Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਜ਼ਾਇਡਸ ਬਾਇਓਟੈੱਕ ਪਾਰਕ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਜ਼ਾਇਡਸ ਬਾਇਓਟੈੱਕ ਪਾਰਕ ਦਾ ਦੌਰਾ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਜ਼ਾਇਡਸ ਕੈਡਿਲਾ ਦੁਆਰਾ ਵਿਕਸਿਤ ਕੀਤੀ ਜਾ ਰਹੀ ਸਵਦੇਸ਼ੀ ਡੀਐੱਨਏ ਅਧਾਰਿਤ ਵੈਕਸੀਨ ਬਾਰੇ ਅਧਿਕ ਜਾਣਕਾਰੀ ਲੈਣ ਲਈ ਅਹਿਮਦਾਬਾਦ ਵਿੱਚ ਜ਼ਾਇਡਸ ਬਾਇਓਟੈੱਕ ਪਾਰਕ ਦਾ ਦੌਰਾ ਕੀਤਾ।

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਜ਼ਾਇਡਸ ਕੈਡਿਲਾ ਦੁਆਰਾ ਵਿਕਸਿਤ ਕੀਤੀ ਜਾ ਰਹੀ ਸਵਦੇਸ਼ੀ ਡੀਐੱਨਏ-ਅਧਾਰਿਤ ਵੈਕਸੀਨ ਬਾਰੇ ਅਧਿਕ ਜਾਣਕਾਰੀ ਲੈਣ ਲਈ ਅਹਿਮਦਾਬਾਦ ਦੇ ਜ਼ਾਇਡਸ ਬਾਇਓਟੈੱਕ ਪਾਰਕ ਦਾ ਦੌਰਾ ਕੀਤਾ। ਮੈਂ ਉਨ੍ਹਾਂ ਦੇ ਇਸ ਕਾਰਜ ਲਈ ਕੀਤੇ ਜਾ ਰਹੇ ਯਤਨ ਵਾਸਤੇ ਟੀਮ ਦੀ ਸ਼ਲਾਘਾ ਕਰਦਾ ਹਾਂ। ਭਾਰਤ ਸਰਕਾਰ ਇਸ ਯਾਤਰਾ ਵਿੱਚ ਉਨ੍ਹਾਂ ਦਾ ਸਾਥ ਦੇਣ ਦੇ ਲਈ ਉਨ੍ਹਾਂ ਦੇ ਨਾਲ ਸਰਗਰਮੀ ਨਾਲ ਕਾਰਜ ਕਰ ਰਹੀ ਹੈ।