Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸ‍ਕਾਰ,  ਅਲੀਗੜ੍ਹ ਮੁਸਲਿਮ ਯੂਨਿਵਰਸਿ‍ਟੀ ਦੇ ਚਾਂਸਲਰ,  His Holiness,  ਡਾਕ‍ਟਰ ਸੈਯਦਨਾ ਮੁਫੱਦਲ ਸੈਫੁੱਦੀਨ ਸਾਹਿਬ,  ਸਿੱਖਿਆ ਮੰਤਰੀ ਡਾਕ‍ਟਰ ਰਮੇਸ਼ ਪੋਖਰਿਯਾਲ ਨਿਸ਼ੰਕ ਜੀ,  ਸਿੱਖਿਆ ਰਾਜ ਮੰਤਰੀ  ਸ਼੍ਰੀਮਾਨ ਸੰਜੈ ਧੋਤਰੇ ਜੀ,  ਵਾਈਸ ਚਾਂਸਲਰ ਭਾਈ ਤਾਰਿਕ ਮੰਸੂਰ ਜੀ,  ਸਾਰੇ ਪ੍ਰੋਫੈਸਰਸ,  ਸ‍ਟਾਫ,  ਇਸ ਪ੍ਰੋਗਰਾਮ ਵਿੱਚ ਜੁੜੇ ਏਐੱਮਯੂ ਦੇ ਹਜ਼ਾਰਾਂ ਵਿਦਿਆਰਥੀਵਿਦਿਆਰਥਣਾਂ,  AMU  ਦੇ ਲੱਖਾਂ Alumni,  ਹੋਰ ਮਹਾਨੁਭਾਵ ਅਤੇ ਸਾਥੀਓ

 

ਸਭ ਤੋਂ ਪਹਿਲਾਂ ਮੈਂ ਤੁਹਾਡਾ ਸਭ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਤੁਸੀਂ AMU  ਦੇ ਸ਼ਤਾਬਦੀ ਸਮਾਰੋਹ  ਦੇ ਇਸ ਇਤਿਹਾਸਿਕ ਅਵਸਰ ਤੇ ਮੈਨੂੰ ਆਪਣੀਆਂ ਖੁਸ਼ੀਆਂ ਦੇ ਨਾਲ ਜੁੜਣ ਦਾ ਮੌਕਾ ਦਿੱਤਾ ਹੈ। ਮੈਂ ਤਸਵੀਰਾਂ ਵਿੱਚ ਦੇਖ ਰਿਹਾ ਸੀ ਸੈਂਚੁਰੀ ਗੇਟਸ,  ਸੋਸ਼ਲ ਸਾਇੰਸ ਡਿਪਾਰਟਮੈਂਟਸ,  ਮਾਸ ਕਮਿਊਨੀਕੇਸ਼ਨਤਮਾਮ ਵਿਭਾਗਾਂ ਦੀਆਂ buildings ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਹ ਸਿਰਫ ਬਿਲਡਿੰਗ ਨਹੀਂ ਹੈਇਨ੍ਹਾਂ ਦੇ ਨਾਲ ਸਿੱਖਿਆ ਦਾ ਜੋ ਇਤਿਹਾਸ ਜੁੜਿਆ ਹੈ ਉਹ ਭਾਰਤ ਦੀ ਅਮੁੱਲ‍ ਧਰੋਹਰ ਹੈ

 

ਅੱਜ ਏਐੱਮਯੂ ਤੋਂ ਤਾਲੀਮ ਲੈ ਕੇ ਨਿਕਲੇ ਸਾਰੇ ਲੋਕ ਭਾਰਤ ਦੇ ਸਰਬਸ੍ਰੇਸ਼ਠ  ਸ‍ਥਾਨਾਂ ਤੇ ਅਤੇ ਸੰਸ‍ਥਾਨਾਂ ਵਿੱਚ ਹੀ ਨਹੀਂ ਬਲਕਿ ਦੁਨੀਆ  ਦੇ ਸੈਂਕੜੇ ਦੇਸ਼ਾਂ ਵਿੱਚ ਛਾਏ ਹੋਏ ਹਨ। ਮੈਨੂੰ ਵਿਦੇਸ਼ ਯਾਤਰਾ ਦੇ ਦੌਰਾਨ ਅਕ‍ਸਰ ਇੱਥੋਂ ਦੇ Alumni’s ਮਿਲਦੇ ਹਨ ਜੋ ਬਹੁਤ ਮਾਣ ਨਾਲ ਦੱਸਦੇ ਹਨ ਕਿ ਮੈਂ AMU ਤੋਂ ਪੜ੍ਹਿਆ ਹਾਂ AMU  ਦੇ Alumni ਕੈਂਪਸ ਤੋਂ ਆਪਣੇ ਨਾਲ ਹਾਸਾ-ਮਜ਼ਾਕ ਅਤੇ ਸ਼ੇਅਰੋ-ਸ਼ਾਇਰੀ ਦਾ ਇੱਕ ਅਲੱਗ ਅੰਦਾਜ਼ ਲੈ ਕੇ ਆਉਂਦੇ ਹਨ।  ਉਹ ਦੁਨੀਆ ਵਿੱਚ ਕਿਤੇ ਵੀ ਹੋਣ,  ਭਾਰਤ ਦੇ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਦੇ ਹਨ

 

Proud Aligs,  ਇਹੀ ਕਹਿੰਦੇ ਹਨ ਨਾ ਆਪ,  ਪਾਰਟਨਰਸ ਤੁਹਾਡੇ ਇਸ ਮਾਣ ਦੀ ਵਜ੍ਹਾ ਵੀ ਹੈ।  ਅਪਣੇ ਸੌ ਸਾਲ ਦੇ ਇਤਿਹਾਸ ਵਿੱਚ AMU ਨੇ ਲੱਖਾਂ ਜੀਵਨ ਨੂੰ ਤਰਾਸ਼ਿਆ ਹੈ,  ਸੰਵਾਰਿਆ ਹੈ,  ਇੱਕ ਆਧੁਨਿਕ ਅਤੇ ਵਿਗਿਆਨਕ ਸੋਚ ਦਿੱਤੀ ਹੈ ਸਮਾਜ ਦੇ ਲਈ,  ਦੇਸ਼ ਦੇ ਲਈ ਕੁਝ ਕਰਨ ਦੀ ਪ੍ਰੇਰਣਾ ਜਗਾਈ ਹੈ।  ਮੈਂ ਸਭ ਦੇ ਨਾਮ ਲਵਾਂਗਾ ਤਾਂ ਸਮਾਂ ਸ਼ਾਇਦ ਬਹੁਤ ਘੱਟ ਪੈ ਜਾਵੇਗਾ।  AMU ਦੀ ਇਹ ਪਹਿਚਾਣ,  ਇਸ ਸਨਮਾਨ‍ ਦਾ ਅਧਾਰ,  ਉਸ ਦੀਆਂ ਉਹ ਕਦਰਾਂ-ਕੀਮਤਾਂ ਰਹੀਆਂ ਹਨ ਜਿਨ੍ਹਾਂ ਤੇ ਸਰ ਸੈਯਦ ਅਹਮਦ  ਖਾਨ ਦੁਆਰਾ ਇਸ ਸੰਸ‍ਥਾਨ ਦੀ ਸ‍ਥਾਪਨਾ ਕੀਤੀ ਗਈ ਹੈ।  ਅਜਿਹੇ ਹਰੇਕ ਵਿਦਿਆਰਥੀ-ਵਿਦਿਆਰਥਣ ਅਤੇ ਇਨ੍ਹਾਂ ਸੌ ਵਰ੍ਹਿਆਂ ਵਿੱਚ AMU  ਦੇ ਮਾਧਿਆਮ ਨਾਲ ਦੇਸ਼ ਦੀ ਸੇਵਾ ਕਰਨ ਵਾਲੇ ਹਰੇਕ ਟੀਚਰ,  ਪ੍ਰੋਫੈਸਰ ਦਾ ਵੀ ਮੈਂ ਅਭਿਨੰਦਨ ਕਰਦਾ ਹਾਂ

 

ਹੁਣੇ ਕੋਰੋਨਾ ਦੇ ਇਸ ਸੰਕਟ ਦੇ ਦੌਰਾਨ ਵੀ AMU ਨੇ ਜਿਸ ਤਰ੍ਹਾਂ ਸਮਾਜ ਦੀ ਮਦਦ ਕੀਤੀ,  ਉਹ ਬੇਮਿਸਾਲ ਹੈ ਹਜ਼ਾਰਾਂ ਲੋਕਾਂ ਦਾ ਮੁਫਤ ਟੈਸਟ ਕਰਵਾਉਣਾ,  ਆਈਸੋਲੇਸ਼ਨ ਵਾਰਡ ਬਣਾਉਣਾ,  ਪਲਾਜ਼ਮਾ ਬੈਂਕ ਬਣਾਉਣਾ ਅਤੇ ਪੀਐੱਮ ਕੇਅਰ ਫੰਡ ਵਿੱਚ ਇੱਕ ਵੱਡੀ ਰਾਸ਼ੀ ਦਾ ਯੋਗਦਾਨ ਦੇਣਾ,  ਸਮਾਜ ਦੇ ਪ੍ਰਤੀ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਗੰਭੀਰਤਾ ਨੂੰ ਦਿਖਾਉਂਦਾ ਹੈ ਅਜੇ ਕੁਝ ਦਿਨ ਪਹਿਲਾਂ ਹੀ ਮੈਨੂੰ ਚਾਂਸਲਰ ਡਾ. ਸੈਯਦਨਾ ਸਾਹਿਬ ਦੀ ਚਿੱਠੀ ਵੀ ਮਿਲੀ ਹੈ। ਉਨ੍ਹਾਂ ਨੇ vaccination drive ਵਿੱਚ ਵੀ ਹਰ ਪੱਧਰ ਤੇ ਸਹਿਯੋਗ ਦੇਣ ਦੀ ਗੱਲ ਕਹੀ ਹੈ। ਦੇਸ਼ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਅਜਿਹੇ ਹੀ ਸੰਗਠਿਤ ਪ੍ਰਯਤਨਾਂ ਨਾਲ ਅੱਜ ਭਾਰਤ ਕੋਰੋਨਾ ਜਿਹੀ ਆਲਮੀ ਮਹਾਮਾਰੀ ਦਾ ਸਫ਼ਲਤਾ ਨਾਲ ਮੁਕਾਬਲਾ ਕਰ ਰਿਹਾ ਹੈ

 

ਸਾਥੀਓ,

 

ਮੈਨੂੰ ਬਹੁਤ ਸਾਰੇ ਲੋਕ ਬੋਲਦੇ ਹਨ ਕਿ AMU Campus ਆਪਣੇ-ਆਪ ਵਿੱਚ ਇੱਕ ਸ਼ਹਿਰ ਦੀ ਤਰ੍ਹਾਂ ਹੈ ਅਨੇਕਾਂ ਡਿਪਾਰਟਮੈਂਟਸ,  ਦਰਜਨਾਂ ਹੋਸ‍ਟਲ‍ਸ,  ਹਜ਼ਾਰਾਂ ਟੀਚਰ,  ਪ੍ਰੋਫੈਸਰਸ,  ਲੱਖਾਂ ਸਟੂਡੈਂਟਸ  ਦੇ ਦਰਮਿਆਨ ਇੱਕ Mini India ਵੀ ਨਜ਼ਰ ਆਉਂਦਾ ਹੈ AMU ਵਿੱਚ ਵੀ ਇੱਕ ਤਰਫ ਉਰਦੂ ਪੜ੍ਹਾਈ ਜਾਂਦੀ ਹੈ ਤਾਂ ਹਿੰਦੀ ਵੀ,  ਅਰਬੀ ਵੀ ਪੜ੍ਹਾਈ ਜਾਂਦੀ ਹੈ ਤਾਂ ਇੱਥੇ ਸੰਸ‍ਕ੍ਰਿਤ ਦੀ ਸਿੱਖਿਆ ਦਾ ਵੀ ਇੱਕ ਸਦੀ ਪੁਰਾਣਾ ਸੰਸ‍ਥਾਨ ਹੈ ਇੱਥੋਂ ਦੀ ਲਾਇਬ੍ਰੇਰੀ ਵਿੱਚ ਕੁਰਾਨ ਦੀ manuscript ਹੈ ਤਾਂ ਗੀਤਾ-ਰਾਮਾਇਣ  ਦੇ ਅਨੁਵਾਦ ਵੀ ਉਤਨੇ ਹੀ ਸਹੇਜ ਕੇ ਰੱਖੇ ਗਏ ਹਨ।  ਇਹ ਵਿਵਿਧਤਾ AMU ਜਿਹੇ ਪ੍ਰਤਿਸ਼ਠਿਤ ਸੰਸ‍ਥਾਨ ਦੀ ਹੀ ਨਹੀਂ,  ਦੇਸ਼ ਦੀ ਵੀ ਤਾਕਤ ਹੈ ਸਾਨੂੰ ਇਸ ਸ਼ਕਤੀ ਨੂੰ ਨਾ ਭੁੱਲਣਾ ਹੈ ਨਾ ਹੀ ਇਸ ਨੂੰ ਕਮਜ਼ੋਰ ਪੈਣ ਦੇਣਾ ਹੈ AMU  ਦੇ ਕੈਂਪਸ ਵਿੱਚ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ  ਦਿਨੋਂਦਿਨ ਮਜ਼ਬੂਤ ਹੁੰਦੀ ਰਹੇ,  ਸਾਨੂੰ ਮਿਲ ਕੇ ਇਸ ਦੇ ਲਈ ਕੰਮ ਕਰਨਾ ਹੈ

 

 

ਸਾਥੀਓ,

 

ਬੀਤੇ 100 ਵਰ੍ਹਿਆਂ ਵਿੱਚ AMU ਨੇ ਦੁਨੀਆ ਦੇ ਕਈ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਸਸ਼ਕਤ ਕਰਨ ਦਾ ਵੀ ਕੰਮ ਕੀਤਾ ਹੈ ਉਰਦੂ,  ਅਰਬੀ ਅਤੇ ਫਾਰਸੀ ਭਾਸ਼ਾ ਤੇ ਇੱਥੇ ਜੋ ਰਿਸਰਚ ਹੁੰਦੀ ਹੈ,  ਇਸਲਾਮਿਕ ਸਾਹਿਤ ਤੇ ਜੋ ਰਿਸਰਚ ਹੁੰਦੀ ਹੈ,  ਉਹ ਸਮੁੱਚੇ ਇਸਲਾਮਿਕ ਵਰਲਡ ਦੇ ਨਾਲ  ਭਾਰਤ  ਦੇ ਸੱਭਿਆਚਾਰਕ ਰਿਸ਼ਤਿਆਂ ਨੂੰ ਨਵੀਂ ਊਰਜਾ ਦਿੰਦੀ ਹੈ ਮੈਨੂੰ ਦੱਸਿਆ ਗਿਆ ਹੈ ਕਿ ਹੁਣੇ ਲਗਭਗ ਇੱਕ ਹਜ਼ਾਰ ਵਿਦੇਸ਼ੀ ਸਟੂਡੈਂਟਸ ਇੱਥੇ ਪੜ੍ਹਾਈ ਕਰ ਰਹੇ ਹਨ।  ਅਜਿਹੇ ਵਿੱਚ AMU ਦੀ ਇਹ ਵੀ ਜ਼ਿੰਮੇਦਾਰੀ ਹੈ ਕਿ ਸਾਡੇ ਦੇਸ਼ ਵਿੱਚ ਜੋ ਅੱਛਾ ਹੈ,  ਜੋ ਬਿਹਤਰੀਨ ਹੈ,  ਜੋ ਦੇਸ਼ ਦੀ ਤਾਕਤ ਹੈ,  ਉਹ ਦੇਖ ਕੇ,  ਉਹ ਸਿੱਖ ਕੇ,  ਉਸ ਦੀਆਂ ਯਾਦਾਂ ਲੈ ਕੇ ਇਹ ਵਿਦਿਆਰਥੀ ਆਪਣੇ ਪ੍ਰਦੇਸ਼ਾਂ ਵਿੱਚ ਜਾਣ। ਕਿਉਂਕਿ AMU ਵਿੱਚ ਜੋ ਵੀ ਗੱਲਾਂ ਉਹ ਸੁਣਨਗੇ,  ਦੇਖਣਗੇ,  ਉਸ ਦੇ ਅਧਾਰ ਤੇ ਉਹ ਰਾਸ਼ਟਰ ਦੇ ਤੌਰ ਤੇ ਭਾਰਤ ਦੀ Identity ਨਾਲ ਜੋੜਨਗੇ।  ਇਸ ਲਈ ਤੁਹਾਡੇ ਸੰਸਥਾਨ ਤੇ ਇੱਕ ਤਰ੍ਹਾਂ ਨਾਲ ਦੋਹਰੀ ਜ਼ਿੰਮੇਦਾਰੀ ਹੈ

 

ਆਪਣੀ respect ਵਧਾਉਣ ਦੀ ਅਤੇ ਆਪਣੀ responsibility ਬਖੂਬੀ ਨਿਭਾਉਣ ਦੀ।  ਤੁਹਾਨੂੰ ਇੱਕ ਤਰਫ ਆਪਣੀ ਯੂਨੀਵਰਸਿਟੀ ਦੀ soft power ਨੂੰ ਹੋਰ ਨਿਖਾਰਨਾ ਹੈ ਅਤੇ ਦੂਜੀ ਤਰਫ Nation ਬਿਲਡਿੰਗ  ਦੀ ਆਪਣੀ ਜ਼ਿੰਮੇਵਾਰੀ ਨੂੰ ਨਿਰੰਤਰ ਪੂਰਾ ਕਰਨਾ ਹੈ ਮੈਨੂੰ ਵਿਸ਼ਵਾਸ ਹੈ,  AMU ਨਾਲ ਜੁੜਿਆ ਹਰੇਕ ਵਿਅਕਤੀ,  ਹਰੇਕ ਵਿਦਿਆਰਥੀ-ਵਿਦਿਆਰਥਣ,  ਆਪਣੇ ਕਰਤੱਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅੱਗੇ ਵਧੇਗਾ ਮੈਂ ਤੁਹਾਨੂੰ ਸਰ ਸੱਯਦ ਦੁਆਰਾ ਕਹੀ ਗਈ ਇੱਕ ਗੱਲ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ ਉਨ੍ਹਾਂ ਨੇ ਕਿਹਾ ਸੀ- ‘ਆਪਣੇ ਦੇਸ਼ ਦੀ ਚਿੰਤਾ ਕਰਨ ਵਾਲੇ ਦਾ ਪਹਿਲਾ ਅਤੇ ਸਭ ਤੋਂ ਵੱਡਾ ਕਰਤੱਵ ਹੈ ਕਿ ਉਹ ਸਾਰੇ ਲੋਕਾਂ  ਦੇ ਕਲਿਆਣ ਲਈ ਕਾਰਜ ਕਰੇ।  ਭਲੇ ਹੀ ਲੋਕਾਂ ਦੀ ਜਾਤੀ,  ਮਤ ਜਾਂ ਮਜ਼੍ਹਬ ਕੁਝ ਵੀ ਹੋਵੇ। 

 

ਸਾਥੀਓ,

 

ਆਪਣੀ ਇਸ ਗੱਲ ਨੂੰ ਵਿਸਤਾਰ ਦਿੰਦੇ ਹੋਏ ਸਰ ਸੱਯਦ ਨੇ ਇੱਕ ਉਦਾਹਰਣ ਵੀ ਦਿੱਤੀ ਸੀ ਉਨ੍ਹਾਂ ਨੇ ਕਿਹਾ ਸੀ- ਜਿਸ ਪ੍ਰਕਾਰ ਮਾਨਵ ਜੀਵਨ ਅਤੇ ਉਸ ਦੇ ਚੰਗੀ ਸਿਹਤ ਦੇ ਲਈ ਸਰੀਰ ਦੇ ਹਰ ਅੰਗ ਦਾ ਤੰਦਰੁਸਤ ਰਹਿਣਾ ਜ਼ਰੂਰੀ ਹੈ,  ਉਵੇਂ ਹੀ ਦੇਸ਼ ਦੀ ਸਮ੍ਰਿੱਧੀ ਦੇ ਲਈ ਵੀ ਉਸ ਦਾ ਹਰ ਪੱਧਰ ਤੇ ਵਿਕਾਸ ਹੋਣਾ ਜ਼ਰੂਰੀ ਹੈ। 

 

ਸਾਥੀਓ,

 

ਅੱਜ ਦੇਸ਼ ਵੀ ਉਸ ਮਾਰਗ ‘ਤੇ ਵਧ ਰਿਹਾ ਹੈ ਜਿੱਥੇ ਹਰੇਕ ਨਾਗਰਿਕ ਨੂੰ ਬਿਨਾ ਕਿਸੇ ਭੇਦਭਾਵ ਦੇਸ਼ ਵਿੱਚ ਹੋ ਰਹੇ ਵਿਕਾਸ ਦਾ ਲਾਭ ਮਿਲੇ। ਦੇਸ਼ ਅੱਜ ਉਸ ਮਾਰਗ ‘ਤੇ ਵਧ ਰਿਹਾ ਹੈ ਜਿੱਥੋਂ ਦਾ ਹਰੇਕ ਨਾਗਰਿਕ,  ਸੰਵਿਧਾਨ ਤੋਂ ਮਿਲੇ ਆਪਣੇ ਅਧਿਕਾਰਾਂ ਨੂੰ ਲੈ ਕੇ ਨਿਸ਼ਚਿੰਤ ਰਹੇ,  ਆਪਣੇ ਭਵਿੱਖ ਨੂੰ ਲੈ ਕੇ ਨਿਸ਼ਚਿੰਤ ਰਹੇ ਦੇਸ਼ ਅੱਜ ਉਸ ਮਾਰਗ ‘ਤੇ ਵਧ ਰਿਹਾ ਹੈ ਜਿੱਥੇ ਮਜ਼੍ਹਬ ਦੀ ਵਜ੍ਹਾ ਨਾਲ ਕੋਈ ਪਿੱਛੇ ਨਾ ਛੁਟੇ,  ਸਭ ਨੂੰ ਅੱਗੇ ਵਧਣ ਦੇ ਸਮਾਨ ਅਵਸਰ ਮਿਲਣ,  ਸਭ ਆਪਣੇ ਸੁਪਨੇ ਪੂਰੇ ਕਰ ਸਕਣ।  ‘ਸਬਕਾ ਸਾਥ,  ਸਬਕਾ ਵਿਕਾਸ,  ਸਬਕਾ ਵਿਸ਼ਵਾਸ ਇਸ ਦਾ ਮੂਲ ਅਧਾਰ ਹੈ ਦੇਸ਼ ਦੀ ਨੀਅਤ ਅਤੇ ਨੀਤੀਆਂ ਵਿੱਚ ਇਹੀ ਸੰਕਲਪ ਝਲਕਦਾ ਹੈ। ਅੱਜ ਦੇਸ਼ ਗ਼ਰੀਬਾਂ ਲਈ ਜੋ ਯੋਜਨਾਵਾਂ ਬਣਾ ਰਿਹਾ ਹੈ ਉਹ ਬਿਨਾ ਕਿਸੇ ਮਤ ਮਜ਼੍ਹਬ  ਦੇ ਭੇਦ  ਦੇ ਹਰ ਵਰਗ ਤੱਕ ਪਹੁੰਚ ਰਹੀਆਂ ਹਨ

 

ਬਿਨਾ ਕਿਸੇ ਭੇਦਭਾਵ, 40 ਕਰੋੜ ਤੋਂ ਜ਼ਿਆਦਾ ਗ਼ਰੀਬਾਂ  ਦੇ ਬੈਂਕ ਖਾਤੇ ਖੁੱਲ੍ਹੇ। ਬਿਨਾ ਕਿਸੇ ਭੇਦਭਾਵ,  2 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ ਪੱਕੇ ਘਰ ਦਿੱਤੇ ਗਏ ਬਿਨਾ ਕਿਸੇ ਭੇਦਭਾਵ 8 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਗੈਸ ਕਨੈਕਸ਼ਨ ਮਿਲਿਆ ਬਿਨਾ ਕਿਸੇ ਭੇਦਭਾਵ,  ਕੋਰੋਨਾ  ਦੇ ਇਸ ਸਮੇਂ ਵਿੱਚ 80 ਕਰੋੜ ਦੇਸ਼ਵਾਸੀਆਂ ਨੂੰ ਮੁਫਤ ਅਨਾਜ ਸੁਨਿਸ਼ਚਿਤ ਕੀਤਾ ਗਿਆ ਬਿਨਾ ਕਿਸੇ ਭੇਦਭਾਵ ਆਯੁਸ਼ਮਾਨ ਯੋਜਨਾ ਦੇ ਤਹਿਤ 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸੰਭਵ ਹੋਇਆ ਜੋ ਦੇਸ਼ ਦਾ ਹੈ ਉਹ ਹਰ ਦੇਸ਼ਵਾਸੀ ਦਾ ਹੈ ਅਤੇ ਇਸ ਦਾ ਲਾਭ ਹਰ ਦੇਸ਼ਵਾਸੀ ਨੂੰ ਮਿਲਣਾ ਹੀ ਚਾਹੀਦਾ ਹੈ,  ਸਾਡੀ ਸਰਕਾਰ ਇਸੇ ਭਾਵਨਾ ਨਾਲ ਕੰਮ ਕਰ ਰਹੀ ਹੈ

 

ਸਾਥੀਓ,

 

ਕੁਝ ਦਿਨਾਂ ਪਹਿਲਾਂ ਮੇਰੀ ਮੁਲਾਕਾਤ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ  ਦੇ ਹੀ ਇੱਕ Alumni ਨਾਲ ਹੋਈ ਸੀ ਉਹ ਇੱਕ ਇਸਲਾਮਿਕ scholar ਵੀ ਹਨ। ਉਨ੍ਹਾਂ ਨੇ ਇੱਕ ਬਹੁਤ Interesting ਗੱਲ ਮੈਨੂੰ ਦੱਸੀ,  ਜੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹੁੰਦਾ ਹਾਂ ਸਵੱਛ ਭਾਰਤ ਮਿਸ਼ਨ  ਤਹਿਤ ਜਦੋਂ ਦੇਸ਼ ਵਿੱਚ 10 ਕਰੋੜ ਤੋਂ ਜ਼ਿਆਦਾ ਪਖਾਨੇ ਬਣੇ,  ਤਾਂ ਇਸ ਦਾ ਲਾਭ ਸਾਰਿਆਂ ਨੂੰ ਹੋਇਆ ਇਹ ਪਖਾਨੇ ਵੀ ਬਿਨਾ ਭੇਦਭਾਵ ਹੀ ਬਣੇ ਸਨ।  ਲੇਕਿਨ ਇਸ ਦਾ ਇੱਕ Aspect ਅਜਿਹਾ ਹੈ,  ਜਿਸ ਦੀ ਨਾ ਉਤਨੀ ਚਰਚਾ ਹੋਈ ਹੈ ਅਤੇ ਨਾ ਹੀ Academic world ਦਾ ਇਸ ਤੇ ਉਤਨਾ ਧਿਆਨ ਗਿਆ ਹੈ ਮੈਂ ਚਾਹੁੰਦਾ ਹਾਂ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਵੀ ਹਰ Student  ਇਸ ਤੇ ਗੌਰ ਕਰੇ

 

ਮੇਰੇ ਸਾਥੀਓ,

 

ਇੱਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਮੁਸਲਿਮ ਬੇਟੀਆਂ ਦਾ ਡਰਾਪ ਆਊਟ ਰੇਟ 70% ਤੋਂ ਜ਼ਿਆਦਾ ਸੀ ਮੁਸਲਿਮ ਸਮਾਜ ਦੀ ਪ੍ਰਗਤੀ ਵਿੱਚ,  ਬੇਟੀਆਂ ਦਾ ਇਸ ਤਰ੍ਹਾਂ ਪੜ੍ਹਾਈ ਵਿੱਚ ਹੀ ਛੱਡਣਾ ਹਮੇਸ਼ਾ ਤੋਂ ਬਹੁਤ ਵੱਡੀ ਰੁਕਾਵਟ ਰਿਹਾ ਹੈ ਲੇਕਿਨ 70 ਸਾਲ ਤੋਂ ਸਾਡੇ ਇੱਥੇ ਸਥਿਤੀ ਇਹੀ ਸੀ ਕਿ 70 ਪਰਸੈਂਟ ਤੋਂ ਜ਼ਿਆਦਾ ਮੁਸਲਿਮ ਬੇਟੀਆਂਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਦੀਆਂ ਸਨ। ਇਨ੍ਹਾਂ ਸਥਿਤੀਆਂ ਵਿੱਚ ਸਵੱਛ ਭਾਰਤ ਮਿਸ਼ਨ ਸ਼ੁਰੂ ਹੋਇਆਪਿੰਡ-ਪਿੰਡ ਪਖਾਨੇ ਬਣੇ। ਸਰਕਾਰ ਨੇ ਸਕੂਲ ਜਾਣ ਵਾਲੀਆਂ Girl Students ਲਈ ਮਿਸ਼ਨ ਮੋਡ ਵਿੱਚ ਅਲੱਗ ਤੋਂ ਪਖਾਨੇ ਬਣਵਾਏ  ਅੱਜ ਦੇਸ਼  ਦੇ ਸਾਹਮਣੇ ਕੀ ਸਥਿਤੀ ਹੈਪਹਿਲਾਂ ਮੁਸਲਿਮ ਬੇਟੀਆਂ ਦਾ ਜੋ ਸਕੂਲ ਡਰਾਪ ਆਊਟ ਰੇਟ 70% ਤੋਂ ਜ਼ਿਆਦਾ ਸੀ,  ਉਹ ਹੁਣ ਘਟ ਕੇ ਕਰੀਬ-ਕਰੀਬ 30% ਰਹਿ ਗਿਆ ਹੈ

 

ਪਹਿਲਾਂ ਲੱਖਾਂ ਮੁਸਲਿਮ ਬੇਟੀਆਂਪਖਾਨੇ ਦੀ ਕਮੀ ਦੀ ਵਜ੍ਹਾ ਨਾਲ ਪੜ੍ਹਾਈ ਛੱਡ ਦਿੰਦੀਆਂ ਸਨ।  ਹੁਣ ਹਾਲਾਤ ਬਦਲ ਰਹੇ ਹਨ ਮੁਸਲਿਮ ਬੇਟੀਆਂ ਦਾ ਡਰਾਪ ਰੇਟ ਘੱਟ ਤੋਂ ਘੱਟ ਹੋਵੇ,  ਇਸ ਦੇ ਲਈ ਕੇਂਦਰ ਸਰਕਾਰ ਨਿਰੰਤਰ ਯਤਨ ਕਰ ਰਹੀ ਹੈ। ਤੁਹਾਡੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਹੀ ਸਕੂਲ-ਡਰਾਪ ਆਊਟ ਵਿਦਿਆਰਥੀ -ਵਿਦਿਆਰਥਣਾਂ ਲਈ “ਬ੍ਰਿਜ ਕੋਰਸ” ਚਲਾਇਆ ਜਾ ਰਿਹਾ ਹਨ ਅਤੇ ਹੁਣੇ ਮੈਨੂੰ ਇੱਕ ਹੋਰ ਗੱਲ ਦੱਸੀ ਗਈ ਹੈ ਜੋ ਬਹੁਤ ਚੰਗੀ ਲਗੀ ਹੈ AMU ਵਿੱਚ ਹੁਣ female students ਦੀ ਸੰਖਿਆ ਵਧ ਕੇ 35% ਹੋ ਗਈ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹਾਂਗਾ ਮੁਸਲਿਮ ਬੇਟੀਆਂ ਦੀ ਸਿੱਖਿਆ ਤੇ,  ਉਨ੍ਹਾਂ  ਦੇ  ਸਸ਼ਕਤੀਕਰਨ ਤੇ ਸਰਕਾਰ ਦਾ ਬਹੁਤ ਧਿਆਨ ਹੈ ਪਿਛਲੇ 6 ਸਾਲ ਵਿੱਚ ਸਰਕਾਰ ਦੁਆਰਾ ਕਰੀਬ-ਕਰੀਬ ਇੱਕ ਕਰੋੜ ਮੁਸਲਿਮ ਬੇਟੀਆਂ ਨੂੰ ਸਕਾਲਰਸ਼ਿਪਸ ਦਿੱਤੇ ਗਏ ਹਨ

 

ਸਾਥੀਓ,

 

Gender ਦੇ ਅਧਾਰ ਤੇ ਭੇਦਭਾਵ ਨਾ ਹੋਵੇ,  ਸਾਰਿਆਂ ਨੂੰ ਬਰਾਬਰ ਅਧਿਕਾਰ ਮਿਲੇ,  ਦੇਸ਼  ਦੇ ਵਿਕਾਸ ਦਾ ਲਾਭ ਸਾਰਿਆਂ ਨੂੰ ਮਿਲੇ,  ਇਹ AMU ਦੀ ਸਥਾਪਨਾ ਦੀਆਂ ਪ੍ਰਾਥਮਿਕਤਾਵਾਂ ਵਿੱਚ ਸੀ। ਅੱਜ ਵੀ AMU  ਦੇ ਪਾਸ ਇਹ ਗੌਰਵ ਹੈ ਕਿ ਇਸ ਦੀ founder chancellor ਦੀ ਜ਼ਿੰਮੇਦਾਰੀ ਬੇਗਮ ਸੁਲਤਾਨ ਨੇ ਸੰਭਾਲ਼ੀ ਸੀ ਸੌ ਸਾਲ ਪਹਿਲਾਂ ਦੀਆਂ ਪਰਿਸਥਿਤੀਆਂ ਵਿੱਚ ਇਹ ਕੀਤਾ ਜਾਣਾਕਿਤਨਾ ਵੱਡਾ ਕੰਮ ਸੀ,  ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਆਧੁਨਿਕ ਮੁਸਲਿਮ ਸਮਾਜ  ਦੇ ਨਿਰਮਾਣ ਦਾ ਜੋ ਯਤਨ ਉਸ ਸਮੇਂ ਸ਼ੁਰੂ ਹੋਇਆ ਸੀ,  ਤੀਹਰੇ ਤਲਾਕ ਜਿਹੀ ਕੁਪ੍ਰਥਾ ਦਾ ਅੰਤ ਕਰਕੇ ਦੇਸ਼ ਨੇ ਅੱਜ ਉਸ ਨੂੰ ਅੱਗੇ ਵਧਾਇਆ ਹੈ। 

 

ਸਾਥੀਓ,

 

ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਅਗਰ ਇੱਕ ਮਹਿਲਾ ਸਿੱਖਿਅਤ ਹੁੰਦੀ ਹੈ ਤਾਂ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ। ਇਹ ਗੱਲ ਸਹੀ ਹੈ।  ਲੇਕਿਨ ਪਰਿਵਾਰ ਦੀ ਸਿੱਖਿਆ ਦੇ ਅੱਗੇ ਵੀ ਇਸ ਦੇ ਗਹਿਰੇ ਮਾਅਨੇ ਹਨ।  ਮਹਿਲਾਵਾਂ ਨੂੰ ਸਿੱਖਿਅਤ ਇਸ ਲਈ ਹੋਣਾ ਹੈ ਤਾਕਿ ਉਹ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰ ਸਕਣ,  ਆਪਣਾ ਭਵਿੱਖ ਖੁਦ ਤੈਅ ਕਰ ਸਕਣ Education ਆਪਣੇ ਨਾਲ ਲੈ ਕੇ ਆਉਂਦੀ ਹੈ employment ਅਤੇ entrepreneurship .  Employment ਅਤੇ entrepreneurship ਆਪਣੇ ਨਾਲ ਲੈ ਕੇ ਆਉਂਦੇ ਹਨ Economic independence .  Economic independence ਨਾਲ ਹੁੰਦਾ ਹੈ Empowerment.  ਇੱਕ Empowered women ਦਾ ਹਰ ਪੱਧਰ ਤੇ,  ਹਰ ਫੈਸਲੇ ਵਿੱਚ ਉਤਨਾ ਹੀ ਬਰਾਬਰ ਦਾ ਯੋਗਦਾਨ ਹੁੰਦਾ ਹੈ,  ਜਿਤਨਾ ਕਿਸੇ ਹੋਰ ਦਾ।  ਫਿਰ ਗੱਲ ਚਾਹੇ ਪਰਿਵਾਰ ਨੂੰ direction ਦੇਣ ਦੀ ਹੋਵੇ ਜਾਂ ਫਿਰ ਦੇਸ਼ ਨੂੰ direction ਦੇਣ ਦੀ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਦੇਸ਼ ਦੀਆਂ ਹੋਰ ਸਿੱਖਿਆ ਸੰਸਥਾਵਾਂ ਨੂੰ ਵੀ ਕਹਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਬੇਟੀਆਂ ਨੂੰ ਸਿੱਖਿਆ ਨਾਲ ਜੋੜੋ। ਅਤੇ ਉਨ੍ਹਾਂ ਨੂੰ ਸਿਰਫ education ਹੀ ਨਹੀਂ ਬਲਕਿ higher education ਤੱਕ ਲੈ ਕੇ ਆਓ

 

 

ਸਾਥੀਓ,

 

AMU ਨੇ higher education ਵਿੱਚ ਆਪਣੇ contemporary curriculum ਨਾਲ ਬਹੁਤਿਆਂ ਨੂੰ ਆਕਰਸ਼ਿਤ ਕੀਤਾ ਹੈ। ਤੁਹਾਡੀ ਯੂਨੀਵਰਸਿਟੀ ਵਿੱਚ inter-disciplinary ਵਿਸ਼ੇ ਪਹਿਲਾਂ ਤੋਂ ਪੜ੍ਹਾਏ ਜਾਂਦੇ ਹਨ ਜੇਕਰ ਕੋਈ ਵਿਦਿਆਰਥੀ ਸਾਇੰਸ ਵਿੱਚ ਅੱਛਾ ਹੈ ਅਤੇ ਉਸ ਨੂੰ ਹਿਸਟਰੀ ਵੀ ਅੱਛੀ ਲਗਦੀ ਹੈ ਤਾਂ ਅਜਿਹੀ ਮਜਬੂਰੀ ਕਿਉਂ ਹੋਵੇ ਕਿ ਉਹ ਕਿਸੇ ਇੱਕ ਨੂੰ ਹੀ ਚੁਣ ਸਕੇ। ਇਹੀ ਭਾਵਨਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਹੈ ਇਸ ਵਿੱਚ 21ਵੀਂ ਸਦੀ ਵਿੱਚ ਭਾਰਤ ਦੇ ਸਟੂਡੈਂਟਸ ਦੀਆਂ ਜ਼ਰੂਰਤਾਂ,  ਉਸ ਦੇ Interest ਨੂੰ ਸਭ ਤੋਂ ਜ਼ਿਆਦਾ ਧਿਆਨ ਵਿੱਚ ਰੱਖਿਆ ਗਿਆ ਹੈ ਸਾਡੇ ਦੇਸ਼ ਦਾ ਨੌਜਵਾਨ, Nation First  ਦੇ ਸੱਦੇ ਨਾਲ ਦੇਸ਼ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹੈ ਉਹ ਨਵੇਂ-ਨਵੇਂ ਸਟਾਰਟ-ਅੱਪਸ ਦੇ ਜ਼ਰੀਏ ਦੇਸ਼ ਦੀਆਂ ਚੁਣੌਤੀਆਂ ਦਾ ਸਮਾਧਾਨ ਕੱਢ ਰਿਹਾ ਹੈ Rational Thinking ਅਤੇ Scientific outlook ਉਸ ਦੀ ਪਹਿਲੀ priority ਹੈ

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਭਾਰਤ ਦੇ ਨੌਜਵਾਨਾਂ ਦੀ ਇਨ੍ਹਾਂ ਹੀ aspirations ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਭਾਰਤ ਦਾ education eco-system,  ਦੁਨੀਆ ਦੀਆਂ ਆਧੁਨਿਕ ਸਿੱਖਿਆ ਵਿਵਸਥਾਵਾਂ ਵਿੱਚੋਂ ਇੱਕ ਬਣੇ ਨਵੀਂ National Education Policy ਵਿੱਚ ਜੋ multiple entry ਹੈ,  exit points ਦੀ ਵਿਵਸਥਾ ਹੈ,  ਉਸ ਨਾਲ Students ਨੂੰ ਆਪਣੀ ਸਿੱਖਿਆ ਬਾਰੇ ਫੈਸਲੇ ਲੈਣ ਵਿੱਚ ਅਸਾਨੀ ਹੋਵੇਗੀ ਹਰ exit option  ਦੇ ਬਾਅਦ ਉਨ੍ਹਾਂ ਨੂੰ appropriate certificate ਵੀ ਦਿੱਤਾ ਜਾਵੇਗਾ ਇਹ students ਨੂੰ ਪੂਰੇ ਕੋਰਸ ਦੀ ਫੀਸ ਦੀ ਚਿੰਤਾ ਕੀਤੇ ਬਿਨਾ,  ਆਪਣਾ ਫੈਸਲਾ ਲੈਣ ਦੀ ਆਜ਼ਾਦੀ ਹੋਵੇਗੀ। 

 

ਸਾਥੀਓ,

 

ਸਰਕਾਰ higher education ਵਿੱਚ number of enrollments ਵਧਾਉਣ ਅਤੇ ਸੀਟਾਂ ਵਧਾਉਣ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ ਸਾਲ 2014 ਵਿੱਚ ਸਾਡੇ ਦੇਸ਼ ਵਿੱਚ 16 IITs ਸਨ ਅੱਜ 23 IITs ਹਨ ਸਾਲ 2014 ਵਿੱਚ ਸਾਡੇ ਦੇਸ਼ ਵਿੱਚ 9 IIITs ਸਨ ਅੱਜ 25 IIITs ਹਨ ਸਾਲ 2014 ਵਿੱਚ ਸਾਡੇ ਇੱਥੇ 13 IIMs ਸਨ ਅੱਜ 20 IIMs ਹਨ Medical education ਨੂੰ ਲੈ ਕੇ ਵੀ ਬਹੁਤ ਕੰਮ ਕੀਤਾ ਗਿਆ ਹੈ 6 ਸਾਲ ਪਹਿਲਾਂ ਤੱਕ ਦੇਸ਼ ਵਿੱਚ ਸਿਰਫ ਏਮਸ ਸਨ,  ਅੱਜ ਦੇਸ਼ ਵਿੱਚ 22 ਏਮਸ ਹਨ ਸਿੱਖਿਆ ਚਾਹੇ Online ਹੋਵੇ ਜਾਂ  ਫਿਰ Offline, ਸਾਰਿਆਂ ਤੱਕ ਪਹੁੰਚੇ,  ਬਰਾਬਰੀ ਨਾਲ ਪਹੁੰਚੇ,  ਸਾਰਿਆਂ ਦਾ ਜੀਵਨ ਬਦਲੇ,  ਅਸੀਂ ਇਸੇ ਟੀਚੇ ਨਾਲ ਕੰਮ ਕਰ ਰਹੇ ਹਾਂ। 

 

ਸਾਥੀਓ,

 

AMU ਦੇ ਸੌ ਸਾਲ ਪੂਰੇ ਹੋਣ ਤੇ ਮੇਰੀਆਂ ਆਪ ਸਾਰੇ ਨੌਜਵਾਨ ਪਾਰਟਨਰਸ ਤੋਂ ਕੁਝ ਹੋਰ ਉਮੀਦਾਂ ਵੀ ਹਨ ਕਿਉਂ ਨਾ 100 ਸਾਲ ਦੇ ਇਸ ਅਵਸਰ ਤੇ AMU  ਦੇ 100 hostels ਇੱਕ extra-curricular task ਕਰਨ।  ਇਹ ਟਾਸਕ ਦੇਸ਼ ਦੀ ਆਜ਼ਾਦੀ  ਦੇ 75 ਸਾਲ ਪੂਰੇ ਹੋਣ ਨਾਲ ਜੁੜੇ ਹੋਣ ਜਿਵੇਂ AMU ਦੇ ਪਾਸ ਇਤਨਾ ਵੱਡਾ innovative ਅਤੇ research Oriented talent ਹੈ ਕਿਉਂ ਨਾ ਹੋਸਟਲ ਦੇ ਵਿਦਿਆਰਥੀ ਅਜਿਹੇ ਸੁਤੰਤਰਤਾ ਸੰਗਰਾਮ ਸੈਨਾਨੀਆਂ ਤੇ ਰਿਸਰਚ ਕਰਕੇ ਉਨ੍ਹਾਂ  ਦੇ  ਜੀਵਨ ਨੂੰ ਦੇਸ਼ ਦੇ ਸਾਹਮਣੇ ਲਿਆਉਣ ਜਿਨ੍ਹਾਂ ਬਾਰੇ ਅਜੇ ਉਤਨੀ ਜਾਣਕਾਰੀ ਨਹੀਂ ਹੈ ਕੁਝ ਸਟੂਡੈਂਟਸ ਇਨ੍ਹਾਂ ਮਹਾਪੁਰਸ਼ਾਂ  ਦੇ ਜਨਮ-ਸਥਾਨ ਜਾਣ,  ਉਨ੍ਹਾਂ ਦੀ ਕਰਮਭੂਮੀ ਜਾਣ,  ਉਨ੍ਹਾਂ  ਦੇ  ਪਰਿਵਾਰ  ਦੇ ਲੋਕ ਹੁਣ ਕਿੱਥੇ ਹਨ,  ਉਨ੍ਹਾਂ ਨਾਲ ਸੰਪਰਕ ਕਰਨ।  ਕੁਝ ਸਟੂਡੈਂਟਸ ਔਨਲਾਈਨ resources ਨੂੰ explore ਕਰਨ। ਉਦਾਹਰਣ  ਦੇ ਤੌਰ ਤੇ 75 hostels ਇੱਕ ਇੱਕ ਆਦਿਵਾਸੀ freedom fighter ‘ਤੇ ਇੱਕ ਇੱਕ ਰਿਸਰਚ documents ਤਿਆਰ ਕਰ ਸਕਦੇ  ਹਨ,  ਇਸੇ ਤਰ੍ਹਾਂ 25 hostels ਮਹਿਲਾ freedom fighters ‘ਤੇ ਰਿਸਰਚ ਕਰ ਸਕਦੇ  ਹਨ ਕੰਮ ਕਰ ਸਕਦੇ  ਹਨ।  

 

ਇੱਕ ਹੋਰ ਕੰਮ ਹੈ ਜੋ ਦੇਸ਼ ਲਈ AMU ਦੇ ਵਿਦਿਆਰਥੀ-ਵਿਦਿਆਰਥਣਾਂ ਕਰ ਸਕਦੇ  ਹਨ। AMU ਦੇ ਪਾਸ ਦੇਸ਼ ਦੀਆਂ ਇਤਨੀਆਂ ਬੇਸ਼ਕੀਮਤੀ ਪ੍ਰਾਚੀਨ ਪਾਂਡੂਲਿਪੀਆਂ ਹਨ ਇਹ ਸਭ ਸਾਡੀ ਸੱਭਿਆਚਾਰਕ ਵਿਰਾਸਤ ਹਨ ਮੈਂ ਚਾਹਾਂਗਾ ਕਿ ਤੁਸੀਂ ਟੈਕਨੋਲੋਜੀ  ਦੇ ਮਾਧਿਅਮ ਦੁਆਰਾ ਇਨ੍ਹਾਂ ਨੂੰ digital ਜਾਂ virtual ਅਵਤਾਰ ਵਿੱਚ ਪੂਰੀ ਦੁਨੀਆ  ਦੇ ਸਾਹਮਣੇ ਲਿਆਓ ਮੈਂ AMU ਦੇ ਵਿਸ਼ਾਲ Alumni ਨੈੱਟਵਰਕ ਨੂੰ ਵੀ ਸੱਦਾ ਦਿੰਦਾ ਹਾਂ ਕਿ ਨਵੇਂ ਭਾਰਤ  ਦੇ ਨਿਰਮਾਣ ਵਿੱਚ ਆਪਣੀ ਭਾਗੀਦਾਰੀ ਹੋਰ ਵਧਾਓ ਆਤਮਨਿਰਭਰ ਭਾਰਤ ਅਭਿਯਾਨ ਨੂੰ ਸਫ਼ਲ ਬਣਾਉਣ ਦੇ ਲਈ,  ਵੋਕਲ ਫਾਰ ਲੋਕਲ ਨੂੰ ਸਫ਼ਲ ਬਣਾਉਣ ਲਈ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਇਸ ਨੂੰ ਲੈ ਕੇ ਅਗਰ ਮੈਨੂੰ AMU ਤੋਂ ਸੁਝਾਅ ਮਿਲਣ,  AMU Alumni  ਦੇ ਸੁਝਾਅ ਮਿਲਣ,  ਤਾਂ ਮੈਨੂੰ ਬਹੁਤ ਖੁਸ਼ੀ ਹੋਵੋਗੀ

 

ਸਾਥੀਓ,

 

ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਹਨ ਜਿਸ ਸਦੀ ਨੂੰ ਭਾਰਤ ਦੀ ਸਦੀ ਦੱਸਿਆ ਜਾ ਰਿਹਾ ਹੈ, ਉਸ ਟੀਚੇ ਦੀ ਤਰਫ ਭਾਰਤ ਕਿਵੇਂ ਅੱਗੇ ਵਧਦਾ ਹੈਇਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ Curiosity ਹੈ ਇਸ ਲਈ ਅੱਜ ਸਾਡਾ ਸਭ ਦਾ ਇੱਕਮਾਤਰ ਅਤੇ ਏਕਨਿਸ਼ਠ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਭਾਰਤ ਨੂੰ ਆਤਮਨਿਰਭਰ ਕਿਵੇਂ ਬਣਾਈਏ ਅਸੀਂ ਕਿੱਥੇ ਅਤੇ ਕਿਸ ਪਰਿਵਾਰ ਵਿੱਚ ਪੈਦਾ ਹੋਏਕਿਸ ਮਤ-ਮਜ਼੍ਹਬ ਵਿੱਚ ਵੱਡੇ ਹੋਏਇਸ ਤੋਂ ਵੀ ਅਹਿਮ ਇਹ ਹੈ ਕਿ ਹਰੇਕ ਨਾਗਰਿਕ ਦੀਆਂ ਆਕਾਂਖਿਆਵਾਂ ਅਤੇ ਉਨ੍ਹਾਂ ਦੇ ਪ੍ਰਯਤਨ ਦੇਸ਼ ਦੀਆਂ ਆਕਾਂਖਿਆਵਾਂ ਨਾਲ ਕਿਵੇਂ ਜੁੜਨ ਜਦੋਂ ਇਸ ਨੂੰ ਲੈ ਕੇ ਇੱਕ ਮਜ਼ਬੂਤ ​​ਨੀਂਹ ਪਵੇਗੀ ਤਾਂ ਟੀਚੇ ਤੱਕ ਪਹੁੰਚਣਾ ਹੋਰ ਅਸਾਨ ਹੋ ਜਾਵੇਗਾ

 

ਸਾਥੀਓ,  

 

ਸਮਾਜ ਵਿੱਚ ਵਿਚਾਰਕ ਮਤਭੇਦ ਹੁੰਦੇ ਹਨਇਹ ਸੁਭਾਵਿਕ ਵੀ ਹੈ ਲੇਕਿਨ ਜਦੋਂ ਗੱਲ ਰਾਸ਼ਟਰੀ ਟੀਚਿਆਂ ਦੀ ਪ੍ਰਾਪਤੀ ਦੀ ਹੋਵੇ ਤਾਂ ਹਰ ਮਤਭੇਦ ਕਿਨਾਰੇ ਰੱਖ ਦੇਣਾ ਚਾਹੀਦਾ ਹੈ ਜਦੋਂ ਤੁਸੀਂ ਸਭ ਯੁਵਾ ਸਾਥੀ ਇਸ ਸੋਚ ਦੇ ਨਾਲ ਅੱਗੇ ਵਧੋਗੇ ਤਾਂ ਅਜਿਹੀ ਕੋਈ ਮੰਜ਼ਿਲ ਨਹੀਂ, ਜੋ ਅਸੀਂ ਮਿਲ ਕੇ ਹਾਸਲ ਨਾ ਕਰ ਸਕੀਏ ਸਿੱਖਿਆ ਹੋਵੇਆਰਥਿਕ ਵਿਕਾਸ ਹੋਵੇਬਿਹਤਰ ਰਹਿਣ-ਸਹਿਣ ਹੋਵੇਅਵਸਰ ਹੋਣ, ਮਹਿਲਾਵਾਂ ਦਾ ਹੱਕ ਹੋਵੇਸੁਰੱਖਿਆ ਹੋਵੇਰਾਸ਼ਟਰਵਾਦ ਹੋਵੇਇਹ ਉਹ ਚੀਜ਼ਾਂ ਹਨ ਜੋ ਹਰ ਨਾਗਰਿਕ ਦੇ ਲਈ ਜ਼ਰੂਰੀ ਹੁੰਦੀਆਂ ਹਨ। ਇਹ ਕੁਝ ਅਜਿਹੇ ਮੁੱਦੇ ਹਨ, ਜਿਨ੍ਹਾਂ ਤੇ ਅਸੀਂ ਆਪਣੀ ਰਾਜਨੀਤਕ ਜਾਂ ਵਿਚਾਰਕ ਮਜਬੂਰੀਆਂ ਦੇ ਨਾਮ ਤੇ ਅਸਹਿਮਤ ਹੋ ਹੀ ਨਹੀਂ ਸਕਦੇ ਇੱਥੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਇਨ੍ਹਾਂ ਮੁੱਦਿਆਂ ਤੇ ਗੱਲ ਕਰਨਾ ਮੇਰੇ ਲਈ ਇਸ ਲਈ ਵੀ ਸੁਭਾਵਿਕ ਹੈ ਕਿਉਂਕਿ ਇੱਥੋਂ ਸੁਤੰਤਰਤਾ ਦੇ ਅਨੇਕ ਸੈਨਾਨੀ ਨਿਕਲੇ ਹਨ ਇਸ ਮਿੱਟੀ ਵਿੱਚੋਂ ਨਿਕਲੇ ਹਨ ਇਨ੍ਹਾਂ ਸੁਤੰਤਰਤਾ ਸੈਨਾਨੀਆਂ ਦੀ ਵੀ ਆਪਣੀ ਪਰਿਵਾਰਕਸਮਾਜਿਕਵਿਚਾਰਕ ਪਰਵਰਿਸ਼ ਸੀਆਪਣੇ-ਆਪਣੇ ਵਿਚਾਰ ਸਨ। ਲੇਕਿਨ ਜਦੋਂ ਗੁਲਾਮੀ ਤੋਂ ਮੁਕਤੀ ਦੀ ਗੱਲ ਆਈ ਤਾਂਸਾਰੇ ਵਿਚਾਰ ਆਜ਼ਾਦੀ ਦੇ ਇੱਕ ਟੀਚੇ ਦੇ ਨਾਲ ਹੀ ਜੁੜ ਗਏ

 

ਸਾਥੀਓ,

 

ਸਾਡੇ ਪੁਰਖਿਆਂ ਨੇ ਜੋ ਆਜ਼ਾਦੀ ਦੇ ਲਈ ਕੀਤਾਉਹੀ ਕੰਮ ਹੁਣ ਤੁਹਾਨੂੰ,  ਯੁਵਾ ਪੀੜ੍ਹੀ ਨੂੰ ਨਵੇਂ ਭਾਰਤ ਦੇ ਨਿਰਮਾਣ ਦੇ ਲਈ ਕਰਨਾ ਹੈ ਜਿਵੇਂ ਆਜ਼ਾਦੀ ਇੱਕ Common ground ਸੀਉਸੇ ਤਰ੍ਹਾਂ ਹੀ ਨਵੇਂ ਭਾਰਤ ਦੇ ਲਈ  ਸਾਨੂੰ ਇੱਕ Common ground ਤੇ ਕੰਮ ਕਰਨਾ ਪਵੇਗਾ ਨਵਾਂ ਭਾਰਤ ਆਤਮਨਿਰਭਰ ਹੋਵੇਗਾਹਰ ਪ੍ਰਕਾਰ ਨਾਲ ਸੰਪੰਨ ਹੋਵੇਗਾ ਤਾਂ ਲਾਭ ਵੀ ਸਭ 130 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਦਾ ਹੋਵੇਗਾ। ਇਹ ਵਿਚਾਰ (ਵਿਮਰਸ਼) ਸਮਾਜ ਦੇ ਹਰ ਹਿੱਸੇ ਤੱਕ ਪਹੁੰਚੇਇਹ ਕੰਮ ਤੁਸੀਂ ਕਰ ਸਕਦੇ ਹੋਯੁਵਾ ਸਾਥੀ ਕਰ ਸਕਦੇ ਹਨ

 

ਸਾਥੀਓ,

 

ਸਾਨੂੰ ਇਹ ਸਮਝਣਾ ਹੋਵੇਗਾ ਕਿ ਸਿਆਸਤ, ਸੋਸਾਇਟੀ ਦਾ ਇੱਕ ਅਹਿਮ ਹਿੱਸਾ ਹੈ ਲੇਕਿਨ ਸੋਸਾਇਟੀ ਵਿੱਚ ਸਿਆਸਤ ਦੇ ਇਲਾਵਾ ਹੋਰ ਵੀ ਦੂਸਰੇ ਮਸਲੇ ਹਨ ਸਿਆਸਤ ਅਤੇ ਸੱਤਾ ਦੀ ਸੋਚ ਤੋਂ ਬਹੁਤ ਵੱਡਾਬਹੁਤ ਵਿਆਪਕ, ਕਿਸੇ ਵੀ ਦੇਸ਼ ਦਾ ਸਮਾਜ ਹੁੰਦਾ ਹੈ ਪਾਲਿਟਿਕਸ ਤੋਂ ਉੱਪਰ ਵੀ ਸਮਾਜ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਸਪੇਸ ਹੁੰਦੀ ਹੈ ਉਸ Space ਨੂੰ ਵੀ explore ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਇਹ ਕੰਮ ਸਾਡੇ AMU ਜਿਹੇ ਕੈਂਪਸ ਕਰ ਸਕਦੇ ਹਨਤੁਸੀਂ ਸਭ ਕਰ ਸਕਦੇ ਹੋ

 

ਸਾਥੀਓ,

 

ਨਿਊ ਇੰਡੀਆ ਦੇ ਵਿਜ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਮੂਲ ਵਿੱਚ ਵੀ ਇਹੀ ਹੈ ਕਿ ਰਾਸ਼ਟਰ ਦੇ, ਸਮਾਜ ਦੇ ਵਿਕਾਸ ਨੂੰ ਰਾਜਨੀਤਕ ਚਸ਼ਮੇ ਨਾਲ ਨਾ ਦੇਖਿਆ ਜਾਵੇ ਹਾਂਜਦੋਂ ਅਸੀਂ ਇਸ ਵੱਡੇ ਉਦੇਸ਼ ਦੇ ਲਈ ਇਕੱਠੇ ਆਉਂਦੇ ਹਾਂ ਤਾਂ ਇਹ ਸੰਭਵ ਹੈ ਕਿ ਕੁਝ ਤੱਤ ਇਸ ਤੋਂ ਪਰੇਸ਼ਾਨ ਹੋਣ ਅਜਿਹੇ ਤੱਤ ਦੁਨੀਆ ਦੀ ਹਰ ਸੋਸਾਇਟੀ ਵਿੱਚ ਮਿਲ ਜਾਣਗੇ ਇਹ ਕੁਝ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਆਪਣੇ ਸੁਆਰਥ ਹੁੰਦੇ ਹਨ ਉਹ ਆਪਣੇ ਸੁਆਰਥ ਨੂੰ ਸਿੱਧ ਕਰਨ ਦੇ ਲਈ ਹਰ ਹਥਕੰਡਾ ਅਪਣਾਉਣਗੇ, ਹਰ ਪ੍ਰਕਾਰ ਦੀ Negativity ਫੈਲਾਉਣਗੇ। ਲੇਕਿਨ ਜਦੋਂ ਸਾਡੇ ਮਨ ਅਤੇ ਮਸਤਕ ਵਿੱਚ ਨਵੇਂ ਭਾਰਤ ਦਾ ਨਿਰਮਾਣ ਸਰਬਉੱਚ ਹੋਵੇਗਾ ਤਾਂ ਅਜਿਹੇ ਲੋਕਾਂ ਦਾ space ਆਪਣੇ ਆਪ ਸੁੰਗੜਦਾ ਜਾਵੇਗਾ

 

ਸਾਥੀਓ,

 

ਪਾਲਿਟਿਕਸ ਇੰਤਜ਼ਾਰ ਕਰ ਸਕਦੀ ਹੈਸੋਸਾਇਟੀ ਇੰਤਜ਼ਾਰ ਨਹੀਂ ਕਰ ਸਕਦੀ ਹੈ ਦੇਸ਼ ਦੀ ਡਿਵੈਲਪਮੈਂਟ ਇੰਤਜ਼ਾਰ ਨਹੀਂ ਕਰ ਸਕਦੀ। ਗ਼ਰੀਬਸਮਾਜ ਦੇ ਕਿਸੇ ਵੀ ਵਰਗ ਦਾ ਹੋਵੇ, ਉਹ ਇੰਤਜ਼ਾਰ ਨਹੀਂ ਕਰ ਸਕਦਾ ਮਹਿਲਾਵਾਂਵੰਚਿਤਪੀੜਤਸ਼ੋਸ਼ਿਤਵਿਕਾਸ ਦਾ ਇੰਤਜ਼ਾਰ ਨਹੀਂ ਕਰ ਸਕਦੇ। ਸਭ ਤੋਂ ਵੱਡੀ ਗੱਲ ਸਾਡੇ ਯੁਵਾਤੁਸੀਂ ਸਭਹੋਰ ਇੰਤਜ਼ਾਰ ਨਹੀਂ ਕਰਨਾ ਚਾਹੋਗੇ ਪਿਛਲੀ ਸ਼ਤਾਬਦੀ ਵਿੱਚ ਮਤਭੇਦਾਂ ਦੇ ਨਾਮ ‘ਤੇ ਬਹੁਤ ਵਕਤ ਪਹਿਲਾਂ ਹੀ ਜ਼ਾਇਆ ਹੋ ਚੁੱਕਿਆ ਹੈ ਹੁਣ ਵਕਤ ਨਹੀਂ ਗਵਾਉਣਾ ਹੈਸਭ ਨੂੰ ਇੱਕ ਟੀਚੇ ਦੇ ਨਾਲ ਮਿਲ ਕੇ, ਨਵਾਂ ਭਾਰਤਆਤਮਨਿਰਭਰ ਭਾਰਤ ਬਣਾਉਣਾ ਹੈ

 

ਸਾਥੀਓ,

 

ਸੌ ਸਾਲ ਪਹਿਲਾਂ 1920 ਵਿੱਚ ਜੋ ਯੁਵਾ ਸਨਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਦੇ ਲਈ ਸੰਘਰਸ਼ ਕਰਨ ਦਾਖੁਦ ਨੂੰ ਸਮਰਪਿਤ ਕਰਨਾ ਦਾ, ਬਲੀਦਾਨ ਦੇਣ ਦਾ ਅਵਸਰ ਮਿਲਿਆ ਸੀ। ਉਸ ਪੀੜ੍ਹੀ ਦੇ ਤਪ ਅਤੇ ਤਿਆਗ ਨਾਲ ਦੇਸ਼ ਨੂੰ 1947 ਵਿੱਚ ਆਜ਼ਾਦੀ ਮਿਲੀ ਸੀ। ਤੁਹਾਡੇ ਪਾਸਅੱਜ ਦੀ ਪੀੜ੍ਹੀ ਦੇ ਪਾਸ ਆਤਮਨਿਰਭਰ ਭਾਰਤਨਵੇਂ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਦੇ ਲਈ ਬਹੁਤ ਕੁਝ ਕਰਨ ਦਾ ਅਵਸਰ ਹੈ ਉਹ ਸਮਾਂ ਸੀ 1920 ਦਾਇਹ ਸਮਾਂ ਹੈ 2020 ਦਾ 1920 ਦੇ 27 ਸਾਲਾਂ ਬਾਅਦ ਦੇਸ਼ ਆਜ਼ਾਦ ਹੋਇਆ ਸੀ। 2020 ਦੇ 27 ਸਾਲਾਂ ਬਾਅਦਜੋ ਕਿ 2020 ਤੋਂ 2047, ਤੁਹਾਡੇ ਜੀਵਨ ਦੇ ਬਹੁਤ ਮਹੱਤਵਪੂਰਨ ਸਾਲ ਹਨ

 

ਸਾਲ 2047 ਵਿੱਚ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰਾ ਕਰੇਗਾਤੁਸੀਂ ਉਸ ਇਤਿਹਾਸਿਕ ਸਮੇਂ ਦੇ ਵੀ ਸਾਖੀ ਬਣੋਗੇ ਇੰਨਾ ਹੀ ਨਹੀਂਇਨ੍ਹਾਂ 27 ਸਾਲਾਂ ਵਿੱਚ ਆਧੁਨਿਕ ਭਾਰਤ ਬਣਾਉਣ ਦੇ ਤੁਸੀਂ ਹਿੱਸੇਦਾਰ ਹੋਵੋਗੇ ਤੁਹਾਨੂੰ ਹਰ ਪਲ ਦੇਸ਼ ਦੇ ਲਈ ਸੋਚਣਾ ਹੈਆਪਣੇ ਹਰ ਫੈਸਲੇ ਵਿੱਚ ਦੇਸ਼ਹਿਤ ਸੋਚਣਾ ਹੈਤੁਹਾਡਾ ਹਰ ਫੈਸਲਾ ਦੇਸ਼ਹਿਤ ਨੂੰ ਅਧਾਰ ਬਣਾਉਂਦੇ ਹੋਏ ਹੀ ਹੋਣਾ ਚਾਹੀਦਾ ਹੈ।

 

ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਮਿਲ ਕੇ ਆਤਮਨਿਰਭਰ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਾਂਗੇਅਸੀਂ ਸਭ ਮਿਲ ਕੇ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਾਵਾਂਗੇ। ਆਪ ਸਭ ਨੂੰ AMU ਦੇ 100 ਸਾਲ ਹੋਣ ‘ਤੇ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਇਨ੍ਹਾਂ 100 ਸਾਲਾਂ ਵਿੱਚ ਜਿਨ੍ਹਾਂ-ਜਿਨ੍ਹਾਂ ਮਹਾਪੁਰਸ਼ਾਂ ਨੇ ਇਸ ਸੰਸਥਾਨ ਦੀ ਗਰਿਮਾ ਨੂੰ ਨਵੀਂ ਉਚਾਈ ‘ਤੇ ਲਿਜਾਣ ਦੇ ਲਈ ਨਿਰੰਤਰ ਪ੍ਰਯਤਨ ਕੀਤੇ ਹਨ ਅੱਜ ਉਨ੍ਹਾਂ ਨੂੰ ਵੀ ਫਿਰ ਯਾਦ ਕਰਦਾ ਹਾਂਉਨ੍ਹਾਂ ਸਭ ਦਾ ਵੀ ਆਦਰ ਕਰਦਾ ਹਾਂ ਅਤੇ ਫਿਰ ਇਕ ਵਾਰ ਅੱਜ ਦੇ ਇਸ ਪਵਿੱਤਰ ਅਵਸਰ ਤੋਂ ਭਵਿੱਖ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਵਿਸ਼ਵ ਭਰ ਵਿੱਚ ਫੈਲੇ ਹੋਏ Alumni ਨੂੰ ਵੀ ਮੈਂ ਉੱਤਮ ਸਿਹਤ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂਉਨ੍ਹਾਂ ਦੇ ਉੱਤਮ ਭਵਿੱਖ ਦੇ ਲਈ ਸੁਭਕਾਮਨਾਵਾਂ ਦਿੰਦਾ ਹਾਂ ਅਤੇ AMU ਦੇ ਵੀ ਉੱਤਮ ਭਵਿੱਖ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਸਰਕਾਰ ਤੁਹਾਡੀ ਪ੍ਰਗਤੀ ਦੇ ਲਈਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਸੀਂ ਵੀ ਕਦੇ ਪਿੱਛੇ ਨਹੀਂ ਰਹਾਂਗੇ

 

ਇਸੇ ਇੱਕ ਵਿਸ਼ਵਾਸ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ

 

 

****

  

 

ਡੀਐੱਸ/ਐੱਸਐੱਚ/ਐੱਨਐੱਸ