Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹੈਦਰਾਬਾਦ ਵਿੱਚ ਭਾਰਤ ਬਾਇਓਟੈੱਕ ਸੁਵਿਧਾ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਨੇ ਹੈਦਰਾਬਾਦ ਵਿੱਚ ਭਾਰਤ ਬਾਇਓਟੈੱਕ ਸੁਵਿਧਾ ਦਾ ਦੌਰਾ ਕੀਤਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ ਦੇ ਲਈ ਵੈਕਸੀਨ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਦੀ ਵਿਅਕਤੀਗਤ ਤੌਰ ਤੇ ਸਮੀਖਿਆ ਕਰਨ ਦੇ ਲਈ ਆਪਣੀ ਤਿੰਨ ਨਗਰਾਂ ਦੀ ਯਾਤਰਾ ਦੇ ਹਿੱਸੇ ਵਜੋਂ ਹੈਦਰਾਬਾਦ ਵਿੱਚ ਭਾਰਤ ਬਾਇਓਟੈੱਕ ਸੁਵਿਧਾ ਦਾ ਦੌਰਾ ਕੀਤਾ।

ਸ਼੍ਰੀ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ, “ਹੈਦਰਾਬਾਦ ਵਿੱਚ ਭਾਰਤ ਬਾਇਓਟੈੱਕ ਸੁਵਿਧਾ ਵਿੱਚਸਵਦੇਸ਼ੀ ਕੋਵਿਡ-19 ਵੈਕਸੀਨ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ। ਹੁਣ ਤੱਕ ਦੇ ਟ੍ਰਾਇਲਾਂ ਵਿੱਚ ਹੋਈ ਪ੍ਰਗਤੀ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੀ ਟੀਮ ਤੇਜ਼ ਪ੍ਰਗਤੀ ਲਈ ਆਈਸੀਐੱਮਆਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਅਹਿਮਦਾਬਾਦ ਦੇ ਜ਼ਾਇਡਸ ਬਾਇਓਟੈੱਕ ਪਾਰਕ ਦਾ ਦੌਰਾ ਕੀਤਾ।

 

 

***

ਡੀਐੱਸ/ਐੱਸਐੱਚ