Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

16ਵੇਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ

16ਵੇਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ


ਦੇਸ਼-ਵਿਦੇਸ਼ ਵਿੱਚ ਵਸੇ ਮੇਰੇ ਸਾਰੇ ਭਾਰਤੀ ਭਾਈਓ ਅਤੇ ਭੈਣੋਂ ਨਮਸਕਾਰ! ਤੁਹਾਨੂੰ ਸਭ ਨੂੰ 2021 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਅੱਜ ਦੁਨੀਆ ਦੇ ਕੋਨੇ-ਕੋਨੇ ਨਾਲ ਸਾਨੂੰ ਭਲੇ ਹੀ ਇੰਟਰਨੈੱਟ ਨੇ ਜੋੜਿਆ ਹੈ, ਲੇਕਿਨ ਸਾਡਾ ਸਾਰਿਆਂ ਦਾ ਮਨ ਹਮੇਸ਼ਾ ਤੋਂ ਮਾਂ ਭਾਰਤੀ ਨਾਲ ਜੁੜਿਆ ਹੋਇਆ ਹੈ, ਇੱਕ ਦੂਸਰੇ ਦੇ ਪ੍ਰਤੀ ਅਪਣਤ ਨਾਲ ਜੁੜਿਆ ਹੋਇਆ ਹੈ।

 

Friends,

 

ਦੁਨੀਆ ਭਰ ਵਿੱਚ ਮਾਂ ਭਾਰਤੀ ਦਾ ਗੌਰਵ ਵਧਾਉਣ ਵਾਲੇ ਆਪ ਸਭ ਸਾਥੀਆਂ ਨੂੰ ਹਰ ਸਾਲ ਪ੍ਰਵਾਸੀ ਭਾਰਤੀਯ ਸਨਮਾਨ ਦੇਣ ਦੀ ਪਰੰਪਰਾ ਹੈ। ਭਾਰਤ ਰਤਨ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੇ ਮਾਰਗਦਰਸ਼ਨ ਵਿੱਚ ਜੋ ਯਾਤਰਾ ਸ਼ੁਰੂ ਹੋਈ, ਉਸ ਵਿੱਚ ਹੁਣ ਤੱਕ 60 ਅਲਗ-ਅਲਗ ਦੇਸ਼ਾਂ ਵਿੱਚ ਰਹੇ ਕਰੀਬ 240 ਮਹਾਨੁਭਾਵਾਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਿਆ ਹੈ। ਇਸ ਵਾਰ ਵੀ ਇਸ ਦਾ ਐਲਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਦੁਨੀਆ ਭਰ ਤੋਂ ਹਜ਼ਾਰਾਂ ਸਾਥੀਆਂ ਨੇ ਭਾਰਤ ਨੂੰ ਜਾਣੋ Quiz Competitionਵਿੱਚ ਹਿੱਸਾ ਲਿਆ ਹੈ। ਇਹ ਸੰਖਿਆ ਦੱਸਦੀ ਹੈ ਕਿ ਜੜ੍ਹ ਤੋਂ ਦੂਰ ਭਲੇ ਹੋ ਜਾਈਏ, ਲੇਕਿਨ ਨਵੀਂ ਪੀੜ੍ਹੀ ਦਾ ਜੁੜਾਅ ਉਤਨਾ ਹੀ ਵਧ ਰਿਹਾ ਹੈ।

 

ਇਸ Quiz ਦੇ 15 ਜੇਤੂ ਵੀ ਅੱਜ ਇਸ ਵਰਚੁਅਲ ਸਮਾਰੋਹ ਵਿੱਚ ਸਾਡੇ ਦਰਮਿਆਨ ਮੌਜੂਦ ਹਨ। ਮੈਂ ਸਾਰੇ ਜੇਤੂਆਂ ਨੂੰ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਨਾਲ-ਨਾਲ ਇਸ Quiz Competition ਵਿੱਚ ਹਿੱਸਾ ਲੈਣ ਵਾਲੇ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ ਅਤੇ ਮੇਰੀ ਇਸ Quiz Competition ਵਿੱਚ ਹਿੱਸਾ ਲੈਣ ਵਾਲੇ ਸਰਿਆਂ ਨੂੰ ਤਾਕੀਦ ਹੈ ਕਿ ਤੁਸੀਂ ਤੈਅ ਕਰੋ ਕਿ ਅਗਲੀ ਵਾਰ ਜਦੋਂ Quiz Competition ਹੋਵੇਗਾ ਤਦ ਤੁਹਾਡੇ ਯਤਨਾਂ ਨਾਲ 10 ਹੋਰ ਨਵੇਂ ਲੋਕ ਇਸ ਵਿੱਚ ਜੁੜਨਗੇ। ਇਹ chain ਚਲਣੀ ਚਾਹੀਦੀ ਹੈ, chain ਵਧਣੀ ਚਾਹੀਦੀ ਹੈ, ਲੋਕਾਂ ਨੂੰ ਜੋੜਨਾ ਚਾਹੀਦਾ ਹੈ। ਕਈ ਵਿਦੇਸ਼ ਦੋ ਲੋਕ ਭਾਰਤ ਵਿੱਚ ਪੜ੍ਹਨ ਲਈ ਆਉਂਦੇ ਹਨ, ਪੜ੍ਹ ਕੇ ਆਪਣੇ ਦੇਸ਼ਾਂ ਵਿੱਚ ਜਾਂਦੇ ਹਨ, ਉਨ੍ਹਾਂ ਨੂੰ ਵੀ ਤਾਕੀਦ ਕਰਨੀ ਚਾਹੀਦੀ ਹੈ ਕਿ ਉਹ ਵੀ ਜੋ ਭਾਰਤ ਵਿੱਚ ਕਦੇ ਪੜ੍ਹਾਈ ਕਰਕੇ ਗਏ ਹਨ, ਉਹ ਵੀ ਇਸ Quiz Competition ਵਿੱਚ ਜੁੜਨ ਅਤੇ Quiz Competition ਦੇ Ambassador ਬਣਨ ਕਿਉਂਕਿ ਵਿਸ਼ਵ ਵਿੱਚ ਭਾਰਤ ਦੀ ਪਹਿਚਾਣ ਬਣਾਉਣ ਲਈ ਨਵੀਂ ਪੀੜ੍ਹੀ ਨੂੰ ਭਾਰਤ ਨੂੰ ਜਾਣਨ ਦੀ ਜਿਗਿਆਸਾ ਜਗਾਉਣ ਲਈ ਇੱਕ technology driven ਬਹੁਤ ਸਰਲ ਉਪਾਅ ਹੈ। ਅਤੇ ਇਸ ਲਈ ਮੇਰੀ ਤਾਕੀਦ ਰਹੇਗੀ ਕਿ ਤੁਸੀਂ ਸਾਰੇ ਇਸ ਗੱਲ ਨੂੰ ਅੱਗੇ ਵਧਾਓ। 

 

Friends,

 

ਬੀਤਿਆ ਸਾਲ ਸਾਡੇ ਸਾਰਿਆਂ ਲਈ ਬਹੁਤ ਚੁਣੌਤੀਆਂ ਦਾ ਸਾਲ ਰਿਹਾ ਹੈ। ਲੇਕਿਨ ਇਨ੍ਹਾਂ ਚੁਣੌਤੀਆਂ ਦਰਮਿਆਨ, ਵਿਸ਼ਵ ਭਰ ਵਿੱਚ ਫੈਲੇ ਸਾਡੇ Indian Diaspora ਨੇ ਜਿਸ ਤਰ੍ਹਾਂ ਕਾਰਜ ਕੀਤਾ ਹੈ, ਆਪਣਾ ਕਰਤੱਵ ਨਿਭਾਇਆ ਹੈ, ਉਹ ਭਾਰਤ ਲਈ ਵੀ ਮਾਣ ਦੀ ਗੱਲ ਹੈ। ਇਹੀ ਤਾਂ ਸਾਡੀ ਪਰੰਪਰਾ ਹੈ, ਇਹੀ ਤਾਂ ਇਸ ਮਿੱਟੀ ਦੇ ਸੰਸਕਾਰ ਹਨ। ਇਸ ਜਗ੍ਹਾ ਤੋਂ Social ਅਤੇ political leadership ਲਈ ਦੁਨੀਆ ਭਰ ਵਿੱਚ ਭਾਰਤੀ ਮੂਲ ਦੇ ਸਾਥੀਆਂ ‘ਤੇ ਭਰੋਸਾ ਹੋਰ ਮਜ਼ਬੂਤ ਹੋ ਰਿਹਾ ਹੈ।

 

ਸਾਡੇ ਅੱਜ ਦੇ ਇਸ ਆਯੋਜਨ ਦੇ ਮੁੱਖ ਮਹਿਮਾਨ, ਸੂਰੀਨਾਮ ਦੇ ਨਵੇਂ ਰਾਸ਼ਟਰਪਤੀ ਸ਼੍ਰੀਮਾਨ ਚੰਦ੍ਰਿਕਾ ਪ੍ਰਸਾਦ ਸੰਤੋਖੀ ਜੀ, ਉਹ ਖੁਦ ਵੀ ਇਸ ਸੇਵਾਭਾਵ ਦਾ ਇੱਕ ਸ਼ਾਨਦਾਰ ਉਦਾਹਰਣ ਹਨ। ਅਤੇ ਮੈਂ ਇਹ ਵੀ ਕਹਾਂਗਾ ਕਿ ਇਸ ਕੋਰੋਨਾ ਕਾਲ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਕਈ ਭਾਰਤੀ ਭਾਈਆਂ-ਭੈਣਾਂ ਨੇ ਵੀ ਆਪਣਾ ਜੀਵਨ ਖੋਇਆ ਹੈ। ਮੇਰੀ ਉਨ੍ਹਾਂ ਦੇ ਪ੍ਰਤੀ ਸੰਵੇਦਨਾ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਵੀ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮਾਤਮਾ ਉਨ੍ਹਾਂ ਨੂੰ ਬਹੁਤ ਸ਼ਕਤੀ ਦੇਵੇ। ਅੱਜ ਸੂਰੀਨਾਮ ਦੇ ਰਾਸ਼ਟਰਪਤੀ ਜੀ ਦੇ ਗਰਮਜੋਸ਼ੀ ਭਰੇ ਸ਼ਬਦ ਅਤੇ ਭਾਰਤ ਪ੍ਰਤੀ ਉਨ੍ਹਾਂ ਦੇ ਸਨੇਹ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਨੂੰ ਛੂਹ ਗਿਆ ਹੈ। ਉਨ੍ਹਾਂ ਦੇ ਹਰੇਕ ਸ਼ਬਦ ਵਿੱਚ, ਹਰੇਕ ਭਾਵ ਵਿੱਚ ਭਾਰਤ ਪ੍ਰਤੀ ਜੋ ਉਨ੍ਹਾਂ ਦਾ ਭਾਵ ਸੀ, ਉਹ ਪ੍ਰਵਾਹਿਤ ਹੋ ਰਿਹਾ ਸੀ, ਪ੍ਰਗਟ ਹੋ ਰਿਹਾ ਸੀ ਅਤੇ ਸਾਨੂੰ ਪ੍ਰੇਰਿਤ ਕਰ ਰਿਹਾ ਸੀ। ਉਨ੍ਹਾਂ ਦੀ ਤਰ੍ਹਾਂ, ਮੈਂ ਵੀ ਆਸ਼ਾ ਕਰਦਾ ਹਾਂ ਕਿ ਅਸੀਂ ਜਲਦੀ ਹੀ ਮਿਲਾਂਗੇ, ਅਤੇ ਸਾਨੂੰ ਭਾਰਤ ਵਿੱਚ ਸੂਰੀਨਾਮ ਦੇ ਰਾਸ਼ਟਰਪਤੀ ਜੀ ਦਾ ਸ਼ਾਨਦਾਰ ਸੁਆਗਤ ਕਰਨ ਦਾ ਅਵਸਰ ਵੀ ਮਿਲੇਗਾ। ਬੀਤੇ ਸਾਲ ਵਿੱਚ ਪ੍ਰਵਾਸੀ ਭਾਰਤੀਆਂ ਨੇ ਹਰ ਖੇਤਰ ਵਿੱਚ ਆਪਣੀ ਪਹਿਚਾਣ ਨੂੰ ਹੋਰ ਮਜ਼ਬੂਤ ਕੀਤਾ ਹੈ।

 

ਸਾਥੀਓ,

 

ਮੇਰੀ ਬੀਤੇ ਮਹੀਨਿਆਂ ਵਿੱਚ ਦੁਨੀਆ ਦੇ ਅਨੇਕ Heads of the state ਨਾਲ ਚਰਚਾ ਹੋਈ ਹੈ। State Heads ਨੇ ਇਸ ਗੱਲ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਕਿਵੇਂ ਉਨ੍ਹਾਂ ਦੇ ਦੇਸ਼ ਵਿੱਚ ਪ੍ਰਵਾਸੀ ਭਾਰਤੀ ਡਾਕਟਰਸ, ਪੈਰਾਮੈਡਿਕਸ, ਅਤੇ ਆਮ ਭਾਰਤੀ ਨਾਗਰਿਕਾਂ ਦੁਆਰਾ ਕਿਸ ਪ੍ਰਕਾਰ ਸੇਵਾ ਹੋਈ ਹੈ। ਚਾਹੇ ਮੰਦਿਰ ਹੋਵੇ, ਚਾਹੇ ਸਾਡੇ ਗੁਰਦੁਆਰੇ ਹੋਣ, ਚਾਹੇ ਲੰਗਰ ਦੀ ਸਾਡੀ ਮਹਾਨ ਪਰੰਪਰਾ ਹੋਵੇ, ਸਾਡੇ ਅਨੇਕ ਛੋਟੇ-ਮੋਟੇ ਸਮਾਜਿਕ, ਸੱਭਿਆਚਾਰਕ, ਧਾਰਮਿਕ ਸੰਗਠਨਾਂ ਨੇ ਸੇਵਾ ਭਾਵ ਵਿੱਚ ਅਗਵਾਈ ਕੀਤੀ ਹੈ। ਅਤੇ ਹਰ ਨਾਗਰਿਕ ਦੀ ਸੇਵਾ ਕਰਨ ਦਾ ਕੰਮ ਇਸ ਕਠਿਨ ਪਰਸਥਿਤੀ ਵਿੱਚ ਵੀ ਕੀਤਾ ਹੈ। ਇਹ ਦੁਨੀਆ ਦੇ ਹਰ ਦੇਸ਼ ਵਿੱਚ ਜਦੋਂ ਮੈਨੂੰ ਸੁਣਨ ਨੂੰ ਮਿਲਦਾ ਹੈ, ਕਿੰਨਾ ਮਾਣ ਹੁੰਦਾ ਹੈ। ਅਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਜਦੋਂ ਫੋਨ ‘ਤੇ ਮੈਂ ਤੁਹਾਡੀ ਪ੍ਰਸ਼ੰਸਾ ਸੁਣਦਾ ਸਾਂ, ਅਤੇ ਦੁਨੀਆ ਦੇ ਹਰ ਨੇਤਾ ਕਾਫੀ ਸਮਾਂ ਤੁਹਾਡੇ ਹੀ ਗੁਣਗਾਣ ਕਰਦਾ ਸੀ, ਅਤੇ ਇਹ ਗੱਲ ਜਦੋਂ ਮੈਂ ਆਪਣੇ ਸਾਥੀਆਂ ਨਾਲ ਵੰਡਦਾ ਸਾਂ, ਹਰ ਕਿਸੇ ਦਾ ਮਨ ਖੁਸ਼ੀਆਂ ਨਾਲ ਭਰ ਜਾਂਦਾ ਸੀ, ਗੌਰਵ ਹੁੰਦਾ ਸੀ। ਤੁਹਾਡੇ ਇਹ ਸੰਸਕਾਰ ਦੁਨੀਆ ਦੇ ਹਰ ਕੋਨੇ ਵਿੱਚ ਉਜਾਗਰ ਹੋ ਰਹੇ ਹਨ। ਕੌਣ ਭਾਰਤੀ ਹੋਵੇਗਾ ਜਿਸ ਨੂੰ ਚੰਗਾ ਨਾ ਲਗਦਾ ਹੋਵੇ। ਤੁਸੀਂ ਸਭ ਨੇ, ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਹੀ ਨਵੀਂ ਬਲਕਿ ਭਾਰਤ ਵਿੱਚ ਭਾਰਤ ਦੀ ਕੋਵਿਡ ਨਾਲ ਚਲ ਰਹੀ ਲੜਾਈ ਵਿੱਚ ਵੀ ਹਰ ਪ੍ਰਕਾਰ ਨਾਲ ਸਹਿਯੋਗ ਕੀਤਾ ਹੈ। PM Cares ਵਿੱਚ ਤੁਸੀਂ ਜੋ ਯੋਗਦਾਨ ਦਿੱਤਾ, ਉਹ ਭਾਰਤ ਵਿੱਚ Health Infra ਨੂੰ ਸਸ਼ਕਤ ਕਰਨ ਵਿੱਚ ਕੰਮ ਆ ਰਿਹਾ ਹੈ। ਇਸ ਦੇ ਲਈ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ। 

 

ਸਾਥੀਓ,

 

ਭਾਰਤ ਦੇ ਮਹਾਨ ਸੰਤ ਅਤੇ ਦਾਰਸ਼ਨਿਕ, ਸੰਤ ਤਿਰੂਵਲੁੱਵਰ ਨੇ ਦੁਨੀਆ ਦੀ ਸਭ ਤੋਂ ਪ੍ਰਾਚੀਨਤਮ ਭਾਸ਼ਾ, ਅਤੇ ਇਹ ਸਾਨੂੰ ਮਾਣ ਨਾਲ ਕਹਿਣਾ ਚਾਹੀਦਾ ਹੈ, ਦੁਨੀਆ ਦੀ ਸਭ ਤੋਂ ਪ੍ਰਾਚੀਨਤਮ ਭਾਸ਼ਾ ਤਮਿਲ ਵਿੱਚ ਕਿਹਾ ਹੈ-

 

ਕੇਏ-ਡਰੀਯਾਕ ਕੇਟ੍ਟਅ ਇਡ੍ਡੱਤੁਮ ਵਡੰਗੁੰਡ੍ਰਾ।

ਨਾਡੇਂਪ ਨਾਟਟਿਨ ਤਲਈ।

(केए-डरीयाक केट्टअ इड्डत्तुम वड़न्गुन्ड्रा।

नाडेन्प नाट्टिन तलई।  )

ਇਸ ਦਾ ਭਾਵ ਹੈ ਕਿ ਦੁਨੀਆ ਦੀ ਸਰਬਸ੍ਰੇਸ਼ਠ ਭੂਮੀ ਉਹ ਹੈ ਜੋ ਆਪਣੇ ਵਿਰੋਧੀਆਂ ਤੋਂ ਬੁਰਿਆਈਆਂ ਨਹੀਂ ਸਿੱਖਦੀ ਅਤੇ ਜੋ ਅਗਰ ਕਦੇ ਕਸ਼ਟ ਵਿੱਚ ਵੀ ਆਈ, ਤਾਂ ਦੂਸਰਿਆਂ ਦੇ ਕਲਿਆਣ ਵਿੱਚ ਕੋਈ ਕਮੀ ਨਹੀਂ ਕਰਦੀ। 

 

ਸਾਥੀਓ,

 

ਆਪ ਸਭ ਨੇ ਇਸ ਮੰਤਰ ਨੂੰ ਜੀ ਕੇ ਦਿਖਾਇਆ ਹੈ। ਸਾਡੇ ਭਾਰਤ ਦੀ ਹਮੇਸ਼ਾ ਤੋਂ ਇਹੀ ਵਿਸ਼ੇਸ਼ਤਾ ਰਹੀ ਹੈ। ਸ਼ਾਂਤੀ ਦਾ ਸਮਾਂ ਹੋਵੇ ਜਾਂ ਸੰਕਟ ਦਾ, ਅਸੀਂ ਭਾਰਤੀਆਂ ਨੇ ਹਰ ਪਰਿਸਥਿਤੀ ਦਾ ਹਮੇਸ਼ਾ ਡਟ ਕੇ ਮੁਕਾਬਲਾ ਕੀਤਾ ਹੈ। ਇਸ ਵਜ੍ਹਾ ਨਾਲ ਇਸ ਮਹਾਨ ਭੂਮੀ ਨੂੰ ਲੈ ਕੇ ਇੱਕ ਅਲੱਗ ਵਿਵਹਾਰ ਅਸੀਂ ਦੇਖਿਆ ਹੈ। ਜਦੋਂ ਭਾਰਤ ਨੇ colonialism ਦੇ ਵਿਰੁੱਧ ਮੋਰਚਾ ਖੋਲ੍ਹਿਆ, ਤਾਂ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਆਜ਼ਾਦੀ ਦੇ ਸੰਘਰਸ਼ ਲਈ ਇਹ ਪ੍ਰੇਰਣਾ ਬਣ ਗਿਆ। ਜਦੋਂ ਭਾਰਤ terrorism ਦੇ ਸਾਹਮਣੇ ਖੜ੍ਹਾ ਹੋਇਆ, ਤਾਂ ਦੁਨੀਆ ਨੂੰ ਵੀ ਇਸ ਚੁਣੌਤੀ ਨਾਲ ਲੜਨ ਦਾ ਨਵਾਂ ਸਾਹਸ ਮਿਲਿਆ।

 

ਸਾਥੀਓ,

 

ਭਾਰਤ ਅੱਜ ਕਰਪਸ਼ਨ ਨੂੰ ਖਤਮ ਕਰਨ ਲਈ ਟੈਕਨੋਲੋਜੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰ ਰਿਹਾ ਹੈ। ਲੱਖਾਂ ਕਰੋੜ ਰੁਪਏ, ਜੋ ਪਹਿਲਾਂ ਤਮਾਮ ਕਮੀਆਂ ਦੀ ਵਜ੍ਹਾ ਨਾਲ ਗਲਤ ਹੱਥਾਂ ਵਿੱਚ ਪਹੁੰਚ ਜਾਂਦੇ ਸਨ, ਉਹ ਅੱਜ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਰਹੇ ਹਨ। ਤੁਸੀਂ ਦੇਖਿਆ ਹੋਵੇਗਾ, ਭਾਰਤ ਨੇ ਜੋ ਨਵੀਆਂ ਵਿਵਸਥਾਵਾਂ ਵਿਕਸਿਤ ਕੀਤੀਆਂ ਹਨ, ਉਨ੍ਹਾਂ ਦੀ ਕੋਰੋਨਾ ਦੇ ਇਸ ਸਮੇਂ ਵਿੱਚ ਗਲੋਬਲ ਸੰਸਥਾਵਾਂ ਨੇ ਵੀ  ਭਰਪੂਰ ਪ੍ਰਸ਼ੰਸਾ ਕੀਤੀ ਹੈ। ਆਧੁਨਿਕ ਟੈਕਨੋਲੋਜੀ ਨਾਲ ਗ਼ਰੀਬ ਤੋਂ ਗ਼ਰੀਬ ਨੂੰ Empower ਕਰਨ ਦੀ ਜੋ ਮੁਹਿੰਮ ਅੱਜ ਭਾਰਤ ਵਿੱਚ ਚਲ ਰਹੀ ਹੈ, ਉਸ ਦੀ ਚਰਚਾ ਵਿਸ਼ਵ ਦੇ ਹਰ ਕੋਨੇ ਵਿੱਚ ਹੈ, ਹਰ ਪੱਧਰ ‘ਤੇ ਹੈ।

 

ਭਾਈਓ ਅਤੇ ਭੈਣੋਂ,

 

ਅਸੀਂ ਦਿਖਾਇਆ ਹੈ ਕਿ Renewable Energy ਦੇ ਮਾਮਲੇ ਵਿੱਚ Developing World ਦਾ ਕੋਈ ਦੇਸ਼ ਵੀ Lead ਲੈ ਸਕਦਾ ਹੈ। ਅੱਜ ਭਾਰਤ ਦਾ ਦਿੱਤਾ One Sun, One World, One Grid- ਇਹ ਮੰਤਰ ਦੁਨੀਆ ਨੂੰ ਵੀ ਅਪੀਲ ਕਰ ਰਿਹਾ ਹੈ।

 

ਸਾਥੀਓ,

 

ਭਾਰਤ ਦਾ ਇਤਿਹਾਸ ਗਵਾਹ ਹੈ ਕਿ ਭਾਰਤ ਦੀ ਸਮਰੱਥਾ, ਭਾਰਤੀਆਂ ਦੀ ਸਮਰੱਥਾ ਨੂੰ ਲੈ ਕੇ ਜਦ ਵੀ ਕਿਸੇ ਨੇ ਆਸ਼ੰਕਾ ਜਤਾਈ, ਸਾਰੀਆਂ ਆਸ਼ੰਕਾਵਾਂ ਗਲਤ ਸਾਬਤ ਹੋਈਆਂ ਹਨ। ਗੁਲਾਮੀ ਦੇ ਦੌਰਾਨ ਵਿਦੇਸ਼ ਵਿੱਚ ਵੱਡੇ-ਵੱਡੇ ਵਿਦਵਾਨ ਕਹਿੰਦੇ ਸਨ ਕਿ ਭਾਰਤ ਆਜ਼ਾਦ ਨਹੀਂ ਹੋ ਸਕਦਾ ਕਿਉਂਕਿ ਇਹ ਤਾਂ ਬਹੁਤ ਵੰਡਿਆ ਹੋਇਆ ਹੈ। ਉਹ ਆਸ਼ੰਕਾਵਾਂ ਗਲਤ ਸਾਬਤ ਹੋਈਆਂ, ਅਤੇ ਅਸੀਂ ਆਜ਼ਾਦੀ ਪਾਈ।

 

ਸਾਥੀਓ,

 

ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਇਹ ਵੀ ਕਿਹਾ ਗਿਆ ਕਿ ਇਤਨਾ ਗ਼ਰੀਬ ਅਤੇ ਇਤਨਾ ਘੱਟ ਪੜ੍ਹਿਆ-ਲਿਖਿਆ ਭਾਰਤ, ਇਹ ਭਾਰਤ ਤਾਂ ਟੁੱਟ ਜਾਵੇਗਾ, ਬਿਖਰ ਜਾਵੇਗਾ, ਡੈਮੋਕ੍ਰੇਸੀ ਤਾਂ ਇੱਥੇ ਅਸੰਭਵ ਹੈ। ਅੱਜ ਦੀ ਸਚਾਈ ਇਹੀ ਹੈ ਕਿ ਭਾਰਤ ਇਕਜੁੱਟ ਵੀ ਹੈ, ਅਤੇ ਦੁਨੀਆ ਵਿੱਚ ਡੈਮੋਕ੍ਰੇਸੀ ਅਗਰ ਸਭ ਤੋਂ ਮਜ਼ਬੂਤ ਹੈ, ਵਾਈਬ੍ਰੈਂਟ ਹੈ, ਜੀਵੰਤ ਹੈ, ਤਾਂ ਉਹ ਭਾਰਤ ਵਿੱਚ ਹੀ ਹੈ।

 

ਭਾਈਓ ਅਤੇ ਭੈਣੋਂ,

 

ਆਜ਼ਾਦੀ ਦੇ ਬਾਅਦ ਹੀ ਦਹਾਕਿਆਂ ਤੱਕ ਇਹ ਨਰੇਟਿਵ ਵੀ ਚਲਿਆ ਕਿ ਭਾਰਤ ਗ਼ਰੀਬ-ਅਨਪੜ੍ਹ ਹੈ, ਇਸ ਲਈ ਸਾਇੰਸ ਅਤੇ ਟੈਕਨੋਲੋਜੀ ਵਿੱਚ Investment ਦੀਆਂ ਸੰਭਾਵਨਾਵਾਂ ਘੱਟ ਆਂਕੀਆਂ ਗਈਆਂ। ਅੱਜ ਭਾਰਤ ਦਾ ਸਪੇਸ ਪ੍ਰੋਗਰਾਮ, ਸਾਡਾ Tech Startup eco-system, ਦੁਨੀਆ ਵਿੱਚ ਮੋਹਰੀ ਹੈ। ਕੋਵਿਡ ਦੀ ਚੁਣੌਤੀ ਦੇ ਸਾਲ ਵਿੱਚ ਕਈ ਨਵੇਂ Unicorns ਅਤੇ ਸੈਂਕੜੇ ਨਵੇਂ Tech Startups ਭਾਰਤ ਤੋਂ ਹੀ ਨਿਕਲ ਕੇ ਆਏ ਹਨ।

 

Friends,

 

Pandemic ਦੇ ਇਸ ਦੌਰ ਵਿੱਚ ਭਾਰਤ ਨੇ ਫਿਰ ਦਿਖਾ ਦਿੱਤਾ ਹੈ ਸਾਡੀ ਤਾਕਤ ਕੀ ਹੈ, ਸਾਡੀ ਸਮਰੱਥਾ ਕੀ ਹੈ। ਇਤਨਾ ਬੜਾ Democratic ਦੇਸ਼ ਜਿਸ ਇਕਜੁੱਟਤਾ ਨਾਲ ਖੜ੍ਹਾ ਹੋਇਆ, ਉਸ ਦੀ ਮਿਸਾਲ ਦੁਨੀਆ ਵਿੱਚ ਨਹੀਂ ਹੈ। PPE Kits ਹੋਣ, Masks ਹੋਣ, Ventilators ਹੋਣ, Testing Kits ਹੋਣ, ਇਹ ਸਭ ਭਾਰਤ ਬਾਹਰ ਤੋਂ ਮੰਗਵਾਉਂਦਾ ਸੀ। ਅੱਜ ਇਸ ਕੋਰੋਨਾ ਕਾਲ ਖੰਡ ਵਿੱਚ ਹੀ ਉਸ ਨੇ ਆਪਣੀ ਤਾਕਤ ਵਧਾਈ ਅਤੇ ਅੱਜ ਭਾਰਤ ਨਾ ਸਿਰਫ ਇਨ੍ਹਾਂ ਵਿੱਚ Self-Reliant ਬਣਿਆ ਹੈ ਬਲਕਿ ਇਨ੍ਹਾਂ ਵਿੱਚੋਂ ਕਈ Products ਦਾ ਐਕਸਪੋਰਟ ਵੀ ਕਰਨ ਲਗਿਆ ਹੈ। ਅੱਜ ਭਾਰਤ ਦੁਨੀਆ ਦੇ ਸਭ ਤੋ ਘੱਟ Fatality Rate ਅਤੇ ਸਭ ਤੋਂ ਤੇਜ਼ Recovery Rate ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

 

ਅੱਜ ਭਾਰਤ, ਇੱਕ ਨਹੀਂ ਬਲਕਿ ਦੋ ਮੇਡ ਇਨ ਇੰਡੀਆ ਕੋਰੋਨਾ Vaccines ਦੇ ਨਾਲ ਮਾਨਵਤਾ ਦੀ ਸੁਰੱਖਿਆ ਲਈ ਤਿਆਰ ਹੈ। ਦੁਨੀਆ ਦੀ ਫਾਰਮੇਸੀ ਹੋਣ ਦੇ ਨਾਤੇ, ਦੁਨੀਆ ਦੇ ਹਰ ਜ਼ਰੂਰਤਮੰਦ ਤੱਕ ਜ਼ਰੂਰੀ ਦਵਾਈਆਂ ਪਹੁੰਚਾਉਣ ਦਾ ਕੰਮ ਭਾਰਤ ਨੇ ਪਹਿਲਾਂ ਵੀ ਕੀਤਾ ਹੈ ਅਤੇ ਅੱਜ ਵੀ ਕਰ ਰਿਹਾ ਹੈ। ਦੁਨੀਆ ਅੱਜ ਸਿਰਫ ਭਾਰਤ ਦੀ ਵੈਕਸੀਨ ਦਾ ਇੰਤਜ਼ਾਰ ਹੀ ਨਹੀਂ ਕਰ ਰਹੀ, ਬਲਕਿ ਦੁਨੀਆ ਦਾ ਸਭ ਤੋਂ ਵੱਡਾ Vaccination ਪ੍ਰੋਗਰਾਮ ਭਾਰਤ ਕਿਵੇਂ ਚਲਾਉਂਦਾ ਹੈ, ਇਸ ‘ਤੇ ਵੀ ਨਜ਼ਰਾਂ ਹਨ।

 

ਸਾਥੀਓ,

 

ਇਸ ਆਲਮੀ ਮਹਾਮਾਰੀ ਦੇ ਦੌਰਾਨ ਭਾਰਤ ਨੇ ਜੋ ਸਿੱਖਿਆ ਹੈ, ਉਹੀ ਹੁਣ ਆਤਮਨਿਰਭਰ ਭਾਰਤ ਅਭਿਯਾਨ ਦਾ ਪ੍ਰੇਰਣਾ ਬਣ ਗਿਆ ਹੈ। ਸਾਡੇ ਇੱਥੇ ਕਿਹਾ ਗਿਆ ਹੈ- ਸ਼ਤਹਸਤ ਸਮਾਹ ਸਹਸਰਹਸਤ ਸੰ ਕਿਰ (शतहस्त समाह सहस्रहस्त सं किर) ਯਾਨੀ ਸੈਂਕੜੇ ਹੱਥਾਂ ਨਾਲ ਕਮਾਈ ਕਰੋ, ਲੇਕਿਨ ਹਜ਼ਾਰਾਂ ਹੱਥਾਂ ਨਾਲ ਵੰਡੋ। ਭਾਰਤ ਦੀ ਆਤਮਨਿਰਭਰਤਾ ਦੇ ਪਿੱਛੇ ਦਾ ਭਾਵ ਵੀ ਇਹੀ ਹੈ। ਕਰੋੜਾਂ ਭਾਰਤੀਆਂ ਦੀ ਮਿਹਨਤ ਨਾਲ ਜੋ ਪ੍ਰੋਡਕਟਸ ਭਾਰਤ ਵਿੱਚ ਬਣਨਗੇ, ਜੋ Solutions ਭਾਰਤ ਵਿੱਚ ਤਿਆਰ ਹੋਣਗੇ, ਉਨ੍ਹਾਂ ਨਾਲ ਪੂਰੀ ਦੁਨੀਆ ਦਾ ਲਾਭ ਹੋਵੇਗਾ। ਦੁਨੀਆ ਇਸ ਗੱਲ ਨੂੰ ਕਦੇ ਨਹੀਂ ਭੁੱਲ ਸਕਦੀ ਹੈ ਕਿ ਜਦੋਂ Y-2 ਦੇ ਸਮੇਂ ਭਾਰਤ ਦੀ ਭੂਮਿਕਾ ਕੀ ਰਹੀ, ਭਾਰਤ ਨੇ ਕਿਸ ਪ੍ਰਕਾਰ ਨਾਲ ਦੁਨੀਆ ਨੂੰ ਚਿੰਤਾ ਮੁਕਤ ਕੀਤਾ ਸੀ। ਇਸ ਮੁਸ਼ਕਿਲ ਸਮੇਂ ਵੀ ਸਾਡੀ Pharma Industry ਦਾ ਰੋਲ, ਇਹ ਦਿਖਾਉਂਦਾ ਹੈ ਕਿ ਭਾਰਤ ਜਿਸ ਵੀ ਖੇਤਰ ਵਿੱਚ ਸਮਰੱਥ ਹੁੰਦਾ ਹੈ, ਉਸ ਦਾ ਲਾਭ ਪੂਰੀ ਦੁਨੀਆ ਤੱਕ ਪਹੁੰਚਦਾ ਹੈ। 

 

ਸਾਥੀਓ,

 

ਅੱਜ ਪੂਰੀ ਦੁਨੀਆ ਨੂੰ ਅਗਰ ਭਾਰਤ ‘ਤੇ ਇਤਨਾ ਜ਼ਿਆਦਾ Trust ਹੈ,  ਤਾਂ ਇਸ ਵਿੱਚ ਤੁਹਾਡਾ ਸਾਰੇ ਪ੍ਰਵਾਸੀ ਭਾਰਤੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਜਿੱਥੇ ਵੀ ਗਏ,  ਭਾਰਤ ਨੂੰ,  ਭਾਰਤੀਅਤਾ ਨੂੰ ਨਾਲ ਲੈ ਕੇ ਗਏ।  ਤੁਸੀਂ ਭਾਰਤੀਅਤਾ ਨੂੰ ਜੀਉਂਦੇ ਰਹੇ।  ਤੁਸੀਂ ਭਾਰਤੀਅਤਾ ਨਾਲ ਲੋਕਾਂ ਨੂੰ ਜਗਾਉਂਦੇ ਵੀ ਰਹੇ ਹੋ।  ਅਤੇ ਤੁਸੀਂ ਦੇਖੋ Food ਹੋਵੇ ਜਾਂ Fashion,  Family Values ਹੋਣ ਜਾਂ ਫਿਰ Business Values,  ਤੁਸੀਂ ਭਾਰਤੀਅਤਾ ਦਾ ਪ੍ਰਸਾਰ ਕੀਤਾ ਹੈ।  ਮੇਰਾ ਇਹ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਭਾਰਤ ਦਾ ਕਲਚਰ ਅਗਰ ਦੁਨੀਆਭਰ ਵਿੱਚ ਮਕਬੂਲ ਹੋਇਆ ਹੈ ਤਾਂ- magazines,  cookbooks ਜਾਂ manuals ਤੋਂ ਜ਼ਿਆਦਾ ਆਪ ਸਭ ਦੇ ਜੀਵਨ ਦੇ ਕਾਰਨ,  ਆਪ ਸਭ ਦੇ ਆਚਰਣ ਦੇ ਕਾਰਨ,  ਆਪ ਸਭ ਦੇ ਵਿਵਹਾਰ  ਦੇ ਕਾਰਨ ਇਹ ਸਭ ਸੰਭਵ ਹੋਇਆ ਹੈ।  ਭਾਰਤ ਨੇ ਕਦੇ ਵੀ ਕੁਝ ਵੀ ਦੁਨੀਆ ‘ਤੇ ਨਹੀਂ ਥੋਪਿਆ ਹੈ ਨਾ ਥੋਪਣ ਦੀ ਕੋਸ਼ਿਸ਼ ਕੀਤੀ ਹੈ,  ਨਾ ਕਦੇ ਥੋਪਣ ਦਾ ਸੋਚਿਆ ਹੈ,  ਬਲਕਿ ਦੁਨੀਆ ਵਿੱਚ ਆਪ ਸਭ ਨੇ ਭਾਰਤ ਲਈ ਇੱਕ ਜਗਿਆਸਾ ਪੈਦਾ ਕੀਤੀ,  ਇੱਕ Interest ਪੈਦਾ ਕੀਤਾ ਹੈ।  ਭਲੇ ਉਹ ਕੌਤੁਕ ਤੋਂ ਸ਼ੁਰੂ ਹੋਇਆ ਹੋਵੇ,  ਲੇਕਿਨ ਉਹ conviction ਤੱਕ ਪਹੁੰਚਿਆ ਹੈ।

 

ਅੱਜ ਜਦੋਂ ਭਾਰਤ,  ਆਤਮਨਿਰਭਰ ਬਣਨ ਲਈ ਅੱਗੇ ਵਧ ਰਿਹਾ ਹੈ ਤਾਂ ਇੱਥੇ ਵੀ Brand India ਦੀ ਪਹਿਚਾਣ ਨੂੰ ਮਜ਼ਬੂਤ ਬਣਾਉਣ ਵਿੱਚ ਤੁਹਾਡਾ ਰੋਲ ਅਹਿਮ ਹੈ।  ਜਦੋਂ ਤੁਸੀਂ Made In India Products ਦਾ ਜ਼ਿਆਦਾ ਤੋਂ ਜ਼ਿਆਦਾ use ਕਰੋਗੇ ਤਾਂ ਤੁਹਾਡੇ ਇਰਦ-ਗਿਰਦ ਰਹਿਣ ਵਾਲਿਆਂ ਵਿੱਚ ਵੀ ਇਨ੍ਹਾਂ ਨੂੰ ਲੈ ਕੇ ਵਿਸ਼ਵਾਸ ਵਧੇਗਾ।  ਤੁਹਾਡੇ colleagues ਨੂੰ,  ਤੁਹਾਡੇ ਦੋਸਤਾਂ ਨੂੰ ਜਦੋਂ ਤੁਸੀਂ Made In India Products use ਕਰਦੇ ਹੋਏ ਦੇਖੋਗੇ ਤਾਂ ਕੀ ਤੁਹਾਨੂੰ ਇਸ ‘ਤੇ ਮਾਣ ਨਹੀਂ ਹੋਵੇਗਾ?  Tea ਤੋਂ ਲੈ ਕੇ Textile ਅਤੇ Therapy ਤੱਕ, ਇਹ ਕੁਝ ਵੀ ਹੋ ਸਕਦਾ ਹੈ। ਮੈਨੂੰ ਤਾਂ ਆਨੰਦ ਹੁੰਦਾ ਹੈ ਜਦੋਂ ਅੱਜ ਖਾਦੀ ਦੁਨੀਆ ਵਿੱਚ ਆਕਰਸ਼ਣ ਦਾ ਕੇਂਦਰ ਬਣ ਰਹੀ ਹੈ। ਇਸ ਨਾਲ ਤੁਸੀਂ ਭਾਰਤ ਦੇ Export ਦਾ Volume ਤਾਂ ਵਧਾਓਗੇ ਹੀ,  ਨਾਲ ਹੀ ਭਾਰਤ ਦੀ Rich Diversity ਨੂੰ ਵੀ ਦੁਨੀਆ ਤੱਕ ਪਹੁੰਚਾਓਗੇ।  ਸਭ ਤੋਂ ਵੱਡੀ ਗੱਲ,  ਆਤਮਨਿਰਭਰ ਭਾਰਤ ਅਭਿਯਾਨ  ਦੇ ਤਹਿਤ ਤੁਸੀਂ ਦੁਨੀਆ ਦੇ ਗ਼ਰੀਬ ਤੋਂ ਗ਼ਰੀਬ ਤੱਕ Affordable ਅਤੇ Quality Solutions ਪਹੁੰਚਾਉਣ ਦਾ ਜ਼ਰੀਆ ਬਣੋਗੇ।

 

Friends,

 

ਭਾਰਤ ਵਿੱਚ Investment ਹੋਵੇ ਜਾਂ ਫਿਰ ਵੱਡੀ ਮਾਤਰਾ ਵਿੱਚ Remittances ਦਾ Contribution,  ਤੁਹਾਡਾ ਯੋਗਦਾਨ ਬੇਜੋੜ ਰਿਹਾ ਹੈ।  ਤੁਹਾਡੀ Expertise, ਤੁਹਾਡੇ Investment,  ਤੁਹਾਡੇ Networks,  ਤੁਹਾਡੇ ਅਨੁਭਵ ਦਾ ਲਾਭ ਹਰ ਭਾਰਤੀ,  ਪੂਰਾ ਹਿੰਦੁਸਤਾਨ ਹਮੇਸ਼ਾ-ਹਮੇਸ਼ਾ ਲਈ ਗੌਰਵ ਵੀ ਕਰਦਾ ਹੈ ਅਤੇ ਤੁਹਾਡੇ ਲਾਭ ਲਈ ਉਹ ਹਮੇਸ਼ਾ ਆਤੁਰ ਵੀ ਰਹਿੰਦਾ ਹੈ।  ਇਸ ਦੇ ਲਈ ਹਰ ਜ਼ਰੂਰੀ ਕਦਮ ਉਠਾਏ ਵੀ ਜਾ ਰਹੇ ਹਨ ਤਾਕਿ ਤੁਹਾਨੂੰ ਵੀ ਅਵਸਰ ਮਿਲੇ ਅਤੇ ਇੱਥੋਂ ਦੀਆਂ ਉਮੀਦਾਂ ਵੀ ਪੂਰੀਆਂ ਹੋਣ।

 

ਤੁਹਾਡੇ ਵਿੱਚੋਂ ਕਾਫ਼ੀ ਲੋਕ ਜਾਣਦੇ ਹਨ ਕਿ ਕੁਝ ਹਫ਼ਤੇ ਪਹਿਲਾਂ ਹੀ ਪਹਿਲੀ ਵਾਰ ‘ਵੈਸ਼ਵਿਕ ਭਾਰਤੀਯ ਵਿਗਿਆਨਿਕ ਸਮਿਟ’ ਯਾਨੀ ‘ਵੈਭਵ’ ਦਾ ਆਯੋਜਨ ਕੀਤਾ ਸੀ।  ਇਸ ਸੰਮਲੇਨ ਵਿੱਚ 70 ਦੇਸ਼ਾਂ  ਦੇ 25 ਹਜ਼ਾਰ ਤੋਂ ਜ਼ਿਆਦਾ Scientists ਅਤੇ experts ਨੇ ਕਰੀਬ ਸਾਢੇ 7 ਸੌ ਘੰਟਿਆਂ ਤੱਕ ਚਰਚਾ ਕੀਤੀ।  ਅਤੇ ਇਸ ਨਾਲ 80 Subjects ‘ਤੇ ਕਰੀਬ 100 ਰਿਪੋਰਟਸ ਨਿਕਲੀਆਂ,  ਜੋ ਕਈ ਖੇਤਰਾਂ ਵਿੱਚ technologies ਅਤੇ systems  ਦੇ ਵਿਕਾਸ ਵਿੱਚ ਕੰਮ ਆਉਣ ਵਾਲੀਆਂ ਹਨ।  ਇਹ ਸੰਵਾਦ ਹੁਣ ਇੰਜ ਹੀ ਜਾਰੀ ਰਹੇਗਾ।  ਇਸ ਦੇ ਇਲਾਵਾ ਬੀਤੇ ਮਹੀਨਿਆਂ ਵਿੱਚ ਭਾਰਤ ਨੇ Education ਤੋਂ ਲੈ ਕੇ Enterprise ਤੱਕ ਸਾਰਥਕ ਬਦਲਾਅ ਲਈ Structural Reforms ਕੀਤੇ ਹਨ।  ਇਸ ਨਾਲ ਤੁਹਾਡੇ Investment ਦੇ ਲਈ Opportunities ਦਾ ਵਿਸਤਾਰ ਹੋਇਆ ਹੈ। Manufacturing ਨੂੰ Promote ਕਰਨ ਲਈ Production Linked Subsidies Scheme ਇਹ ਬਹੁਤ popular ਹੋਈ ਹੈ ਅਤੇ ਬਹੁਤ ਘੱਟ ਸਮੇਂ ਵਿੱਚ ਬਹੁਤ popular ਹੋਈ ਹੈ।  ਆਪ ਵੀ ਇਸ ਦਾ ਭਰਪੂਰ ਲਾਭ ਉਠਾ ਸਕਦੇ ਹੋ।

 

ਸਾਥੀਓ,

 

ਭਾਰਤ ਸਰਕਾਰ ਹਰ ਸਮੇਂ,  ਹਰ ਪਲ ਤੁਹਾਡੇ ਨਾਲ,  ਤੁਹਾਡੇ ਲਈ ਖੜ੍ਹੀ ਹੈ।  ਦੁਨੀਆ ਭਰ ਵਿੱਚ ਕੋਰੋਨਾ ਲੌਕਡਾਊਨ ਕਰਕੇ ਵਿਦੇਸ਼ਾਂ ਵਿੱਚ ਫਸੇ 45 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ  ਦੇ ਤਹਿਤ rescue ਕੀਤਾ ਗਿਆ।  ਵਿਦੇਸ਼ਾਂ ਵਿੱਚ ਭਾਰਤੀ ਸਮੁਦਾਇ ਨੂੰ ਸਮੇਂ ‘ਤੇ ਠੀਕ ਮਦਦ ਮਿਲੇ,  ਇਸ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ।  Pandemic  ਦੇ ਕਾਰਨ ਵਿਦੇਸ਼ਾਂ ਵਿੱਚ ਭਾਰਤੀਆਂ  ਦੇ ਰੋਜ਼ਗਾਰ ਸੁਰੱਖਿਅਤ ਰਹਿਣ,  ਇਸ ਦੇ ਲਈ Diplomatic ਪੱਧਰ ‘ਤੇ ਹਰ ਸੰਭਵ ਕੋਸ਼ਿਸ਼ ਕੀਤੀ ਗਈ।

 

Gulf ਸਹਿਤ ਅਨੇਕ ਦੇਸ਼ਾਂ ਤੋਂ ਪਰਤੇ ਸਾਥੀਆਂ ਦੇ ਲਈ ‘Skilled Workers Arrival Database for Employment Support’ ਯਾਨੀ ਸਵਦੇਸ ਨਾਮ ਦੀ ਨਵੀਂ ਪਹਿਲ ਸ਼ੁਰੂ ਕੀਤੀ ਗਈ। ਇਸ database ਦਾ ਉਦੇਸ਼ ਵੰਦੇ ਭਾਰਤ ਮਿਸ਼ਨ ਵਿੱਚ ਪਰਤ ਰਹੇ workers ਦੀ skill mapping ਕਰਨਾ ਅਤੇ ਉਨ੍ਹਾਂ ਨੂੰ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਨਾਲ ਜੋੜਨਾ ਹੈ। 

 

ਇਸੇ ਤਰ੍ਹਾਂ ਦੁਨੀਆ ਭਰ ਵਿੱਚ ਭਾਰਤੀ ਸਮੁਦਾਇ  ਦੇ ਨਾਲ ਬਿਹਤਰ connectivity ਲਈ ਰਿਸ਼ਤਾ ਨਾਮ ਦਾ ਨਵਾਂ ਪੋਰਟਲ launch ਕੀਤਾ ਹੈ।  ਇਸ portal ਨਾਲ ਮੁਸ਼ਕਿਲ ਸਮੇਂ ਵਿੱਚ ਆਪਣੇ ਸਮੁਦਾਇ ਨਾਲ Communicate ਕਰਨਾ,  ਉਨ੍ਹਾਂ ਤੱਕ ਤੇਜ਼ੀ ਨਾਲ ਪਹੁੰਚਣਾ ਅਸਾਨ ਹੋਵੇਗਾ।  ਇਸ ਪੋਰਟਲ ਨਾਲ ਦੁਨੀਆ ਭਰ  ਦੇ ਸਾਡੇ ਸਾਥੀਆਂ  ਦੇ Expertise ਦਾ ਭਾਰਤ  ਵਿਕਾਸ ਵਿੱਚ ਉਪਯੋਗ ਕਰਨ ਵਿੱਚ ਵੀ ਬਹੁਤ ਮਦਦ ਮਿਲੇਗੀ।

 

ਸਾਥੀਓ,

 

ਇੱਥੋਂ ਹੁਣ ਅਸੀਂ ਆਜ਼ਾਦੀ  ਦੇ 75ਵੇਂ ਸਾਲ ਦੀ ਤਰਫ ਅੱਗੇ ਵਧ ਰਹੇ ਹਾਂ।  ਅਗਲਾ ਪ੍ਰਵਾਸੀ ਭਾਰਤੀਯ ਦਿਵਸ, ਆਜ਼ਾਦੀ  ਦੇ 75ਵੇਂ ਸਾਲ  ਦੇ ਸਮਾਰੋਹ ਨਾਲ ਵੀ ਜੁੜੇਗਾ। ਮਹਾਤਮਾ ਗਾਂਧੀ,  ਨੇਤਾਜੀ ਸੁਭਾਸ਼ਚੰਦਰ ਬੋਸ ਅਤੇ ਸੁਆਮੀ ਵਿਵੇਕਾਨੰਦ ਜਿਹੀਆਂ ਅਣਗਿਣਤ ਮਹਾਨ ਸ਼ਖਸੀਅਤਾਂ ਦੀ ਪ੍ਰੇਰਣਾ ਤੋਂ ਦੁਨੀਆ ਭਰ  ਦੇ ਭਾਰਤੀ ਸਮੁਦਾਇ ਨੇ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।  ਅਜਿਹੇ ਵਿੱਚ ਇਹ ਸਮਾਂ ਉਨ੍ਹਾਂ ਸਾਥੀਆਂ ਨੂੰ,  ਉਨ੍ਹਾਂ ਸੈਨਾਨੀਆਂ ਨੂੰ ਵੀ ਯਾਦ ਕਰਨ ਦਾ ਹੈ ਜਿਨ੍ਹਾਂ ਨੇ ਭਾਰਤ ਤੋਂ ਬਾਹਰ ਰਹਿੰਦੇ ਹੋਏ ਭਾਰਤ ਦੀ ਆਜ਼ਾਦੀ ਲਈ ਕੰਮ ਕੀਤਾ।

 

ਮੇਰੀ ਵਿਸ਼ਵ ਭਰ ਵਿੱਚ ਫੈਲੇ ਹੋਏ ਸਾਰੇ ਭਾਰਤੀ ਸਮੁਦਾਇ  ਦੇ ਲੋਕਾਂ ਨੂੰ,  ਸਾਡੇ ਮਿਸ਼ਨ ਵਿੱਚ ਬੈਠੇ ਹੋਏ ਸਾਰੇ ਲੋਕਾਂ ਨੂੰ ਇਹ ਤਾਕੀਦ ਰਹੇਗੀ ਕਿ ਅਸੀਂ ਇੱਕ ਡਿਜੀਟਲ ਪਲੈਟਫਾਰਮ ਤਿਆਰ ਕਰੀਏ,  ਇੱਕ ਪੋਰਟਲ ਤਿਆਰ ਕਰੀਏ ਅਤੇ ਉਸ ਪੋਰਟਲ ਵਿੱਚ ਅਜਿਹੇ ਪ੍ਰਵਾਸੀ ਭਾਰਤੀਆਂ ਦਾ ਜਿਨ੍ਹਾਂ ਨੇ ਆਜ਼ਾਦੀ ਦੀ ਜੰਗ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ,  ਉਨ੍ਹਾਂ ਦੀਆਂ ਸਾਰੀਆਂ ਤੱਥ ਅਧਾਰਿਤ ਚੀਜ਼ਾਂ ਉਸ ਵਿੱਚ ਰੱਖੀਆਂ ਜਾਣ।  ਜਿੱਥੇ ਵੀ ਫੋਟੋਆਂ ਉਪਲਬਧ ਹਨ ਫੋਟੋਆਂ ਰੱਖੀਆਂ ਜਾਣ।  ਵਿਸ਼ਵ  ਭਰ ਵਿੱਚ ਕਦੋਂ ਕਿਸ ਨੇ ਕੀ ਕੀਤਾ,  ਕਿਵੇਂ ਕੀਤਾ ਇਨ੍ਹਾਂ ਗੱਲਾਂ ਦਾ ਉਸ ਵਿੱਚ ਵਰਣਨ ਹੋਵੇ।  ਹਰ ਭਾਰਤੀ  ਦੇ ਪਰਾਕ੍ਰਮ ਦਾ,  ਯਤਨ ਦਾ,  ਤਿਆਗ ਦਾ,  ਕੁਰਬਾਨੀ ਦਾ,  ਭਾਰਤ ਮਾਤਾ ਦੇ ਪ੍ਰਤੀ ਉਸ ਦੀ ਭਗਤੀ ਦਾ ਗੁਣਗਾਨ ਹੋਵੇ।  ਉਨ੍ਹਾਂ ਦੀਆਂ ਜੀਵਨ-ਗਾਥਾਵਾਂ ਹੋਣ,  ਜਿਨ੍ਹਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਆਪਣਾ ਯੋਗਦਾਨ ਦਿੱਤਾ।

 

ਅਤੇ ਮੈਂ ਤਾਂ ਇਹ ਵੀ ਚਾਹਾਂਗਾ ਕਿ ਹੁਣ ਜੋ Quiz Competition ਲਈ ਜੋ Quiz ਤਿਆਰ ਹੋਣਗੇ,  ਉਸ ਵਿੱਚ ਵਿਸ਼ਵ ਭਰ ਵਿੱਚ ਅਜਿਹੇ ਭਾਰਤੀ ਸਮੁਦਾਇ  ਦੇ ਯੋਗਦਾਨ ‘ਤੇ ਵੀ Quiz ਦਾ ਇੱਕ ਅਲੱਗ ਚੈਪਟਰ ਹੋਵੇ।  ਪੰਜ ਸੌ,  ਸੱਤ ਸੌ,  ਹਜ਼ਾਰ,  ਉਹ ਸਵਾਲ ਹੋਣ ਜੋ ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤੀਆਂ  ਦੇ ਵਿਸ਼ੇ ਵਿੱਚ ਵੀ ਉਤਸੁਕ ਲੋਕਾਂ ਲਈ ਗਿਆਨ ਦਾ ਇੱਕ ਵਧੀਆ ਸਰੋਵਰ ਬਣ ਜਾਣ।  ਅਜਿਹੇ ਸਾਰੇ ਕਦਮ  ਸਾਡੇ ਬੰਧਨ ਨੂੰ ਮਜ਼ਬੂਤ ਕਰਨਗੇ,  ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੇ।

 

ਆਪ ਸਭ ਇਤਨੀ ਬੜੀ ਤਾਦਾਦ ਵਿੱਚ ਅੱਜ virtually ਮਿਲੇ ਹੋ।  ਕੋਰੋਨਾ ਦੇ ਕਾਰਨ ਰੂਬਰੂ ਵਿੱਚ ਮਿਲਣਾ ਸੰਭਵ ਨਹੀਂ ਹੋਇਆ ਹੈ ਲੇਕਿਨ ਭਾਰਤ ਦਾ ਹਰ ਨਾਗਰਿਕ ਹਮੇਸ਼ਾ ਇਹੀ ਚਾਹੁੰਦਾ ਹੈ‍ ਕਿ ਆਪ ਸਭ ਤੰਦਰੁਸਤ ਰਹੋ, ਆਪ ਸਭ ਸੁਰੱਖਿਅਤ ਰਹੋ,  ਆਪਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਰਹੋ।

 

ਇਸੇ ਕਾਮਨਾ  ਦੇ ਨਾਲ ਮੈਂ ਫਿਰ ਇੱਕ ਵਾਰ ਸੂਰੀਨਾਮ  ਦੇ ਰਾਸ਼ਟਰਪਤੀ ਜੀ  ਦਾ ਹਿਰਦੇ-ਪੂਰਵਕ ਆਭਾਰ ਵਿਅਕਤ ਕਰਦਾ ਹਾਂ।  ਉਨ੍ਹਾਂ ਨੇ ਜੋ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਹੈ,  ਸਾਡੇ ਨਾਲ ਜੁੜੇ ਹਨ,  ਉਹ ਸਚਮੁੱਚ ਵਿੱਚ ਭਾਰਤ ਦਾ ਗੌਰਵ ਵਧਾਉਣ ਵਾਲੇ ਉਨ੍ਹਾਂ ਮਹਾਪੁਰਖਾਂ ਵਿੱਚੋਂ ਇੱਕ ਹਨ।  ਮੈਂ ਉਨ੍ਹਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ।  ਅਤੇ ਇਸੇ ਕਾਮਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

https://youtu.be/73QWN2hyySc

 

*****

 

ਡੀਐੱਸ/ਏਕੇਜੇ/ਐੱਨਐੱਸ