Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਵਿੱਚ ਗ੍ਰਾਮੀਣ ਪੇਯਜਲ ਸਪਲਾਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

ਉੱਤਰ ਪ੍ਰਦੇਸ਼ ਵਿੱਚ ਗ੍ਰਾਮੀਣ ਪੇਯਜਲ ਸਪਲਾਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ


ਦੇਖੋ ਜੀਵਨ ਦੀ ਇੱਕ ਵੱਡੀ ਸਮੱਸਿਆ ਜਦੋਂ ਹੱਲ ਹੋਣ ਲਗਦੀ ਹੈ ਤਾਂ ਇੱਕ ਅਲੱਗ ਹੀ ਵਿਸ਼ਵਾਸ ਝਲਕਣ ਲਗਦਾ ਹੈ। ਇਹ ਵਿਸ਼ਵਾਸ ਤੁਹਾਡੇ ਸਾਰਿਆਂ ਦੇ ਨਾਲ ਜੋ ਸੰਵਾਦ ਦਾ ਪ੍ਰੋਗਰਾਮ ਬਣਾਇਆ ਗਿਆ, ਟੈਕਨੋਲੋਜੀ ਵਿੱਚ ਰੁਕਾਵਟ ਦੇ ਕਾਰਨ ਹਰ ਕਿਸੇ ਨਾਲ ਮੈਂ ਗੱਲ ਨਹੀਂ ਕਰ ਸਕਿਆ,  ਲੇਕਿਨ ਮੈਂ ਤੁਹਾਨੂੰ ਦੇਖ ਰਿਹਾ ਸੀ। ਜਿਸ ਪ੍ਰਕਾਰ ਨਾਲ ਤੁਸੀਂ ਜਿਵੇਂ ਘਰ ਵਿੱਚ ਬਹੁਤ ਵੱਡਾ ਉਤ‍ਸਵ ਹੋਵੇ ਅਤੇ ਜਿਸ ਪ੍ਰਕਾਰ ਨਾਲ ਕੱਪੜੇ ਪਹਿਨਦੇ ਹੋ ਘਰ ਵਿੱਚ,  ਸਾਜ-ਸਜਾਵਟ,  ਉਹ ਸਭ ਮੈਨੂੰ ਦਿਖ ਰਿਹਾ ਸੀ।  ਮਤਲਬ ਕਿ ਕਿਤਨਾ ਉਤ‍ਸ਼ਾਹ ਅਤੇ ਉਮੰਗ ਭਰਿਆ ਪਿਆ ਹੈ ਤੁਹਾਡੇ ਅੰਦਰ ਉਹ ਮੈਂ ਇੱਥੋਂ ਦੇਖ ਰਿਹਾ ਸੀ।  ਇਹ ਉਤ‍ਸਾਹ,  ਇਹ ਉਮੰਗ,  ਇਹ ਆਪਣੇ-ਆਪ  ਵਿੱਚ ਹੀ ਇਸ ਯੋਜਨਾ ਦਾ ਮੁੱਲ ਕਿਤਨਾ ਵੱਡਾ ਹੈ,  ਪਾਣੀ ਦੇ ਪ੍ਰਤੀ ਤੁਸੀਂ ਲੋਕਾਂ ਦੀ ਸੰਵੇਦਨਸ਼ੀਲਤਾ‍ ਕਿਤਨੀ ਹੈ,  ਪਰਿਵਾਰ ਵਿੱਚ ਜਿਵੇਂ ਸ਼ਾਦੀ-ਵਿਆਹ ਹੋਵੇ,  ਅਜਿਹਾ ਮਾਹੌਲ ਤੁਸੀਂ ਬਣਾ ਦਿੱਤਾ ਹੈ। 

 

ਇਸ ਦਾ ਮਤਲਬ ਹੋਇਆ ਕਿ ਸਰਕਾਰ ਤੁਹਾਡੀਆਂ ਸਮੱਸਿਆਵਾਂ ਨੂੰ ਵੀ ਸਮਝਦੀ ਹੈ, ਸਮੱਸਿਆਵਾਂ ਦੇ ਸਮਾਧਾਨ ਵਿੱਚ ਸਹੀ ਦਿਸ਼ਾ ਵਿੱਚ ਅੱਗੇ ਵੀ ਵਧ ਰਹੀ ਹੈ ਅਤੇ ਜਦੋਂ ਤੁਸੀਂ ਇਤਨੀ ਵੱਡੀ ਮਾਤਰਾ ਵਿੱਚ ਜੁੜੇ ਹੋ,  ਉਤ‍ਸ਼ਾਹ-ਉਮੰਗ  ਦੇ ਨਾਲ ਜੁੜੇ ਹੋ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਯੋਜਨਾ- ਸੋਚਿਆ ਹੈ ਉਸ ਨਾਲੋਂ ਜਲਦੀ ਹੋਵੇਗੀ,  ਹੋ ਸਕਦਾ ਹੈ ਪੈਸੇ ਵੀ ਬਚਾ ਲਵੋ ਤੁਸੀਂ ਲੋਕ ਹੋਰ ਅੱਛਾ ਕੰਮ ਕਰੋਂ।  ਕਿਉਂਕਿ ਜਨਭਾਗੀਦਾਰੀ ਹੁੰਦੀ ਹੈ ਤਾਂ ਬਹੁਤ ਵੱਡਾ ਨਤੀਜਾ ਮਿਲਦਾ ਹੈ। 

 

ਮਾਂ ਵਿੰਧਿਆਵਾਸਿਨੀ ਦੀ ਸਾਡੇ ਸਾਰਿਆਂ ‘ਤੇ ਵਿਸ਼ੇਸ਼ ਕਿਰਪਾ ਹੈ ਕਿ ਅੱਜ ਇਸ ਖੇਤਰ ਦੇ ਲੱਖਾਂ ਪਰਿਵਾਰਾਂ  ਲਈ ਇਸ ਵੱਡੀ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ। ਇਸ ਯੋਜਨਾ ਦੇ ਤਹਿਤ ਲੱਖਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਲ ਰਾਹੀਂ ਸ਼ੁੱਧ ਪੇਯਜਲ ਮਿਲੇਗਾ।  ਇਸ ਆਯੋਜਨ ਵਿੱਚ ਸਾਡੇ ਨਾਲ ਜੁੜੀਆਂ ਹੋਈਆਂ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਸੋਨਭੱਦ੍ਰ ਵਿੱਚ ਮੌਜੂਦ ਉੱਤਰ ਪ੍ਰਦੇਸ਼ ਦੇ ਪ੍ਰਤਾਪੀ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਅਨਾਥ ਜੀ,  ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਗਜੇਂਦਰ ਸਿੰਘ ਜੀ, ਯੂਪੀ ਸਰਕਾਰ ਵਿੱਚ ਮੰਤਰੀ ਭਾਈ ਮਹੇਂਦਰ ਸਿੰਘ ਜੀ, ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਵਿੰਧਿਆ ਖੇਤਰ  ਦੀਆਂ ਸਭ ਭੈਣਾਂ ਅਤੇ ਉੱਥੇ ਮੌਜੂਦ ਸਭ ਭਾਈਆਂ ਦਾ ਮੈਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ !! 

 

ਸਾਥੀਓ, 

 

ਵਿੰਧਿਆ ਪਰਬਤ ਦਾ ਇਹ ਪੂਰਾ ਵਿਸਤਾਰ ਪੁਰਾਤਨ ਕਾਲ ਤੋਂ ਹੀ ਵਿਸ਼ਵਾਸ ਦਾ, ਪਵਿੱਤਰਤਾ ਦਾ, ਸ਼ਰਧਾ ਦਾ ਇੱਕ ਬਹੁਤ ਵੱਡਾ ਕੇਂਦਰ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਤਾਂ ਕਈ ਲੋਕ ਜਾਣਦੇ ਹਨ,  ਰਹੀਮਦਾਸ ਜੀ ਨੇ ਕੀ ਕਿਹਾ ਸੀ।  ਰਹੀਮ ਦਾਸ  ਜੀ ਨੇ ਵੀ ਕਿਹਾ- ‘ਜਾਪਰ ਵਿਪਦਾ ਪਰਤ ਹੈ,  ਸੋ ਆਵਤ ਯਹੀ ਦੇਸ਼ !’ (जापर विपदा परत है, सो आवत यही देश!’)

 

ਭਾਈਓ ਅਤੇ ਭੈਣੋਂ, ਰਹੀਮਦਾਸ ਜੀ ਦੇ ਇਸ ਵਿਸ਼ਵਾਸ ਦਾ ਕਾਰਨ,  ਇਸ ਖੇਤਰ ਦੇ ਅਪਾਰ ਸੰਸਾਧਨ ਸਨ,  ਇੱਥੇ ਮੌਜੂਦ ਅਪਾਰ ਸੰਭਾਵਨਾਵਾਂ ਸਨ।  ਵਿੰਧਿਆਚਲ ਤੋਂ ਸ਼ਿਪ੍ਰਾ, ਵੇਣਗੰਗਾ, ਸੋਨ, ਮਹਾਨਦ, ਨਰਮਦਾ, ਕਿਤਨੀਆਂ ਹੀ ਨਦੀਆਂ ਦੀਆਂ ਧਾਰਾਵਾਂ ਉੱਥੋਂ ਨਿਕਲਦੀਆਂ ਹਨ। ਮਾਂ ਗੰਗਾ, ਬੇਲਨ ਅਤੇ ਕਰਮਨਾਸ਼ਾ ਨਦੀਆਂ ਦਾ ਵੀ ਅਸ਼ੀਰਵਾਦ ਇਸ ਖੇਤਰ ਨੂੰ ਪ੍ਰਾਪਤ ਹੈ।  ਲੇਕਿਨ ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਅਗਰ ਅਣਦੇਖੀ ਦਾ ਸ਼ਿਕਾਰ ਵੀ ਕੋਈ ਖੇਤਰ ਹੋਇਆ ਹੈ ਤਾਂ ਇਹੀ ਖੇਤਰ ਸਭ ਤੋਂ ਅਧਿਕ ਹੋਇਆ ਹੈ।  ਵਿੰਧਿਆਚਲ ਹੋਵੇ, ਬੁੰਦੇਲਖੰਡ ਹੋਵੇ, ਇਹ ਪੂਰਾ ਖੇਤਰ ਹੋਵੇ, ਸੰਸਾਧਨਾਂ  ਦੇ ਬਾਵਜੂਦ ਅਭਾਵ ਦਾ ਖੇਤਰ ਬਣ ਗਿਆ।  ਇਤਨੀਆਂ ਨਦੀਆਂ ਹੋਣ ਦੇ ਬਾਵਜੂਦ ਇਸ ਦੀ ਪਹਿਚਾਣ ਸਭ ਤੋਂ ਅਧਿਕ ਪਿਆਸੇ ਅਤੇ ਸੋਕਾ ਪ੍ਰਭਾਵਿਤ ਖੇਤਰਾਂ ਦੀ ਹੀ ਰਹੀ।  ਇਸ ਵਜ੍ਹਾ ਨਾਲ ਅਨੇਕਾਂ ਲੋਕਾਂ ਨੂੰ ਇੱਥੋਂ ਪਲਾਇਨ ਕਰਨ ਲਈ ਵੀ ਮਜਬੂਰ ਹੋਣਾ ਪਿਆ। 

 

ਸਾਥੀਓ, 

 

ਬੀਤੇ ਵਰ੍ਹਿਆਂ ਵਿੱਚ ਵਿੰਧਿਆਚਲ ਦੀ ਇਸ ਸਭ ਤੋਂ ਵੱਡੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਨਿਰੰਤਰ ਕੰਮ ਕੀਤਾ ਗਿਆ ਹੈ।  ਇੱਥੇ ਘਰ-ਘਰ ਪਾਣੀ ਪਹੁੰਚਾਉਣ ਅਤੇ ਸਿੰਚਾਈ ਦੀਆਂ ਸੁਵਿਧਾਵਾਂ ਦਾ ਨਿਰਮਾਣ ਇਸੇ ਯਤਨ ਦਾ ਇੱਕ ਬਹੁਤ ਅਹਿਮ ਹਿੱਸਾ ਹੈ।  ਪਿਛਲੇ ਸਾਲ ਬੁੰਦੇਲਖੰਡ ਵਿੱਚ ਪਾਣੀ ਨਾਲ ਜੁੜੇ ਬਹੁਤ ਵੱਡੇ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕੀਤਾ ਗਿਆ ਸੀ,  ਜਿਸ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।  ਅੱਜ ਸਾਢੇ 5 ਹਜ਼ਾਰ ਕਰੋੜ ਰੁਪਏ ਦੀ ਵਿੰਧਿਆ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। 

 

ਇਸ ਪ੍ਰੋਜੈਕਟ ਲਈ ਸੋਨਭੱਦ੍ਰ ਅਤੇ ਮਿਰਜ਼ਾਪੁਰ ਜ਼ਿਲ੍ਹਿਆਂ  ਦੇ ਲੱਖਾਂ ਸਾਥੀਆਂ ਨੂੰ, ਅਤੇ ਵਿਸ਼ੇਸ਼ ਤੌਰ ‘ਤੇ ਮਾਤਾਵਾਂ-ਭੈਣਾਂ ਅਤੇ ਬੇਟੀਆਂ ਨੂੰ ਬਹੁਤ-ਬਹੁਤ ਵਧਾਈ ਦਾ ਇਹ ਅਵਸਰ ਹੈ।  ਅਤੇ ਅੱਜ ਜਦੋਂ ਮੈਂ ਇਸ ਖੇਤਰ ਦੇ ਲੋਕਾਂ ਨਾਲ ਗੱਲ ਕਰਦਾ ਹਾਂ ਤਾਂ ਸੁਭਾਵਿਕ ਹੈ ਕਿ ਇਸ ਅਵਸਰ ‘ਤੇ ਮੈਂ ਮੇਰੇ ਪੁਰਾਣੇ ਮਿੱਤਰ ਸਵਰਗੀ ਸੋਨੇਲਾਲ ਪਟੇਲ ਜੀ ਨੂੰ ਵੀ ਯਾਦ ਕਰ ਰਿਹਾ ਹਾਂ। ਉਹ ਇਸ ਇਲਾਕੇ ਦੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਬਹੁਤ ਚਿੰਤਿਤ ਰਹਿੰਦੇ ਸਨ। ਇਨ੍ਹਾਂ ਯੋਜਨਾਵਾਂ ਨੂੰ ਸ਼ੁਰੂ ਹੁੰਦੇ ਦੇਖ, ਅੱਜ ਸੋਨੇਲਾਲ ਜੀ ਦੀ ਆਤ‍ਮਾ ਜਿੱਥੇ ਵੀ ਹੋਵੇਗੀ ਉਨ੍ਹਾਂ ਨੂੰ ਬਹੁਤ ਤਸੱਲੀ ਹੁੰਦੀ ਹੋਵੇਗੀ ਅਤੇ ਉਹ ਵੀ ਸਾਡੇ ਸਾਰਿਆਂ ‘ਤੇ ਅਸ਼ੀਰਵਾਦ ਵਰਸਾਉਂਦੇ ਹੋਣਗੇ।   

 

ਭਾਈਓ ਅਤੇ ਭੈਣੋਂ, 

 

ਆਉਣ ਵਾਲੇ ਸਮੇਂ ਵਿੱਚ ਜਦੋਂ ਇੱਥੋਂ ਦੇ 3 ਹਜ਼ਾਰ ਪਿੰਡਾਂ ਤੱਕ ਪਾਈਪ ਨਾਲ ਪਾਣੀ ਪਹੁੰਚੇਗਾ ਤਾਂ 40 ਲੱਖ ਤੋਂ ਜ਼ਿਆਦਾ ਸਾਥੀਆਂ ਦਾ ਜੀਵਨ ਬਦਲ ਜਾਵੇਗਾ।  ਇਸ ਨਾਲ ਯੂਪੀ  ਦੇ, ਦੇਸ਼ ਦੇ ਹਰ ਘਰ ਤੱਕ ਪਾਣੀ ਪਹੁੰਚਾਉਣ ਦੇ ਸੰਕਲਪ ਨੂੰ ਵੀ ਬਹੁਤ ਤਾਕਤ ਮਿਲੇਗੀ। ਇਹ ਪ੍ਰੋਜੈਕਟ ਕੋਰੋਨਾ ਸੰਕ੍ਰਮਣ  ਦੇ ਬਾਵਜੂਦ ਵਿਕਾਸ ਯਾਤਰਾ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਉੱਤਰ ਪ੍ਰਦੇਸ਼ ਦਾ ਵੀ ਇੱਕ ਉਦਾਹਰਣ ਹੈ। ਪਹਿਲਾਂ ਜੋ ਲੋਕ ਉੱਤਰ ਪ੍ਰਦੇਸ਼ ਦੇ ਵਿਸ਼ੇ ਵਿੱਚ ਧਾਰਨਾਵਾਂ ਬਣਾਉਂਦੇ ਸਨ,  ਅਨੁਮਾਨ ਲਗਾਉਂਦੇ ਸਨ ;  ਅੱਜ ਜਿਸ ਪ੍ਰਕਾਰ ਨਾਲ ਉੱਤਰ ਪ੍ਰਦੇਸ਼ ਵਿੱਚ ਇੱਕ ਦੇ ਬਾਅਦ ਇੱਕ ਯੋਜਨਾਵਾਂ ਲਾਗੂ ਹੋ ਰਹੀਆਂ ਹਨ,  ਉੱਤਰ ਪ੍ਰਦੇਸ਼  ਦੇ,  ਉੱਤਰ ਪ੍ਰਦੇਸ਼ ਦੀ ਸਰਕਾਰ  ਦੇ,  ਉੱਤਰ ਪ੍ਰਦੇਸ਼ ਸਰਕਾਰ ਦੇ ਕਰਮਚਾਰੀਆਂ ਦਾ ਇੱਕ ਅਕਸ ਪੂਰੀ ਤਰ੍ਹਾਂ ਬਦਲ ਰਿਹਾ ਹੈ। 

 

ਇਸ ਦੌਰਾਨ ਜਿਸ ਤਰ੍ਹਾਂ ਯੂਪੀ ਵਿੱਚ ਕੋਰੋਨਾ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ, ਬਾਹਰ ਤੋਂ ਪਿੰਡ ਪਰਤੇ ਸ਼੍ਰਮਿਕ ਸਾਥੀਆਂ ਦਾ ਧਿਆਨ ਰੱਖਿਆ, ਰੋਜ਼ਗਾਰ ਦਾ ਪ੍ਰਬੰਧ ਕੀਤਾ ਗਿਆ, ਇਹ ਕੋਈ ਸਧਾਰਨ ਕੰਮ ਨਹੀਂ ਹੈ ਜੀ।  ਇਤਨੇ ਵੱਡੇ ਪ੍ਰਦੇਸ਼ ਵਿੱਚ ਇਤਨੀ ਬਾਰੀਕੀ ਨਾਲ ਇਕੱਠੇ ਇਤਨੇ ਮੋਰਚਿਆਂ ‘ਤੇ ਕੰਮ ਕਰਨਾ,  ਉੱਤਰ ਪ੍ਰਦੇਸ਼ ਨੇ ਕਮਾਲ ਕਰਕੇ ਦਿਖਾਇਆ ਹੈ। ਮੈਂ ਉੱਤਰ ਪ੍ਰਦੇਸ਼ ਦੀ ਜਨਤਾ ਨੂੰ,  ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਅਤੇ ਯੋਗੀਜੀ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਹਰ ਘਰ ਜਲ ਪਹੁੰਚਾਉਣ ਦੇ ਅਭਿਯਾਨ ਨੂੰ ਹੁਣ ਕਰੀਬ ਇੱਕ ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ।  ਇਸ ਦੌਰਾਨ ਦੇਸ਼ ਵਿੱਚ 2 ਕਰੋੜ 60 ਲੱਖ ਤੋਂ ਜ਼ਿਆਦਾ ਪਰਿਵਾਰਾਂ  ਨੂੰ ਉਨ੍ਹਾਂ  ਦੇ  ਘਰਾਂ ਵਿੱਚ ਨਲ ਤੋਂ ਸ਼ੁੱਧ ਪੀਣ ਦਾ ਪਾਣੀ ਪਹੁੰਚਾਉਣ ਦਾ ਇਤਜ਼ਾਮ ਕੀਤਾ ਗਿਆ ਹੈ।  ਅਤੇ ਇਸ ਵਿੱਚ ਲੱਖਾਂ ਪਰਿਵਾਰ ਸਾਡੇ ਉੱਤਰ ਪ੍ਰਦੇਸ਼  ਦੇ ਵੀ ਹਨ।

 

ਅਸੀਂ ਆਪਣੇ ਪਿੰਡ ਵਿੱਚ ਰਹਿਣ ਵਾਲੇ ਪਿੰਡਵਾਸੀ ਸਾਡੇ ਭਾਈਆਂ ਅਤੇ ਭੈਣਾਂ  ਦੇ ਲਈ, ਸ਼ਹਿਰਾਂ ਜਿਹੀਆਂ ਸੁਵਿਧਾਵਾਂ ਉਪਲਬਧ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਅੱਜ ਜੋ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ,  ਉਸ ਨਾਲ ਵੀ ਇਸ ਅਭਿਯਾਨ ਨੂੰ ਹੋਰ ਗਤੀ ਮਿਲੇਗੀ।  ਇਸ ਦੇ ਇਲਾਵਾ ਅਟਲ ਭੂਜਲ ਯੋਜਨਾ ਦੇ ਤਹਿਤ ਪਾਣੀ ਦੇ ਪੱਧਰ ਨੂੰ ਵਧਾਉਣ ਦੇ ਲਈ ਜੋ ਕੰਮ ਹੋ ਰਿਹਾ ਹੈ,  ਉਹ ਵੀ ਇਸ ਖੇਤਰ ਨੂੰ ਬਹੁਤ ਮਦਦ ਕਰਨ ਵਾਲਾ ਹੈ।

 

ਭਾਈਓ ਅਤੇ ਭੈਣੋਂ,

 

ਸਾਡੇ ਇੱਥੇ ਕਿਹਾ ਜਾਂਦਾ ਹੈ,  ਇੱਕ ਪੰਥ,  ਦੋ ਕਾਜ।  ਲੇਕਿਨ ਅੱਜ ਜੋ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਉੱਥੇ ਤਾਂ ਇੱਕ ਪੰਥ ਅਨੇਕ ਕਾਜ,  ਉਨ੍ਹਾਂ ਨਾਲ ਅਨੇਕ ਟੀਚੇ ਸਿੱਧ ਹੋ ਰਹੇ ਹਨ।  ਜਲ ਜੀਵਨ ਮਿਸ਼ਨ  ਦੇ ਤਹਿਤ ਘਰ-ਘਰ ਪਾਈਪ ਨਾਲ ਪਾਣੀ ਪਹੁੰਚਾਉਣ ਦੀ ਵਜ੍ਹਾ ਨਾਲ ਸਾਡੀਆਂ ਮਾਤਾਵਾਂ-ਭੈਣਾਂ ਦਾ ਜੀਵਨ ਅਸਾਨ ਹੋ ਰਿਹਾ ਹੈ।  ਇਸ ਦਾ ਇੱਕ ਵੱਡਾ ਲਾਭ ਗ਼ਰੀਬ ਪਰਿਵਾਰਾਂ  ਦੀ ਸਿਹਤ ਨੂੰ ਵੀ ਹੋਇਆ ਹੈ।  ਇਸ ਨਾਲ ਗੰਦੇ ਪਾਣੀ ਤੋਂ ਹੋਣ ਵਾਲੀਆਂ ਹੈਜ਼ਾ, ਟਾਇਫਾਇਡ,  ਇੰਸੇਫਲਾਇਟਿਸ ਜਿਹੀਆਂ ਅਨੇਕ ਬਿਮਾਰੀਆਂ ਵਿੱਚ ਵੀ ਕਮੀ ਆ ਰਹੀ ਹੈ।  

 

ਇਹੀ ਨਹੀਂ ਇਸ ਯੋਜਨਾ ਦਾ ਲਾਭ ਇਨਸਾਨ  ਦੇ ਨਾਲ-ਨਾਲ ਪਸ਼ੂਧਨ ਨੂੰ ਵੀ ਹੋ ਰਿਹਾ ਹੈ।  ਪਸ਼ੂਆਂ ਨੂੰ ਸਾਫ਼ ਪਾਣੀ ਮਿਲਦਾ ਹੈ ਤਾਂ ਉਹ ਵੀ ਤੰਦਰੁਸਤ ਰਹਿੰਦੇ ਹਨ।  ਪਸ਼ੂ ਤੰਦਰੁਸਤ ਰਹਿਣ ਅਤੇ ਕਿਸਾਨ ਨੂੰ, ਪਸ਼ੂਪਾਲਕ ਨੂੰ ਪਰੇਸ਼ਾਨੀ ਨਾ ਹੋਵੇ, ਇਸ ਉਦੇਸ਼ ਨੂੰ ਲੈ ਕੇ ਵੀ ਅਸੀਂ ਅੱਗੇ ਵਧ ਰਹੇ ਹਾਂ।  ਇੱਥੇ ਯੂਪੀ ਵਿੱਚ ਤਾਂ ਯੋਗੀ ਜੀ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਜਿਸ ਤਰ੍ਹਾਂ ਇੰਸੇਫਲਾਇਟਿਸ  ਦੇ ਮਾਮਲਿਆਂ ਵਿੱਚ ਕਮੀ ਆਈ ਹੈ,  ਉਸ ਦੀ ਚਰਚਾ ਤਾਂ ਦੂਰ-ਦੂਰ ਤੱਕ ਹੈ। ਐਕਸਪਰਟ ਲੋਕ ਵੀ ਇਸ ਦੀ ਚਰਚਾ ਕਰਦੇ ਹਨ।  ਮਾਸੂਮ ਬੱਚਿਆਂ ਦਾ ਜੀਵਨ ਬਚਾਉਣ ਲਈ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਮੈਂ ਮੰਨਦਾ ਹਾਂ ਹਰ ਉੱਤਰ ਪ੍ਰਦੇਸ਼ ਵਾਸੀ ਇਤਨੇ ਅਸ਼ੀਰਵਾਦ ਦਿੰਦਾ ਹੋਵੇਗਾ,  ਇਤਨੇ ਅਸ਼ੀਰਵਾਦ ਦਿੰਦਾ ਹੋਵੇਗਾ ਸ਼ਾਇਦ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ।  ਜਦੋਂ ਵਿੰਧਿਆਂਚਲ  ਦੇ ਹਜ਼ਾਰਾਂ ਪਿੰਡਾਂ ਵਿੱਚ ਪਾਈਪ ਨਾਲ ਪਾਣੀ ਪਹੁੰਚੇਗਾ, ਤਾਂ ਇਸ ਨਾਲ ਵੀ ਇਸ ਖੇਤਰ  ਦੇ ਮਾਸੂਮ ਬੱਚਿਆਂ ਦੀ ਸਿਹਤ ਸੁਧਰੇਗੀ, ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਰ ਬਿਹਤਰ ਹੋਵੇਗਾ।  ਇੰਨਾ ਹੀ ਨਹੀਂ,  ਜਦੋਂ ਸ਼ੁੱਧ ਪਾਣੀ ਮਿਲਦਾ ਹੈ ਤਾਂ ਕੁਪੋਸ਼ਣ  ਦੇ ਖ਼ਿਲਾਫ਼ ਜੋ ਸਾਡੀ ਲੜਾਈ ਹੈ,  ਪੋਸ਼ਣ ਦੇ  ਲਈ ਅਸੀਂ ਜੋ ਮਿਹਨਤ ਕਰ ਰਹੇ ਹਾਂ,  ਉਸ ਦੇ ਵੀ ਵਧੀਆ ਫਲ ਇਸ ਦੇ ਕਾਰਨ ਮਿਲ ਸਕਦੇ ਹਨ।

 

ਸਾਥੀਓ,

 

ਜਲ ਜੀਵਨ ਮਿਸ਼ਨ ਸਰਕਾਰ ਦੇ ਉਸ ਸੰਕਲਪ ਦਾ ਵੀ ਹਿੱਸਾ ਹੈ,  ਜਿਸ ਦੇ ਤਹਿਤ ਸਵਰਾਜ ਦੀ ਸ਼ਕਤੀ ਨੂੰ ਪਿੰਡ  ਦੇ ਵਿਕਾਸ ਦਾ ਮਾਧਿਅਮ ਬਣਾਇਆ ਜਾ ਰਿਹਾ ਹੈ।  ਇਸੇ ਸੋਚ ਦੇ ਨਾਲ ਗ੍ਰਾਮ ਪੰਚਾਇਤ ਨੂੰ, ਸਥਾਨਕ ਸੰਸਥਾਵਾਂ ਨੂੰ ਅਧਿਕ ਤੋਂ ਅਧਿਕ ਅਧਿਕਾਰ ਦਿੱਤੇ ਜਾ ਰਹੇ ਹਨ।  ਜਲ ਜੀਵਨ ਮਿਸ਼ਨ ਵਿੱਚ ਪਾਣੀ ਪਹੁੰਚਾਉਣ ਤੋਂ ਲੈ ਕੇ ਪਾਣੀ  ਦੇ ਪ੍ਰਬੰਧਨ ਅਤੇ ਰੱਖ-ਰਖਾਅ ‘ਤੇ ਵੀ ਪੂਰਾ ਜ਼ੋਰ ਹੈ ਅਤੇ ਇਸ ਵਿੱਚ ਵੀ ਪਿੰਡ ਦੇ ਲੋਕਾਂ ਦੀ ਭੂਮਿਕਾ ਬਹੁਤ ਅਹਿਮ ਹੈ।  ਪਿੰਡ ਵਿੱਚ ਪਾਣੀ ਦੇ ਸਰੋਤਾਂ  ਦੀ ਸੰਭਾਲ਼ ਨੂੰ ਲੈ ਕੇ ਵੀ ਕੰਮ ਕੀਤਾ ਜਾ ਰਿਹਾ ਹੈ।

 

ਸਰਕਾਰ ਇੱਕ ਸਾਥੀ ਦੀ ਤਰ੍ਹਾਂ, ਇੱਕ ਸਹਾਇਕ ਦੀ ਤਰ੍ਹਾਂ,  ਤੁਹਾਡੀ ਵਿਕਾਸ ਯਾਤਰਾ ਵਿੱਚ ਇੱਕ ਭਾਗੀਦਾਰ ਦੀ ਤਰ੍ਹਾਂ ਤੁਹਾਡੇ ਨਾਲ ਹੈ।  ਜਲ ਜੀਵਨ ਮਿਸ਼ਨ ਹੀ ਨਹੀਂ,  ਬਲਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ  ਦੇ ਤਹਿਤ ਜੋ ਗ਼ਰੀਬਾਂ  ਦੇ ਪੱਕੇ ਘਰ ਬਣ ਰਹੇ ਹਨ,  ਉਸ ਵਿੱਚ ਵੀ ਇਹੀ ਸੋਚ ਪ੍ਰਦਰਸ਼ਿਤ ਹੁੰਦੀ ਹੈ।  ਕਿਸ ਖੇਤਰ ਵਿੱਚ ਕਿਹੋ ਜਿਹਾ ਘਰ ਹੋਵੇ, ਕਿਸ ਸਮਾਨ ਨਾਲ ਘਰ ਬਣੇ, ਪਹਿਲਾਂ ਦੀ ਤਰ੍ਹਾਂ ਇਹ ਹੁਣ ਦਿੱਲੀ ਵਿੱਚ ਬੈਠ ਕੇ ਤੈਅ ਨਹੀਂ ਹੁੰਦਾ ਹੈ।  ਅਗਰ ਕਿਸੇ ਆਦਿਵਾਸੀ ਪਿੰਡ ਵਿੱਚ ਵਿਸ਼ੇਸ਼ ਪਰੰਪਰਾ  ਦੇ ਘਰ ਬਣਦੇ ਹਨ, ਤਾਂ ਉਸੇ ਤਰ੍ਹਾਂ ਦੇ ਹੀ ਘਰ ਬਣਨ-ਦਿੱਲੀ ਵਾਲੇ ਸੋਚਦੇ ਹਨ ਉਸ ਤਰ੍ਹਾਂ ਦੇ  ਨਹੀਂ,  ਉੱਥੋਂ ਦਾ ਆਦਿਵਾਸੀ ਜੋ ਚਾਹੇਗਾ,  ਜਿਹੋ-ਜਿਹਾ ਚਾਹੇਗਾ,  ਜਿਹੋ-ਜਿਹਾ ਉਸ ਦਾ ਰਹਿਣ-ਸਹਿਣ ਹੈ,   ਉਹੋ ਜਿਹਾ ਘਰ ਬਣੇ,  ਇਹ ਸੁਵਿਧਾ ਦਿੱਤੀ ਗਈ ਹੈ।

 

ਭਾਈਓ ਅਤੇ ਭੈਣੋਂ,

 

ਜਦੋਂ ਆਪਣੇ ਪਿੰਡ  ਦੇ ਵਿਕਾਸ ਲਈ, ਆਪਣੇ ਆਪ ਫੈਸਲੇ ਲੈਣ ਦੀ ਸੁਤੰਤਰਤਾ ਮਿਲਦੀ ਹੈ, ਉਨ੍ਹਾਂ ਫੈਸਲਿਆਂ ‘ਤੇ ਕੰਮ ਹੁੰਦਾ ਹੈ, ਤਾਂ ਉਸ ਨਾਲ ਪਿੰਡ  ਦੇ ਹਰ ਵਿਅਕਤੀ ਦਾ ‍ਆਤਮਵਿਸ਼ਵਾਸ ਵਧਦਾ ਹੈ।  ਆਤਮਨਿਰਭਰ ਪਿੰਡ, ਆਤਮਨਿਰਭਰ ਭਾਰਤ  ਦੇ ਅਭਿਯਾਨ ਨੂੰ ਉਸ ਦੇ ਕਾਰਨ ਬਹੁਤ ਵੱਡਾ ਬਲ ਮਿਲਦਾ ਹੈ।  ਇਸ ਨਾਲ ਲੋਕਲ ਪੱਧਰ ‘ਤੇ ਪੈਦਾ ਹੋਣ ਵਾਲੇ ਸਮਾਨ ਦੀ ਖਪਤ ਜ਼ਿਆਦਾ ਹੁੰਦੀ ਹੈ।  ਲੋਕਲ ਪੱਧਰ ‘ਤੇ ਹੀ ਜੋ ਕੁਸ਼ਲ ਲੋਕ ਹਨ, ਉਨ੍ਹਾਂ ਨੂੰ ਰੋਜ਼ਗਾਰ ਮਿਲਦਾ ਹੈ।  ਰਾਜ ਮਿਸਤਰੀ ਹੋਣ, ਫਿਟਰ ਹੋਣ, ਪਲੰਬਰ ਹੋਣ, ਇਲੈਕਟ੍ਰੀਸ਼ਿਅਨ ਹੋਣ, ਅਜਿਹੇ ਅਨੇਕ ਸਾਥੀਆਂ ਨੂੰ ਪਿੰਡ ਵਿੱਚ ਜਾਂ ਤਾਂ ਪਿੰਡ  ਦੇ ਪਾਸ ਹੀ ਰੋਜ਼ਗਾਰ  ਦੇ ਸਾਧਨ ਬਣਦੇ ਹਨ।

 

ਸਾਥੀਓ,

 

ਸਾਡੇ ਪਿੰਡਾਂ ਨੂੰ, ਪਿੰਡ ਵਿੱਚ ਰਹਿਣ ਵਾਲੇ ਗ਼ਰੀਬਾਂ ਨੂੰ, ਆਦਿਵਾਸੀਆਂ ਨੂੰ ਜਿੰਨੀ ਪ੍ਰਾਥਮਿਕਤਾ ਸਾਡੀ ਸਰਕਾਰ ਨੇ ਦਿੱਤੀ, ਓਨੀ ਪਹਿਲਾਂ ਨਹੀਂ ਦਿੱਤੀ ਗਈ।  ਗ਼ਰੀਬ ਤੋਂ ਗ਼ਰੀਬ ਨੂੰ ਐੱਲਪੀਜੀ ਗੈਸ ਸਿਲੰਡਰ ਦੇਣ ਦੀ ਯੋਜਨਾ ਨਾਲ ਪਿੰਡ ਵਿੱਚ, ਜੰਗਲ ਨਾਲ ਲਗਦੇ ਖੇਤਰਾਂ ਨੂੰ ਦੋਹਰਾ ਲਾਭ ਹੋਇਆ ਹੈ।  ਇੱਕ ਲਾਭ ਤਾਂ ਸਾਡੀ ਭੈਣਾਂ ਨੂੰ ਧੂੰਏਂ ਤੋਂ, ਲੱਕੜੀ ਦੀ ਤਲਾਸ਼ ਵਿੱਚ ਲਗਣ ਵਾਲੇ ਸਮੇਂ ਅਤੇ ਮਿਹਨਤ ਤੋਂ ਮੁਕਤੀ ਮਿਲੀ ਹੈ।  ਇੱਥੇ ਇੰਨੀ ਵੱਡੀ ਮਾਤਰਾ ਵਿੱਚ ਜੋ ਮਾਤਾਵਾਂ-ਭੈਣਾਂ ਬੈਠੀਆਂ ਹਨ,  ਪਹਿਲਾਂ ਜਦੋਂ ਅਸੀਂ ਲੱਕੜੀ ਨਾਲ ਚੁੱਲ੍ਹਾ ਜਲਾਉਂਦੇ ਸਾਂ ਖਾਣਾ ਪਕਾਉਂਦੇ ਸਾਂ ਤਾਂ ਸਾਡੀਆਂ ਮਾਤਾਵਾਂ-ਭੈਣਾਂ  ਦੇ ਸਰੀਰ ਵਿੱਚ ਇੱਕ ਦਿਨ ਵਿੱਚ 400 ਸਿਗਰਟ ਜਿਤਨਾ ਧੂੰਆਂ ਜਾਂਦਾ ਸੀ।  ਘਰ ਵਿੱਚ ਬੱਚੇ ਰੋਂਦੇ ਸਨ।  ਮਾਂ ਖਾਣਾ ਪਕਾਉਂਦੀ ਸੀ,  400 ਸਿਗਰਟ ਜਿਤਨਾ ਧੂੰਆਂ ਇਨ੍ਹਾਂ ਮਾਤਾਵਾਂ-ਭੈਣਾਂ  ਦੇ ਸਰੀਰ ਵਿੱਚ ਜਾਂਦਾ ਸੀ।  ਕੀ  ਹੋਵੇਗਾ ਉਨ੍ਹਾਂ  ਦੇ  ਹਾਲ ਦਾ,  ਉਨ੍ਹਾਂ  ਦੇ  ਸਰੀਰ ਦਾ ਕੀ ਹਾਲ ਹੁੰਦਾ ਹੋਵੇਗਾ। ਉਸ ਨੂੰ ਮੁਕਤੀ ਦਿਵਾਉਣ ਦਾ ਇੱਕ ਬਹੁਤ ਵੱਡਾ ਅਭਿਯਾਨ ਅਸੀਂ ਚਲਾਇਆ ਅਤੇ ਘਰ-ਘਰ ਗੈਸ ਦਾ ਚੁੱਲ੍ਹਾ,  ਗੈਸ ਦਾ ਸਿਲੰਡਰ ਤਾਕਿ ਮੇਰੀਆਂ ਇਨ੍ਹਾਂ ਮਾਤਾਵਾਂ-ਭੈਣਾਂ ਨੂੰ ਉਨ੍ਹਾਂ 400 ਸਿਗਰਟ ਜਿਤਨਾ ਧੂੰਆਂ ਆਪਣੇ ਸਰੀਰ ਵਿੱਚ ਨਾ ਲੈਣਾ ਪਵੇ,  ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।  ਦੂਜੇ ਪਾਸੇ ਬਾਲਣ ਲਈ ਜੰਗਲਾਂ  ਦੇ ਕਟਾਈ ਦੀ ਮਜਬੂਰੀ ਵੀ ਇਸ ਨਾਲ ਖਤਮ ਹੋਈ ਹੈ।

 

ਦੇਸ਼ ਦੇ ਬਾਕੀ ਪਿੰਡਾਂ ਦੀ ਤਰ੍ਹਾਂ ਇੱਥੇ ਵੀ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਸੀ। ਅੱਜ ਇਹ ਖੇਤਰ ਸੌਰ ਊਰਜਾ ਦੇ ਖੇਤਰ ਵਿੱਚ ਦੁਨੀਆ ਵਿੱਚ ਮੋਹਰੀ ਬਣਦੇ ਜਾ ਰਿਹਾ ਹੈ, ਭਾਰਤ ਦਾ ਅਹਿਮ ਕੇਂਦਰ ਹੈ। ਮਿਰਜਾਪੁਰ ਦਾ ਸੌਰ ਊਰਜਾ ਪਲਾਂਟ ਇੱਥੇ ਵਿਕਾਸ ਦਾ ਨਵਾਂ ਅਧਿਆਏ ਲਿਖ ਰਿਹਾ ਹੈ। ਇਸੇ ਤਰ੍ਹਾਂ, ਸਿੰਚਾਈ ਨਾਲ ਜੁੜੀਆਂ ਸੁਵਿਧਾਵਾਂ ਦੀ ਅਣਹੋਂਦ ਵਿੱਚ ਵਿੰਧਿਆਂਚਲ ਜਿਹੇ ਦੇਸ਼ ਦੇ ਅਨੇਕ ਖੇਤਰ ਵਿਕਾਸ ਦੀ ਦੋੜ ਵਿੱਚ ਪਿੱਛੇ ਰਹਿ ਗਏ। ਲੇਕਿਨ ਇਸ ਖੇਤਰ ਵਿੱਚ ਵਰ੍ਹਿਆਂ ਤੋਂ ਲਟਕੇ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬੰਜਰ ਜ਼ਮੀਨ ’ਤੇ ਕਿਸਾਨ ਸੌਰ ਊਰਜਾ ਤੋਂ ਬਿਜਲੀ ਪੈਦਾ ਕਰਕੇ ਅਤਿਰਿਕਤ ਕਮਾਈ ਕਰ ਸਕੇ, ਇਸ ਦੇ ਲਈ ਵੀ ਮਦਦ ਕੀਤੀ ਜਾ ਰਹੀ ਹੈ। ਸਾਡਾ ਅੰਨ‍ਦਾਤਾ ਊਰਜਾ ਦਾਤਾ ਬਣੇ। ਉਹ ਅੰਨ ਪੈਦਾ ਕਰਦਾ ਹੈ, ਲੋਕਾਂ ਦਾ ਪੇਟ ਭਰਦਾ ਹੈ। ਹੁਣ ਉਹ ਆਪਣੇ ਹੀ ਖੇਤਰ ਵਿੱਚ ਉਸ ਦੇ ਨਾਲ-ਨਾਲ ਊਰਜਾ ਵੀ ਪੈਦਾ ਕਰ ਸਕਦਾ ਹੈ ਅਤੇ ਲੋਕਾਂ ਨੂੰ ਪ੍ਰਕਾਸ਼ ਵੀ ਦੇ ਸਕਦਾ ਹੈ।

 

ਅਸੀਂ ਵਿੰਧਿਆ ਖੇਤਰ ਦੇ ਵਿਕਾਸ ਲਈ ਹਰ ਸੰਭਵ ਪ੍ਰਯਤਨ ਕਰ ਰਹੇ ਹਾਂ। ਚਾਹੇ ਉਹ ਮੈਡੀਕਲ ਇੰਫ੍ਰਾਸਟ੍ਰਕਚਰ ਬਣਾਉਣਾ ਹੋਵੇ ਜਾਂ ਫਿਰ ਇਸ ਇਲਾਕੇ ਵਿੱਚ ਸੜਕਾਂ ਦਾ ਨਿਰਮਾਣ, ਸਾਰਿਆਂ ’ਤੇ ਬਹੁਤ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ। ਬਿਜਲੀ ਦੀ ਸਥਿਤੀ ਪਹਿਲਾਂ ਕੀ ਸੀ ਅਤੇ ਹੁਣ ਕਿਤਨੀ ਬਿਹਤਰ ਹੈ, ਇਹ ਤੁਸੀਂ ਵੀ ਭਲੀ-ਭਾਂਤੀ ਜਾਣਦੇ ਹੋ।

 

ਭਾਈਓ ਅਤੇ ਭੈਣੋਂ, 

 

ਪਿੰਡ ਵਿੱਚ ਵਿਸ਼ਵਾਸ ਅਤੇ ਵਿਕਾਸ ਦੀ ਕਮੀ ਵਿੱਚ ਇੱਕ ਹੋਰ ਵੱਡੀ ਸਮੱਸਿਆ ਰਹੀ ਹੈ ਘਰ ਅਤੇ ਜ਼ਮੀਨ ਨਾਲ ਜੁੜੇ ਵਿਵਾਦ। ਇਸ ਸਮੱਸਿਆ ਨੂੰ ਉੱਤਰ ਪ੍ਰਦੇਸ਼ ਦੇ ਇਸ ਹਿੱਸੇ ਵਿੱਚ ਰਹਿਣ ਵਾਲਿਆਂ ਤੋਂ ਬਿਹਤਰ ਭਲਾ ਕੌਣ ਸਮਝ ਸਕਦਾ ਹੈ। ਕਾਰਨ ਇਹ ਹੈ ਕਿ ਪੀੜ੍ਹੀ ਦਰ ਪੀੜ੍ਹੀ ਰਹਿਣ ਦੇ ਬਾਅਦ, ਉਸ ਦੇ ਬਾਅਦ ਵੀ ਪਿੰਡ ਦੀ ਜ਼ਮੀਨ ਦੇ ਕਾਨੂੰਨੀ ਕਾਗਜ਼ ਨਹੀਂ ਸਨ। ਅਗਰ ਉਨ੍ਹਾਂ ਦਾ ਘਰ ਹੈ ਤਾਂ ਘਰ ਦੇ ਸਬੰਧ ਵਿੱਚ ਵੀ ਕਿਤਨਾ ਇਹ ਲੰਬਾ ਹੈ, ਕਿਤਨਾ ਚੌੜਾ ਹੈ, ਕੀ ਉਸ ਦੀ ਉਚਾਈ ਹੈ,  ਕਾਗਜ਼ ਕਿੱਥੇ ਹਨ, ਕੁਝ ਨਹੀਂ ਸੀ। ਦਹਾਕਿਆਂ ਤੋਂ ਲੋਕ ਇੰਝ ਹੀ ਜਿਉਂਦੇ ਰਹੇ, ਸਮੱਸਿਆ ਉਹ ਝੇਲਦੇ ਰਹੇ। ਵਿਵਾਦ ਵਧਦੇ ਗਏ ਅਤੇ ਕਦੇ-ਕਦੇ ਤਾਂ ਮਾਰਧਾੜ ਤੱਕ ਹੋ ਜਾਂਦੀ ਹੈ, ਗਲਾ ਕੱਟਣ ਤੱਕ ਪਹੁੰਚ ਜਾਂਦਾ ਹੈ ਮਾਮਲਾ, ਭਾਈ-ਭਾਈ ਵਿੱਚ ਲੜਾਈ ਹੋ ਜਾਂਦੀ ਹੈ। ਇੱਕ ਫੁੱਟ ਜ਼ਮੀਨ ਦੇ ਲਈ ਇੱਕ ਗੁਆਂਢੀ ਦੇ ਨਾਲ ਦੂਜੇ ਗੁਆਂਢੀ ਦੀ ਲੜਾਈ ਹੋ ਜਾਂਦੀ ਹੈ।

 

ਇਸ ਸਮੱਸਿਆ ਦੇ ਸਥਾਈ ਸਮਾਧਾਨ ਲਈ ਸਵਾਮਿਤਵ ਯੋਜਨਾ ਦੇ ਤਹਿਤ ਯੂਪੀ ਵਿੱਚ ਡ੍ਰੋਨ ਟੈਕਨੋਲੋਜੀ ਨਾਲ ਘਰ ਅਤੇ ਜ਼ਮੀਨ ਦੇ ਨਕਸ਼ੇ ਬਣਾਏ ਜਾ ਰਹੇ ਹਨ। ਇਨ੍ਹਾਂ ਨਕਸ਼ਿਆਂ ਦੇ ਅਧਾਰ ’ਤੇ ਘਰ ਅਤੇ ਜ਼ਮੀਨ ਦੇ ਕਾਨੂੰਨੀ ਦਸਤਾਵੇਜ਼ ਘਰ ਅਤੇ ਜ਼ਮੀਨ ਦੇ ਮਾਲਕ ਨੂੰ ਸੌਂਪੇ ਜਾ ਰਹੇ ਹਨ।  ਇਸ ਨਾਲ ਪਿੰਡ ਵਿੱਚ ਰਹਿਣ ਵਾਲੇ ਗ਼ਰੀਬ, ਆਦਿਵਾਸੀ, ਵੰਚਿਤ ਸਾਥੀ ਵੀ ਕਬਜ਼ੇ ਦੇ ਖਦਸ਼ੇ ਤੋਂ ਨਿਸ਼ਚਿੰਤ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਣਗੇ। ਵਰਨਾ ਮੈਨੂੰ ਤਾਂ ਪਤਾ ਹੈ ਗੁਜਰਾਤ ਵਿੱਚ ਤਾਂ ਤੁਹਾਡੇ ਖੇਤਰ ਦੇ ਬਹੁਤ ਲੋਕ ਕੰਮ ਕਰਦੇ ਹਨ।

 

ਕਦੇ ਉਨ੍ਹਾਂ ਨਾਲ ਮੈਂ ਗੱਲ ਕਰਦਾ ਸਾਂ ਕਿ ਭਈ ਕਿਉਂ ਚਲੇ ਗਏ ਸੀ? ਤਾਂ ਕਹੇ ਨਹੀਂ-ਨਹੀਂ ਭਈ, ਸਾਡਾ ਤਾਂ ਉੱਥੇ ਜ਼ਮੀਨ ਦਾ ਝਗੜਾ ਹੋ ਗਿਆ, ਸਾਡੇ ਘਰ ’ਤੇ ਕਿਸੇ ਨੇ ਕਬਜ਼ਾ ਕਰ ਲਿਆ। ਮੈਂ ਇੱਥੇ ਕੰਮ ਕਰਦਾ ਸੀ, ਕੋਈ ਘਰ ਵਿੱਚ ਵੜ ਗਿਆ।  ਹੁਣ ਇਹ ਕਾਗਜ਼ ਮਿਲਣ ਦੇ ਬਾਅਦ ਇਹ ਸਾਰੇ ਸੰਕਟਾਂ ਤੋਂ ਆਪ ਮੁਕਤ ਹੋ ਜਾਓਗੇ। ਇਹੀ ਨਹੀਂ ਜ਼ਰੂਰਤ ਪੈਣ ’ਤੇ ਪਿੰਡ ਦੇ ਆਪਣੇ ਘਰ ਦੇ ਜੋ ਦਸਤਾਵੇਜ਼ ਹਨ, ਜੋ ਕਾਗਜ਼ ਹਨ, ਉਸ ਤੋਂ ਅਗਰ ਤੁਹਾਨੂੰ ਕਰਜ਼ ਲੈਣ ਦੀ ਜ਼ਰੂਰਤ ਪਈ, ਬੈਂਕ ਤੋਂ ਲੋਨ ਲੈਣ ਦੀ ਜ਼ਰੂਰਤ ਪਈ ਤਾਂ ਹੁਣ ਤੁਸੀਂ ਉਸ ਦੇ ਹੱਕਦਾਰ ਬਣ ਜਾਓਗੇ। ਤੁਸੀਂ ਜਾ ਸਕਦੇ ਹੋ ਕਾਗਜ਼ ਦਿਖਾ ਕੇ ਬੈਂਕ ਤੋਂ ਲੋਨ ਲੈ ਸਕਦੇ ਹੋ।

 

ਸਾਥੀਓ, 

 

ਅੱਜ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਹ ਮੰਤਰ ਦੇਸ਼ ਦੇ ਹਰ ਹਿੱਸੇ, ਹਰ ਨਾਗਰਿਕ ਦੇ ਵਿਸ਼ਵਾਸ ਦਾ ਮੰਤਰ ਬਣ ਚੁੱਕਿਆ ਹੈ। ਅੱਜ ਦੇਸ਼ ਦੇ ਹਰ ਜਨ, ਹਰ ਖੇਤਰ ਨੂੰ ਲਗ ਰਿਹਾ ਹੈ ਕਿ ਉਸ ਤੱਕ ਸਰਕਾਰ ਪਹੁੰਚ ਰਹੀ ਹੈ ਅਤੇ ਉਹ ਵੀ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਹੈ। ਸਾਡੇ ਕਬਾਇਲੀ ਖੇਤਰਾਂ ਵਿੱਚ ਵੀ ਅੱਜ ਇਹ ‍ਆਤਮਵਿਸ਼ਵਾਸ ਵਿੱਚ ਭਲੀਭਾਂਤੀ, ਉਸ ਵਿੱਚ ਇੱਕ ਨਵੀਂ ਤਾਕਤ ਆਈ ਹੈ ਅਤੇ ਮੈਂ ਇਸ ਨੂੰ ਦੇਖ ਰਿਹਾ ਹਾਂ।

 

ਆਦਿਵਾਸੀ ਅੰਚਲਾਂ ਵਿੱਚ ਮੂਲ ਸੁਵਿਧਾਵਾਂ ਤਾਂ ਅੱਜ ਪਹੁੰਚ ਹੀ ਰਹੀਆਂ ਹਨ, ਬਲਕਿ ਇਨ੍ਹਾਂ ਖੇਤਰਾਂ ਲਈ ਵਿਸ਼ੇਸ਼ ਯੋਜਨਾਵਾਂ ਦੇ ਤਹਿਤ ਵੀ ਕੰਮ ਕੀਤਾ ਜਾ ਰਿਹਾ ਹੈ। ਕਬਾਇਲੀ ਨੌਜਵਾਨਾਂ ਦੀ ਸਿੱਖਿਆ ਲਈ ਦੇਸ਼ ਵਿੱਚ ਸੈਂਕੜੇ ਨਵੇਂ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਮਨਜ਼ੂਰ ਕੀਤੇ ਗਏ ਹਨ। ਇਸ ਵਿੱਚ ਸਾਡੇ ਆਦਿਵਾਸੀ ਇਲਾਕਿਆਂ ਦੇ ਬੱਚਿਆਂ ਨੂੰ ਹੌਸਟਲ ਦੀ ਸੁਵਿਧਾ ਉਪਲੱਬਧ ਹੋਵੇਗੀ। ਇਸ ਵਿੱਚੋਂ ਅਨੇਕ ਸਕੂਲ ਯੂਪੀ ਵਿੱਚ ਵੀ ਖੁੱਲ੍ਹ ਰਹੇ ਹਨ। ਕੋਸ਼ਿਸ਼ ਇਹ ਹੈ ਕਿ ਹਰ ਆਦਿਵਾਸੀ ਬਾਹੁਲਯ ਬਲਾਕ ਤੱਕ ਇਸ ਵਿਵਸਥਾ ਨੂੰ ਪਹੁੰਚਾਇਆ ਜਾਵੇ।

 

ਇਹੀ ਨਹੀਂ, ਹੁਣ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਵਨੋਪਜ ਅਧਾਰਿਤ ਉਦਯੋਗ ਵੀ ਪੜ੍ਹਾਈ ਦੇ ਨਾਲ-ਨਾਲ ਕਮਾਈ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾ ਰਹੀਆਂ ਹਨ। ਵਣ-ਉਪਜਾਂ ਦੀ ਜ਼ਿਆਦਾ ਕੀਮਤ ਆਦਿਵਾਸੀ ਸਾਥੀਆਂ ਨੂੰ ਮਿਲੇ, ਇਸ ਦੇ ਲਈ ਸਾਢੇ 1200 ਵਨਧਨ ਕੇਂਦਰ ਪੂਰੇ ਦੇਸ਼ ਵਿੱਚ ਖੋਲ੍ਹੇ ਜਾ ਚੁੱਕੇ ਹਨ। ਇਨ੍ਹਾਂ ਦੇ ਮਾਧਿਅਮ ਨਾਲ ਸੈਂਕੜੇ ਕਰੋੜ ਰੁਪਏ ਦਾ ਕਾਰੋਬਾਰ ਵੀ ਕੀਤਾ ਗਿਆ ਹੈ।

 

ਇਹੀ ਨਹੀਂ, ਹੁਣ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਵਨੋਪਜ ਅਧਾਰਿਤ ਉਦਯੋਗ ਵੀ ਆਦਿਵਾਸੀ ਖੇਤਰਾਂ ਵਿੱਚ ਲੱਗਣ, ਇਸ ਦੇ ਲਈ ਵੀ ਜ਼ਰੂਰੀ ਸੁਵਿਧਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਆਦਿਵਾਸੀ ਖੇਤਰਾਂ ਦੇ ਵਿਕਾਸ ਲਈ ਪੈਸੇ ਦੀ ਕਮੀ ਨਾ ਹੋਵੇ, ਇਸ ਦੇ ਲਈ ਡਿਸਟ੍ਰਿਕਟ ਮਿਨਰਲ ਫੰਡ ਬਣਾਇਆ ਗਿਆ ਹੈ। ਸੋਚ ਇਹ ਹੈ ਕਿ ਆਦਿਵਾਸੀ ਖੇਤਰਾਂ ਤੋਂ ਨਿਕਲਣ ਵਾਲੀ ਸੰਪਦਾ ਦਾ ਇੱਕ ਹਿੱਸਾ ਉਸੇ ਖੇਤਰ ਵਿੱਚ ਲਗੇ। ਉੱਤਰ ਪ੍ਰਦੇਸ਼ ਵਿੱਚ ਵੀ ਇਸ ਫੰਡ ਵਿੱਚ ਹੁਣ ਤੱਕ ਲਗਭਗ 800 ਕਰੋੜ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ। ਇਸ ਦੇ ਤਹਿਤ ਸਾਢੇ 6 ਹਜ਼ਾਰ ਤੋਂ ਜ਼ਿਆਦਾ ਪ੍ਰੋਜੈਕਟ ਮਨਜ਼ੂਰ ਵੀ ਕੀਤੇ ਜਾ ਚੁੱਕੇ ਹਨ ਅਤੇ ਅਣਗਿਣਤ ਪ੍ਰੋਜੈਕਟ ਪੂਰੇ ਵੀ ਹੋ ਚੁੱਕੇ ਹਨ।

 

ਸਾਥੀਓ,

 

ਅਜਿਹੇ ਹੀ ਕੰਮ ਅੱਜ ਭਾਰਤ ਦੇ ‍ਆਤਮਵਿਸ਼ਵਾਸ ਨੂੰ ਪ੍ਰਤੀਦਿਨ ਵਧਾ ਰਹੇ ਹਨ। ਇਸੇ ‍ਆਤਮਵਿਸ਼ਵਾਸ ਦੇ ਦਮ ’ਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਅਸੀਂ ਸਾਰੇ ਜੁਟੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਵਿੰਧਿਆ ਜਲ ਸਪਲਾਈ ਯੋਜਨਾ ਨਾਲ ਇਹ ‍ਆਤਮਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।

 

ਹਾਂ, ਇਸ ਵਿੱਚ ਤੁਹਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ। ਦੋ ਗਜ ਦੀ ਦੂਰੀ, ਮਾਸਕ ਅਤੇ ਸਾਬਣ ਨਾਲ ਸਾਫ਼-ਸਫਾਈ ਦੇ ਨਿਯਮ, ਕਿਸੇ ਵੀ ਹਾਲਤ ਵਿੱਚ ਭੁੱਲਣੇ ਨਹੀਂ ਹਨ। ਜ਼ਰਾ ਸੀ ਢਿਲਾਈ, ਖ਼ੁਦ ਨੂੰ, ਪਰਿਵਾਰ ਨੂੰ, ਪਿੰਡ ਨੂੰ, ਸੰਕਟ ਵਿੱਚ ਪਾ ਸਕਦੀ ਹੈ। ਦਵਾਈ ਬਣਾਉਣ ਲਈ ਸਾਡੇ ਵਿਗਿਆਨੀ ਕਠਿਨ ਤਪ ਕਰ ਰਹੇ ਹਨ।  ਦੁਨੀਆ ਭਰ ਦੇ ਵਿਗਿਆਨੀ ਲਗੇ ਹੋਏ ਹਨ, ਸਭ ਤੋਂ ਧਨਵਾਨ ਦੇਸ਼ ਦੇ ਲੋਕ ਵੀ ਲਗੇ ਹਨ ਅਤੇ ਗ਼ਰੀਬ ਦੇਸ਼  ਦੇ ਲੋਕ ਵੀ ਲਗੇ ਹਨ। ਲੇਕਿਨ ਜਦ ਤੱਕ ਦਵਾਈ ਨਹੀਂ, ਤਦ ਤੱਕ ਢਿਲਾਈ ਨਹੀਂ।

 

ਆਪ ਇਸ ਗੱਲ ਨੂੰ ਧਿਆਨ ਵਿੱਚ ਰੱਖੋਗੇ, ਇਸੇ ਵਿਸ਼ਵਾਸ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ!!

 

https://youtu.be/Rnpum_yf1a0 

 

*****

 

ਡੀਐੱਸ/ਐੱਸਐੱਚ/ਐੱਨਐੱਸ