Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕਰਨਗੇ ਡਾ. ਬਾਲਾਸਾਹਿਬ ਵਿਖੇ ਪਾਟਿਲ ਦੀ ਸਵੈ–ਜੀਵਨੀ ਰਿਲੀਜ਼ ਤੇ ਉਨ੍ਹਾਂ ਦੇ ਸਨਮਾਨ ਵਿੱਚ ‘ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀ’ ਨੂੰ ਨਵਾਂ ਨਾਮ ਦੇਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਕਤੂਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ  ਡਾ. ਬਾਲਾਸਾਹਿਬ ਵਿਖੇ ਪਾਟਿਲ ਦੀ ਸਵੈਜੀਵਨੀ ਜਾਰੀ ਕਰਨਗੇ ਅਤੇ ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀਨੂੰ ਇੱਕ ਨਵਾਂ ਨਾਮ ਲੋਕਨੇਤੇ ਡਾ. ਬਾਲਾਸਾਹਿਬ ਵਿਖੇ ਪਾਟਿਲ ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀਦੇਣਗੇ।

 

ਡਾ. ਬਾਲਾਸਾਹਿਬ ਵਿਖੇ ਪਾਟਿਲ ਕਈ ਵਾਰ ਲੋਕ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਸਵੈਜੀਵਨੀ ਦਾ ਸਿਰਲੇਖ ਦੇਹ ਵੇਚਵਾ ਕਰਾਨੀਹੈ, ਜਿਸ ਦਾ ਅਰਥ ਹੈ ਚੰਗੇ ਕਾਰਜ ਲਈ ਕਿਸੇ ਦਾ ਜੀਵਨ ਸਮਰਪਣਅਤੇ ਇਹ ਨਾਮ ਬਿਲਕੁਲ ਸਹੀ ਹੈ ਕਿਉਂਕਿ ਉਨ੍ਹਾਂ ਨੇ ਸਾਰਾ ਜੀਵਨ ਖੇਤੀਬਾੜੀ ਤੇ ਸਹਿਕਾਰੀ ਸਭਾਵਾਂ ਸਮੇਤ ਵਿਭਿੰਨ ਖੇਤਰਾਂ ਵਿੱਚ ਆਪਣੇ ਵਿਲੱਖਣ ਕਾਰਜ ਰਾਹੀਂ ਸਮਾਜ ਦੀ ਭਲਾਈ ਦੇ ਲੇਖੇ ਲਾਇਆ।

 

ਪ੍ਰਵਰ ਗ੍ਰਾਮੀਣ ਸਿੱਖਿਆ ਸੁਸਾਇਟੀਦੀ ਸਥਾਪਨਾ ਅਹਿਮਦਨਗਰ ਜ਼ਿਲ੍ਹੇ ਚ ਲੋਨੀ ਵਿਖੇ 1964 ’ਚ ਗ੍ਰਾਮੀਣ ਲੋਕਾਂ ਨੂੰ ਵਿਸ਼ਵਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਤੇ ਲੜਕੀਆਂ ਨੂੰ ਸਸ਼ਕਤ ਬਣਾਉਣ ਲਈ ਕੀਤੀ ਸੀ। ਇਹ ਸੁਸਾਇਟੀ ਇਸ ਵੇਲੇ ਵਿਦਿਆਰਥੀਆਂ ਦੇ ਵਿੱਦਿਅਕ, ਸਮਾਜਿਕ, ਆਰਥਿਕ, ਸੱਭਿਆਚਾਰਕ, ਸਰੀਰਕ ਤੇ ਮਨੋਵਿਗਿਆਨਕ ਵਿਕਾਸ ਦੇ ਮੁੱਖ ਮਿਸ਼ਨ ਨਾਲ ਸੇਵਾ ਕਰ ਰਹੀ ਹੈ।

 

****

 

ਏਪੀ/ਐੱਸਐੱਚ