱਚ ਦੀ ਸ਼ਕਤੀ ਤੋਂ ਹੀ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਇਸੇ ਮਾਰਗ ‘ਤੇ ਦੇਸ਼ ਅੱਗੇ ਵਧ ਰਿਹਾ ਹੈ। ਗ਼ਰੀਬ, ਪੀੜਿਤ, ਸ਼ੋਸ਼ਿਤ, ਵੰਚਿਤ ਦੀ ਸੇਵਾ ਦੇ ਲਈ, ਉਨ੍ਹਾਂ ਦਾ ਜੀਵਨ ਬਦਲਣ ਦੇ ਲਈ ਅੱਜ ਦੇਸ਼ ਵਿੱਚ ਬੇਮਿਸਾਲ ਕੰਮ ਹੋ ਰਿਹਾ ਹੈ।
ਪੰਜ ਸਾਲ ਪਹਿਲਾਂ ਮੈਨੂੰ ਯੂਪੀ ਦੇ ਆਗਰਾ ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਇਸ ਦਾ ਸ਼ੁਭ-ਅਰੰਭ ਕਰਨ ਦਾ ਸੁਭਾਗ ਮਿਲਿਆ ਸੀ। ਇਤਨੇ ਘੱਟ ਵਰ੍ਹਿਆਂ ਵਿੱਚ ਇਸ ਯੋਜਨਾ ਨੇ ਦੇਸ਼ ਦੇ ਪਿੰਡਾਂ ਦੀ ਤਸਵੀਰ ਬਦਲਣੀ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਦੇ ਨਾਲ ਕਰੋੜਾਂ ਲੋਕਾਂ ਦੀ ਉਮੀਦ ਜੁੜੀ ਹੈ, ਉਨ੍ਹਾਂ ਦੇ ਸੁਪਨੇ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਗ਼ਰੀਬ ਤੋਂ ਗ਼ਰੀਬ ਨੂੰ ਵੀ ਇਹ ਵਿਸ਼ਵਾਸ ਦਿਵਾਇਆ ਹੈ ਕਿ ਹਾਂ, ਅੱਜ ਨਹੀਂ ਤਾਂ ਕੱਲ੍ਹ ਮੇਰਾ ਵੀ ਆਪਣਾ ਘਰ ਹੋ ਸਕਦਾ ਹੈ।
ਸਾਥੀਓ,
ਮੈਨੂੰ ਅੱਜ ਇਹ ਵੀ ਖੁਸ਼ੀ ਹੈ ਕਿ ਯੂਪੀ ਅੱਜ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੈ, ਜਿੱਥੇ ਪਿੰਡ-ਦੇਹਾਤ ਦੇ ਇਲਾਕਿਆਂ ਵਿੱਚ ਗ਼ਰੀਬਾਂ ਦੇ ਲਈ ਸਭ ਤੋਂ ਤੇਜ਼ੀ ਨਾਲ ਘਰ ਬਣਾਏ ਜਾ ਰਹੇ ਹਨ। ਇਸੇ ਗਤੀ ਦਾ ਉਦਾਹਰਣ ਅੱਜ ਦਾ ਇਹ ਆਯੋਜਨ ਵੀ ਹੈ। ਅੱਜ ਇਕੱਠੇ ਯੂਪੀ ਦੇ 6 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕਰੀਬ-ਕਰੀਬ 2700 ਕਰੋੜ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 5 ਲੱਖ ਤੋਂ ਜ਼ਿਆਦਾ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਘਰ ਬਣਾਉਣ ਦੇ ਲਈ ਉਨ੍ਹਾਂ ਦੀ ਪਹਿਲੀ ਕਿਸ਼ਤ ਮਿਲੀ ਹੈ। ਯਾਨੀ, ਇਨ੍ਹਾਂ ਪੰਜ ਲੱਖ ਤੋਂ ਜ਼ਿਆਦਾ ਗ੍ਰਾਮੀਣ ਪਰਿਵਾਰਾਂ ਦੇ ਜੀਵਨ ਦਾ ਇੰਤਜ਼ਾਰ ਅੱਜ ਖਤਮ ਹੋ ਰਿਹਾ ਹੈ। ਇਹ ਦਿਨ ਤੁਹਾਡੇ ਸਭ ਦੇ ਲਈ ਕਿਤਨਾ ਬੜਾ ਦਿਨ ਹੈ, ਕਿਤਨਾ ਸ਼ੁਭ ਦਿਨ ਹੈ, ਇਹ ਮੈਂ ਭਲੀਭਾਂਤ ਸਮਝ ਸਕਦਾ ਹਾਂ, ਮਹਿਸੂਸ ਵੀ ਕਰ ਸਕਦਾ ਹਾਂ ਅਤੇ ਮਨ ਵਿੱਚ ਇੱਕ ਸੰਤੋਖ ਦਾ ਭਾਵ ਅਤੇ ਗ਼ਰੀਬਾਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਸੇ ਤਰ੍ਹਾਂ, ਅੱਜ 80 ਹਜ਼ਾਰ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਕਾਨ ਦੀ ਦੂਸਰੀ ਕਿਸ਼ਤ ਮਿਲ ਰਹੀ ਹੈ। ਹੁਣ ਤੁਹਾਡੇ ਪਰਿਵਾਰ ਦੇ ਲਈ ਅਗਲੀ ਸਰਦੀ ਇਤਨੀ ਕਠਿਨ ਨਹੀਂ ਹੋਵੇਗੀ। ਅਗਲੀ ਸਰਦੀ ਵਿੱਚ ਤੁਹਾਡਾ ਆਪਣਾ ਘਰ ਵੀ ਹੋਵੇਗਾ, ਅਤੇ ਘਰ ਵਿੱਚ ਸੁਵਿਧਾਵਾਂ ਵੀ ਹੋਣਗੀਆਂ।
ਸਾਥੀਓ,
ਆਤਮਨਿਰਭਰ ਭਾਰਤ ਦਾ ਸਿੱਧਾ ਸਬੰਧ ਦੇਸ਼ ਦੇ ਨਾਗਰਿਕਾਂ ਦੇ ਆਤਮਵਿਸ਼ਵਾਸ ਨਾਲ ਹੈ। ਅਤੇ ਘਰ ਇੱਕ ਅਜਿਹੀ ਵਿਵਸਥਾ ਹੈ, ਇੱਕ ਅਜਿਹਾ ਸਨਮਾਨਜਨਕ ਤੋਹਫਾ ਹੈ ਜੋ ਇਨਸਾਨ ਦਾ ਆਤਮਵਿਸ਼ਵਾਸ ਕਈ ਗੁਣਾ ਵਧਾ ਦਿੰਦੀ ਹੈ। ਅਗਰ ਆਪਣਾ ਘਰ ਹੁੰਦਾ ਹੈ ਤਾਂ ਇੱਕ ਨਿਸ਼ਚਿੰਤਤਾ ਹੁੰਦੀ ਹੈ। ਉਸ ਨੂੰ ਲਗਦਾ ਹੈ ਕਿ ਜੀਵਨ ਵਿੱਚ ਕੁਝ ਉੱਪਰ-ਨੀਚੇ ਹੋ ਵੀ ਗਿਆ, ਤਾਂ ਵੀ ਇਹ ਘਰ ਰਹੇਗਾ ਮਦਦ ਕਰਨ ਲਈ ਕੰਮ ਆਵੇਗਾ। ਉਸ ਨੂੰ ਲਗਦਾ ਹੈ ਕਿ ਜਦੋਂ ਘਰ ਬਣਾ ਲਿਆ ਹੈ ਤਾਂ ਇੱਕ ਦਿਨ ਆਪਣੀ ਗ਼ਰੀਬੀ ਵੀ ਦੂਰ ਕਰ ਲਵੇਗਾ। ਲੇਕਿਨ ਅਸੀਂ ਦੇਖਿਆ ਹੈ ਕਿ ਪਹਿਲਾਂ ਜੋ ਸਰਕਾਰਾਂ ਰਹੀਆਂ, ਉਸ ਦੌਰਾਨ ਕੀ ਸਥਿਤੀ ਸੀ। ਮੈਂ ਵਿਸ਼ੇਸ਼ ਰੂਪ ਨਾਲ ਉੱਤਰ ਪ੍ਰਦੇਸ਼ ਦੀ ਗੱਲ ਕਰ ਰਿਹਾ ਹਾਂ। ਗ਼ਰੀਬ ਨੂੰ ਇਹ ਵਿਸ਼ਵਾਸ ਹੀ ਨਹੀਂ ਸੀ ਕਿ ਸਰਕਾਰ ਵੀ ਘਰ ਬਣਾਉਣ ਵਿੱਚ ਉਸ ਦੀ ਮਦਦ ਕਰ ਸਕਦੀ ਹੈ। ਜੋ ਪਹਿਲਾਂ ਦੀਆਂ ਆਵਾਸ ਯੋਜਨਾਵਾਂ ਸਨ, ਜਿਸ ਪੱਧਰ ਦੇ ਘਰ ਉਨ੍ਹਾਂ ਦੇ ਤਹਿਤ ਬਣਾਏ ਜਾਂਦੇ ਸਨ, ਉਹ ਵੀ ਕਿਸੇ ਤੋਂ ਛਿਪਿਆ ਨਹੀਂ ਹੈ। ਗਲਤੀ ਗਲਤ ਨੀਤੀਆਂ ਦੀ ਸੀ, ਲੇਕਿਨ ‘ਨਿਯਤੀ’ ਦੇ ਨਾਮ ‘ਤੇ ਭੁਗਤਣਾ ਪੈਂਦਾ ਸੀ ਮੇਰੇ ਗ਼ਰੀਬ ਭਾਈਆਂ ਅਤੇ ਭੈਣਾਂ ਨੂੰ। ਪਿੰਡ ਵਿੱਚ ਰਹਿਣ ਵਾਲੇ ਗ਼ਰੀਬਾਂ ਨੂੰ ਇਸੇ ਪਰੇਸ਼ਾਨੀ ਤੋਂ ਮੁਕਤੀ ਦਿਵਾਉਣ ਦੇ ਲਈ, ਗ਼ਰੀਬ ਨੂੰ ਪੱਕੀ ਛੱਤ ਦੇਣ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਸ਼ੁਰੂ ਕੀਤੀ ਗਈ ਸੀ। ਦੇਸ਼ ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਹਰ ਗ਼ਰੀਬ ਪਰਿਵਾਰ ਨੂੰ ਪੱਕਾ ਘਰ ਦੇਣ ਦਾ ਟੀਚਾ ਤੈਅ ਕੀਤਾ ਸੀ। ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਬੀਤੇ ਵਰ੍ਹਿਆਂ ਵਿੱਚ ਲਗਭਗ 2 ਕਰੋੜ ਘਰ ਸਿਰਫ ਗ੍ਰਾਮੀਣ ਇਲਾਕਿਆਂ ਵਿੱਚ ਹੀ ਬਣਾਏ ਗਏ ਹਨ। ਇਕੱਲੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਵੀ ਕਰੀਬ ਸਵਾ ਕਰੋੜ ਘਰਾਂ ਦੀ ਚਾਬੀ, ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਘਰਾਂ ਨੂੰ ਬਣਾਉਣ ਦੇ ਲਈ ਕਰੀਬ-ਕਰੀਬ ਡੇਢ ਲੱਖ ਕਰੋੜ ਰੁਪਏ ਇਕੱਲੇ ਕੇਂਦਰ ਸਰਕਾਰ ਨੇ ਦਿੱਤੇ ਹਨ।
ਸਾਥੀਓ,
ਉੱਤਰ ਪ੍ਰਦੇਸ਼ ਵਿੱਚ ਆਵਾਸ ਯੋਜਨਾ ਦਾ ਜ਼ਿਕਰ ਆਉਂਦੇ ਹੀ ਮੈਨੂੰ ਕੁਝ ਪੁਰਾਣੀਆਂ ਗੱਲਾਂ ਵੀ ਯਾਦ ਆ ਜਾਂਦੀਆਂ ਹਨ। ਜਦ ਪਹਿਲਾਂ ਦੀ ਸਰਕਾਰ ਸੀ, ਬਾਅਦ ਵਿੱਚ ਤੁਸੀਂ ਤਾਂ ਇਨ੍ਹਾਂ ਨੂੰ ਹਟਾ ਦਿੱਤਾ ਮੈਨੂੰ ਯਾਦ ਹੈ ਕਿ 2016 ਵਿੱਚ ਅਸੀਂ ਇਹ ਯੋਜਨਾ ਲਾਂਚ ਕੀਤੀ ਸੀ, ਤਾਂ ਕਿਤਨੀਆਂ ਪਰੇਸ਼ਾਨੀਆਂ ਆਈਆਂ ਸਨ। ਪਹਿਲਾਂ ਜੋ ਸਰਕਾਰ ਸੀ, ਉਸ ਨੂੰ ਕਿਤਨੀ ਹੀ ਵਾਰ ਭਾਰਤ ਸਰਕਾਰ ਦੀ ਤਰਫ ਤੋਂ ਮੇਰੇ ਦਫਤਰ ਤੋਂ ਚਿੱਠੀਆਂ ਲਿਖੀਆਂ ਗਈਆਂ ਸਨ, ਕਿ ਗ਼ਰੀਬਾਂ ਦੇ ਲਾਭਾਰਥੀਆਂ ਦੇ ਨਾਮ ਭੇਜੋ, ਤਾਕਿ ਇਸ ਯੋਜਨਾ ਦਾ ਲਾਭ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਅਸੀਂ ਪੈਸੇ ਭੇਜ ਦੇਈਏ। ਅਸੀਂ ਪੈਸੇ ਭੇਜਣ ਦੇ ਲਈ ਤਿਆਰ ਸਾਂ। ਲੇਕਿਨ ਕੇਂਦਰ ਸਰਕਾਰ ਦੀਆਂ ਸਾਰੀਆਂ ਚਿੱਠੀਆਂ ਨੂੰ, ਅਨੇਕ ਬੈਠਕਾਂ ਦੇ ਦੌਰਾਨ ਕੀਤੀ ਗਈ ਤਾਕੀਦ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ। ਉਸ ਸਰਕਾਰ ਦਾ ਉਹ ਬਰਤਾਅ ਅੱਜ ਵੀ ਯੂਪੀ ਦਾ ਗ਼ਰੀਬ ਭੁੱਲਿਆ ਨਹੀਂ ਹੈ। ਅੱਜ ਯੋਗੀ ਜੀ ਦੀ ਸਰਕਾਰ ਦੀ ਸਰਗਰਮੀ ਦਾ ਪਰਿਣਾਮ ਹੈ, ਉਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਦਾ ਪਰਿਣਾਮ ਹੈ ਕਿ ਇੱਥੇ ਆਵਾਸ ਯੋਜਨਾ ਦੇ ਕੰਮ ਦੀ ਗਤੀ ਵੀ ਬਦਲ ਗਈ, ਅਤੇ ਤਰੀਕਾ ਵੀ ਬਦਲ ਗਿਆ ਹੈ। ਇਸ ਯੋਜਨਾ ਦੇ ਤਹਿਤ ਯੂਪੀ ਵਿੱਚ ਕਰੀਬ 22 ਲੱਖ ਗ੍ਰਾਮੀਣ ਆਵਾਸ ਬਣਾਏ ਜਾਣੇ ਹਨ। ਇਨ੍ਹਾਂ ਵਿੱਚੋਂ ਸਾਢੇ 21 ਲੱਖ ਤੋਂ ਜ਼ਿਆਦਾ ਘਰਾਂ ਦੇ ਨਿਰਮਾਣ ਦੀ ਸਵੀਕ੍ਰਤੀ ਵੀ ਦਿੱਤੀ ਜਾ ਚੁੱਕੀ ਹੈ। ਇਤਨੇ ਘੱਟ ਸਮੇਂ ਵਿੱਚ ਯੂਪੀ ਦੇ ਪਿੰਡਾਂ ਵਿੱਚ ਸਾਢੇ 14 ਲੱਖ ਗ਼ਰੀਬ ਪਰਿਵਾਰਾਂ ਨੂੰ ਉਨ੍ਹਾਂ ਦਾ ਪੱਕਾ ਘਰ ਮਿਲ ਵੀ ਗਿਆ ਹੈ। ਅਤੇ ਮੈਨੂੰ ਅੱਜ ਇਹ ਦੇਖ ਕੇ ਚੰਗਾ ਲਗਦਾ ਹੈ ਕਿ ਯੂਪੀ ਵਿੱਚ ਸੀਐੱਮ ਆਵਾਸ ਯੋਜਨਾ ਦਾ ਜ਼ਿਆਦਾਤਰ ਕੰਮ ਇਸੇ ਸਰਕਾਰ ਵਿੱਚ ਹੋਇਆ ਹੈ।
ਸਾਥੀਓ,
ਸਾਡੇ ਦੇਸ਼ ਵਿੱਚ ਹਾਊਸਿੰਗ ਸਕੀਮਸ ਦਾ ਇਤਿਹਾਸ ਦਹਾਕਿਆਂ ਪੁਰਾਣਾ ਹੈ। ਪਹਿਲਾਂ ਵੀ ਗ਼ਰੀਬਾਂ ਨੂੰ ਚੰਗੇ ਘਰ, ਸਸਤੇ ਘਰ ਦੀ ਜ਼ਰੂਰਤ ਸੀ। ਲੇਕਿਨ ਉਨ੍ਹਾਂ ਯੋਜਨਾਵਾਂ ਦੇ ਅਨੁਭਵ ਗ਼ਰੀਬਾਂ ਦੇ ਲਈ ਬਹੁਤ ਹੀ ਖ਼ਰਾਬ ਰਹੇ ਹਨ। ਇਸ ਲਈ ਜਦ ਚਾਰ-ਪੰਜ ਸਾਲ ਪਹਿਲਾਂ ਕੇਂਦਰ ਸਰਕਾਰ ਇਸ ਆਵਾਸ ਯੋਜਨਾ ‘ਤੇ ਕੰਮ ਕਰ ਰਹੀ ਸੀ, ਤਾਂ ਅਸੀਂ ਉਨ੍ਹਾਂ ਸਾਰੀਆਂ ਗਲਤੀਆਂ ਤੋਂ ਮੁਕਤੀ ਪਾਉਣ ਦੇ ਲਈ, ਗਲਤ ਨੀਤੀਆਂ ਤੋਂ ਮੁਕਤੀ ਪਾਉਣ ਦੇ ਲਈ ਹੋਰ ਨਵੇਂ ਉਪਾਅ ਖੋਜਣ ਦੇ ਲਈ, ਨਵੇਂ ਤਰੀਕੇ ਖੋਜਣ ਦੇ ਲਈ, ਨਵੀਆਂ ਨੀਤੀਆਂ ਬਣਾਉਣ ਦੇ ਲਈ ਉਨ੍ਹਾਂ ਗੱਲਾਂ ‘ਤੇ ਅਸੀਂ ਵਿਸ਼ੇਸ਼ ਧਿਆਨ ਦਿੱਤਾ ਹੈ। ਅਤੇ ਉਸ ਵਿੱਚ ਪਿੰਡ ਦੇ ਉਨ੍ਹਾਂ ਗ਼ਰੀਬਾਂ ਤੱਕ ਸਭ ਤੋਂ ਪਹਿਲਾਂ ਪਹੁੰਚੇ ਜੋ ਘਰ ਦੀ ਉਮੀਦ ਛੱਡ ਚੁੱਕੇ ਹਨ। ਜਿਨ੍ਹਾਂ ਨੇ ਮੰਨ ਲਿਆ ਸੀ ਹੁਣ ਤਾਂ ਜ਼ਿੰਦਗੀ ਬਸ ਫੁੱਟਪਾਥ ‘ਤੇ ਹੀ ਜਾਵੇਗੀ, ਝੌਪੜੀ ਵਿੱਚ ਜਾਵੇਗੀ।
ਸਭ ਤੋਂ ਪਹਿਲਾਂ ਉਨ੍ਹਾਂ ਦੀ ਚਿੰਤਾ ਕਰੋ। ਦੂਸਰਾ ਅਸੀਂ ਕਿਹਾ ਵੰਡ ਵਿੱਚ ਪੂਰੀ ਪਾਰਦਰਸ਼ਤਾ ਹੋਵੇ, ਕੋਈ ਭਾਈ-ਭਤੀਜਾਵਾਦ ਨਹੀਂ, ਕੋਈ ਵੋਟ ਬੈਂਕ ਨਹੀਂ, ਕੋਈ ਜਾਤ ਨਹੀਂ, ਢਿਗਣਾ ਨਹੀਂ, ਫਲਾਣਾ ਨਹੀਂ, ਕੁਝ ਨਹੀਂ। ਗ਼ਰੀਬ ਹੈ, ਹਕਦਾਰ ਹੈ ਤੀਸਰਾ- ਮਹਿਲਾਵਾਂ ਦਾ ਸਨਮਾਨ, ਮਹਿਲਾਵਾਂ ਦਾ ਸਵੈਅਭਿਮਾਨ, ਮਹਿਲਾਵਾਂ ਦਾ ਅਧਿਕਾਰ ਅਤੇ ਇਸ ਲਈ ਅਸੀਂ ਜੋ ਘਰ ਦੇਵਾਂਗੇ ਮਹਿਲਾਵਾਂ ਨੂੰ ਘਰ ਦਾ ਮਾਲਕ ਬਣਾਉਣ ਦਾ ਪ੍ਰਯਤਨ ਉਸ ਵਿੱਚ ਹੋਣਾ ਚਾਹੀਦਾ ਹੈ। ਚੌਥਾ- ਜੋ ਘਰ ਬਣੇ ਉਸ ਦੀ ਟੈਕਨੋਲੋਜੀ ਦੇ ਮਾਧਿਅਮ ਨਾਲ ਮੌਨੀਟਰਿੰਗ ਹੋਵੇ। ਸਿਰਫ ਇੱਟ-ਪੱਥਰ ਜੋੜ ਕੇ ਮਕਾਨ ਨਾ ਬਣਨ ਬਲਕਿ ਸਾਡਾ ਇਹ ਵੀ ਟੀਚਾ ਰਿਹਾ ਕਿ ਘਰ ਦੇ ਨਾਲ ਚਾਰ ਦੀਵਾਰਾਂ ਨਹੀਂ, ਸੱਚੇ ਅਰਥ ਵਿੱਚ ਜ਼ਿੰਦਗੀ ਜੀਣ ਦਾ ਉਹ ਇੱਕ ਬਹੁਤ ਬੜਾ ਸੁਪਨਿਆਂ ਦਾ ਉੱਥੇ ਅੰਬਾਰ ਸਜਣਾ ਚਾਹੀਦਾ ਹੈ ਅਤੇ ਇਸ ਲਈ ਸਾਰੀਆਂ ਸੁਵਿਧਾਵਾਂ ਨਾਲ ਜੋੜ ਕੇ ਗ਼ਰੀਬ ਨੂੰ ਘਰ ਦਿੱਤਾ ਜਾਵੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਹ ਘਰ ਅਜਿਹੇ ਪਰਿਵਾਰਾਂ ਨੂੰ ਮਿਲ ਰਹੇ ਹਨ ਜਿਨ੍ਹਾਂ ਦੇ ਪਾਸ ਆਪਣਾ ਪੱਕਾ ਘਰ ਨਹੀਂ ਸੀ। ਜੋ ਝੌਪੜੀ ਵਿੱਚ, ਕੱਚੇ ਮਕਾਨ ਵਿੱਚ ਜਾਂ ਟੁੱਟੇ-ਫੁੱਟੇ ਖੰਡਰ ਵਿੱਚ ਰਹਿੰਦੇ ਸਨ। ਇਨ੍ਹਾਂ ਵਿੱਚ ਪਿੰਡਾਂ ਦੇ ਆਮ ਕਾਰੀਗਰ ਹਨ, ਸਾਡੇ ਦਿਹਾੜੀ ਮਜ਼ਦੂਰ ਹਨ। ਸਾਡੇ ਖੇਤ ਮਜ਼ਦੂਰ ਹਨ। ਇਸ ਦਾ ਬਹੁਤ ਬੜਾ ਲਾਭ ਪਿੰਡਾਂ ਵਿੱਚ ਰਹਿਣ ਵਾਲੇ ਉਨ੍ਹਾਂ ਛੋਟੇ ਕਿਸਾਨਾਂ ਨੂੰ ਵੀ ਮਿਲ ਰਿਹਾ ਹੈ, ਜਿਨ੍ਹਾਂ ਦੇ ਪਾਸ ਬਿੱਘੇ ਦੋ ਬਿੱਘੇ ਜ਼ਮੀਨ ਹੁੰਦੀ ਹੈ। ਸਾਡੇ ਦੇਸ਼ ਵਿੱਚ ਬੜੀ ਸੰਖਿਆ ਵਿੱਚ ਭੂਮੀਹੀਣ ਕਿਸਾਨ ਵੀ ਹਨ ਜੋ ਕਿਸੇ ਤਰ੍ਹਾਂ ਆਪਣਾ ਗੁਜਾਰਾ ਕਰਦੇ ਹਨ। ਇਨ੍ਹਾਂ ਦੀਆਂ ਪੀੜ੍ਹੀ ਦਰ ਪੀੜ੍ਹੀ ਗੁਜਰਦੀਆਂ ਰਹੀਆਂ, ਇਹ ਆਪਣੀ ਮਿਹਨਤ ਨਾਲ ਦੇਸ਼ ਦਾ ਪੇਟ ਭਰਦੇ ਰਹੇ, ਲੇਕਿਨ ਆਪਣੇ ਲਈ ਪੱਕੇ ਮਕਾਨ ਅਤੇ ਛੱਤ ਦਾ ਇੰਤਜਾਮ ਨਹੀਂ ਕਰ ਪਾਉਂਦੇ। ਅੱਜ ਅਜਿਹੇ ਸਾਰੇ ਪਰਿਵਾਰਾਂ ਦੀ ਪਹਿਚਾਣ ਕਰਕੇ ਵੀ ਉਨ੍ਹਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ। ਇਹ ਆਵਾਸ ਗ੍ਰਾਮੀਣ ਖੇਤਰਾਂ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਦਾ ਵੀ ਇੱਕ ਬਹੁਤ ਬੜਾ ਮਾਧਿਅਮ ਬਣ ਰਹੇ ਹਨ, ਕਿਉਂਕਿ ਅਧਿਕਤਰ ਆਵਾਸ ਘਰ ਦੀਆਂ ਮਹਿਲਾਵਾਂ ਦੇ ਨਾਮ ‘ਤੇ ਹੀ ਵੰਡੇ ਜਾ ਰਹੇ ਹਨ। ਜਿਨ੍ਹਾਂ ਦੇ ਪਾਸ ਜ਼ਮੀਨ ਨਹੀਂ ਹੈ, ਉਨ੍ਹਾਂ ਨੂੰ ਜ਼ਮੀਨ ਦਾ ਪੱਟਾ ਵੀ ਦਿੱਤਾ ਜਾ ਰਿਹਾ ਹੈ। ਇਸ ਪੂਰੇ ਅਭਿਯਾਨ ਦੀ ਸਭ ਤੋਂ ਖਾਸ ਗੱਲ ਹੈ ਕਿ ਜਿਤਨੇ ਵੀ ਘਰ ਬਣ ਰਹੇ ਹਨ, ਸਭ ਦੇ ਲਈ ਪੈਸਾ ਸਿੱਧਾ ਗ਼ਰੀਬਾਂ ਦੇ ਬੈਂਕ ਖਾਤਿਆਂ ਵਿੱਚ ਦਿੱਤਾ ਜਾ ਰਿਹਾ ਹੈ। ਕਿਸੇ ਵੀ ਲਾਭਾਰਥੀ ਨੂੰ ਤਕਲੀਫ ਨਾ ਹੋਵੇ, ਭ੍ਰਿਸ਼ਟਾਚਾਰ ਦਾ ਸ਼ਿਕਾਰ ਨਾ ਹੋਣਾ ਪਵੇ, ਕੇਂਦਰ ਅਤੇ ਯੂਪੀ ਸਰਕਾਰ ਮਿਲ ਕੇ ਇਸ ਦੇ ਲਈ ਲਗਾਤਾਰ ਪ੍ਰਯਤਨ ਕਰ ਰਹੇ ਹਨ।
ਸਾਥੀਓ,
ਅੱਜ ਦੇਸ਼ ਦੀ ਕੋਸ਼ਿਸ਼ ਹੈ ਕਿ ਮੂਲਭੂਤ ਸੁਵਿਧਾਵਾਂ ਵਿੱਚ ਪਿੰਡ ਅਤੇ ਸ਼ਹਿਰ ਦੇ ਦਰਮਿਆਨ ਦਾ ਅੰਤਰ ਘੱਟ ਕੀਤਾ ਜਾ ਸਕੇ। ਪਿੰਡ ਵਿੱਚ ਆਮ ਮਾਨਵੀ ਦੇ ਲਈ, ਗ਼ਰੀਬ ਦੇ ਲਈ ਵੀ ਜੀਵਨ ਉਤਨਾ ਹੀ ਅਸਾਨ ਹੋਵੇ ਜਿਤਨਾ ਵੱਡੇ ਸ਼ਹਿਰਾਂ ਵਿੱਚ ਹੈ। ਇਸੇ ਲਈ, ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਸ਼ੌਚਾਲਯ, ਬਿਜਲੀ, ਪਾਣੀ ਜਿਹੀਆਂ ਮੂਲਭੂਤ ਸੁਵਿਧਾਵਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਬਿਜਲੀ ਕਨੈਕਸ਼ਨ, ਗੈਸ ਕਨੈਕਸ਼ਨ, ਸ਼ੌਚਾਲਯ, ਇਹ ਸਭ ਘਰ ਦੇ ਨਾਲ ਹੀ ਦਿੱਤੇ ਜਾ ਰਹੇ ਹਨ। ਹੁਣ ਦੇਸ਼ ਪਿੰਡ-ਪਿੰਡ ਪਾਈਪ ਕਨੈਕਸ਼ਨ ਨਾਲ ਸੁਅੱਛ ਪਾਣੀ ਪਹੁੰਚਾਉਣ ਦੇ ਲਈ ‘ਜਲ ਜੀਵਨ ਮਿਸ਼ਨ’ ਚਲਾ ਰਿਹਾ ਹੈ। ਮਕਸਦ ਇਹੀ ਹੈ ਕਿ ਕਿਸੇ ਗ਼ਰੀਬ ਨੂੰ ਜ਼ਰੂਰੀ ਸੁਵਿਧਾਵਾਂ ਦੇ ਲਈ ਤਕਲੀਫ ਨਾ ਉਠਾਣੀ ਪਵੇ, ਇੱਧਰ-ਉੱਧਰ ਦੌੜਨਾ ਨਾ ਪਵੇ।
ਭਾਈਓ ਅਤੇ ਭੈਣੋਂ,
ਇੱਕ ਹੋਰ ਪ੍ਰਯਤਨ ਜਿਸ ਦਾ ਲਾਭ ਸਾਡੇ ਪਿੰਡਾਂ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਹੋਇਆ ਹੈ ਅਤੇ ਮੈਂ ਚਾਹੁੰਦਾ ਹਾਂ ਪਿੰਡ ਦੇ ਲੋਕ ਇਸ ਦਾ ਭਰਪੂਰ ਫਾਇਦਾ ਉਠਾਉਣ ਅਤੇ ਉਹ ਹੈ ਪ੍ਰਧਾਨ ਮੰਤਰੀ ‘ਸਵਾਮਿਤਵ ਯੋਜਨਾ’। ਆਉਣ ਵਾਲੇ ਦਿਨਾਂ ਵਿੱਚ ਇਹ ਯੋਜਨਾ, ਦੇਸ਼ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਭਾਗ ਬਦਲਣ ਜਾ ਰਿਹਾ ਹੈ। ਅਤੇ ਯੂਪੀ ਦੇਸ਼ ਦੇ ਉਨ੍ਹਾਂ ਸ਼ੁਰੂਆਤੀ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਇਹ ਪ੍ਰਧਾਨ ਮੰਤਰੀ ‘ਸਵਾਮਿਤਵ ਯੋਜਨਾ’ ਲਾਗੂ ਕੀਤੀ ਗਈ ਹੈ, ਕੰਮ ਚਲ ਰਿਹਾ ਹੈ ਪਿੰਡਾਂ ਵਿੱਚ। ਇਸ ਯੋਜਨਾ ਦੇ ਤਹਿਤ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ, ਉਨ੍ਹਾਂ ਦੇ ਘਰ ਦੇ ਮਾਲਿਕਾਨਾ ਹੱਕ ਦੇ ਕਾਗਜ਼ ਟੈਕਨੋਲੋਜੀ ਦੇ ਮਾਧਿਅਮ ਨਾਲ ਨਾਪ ਕੇ ਇਹ ਹੱਕ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ। ਅੱਜ ਕੱਲ੍ਹ ਯੂਪੀ ਦੇ ਵੀ ਹਜ਼ਾਰਾਂ ਪਿੰਡਾਂ ਵਿੱਚ ਡ੍ਰੋਨ ਨਾਲ ਸਰਵੇ ਕੀਤਾ ਜਾ ਰਿਹਾ ਹੈ, ਮੈਪਿੰਗ ਕਰਵਾਈ ਜਾ ਰਹੀ ਹੈ ਤਾਕਿ ਲੋਕਾਂ ਦੀ ਸੰਪਤੀ ਸਰਕਾਰੀ ਰਿਕਾਰਡ ਵਿੱਚ ਉਨ੍ਹਾਂ ਦੇ ਆਪਣੇ ਨਾਮ ਤੋਂ ਹੀ ਦਰਜ ਰਹੇ। ਇਸ ਯੋਜਨਾ ਦੇ ਬਾਅਦ ਜਗ੍ਹਾ-ਜਗ੍ਹਾ ਜ਼ਮੀਨਾਂ ਨੂੰ ਲੈ ਕੇ ਪਿੰਡ ਵਿੱਚ ਹੋਣ ਵਾਲੇ ਵਿਵਾਦ ਸਮਾਪਤ ਹੋ ਜਾਣਗੇ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਤੁਸੀਂ ਪਿੰਡ ਦੀ ਜ਼ਮੀਨ ਜਾਂ ਪਿੰਡ ਦਾ ਕਾਗਜ਼ ਘਰ ਦਿਖਾ ਕੇ ਜਦ ਚਾਹੋ ਬੈਂਕ ਤੋਂ ਲੋਨ ਵੀ ਲੈ ਪਾਉਗੇ। ਅਤੇ ਤੁਸੀਂ ਜਾਣਦੇ ਹੋ ਕਿ ਜਿਸ ਪ੍ਰਾਪਰਟੀ ‘ਤੇ ਬੈਂਕ ਤੋਂ ਲੋਨ ਮਿਲ ਜਾਵੇ, ਉਸ ਦੀ ਕੀਮਤ ਹਮੇਸ਼ਾ ਜ਼ਿਆਦਾ ਹੁੰਦੀ ਹੈ। ਯਾਨੀ ਸਵਾਮਿਤਵ ਯੋਜਨਾ ਦਾ ਚੰਗਾ ਪ੍ਰਭਾਵ ਹੁਣ ਪਿੰਡ ਵਿੱਚ ਬਣੇ ਘਰਾਂ ਅਤੇ ਜ਼ਮੀਨਾਂ ਦੀ ਕੀਮਤਾਂ ‘ਤੇ ਵੀ ਹੋਵੇਗਾ। ਸਵਾਮਿਤਵ ਯੋਜਨਾ ਨਾਲ ਪਿੰਡ ਦੇ ਸਾਡੇ ਕਰੋੜਾਂ ਗ਼ਰੀਬ ਭਾਈਆਂ ਅਤੇ ਭੈਣਾਂ ਨੂੰ ਇੱਕ ਨਵੀਂ ਤਾਕਤ ਮਿਲਣ ਵਾਲੀ ਹੈ। ਯੂਪੀ ਵਿੱਚ ਸਾਢੇ ਅੱਠ ਹਜ਼ਾਰ ਤੋਂ ਜ਼ਿਆਦਾ ਪਿੰਡਾਂ ਵਿੱਚ ਇਹ ਕੰਮ ਪੂਰਾ ਵੀ ਹੋ ਗਿਆ ਹੈ। ਸਰਵੇ ਦੇ ਬਾਅਦ ਲੋਕਾਂ ਨੂੰ ਜੋ ਡਿਜੀਟਲ ਸਰਟੀਫਿਕੇਟ ਮਿਲ ਰਿਹਾ ਹੈ, ਉਸ ਨੂੰ ਯੂਪੀ ਵਿੱਚ ਘਰੌਨੀ ਕਿਹਾ ਜਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ 51 ਹਜ਼ਾਰ ਤੋਂ ਜ਼ਿਆਦਾ ਘਰੌਨੀ ਪ੍ਰਮਾਣ ਪੱਤਰ ਵੰਡੇ ਜਾ ਚੁੱਕੇ ਹਨ ਅਤੇ ਬਹੁਤ ਜਲਦੀ ਇੱਕ ਲੱਖ ਹੋਰ ਸਾਡੇ ਇਹ ਜੋ ਪਿੰਡ ਦੇ ਲੋਕ ਹਨ। ਉਨ੍ਹਾਂ ਨੂੰ ਵੀ ਇਹ ਘਰੌਨੀ ਪ੍ਰਮਾਣ ਪੱਤਰ ਮਿਲਣ ਵਾਲੇ ਹਨ।
ਸਾਥੀਓ,
ਅੱਜ ਜਦ ਇਤਨੀਆਂ ਸਾਰੀਆਂ ਯੋਜਨਾਵਾਂ ਪਿੰਡਾਂ ਤੱਕ ਪਹੁੰਚ ਰਹੀਆਂ ਹਨ, ਤਾਂ ਇਨ੍ਹਾਂ ਨਾਲ ਕੇਵਲ ਸੁਵਿਧਾ ਹੀ ਨਹੀਂ ਵਧ ਰਹੀ ਹੈ, ਬਲਕਿ ਗ੍ਰਾਮੀਣ ਅਰਥਵਿਵਸਥਾ ਨੂੰ ਵੀ ਗਤੀ ਮਿਲ ਰਹੀ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਯੂਪੀ ਵਿੱਚ 60 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਗ੍ਰਾਮੀਣ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਸੜਕਾਂ ਪਿੰਡ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣ ਦੇ ਨਾਲ ਹੀ ਉੱਥੇ ਵਿਕਾਸ ਦਾ ਵੀ ਮਾਧਿਅਮ ਬਣ ਰਹੀਆਂ ਹਨ। ਹੁਣ ਤੁਸੀਂ ਦੇਖੋ, ਪਿੰਡ ਵਿੱਚ ਅਜਿਹੇ ਕਿਤਨੇ ਯੁਵਾ ਹੁੰਦੇ ਹਨ ਜੋ ਥੋੜ੍ਹਾ ਬਹੁਤ ਰਾਜ ਮਿਸਤਰੀ ਦਾ ਕੰਮ ਸਿੱਖਦੇ ਸਨ, ਲੇਕਿਨ ਉਨ੍ਹਾਂ ਨੂੰ ਉਤਨੇ ਮੌਕੇ ਨਹੀਂ ਮਿਲਦੇ ਸਨ। ਲੇਕਿਨ ਹੁਣ ਪਿੰਡਾਂ ਵਿੱਚ ਇਤਨੇ ਸਾਰੇ ਘਰ ਬਣ ਰਹੇ ਹਨ, ਸੜਕਾਂ ਬਣ ਰਹੀਆਂ ਹਨ ਤਾਂ ਰਾਜ ਮਿਸਤਰੀ ਦੇ ਕਿਤਨੇ ਅਵਸਰ ਤਿਆਰ ਹੋਏ ਹਨ। ਸਰਕਾਰ ਇਸ ਦੇ ਲਈ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਵੀ ਦੇ ਰਹੀ ਹੈ। ਯੂਪੀ ਵਿੱਚ ਵੀ ਹਜ਼ਾਰਾਂ ਨੌਜਵਾਨਾਂ ਨੇ ਇਸ ਦੀ ਟ੍ਰੇਨਿੰਗ ਲਈ ਹੈ। ਅਤੇ ਹੁਣ ਤਾਂ ਮਹਿਲਾਵਾਂ ਵੀ ਰਾਣੀ ਮਿਸਤਰੀ ਦੇ ਤੌਰ ‘ਤੇ ਮਕਾਨ ਬਣਾ ਰਹੀਆਂ ਹਨ। ਉਨ੍ਹਾਂ ਦੇ ਲਈ ਵੀ ਰੋਜਗਾਰ ਦੇ ਅਵਸਰ ਖੁੱਲ੍ਹੇ ਹਨ। ਇਤਨਾ ਸਾਰਾ ਕੰਮ ਹੋ ਰਿਹਾ ਹੈ ਤਾਂ ਸੀਮਿੰਟ, ਸਰੀਆ, ਬਿਲਡਿੰਗ ਮੈਟੀਰੀਅਲ ਦੀ ਦੁਕਾਨ, ਇਨ੍ਹਾਂ ਜਿਹੀਆਂ ਸੇਵਾਵਾਂ ਦੀ ਵੀ ਜ਼ਰੂਰਤ ਪਈ ਹੈ ਅਤੇ ਉਹ ਵੀ ਵਧ ਹੀ ਰਹੀ ਹੈ। ਇਸ ਨਾਲ ਵੀ ਨੌਜਵਾਨਾਂ ਨੂੰ ਰੋਜਗਾਰ ਮਿਲਿਆ ਹੈ। ਹੁਣੇ ਕੁਝ ਮਹੀਨੇ ਪਹਿਲਾਂ ਦੇਸ਼ ਨੇ ਇੱਕ ਹੋਰ ਅਭਿਯਾਨ ਸ਼ੁਰੂ ਕੀਤਾ ਹੈ ਜਿਸ ਦਾ ਲਾਭ ਸਾਡੇ ਪਿੰਡ ਦੇ ਲੋਕਾਂ ਨੂੰ ਹੋਣ ਜਾ ਰਿਹਾ ਹੈ। ਇਹ ਅਭਿਯਾਨ ਹੈ, ਦੇਸ਼ ਦੇ 6 ਲੱਖ ਤੋਂ ਜ਼ਿਆਦਾ ਪਿੰਡਾਂ ਤੱਕ ਤੇਜ਼ ਗਤੀ ਵਾਲਾ ਇੰਟਰਨੈੱਟ ਪਹੁੰਚਾਉਣ ਦਾ। ਇਸ ਅਭਿਯਾਨ ਦੇ ਤਹਿਤ ਲੱਖਾਂ ਪਿੰਡਾਂ ਵਿੱਚ ਔਪਟੀਕਲ ਫਾਈਬਰ ਵਿਛਾਏ ਜਾਣਗੇ। ਇਹ ਕੰਮ ਵੀ ਪਿੰਡ ਦੇ ਲੋਕਾਂ ਦੇ ਲਈ ਰੋਜਗਾਰ ਦੇ ਨਵੇਂ ਅਵਸਰ ਬਣਾਏਗਾ।
ਸਾਥੀਓ,
ਕੋਰੋਨਾ ਦਾ ਇਹ ਕਾਲਖੰਡ ਜਿਸ ਦਾ ਪ੍ਰਭਾਵ ਪੂਰੇ ਦੇਸ਼ ‘ਤੇ ਪਿਆ, ਦੁਨੀਆ ‘ਤੇ ਪਿਆ, ਮਾਨਵ ਜਾਤ ‘ਤੇ ਪਿਆ। ਹਰੇਕ ਵਿਅਕਤੀ ‘ਤੇ ਪਿਆ, ਉੱਤਰ ਪ੍ਰਦੇਸ਼ ਨੇ ਵਿਕਾਸ ਦੇ ਲਈ ਆਪਣੇ ਪ੍ਰਯਤਨਾਂ ਨੂੰ ਰੁਕਣ ਨਹੀਂ ਦਿੱਤਾ, ਜਾਰੀ ਰੱਖਿਆ, ਤੇਜ਼ ਗਤੀ ਨਾਲ ਅੱਗੇ ਵਧਾਇਆ। ਜੋ ਪ੍ਰਵਾਸੀ ਬੰਧੂ ਸਾਡੇ ਪਿੰਡ ਪਰਤ ਕੇ ਆਏ ਸਨ, ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਦੇ ਲਈ ਯੂਪੀ ਨੇ ਜੋ ਕੰਮ ਕੀਤਾ, ਉਸ ਦੀ ਵੀ ਕਾਫੀ ਪ੍ਰਸ਼ੰਸਾ ਹੋਈ ਹੈ। ਯੂਪੀ ਨੇ ਤਾਂ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ 10 ਕਰੋੜ Man Days ਦਾ ਰੋਜਗਾਰ ਪੈਦਾ ਕੀਤਾ ਹੈ, ਅਤੇ ਦੇਸ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਬੜੀ ਸੰਖਿਆ ਵਿੱਚ ਗ੍ਰਾਮੀਣ ਲੋਕਾਂ ਨੂੰ ਪਿੰਡ ਵਿੱਚ ਹੀ ਰੋਜਗਾਰ ਮਿਲਿਆ, ਇਸ ਨਾਲ ਵੀ ਉਨ੍ਹਾਂ ਦਾ ਜੀਵਨ ਅਸਾਨ ਹੋਇਆ ਹੈ।
ਸਾਥੀਓ,
ਅੱਜ ਆਮ ਮਾਨਵੀ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਯੂਪੀ ਵਿੱਚ ਜੋ ਕੰਮ ਹੋ ਰਹੇ ਹਨ, ਉਨ੍ਹਾਂ ਨੂੰ ਪੂਰਬ ਤੋਂ ਲੈ ਕੇ ਪੱਛਮ ਤੱਕ, ਅਵਧ ਤੋਂ ਲੈ ਕੇ ਬੁੰਦੇਲਖੰਡ ਤੱਕ ਹਰ ਕੋਈ ਅਨੁਭਵ ਕਰ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਹੋਵੇ ਜਾਂ ਰਾਸ਼ਟਰੀ ਪੋਸ਼ਣ ਮਿਸ਼ਨ, ਉੱਜਵਲਾ ਯੋਜਨਾ ਹੋਵੇ ਜਾਂ ਫਿਰ ਉਜਾਲਾ ਯੋਜਨਾ ਦੇ ਤਹਿਤ ਦਿੱਤੇ ਗਏ ਲੱਖਾਂ ਸਸਤੇ LED ਬਲਬ, ਇਹ ਲੋਕਾਂ ਦੇ ਪੈਸੇ ਵੀ ਬਚਾ ਰਹੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਵੀ ਬਣਾ ਰਹੀਆਂ ਹਨ। ਬੀਤੇ ਚਾਰ ਵਰ੍ਹਿਆਂ ਵਿੱਚ ਯੂਪੀ ਦੀ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਜਿਸ ਤੇਜ਼ੀ ਨਾਲ ਅੱਗੇ ਵਧਾਇਆ ਹੈ, ਉਸ ਨਾਲ ਯੂਪੀ ਨੂੰ ਇੱਕ ਨਵੀਂ ਪਹਿਚਾਣ ਵੀ ਮਿਲੀ ਹੈ ਅਤੇ ਨਵੀਂ ਉਡਾਨ ਵੀ ਮਿਲੀ ਹੈ। ਇੱਕ ਤਰਫ ਅਪਰਾਧੀਆਂ ਅਤੇ ਦੰਗਾਈਆਂ ‘ਤੇ ਸਖ਼ਤੀ ਅਤੇ ਦੂਸਰੀ ਤਰਫ ਕਾਨੂੰਨ ਵਿਵਸਥਾ ‘ਤੇ ਨਿਯੰਤਰਣ, ਇੱਕ ਤਰਫ ਅਨੇਕ ਐਕਸਪ੍ਰੈੱਸਵੇ ਦਾ ਤੇਜ਼ੀ ਨਾਲ ਚਲ ਰਿਹਾ ਕੰਮ ਤਾਂ ਦੂਸਰੀ ਤਰਫ ਏਮਸ ਜਿਹੇ ਬੜੇ ਸੰਸਥਾਨ, ਮੇਰਠ ਐਕਸਪ੍ਰੈੱਸਵੇ ਤੋਂ ਲੈ ਕੇ ਬੁੰਦੇਲਖੰਡ-ਗੰਗਾ ਐਕਸਪ੍ਰੈੱਸਵੇ ਤੱਕ, ਯੂਪੀ ਵਿੱਚ ਵਿਕਾਸ ਦੀ ਰਫਤਾਰ ਤੇਜ਼ ਕਰਨਗੇ। ਇਹੀ ਵਜ੍ਹਾ ਹੈ ਕਿ ਅੱਜ ਯੂਪੀ ਵਿੱਚ ਵੱਡੀਆਂ- ਵੱਡੀਆਂ ਕੰਪਨੀਆਂ ਵੀ ਆ ਰਹੀਆਂ ਹਨ, ਅਤੇ ਛੋਟੇ-ਛੋਟੇ ਉਦਯੋਗਾਂ ਦੇ ਲਈ ਵੀ ਰਸਤੇ ਖੁੱਲ੍ਹੇ ਹਨ। ਯੂਪੀ ਦੀ ‘ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ’ ਇਸ ਯੋਜਨਾ ਨਾਲ ਸਥਾਨਕ ਕਾਰੀਗਰਾਂ ਨੂੰ ਫਿਰ ਤੋਂ ਕੰਮ ਮਿਲਣ ਲਗਿਆ ਹੈ। ਸਾਡੇ ਪਿੰਡਾਂ ਵਿੱਚ ਰਹਿਣ ਵਾਲੇ ਸਥਾਨਕ ਕਾਰੀਗਰਾਂ ਦੀ, ਗ਼ਰੀਬਾਂ ਦੀ, ਸ਼੍ਰਮਿਕਾਂ ਦੀ ਇਹੀ ਆਤਮਨਿਰਭਰਤਾ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਵੀ ਪੂਰਾ ਕਰੇਗੀ ਅਤੇ ਇਨ੍ਹਾਂ ਪ੍ਰਯਤਨਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਮਾਧਿਅਮ ਨਾਲ ਇਹ ਜੋ ਘਰ ਮਿਲਿਆ ਹੈ, ਇਹ ਘਰ ਉਨ੍ਹਾਂ ਦੇ ਲਈ ਬਹੁਤ ਬੜੇ ਸੰਬਲ ਦਾ ਕੰਮ ਕਰੇਗਾ।
ਆਪ ਸਭ ਨੂੰ ਉੱਤਰਾਯਣ ਦੇ ਬਾਅਦ ਤੁਹਾਡਾ ਜੀਵਨ ਦਾ ਕਾਲਖੰਡ ਵੀ ਸਭ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਣੇ। ਘਰ ਆਪਣੇ ਆਪ ਵਿੱਚ ਬਹੁਤ ਬੜੀ ਵਿਵਸਥਾ ਹੁੰਦੀ ਹੈ। ਹੁਣ ਦੇਖੋ ਬੱਚਿਆਂ ਦੀ ਜ਼ਿੰਦਗੀ ਬਦਲੇਗੀ। ਉਨ੍ਹਾਂ ਦੀ ਪੜ੍ਹਾਈ-ਲਿਖਾਈ ਵਿੱਚ ਬਦਲਾਅ ਆਵੇਗਾ, ਇੱਕ ਨਵਾਂ ਆਤਮਵਿਸ਼ਵਾਸ ਆਵੇਗਾ। ਅਤੇ ਇਸ ਸਭ ਦੇ ਲਈ ਮੇਰੀ ਤਰਫੋਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਅੱਜ ਸਭ ਮਾਤਾਵਾਂ – ਭੈਣਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ, ਮੈਂ ਹਿਰਦੈਪੂਰਵਕ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ ਅਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
***
ਡੀਐੱਸ/ਐੱਸਐੱਚ/ਡੀਕੇ
Ensuring ‘Housing for All’ in UP. #GraminAwaasSabkePass https://t.co/WrIPFXpW0G
— Narendra Modi (@narendramodi) January 20, 2021