ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਕੈਨੇਡਾ ਵਿੱਚ ‘ਇਨਵੈਸਟ ਇੰਡੀਆ’ ਕਾਨਫ਼ਰੰਸ ’ਚ ਮੁੱਖ ਭਾਸ਼ਣ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਿਨਾ ਕਿਸੇ ਵਿਵਾਦ ਦੇ ਇਕਲੌਤਾ ਅਜਿਹਾ ਦੇਸ਼ ਹੈ ਜੋ ਸਿਆਸੀ ਸਥਿਰਤਾ, ਨਿਵੇਸ਼ ਤੇ ਵਪਾਰ–ਪੱਖੀ ਨੀਤੀਆਂ, ਸ਼ਾਸਨ ਵਿੱਚ ਪਾਰਦਰਸ਼ਤਾ, ਹੁਨਰਮੰਦ ਪ੍ਰਤਿਭਾ ਦਾ ਪੂਲ ਤੇ ਇੱਕ ਵਿਸ਼ਾਲ ਬਜ਼ਾਰ ਜਿਹੇ ਨਿਵੇਸ਼ ਦੇ ਆਪਣੇ ਸਾਰੇ ਮਾਪਦੰਡਾਂ ਵਿੱਚ ਚਮਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾਗਤ ਨਿਵੇਸ਼ਕਾਂ, ਨਿਰਮਾਤਾਵਾਂ, ਇਨੋਵੇਸ਼ਨ ਈਕੋਸਿਸਟਮਸ ਦੇ ਸਮਰਥਕਾਂ ਤੇ ਬੁਨਿਆਦੀ ਢਾਂਚਾ ਕੰਪਨੀਆਂ ਸਮੇਤ ਹਰੇਕ ਲਈ ਇੱਕ ਮੌਕਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਭਾਰਤ ਨੇ ਲਚਕਤਾ ਵਿਖਾਈ ਅਤੇ ਨਿਰਮਾਣ, ਸਪਲਾਈ–ਲੜੀਆਂ ਆਦਿ ਨਾਲ ਸਬੰਧਿਤ ਵਿਭਿੰਨ ਪ੍ਰਕਾਰ ਦੀਆਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਲਈ ਸਮਾਧਾਨਾਂ ਦੀ ਧਰਤੀ ਵਜੋਂ ਉੱਭਰਿਆ। ਉਨ੍ਹਾਂ ਇਹ ਵੀ ਕਿਹਾ ਕਿ ਲੌਜਿਸਟਿਕਸ ਵਿੱਚ ਵਿਘਨ ਦੇ ਬਾਵਜੂਦ ਕੁਝ ਹੀ ਦਿਨਾਂ ਅੰਦਰ 40 ਕਰੋੜ ਕਿਸਾਨਾਂ, ਔਰਤਾਂ, ਗ਼ਰੀਬਾਂ ਤੇ ਲੋੜਵੰਦ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਧਨ ਸਿੱਧਾ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਮਹਾਮਾਰੀ ਕਾਰਨ ਪਏ ਵਿਘਨ ਉੱਤੇ ਕਾਬੂ ਪਾਉਣ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਗਿਣਵਾਉਂਦਿਆਂ ਜ਼ੋਰ ਦਿੱਤਾ ਕਿ ਇਸ ਤੋਂ ਸ਼ਾਸਨ ਦੇ ਢਾਂਚਿਆਂ ਤੇ ਪ੍ਰਣਾਲੀਆਂ ਦੀ ਤਾਕਤ ਦਾ ਪਤਾ ਲੱਗਦਾ ਹੈ ਜੋ ਪਿਛਲੇ ਕੁਝ ਸਾਲਾਂ ਦੌਰਾਨ ਤਿਆਰ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਮੁੱਚੇ ਦੇਸ਼ ਵਿੱਚ ਸਖ਼ਤੀ ਨਾਲ ਲੌਕਡਾਊਨ ਲੱਗਾ ਹੋਇਆ ਸੀ, ਤਦ ਭਾਰਤ ਲਗਭਗ 150 ਦੇਸ਼ਾਂ ਵਿੱਚ ਦਵਾਈਆਂ ਮੁਹੱਈਆ ਕਰਵਾ ਰਿਹਾ ਸੀ ਤੇ ਇਸ ਨੇ ਵਿਸ਼ਵ ਲਈ ਫ਼ਾਰਮੇਸੀ ਦੀ ਭੂਮਿਕਾ ਨਿਭਾਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਰ੍ਹੇ ਮਾਰਚ–ਜੂਨ ਮਹੀਨਿਆਂ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਉਤਪਾਦਾਂ ਦੀਆਂ ਬਰਾਮਦਾਂ ਵਿੱਚ 23% ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ, ਭਾਰਤ ਵਿੱਚ ਕਿਸੇ ਪੀਪੀਈ (PPE) ਕਿੱਟਸ ਦਾ ਨਿਰਮਾਣ ਨਹੀਂ ਹੁੰਦਾ ਸੀ ਪਰ ਅੱਜ ਭਾਰਤ ਹਰ ਮਹੀਨੇ ਨਾ ਸਿਰਫ਼ ਕਰੋੜਾਂ PPE ਕਿਟਸ ਦਾ ਨਿਰਮਾਣ ਕਰ ਰਿਹਾ ਹੈ, ਬਲਕਿ ਇਹ ਉਨ੍ਹਾਂ ਨੂੰ ਬਰਾਮਦ ਵੀ ਕਰ ਰਿਹਾ ਹੈ। ਉਨ੍ਹਾਂ ਉਤਪਾਦਨ ’ਚ ਵਾਧਾ ਕਰਨ ਅਤੇ ਕੋਵਿਡ–19 ਲਈ ਵੈਕਸੀਨ ਉਤਪਾਦਨ ’ਚ ਸਮੁੱਚੇ ਵਿਸ਼ਵ ਦੀ ਮਦਦ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਵਪਾਰ–ਪੱਖੀ ਮਾਹੌਲ ਤਿਆਰ ਕਰਨ ਵਿੱਚ ਸਰਕਾਰ ਦੀਆਂ ਪਹਿਲਾਂ ਗਿਣਵਾਉਂਦਿਆਂ ਵਿਸਤਾਰਪੂਰਬਕ ਦੱਸਿਆ ਕਿ ਕਿਵੇਂ ਭਾਰਤ ਦੀ ਕਹਾਣੀ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਸਿੱਧੇ ਵਿਦੇਸ਼ੀ ਨਿਵੇਸ਼ (FDI) ਦੇ ਉਦਾਰੀਕਰਣ, ਖ਼ੁਦਮੁਖਤਿਆਰ ਧਨ ਤੇ ਪੈਨਸ਼ਨ ਫ਼ੰਡਾਂ, ਇੱਕ ਮਜ਼ਬੂਤ ਬੌਂਡ ਬਜ਼ਾਰ ਵਿਕਸਤ ਕਰਨ ਲਈ ਮਹੱਤਵਪੂਰਨ ਸੁਧਾਰ ਲਿਆਉਣ, ਚੈਂਪੀਅਨ ਖੇਤਰਾਂ ਲਈ ਪ੍ਰੋਤਸਾਹਨ ਯੋਜਨਾਵਾਂ ਜਿਹੀਆਂ ਪਹਿਲਾਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਫ਼ਾਰਮਾ, ਮੈਡੀਕਲ ਉਪਕਰਣਾਂ ਤੇ ਇਲੈਕਟ੍ਰੌਨਿਕਸ ਨਿਰਮਾਣ ਜਿਹੇ ਖੇਤਰਾਂ ਦੀਆਂ ਯੋਜਨਾਵਾਂ ਪਹਿਲਾਂ ਹੀ ਚੱਲ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਿਵੇਸ਼ਕਾਂ ਦਾ ਯਕੀਨੀ ਤੌਰ ’ਤੇ ਉੱਚ–ਪੱਧਰੀ ਧਿਆਨ ਖਿੱਚਣ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਥ ਫੜਨ ਲਈ ਸਕੱਤਰਾਂ ਦਾ ਇੱਕ ਸਮਰਪਿਤ ਉੱਚ–ਅਧਿਕਾਰ ਪ੍ਰਾਪਤ ਸਮੂਹ ਕਾਇਮ ਕੀਤਾ ਗਿਆ ਹੈ। ਉਨ੍ਹਾਂ ਹਵਾਈ ਅੱਡਿਆਂ, ਰੇਲਵੇਸ, ਰਾਜਮਾਰਗਾਂ, ਬਿਜਲੀ ਟ੍ਰਾਂਸਮਿਸ਼ਨ ਲਾਈਨਾਂ ਆਦਿ ਜਿਹੇ ਸਾਰੇ ਖੇਤਰਾਂ ਵਿੱਚ ਸੰਪਤੀਆਂ ਦੇ ਸਰਗਰਮ ਮੁਦਰਾਕਰਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰੀਅਲ ਐਸਟੇਟ ਨਿਵੇਸ਼ ਟ੍ਰੱਸਟਸ ਅਤੇ ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟਸ ਦੋਵੇਂ ਜਨਤਕ ਤੇ ਨਿਜੀ ਸੰਪਤੀਆਂ ਦੇ ਮੁਦਰਾਕਰਣ ਲਈ ਪੂਰੀ ਤਰ੍ਹਾਂ ਯੋਗ ਹੋ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀਆਂ ਮਾਨਸਿਕ ਸੋਚਣੀਆਂ ਦੇ ਨਾਲ–ਨਾਲ ਬਜ਼ਾਰਾਂ ਵਿੱਚ ਵੀ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ। ਦੇਸ਼ ਨੇ ਨਿਯੰਤ੍ਰਣ ਖ਼ਤਮ ਕਰਨ ਅਤੇ ਕੰਪਨੀਜ਼ ਕਾਨੂੰਨ ਅਧੀਨ ਵਿਭਿੰਨ ‘ਜੁਰਮਾਂ’ ਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਕੱਢਣ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ 5 ਸਾਲਾਂ ਦੌਰਾਨ ਗਲੋਬਲ ਇਨੋਵੇਸ਼ਨ ਇੰਡੈਕਸ ਦੀਆਂ ਰੈਂਕਿੰਗਸ ਵਿੱਚ 81ਵੇਂ ਸਥਾਨ ਤੋਂ ਉਤਾਂਹ ਆ ਕੇ 48ਵੇਂ ਸਥਾਨ ਉੱਤੇ ਅਤੇ ਇੰਝ ਹੀ ‘ਕਾਰੋਬਾਰ ਕਰਨਾ ਸੁਖਾਲਾ ਬਣਾਉਣ’ ਦੀਆਂ ਵਿਸ਼ਵ ਬੈਂਕ ਦੀਆਂ ਰੈਂਕਿੰਗਸ ਵਿੱਚ 142ਵੇਂ ਸਥਾਨ ਤੋਂ ਤਰੱਕੀ ਕਰ ਕੇ 63ਵੇਂ ਸਥਾਨ ਉੱਤੇ ਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਕਾਰਨ ਭਾਰਤ ਨੂੰ ਜਨਵਰੀ 2019 ਤੋਂ ਲੈ ਕੇ ਜੁਲਾਈ 2020 ਤੱਕ ਦੇ ਵਿਚਕਾਰ ਸੰਸਥਾਗਤ ਨਿਵੇਸ਼ਕਾਂ ਤੋਂ ਲਗਭਗ 70 ਅਰਬ ਅਮਰੀਕੀ ਡਾਲਰ ਪ੍ਰਾਪਤ ਹੋਏ। ਇਹ ਸਾਲ 2013 ਤੋਂ ਲੈ ਕੇ 2017 ਤੱਕ ਦੇ ਚਾਰ ਸਾਲਾਂ ਦੌਰਾਨ ਪ੍ਰਾਪਤ ਹੋਈ ਰਕਮ ਦੇ ਲਗਭਗ ਬਰਾਬਰ ਹੈ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਵਿਸ਼ਵ–ਪੱਧਰੀ ਨਿਵੇਸ਼ਕ ਭਾਈਚਾਰੇ ਦਾ ਨਿਰੰਤਰ ਭਰੋਸਾ ਇਸ ਤੱਥ ਤੋਂ ਜ਼ਾਹਿਰ ਹੁੰਦਾ ਹੈ ਕਿ ਜਦੋਂ ਸਮੁੱਚੇ ਵਿਸ਼ਵ ਦੇ ਵੱਖੋ–ਵੱਖਰੇ ਦੇਸ਼ਾਂ ਵਿੱਚ ਹੋਣ ਵਾਲਾ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) 1% ਘਟ ਗਿਆ ਸੀ, ਤਦ ਭਾਰਤ ਵਿੱਚ ਇਸ ਨਿਵੇਸ਼ ’ਚ 20% ਦਾ ਵਾਧਾ ਹੋਇਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਭਾਰਤ ਨੇ ਪਹਿਲਾਂ ਹੀ ਸਮੁੱਚੇ ਵਿਸ਼ਵ ਤੋਂ 20 ਅਰਬ ਅਮਰੀਕੀ ਡਾਲਰ ਹਾਸਲ ਕਰ ਲਏ ਸਨ, ਜਦੋਂ ਸਮੁੱਚੇ ਵਿਸ਼ਵ ’ਚ ਕੋਵਿਡ–19 ਸਿਖ਼ਰਾਂ ’ਤੇ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਕੋਵਿਡ–19 ਦੀ ਸਥਿਤੀ ਨਾਲ ਨਿਪਟਣ ਲਈ ਵਿਲੱਖਣ ਪਹੁੰਚ ਅਪਣਾਈ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਅਤੇ ਛੋਟੇ ਕਾਰੋਬਾਰਾਂ ਨੂੰ ਹਤ ਤੇ ਹੱਲਾਸ਼ੇਰੀ ਪੈਕੇਜ ਦਿੱਤੇ ਗਏ ਸਨ ਅਤੇ ਇਸ ਦੇ ਨਾਲ ਹੀ ਇਸ ਮੌਕੇ ਢਾਂਚਾਗਤ ਸੁਧਾਰ ਕੀਤੇ ਗਏ ਜਿਨ੍ਹਾਂ ਨਾਲ ਹੋਰ ਵਧੇਰੇ ਉਤਪਾਦਕਤਾ ਤੇ ਖ਼ੁਸ਼ਹਾਲੀ ਸੁਨਿਸ਼ਚਿਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਸਿੱਖਿਆ, ਕਿਰਤ ਤੇ ਖੇਤੀਬਾੜੀ ਖੇਤਰਾਂ ਵਿੱਚ ਤਿਪੱਖੀ ਸੁਧਾਰ ਕੀਤੇ ਹਨ। ਉਨ੍ਹਾਂ ਸਾਰਿਆਂ ਦਾ ਲਗਭਗ ਹਰੇਕ ਭਾਰਤੀ ’ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਿਰਤ ਤੇ ਖੇਤੀਬਾੜੀ ਦੇ ਖੇਤਰ ਵਿੱਚ ਪੁਰਾਣੇ ਕਾਨੂੰਨਾਂ ਦੇ ਸੁਧਾਰਾਂ ਨੂੰ ਯਕੀਨੀ ਬਣਾਇਆ ਹੈ। ਉਹ ਨਿਜੀ ਖੇਤਰ ਦੀ ਵੱਡੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦੇ ਹਨ ਅਤੇ ਨਾਲ ਹੀ ਸਰਕਾਰ ਦੇ ਸੁਰੱਖਿਆ ਜਾਲ ਵੀ ਮਜ਼ਬੂਤ ਕਰਦੇ ਹਨ; ਜਿਨ੍ਹਾਂ ਦਾ ਲਾਭ ਅੰਤ ਨੂੰ ਉੱਦਮੀਆਂ ਦੇ ਨਾਲ–ਨਾਲ ਸਖ਼ਤ ਮਿਹਨਤੀ ਜਨਤਾ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ ਨਾਲ ਸਾਡੇ ਨੌਜਵਾਨਾਂ ਦੀ ਪ੍ਰਤਿਭਾ ਦਾ ਹੋਰ ਲਾਭ ਮਿਲੇਗਾ ਅਤੇ ਉਨ੍ਹਾਂ ਨਾਲ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਦੇ ਭਾਰਤ ਆਉਣ ਲਈ ਰਾਹ ਪੱਧਰਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਰਤ ਕਾਨੂੰਨ ਵਿੱਚ ਸੁਧਾਰਾਂ ਨੇ ਕਿਰਤ ਜ਼ਾਬਤਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਲਿਆਂਦੀ ਹੈ ਅਤੇ ਉਹ ਕਰਮਚਾਰੀ ਤੇ ਨਿਯੁਕਤੀਕਾਰ ਦੋਵਾਂ ਦੇ ਹੱਕ ਵਿੱਚ ਹਨ ਅਤੇ ਉਨ੍ਹਾਂ ਸਦਕਾ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਸੁਧਾਰ ਦੂਰ–ਅੰਦੇਸ਼ ਹਨ ਤੇ ਉਨ੍ਹਾਂ ਨਾਲ ਨਾ ਸਿਰਫ਼ ਕਿਸਾਨਾਂ ਨੂੰ ਵਧੇਰੇ ਵਿਕਲਪ ਮਿਲਣਗੇ, ਬਲਕਿ ਉਨ੍ਹਾਂ ਨਾਲ ਬਰਾਮਦਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਇੱਕ ‘ਆਤਮਨਿਰਭਰ ਭਾਰਤ’ ਦੀ ਉਸਾਰੀ ਕਰਨ ਵਿੱਚ ਸਾਡੇ ਯਤਨਾਂ ਨੂੰ ਮਦ ਮਿਲੇਗੀ ਅਤੇ ਆਤਮ–ਨਿਰਭਰ ਬਣਨ ਲਈ ਕੰਮ ਕਰਦਿਆਂ ਅਸੀਂ ਸਮੁੱਚੇ ਵਿਸ਼ਵ ਦੀ ਭਲਾਈ ਤੇ ਖ਼ੁਸ਼ਹਾਲੀ ਲਈ ਯੋਗਦਾਨ ਪਾਉਣਾ ਲੋਚਦੇ ਹਾਂ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਇੱਕ ਅਜਿਹਾ ਸਥਾਨ ਹੈ, ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਭਾਈਵਾਲੀ ਪਾਈ ਜਾ ਸਕਦੀ ਹੈ, ਨਿਰਮਾਣ ਜਾਂ ਸੇਵਾਵਾਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ ਅਤੇ ਖੇਤੀਬਾੜੀ ਦੇ ਖੇਤਰ ’ਚ ਸਹਿਯੋਗ ਵਧਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ–ਕੈਨੇਡਾ ਦੁਵੱਲੇ ਸਬੰਧ ਸਾਂਝੀਆਂ ਲੋਕਤੰਤਰੀ ਕਦਰਾਂ–ਕੀਮਤਾਂ ਬਹੁਤ ਸਾਰੇ ਸਾਂਝੇ ਹਿਤਾਂ ਦੁਆਰਾ ਸੰਚਾਲਿਤ ਹਨ। ਉਨ੍ਹਾਂ ਕਿਹਾ ਕਿ ਸਾਡੇ ਵਿਚਾਲੇ ਵਪਾਰ ਤੇ ਨਿਵੇਸ਼ ਸਬੰਧ ਸਾਡੇ ਬਹੁ–ਪੱਖੀ ਸਬੰਧਾਂ ਲਈ ਅਟੁੱਟ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਕੁਝ ਬਹੁਤ ਵੱਡੇ ਤੇ ਬੁਨਿਆਦੀ ਢਾਂਚਾ ਖੇਤਰ ਦੇ ਬੇਹੱਦ ਤਜਰਬੇਕਾਰ ਨਿਵੇਸ਼ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪੈਨਸ਼ਨ ਫ਼ੰਡਸ ਉਨ੍ਹਾਂ ਪਹਿਲੇ ਅਦਾਰਿਆਂ ਵਿੱਚ ਸ਼ਾਮਲ ਸੀ, ਜਿਸ ਨੇ ਭਾਰਤ ’ਚ ਸਿੱਧੇ ਨਿਵੇਸ਼ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਪਹਿਲਾਂ ਹੀ ਹਾਈਵੇਅਜ਼, ਹਵਾਈ ਅੱਡੇ, ਲੌਜਿਸਟਿਕਸ, ਦੂਰਸੰਚਾਰ ਤੇ ਰੀਅਲ ਐਸਟੇਟ ਜਿਹੇ ਅਨੇਕ ਖੇਤਰਾਂ ਵਿੱਚ ਵੱਡੇ ਮੌਕੇ ਲੱਭ ਲਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪਰਪੱਕ ਕੈਨੇਡੀਅਨ ਨਿਵੇਸ਼ਕ ਬਹੁਤ ਸਾਲਾਂ ਤੋਂ ਭਾਰਤ ’ਚ ਹਨ, ਉਹ ਹੁਣ ਸਾਡੇ ਬਿਹਤਰੀਨ ਬ੍ਰਾਂਡ ਅੰਬੈਸਡਰ ਬਣ ਸਕਦੇ ਹਨ। ਉਨ੍ਹਾਂ ਦਾ ਤਜਰਬਾ, ਉਨ੍ਹਾਂ ਦੀ ਪਸਾਰ ਯੋਜਨਾ ਤੇ ਵਿਭਿੰਨਤਾ; ਇੱਥੇ ਆਉਣ ਦੇ ਚਾਹਵਾਨ ਹੋਰਨਾਂ ਕੈਨੇਡੀਅਨ ਨਿਵੇਸ਼ਕਾਂ ਲਈ ਬਹੁਤ ਭਰੋਸੇਯੋਗ ਸਬੂਤ ਹੋ ਸਕਦੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਭਾਰਤ ਵਿੱਚ ਕੈਨੇਡੀਅਨ ਨਿਵੇਸ਼ਕਾਂ ਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਆਵੇਗਾ।
*****
ਵੀਆਰਆਰਕੇ/ਏਕੇ
There is one thing common to most people in the audience.
— PMO India (@PMOIndia) October 8, 2020
It has people who take investment decisions.
I want to ask you:
What do you think about before investing in a country?: PM
Does the country have a vibrant democracy?
— PMO India (@PMOIndia) October 8, 2020
Does the country have political stability?
Does the country have investment & business friendly policies?
Does the country have a skilled talent pool?
The undisputed answer to all these questions is one: India.
In the post-Covid world, you will often hear of various kinds of problems.
— PMO India (@PMOIndia) October 8, 2020
Problems of manufacturing, problems of supply chains, problems of PPE, etc.
However, India has not let those problems be.
We showed resilience and emerged as a land of solutions: PM
India is playing the role of the pharmacy to the world.
— PMO India (@PMOIndia) October 8, 2020
We have provided medicine to around 150 countries so far.
During March-June of this year, our agricultural exports rose by 23%.
This happened while the entire country was in a stringent lockdown: PM
The India story is strong today and stronger tomorrow.
— PMO India (@PMOIndia) October 8, 2020
Today, the FDI regime has been very well liberalized.
We have created a friendly tax regime for Sovereign Wealth and Pension Funds.
We have undertaken significant reforms for developing a robust Bond market: PM
We are proactively monetizing assets across sectors- Airports, Railways, Highways, Power Transmission lines, etc.
— PMO India (@PMOIndia) October 8, 2020
Real Estate Investment Trusts (REIT) & Infrastructure Investment Trusts (InvITs) have been fully enabled to for monetization of assets: PM
Today, India is undergoing a rapid change in mindsets as well as markets.
— PMO India (@PMOIndia) October 8, 2020
Today, India has embarked on a journey of deregulation and decriminalisation of various offences under the companies act: PM
India has adopted a unique approach posed by the Covid-19 pandemic.
— PMO India (@PMOIndia) October 8, 2020
We have given relief & stimulus package for the poor and the small businesses.
We have also used this opportunity to undertake structural reforms.
These reforms ensure more productivity and prosperity: PM
India has ensured reforms in the field of labour and agriculture.
— PMO India (@PMOIndia) October 8, 2020
They ensure greater participation of the private sector while strengthening the government’s safety nets.
These reforms will lead to a win-win situation for entrepreneurs as well as hard-working people: PM
The reforms in the field of education will further harness the talent of our youth.
— PMO India (@PMOIndia) October 8, 2020
These reforms have also set the stage for more foreign universities to be able to come to India: PM
The reforms in the field of agriculture are far-reaching.
— PMO India (@PMOIndia) October 8, 2020
They will not only give more choice to farmers but will boost exports: PM
If you are looking to partner in the field of education, the place to be is India.
— PMO India (@PMOIndia) October 8, 2020
If you are looking to invest in manufacturing or services, the place to be is India.
If you are looking to collaborate in the field of agriculture, the place to be is India: PM
India-Canada bilateral ties are driven by our shared democratic values and many common interests.
— PMO India (@PMOIndia) October 8, 2020
The trade and investment linkages between us are integral to our multi-faceted relationship: PM
Canada is home to some of the largest & most experienced infrastructure investors.
— PMO India (@PMOIndia) October 8, 2020
Canadian Pension Funds were the 1st ones to start investing in India.
Many of them have already discovered great opportunities in a range of areas like highways, airports, logistics: PM