ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵਡੀਆ ਵਿਖੇ ਏਕੀਕ੍ਰਿਤ ਵਿਕਾਸ ਦੇ ਤਹਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਸ਼੍ਰੀ ਮੋਦੀ ਨੇ ਆਰੋਗਯ ਵਣ ਅਤੇ ਆਰੋਗਯ ਕੁਟੀਰ ਦਾ ਉਦਘਾਟਨ ਕੀਤਾ। ਉਨ੍ਹਾਂ ਏਕਤਾ ਮਾਲ (Mall) ਅਤੇ ਚਿਲਡਰਨਨਿਊਟ੍ਰੀਸ਼ਨ ਪਾਰਕ ਦਾ ਵੀ ਉਦਘਾਟਨ ਕੀਤਾ।
ਆਰੋਗਯ ਵਣ ਅਤੇ ਆਰੋਗਯ ਕੁਟੀਰ
ਆਰੋਗਯ ਵਣ ਵਿੱਚ 380 ਵਿਭਿੰਨ ਕਿਸਮਾਂ ਦੇ 5 ਲੱਖ ਪੌਦੇ ਹਨ ਤੇ ਇਹ 17 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ। ਆਰੋਗਯ ਕੁਟੀਰ ਵਿੱਚ ਸੰਥੀਗਿਰੀ ਵੈੱਲਨੈੱਸ ਸੈਂਟਰ ਨਾਮਕ ਇੱਕ ਰਵਾਇਤੀ ਇਲਾਜ ਸੁਵਿਧਾ ਹੈ ਜਿੱਥੇ ਆਯੁਰਵੇਦ, ਸਿੱਧ, ਯੋਗ ਅਤੇ ਪੰਚਕਰਮਾ ਅਧਾਰਿਤ ਸਿਹਤ ਸੁਵਿਧਾਵਾਂ ਉਪਲੱਬਧ ਹੋਣਗੀਆਂ।
ਏਕਤਾ ਮਾਲ (Mall)
ਇਹ ਮਾਲ ਸਮੁੱਚੇ ਭਾਰਤ ਵਿੱਚੋਂ ਵੱਖ-ਵੱਖ ਰੇਂਜ ਦੀਆਂ ਹਸਤ-ਸ਼ਿਲਪਾਂ ਅਤੇ ਰਵਾਇਤੀ ਵਸਤਾਂ ਪ੍ਰਦਰਸ਼ਿਤ ਕਰਦਾ ਹੈ ਅਤੇ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ। ਇਹ 35000 ਵਰਗ ਫੁੱਟ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਮਾਲ ਵਿੱਚ 20 ਐਂਪੋਰੀਆ (ਹਾਟ) ਹਨ ਜੋ ਭਾਰਤ ਦੇ ਰਾਜ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਮਾਲ ਨੂੰ ਮਾਤਰ 110 ਦਿਨਾਂ ਵਿੱਚ ਬਣਾਇਆ ਗਿਆ ਹੈ।
ਚਿਲਡਰਨ ਨਿਊਟ੍ਰੀਸ਼ਨ ਪਾਰਕਅਤੇ ਮਿਰਰ ਮੇਜ਼ (ਦਰਪਣ ਭੁੱਲ-ਭਲੱਈਆ)
ਇਹ ਬੱਚਿਆਂ ਲਈ ਦੁਨੀਆ ਦਾ ਸਭ ਤੋਂ ਪਹਿਲਾ ਟੈਕਨੋਲੋਜੀ ਦੁਆਰਾ ਸੰਚਾਲਿਤ ਪੋਸ਼ਣ ਪਾਰਕ ਹੈ ਅਤੇ ਇਹ 35000 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਪਾਰਕ ਵਿੱਚ ਇੱਕ ਨਯੂਟ੍ਰੀ ਟ੍ਰੇਨ ਚਲਦੀ ਹੈ ਜੋ ਕਈ ਰੋਮਾਂਚਕ ਥੀਮ ਅਧਾਰਿਤ ਸਟੇਸ਼ਨਾਂ, ਜਿਵੇਂ ਕਿ ‘ਫਾਲਸ਼ਕਾ ਗ੍ਰਿਹਮ‘, ‘ਪਾਇਓਨਗਰੀ‘,’ਅੰਨਪੂਰਣਾ‘, ‘ਪੋਸ਼ਣ ਪੁਰਾਣ‘ ਅਤੇ ‘ਸਵਸਥ ਭਾਰਤਮ‘ ਆਦਿ ‘ਤੇ ਜਾਂਦੀ ਹੈ। ਇਹ ਵੱਖ-ਵੱਖ ਸਿੱਖਿਆਦਾਇਕ ਗਤੀਵਿਧੀਆਂ ਜਿਵੇਂ ਕਿ ਮਿਰਰ ਮੇਜ਼ (ਦਰਪਣ ਭੁੱਲ-ਭਲੱਈਆ), 5 ਡੀ ਵਰਚੁਅਲ ਰਿਐਲਿਟੀ ਥੀਏਟਰ ਅਤੇ ਔਗਮੈਂਟਿਡ ਰਿਆਲਿਟੀ ਗੇਮਸ ਦੇ ਜ਼ਰੀਏ ਪੋਸ਼ਣ ਜਾਗਰੂਕਤਾ ਵਿੱਚ ਵਾਧਾ ਕਰੇਗੀ।
*****
ਵੀਆਰਆਰਕੇ / ਏਕੇ
Happening now- PM @narendramodi is inaugurating Aarogya Van at Kevadia. pic.twitter.com/1JMv6BeKQ4
— PMO India (@PMOIndia) October 30, 2020
Glad to see Kevadia emerge as a vibrant place for tourism. During my visit today, inaugurated the Aarogya Van, which contains exhibits relating to nature. Aarogya Van also showcases traditional forms of healing, be it Yoga and Ayurveda. pic.twitter.com/AqMyKUIk80
— Narendra Modi (@narendramodi) October 30, 2020
Aarogya Van, inaugurated by PM @narendramodi focuses on India’s rich floral traditions, diverse plants as well as traditional methods of wellness and good health. pic.twitter.com/73K3gALDoO
— PMO India (@PMOIndia) October 30, 2020
Ekta Mall was inaugurated by PM @narendramodi. Situated in Kevadia, Ekta Mall is a one stop place to discover India’s diverse culture of handicrafts. The Prime Minister spent time at the stalls that displayed handicrafts & products from Jammu and Kashmir as well as the Northeast. pic.twitter.com/x8iOmSwIEk
— PMO India (@PMOIndia) October 30, 2020
Inaugurated the Ekta Mall in Kevadia, where India’s rich textiles and handicrafts diversity is on display. It is a fitting tribute to Sardar Patel that Kevadia, which houses the ‘Statue of Unity’ also has such a centre that will further the spirit of ‘Ek Bharat Shreshtha Bharat.' pic.twitter.com/pFepVxtTP7
— Narendra Modi (@narendramodi) October 30, 2020
The Children Nutrition Park in Kevadia is a creative effort to spread awareness on aspects relating to nutrition. One of the attractions here is a train ride, which will take you to different stations and showcase various exhibits. pic.twitter.com/QX3i1REHhJ
— PMO India (@PMOIndia) October 30, 2020
Sharing some glimpses from the Children Nutrition Park, which was inaugurated today in Kevadia. This Park seeks to harness technology in order to spread awareness on nutrition and healthcare. pic.twitter.com/xxwANqiwkl
— Narendra Modi (@narendramodi) October 30, 2020