ਡੈਨਮਾਰਕ ਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੈਟੇ ਫ਼੍ਰੈਡਰਿਕਸਨ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 28 ਸਤੰਬਰ, 2020 ਨੂੰ ਭਾਰਤ ਅਤੇ ਡੈਨਮਾਰਕ ਦਰਮਿਆਨ ਵਰਚੁਅਲ ਸਿਖ਼ਰ ਸੰਮੇਲਨ ਦੀ ਸੰਯੁਕਤ ਤੌਰ ਉੱਤੇ ਪ੍ਰਧਾਨਗੀ ਕੀਤੀ।
2. ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਪ੍ਰਧਾਨ ਮੰਤਰੀ ਫ਼੍ਰੈਡਰਿਕਸਨ ਨੇ ਦੁਵੱਲੇ ਸਬੰਧਾਂ ਬਾਰੇ ਇੱਕ ਨਿੱਘੇ ਅਤੇ ਦੋਸਤਾਨਾ ਮਾਹੌਲ ਬਾਰੇ ਵਿਚਾਰਾਂ ਦਾ ਡੂੰਘਾਈ ਨਾਲ ਅਦਾਨ–ਪ੍ਰਦਾਨ ਕੀਤਾ, ਜਲਵਾਯੂ ਪਰਿਵਰਤਨ ਤੇ ਵਾਤਾਵਰਣ–ਪੱਖੀ ਸਮੇਤ ਕੋਵਿਡ–19 ਮਹਾਮਾਰੀ ਤੇ ਦੋਵੇਂ ਦੇਸ਼ਾਂ ਦੇ ਹਿਤਾਂ ਨਾਲ ਜੁੜੇ ਵਿਸ਼ਵ–ਪੱਧਰੀ ਮਸਲਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ ਅਤੇ ਚਿਰ–ਸਥਾਈ ਅਰਥਚਾਰਿਆਂ ਤੇ ਸਮਾਜਾਂ ਦੀ ਰਫ਼ਤਾਰ ਤੇਜ਼ ਕਰਨ ਦੇ ਮੱਦੇਨਜ਼ਰ ਸਾਂਝੀ ਆਮ–ਸਮਝ ਤੱਕ ਪੁੱਜਣ ਬਾਰੇ ਵਿਚਾਰ–ਵਟਾਂਦਰਾ ਕੀਤਾ।
3. ਉਨ੍ਹਾਂ ਇਤਿਹਾਸਿਕ ਸਬੰਧਾਂ, ਸਾਂਝੀਆਂ ਲੋਕਤੰਤਰੀ ਪਰੰਪਰਾਵਾਂ ਤੇ ਖੇਤਰੀ ਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਦੀ ਸਾਂਝੀ ਇੱਛਾ ਉੱਤੇ ਅਧਾਰਿਤ ਦੁਵੱਲੇ ਸਬੰਧਾਂ ਦੇ ਨਿਰੰਤਰ ਵਿਕਾਸ ਉੱਤੇ ਤਸੰਲੀ ਪ੍ਰਗਟਾਈ।
4. ਭਰੋਸੇਯੋਗ ਭਾਈਵਾਲ ਬਣੇ ਰਹਿਣ ਦੀ ਸਾਂਝੀ ਇੱਛਾ ਨੂੰ ਧਿਆਨ ’ਚ ਰੱਖਦਿਆਂ ਦੋਵੇਂ ਪ੍ਰਧਾਨ ਮੰਤਰੀ ਭਾਰਤ ਅਤੇ ਡੈਨਮਾਰਕ ਦੇ ਆਪਸੀ ਸਬੰਧ ਉਤਾਂਹ ਚੁੱਕ ਕੇ ਇੱਕ ਵਾਤਾਵਰਣ–ਪੱਖੀ ਰਣਨੀਤਕ ਭਾਈਵਾਲੀ ਤੱਕ ਲਿਜਾਣ ਲਈ ਸਹਿਮਤ ਹੋਏ। ਇਹ ਭਾਈਵਾਲੀ ਭਾਰਤ ਅਤੇ ਡੈਨਮਾਰਕ ਵਿਚਾਲੇ ਸਹਿਯੋਗ ਲਈ ਸਾਂਝਾ ਕਮਿਸ਼ਨ ਸਥਾਪਿਤ ਕਰਨ ਬਾਰੇ ਮੌਜੂਦਾ ਸਮਝੌਤੇ (ਜਿਸ ਉੱਤੇ 6 ਫ਼ਰਵਰੀ, 2009 ਨੂੰ ਹਸਤਾਖਰ ਹੋਏ ਸਨ) ਉੱਤੇ ਉੱਸਰੇਗੀ ਅਤੇ ਇਸ ਨੂੰ ਹੋਰ ਵੀ ਮਜ਼ਬੂਤ ਕਰੇਗੀ; ਇਸ ਵਿੱਚ ਸਿਆਸੀ ਖੇਤਰ; ਆਰਥਿਕ ਤੇ ਵਪਾਰਕ ਖੇਤਰ; ਵਿਗਿਆਨ ਤੇ ਟੈਕਨੋਲੋਜੀ; ਵਾਤਾਵਰਦ; ਊਰਜਾ; ਸਿੱਖਿਆ ਤੇ ਸੱਭਿਆਚਾਰ ਵਿੱਚ ਸਹਿਯੋਗ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਹ ਅਖੁੱਟ ਊਰਜਾ, ਸ਼ਹਿਰੀ ਵਿਕਾਸ, ਵਾਤਾਵਰਣ, ਖੇਤੀਬਾੜੀ ਤੇ ਪਸ਼ੂ–ਪਾਲਣ, ਫ਼ੂਡ ਪ੍ਰੋਸੈੱਸਿੰਗ, ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ, ਜਹਾਜ਼ਰਾਨੀ, ਕਿਰਤ ਗਤੀਸ਼ੀਲਤਾ ਤੇ ਡਿਜੀਟਲਾਈਜ਼ੇਸ਼ਨ ਲਈ ਕਾਇਮ ਕੀਤੇ ਗਏ ਮੌਜੂਦਾ ਕਾਰਜ–ਦਲਾਂ ਜ਼ਰੀਏ ਉੱਸਰੇਗਾ ਤੇ ਅੱਗੇ ਵਧੇਗਾ।
5. ਇਹ ਵਾਤਾਵਰਣ–ਪੱਖੀ ਰਣਨੀਤਕ ਭਾਈਵਾਲੀ; ਪੈਰਿਸ ਸਮਝੌਤੇ ਅਤੇ ਸੰਯੁਕਤ ਰਾਸ਼ਟਰ ਦੇ ਚਿਰ–ਸਥਾਈ ਵਿਕਾਸ ਦੇ ਉਦੇਸ਼–ਮੁਖੀ ਟੀਚੇ ਲਾਗੂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਸਿਆਸੀ ਸਹਿਯੋਗ ਨੂੰ ਅੱਗੇ ਵਧਾਉਣ, ਆਰਥਿਕ ਸਬੰਧਾਂ ਤੇ ਵਾਤਾਵਰਣ–ਪੱਖੀ ਵਿਕਾਸ ਦਾ ਪਸਾਰ ਕਰਨ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਵਿਸ਼ਵ–ਪੱਧਰੀ ਚੁਣੌਤੀਆਂ ਤੇ ਮੌਕਿਆਂ ਨਾਲ ਨਿਪਟਣ ਲਈ ਇੱਕ ਪਰਸਪਰ ਲਾਹੇਵੰਦ ਸਮਝੌਤਾ ਹੈ।
6. ਦੋਵੇਂ ਪ੍ਰਧਾਨ ਮੰਤਰੀਆਂ ਨੇ ਵਾਤਾਵਰਣ–ਪੱਖੀ ਰਣਨੀਤਕ ਭਾਈਵਾਲੀ ਸਥਾਪਿਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ, ਜਿਸ ਅਧੀਨ ਭਾਰਤ ਅਤੇ ਡੈਨਮਾਰਕ ਵਾਜਬ ਮੰਤਰਾਲਿਆਂ, ਸੰਸਥਾਨਾਂ ਤੇ ਸਬੰਧਿਤ ਧਿਰਾਂ ਜ਼ਰੀਏ ਸਹਿਯੋਗ ਕਰਨਗੇ।
ਊਰਜਾ ਅਤੇ ਜਲਵਾਯੂ ਪਰਿਵਰਤਨ
7. ਦੋਵੇਂ ਪ੍ਰਧਾਨ ਮੰਤਰੀਆਂ ਨੇ ਵਾਤਾਵਰਣ–ਪੱਖੀ ਊਰਜਾ ਤਬਾਦਲੇ ਤੇ ਜਲਵਾਯੂ ਪਰਿਵਰਤਨ ਦੀਆਂ ਵਿਸ਼ਵ–ਪੱਧਰੀ ਚੁਣੌਤੀਆਂ ਨਾਲ ਨਿਪਟਦਿਆਂ ਤੇ ਸਮਾਧਾਨਾਂ ਤੱਕ ਪੁੱਜਣ ਵਿੱਚ ਨੇੜਲੀ ਭਾਈਵਾਲੀ ਦੀ ਪੁਸ਼ਟੀ ਕੀਤੀ। ਸਮੁੰਦਰੀ ਕੰਢੇ ਤੋਂ ਦੂਰ ਪੌਣ ਤੇ ਅਖੁੱਟ ਊਰਜਾ ਵਿੱਚ ਰਣਨੀਤਕ ਖੇਤਰ ਦੇ ਸਹਿਯੋਗ ਦੇ ਨਾਲ–ਨਾਲ ਸਮਰੱਥਾ–ਨਿਰਮਾਣ, ਪੌਣ–ਊਰਜਾ ਬਾਰੇ ਗਿਆਨ–ਸਾਂਝਾ ਕਰਨ ਤੇ ਟੈਕਨੋਲੋਜੀ ਤਬਾਦਲੇ; ਊਰਜਾ ਮੌਡਲਿੰਗ ਤੇ ਅਖੁੱਟ ਊਰਜਾ ਦੇ ਸੰਗਠਨ ਬਾਰੇ ਭਾਰਤ–ਡੈਨਮਾਰਕ ਊਰਜਾ ਭਾਈਵਾਲੀ (INDEP) ਪ੍ਰਤੀ ਉਸ ਸਾਂਝੀ ਪ੍ਰਤੀਬੱਧਤਾ ਦੀ ਵਿਆਖਿਆ ਕਰਦਾ ਹੈ ਜੋ ਵਿਸ਼ਵ ਊਰਜਾ ਤਬਾਦਲੇ, ਵਾਤਾਵਰਣ–ਪੱਖੀ ਵਿਕਾਸ ਤੇ ਚਿਰ–ਸਥਾਈ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਂਝੀਆਂ ਵਿਸ਼ਵ ਚੁਣੌਤੀਆਂ ਨਾਲ ਨਿਪਟਣ ਬਾਰੇ ਹੈ। ਦੋਵੇਂ ਧਿਰਾਂ ਊਸ ਊਰਜਾ ਭਾਈਵਾਲੀ ਬਾਰੇ ਵਿਚਾਰ ਕਰਦੀਆਂ ਹਨ ਜਿਸ ਨੂੰ ਆਉਂਦੇ ਸਾਲਾਂ ਦੌਰਾਨ ਹੋਰ ਮਜ਼ਬੂਤ ਕਰਨਾ ਹੈ।
8. ਭਾਰਤ ਅਤੇ ਡੈਨਮਾਰਕ ਜਲਵਾਯੂ ਪਰਿਵਰਤਨ ਨਾਲ ਵਿਸ਼ਵ–ਜੰਗ ਵਿੱਚ ਮੋਹਰੀ ਰਹਿਣ ਲਈ ਸਹਿਮਤ ਹੁੰਦੇ ਹਨ। ਦੋਵੇਂ ਦੇਸ਼ਾਂ ਨੇ ਜਲਵਾਯੂ ਅਤੇ ਊਰਜਾ ਬਾਰੇ ਬਹੁਤ ਉਦੇਸ਼ਮੁਖੀ ਰਾਸ਼ਟਰੀ ਟੇ ਸਥਾਪਿਤ ਕੀਤੇ ਹਨ ਜੋ ਪੈਰਿਸ ਸਮਝੌਤੇ ਨੂੰ ਉਦੇਸ਼ਮੁਖੀ ਤਰੀਕੇ ਲਾਗੂ ਕਰਨ ਵਿੱਚ ਯੋਗਦਾਨ ਪਾਉਣਗੇ। ਦੋਵੇਂ ਦੇਸ਼ ਇਕੱਠੇ ਮਿਲ ਕੇ ਦੁਨੀਆ ਨੂੰ ਵਿਖਾਉਣਗੇ ਕਿ ਜਲਵਾਯੂ ਅਤੇ ਚਿਰ–ਸਥਾਈ ਊਰਜਾ ਦੇ ਟੀਚਿਆਂ ਦੀ ਪ੍ਰਾਪਤੀ ਸੰਭਵ ਹੈ।
9. ਦੋਵੇਂ ਦੇਸ਼ ਵਿਭਿੰਨ ਪੱਧਰਾਂ ਉੱਤੇ ਜਲਵਾਯੂ ਪਰਿਵਰਤਨ ਤੇ ਅਖੁੱਟ ਊਰਜਾ ਬਾਰੇ ਨਿਯਮਿਤ ਸਲਾਹ–ਮਸ਼ਵਰੇ ਤੇ ਸੰਵਾਦ ਰਚਾਉਣ ਲਈ ਸਹਿਮਤ ਹੋਏ।
ਵਾਤਾਵਰਣ/ਜਲ ਤੇ ਸਰਕੂਲਰ ਅਰਥਵਿਵਸਥਾ
10. ਦੋਵੇਂ ਪ੍ਰਧਾਨ ਮੰਤਰੀ ਵਾਤਾਵਰਦ/ਜਲ ਤੇ ਸਰਕੂਲਰ ਅਰਥਵਿਵਸਥਾ ਬਾਰੇ ਮੌਜੂਦਾ ਸਰਕਾਰ–ਤੋਂ–ਸਰਕਾਰ ਤੱਕ ਸਹਿਯੋਗ ਦਾ ਹੋਰ ਪਸਾਰ ਤੇ ਮਜ਼ਬੂਤ ਕਰਨ ਹਿਤ ਕੰਮ ਕਰਨ ਵਾਸਤੇ ਸਹਿਮਤ ਹੋਏ। ਉਹ ਜਲ–ਕਾਰਜਕੁਸ਼ਲਤਾ, ਗ਼ੈਰ–ਆਮਦਨ ਜਲ (ਪਾਣੀ ਦੇ ਨੁਕਸਾਨ) ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋਏ ਅਤੇ ਇਸ ਸੰਦਰਭ ਵਿੱਚ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਅਤੇ ‘ਡੈਨਿਸ਼ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ’ ਅਤੇ ਵਾਤਾਵਰਣ ਤੇ ਭੋਜਨ ਬਾਰੇ ਡੈਨਿਸ਼ ਮੰਤਰਾਲੇ ਨੂੰ ਤਿੰਨ ਸਾਲਾਂ (2021–23) ਦੇ ਮੁਢਲੇ ਸਮੇਂ ਲਈ ਇੱਕ ਕਾਰਜ–ਯੋਜਨਾ ਵਿਕਸਿਤ ਕਰਨ ਦਾ ਕੰਮ ਸੌਂਪਿਆ ਗਿਆ।
11. ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤੀ–ਡੈਨਿਸ਼ ਜਲ ਟੈਕਨੋਲੋਜੀ ਗੱਠਜੋੜ ਜ਼ਰੀਏ ਜਲ–ਸਪਪਲਾਈ, ਜਲ ਦੀ ਵੰਡ, ਗੰਦੇ ਪਾਣੀ ਦੇ ਸ਼ੁੱਧੀਕਰਣ, ਸੀਵਰੇਜ ਸਿਸਟਮਜ਼, ਸ਼ੁੱਧ ਕੀਤੇ ਗੰਦੇ ਪਾਣੀ ਦੀ ਮੁੜ–ਵਰਤੋਂ, ਜਲ ਪ੍ਰਬੰਧਨ ਤੇ ਜਲ ਖੇਤਰ ਵਿੱਚ ਜਲ ਦੇ ਵਧੀਆ ਉਪਯੋਗ ਕਰਨ ਦੀ ਆਪਣੀ ਸਾਂਝੀ ਇੱਛਾ ਪ੍ਰਗਟਾਈ।
ਸਮਾਰਟ ਸਿਟੀਜ਼ ਸਮੇਤ ਚਿਰ–ਸਥਾਈ ਸ਼ਹਿਰੀ ਵਿਕਾਸ
12. ਦੋਵੇਂ ਧਿਰਾਂ ਨੇ ਨੋਟ ਕੀਤਾ ਕਿ 26 ਜੂਨ, 2020 ਨੂੰ ਚਿਰ–ਸਥਾਈ ਸ਼ਹਿਰੀ ਵਿਕਾਸ ਬਾਰੇ ਚਿਰ–ਸਥਾਈ ਸ਼ਹਿਰੀ ਵਿਕਾਸ ਬਾਰੇ ਭਾਰਤ–ਡੈਨਮਾਰਕ ਦੇ ਸਾਂਝੇ ਕਾਰਜ–ਦਲਾਂ ਦੀ ਦੂਜੀ ਮੀਟਿੰਗ ਵਰਚੁਅਲੀ ਹੋਈ ਸੀ, ਜਿਸ ਦੌਰਾਨ ਗੋਆ ਵਿੱਚ ਸ਼ਹਿਰੀ ਲਿਵਿੰਗ ਲੈਬ ਜ਼ਰੀਏ ਸਮਾਰ ਸ਼ਹਿਰਾਂ ਸਮੇਤ ਚਿਰ–ਸਥਾਈ ਸ਼ਹਿਰੀ ਵਿਕਾਸ ਵਿੱਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਬਾਰੇ ਸਹਿਮਤੀ ਹੋਈ ਸੀ।
13. ਦੋਵੇਂ ਧਿਰਾਂ ਉਦੈਪੁਰ ਅਤੇ ਆਰਹਸ ਤੇ ਤੁਮਾਕੁਰੂ ਅਤੇ ਆਲਬੌਰਗ ਦਰਮਿਆਨ ਮੌਜੂਦਾ ਸ਼ਹਿਰ ਤੋਂ ਸ਼ਹਿਰ ਤੱਕ ਦਾ ਸਹਿਯੋਗ ਮਜ਼ਬੂਤ ਕਰਨ ਉੱਤੇ ਵੀ ਸਹਿਮਤੀ ਹੋਈ।
14. ਉਨ੍ਹਾਂ ਨੋਟ ਕੀਤਾ ਕਿ ਡੈਨਿਸ਼ ਕੰਪਨੀਆਂ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਡਿਜ਼ਾਇਨਿੰਗ ਵਿੱਚ ਯੋਗਦਾਨ ਪਾ ਰਹੀਆਂ ਹਨ ਅਤੇ ਚਿਰ–ਸਥਾਈ ਸ਼ਹਿਰੀ ਵਿਕਾਸ ਦੇ ਸਾਰੇ ਖੇਤਰਾਂ ਵਿੱਚ ਡੈਨਿਸ਼ ਪੱਖ ਦੀ ਵਧੇਰੇ ਸ਼ਮੂਲੀਅਤ ਦਾ ਸੁਆਗਤ ਕੀਤਾ ਗਿਆ।
ਵਪਾਰ, ਕਾਰੋਬਾਰ ਅਤੇ ਜਹਾਜ਼ਰਾਨੀ
15. ਦੋਵੇਂ ਪ੍ਰਧਾਨ ਮੰਤਰੀਆਂ ਨੇ ਵਾਤਾਵਰਣ–ਪੱਖੀ ਅਤੇ ਜਲਵਾਯੂ–ਪੱਖੀ ਟੈਕਨੋਲੋਜੀਆਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕਰਦਿਆਂ ਸਰਕਾਰਾਂ, ਸੰਸਥਾਨਾਂ ਅਤੇ ਦੋਵੇਂ ਦੇਸ਼ਾਂ ਦੇ ਕਾਰੋਬਾਰਾਂ ਵਿਚਾਲੇ ਭਾਈਵਾਲੀਆਂ ਵਿਕਸਿਤ ਕਰਨ ਦੇ ਵਿਚਾਰ ਦਾ ਸੁਆਗਤ ਕੀਤਾ। ਉਨ੍ਹਾਂ ਵਾਤਾਵਰਣ–ਪੱਖੀ ਊਰਜਾ ਵਿੱਚ ਜਨਤਕ ਤੇ ਨਿਜੀ ਨਿਵੇਸ਼ਾਂ ਵਿੱਚ ਸਹਿਯੋਗ ਲਈ ਨਿਯੰਤ੍ਰਿਤ ਢਾਂਚੇ ਦੀਆਂ ਸਥਿਤੀਆਂ ਦੇ ਮਹੱਤਵ ਨੂੰ ਉਜਾਗਰ ਕੀਤਾ।
16. ਦੋਵੇਂ ਆਗੂਆਂ ਨੇ ਸਮੁੰਦਰੀ ਯਾਤਰਾਵਾਂ ਦੇ ਮਾਮਲਿਆਂ ਵਿੱਚ ਡੂੰਘੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਤੇ ਡਿਜ਼ਾਇਨ, ਸਮੁੰਦਰੀ ਯਾਤਰਾ ਨਾਲ ਸਬੰਧਿਤ ਸੇਵਾਵਾਂ ਤੇ ਪ੍ਰਦੂਸ਼ਣ–ਮੁਕਤ ਜਹਾਜ਼ਰਾਨੀ ਦੇ ਨਾਲ–ਨਾਲ ਬੰਦਰਗਾਹ ਵਿਕਾਸ ਵਿੱਚ ਸਹਿਯੋਗ ਵਧਾਉਣ ਦੀ ਸੰਭਾਵਨਾ ਉੱਤੇ ਗ਼ੌਰ ਕੀਤਾ।
17. ਦੋਵੇਂ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੱਤਾ ਕਿ ਉਹ ਲਘੂ ਤੇ ਦਰਮਿਆਨੇ ਉੱਦਮਾਂ ਲਈ ਵਪਾਰਕ ਵਫ਼ਦਾਂ, ਬਜ਼ਾਰੀ ਪਹੁੰਚ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਗੇ ਅਤੇ ਵਪਾਰ ਕਰਨਾ ਹੋਰ ਵੀ ਸੁਖਾਲਾ ਬਣਾਉਣਗੇ।
18. ਭਾਰਤ ਤੇ ਡੈਨਮਾਰਕ ਨੇ ਬੌਧਿਕ ਸੰਪਤੀ ਅਧਿਕਾਰਾਂ ਵਿੱਚ ਵਧਦੇ ਸਹਿਯੋਗ ਦੀ ਪੁਸ਼ਟੀ ਕੀਤੀ, ਜਿਸ ਨਾਲ ਇਨੋਵੇਸ਼ਨ, ਸਿਰਜਣਾਤਮਕਤਾ ਤੇ ਟੈਕਨੋਲੋਜੀਕਲ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਰਾਸ਼ਟਰੀ ਬੌਧਿਕ ਸੰਪਤੀ ਪ੍ਰਣਾਲੀਆਂ ਆਧੁਨਿਕ ਬਣਾਉਣ ਤੇ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਡਿਜੀਟਾਈਜ਼ੇਸ਼ਨ
19. ਭਾਰਤ ਤੇ ਡੈਨਮਾਰਕ ਨੇ ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ (STI) ਵਿੱਚ ਨਿਵੇਸ਼ਾਂ ਨੂੰ ਮਜ਼ਬੂਤ ਜਨਤਕ–ਨਿਜੀ ਭਾਈਵਾਲੀਆਂ ਰਾਹੀਂ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਸੁਵਿਧਾ ਦੇ ਮਹੱਤਵ ਨੂੰ ਪ੍ਰਵਾਨ ਕਰਦਿਆਂ ਇਸ ਨੂੰ ਟੈਕਨੋਲੋਜੀ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਤੇ ਨਵੇਂ ਸਮਾਧਾਨ ਲਾਗੂ ਕਰਨ ਦਾ ਇੱਕ ਅਹਿਮ ਤਰੀਕਾ ਦੱਸਿਆ। ਐੱਸਟੀਆਈ (STI) ਵਿੱਚ ਤਾਲਮੇਲ ਭਾਰਤ ਤੇ ਡੈਨਮਾਰਕ ਵਿੱਚ ਤਾਲਮੇਲ ਅਥਾਰਿਟੀਆਂ, ਛੋਟੀਆਂ ਤੇ ਵੱਡੀਆਂਕੰਪਨੀਆਂ ਅਤੇ ਖੋਜ ਤੇ ਉੱਚ–ਸਿੱਖਿਆ ਸੰਸਥਾਨਾਂ ਵਿਚਲੇ ਸਬੰਧਾਂ ਨੂੰ ਪ੍ਰੋਤਸਾਹਿਤ ਤੇ ਮਜ਼ਬੂਤ ਕਰਦਿਆਂ ਵਾਤਾਵਰਣ–ਪੱਖੀ ਰਣਨੀਤਕ ਭਾਈਵਾਲੀ ਦਾ ਸਮਰਥਨ ਕਰਦਾ ਹੈ। ਦੋਵੇਂ ਧਿਰਾਂ ਊਰਜਾ, ਜਲ, ਜੈਵਿਕ-ਸਰੋਤਾਂ ਤੇ ਆਈਸੀਟੀ (ICT) ਜਿਹੇ ਖੇਤਰਾਂ ਵਿੱਚ ਪ੍ਰੋਜੈਕਟਾਂ ਲਈ ਸਾਂਝੇ ਸੱਦਿਆਂ ਲਾਲ ਮੌਜੂਦਾ ਮਜ਼ਬੂਤ ਦੁਵੱਲੀਆਂ ਭਾਈਵਾਲੀਆਂ ਦੀ ਉਸਾਰੀ ਕਰਨ ਵਿੱਚ ਸਹਿਮਤ ਹੋਈਆਂ।
20. ਦੋਵੇਂ ਆਗੂਆਂ ਨੇ ਵਾਤਾਵਰਣ–ਪੱਖੀ ਤਬਾਦਲੇ ਵਿੱਚ ਡਿਜੀਟਾਈਜ਼ੇਸ਼ਨ ਅਤੇ ਡਿਜੀਟਲ ਸਮਾਧਾਨਾਂ ਅਤੇ ਵਪਾਰਕ ਮਾਡਲਾਂ ਵਿੱਚ ਦੇ ਸਾਂਝੇ ਹਿਤ ਉੱਤੇ ਜ਼ੋਰ ਦਿੰਦਿਆਂ ਪ੍ਰਦੂਸ਼ਣ–ਮੁਕਤ ਟਿਕਾਊ ਵਿਕਾਸ ਵਿੱਚ ਮਦਦ ਲਈ ਡਿਜੀਟਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਵਿਕਾਸ, ਇਨੋਵੇਸ਼ਨ ਤੇ ਪ੍ਰਦਰਸ਼ਨ ਵਧਾਉਣ ਲਈ ਤਾਲਮੇਲ ਕਾਇਮ ਕਰਨ ਦਾ ਫ਼ੈਸਲਾ ਕੀਤਾ।
ਅਨਾਜ ਅਤੇ ਖੇਤੀਬਾੜੀ
21. ਖੇਤੀਬਾੜੀ ਖੇਤਰ ਵਿੱਚ ਤਾਲਮੇਲ ਕਾਇਮ ਕਰਨ ਦੀ ਅਥਾਹ ਸੰਭਾਵਨਾ ਦੇ ਮੱਦੇਨਜ਼ਰ ਦੋਵੇਂ ਪ੍ਰਧਾਨ ਮੰਤਰੀਆਂ ਨੇ ਅਨਾਜ ਸੁਰੱਖਿਆ ਦੇ ਨਾਲ–ਨਾਲ ਪਸ਼ੂ–ਪਾਲਣ ਤੇ ਡੇਅਰੀਂਗ ਦੇ ਖੇਤਰਾਂ ਵਿੱਚ ਅਥਾਰਿਟੀਆਂ, ਕਾਰੋਬਾਰਾਂ ਅਤੇ ਖੋਜ ਸੰਸਥਾਨਾਂ ਵਿਚਾਲੇ ਡੂੰਘੇ ਤੇ ਨੇੜਲੇ ਸਹਿਯੋਗ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ।
ਸਿਹਤ ਤੇ ਜੀਵਨ ਵਿਗਿਆਨ
22. ਦੋਵੇਂ ਧਿਰਾਂ ਨੇ ਸਿਹਤ ਖੇਤਰ ਵਿੱਚ ਗੱਲਬਾਤ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸੰਭਾਵਨਾ ਤੇ ਇਸ ਸਬੰਧੀ ਆਪਣੀ ਸਾਂਝੀ ਇੱਛਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਖ਼ਾਸ ਤੌਰ ਉੱਤੇ ਕੋਵਿਡ–19 ਤੇ ਭਵਿੱਖ ਦੀਆਂ ਅਜਿਹੀਆਂ ਹੋਰ ਮਹਾਮਾਰੀਆਂ ਨਾਲ ਜੂਝਣ ਲਈ ਵੈਕਸੀਨਾਂ ਸਮੇਤ ਸਿਹਤ ਨੀਤੀ ਦੇ ਮੁੱਦਿਆਂ ਦੇ ਬਿਹਤਰੀਨ ਅਭਿਆਸਾਂ ਬਾਰੇ ਸੰਵਾਦ ਦਾ ਪਸਾਰ ਕਰਨ ਤੇ ਉਨ੍ਹਾਂ ਨੂੰ ਸਾਂਝਾ ਕਰਨ ਵਿੱਚ ਆਪਣੀ ਦਿਲਚਸਪੀ ਦੀ ਪੁਸ਼ਟੀ ਕੀਤੀ। ਉਹ ਖੋਜ ਤਾਲਮੇਲ ਸਮੇਤ ਜੀਵਨ–ਵਿਗਿਆਨ ਖੇਤਰ ਲਈ ਹੋਰ ਸਹਾਇਕ ਵਾਤਾਵਰਣ ਸਿਰਜ ਕੇ ਕਾਰੋਬਾਰਾਂ ਲਈ ਵਪਾਰਕ ਮੌਕਿਆਂ ਦਾ ਪਸਾਰ ਕਰਨ ਹਿਤ ਕੰਮ ਕਰਨ ਲਈ ਸਹਿਮਤ ਹੋਏ।
ਸੱਭਿਆਚਾਰਕ ਸਹਿਯੋਗ, ਲੋਕਾਂ ਤੋਂ ਲੋਕਾਂ ਤੱਕ ਦੇ ਸੰਪਰਕ ਤੇ ਕਿਰਤ ਗਤੀਸ਼ੀਲਤਾ
23. ਦੋਵੇਂ ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਭਾਰਤ ਤੇ ਡੈਨਮਾਰਕ ਦਰਮਿਆਨ ਸਬੰਧਾਂ ਦੀ ਅਮੀਰੀ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਪੁਰਾਣੇ ਸਬੰਧਾਂ ਦਾ ਨਤੀਜਾ ਹੈ ਅਤੇ ਉਹ ਸੱਭਿਆਚਾਰਕ ਸਹਿਯੋਗ ਜ਼ਰੀਏ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਜਾਗਰੂਕਤਾ ਤੇ ਪਰਸਪਰ ਸਮਝ ਵਿੱਚ ਵਾਧਾ ਕਰਨ ਕਰਨ ਲਈ ਸਹਿਮਤ ਹੋਏ।
24. ਦੋਵੇਂ ਧਿਰਾਂ ਕਿਰਤ ਗਤੀਸ਼ੀਲਤਾ ਦੀਆਂ ਸੰਭਾਵਨਾਵਾਂ ਦਾ ਨਿਰੀਖਣ ਕਰਨ ਅਤੇਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਆਪਸੀ ਗੱਲਬਾਤ ਵਧਾਉਣ ਦੀ ਸੁਵਿਧਾ ਮੁਹੱਈਆ ਕਰਵਾਉਣ ਤੇ ਸੈਰ–ਸਪਾਟਾ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ ਹੋਏ
ਬਹੁ–ਪੱਖੀ ਸਹਿਯੋਗ
25. ਦੋਵੇਂ ਪ੍ਰਧਾਨ ਮੰਤਰੀ ਇੱਕ ਨਿਯਮ–ਅਧਾਰਿਤ ਬਹੁ–ਪੱਖੀ ਪ੍ਰਣਾਲੀ ਦੀ ਹਮਾਇਤ ਕਰਨ ਤੇ ਉਸ ਨੂੰ ਪ੍ਰੋਤਸਾਹਿਤ ਕਰਨ ਹਿਤ ਕੋਸ਼ਿਸ਼ਾਂ ਤੇ ਪਹਿਲਾਂ ਕਰਨ ਲਈ ਸਹਿਮਤ ਹੋਏ। ਇਸ ਵਿੱਚ ਊਰਜਾ ਤੇ ਜਲਵਾਯੂ ਪਰਿਵਰਤਨ ਬਾਰੇ ਵਿਸ਼ਵ–ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਸ਼ਵ ਜਤਨਾਂ ਵਿੱਚ ਵਾਧਾ ਕਰਨ ਦੀ ਤੁਰੰਤ ਲੋੜ ਹਿਤ ਮਜ਼ਬੂਤ ਬਹੁ–ਪੱਖੀ ਸਹਿਯੋਗ ਕਰਨਾ ਅਤੇ ਅੰਤਰਰਾਸ਼ਟਰੀ ਊਰਜਾ ੲਜੰਸੀਆ ਅੰਤਰਰਾਸ਼ਟਰੀ ਅਖੁੱਟ ਊਰਜਾ ਏਜੰਸੀ ਅਤੇ ਅੰਤਰਰਾਸ਼ਟਰੀ ਸੋਲਰ ਗੱਠਜੋੜ ਪ੍ਰਤੀ ਸਾਂਝੀ ਪ੍ਰਤੀਬੱਧਤਾ ਸ਼ਾਮਲ ਹਨ।
26. ਦੋਵੇਂ ਧਿਰਾਂ ਨੇ ਵਿਸ਼ਵ ਵਿਕਾਸ ਤੇ ਚਿਰ–ਸਥਾਈ ਵਿਕਾਸ ਨੁੰ ਉਤਸ਼ਾਹਿਤ ਕਰਨ ਲਈ ਵਿਸ਼ਵ ਵਪਾਰ ਸੰਗਠਨ (WTO) ਅਧੀਨ ਇੱਕ ਖੁੱਲ੍ਹੀ, ਸਮਾਵੇਸ਼ੀ ਤੇ ਨਿਯਮ–ਅਧਾਰਿਤ ਬਹੁ–ਪੱਖੀ ਵਪਾਰ ਪ੍ਰਣਾਲੀ ਹਿਤ ਸਹਿਯੋਗ ਦੀ ਲੋੜ ਦਾ ਸਮਰਥਨ ਕੀਤਾ।
27. ਦੋਵੇਂ ਧਿਰਾਂ ਨੇ ਵਿਸ਼ਵ ਵਪਾਰ ਸੰਗਠਨ (WTO) ਵਿੱਚ ਸੁਧਾਰ ਲਈ ਚੱਲ ਰਹੇ ਵਿਚਾਰ–ਵਟਾਂਦਰਿਆਂ ਪ੍ਰਤੀ ਆਪਣਾ ਸਹਿਯੋਗ ਪ੍ਰਗਟਾਇਆ। ਦੋਵੇਂ ਧਿਰਾਂ ਨੇ ਵਿਸ਼ਵ ਵਪਾਰ ਸੰਗਠਨ (WTO) ਦੇ ਵਿਆਪਕ ਸੁਧਾਂ ਲਈ ਸਹਿਯੋਗ ਤੇ ਯੋਗਦਾਨ ਨੁੰ ਮਜ਼ਬੂਤ ਕਰਨ ਦੀ ਆਪਣੀ ਦ੍ਰਿੜ੍ਹਤਾ ਨੂੰ ਦੁਹਰਾਇਆ। ਦੋਵੇਂ ਧਿਰਾਂ ਸਹਿਮਤ ਹੋਈਆਂ ਕਿ ਸੁਧਾਰਾਂ ਨੂੰ ਸਮਾਵੇਸ਼ੀ ਬਣਾਉਣ ਤੇ ਇੱਕ ਪਾਰਦਰਸ਼ੀ ਤਰੀਕੇ ਨਾਲ ਅੱਗੇ ਵਧਣ, ਵਿਸ਼ਵ ਵਪਾਰ ਸੰਗਠਨ (WTO) ਦੇ ਦੋ–ਪੜਾਵੀ ਵਿਵਾਦ ਨਿਵਾਰਣ ਪ੍ਰਣਾਲੀ ਦੇ ਹਿੱਸੇ ਵਜੋਂ ਪੂਰਨ ਤੌਰ ਉੱਤੇ ਸ਼ਕਤੀਸ਼ਾਲੀ ਅਪੀਲਕਰਤਾ ਇਕਾਈ ਨੂੰ ਬਹਾਲ ਕਰਨ ਨੂੰ ਵਧੇਰੇ ਤਰਜੀਹ ਦੇਣ ਦੀ ਲੋਡ ਹੈ।
28. ਦੋਵੇਂ ਧਿਰਾਂ ਨੇ ਯੂਰੋਪੀਅਨ ਯੂਨੀਅਨ–ਭਾਰਤ ਸਬੰਧ ਹੋਰ ਮਜ਼ਬੂਤ ਤੇ ਡੂੰਘੇ ਕਰਨ ਲਈ ਯੂਰੋਪੀਅਨ ਯੂਨੀਅਨ ਤੇ ਭਾਰਤ ਵਿਚਾਲੇ ਇੱਕ ਉਦੇਸ਼ਮੁਖੀ, ਨਿਆਂਪੂਰਨ ਅਤੇ ਪਰਸਪਰ ਲਾਹੇਵੰਦ ਵਪਾਰ ਤੇ ਨਿਵੇਸ਼ ਸਮਝੌਤੇ ਹਿਤ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਪ੍ਰਗਟਾਈ।
29. ਦੋਵੇਂ ਧਿਰਾਂ ਸਹਿਮਤ ਹੋਈਆਂ ਕਿ ਆਰਕਟਿਕ ਕੌਸਲ (ਉੱਤਰੀ ਧਰੁਵ ਪ੍ਰੀਸ਼ਦ) ਦੇ ਢਾਂਚੇ ਦੇ ਅੰਦਰ ਰਹਿੰਦਿਆਂ ਉੱਤਰੀ ਧਰੁਵ ਉੱਤੇ ਮੌਜੂਦ ਦੇਸ਼ਾਂ ਦੇ ਸਹਿਯੋਗ ਦਾ ਇੱਕ ਵਿਸ਼ਵ ਪਸਾਰ ਹੈ ਅਤੇ ਵਾਤਾਵਰਣਕ ਸੁਰੱਖਿਆ ਤੇ ਜਲਵਾਯੂ ਪਰਿਵਰਤਨ ਨਾਲ ਜੂਝਣ ਦੀ ਲੋੜ ਨਾਲ ਨਿਪਟਣ ਲਈ ਜ਼ਰੂਰੀ ਹੈ। ਇਸ ਭਾਵਨਾ ਵਿੱਚ ਦੋਵੇਂ ਧਿਰਾਂ ਨੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਆਰਕਟਿਕ ਕੌਂਸਲ ਦੇ ਤਾਣੇ–ਬਾਣੇ ਅੰਦਰ ਤਾਲਮੇਲ ਲਈ ਆਪਣੀ ਇੱਛਾ ਪ੍ਰਗਟਾਈ।
30. ਦੋਵੇਂ ਆਗੂਆਂ ਨੇ ਮਨੁੱਖੀ ਅਧਿਕਾਰਾਂ, ਜਮਹੂਰੀਅਤ ਤੇ ਕਾਨੂੰਨੀ ਸ਼ਾਸਨ ਦੀਆਂ ਸਾਂਝੀਆਂ ਕਦਰਾਂ–ਕੀਮਤਾਂ ਉੱਤੇ ਜ਼ੋਰ ਦਿੱਤਾ ਅਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਅੱਗੇ ਵਧਦਿਆਂ ਬਹੁ–ਪੱਖੀ ਸਥਾਨਾਂ ਵਿੱਚ ਸਹਿਯੋਗ ਲਈ ਸਹਿਮਤੀ ਪ੍ਰਗਟਾਈ।
ਸਿੱਟਾ
31. ਦੋਵੇਂ ਆਗੂਆਂ ਨੇ ਆਪਣਾ ਭਰੋਸਾ ਪ੍ਰਗਟਾਇਆ ਕਿ ਡੈਨਮਾਰਕ ਰਾਜ ਅਤੇ ਭਾਰਤ ਗਣਰਾਜ ਦਰਮਿਆਨ ਵਾਤਾਵਰਣ–ਪੱਖੀ ਰਣਨੀਤਕ ਭਾਈਵਾਲੀ ਸਥਾਪਿਤ ਕਰਨ ਲਈ ਦੋਵੇਂ ਦੇਸ਼ਾਂ ਦੇ ਫ਼ੈਸਲੇ ਨੇ ਉਨ੍ਹਾਂ ਵਿਚਾਲੇ ਦੋਸਤਾਨਾ ਤੇ ਸਹਿਯੋਗਪੂਰਨ ਸਬੰਧਾਂ ਦਾ ਇੱਕ ਨਵਾਂ ਅਧਿਆਇ ਖੋਲ੍ਹ ਦਿੱਤਾ ਹੈ।
32. ਇਨ੍ਹਾਂ ਖੇਤਰਾਂ ਦੇ ਅੰਦਰ ਰਹਿੰਦਿਆਂ ਉਦੇਸ਼ਮੁਖੀ ਟੀਚਿਆਂ ਤੇ ਕਾਰਵਾਈਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਇੱਕ ਕਾਰਜ–ਯੋਜਨਾ ਵਿੱਚ ਇਸ ਦੀ ਰੂਪ–ਰੇਖਾ ਦਿੱਤੀ ਜਾਵੇਗੀ ਅਤੇ ਇਸ ਉੱਤੇ ਛੇਤੀ ਤੋਂ ਛੇਤੀ ਕੰਮ ਹੋਵੇਗਾ ਅਤੇ ਇਸ ਦੀ ਪ੍ਰਮਾਣਿਕਤਾ ਕੀਤੀ ਜਾਵੇਗੀ।
*******
ਵੀਆਰਆਰਕੇ/ਐੱਸਐੱਚ
कुछ महीने पहले फ़ोन पर हमारी बहुत productive बात हुई। हमने कई क्षेत्रों में भारत और डेनमार्क के बीच सहयोग बढ़ाने के बारे में चर्चा की थी।
— PMO India (@PMOIndia) September 28, 2020
यह प्रसन्नता का विषय है कि आज हम इस Virtual Summit के माध्यम से इन इरादों को नई दिशा और गति दे रहे हैं: PM
पिछले कई महीनो की घटनाओं ने यह स्पष्ट कर दिया है कि हमारे जैसे like-minded देशों का,
— PMO India (@PMOIndia) September 28, 2020
जो एक rules-based, transparent, humanitarian और डेमोक्रेटिक value-system शेयर करते हैं,
साथ मिल कर काम करना कितना आवश्यक है: PM
Covid-19 ने दिखाया है कि Global Supply Chains का किसी भी single source पर अत्यधिक निर्भर होना risky है।
— PMO India (@PMOIndia) September 28, 2020
हम जापान और ऑस्ट्रेलिया के साथ मिल कर supply-chain diversification और resilience के लिए काम कर रहें हैं।
अन्य like-minded देश भी इस प्रयत्न में जुड़ सकते हैं: PM
इस संदर्भ में मेरा मानना है कि हमारी Virtual Summit ना सिर्फ़ भारत-डेनमार्क संबंधों के लिए उपयोगी सिद्ध होगी,
— PMO India (@PMOIndia) September 28, 2020
बल्कि वैश्विक चुनौतियों के प्रति भी एक साझा approach बनाने में मदद करेगी: PM
During the India-Denmark Summit today @Statsmin Mette Frederiksen and I reviewed the full range of bilateral ties between our nations. We look forward to having a strong Green Strategic Partnership with Denmark and improving ties in sectors like trade, commerce and energy. pic.twitter.com/19cXGG5Ikg
— Narendra Modi (@narendramodi) September 28, 2020
In our talks, @Statsmin Mette Frederiksen and I also got the opportunity to discuss multilateral issues, relating to the Indo-Pacific, robust India-EU ties, UN reforms, upcoming COP-26 deliberations and more. Strong India-Denmark ties benefit our citizens greatly.
— Narendra Modi (@narendramodi) September 28, 2020