Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਮੋਹਰੀ ਕੋਰੋਨਾ ਜੋਧਿਆਂ ਨੂੰ ਟੀਕਾਕਰਣ ’ਚ ਪ੍ਰਾਥਮਿਕਤਾ ਦੇ ਕੇ ਉਨ੍ਹਾਂ ਪ੍ਰਤੀ ਆਪਣਾ ਆਭਾਰ ਵਿਅਕਤ ਕਰ ਰਿਹਾ ਹੈ: ਪ੍ਰਧਾਨ ਮੰਤਰੀ


 

https://youtu.be/-0yo-Viqtu4

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਮਜ਼ਬੂਤ ਨਿਸ਼ਕਾਮ ਭਾਵਨਾ ਦੀ ਸ਼ਲਾਘਾ ਕੀਤੀਜੋ ਕੋਰੋਨਾ ਵਿਰੁੱਧ ਜੰਗ ਦੌਰਾਨ ਪੂਰੀ ਤਰ੍ਹਾਂ ਵੇਖਣ ਨੂੰ ਮਿਲੀ ਹੈ। ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਮੁੱਚੇ ਭਾਰਤ ਚ ਕੋਵਿਡ–19 ਟੀਕਾਕਰਣ ਦੀ ਮੁਹਿੰਮ ਦੀ ਸ਼ੁਰੂਆਤ ਸ਼੍ਰੀ ਮੋਦੀ ਨੇ ਕਿਹਾ ਕਿ ਬੀਤੇ ਸਾਲ ਦੌਰਾਨ ਭਰਤੀਆਂ ਨੇ ਵਿਅਕਤੀਆਂਪਰਿਵਾਰਾਂ ਤੇ ਇੱਕ ਦੇਸ਼ ਵਜੋਂ ਬਹੁਤ ਕੁਝ ਸਿੱਖਿਆ ਅਤੇ ਝੱਲਿਆ। ਮਹਾਨ ਤੇਲੁਗੂ ਕਵੀ ਗੁਰਾਜਾਦਾ ਵੈਂਕਟ ਅੱਪਾਰਾਓ ਦੇ ਹਵਾਲੇ ਨਾਲ ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਹੋਰਨਾਂ ਲਈ ਸਦਾ ਨਿਸ਼ਕਾਮ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਸਿਰਫ਼ ਮਿੱਟੀਪਾਣੀ ਤੇ ਪੱਥਰਾਂ ਨੂੰ ਹੀ ਇੱਕ ਰਾਸ਼ਟਰ ਨਹੀਂ ਆਖਿਆ ਜਾਂਦਾਬਲਕਿ ਇੱਕ ਦੇਸ਼ ਅਸੀਂ ਲੋਕਾਂ’ ਨਾਲ ਬਣਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਖ਼ਿਲਾਫ਼ ਜੰਗ ਇਸ ਭਾਵਨਾ ਨਾਲ ਲੜੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਚ ਪਹਿਲਾਂਪਹਿਲ ਮਜਬੂਰੀਵੱਸ ਪਾਈ ਗਈ ਭੰਬਲਭੂਸੇ ਦੇ ਅਹਿਸਾਸ ਨੂੰ ਸੂਖਮਤਾ ਤੇ ਹਮਦਰਦੀ ਨਾਲ ਯਾਦ ਕੀਤਾਜਦੋਂ ਵਾਇਰਸ ਦੀ ਲਾਗ ਲੱਗਣ ਤੇ ਵੀ ਉਹ ਆਪਣੇ ਮਿੱਤਰਪਿਆਰਿਆਂ ਕੋਲ ਨਾ ਜਾ ਸਕੇ। ਇਸ ਰੋਗ ਕਾਰਣ ਛੂਤਗ੍ਰਸਤ ਲੋਕਾਂ ਨੂੰ ਏਕਾਂਤਵਾਸ ਵਿੱਚ ਇਕੱਲਿਆਂ ਰਹਿਣਾ ਪਿਆਜਦੋਂ ਬੀਮਾਰ ਬੱਚੇ ਆਪਣੀਆਂ ਮਾਵਾਂ ਤੋਂ ਵੱਖ ਹੋ ਗਏ ਅਤੇ ਬਜ਼ੁਰਗ ਮਾਪਿਆਂ ਨੂੰ ਮਜਬੂਰਨ ਹਸਪਤਾਲਾਂ ਚ ਇਕੱਲਿਆਂ ਇਸ ਰੋਗ ਨਾਲ ਜੂਝਣਾ ਪਿਆ। ਵਾਇਰਸ ਨਾਲ ਜੰਗ ਹਾਰਨ ਕਾਰਨ ਵਿੱਛੜ ਗਏ ਰਿਸ਼ਤੇਦਾਰਾਂ ਨੂੰ ਸਹੀ ਤਰੀਕੇ ਅੰਤਿਮ ਅਲਵਿਦਾ ਵੀ ਨਾ ਆਖੀ ਜਾ ਸਕੀ। ਪੂਰੀ ਤਰ੍ਹਾਂ ਜਜ਼ਬਾਤੀ ਦਿਖਾਈ ਦੇ ਰਹੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਯਾਦ ਸਾਨੂੰ ਅੱਜ ਵੀ ਉਦਾਸ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਕਾਲੇ ਦਿਨਾਂ ਦੌਰਾਨ ਵੀ ਕੁਝ ਲੋਕ ਆਸ ਤੇ ਰਾਹਤ ਲਿਆ ਰਹੇ ਸਨ। ਉਨ੍ਹਾਂ ਸਾਰੇ ਡਾਕਟਰਾਂਨਰਸਾਂਪੈਰਾਮੈਡੀਕਲ ਸਟਾਫ਼ਐਂਬੂਲੈਂਸ ਡਰਾਇਵਰਾਂਆਸ਼ਾ ਵਰਕਰਾਂਸਫ਼ਾਈ ਕਰਮਚਾਰੀਆਂਪੁਲਿਸ ਤੇ  ਹੋਰ ਮੋਹਰੀ ਕਰਮਚਾਰੀਆਂ ਦੇ ਯੋਗਦਾਨ ਦਾ ਵਿਸਤਾਰਪੂਰਬਕ ਜ਼ਿਕਰ ਕੀਤਾਜਿਨ੍ਹਾਂ ਨੇ ਹੋਰਨਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਖ਼ਤਰੇ ਚ ਪਾਈਆਂ। ਉਨ੍ਹਾਂ ਆਪਣੀ ਨਿਜੀ ਦਿਲਚਸਪੀ ਲੈ ਕੇ ਮਨੁੱਖਤਾ ਲਈ ਆਪਣਾ ਫ਼ਰਜ਼ ਨਿਭਾਉਣ ਦੀ ਮਿਸਾਲ ਕਾਇਮ ਕੀਤੀ। ਪ੍ਰਧਾਨ ਮੰਤਰੀ ਨੇ ਗੰਭੀਰਤਾਪੂਰਬਕ ਕਿਹਾ ਕਿ ਉਨ੍ਹਾਂ ਚੋਂ ਕੁਝ ਤਾਂ ਆਪਣੇ ਘਰਾਂ ਨੂੰ ਕਦੇ ਪਰਤ ਵੀ ਨਹੀਂ ਸਕੇ ਕਿਉਂਕਿ ਉਨ੍ਹਾਂ ਨੇ ਵਾਇਰਸ ਵਿਰੁੱਧ ਲੜਦਿਆਂ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮੋਹਰੀ ਜੋਧੇ ਨਿਰਾਸ਼ਾ ਤੇ ਡਰ ਵਾਲੇ ਮਾਹੌਲ ਚ ਆਸ ਦੀ ਕਿਰਨ ਲੈ ਕੇ ਆਏਅੱਜ ਉਨ੍ਹਾਂ ਦਾ ਟੀਕਾਕਰਣ ਪਹਿਲਾਂ ਕਰਕੇ ਦੇਸ਼ ਉਨ੍ਹਾਂ ਦੇ ਇਸ ਯੋਗਦਾਨ ਲਈ ਉਨ੍ਹਾਂ ਪ੍ਰਤੀ ਆਭਾਰ ਵਿਅਕਤ ਕਰ ਰਿਹਾ ਹੈ।

 

*****

 

ਡੀਐੱਸ