ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਦਸੰਬਰ, 2020 ਨੂੰ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਗੁਯੇਨ ਜੁਆਨ ਫੁਕ ਨਾਲ ਵਰਚੁਅਲ ਸਮਿਟ ਆਯੋਜਿਤ ਕਰਨਗੇ।
ਇਸ ਸਮਿਟ ਦੌਰਾਨ, ਦੋਵੇਂ ਆਗੂ ਕਈ ਦੁਵੱਲੇ, ਖੇਤਰੀ ਤੇ ਆਲਮੀ ਮਸਲਿਆਂ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨਗੇ ਅਤੇ ਭਾਰਤ–ਵੀਅਤਨਾਮ ਦੀ ਵਿਆਪਕ ਰਣਨੀਤਕ ਭਾਈਵਾਲੀ ਦੇ ਭਵਿੱਖਮੁਖੀ ਵਿਕਾਸ ਲਈ ਮਾਰਗ–ਦਰਸ਼ਨ ਪ੍ਰਦਾਨ ਕਰਨਗੇ।
2020 ’ਚ, ਦੋਵੇਂ ਦੇਸ਼ਾਂ ਨੇ ਉੱਚ–ਪੱਧਰੀ ਅਦਾਨ–ਪ੍ਰਦਾਨ ਜਾਰੀ ਰੱਖੇ ਸਨ। ਵੀਅਤਨਾਮ ਦੇ ਉਪ–ਰਾਸ਼ਟਰਪਤੀ ਮਹਾਮਹਿਮ ਸੁਸ਼੍ਰੀ ਡੈਂਗ ਥੀ ਨਗੋਕ ਥਿੰਨ੍ਹ ਫ਼ਰਵਰੀ 2020 ’ਚ ਸਰਕਾਰੀ ਦੌਰੇ ’ਤੇ ਭਾਰਤ ਆੲਹੇ ਸਨ। ਦੋਵੇਂ ਪ੍ਰਧਾਨ ਮੰਤਰੀਆਂ ਨੇ ਟੈਲੀਫ਼ੋਨ ’ਤੇ 13 ਅਪ੍ਰੈਲ, 2020 ਨੂੰ ਕੋਵਿਡ–19 ਮਹਾਮਾਰੀ ਕਾਰਣ ਪੈਦਾ ਹੋਈ ਸਥਿਤੀ ਬਾਰੇ ਵਿਚਾਰ–ਵਟਾਂਦਰਾ ਕੀਤਾ ਸੀ। ਦੋ ਵਿਦੇਸ਼ ਮੰਤਰੀਆਂ ਦੀ ਸਹਿ–ਪ੍ਰਧਾਨਗੀ ਹੇਠ ਸੰਯੁਕਤ ਕਮਿਸ਼ਨ ਮੀਟਿੰਗ (ਵਰਚੁਅਲ) ਦਾ 13ਵਾਂ ਸੰਸਕਰਣ 25 ਅਗਸਤ, 2020 ਨੂੰ ਰੱਖਿਆ ਗਿਆ ਸੀ। ਰੱਖਿਆ ਮੰਤਰੀ ਨੇ ਆਪਣੇ ਹਮ–ਰੁਤਬਾ ਨਾਲ 27 ਨਵੰਬਰ, 2020 ਨੂੰ ਔਨਲਾਈਨ ਬੈਠਕ ਕੀਤੀ ਸੀ।
***
ਡੀਐੱਸ/ਐੱਸਐੱਚ