Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਰਬ ਪਾਰਟੀ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੀਆਂ ਸਮਾਪਨ ਟਿੱਪਣੀਆਂ ਦਾ ਮੂਲ-ਪਾਠ

ਸਰਬ ਪਾਰਟੀ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੀਆਂ ਸਮਾਪਨ ਟਿੱਪਣੀਆਂ ਦਾ ਮੂਲ-ਪਾਠ


 

ਆਪ ਸਭ ਸੀਨੀਅਰ ਸਾਥੀਆਂ ਦਾ ਬਹੁਤ-ਬਹੁਤ ਆਭਾਰ! ਇਸ ਚਰਚਾ ਵਿੱਚ ਤੁਸੀਂ ਜੋ ਵਿਚਾਰ ਵਿਅਕਤ ਕੀਤੇ, ਜੋ ਸੁਝਾਅ ਦਿੱਤੇ, ਮੈਂ ਸਮਝਦਾ ਹਾਂ ਉਹ ਬਹੁਤ ਮਹੱਤਵਪੂਰਨ ਹਨ। ਵੈਕਸੀਨ ਨੂੰ ਲੈ ਕੇ ਜੋ ਵਿਸ਼ਵਾਸ ਇਸ ਚਰਚਾ ਵਿੱਚ ਨਜ਼ਰ ਆਇਆ ਹੈ, ਉਹ ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੇਗਾ। ਇੱਥੇ ਜੋ ਪ੍ਰੈਜੈਂਟੇਸ਼ਨ ਹੋਈ ਉਸ ਵਿੱਚ ਵੀ ਵਿਸਤਾਰ ਨਾਲ ਇਹ ਦੱਸਿਆ ਗਿਆ ਕਿ ਕਿਤਨੇ ਦਿਨਾਂ ਤੋਂ ਪ੍ਰਯਤਨ ਚਲ ਰਹੇ ਹਨ, ਕੀ ਕੀ ਚਲ ਰਹੇ ਹੈ, ਹੁਣ ਕਿੱਥੇ ਪਹੁੰਚੇ ਹਾਂ ਅਤੇ ਕਿਸ ਮਜ਼ਬੂਤੀ ਨਾਲ ਅਸੀਂ ਅੱਗੇ ਵਧ ਰਹੇ ਹਾਂ।

 

ਸਾਥੀਓ,

 

ਇਸ ਬਾਰੇ ਬੀਤੇ ਦਿਨੀਂ ਮੇਰੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਲੰਬੀ ਗੱਲ ਹੋਈ ਸੀ। ਟੀਕਾਕਰਣ ਨੂੰ ਲੈ ਕੇ ਰਾਜ ਸਰਕਾਰਾਂ ਦੇ ਅਨੇਕ ਸੁਝਾਅ ਵੀ ਮਿਲੇ ਸਨ। ਕੁਝ ਦਿਨ ਪਹਿਲਾਂ ਮੇਰੀ Made In India ਵੈਕਸੀਨ ਬਣਾਉਣ ਦਾ ਪ੍ਰਯਤਨ ਕਰ ਰਹੀਆਂ ਵਿਗਿਆਨਕ ਟੀਮਾਂ ਨਾਲ ਕਾਫੀ ਦੇਰ ਤੱਕ ਉਨ੍ਹਾਂ ਨਾਲ ਬਹੁਤ ਹੀ ਸਾਰਥਕ ਮੇਰੀ ਬਾਤਚੀਤ ਹੋਈ ਹੈ। ਵਿਗਿਆਨੀਆਂ ਨਾਲ ਮਿਲਣ ਦਾ ਵੀ ਮੌਕਾ ਮਿਲਿਆ ਹੈ। ਅਤੇ ਭਾਰਤ ਦੇ ਵਿਗਿਆਨੀ ਆਪਣੀ ਸਫਲਤਾ ਨੂੰ ਲੈ ਕੇ ਬਹੁਤ ਹੀ ਆਸਵੰਦ ਹਨ। ਉਨ੍ਹਾਂ ਦਾ confidence level ਬਹੁਤ ਹੀ ਮਜ਼ਬੂਤ ਹੈ। ਹੁਣ ਹੋਰ ਦੇਸ਼ਾਂ ਦੀਆਂ ਕਈ ਵੈਕਸੀਨਾਂ ਦੇ ਨਾਮ ਬਜ਼ਾਰ ਵਿੱਚ ਅਸੀਂ ਸਭ ਸੁਣ ਰਹੇ ਹਾਂ। ਲੇਕਿਨ ਫਿਰ ਵੀ ਦੁਨੀਆ ਦੀ ਨਜ਼ਰ ਘੱਟ ਕੀਮਤ ਵਾਲੀ ਸਭ ਤੋਂ ਸੁਰੱਖਿਅਤ ਵੈਕਸੀਨ ‘ਤੇ ਹੈ ਅਤੇ ਇਸ ਵਜ੍ਹਾ ਕਰਕੇ ਸੁਭਾਵਿਕ ਹੈ ਪੂਰੀ ਦੁਨੀਆ ਦੀ ਨਜ਼ਰ ਭਾਰਤ ‘ਤੇ ਵੀ ਹੈ। ਅਹਿਮਦਾਬਾਦ, ਪੁਣੇ ਅਤੇ ਹੈਦਰਾਬਾਦ ਜਾ ਕੇ ਮੈਂ ਇਹ ਵੀ ਦੇਖਿਆ ਹੈ ਕਿ ਵੈਕਸੀਨ ਮੈਨੂਫੈਕਚਰਿੰਗ ਨੂੰ ਲੈਕੇ ਦੇਸ਼ ਦੀਆਂ ਤਿਆਰੀਆਂ ਕਿਹੋ-ਜਿਹੀਆਂ ਹਨ।

 

ਸਾਡੇ ਭਾਰਤੀ ਮੈਨੂਫੈਕਚਰਰਸ ICMR, ਡਿਪਾਰਟਮੈਂਟ ਆਵ੍ ਬਾਇਓਟੈਕਨੋਲੋਜੀ ਅਤੇ ਗਲੋਬਲ ਇੰਡਸਟ੍ਰੀ ਦੇ ਹੋਰ ਦਿੱਗਜਾਂ ਦੇ ਬਹੁਤ ਹੀ ਸੰਪਰਕ ਵਿੱਚ ਰਹਿ ਕੇ ਤਾਲਮੇਲ ਦੇ ਨਾਲ ਕੰਮ ਕਰ ਰਹੇ ਹਨ। ਤੁਸੀਂ ਇੱਕ ਤਰ੍ਹਾਂ ਨਾਲ  ਮੰਨ ਕੇ ਚਲੋ ਕਿ ਸਾਰੇ ਕਮਰ ਕਸ ਕੇ ਤਿਆਰ ਬੈਠੇ ਹਨ। ਕਰੀਬ-ਕਰੀਬ 8 ਅਜਿਹੀਆਂ ਸੰਭਾਵਿਤ ਵੈਕਸੀਨਸ ਹਨ ਜੋ ਟ੍ਰਾਇਲ ਦੇ ਅਲੱਗ-ਅਲੱਗ ਪੜਾਅ ਵਿੱਚ ਹਨ ਅਤੇ ਜਿਨ੍ਹਾਂ ਦੀ ਮੈਨੂਫੈਕਚਰਿੰਗ ਭਾਰਤ ਵਿੱਚ ਹੀ ਹੋਣੀ ਹੈ। ਜਿਵੇਂ ਇੱਥੇ ਚਰਚਾ ਵਿੱਚ ਵੀ ਗੱਲ ਆਈ, ਭਾਰਤ ਦੀਆਂ ਆਪਣੀਆਂ 3 ਅਲੱਗ-ਅਲੱਗ ਵੈਕਸੀਨਸ ਦਾ ਟ੍ਰਾਇਲ ਅਲੱਗ-ਅਲੱਗ ਪੜਾਵਾਂ ਵਿੱਚ ਹੈ। ਐਕਸਪਰਟਸ ਇਹ ਮੰਨ ਕੇ ਚਲ ਰਹੇ ਹਨ ਕਿ ਹੁਣ ਕੋਰੋਨਾ ਦੀ ਵੈਕਸੀਨ ਦੇ ਲਈ ਬਹੁਤ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਕੋਰੋਨਾ ਵੈਕਸੀਨ ਤਿਆਰ ਹੋ ਜਾਵੇਗੀ। ਜਿਵੇਂ ਹੀ ਵਿਗਿਆਨੀਆਂ ਦੀ ਹਰੀ ਝੰਡੀ ਮਿਲੇਗੀ, ਭਾਰਤ ਵਿੱਚ ਟੀਕਾਕਰਣ ਅਭਿਯਾਨ ਸ਼ੁਰੂ ਕਰ ਦਿੱਤਾ ਜਾਵੇਗਾ। ਟੀਕਾਕਰਣ ਦੇ ਪਹਿਲੇ ਪੜਾਅ ਵਿੱਚ ਕਿਸ ਨੂੰ ਵੈਕਸੀਨ ਲਗੇਗੀ, ਇਸ ਨੂੰ ਲੈ ਕੇ ਵੀ ਕੇਂਦਰ ਸਰਕਾਰ ਰਾਜ ਸਰਕਾਰਾਂ ਤੋਂ ਮਿਲੇ ਸੁਝਾਵਾਂ ਦੇ ਅਧਾਰ ‘ਤੇ ਕੰਮ ਕਰ ਰਹੀ ਹੈ। ਇਸ ਵਿੱਚ ਪ੍ਰਾਥਮਿਕਤਾ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਜੁਟੇ Health Care Workers, Frontline Workers ਅਤੇ ਜੋ ਪਹਿਲਾਂ ਹੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਅਜਿਹੇ ਬਜ਼ੁਰਗ ਲੋਕਾਂ ਨੂੰ ਦਿੱਤੀ ਜਾਵੇਗੀ।

 

ਸਾਥੀਓ,

 

ਵੈਕਸੀਨ ਦੇ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਵੀ ਕੇਂਦਰ ਅਤੇ ਰਾਜ ਸਰਕਾਰ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ। ਭਾਰਤ ਦੇ ਪਾਸ ਵੈਕਸੀਨ ਡਿਸਟ੍ਰੀਬਿਊਸ਼ਨ Expertise ਅਤੇ Capacity ਵੀ ਹੈ। ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਇਸ ਖੇਤਰ ਵਿੱਚ ਅਸੀਂ ਬਹੁਤ ਬਿਹਤਰ ਹਾਂ। ਸਾਡੇ ਪਾਸ ਟੀਕਾਕਰਣ ਦੇ ਲਈ ਦੁਨੀਆ ਦਾ ਬਹੁਤ ਵੱਡਾ ਅਤੇ ਅਨੁਭਵੀ ਨੈੱਟਵਰਕ ਵੀ ਮੌਜੂਦ ਹੈ। ਇਸ ਦਾ ਪੂਰਾ ਲਾਭ ਉਠਾਇਆ ਜਾਵੇਗਾ। ਜੋ ਕੁਝ ਅਤਿਰਿਕਤ Cold Chain Equipment, ਹੋਰ Logistics ਦੀ ਜ਼ਰੂਰਤ ਪਵੇਗੀ, ਰਾਜ ਸਰਕਾਰਾਂ ਦੀ ਮਦਦ ਨਾਲ ਉਸ ਦਾ ਵੀ ਮੁੱਲਾਂਕਣ ਹੋ ਰਿਹਾ ਹੈ। Cold Chain ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵੀ ਨਾਲ ਹੀ ਨਾਲ ਅਨੇਕ ਨਵੇਂ ਪ੍ਰਕਲ ਵੀ ਚਲ ਰਹੇ ਹਨ।  ਕਈ ਹੋਰ ਨਵੇਂ ਪ੍ਰਯਤਨ ਵੀ ਚਲ ਰਹੇ ਹਨ।

 

ਭਾਰਤ ਨੇ ਇੱਕ ਵਿਸ਼ੇਸ਼ ਸੌਫਟਵੇਅਰ ਵੀ ਬਣਾਇਆ ਹੈ Co-Win, ਜਿਸ ਵਿੱਚ ਕੋਰੋਨਾ ਵੈਕਸੀਨ ਦੇ ਲਾਭਾਰਥੀ, ਵੈਕਸੀਨ ਦੇ ਉਪਲਬਧ ਸਟੌਕ ਅਤੇ ਸਟੋਰੇਜ ਨਾਲ ਜੁੜੀ ਰੀਅਲ ਟਾਈਮ ਇਨਫਰਮੇਸ਼ਨ ਰਹੇਗੀ। ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਰਿਸਰਚ ਨਾਲ ਜੁੜੀ ਜ਼ਿੰਮੇਵਾਰੀ ਦੇ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਅਤੇ ਵੈਕਸੀਨ ਨਾਲ ਜੁੜੇ ਅਭਿਯਾਨ ਦੀ ਜ਼ਿੰਮੇਵਾਰੀ National Expert Group ਨੂੰ ਦਿੱਤੀ ਗਈ ਹੈ। ਇਸ ਵਿੱਚ ਟੈਕਨੀਕਲ ਐਕਸਪਰਟਸ ਹਨ, ਕੇਂਦਰ ਸਰਕਾਰ ਦੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਅਧਿਕਾਰੀ ਹਨ, ਹਰੇਕ ਜ਼ੋਨ ਦੇ ਹਿਸਾਬ ਨਾਲ ਰਾਜ ਸਰਕਾਰਾਂ ਦੇ ਵੀ ਪ੍ਰਤੀਨਿਧੀ ਹਨ। ਇਹ National Expert Group ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਰਾਸ਼ਟਰੀ ਅਤੇ ਸਥਾਨਕ, ਹਰ ਜ਼ਰੂਰਤ ਦੇ ਮੁਤਾਬਕ ਫੈਸਲੇ National Expert Group ਦੁਆਰਾ ਸਮੂਹਿਕ ਤੌਰ ‘ਤੇ ਲਏ ਜਾਣਗੇ।

 

ਸਾਥੀਓ,

 

ਵੈਕਸੀਨ ਦੀ ਕੀਮਤ ਕਿਤਨੀ ਹੋਵੇਗੀ, ਇਸ ਨੂੰ ਲੈ ਕੇ ਵੀ ਸਵਾਲ ਸੁਭਾਵਿਕ ਹੈ। ਕੇਂਦਰ ਸਰਕਾਰ, ਇਸ ਬਾਰੇ ਰਾਜ ਸਰਕਾਰਾਂ ਦੇ ਨਾਲ ਗੱਲ ਕਰ ਰਹੀ ਹੈ। ਵੈਕਸੀਨ ਦੀ ਕੀਮਤ ਨੂੰ ਲੈ ਕੇ ਫੈਸਲਾ, ਜਨ ਸਿਹਤ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੇ ਹੋਏ ਕੀਤਾ ਜਾਵੇਗਾ। ਅਤੇ ਰਾਜ ਸਰਕਾਰਾਂ ਦੀ ਇਸ ਵਿੱਚ ਪੂਰੀ ਸ਼ਮੂਲੀਅਤ ਹੋਵੇਗੀ।

ਸਾਥੀਓ,

 

ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਨੇ ਜੋ ਫੈਸਲੇ ਲਏ, ਜਿਸ ਪ੍ਰਕਾਰ ਭਾਰਤ ਨੇ ਤੇਜ਼ੀ ਨਾਲ ਵਿਗਿਆਨਕ ਤਰੀਕਿਆਂ ਨੂੰ ਅਪਣਾਇਆ,  ਉਸ ਦਾ ਨਤੀਜਾ ਅੱਜ ਦਿਖ ਰਿਹਾ ਹੈ। ਭਾਰਤ ਅੱਜ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਹਰ ਦਿਨ ਟੈਸਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਭਾਰਤ ਅੱਜ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਰਿਕਵਰੀ ਰੇਟ ਵੀ ਬਹੁਤ ਜ਼ਿਆਦਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਵੀ ਸ਼ਾਮਲ ਹੈ ਜਿੱਥੇ ਕੋਰੋਨਾ ਦੀ ਵਜ੍ਹਾ ਨਾਲ ਹੋਣ ਵਾਲੀ ਮੌਤ ਦਰ ਇੰਨੀ ਘੱਟ ਹੈ। ਭਾਰਤ ਨੇ ਜਿਸ ਤਰ੍ਹਾਂ ਕੋਰੋਨਾ ਦੇ ਖ਼ਿਲਾਫ਼ ਲੜਾਈ ਨੂੰ ਲੜਿਆ ਹੈ,  ਉਹ ਹਰੇਕ ਦੇਸ਼ਵਾਸੀ ਦੀ ਅਜਿੱਤ ਇੱਛਾ ਸ਼ਕਤੀ ਨੂੰ ਦਿਖਾਉਂਦਾ ਹੈ।  ਵਿਕਸਿਤ ਦੇਸ਼ਾਂ,  ਚੰਗੇ ਮੈਡੀਕਲ ਇੰਫ੍ਰਾਸਟ੍ਰਕਚਰ ਵਾਲੇ ਦੇਸ਼ਾਂ ਦੀ ਤੁਲਨਾ ਵਿੱਚ ਵੀ ਭਾਰਤ ਨੇ ਇਸ ਲੜਾਈ ਨੂੰ ਕਿਤੇ ਬਿਹਤਰ ਤਰੀਕੇ ਨਾਲ ਲੜਿਆ ਹੈ ਅਤੇ ਆਪਣੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਦੀ ਜਾਨ ਬਚਾਈ ਹੈ। ਅਸੀਂ ਭਾਰਤੀਆਂ ਦਾ ਸੰਜਮ,  ਅਸੀਂ ਭਾਰਤੀਆਂ ਦਾ ਸਾਹਸ,  ਅਸੀਂ ਭਾਰਤੀਆਂ ਦੀ ਸਮਰੱਥਾ,  ਇਸ ਪੂਰੀ ਲੜਾਈ  ਦੇ ਦੌਰਾਨ ਬੇਮਿਸਾਲ ਰਿਹਾ ਹੈ, ਸ਼ਾਨਦਾਰ ਰਿਹਾ ਹੈ। ਅਸੀਂ ਸਿਰਫ ਆਪਣੇ ਹੀ ਨਾਗਰਿਕਾਂ ਦੀ ਚਿੰਤਾ ਨਹੀਂ ਕੀਤੀ ਬਲਕਿ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। 

 

ਸਾਥੀਓ,

 

ਫਰਵਰੀ-ਮਾਰਚ  ਦੇ ਖਦਸ਼ਿਆਂ ਭਰੇ,  ਡਰ ਭਰੇ ਮਾਹੌਲ ਤੋਂ ਲੈ ਕੇ ਅੱਜ ਦਸੰਬਰ  ਦੇ ਵਿਸ਼ਵਾਸ ਅਤੇ ਉਮੀਦਾਂ ਭਰੇ ਵਾਤਾਵਰਣ ਦੇ ਦਰਮਿਆਨ ਭਾਰਤ ਨੇ ਬਹੁਤ ਲੰਬੀ ਯਾਤਰਾ ਤੈਅ ਕੀਤੀ ਹੈ। ਹੁਣ ਜਦੋਂ ਅਸੀਂ ਵੈਕਸੀਨ  ਦੇ ਮੁਹਾਨੇ ‘ਤੇ ਖੜ੍ਹੇ ਹਾਂ,  ਤਾਂ ਉਹੀ ਜਨਭਾਗੀਦਾਰੀ,  ਉਹੀ ਸਾਇੰਟਿਫਿਕ ਅਪ੍ਰੋਚ,  ਉਹੀ ਸਹਿਯੋਗ ਅੱਗੇ ਵੀ ਬਹੁਤ ਜ਼ਰੂਰੀ ਹੈ। ਆਪ ਸਾਰੇ ਅਨੁਭਵੀ ਸਾਥੀਆਂ  ਦੇ ਸੁਝਾਅ ਵੀ ਸਮੇਂ-ਸਮੇਂ ‘ਤੇ ਵੀ ਇਸ ਵਿੱਚ ਪ੍ਰਭਾਵੀ ਭੂਮਿਕਾ ਨਿਭਾਉਣਗੇ। ਆਪ ਸਾਰੇ ਜਾਣਦੇ ਹੋ ਕਿ ਜਦੋਂ ਵੀ ਇੰਨਾ ਵਿਆਪਕ ਟੀਕਾਕਰਣ ਅਭਿਯਾਨ ਚਲਦਾ ਹੈ ਤਾਂ ਅਨੇਕ ਪ੍ਰਕਾਰ ਦੀਆਂ ਅਫਵਾਹਾਂ ਵੀ ਸਮਾਜ ਵਿੱਚ ਫੈਲਾਈਆਂ ਜਾਂਦੀਆਂ ਹਨ। ਇਹ ਅਫਵਾਹਾਂ ਜਨਹਿਤ ਅਤੇ ਰਾਸ਼ਟਰਹਿਤ ਦੋਹਾਂ ਦੇ ਵਿਰੁੱਧ ਹੁੰਦੀਆਂ ਹਨ। ਇਸ ਲਈ ਸਾਡਾ ਸਾਰੇ ਦਲਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰੀਏ,  ਉਨ੍ਹਾਂ ਨੂੰ ਕਿਸੇ ਵੀ ਅਫਵਾਹ ਤੋਂ ਬਚਾਈਏ। ਇਸ ਦੇ ਨਾਲ ਹੀ, ਅਸੀਂ ਜਾਣਦੇ ਹਾਂ ਦੁਨੀਆ ਵਿੱਚ ਜਿਸ ਤਰ੍ਹਾਂ ਨਾਲ ਕਰਵ ਬਦਲ ਰਿਹਾ ਹੈ ਅਤੇ ਚਿੱਤ੍ਰਕ ਕਿੱਥੇ ਤੋਂ ਕਿੱਥੇ ਜਾਏਗਾ ਕੋਈ ਕਹਿ ਨਹੀਂ ਸਕਦਾ, ਅਤੇ ਅਜਿਹੇ ਵਿੱਚ ਸਾਡੇ ਜੋ proven ਰਸਤੇ ਹਨ,  proven ਹਥਿਆਰ ਹਨ ਉਨ੍ਹਾਂ ਨੂੰ ਸਾਨੂੰ ਕਦੇ ਵੀ ਛੱਡਣਾ ਨਹੀਂ ਹੈ ਅਤੇ ਇਸ ਲਈ ਦੋ ਗਜ ਦੀ ਦੂਰੀ ਅਤੇ ਮਾਸਕ  ਦੇ ਪ੍ਰਤੀ ਵੀ ਸਾਨੂੰ ਲੋਕਾਂ ਨੂੰ ਲਗਾਤਾਰ ਸਤਰਕ ਕਰਦੇ ਰਹਿਣਾ ਹੈ। ਦੇਸ਼ ਨੇ ਹੁਣ ਤੱਕ ਜੋ ਪ੍ਰਾਪਤ ਕੀਤਾ ਹੈ,  ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਉਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ।  ਮੈਂ ਸਾਰੇ ਰਾਜਨੀਤਕ ਦਲਾਂ  ਦੇ ਮਹਾਨੁਭਾਵ ਨੂੰ ਤਾਕੀਦ ਕਰਾਂਗਾ ਹਰੇਕ ਨੂੰ ਅੱਜ ਬੋਲਣ ਦਾ ਅਵਸਰ ਨਹੀਂ ਮਿਲਿਆ ਹੈ,  ਲੇਕਿਨ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਲਿਖਿਤ ਭੇਜੋ,  ਤੁਹਾਡੇ ਸੁਝਾਅ ਬਹੁਤ ਕੰਮ ਆਉਣਗੇ।  ਤੁਹਾਡੇ ਸੁਝਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਯੋਜਨਾ ਵਿੱਚ ਉਹ ਵੀ ਬਹੁਤ ਪੂਰਕ ਹੋਣਗੇ।

 

ਇਨ੍ਹਾਂ ਸਾਰੀਆਂ ਤਾਕੀਦਾਂ ਦੇ ਨਾਲ ਮੈਂ ਅੱਜ ਆਪ ਸਭ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।  ਤੁਸੀਂ ਸਮਾਂ ਕੱਢਿਆ,  ਬਹੁਤ-ਬਹੁਤ ਧੰਨਵਾਦ !!

 

*****

 

ਡੀਐੱਸ/ਐੱਸਐੱਚ/ਡੀਕੇ