ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਜਨਵਰੀ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੇਜ਼ਪੁਰ ਯੂਨੀਵਰਸਿਟੀ, ਅਸਾਮ ਦੀ 18ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਅਸਾਮ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ, ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ ‘ਨਿਸ਼ੰਕ’ ਅਤੇ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਨੰਦਾ ਸੋਨੋਵਾਲ ਵੀ ਇਸ ਮੌਕੇ ਮੌਜੂਦ ਰਹਿਣਗੇ।
ਇਸ ਸਮਾਰੋਹ ਦੌਰਾਨ 2020 ’ਚ ਪਾਸ ਹੋਣ ਵਾਲੇ 1,218 ਵਿਦਿਆਰਥੀਆਂ ਨੂੰ ਡਿਗਰੀਆਂ ਤੇ ਡਿਪਲੋਮੇ ਪ੍ਰਦਾਨ ਕੀਤੇ ਜਾਣਗੇ। ਡਿਗਰੀ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਵਿਭਿੰਨ ਅੰਡਰ–ਗ੍ਰੈਜੂਏਟ ਅਤੇ ਪੋਸਟ–ਗ੍ਰੈਜੂਏਟ ਪ੍ਰੋਗਰਾਮਾਂ ਦੇ 48 ਟੌਪਰਸ ਨੂੰ ਗੋਲਡ ਮੈਡਲ ਇਨਾਮ ਵਜੋਂ ਦਿੱਤੇ ਜਾਣਗੇ।
ਇਹ ਕਨਵੋਕੇਸ਼ਨ ਕੋਵਿਡ–19 ਦੇ ਪ੍ਰੋਟੋਕੋਲਸ ਦਾ ਧਿਆਨ ਰੱਖਦਿਆਂ ਮਿਸ਼ਰਤ ਵਿਧੀ ਵਿੱਚ ਹੋਵੇਗੀ, ਜਿਸ ਵਿੱਚ ਸਿਰਫ਼ ਪੀ–ਐੱਚ.ਡੀ. ਵਿਦਵਾਨ ਤੇ ਗੋਲਡ ਮੈਡਲ ਜੇਤੂ ਹੀ ਆਪਣੀਆਂ ਡਿਗਰੀਆਂ ਤੇ ਗੋਲਡ ਮੈਡਲ ਨਿਜੀ ਤੌਰ ਉੱਤੇ ਆ ਕੇ ਪ੍ਰਾਪਤ ਕਰਨਗੇ ਅਤੇ ਬਾਕੀ ਦੇ ਪ੍ਰਾਪਤਕਰਤਾਵਾਂ ਨੂੰ ਵੀ ਡਿਗਰੀਆਂ ਤੇ ਡਿਪਲੋਮੇ ਵਰਚੁਅਲੀ ਦਿੱਤੇ ਜਾਣਗੇ।
****
ਡੀਐੱਸ/ਵੀਜੇ