Your Excellency, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ, ਨਮਸਕਾਰ!
ਬਿਜੋਯ ਦਿਬਸ਼ੇਰ ਔਨੇਕ ਔਨੇਕ ਓਭੀਨੋਂਦਨ ਆਰ ਪੋਸ਼ ਪਾਰਬੋਨੇਰ ਸ਼ੁਬੇੱਛਾ!
ਅੱਜ ਸਾਰੀ ਦੁਨੀਆ virtual summits ਕਰ ਰਹੀ ਹੈ। ਲੇਕਿਨ ਤੁਹਾਡੇ ਅਤੇ ਮੇਰੇ ਲਈ ਇਹ ਮਾਧਿਅਮ ਨਵਾਂ ਨਹੀਂ ਹੈ। ਕਈ ਵਰ੍ਹਿਆਂ ਤੋਂ ਅਸੀਂ ਵੀਡੀਓ ਦੇ ਮਾਧਿਅਮ ਨਾਲ ਬਾਤਚੀਤ ਕਰਦੇ ਰਹੇ ਹਾਂ।
ਕਈ ਵਾਰ ਅਸੀਂ ਵੀਡੀਓ ਦੇ ਮਾਧਿਅਮ ਨਾਲ projects ਨੂੰ launch ਅਤੇ inaugurate ਵੀ ਕੀਤਾ ਹੈ।
Excellency,
ਵਿਜੈ ਦਿਵਸ ਦੇ ਤੁਰੰਤ ਬਾਅਦ, ਅੱਜ ਦੀ ਸਾਡੀ ਮੁਲਾਕਾਤ ਹੋਰ ਅਧਿਕ ਵਿਸ਼ੇਸ਼ ਮਹੱਤਵ ਰੱਖਦੀ ਹੈ।
Anti-liberation forces ‘ਤੇ ਬੰਗਲਾਦੇਸ਼ ਦੀ ਇਤਿਹਾਸਿਕ ਜਿੱਤ ਨੂੰ ਤੁਹਾਡੇ ਨਾਲ ਵਿਜੈ ਦਿਵਸ ਦੇ ਰੂਪ ਵਿੱਚ ਮਨਾਉਣਾ ਸਾਡੇ ਲਈ ਮਾਣ ਦੀ ਗੱਲ ਹੈ।
ਅੱਜ ਜਦ ਬੰਗਲਾਦੇਸ਼ ਆਜ਼ਾਦੀ ਦਾ 49 ਵਰ੍ਹੇ ਮਨਾ ਰਿਹਾ ਹੈ, ਮੈਂ ਦੋਹਾਂ ਦੇਸ਼ਾਂ ਦੇ ਸ਼ਹੀਦਾਂ ਨੂੰ, ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਸ਼ਰਧਾਪੂਰਵਕ ਨਮਨ ਕਰਦਾ ਹਾਂ।
ਵਿਜੈ ਦਿਵਸ ਦੇ ਅਵਸਰ ‘ਤੇ ਕੱਲ੍ਹ ਮੈਂ ਭਾਰਤ ਵਿੱਚ ਰਾਸ਼ਟਰੀ ਯੁੱਧ ਸਮਾਰਕ ‘ਤੇ ਸ਼ਰਧਾਸੁਮਨ ਅਰਪਿਤ ਕੀਤੇ। ਅਤੇ ਇੱਕ ‘ਸਵਰਣਿਮ ਵਿਜੈ ਮਸ਼ਾਲ’ ਜਗਾਈ।
ਇਹ ਚਾਰ ‘ਵਿਜੈ ਮਸ਼ਾਲਾਂ’ ਪੂਰੇ ਭਾਰਤ ਵਿੱਚ ਦੌਰਾ ਕਰਨਗੀਆਂ, ਸਾਡੇ ਸ਼ਹੀਦਾਂ ਦੇ ਪਿੰਡ-ਪਿੰਡ ਲਿਜਾਈਆਂ ਜਾਣਗੀਆਂ।
16 ਦਸੰਬਰ ਤੋਂ ਅਸੀਂ ‘ਸਵਰਣਿਮ ਵਿਜੈ ਵਰ੍ਹਾ’ ਮਨਾ ਰਹੇ ਹਾਂ, ਜਿਸ ਵਿੱਚ ਭਾਰਤ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
Excellency,
‘ਮੁਜੀਬ ਵਰ੍ਹਿਆਂ’ ਦੇ ਅਵਸਰ ‘ਤੇ ਮੈਂ ਸਾਰੇ ਭਾਰਤੀਆਂ ਦੀ ਤਰਫੋਂ ਤੁਹਾਨੂੰ ਵਧਾਈ ਦਿੰਦਾ ਹਾਂ।
ਅਗਲੇ ਵਰ੍ਹੇ ਬੰਗਲਾਦੇਸ਼ ਯਾਤਰਾ ਦੇ ਸੱਦੇ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡੇ ਨਾਲ ਬੰਗਬੰਧੂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਮੇਰੇ ਲਈ ਮਾਣ ਦੀ ਗੱਲ ਹੋਵੇਗੀ।
Excellency,
ਬੰਗਲਾਦੇਸ਼ ਸਾਡੀ ‘Neighbourhood First’ ਨੀਤੀ ਦਾ ਇੱਕ ਪ੍ਰਮੁੱਖ ਥੰਮ੍ਹ ਹੈ। ਬੰਗਲਾਦੇਸ਼ ਦੇ ਨਾਲ ਸਬੰਧਾਂ ਵਿੱਚ ਮਜ਼ਬੂਤੀ ਅਤੇ ਗਹਿਰਾਈ ਲਿਆਉਣਾ ਮੇਰੇ ਲਈ ਪਹਿਲੇ ਦਿਨ ਤੋਂ ਹੀ ਵਿਸ਼ੇਸ਼ ਪ੍ਰਾਥਮਿਕਤਾ ਰਹੀ ਹੈ।
ਇਹ ਗੱਲ ਸਹੀ ਹੈ ਕਿ ਆਲਮੀ ਮਹਾਮਾਰੀ ਦੇ ਕਾਰਨ ਇਹ ਵਰ੍ਹਾ ਚੁਣੌਤੀਪੂਰਨ ਰਿਹਾ ਹੈ।
ਲੇਕਿਨ ਤਸੱਲੀ ਦਾ ਵਿਸ਼ਾ ਹੈ, ਕਿ ਇਸ ਕਠਿਨ ਸਮੇਂ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਚੰਗਾ ਸਹਿਯੋਗ ਰਿਹਾ।
ਚਾਹੇ ਉਹ ਦਵਾਈਆਂ ਜਾਂ ਮੈਡੀਕਲ equipment ਵਿੱਚ ਹੋਵੇ, ਜਾਂ ਫਿਰ health professionals ਦੇ ਨਾਲ ਕੰਮ ਕਰਨਾ ਹੋਵੇ। ਵੈਕਸੀਨ ਦੇ ਖੇਤਰ ਵਿੱਚ ਵੀ ਸਾਡੇ ਦਰਮਿਆਨ ਚੰਗਾ ਸਹਿਯੋਗ ਚਲ ਰਿਹਾ ਹੈ। ਇਸ ਸਿਲਸਿਲੇ ਵਿੱਚ ਅਸੀਂ ਤੁਹਾਡੀਆਂ ਜ਼ਰੂਰਤਾਂ ਦਾ ਵੀ ਵਿਸ਼ੇਸ਼ ਧਿਆਨ ਰੱਖਾਂਗੇ।
SAARC framework ਦੇ ਤਹਿਤ ਬੰਗਲਾਦੇਸ਼ ਦੇ ਯੋਗਦਾਨ ਦੇ ਲਈ ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।
ਸਿਹਤ ਦੇ ਇਲਾਵਾ ਹੋਰ ਖੇਤਰਾਂ ਵਿੱਚ ਵੀ ਇਸ ਵਰ੍ਹੇ ਸਾਡੀ ਵਿਸ਼ੇਸ਼ ਸਾਂਝੇਦਾਰੀ ਨਿਰੰਤਰ ਅੱਗੇ ਵਧਦੀ ਰਹੀ ਹੈ।
Land border trade ਵਿੱਚ ਰੁਕਾਵਟਾਂ ਨੂੰ ਅਸੀਂ ਘੱਟ ਕੀਤਾ। ਦੋਹਾਂ ਦੇਸ਼ਾਂ ਦੇ ਦਰਮਿਆਨ connectivity ਦਾ ਵਿਸਤਾਰ ਕੀਤਾ। ਨਵੇਂ ਸਾਧਨਾਂ ਨੂੰ ਜੋੜਿਆ।
ਇਹ ਸਭ ਸਾਡੇ ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਕਰਨ ਦੇ ਸਾਡੇ ਇਰਾਦਿਆਂ ਨੂੰ ਦਰਸਾਉਂਦਾ ਹੈ।
Excellency,
“ਮੁਜੀਬ ਚਿਰੰਤਰ” – ਬੰਗਬੰਧੂ ਦਾ ਸੰਦੇਸ਼ eternal ਹੈ। ਅਤੇ ਇਸੇ ਭਾਵ ਨਾਲ ਅਸੀਂ ਵੀ ਉਨ੍ਹਾਂ ਦੀ legacy ਦਾ ਸਨਮਾਨ ਕਰਦੇ ਹਾਂ।
ਤੁਹਾਡੀ ਉੱਤਮ ਅਗਵਾਈ ਵਿੱਚ ਬੰਗਬੰਧੂ ਦੀ legacy ਸਪਸ਼ਟ ਤੌਰ ‘ਤੇ ਝਲਕਦੀ ਹੈ। ਨਾਲ ਹੀ, ਸਾਡੇ ਦੁਵੱਲੇ ਸਬੰਧਾਂ ਦੇ ਲਈ ਤੁਹਾਡੀ ਨਿਜੀ ਪ੍ਰਤੀਬੱਧਤਾ ਵੀ ਸਪਸ਼ਟ ਹੈ।
ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਅੱਜ ਤੁਹਾਡੇ ਨਾਲ ਬੰਗਬੰਧੂ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕਰਨ, ਅਤੇ ਬਾਪੂ ਅਤੇ ਬੰਗਬੰਧੂ ਦੇ ਉੱਪਰ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਆਸ਼ਾ ਕਰਦਾ ਹਾਂ ਕਿ ਬਾਪੂ ਅਤੇ ਬੰਗਬੰਧੂ ਦੀ ਪ੍ਰਦਰਸ਼ਨੀ ਸਾਡੇ ਨੌਜਵਾਨਾਂ ਨੂੰ ਪ੍ਰੇਰਣਾ ਦੇਵੇਗੀ, ਇਸ ਵਿੱਚ ਵਿਸ਼ੇਸ਼ section ਕਸਤੂਰਬਾ ਗਾਂਧੀ ਜੀ ਅਤੇ ਪੂਜਨੀਯ ਬੰਗਮਾਤਾ ਜੀ ਨੂੰ ਵੀ dedicate ਕੀਤਾ ਗਿਆ ਹੈ।
Excellency,
ਹੁਣ ਮੈਂ ਤੁਹਾਨੂੰ opening remarks ਦੇ ਲਈ ਸੱਦਾ ਦੇਣਾ ਚਾਹਾਂਗਾ।
***
ਡੀਐੱਸ/ਵੀਜੇ/ਏਕੇ
Addressing the India-Bangladesh virtual summit with PM Sheikh Hasina. https://t.co/ewHLRWvVLZ
— Narendra Modi (@narendramodi) December 17, 2020