ਦੇਸ਼ਵਾ ਖਾਤੀਰ, ਬਿਹਾਰ ਖਾਤੀਰ, ਗਾਂਵ ਦੇ ਜਿਨਗੀ ਕੇ ਆਸਾਨ ਬਨਾਵੇ ਖਾਤੀਰ ਔਰ ਵਯਵਸਥਾ ਮਜ਼ਬੂਤ ਕਰੇ ਖਾਤੀਰ, ਮਛਰੀ ਉਤਪਾਦਨ, ਡੇਯਰੀ, ਪਸ਼ੂਪਾਲਣ ਔਰ ਕ੍ਰਿਸ਼ੀ ਕਸ਼ੇਤਰ ਮੇਂ ਪੜ੍ਹਾਈ ਔਰ ਰਿਸਰਚ ਸੇ ਜੁੜਲ ਸੈਕੜਨ ਕਰੌੜ ਰੁਪਯਾ ਕੇ ਯੋਜਨਾ ਕੇ ਸ਼ਿਲਾਨਯਾਸ ਔਰ ਲੋਕਾਰਪਣ ਭਇਲ ਹ। ਐਕਰਾ ਖਾਤੀਰ ਸਉਸੇ ਬਿਹਾਰ ਕੇ ਭਾਈ-ਬਹਨ ਲੋਗਨ ਕੇ ਅਨਘਾ ਬਧਾਈ ਦੇ ਤਨੀ।
ਬਿਹਾਰ ਦੇ ਗਵਰਨਰ ਫਾਗੂ ਚੌਹਾਨ ਜੀ, ਮੁੱਖ ਮੰਤਰੀ ਸ਼੍ਰੀਮਾਨ ਨੀਤੀਸ਼ ਕੁਮਾਰ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਗਿਰੀਰਾਜ ਸਿੰਘ ਜੀ, ਕੈਲਾਸ਼ ਚੌਧਰੀ ਜੀ, ਪ੍ਰਤਾਪ ਚੰਦਰ ਸਾਰੰਗੀ ਜੀ, ਸੰਜੀਵ ਬਾਲਿਯਾਨ ਜੀ, ਬਿਹਾਰ ਦੇ ਉਪ ਮੁੱਖ ਮੰਤਰੀ ਭਾਈ ਸੁਸ਼ੀਲ ਜੀ, ਬਿਹਾਰ ਵਿਧਾਨ ਸਭਾ ਦੇ ਸਪੀਕਰ ਸ਼੍ਰੀਮਾਨ ਵਿਜੈ ਚੌਧਰੀ ਜੀ, ਰਾਜ ਮੰਤਰੀ ਮੰਡਲ ਦੇ ਹੋਰ ਮੈਂਬਰ, ਸਾਂਸਦਗਣ, ਵਿਧਾਇਕਗਣ, ਅਤੇ ਮੇਰੇ ਪਿਆਰੇ ਸਾਥੀਓ,
ਸਾਥੀਓ, ਅੱਜ ਜਿਤਨੀਆਂ ਵੀ ਇਹ ਯੋਜਨਾਵਾਂ ਸ਼ੁਰੂ ਹੋਈਆਂ ਹਨ ਉਨ੍ਹਾਂ ਦੇ ਪਿੱਛੇ ਦੀ ਸੋਚ ਹੀ ਇਹੀ ਹੈ ਕਿ ਸਾਡੇ ਪਿੰਡ 21ਵੀਂ ਸਦੀ ਦੇ ਭਾਰਤ, ਆਤਮਨਿਰਭਰ ਭਾਰਤ ਦੀ ਤਾਕਤ ਬਣਨ, ਊਰਜਾ ਬਣਨ। ਕੋਸ਼ਿਸ਼ ਇਹ ਹੈ ਕਿ ਹੁਣ ਇਸ ਸਦੀ ਵਿੱਚ Blue Revolution ਯਾਨੀ ਮੱਛੀ ਪਾਲਣ ਨਾਲ ਜੁੜੇ ਕੰਮ, White Revolution ਯਾਨੀ ਡੇਅਰੀ ਨਾਲ ਜੁੜੇ ਕੰਮ, Sweet Revolution ਯਾਨੀ ਸ਼ਹਿਦ ਉਤਪਾਦਨ ਨਾਲ ਜੁੜੇ ਕੰਮ, ਸਾਡੇ ਪਿੰਡਾਂ ਨੂੰ ਹੋਰ ਖੁਸ਼ਹਾਲ ਅਤੇ ਸਸ਼ਕਤ ਕਰਨ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਇਸੇ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਅੱਜ ਦੇਸ਼ ਦੇ 21 ਰਾਜਾਂ ਵਿੱਚ ਇਸ ਯੋਜਨਾ ਦਾ ਸ਼ੁਭ ਅਰੰਭ ਹੋ ਰਿਹਾ ਹੈ।
ਅਗਲੇ 4-5 ਵਰ੍ਹਿਆਂ ਵਿੱਚ ਇਸ ’ਤੇ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। ਇਸ ਵਿੱਚੋਂ ਅੱਜ 1700 ਕਰੋੜ ਰੁਪਏ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਸ ਦੇ ਤਹਿਤ ਹੀ ਬਿਹਾਰ ਦੇ ਪਟਨਾ, ਪੂਰਣੀਆਂ, ਸੀਤਾਮੜ੍ਹੀ, ਮਧੇਪੁਰਾ, ਕਿਸ਼ਨਗੰਜ ਅਤੇ ਸਮਸਤੀਪੁਰ ਵਿੱਚ ਅਨੇਕ ਸੁਵਿਧਾਵਾਂ ਦਾ ਲੋਕਾਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਮੱਛੀ ਉਤਪਾਦਕਾਂ ਨੂੰ ਨਵਾਂ ਇੰਫਰਾਸਟਰਕਚਰ ਮਿਲੇਗਾ, ਆਧੁਨਿਕ ਉਪਕਰਣ ਮਿਲਣਗੇ, ਨਵੀਂ ਮਾਰਕਿਟ ਵੀ ਮਿਲੇਗੀ। ਇਸ ਤੋਂ ਖੇਤੀ ਦੇ ਨਾਲ ਹੀ ਹੋਰ ਮਾਧਿਅਮਾਂ ਰਾਹੀਂ ਵੀ ਕਮਾਈ ਦਾ ਅਵਸਰ ਵਧੇਗਾ।
ਸਾਥੀਓ, ਦੇਸ਼ ਦੇ ਹਰ ਹਿੱਸੇ ਵਿੱਚ, ਵਿਸ਼ੇਸ਼ ਤੌਰ ’ਤੇ ਸਮੁੰਦਰ ਅਤੇ ਨਦੀ ਕਿਨਾਰੇ ਵਸੇ ਖੇਤਰਾਂ ਵਿੱਚ ਮੱਛੀ ਦੇ ਵਪਾਰ-ਕਾਰੋਬਾਰ ਨੂੰ, ਧਿਆਨ ਵਿੱਚ ਰੱਖਦੇ ਹੋਏ, ਪਹਿਲੀ ਵਾਰ ਦੇਸ਼ ਵਿੱਚ ਇਤਨੀ ਵੱਡੀ ਵਿਆਪਕ ਯੋਜਨਾ ਬਣਾਈ ਗਈ ਹੈ। ਆਜ਼ਾਦੀ ਦੇ ਬਾਅਦ ਇਸ ’ਤੇ ਜਿਤਨਾ ਨਿਵੇਸ਼ ਹੋਇਆ, ਉਨ੍ਹਾਂ ਤੋਂ ਵੀ ਕਈ ਗੁਣਾ ਜ਼ਿਆਦਾ ਨਿਵੇਸ਼ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ’ਤੇ ਕੀਤਾ ਜਾ ਰਿਹਾ ਹੈ। ਜਦੋਂ ਹੁਣ ਗਿਰੀਰਾਜ ਜੀ ਦੱਸ ਰਹੇ ਸਨ ਤਾਂ ਸ਼ਾਇਦ ਇਹ ਅੰਕੜਿਆਂ ਨੂੰ ਸੁਣ ਕੇ ਵੀ ਕਈ ਲੋਕਾਂ ਨੂੰ ਅਚਰਜ ਲਗੇਗਾ ਕਿ ਐਸੇ ਚਲਿਆ ਸੀ ਲੇਕਿਨ ਜਦੋਂ ਆਪ ਹਕੀਕਤ ਨੂੰ ਜਾਣੋਗੇ ਤਾਂ ਤੁਹਾਨੂੰ ਲਗੇਗਾ ਕਿ ਇਹ ਸਰਕਾਰ ਕਿਤਨੇ-ਕਿਤਨੇ ਖੇਤਰਾਂ ਵਿੱਚ ਕਿਤਨੇ-ਕਿਤਨੇ ਲੋਕਾਂ ਦੀ ਭਲਾਈ ਲਈ ਕੈਸੇ- ਕੈਸੇ ਦੇ ਲੰਬੇ ਕੰਮਾਂ ਦੀ ਯੋਜਨਾ ਨੂੰ ਅੱਗੇ ਵਧਾ ਰਹੀ ਹੈ।
ਦੇਸ਼ ਵਿੱਚ ਮੱਛੀ ਨਾਲ ਜੁੜੇ ਵਪਾਰ-ਕਾਰੋਬਾਰ ਨੂੰ ਦੇਖਣ ਲਈ ਹੁਣ ਅਲੱਗ ਤੋਂ ਮੰਤਰਾਲਾ ਵੀ ਬਣਾਇਆ ਗਿਆ ਹੈ। ਇਸ ਨਾਲ ਵੀ ਸਾਡੇ ਮਛੁਆਰੇ ਸਾਥੀਆਂ ਨੂੰ, ਮੱਛੀ ਦੇ ਪਾਲਣ ਅਤੇ ਵਪਾਰ ਨਾਲ ਜੁੜੇ ਸਾਥੀਆਂ ਨੂੰ ਸੁਵਿਧਾ ਹੋ ਰਹੀ ਹੈ। ਲਕਸ਼ ਇਹ ਵੀ ਹੈ ਕਿ ਆਉਣ ਵਾਲੇ 3-4 ਸਾਲ ਵਿੱਚ ਮੱਛੀ ਨਿਰਯਾਤ ਨੂੰ ਦੁੱਗਣਾ ਕੀਤਾ ਜਾਵੇ। ਇਸ ਤੋਂ ਸਿਰਫ਼ ਫਿਸ਼ਰੀਜ ਸੈਕਟਰ ਵਿੱਚ ਹੀ ਰੋਜਗਾਰ ਦੇ ਲੱਖਾਂ ਨਵੇਂ ਅਵਸਰ ਪੈਦਾ ਹੋਣਗੇ। ਹੁਣ ਜਿਨ੍ਹਾਂ ਸਾਥੀਆਂ ਨਾਲ ਮੈਂ ਗੱਲ ਕਰ ਰਿਹਾ ਸਾਂ, ਉਨ੍ਹਾਂ ਨਾਲ ਸੰਵਾਦ ਦੇ ਬਾਅਦ ਤਾਂ ਮੇਰਾ ਵਿਸ਼ਵਾਸ ਹੋਰ ਜ਼ਿਆਦਾ ਵਧ ਗਿਆ ਹੈ। ਜਦੋਂ ਮੈਂ ਰਾਜਾਂ ਦਾ ਵਿਸ਼ਵਾਸ ਦੇਖਿਆ ਅਤੇ ਮੈਂ ਭਾਈ ਬਰਜੇਸ਼ ਜੀ ਨਾਲ ਗੱਲਾਂ ਕੀਤੀਆਂ, ਭਾਈ ਜਯੋਤੀ ਮੰਡਲ ਨਾਲ ਗੱਲਾਂ ਕੀਤੀਆਂ ਅਤੇ ਬੇਟੀ ਮੋਣਿਕਾ ਨਾਲ ਗੱਲ ਕੀਤੀ, ਦੇਖੋ ਕਿਤਨਾ ਵਿਸ਼ਵਾਸ ਝਲਕਦਾ ਹੈ।
ਸਾਥੀਓ, ਮੱਛੀ ਪਾਲਣ ਬਹੁਤ ਕੁਝ ਸਾਫ਼ ਪਾਣੀ ਦੀ ਉਪਲੱਬਧਤਾ ’ਤੇ ਨਿਰਭਰ ਕਰਦਾ ਹੈ। ਇਸ ਕੰਮ ਵਿੱਚ ਗੰਗਾ ਜੀ ਨੂੰ ਸਵੱਛ ਅਤੇ ਨਿਰਮਲ ਬਣਾਉਣ ਦੇ ਮਿਸ਼ਨ ਤੋਂ ਵੀ ਮਦਦ ਮਿਲ ਰਹੀ ਹੈ। ਗੰਗਾ ਜੀ ਦੇ ਆਸ-ਪਾਸ ਵਸੇ ਇਲਾਕਿਆਂ ਵਿੱਚ ਰਿਵਰ ਟ੍ਰਾਂਸਪੋਰਟ ਨੂੰ ਲੈ ਕੇ ਜੋ ਕੰਮ ਚਲ ਰਿਹਾ ਹੈ, ਉਸ ਦਾ ਲਾਭ ਵੀ ਫਿਸ਼ਰੀਜ ਸੈਕਟਰ ਨੂੰ ਮਿਲਣਾ ਤੈਅ ਹੈ। ਇਸ 15 ਅਗਸਤ ਨੂੰ ਜਿਸ ਮਿਸ਼ਨ ਡੌਲਫਿਨ ਦਾ ਐਲਾਨ ਕੀਤਾ ਗਿਆ ਹੈ, ਉਹ ਵੀ ਫਿਸ਼ਰੀਜ ਸੈਕਟਰ ’ਤੇ ਆਪਣਾ ਪ੍ਰਭਾਵ ਸੁਭਾਵਿਕ, ਯਾਨੀ ਇੱਕ ਤਰ੍ਹਾਂ ਨਾਲ ਬਾਇਓ-ਪ੍ਰੋਡਕਟ ਮਦਦ, ਐਕਸਟਰਾ ਬੈਨਿਫਿਟ ਹੋਣ ਹੀ ਵਾਲਾ ਹੈ। ਮੈਨੂੰ ਪਤਾ ਚਲਿਆ ਹੈ ਕਿ ਸਾਡੇ ਨੀਤੀਸ਼ ਬਾਬੂ ਜੀ ਇਸ ਮਿਸ਼ਨ ਤੋਂ ਜ਼ਰਾ ਜ਼ਿਆਦਾ ਹੀ ਉਤਸ਼ਾਹਿਤ ਹਨ। ਅਤੇ ਇਸ ਲਈ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜਦੋਂ ਗੰਗਾ ਡੌਲਫਿਨ ਦੀ ਸੰਖਿਆ ਵਧੇਗੀ, ਤਾਂ ਇਸ ਦਾ ਲਾਭ ਗੰਗਾ ਤਟ ਦੇ ਲੋਕਾਂ ਨੂੰ ਤਾਂ ਬਹੁਤ ਮਿਲਣ ਵਾਲਾ ਹੈ, ਸਭ ਨੂੰ ਮਿਲੇਗਾ।
ਸਾਥੀਓ, ਨੀਤੀਸ਼ ਜੀ ਦੀ ਅਗਵਾਈ ਵਿੱਚ ਬਿਹਾਰ ਵਿੱਚ ਪਿੰਡ-ਪਿੰਡ ਪਾਣੀ ਪਹੁੰਚਾਉਣ ਲਈ ਬਹੁਤ ਪ੍ਰਸ਼ੰਸਾਯੋਗ ਕੰਮ ਹੋ ਰਿਹਾ ਹੈ। 4-5 ਸਾਲ ਪਹਿਲਾਂ ਬਿਹਾਰ ਵਿੱਚ ਸਿਰਫ਼ 2% ਘਰ ਪੀਣ ਦੇ ਸਾਫ਼ ਪਾਣੀ ਦੀ ਸਪਲਾਈ ਨਾਲ ਜੁੜੇ ਸਨ। ਅੱਜ ਇਹ ਅੰਕੜਾ ਵਧ ਕੇ 70% ਤੋਂ ਅਧਿਕ ਹੋ ਗਿਆ ਹੈ। ਇਸ ਦੌਰਾਨ ਦੌਰਾਨ ਡੇਢ ਕਰੋੜ ਘਰਾਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਿਆ ਗਿਆ ਹੈ। ਨੀਤੀਸ਼ ਜੀ ਦੇ ਇਸ ਅਭਿਯਾਨ ਨੂੰ ਹੁਣ ਜਲ ਜੀਵਨ ਮਿਸ਼ਨ ਤੋਂ ਨਵੀਂ ਤਾਕਤ ਮਿਲੀ ਹੈ। ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕੋਰੋਨਾ ਦੇ ਇਸ ਸਮੇਂ ਵਿੱਚ ਵੀ ਬਿਹਾਰ ਵਿੱਚ ਕਰੀਬ 60 ਲੱਖ ਘਰਾਂ ਨੂੰ ਨਲ ਤੋਂ ਪਾਣੀ ਮਿਲਣਾ ਸੁਨਿਸ਼ਚਿਤ ਕੀਤਾ ਗਿਆ ਹੈ।
ਇਹ ਵਾਕਈ ਬਹੁਤ ਵੱਡੀ ਉਪਲੱਬਧੀ ਹੈ। ਇਹ ਇਸ ਗੱਲ ਦਾ ਵੀ ਉਦਾਹਰਣ ਹੈ ਕਿ ਇਸ ਸੰਕਟ ਕਾਲ ਵਿੱਚ ਜਦੋਂ ਦੇਸ਼ ਵਿੱਚ ਲਗਭਗ ਸਭ ਕੁਝ ਥਮ ਗਿਆ ਸੀ, ਤਦ ਵੀ ਸਾਡੇ ਪਿੰਡਾਂ ਵਿੱਚ ਕਿਸ ਤਰ੍ਹਾਂ ਇੱਕ ਆਤਮਵਿਸ਼ਵਾਸ ਦੇ ਨਾਲ ਕੰਮ ਚਲਦਾ ਰਿਹਾ। ਇਹ ਸਾਡੇ ਪਿੰਡਾਂ ਦੀ ਹੀ ਤਾਕਤ ਹੈ ਕਿ ਕੋਰੋਨਾ ਦੇ ਬਾਵਜੂਦ ਅਨਾਜ ਹੋਵੇ, ਫਲ ਹੋਣ, ਸਬਜ਼ੀਆਂ ਹੋਣ, ਦੁੱਧ ਹੋਵੇ, ਜੋ ਵੀ ਜ਼ਰੂਰੀ ਚੀਜ਼ਾਂ ਸਨ, ਮੰਡੀਆਂ ਤੱਕ, ਡੇਅਰੀਆਂ ਤੱਕ ਬਿਨਾ ਕਿਸੇ ਕਮੀ, ਤਕਨੀਕ ਦੇ ਬਿਨਾ ਆਉਂਦਾ ਹੀ ਰਿਹਾ, ਲੋਕਾਂ ਤੱਕ ਪਹੁੰਚਦਾ ਹੀ ਰਿਹਾ।
ਸਾਥੀਓ, ਇਸ ਦੌਰਾਨ ਅੰਨ ਉਤਪਾਦਨ ਹੋਵੇ, ਫਲ ਉਤਪਾਦਨ ਹੋਵੇ, ਦੁੱਧ ਦਾ ਉਤਪਾਦਨ ਹੋਵੇ, ਹਰ ਪ੍ਰਕਾਰ ਨਾਲ ਬੰਪਰ ਪੈਦਾਵਾਰ ਹੋਈ ਹੈ। ਇਹੀ ਨਹੀਂ ਸਰਕਾਰਾਂ ਨੇ, ਡੇਅਰੀ ਉਦਯੋਗ ਨੇ ਵੀ ਇਸ ਮੁਸ਼ਕਿਲ ਪਰਿਸਥਿਤੀ ਦੇ ਬਾਵਜੂਦ ਰਿਕਾਰਡ ਖਰੀਦ ਵੀ ਕੀਤੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਨਾਲ ਵੀ ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ ਪਹੁੰਚਾਇਆ ਗਿਆ ਹੈ। ਇਸ ਵਿੱਚ ਕਰੀਬ-ਕਰੀਬ 75 ਲੱਖ ਕਿਸਾਨ ਸਾਡੇ ਬਿਹਾਰ ਦੇ ਵੀ ਹਨ। ਸਾਥੀਓ, ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ, ਉਦੋਂ ਤੋਂ ਹੁਣ ਤੱਕ ਕਰੀਬ 6 ਹਜ਼ਾਰ ਕਰੋੜ ਰੁਪਏ ਬਿਹਾਰ ਦੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਚੁੱਕੇ ਹਨ। ਇੰਝ ਹੀ ਅਨੇਕ ਪ੍ਰਯਤਨਾਂ ਦੇ ਕਾਰਨ ਪਿੰਡ ֹ’ਤੇ ਇਸ ਵੈਸ਼ਵਿਕ ਮਹਾਮਾਰੀ ਦਾ ਪ੍ਰਭਾਵ ਅਸੀਂ ਘੱਟ ਤੋਂ ਘੱਟ ਰੱਖਣ ਵਿੱਚ ਸਫ਼ਲ ਹੋਏ ਹਾਂ। ਇਹ ਕੰਮ ਇਸ ਲਈ ਵੀ ਪ੍ਰਸ਼ੰਸਾਯੋਗ ਹੈ ਕਿਉਂਕਿ ਬਿਹਾਰ ਕੋਰੋਨਾ ਦੇ ਨਾਲ-ਨਾਲ ਹੜ੍ਹ ਦੀ ਭਿਆਨਕਤਾ ਦਾ ਵੀ ਬਹਾਦਰੀ ਨਾਲ ਸਾਹਮਣਾ ਕਰ ਰਿਹਾ ਹੈ।
ਸਾਥੀਓ, ਕੋਰੋਨਾ ਦੇ ਨਾਲ-ਨਾਲ ਭਾਰੀ ਬਰਸਾਤ ਅਤੇ ਹੜ੍ਹ ਦੇ ਕਾਰਨ ਬਿਹਾਰ ਸਮੇਤ ਆਸ-ਪਾਸ ਦੇ ਖੇਤਰਾਂ ਵਿੱਚ ਜੋ ਸਥਿਤੀ ਬਣੀ ਹੈ, ਉਸ ਤੋਂ ਅਸੀਂ ਸਾਰੇ ਭਲੀਭਾਂਤੀ ਵਾਕਫ਼ ਹਾਂ। ਰਾਜ ਸਰਕਾਰ ਅਤੇ ਕੇਂਦਰ ਸਰਕਾਰ, ਦੋਹਾਂ ਦਾ ਪ੍ਰਯਤਨ ਹੈ ਕਿ ਰਾਹਤ ਦੇ ਕੰਮਾਂ ਨੂੰ ਤੇਜ਼ ਗਤੀ ਨਾਲ ਪੂਰਾ ਕੀਤਾ ਜਾਵੇ। ਇਸ ਗੱਲ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਮੁਫ਼ਤ ਰਾਸ਼ਨ ਦੀ ਯੋਜਨਾ ਅਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦਾ ਲਾਭ ਬਿਹਾਰ ਦੇ ਹਰ ਜ਼ਰੂਰਤਮੰਦ ਸਾਥੀ ਤੱਕ ਪਹੁੰਚੇ, ਬਾਹਰ ਤੋਂ ਪਿੰਡ ਪਰਤੇ ਹਰ ਸ਼੍ਰਮਿਕ ਪਰਿਵਾਰ ਤੱਕ ਪਹੁੰਚੇ। ਇਸ ਲਈ ਹੀ, ਮੁਫ਼ਤ ਰਾਸ਼ਨ ਦੀ ਯੋਜਨਾ ਨੂੰ ਜੂਨ ਦੇ ਬਾਅਦ ਦੀਪਾਵਲੀ ਅਤੇ ਛਠਪੂਜਾ ਤੱਕ ਵਧਾ ਦਿੱਤਾ ਗਿਆ ਹੈ।
ਸਾਥੀਓ, ਕੋਰੋਨਾ ਸੰਕਟ ਦੇ ਕਾਰਨ ਸ਼ਹਿਰਾਂ ਤੋਂ ਪਰਤੇ ਜੋ ਸ਼੍ਰਮਿਕ ਸਾਥੀ ਹਨ, ਉਨ੍ਹਾਂ ਵਿੱਚੋਂ ਅਨੇਕ ਸਾਥੀ ਪਸ਼ੂਪਾਲਣ ਵੱਲ ਵਧ ਰਹੇ ਹਨ। ਕੇਂਦਰ ਸਰਕਾਰ ਅਤੇ ਬਿਹਾਰ ਸਰਕਾਰ ਦੀਆਂ ਅਨੇਕ ਯੋਜਨਾਵਾਂ ਤੋਂ ਉਨ੍ਹਾਂ ਨੂੰ ਪ੍ਰੋਤਸਾਹਨ ਵੀ ਮਿਲ ਰਿਹਾ ਹੈ। ਮੈਂ ਅਜਿਹੇ ਸਾਥੀਆਂ ਨੂੰ ਕਹਾਂਗਾ ਕਿ ਅੱਜ ਜੋ ਕਦਮ ਤੁਸੀਂ ਉਠਾ ਰਹੇ ਹੋ, ਉਸ ਦਾ ਭਵਿੱਖ ਉੱਜਵਲ ਹੈ। ਮੇਰੇ ਸ਼ਬਦ ਲਿਖ ਕੇ ਰੱਖੋ, ਆਪ ਜੋ ਕਰ ਰਹੇ ਹੋ ਇਸ ਦਾ ਭਵਿੱਖ ਉੱਜਵਲ ਹੈ। ਸਰਕਾਰ ਦਾ ਇਹ ਨਿਰੰਤਰ ਪ੍ਰਯਤਨ ਹੈ ਕਿ ਦੇਸ਼ ਦੇ ਡੇਅਰੀ ਸੈਕਟਰ ਦਾ ਵਿਸਤਾਰ ਹੋਵੇ। ਨਵੇਂ ਪ੍ਰੋਡਕਟਸ ਬਣਨ, ਨਵੇਂ ਇਨੋਵੇਸ਼ਨਸ ਹੋਣ, ਜਿਸ ਦੇ ਨਾਲ ਕਿਸਾਨ ਨੂੰ, ਪਸ਼ੂਪਾਲਕਾਂ ਨੂੰ ਜ਼ਿਆਦਾ ਆਮਦਨ ਮਿਲੇ। ਇਸ ਦੇ ਨਾਲ ਇਸ ਗੱਲ ’ਤੇ ਵੀ ਫੋਕਸ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਹੀ ਉੱਤਮ ਨਸਲ ਦੇ ਪਸ਼ੂ ਤਿਆਰ ਹੋਣ, ਉਨ੍ਹਾਂ ਦੀ ਸਿਹਤ ਦੀ ਬਿਹਤਰ ਵਿਵਸਥਾ ਹੋਵੇ ਅਤੇ ਉਨ੍ਹਾਂ ਦਾ ਖਾਨ-ਪਾਨ ਸਵੱਛ ਹੋਵੇ, ਪੋਸ਼ਕ ਹੋਵੇ।
ਇਸੇ ਲਕਸ਼ ਦੇ ਨਾਲ ਅੱਜ ਦੇਸ਼ ਦੇ 50 ਕਰੋੜ ਤੋਂ ਜ਼ਿਆਦਾ ਪਸ਼ੂਧਨ ਨੂੰ ਖੁਰਪਕਾ ਅਤੇ ਮੂੰਹਪਕਾ ਜਿਹੀਆਂ ਬਿਮਾਰੀਆਂ ਤੋਂ ਮੁਕਤ ਕਰਨ ਦੇ ਲਈ ਮੁਫ਼ਤ ਟੀਕਾਕਰਣ ਅਭਿਯਾਨ ਚਲ ਰਿਹਾ ਹੈ। ਪਸ਼ੂਆਂ ਨੂੰ ਬਿਹਤਰ ਚਾਰੇ ਲਈ ਵੀ ਅਲੱਗ-ਅਲੱਗ ਯੋਜਨਾਵਾਂ ਦੇ ਤਹਿਤ ਪ੍ਰਾਵਧਾਨ ਕੀਤੇ ਗਏ ਹਨ। ਦੇਸ਼ ਵਿੱਚ ਬਿਹਤਰ ਦੇਸੀ ਨਸਲਾਂ ਦੇ ਵਿਕਾਸ ਲਈ ਮਿਸ਼ਨ ਗੋਕੁਲ ਚਲ ਰਿਹਾ ਹੈ। ਇੱਕ ਸਾਲ ਪਹਿਲਾਂ ਹੀ ਦੇਸ਼ਵਿਆਪੀ ਬਨਾਵਟੀ ਗਰਭ-ਧਾਰਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਇੱਕ ਪੜਾਅ ਅੱਜ ਪੂਰਾ ਹੋ ਚੁੱਕਿਆ ਹੈ।
ਸਾਥੀਓ, ਬਿਹਾਰ ਹੁਣ ਉੱਤਮ ਦੇਸੀ ਨਸਲਾਂ ਦੇ ਵਿਕਾਸ ਨੂੰ ਲੈ ਕੇ ਦੇਸ਼ ਦਾ ਇੱਕ ਪ੍ਰਮੁੱਖ ਸੈਂਟਰ ਬਣ ਰਿਹਾ ਹੈ। ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਅੱਜ ਪੂਰਣੀਆ, ਪਟਨਾ, ਬਰੌਨੀ ਵਿੱਚ ਜੋ ਆਧੁਨਿਕ ਸੁਵਿਧਾਵਾਂ ਬਣੀਆਂ ਹਨ ਉਸ ਨਾਲ ਡੇਅਰੀ ਸੈਕਟਰ ਵਿੱਚ ਬਿਹਾਰ ਦੀ ਸਥਿਤੀ ਹੋਰ ਮਜ਼ਬੂਤ ਹੋਣ ਵਾਲੀ ਹੈ। ਪੂਰਣੀਆ ਵਿੱਚ ਜੋ ਸੈਂਟਰ ਬਣਿਆ ਹੈ, ਉਹ ਤਾਂ ਭਾਰਤ ਦੇ ਸਭ ਤੋਂ ਵੱਡੇ ਸੈਂਟਰਾਂ ਵਿੱਚੋਂ ਇੱਕ ਹੈ। ਇਸ ਨਾਲ ਸਿਰਫ ਬਿਹਾਰ ਹੀ ਨਹੀਂ ਪੂਰਬੀ ਭਾਰਤ ਦੇ ਵੱਡੇ ਹਿੱਸੇ ਨੂੰ ਬਹੁਤ ਲਾਭ ਹੋਵੇਗਾ। ਇਸ ਕੇਂਦਰ ਤੋਂ ‘ਬਛੌਰ’ ਅਤੇ ‘ਰੇਡ ਪੂਰਣੀਆ’ ਜਿਹੀਆਂ ਬਿਹਾਰ ਦੀਆਂ ਦੇਸੀ ਨਸਲਾਂ ਦੇ ਵਿਕਾਸ ਅਤੇ ਸੰਭਾਲ਼ ਨੂੰ ਵੀ ਹੋਰ ਜ਼ਿਆਦਾ ਹੁਲਾਰਾ ਮਿਲੇਗਾ।
ਸਾਥੀਓ,
ਏਗੋ ਗਾਂ ਆਮ ਤੌਰ ‘ਤੇ ਇੱਕ ਸਾਲ ਵਿੱਚ ਇੱਕ ਬੱਚਾ ਦੇਵੇਲੀ। ਲੇਕਿਨ ਆਈ॰ਵੀ॰ਐੱਫ॰ ਤਕਨੀਕ ਨਾਲ ਇੱਕ ਗਾਂ ਦੀ ਮਦਦ ਨਾਲ ਇੱਕ ਸਾਲ ਵਿੱਚ ਅਨੇਕਾਂ ਬੱਚਾ ਪ੍ਰਯੋਗਸ਼ਾਲਾ ਵਿੱਚ ਹੋ ਰਹਲ ਬਾ। ਹਮਾਰ ਲਕਸ਼ ਇ ਤਕਨੀਕ ਕੇ ਗਾਓਂ-ਗਾਓਂ ਤੱਕ ਪਹੁੰਚਾਵੇ ਕੇ ਬੇ।
ਸਾਥੀਓ,
ਪਸ਼ੂਆਂ ਦੀ ਚੰਗੀ ਨਸਲ ਦੇ ਨਾਲ ਹੀ ਉਨ੍ਹਾਂ ਦੀ ਦੇਖਭਾਲ਼ ਅਤੇ ਉਸ ਨੂੰ ਲੈ ਕੇ ਠੀਕ ਵਿਗਿਆਨਕ ਜਾਣਕਾਰੀ ਵੀ ਉਤਨੀ ਹੀ ਜ਼ਰੂਰੀ ਹੁੰਦੀ ਹੈ। ਇਸ ਦੇ ਲਈ ਵੀ ਬੀਤੇ ਸਾਲਾਂ ਤੋਂ ਨਿਰੰਤਰ ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਅੱਜ ‘ਈ-ਗੋਪਾਲਾ’ app ਸ਼ੁਰੂ ਕੀਤੀ ਗਈ ਹੈ। ਈ-ਗੋਪਾਲਾ app ਇੱਕ ਅਜਿਹਾ Online digital ਮਾਧਿਅਮ ਹੋਵੇਗਾ ਜਿਸ ਨਾਲ ਪਸ਼ੂਪਾਲਕਾਂ ਨੂੰ ਉੱਨਤ ਪਸ਼ੂਧਨ ਨੂੰ ਚੁਣਨ ਵਿੱਚ ਅਸਾਨੀ ਹੋਵੇਗੀ, ਉਨ੍ਹਾਂ ਨੂੰ ਵਿਚੋਲਿਆਂ ਤੋਂ ਮੁਕਤੀ ਮਿਲੇਗੀ। ਇਹ app ਪਸ਼ੂਪਾਲਕਾਂ ਨੂੰ ਉਤਪਾਦਕਤਾ ਤੋਂ ਲੈ ਕੇ ਉਸ ਦੀ ਸਿਹਤ ਅਤੇ ਅਹਾਰ ਨਾਲ ਜੁੜੀ ਤਮਾਮ ਜਾਣਕਾਰੀ ਦੇਵੇਗੀ। ਇਸ ਤੋਂ ਕਿਸਾਨ ਨੂੰ ਇਹ ਪਤਾ ਚਲ ਸਕੇਗਾ ਕਿ ਉਨ੍ਹਾਂ ਦੇ ਪਸ਼ੂ ਨੂੰ ਕਦੋਂ ਕੀ ਜ਼ਰੂਰਤ ਹੈ ਅਤੇ ਜੇਕਰ ਉਹ ਬਿਮਾਰ ਹੈ ਤਾਂ ਉਸ ਦੇ ਲਈ ਸਸਤਾ ਇਲਾਜ ਕਿੱਥੇ ਉਪਲੱਬਧ ਹੈ। ਇਹੀ ਨਹੀਂ ਇਹ app, ਪਸ਼ੂ ਆਧਾਰ ਨਾਲ ਵੀ ਜੋੜਿਆ ਜਾ ਰਿਹਾ ਹੈ। ਜਦੋਂ ਇਹ ਕੰਮ ਪੂਰਾ ਹੋ ਜਾਵੇਗਾ ਤਾਂ e-GOPALA app ਵਿੱਚ ਪਸ਼ੂ ਆਧਾਰ ਨੰਬਰ ਪਾਉਣ ਨਾਲ ਉਸ ਪਸ਼ੂ ਨਾਲ ਜੁੜੀ ਸਾਰੀ ਜਾਣਕਾਰੀ ਅਸਾਨੀ ਨਾਲ ਮਿਲ ਜਾਵੇਗੀ। ਇਸ ਨਾਲ ਪਸ਼ੂਪਾਲਕਾਂ ਨੂੰ ਜਾਨਵਰ ਖਰੀਦਣ-ਵੇਚਣ ਵਿੱਚ ਵੀ ਉਤਨੀ ਹੀ ਅਸਾਨੀ ਹੋਵੇਗੀ।
ਸਾਥੀਓ, ਖੇਤੀਬਾੜੀ ਹੋਵੇ, ਪਸ਼ੂਪਾਲਣ ਹੋਵੇ, ਮੱਛੀ ਪਾਲਣ ਹੋਵੇ, ਇਨ੍ਹਾਂ ਸਭ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਵੇ, ਇਸ ਦੇ ਲਈ ਵਿਗਿਆਨਕ ਤੌਰ-ਤਰੀਕਿਆਂ ਨੂੰ ਅਪਣਾਉਣਾ ਅਤੇ ਪਿੰਡ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਬਿਹਾਰ ਤਾਂ ਵੈਸੇ ਵੀ ਖੇਤੀਬਾੜੀ ਨਾਲ ਜੁੜੀ ਪੜ੍ਹਾਈ ਅਤੇ ਰਿਸਰਚ ਦਾ ਅਹਿਮ ਸੈਂਟਰ ਰਿਹਾ ਹੈ। ਦਿੱਲੀ ਵਿੱਚ ਇੱਥੇ ਅਸੀਂ ਲੋਕ ਪੂਸਾ-ਪੂਸਾ ਸੁਣਦੇ ਰਹਿੰਦੇ ਹਾਂ। ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਅਸਲੀ ਪੂਸਾ, ਦਿੱਲੀ ਵਿੱਚ ਨਹੀਂ ਬਲਕਿ ਬਿਹਾਰ ਦੇ ਸਮਸਤੀਪੁਰ ਵਿੱਚ ਹੈ। ਇੱਥੋਂ ਵਾਲਾ ਤਾਂ ਇੱਕ ਤਰ੍ਹਾਂ ਨਾਲ ਉਸ ਦਾ ਜੁੜਵਾਂ ਭਾਈ ਹੈ।
ਸਾਥੀਓ, ਗੁਲਾਮੀ ਦੇ ਕਾਲਖੰਡ ਵਿੱਚ ਹੀ, ਸਮਸਤੀਪੁਰ ਦੇ ਪੂਸਾ ਵਿੱਚ ਰਾਸ਼ਟਰੀ ਪੱਧਰ ਦਾ ਐਗਰੀਕਲਚਰ ਰਿਸਰਚ ਸੈਂਟਰ ਖੁੱਲ੍ਹਿਆ ਸੀ। ਆਜ਼ਾਦੀ ਦੇ ਬਾਅਦ ਡਾਕਟਰ ਰਾਜੇਂਦਰ ਪ੍ਰਸਾਦ ਅਤੇ ਜਨਨਾਇਕ ਕਰਪੂਰੀ ਠਾਕੁਰ ਜਿਹੇ ਵਿਜ਼ਨਰੀ ਨੇਤਾਵਾਂ ਨੇ ਇਸ ਪਰੰਪਰਾ ਨੂੰ ਅੱਗੇ ਵਧਾਇਆ। ਇਨ੍ਹਾਂ ਦੇ ਯਤਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਸਾਲ 2016 ਵਿੱਚ ਡਾਕਟਰ ਰਾਜੇਂਦਰ ਪ੍ਰਸਾਦ ਐਗਰੀਕਲਚਰ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀ। ਇਸ ਦੇ ਬਾਅਦ ਇਸ ਯੂਨੀਵਰਸਿਟੀ ਵਿੱਚ ਅਤੇ ਇਸ ਦੇ ਤਹਿਤ ਚਲਣ ਵਾਲੇ ਕਾਲਜ ਵਿੱਚ Courses ਦਾ ਵੀ ਅਤੇ ਸੁਵਿਧਾਵਾਂ ਦਾ ਵੀ ਵਿਆਪਕ ਵਿਸਤਾਰ ਕੀਤਾ ਗਿਆ ਹੈ। ਚਾਹੇ ਮੋਤੀਹਾਰੀ ਵਿੱਚ Agriculture ਅਤੇ Forestry ਦਾ ਨਵਾਂ ਕਾਲਜ ਹੋਵੇ, ਪੂਸਾ ਵਿੱਚ School of Agribusiness and rural management ਹੋਵੇ, ਬਿਹਾਰ ਵਿੱਚ ਖੇਤੀਬਾੜੀ ਵਿਗਿਆਨ ਅਤੇ ਖੇਤੀਬਾੜੀ ਪ੍ਰਬੰਧਨ ਦੀ ਪੜ੍ਹਾਈ ਲਈ ਸਿੱਖਿਆ ਵਿਵਸਥਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਕੰਮ ਨੂੰ ਹੋਰ ਅੱਗੇ ਵਧਾਉਂਦੇ ਹੋਏ School of agribusiness and rural management ਦੀ ਨਵੀਂ ਬਿਲਡਿੰਗ ਦਾ ਉਦਘਾਟਨ ਹੋਇਆ ਹੈ। ਨਾਲ ਹੀ, ਨਵੇਂ ਹੋਸਟਲ, ਸਟੇਡੀਅਮ ਅਤੇ ਗੈਸਟ ਹਾਊਸ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ।
ਸਾਥੀਓ, ਖੇਤੀਬਾੜੀ ਖੇਤਰ ਦੀਆਂ ਆਧੁਨਿਕ ਜਰੂਰਤਾਂ ਨੂੰ ਦੇਖਦੇ ਹੋਏ, ਪਿਛਲੇ 5-6 ਸਾਲਾਂ ਤੋਂ ਦੇਸ਼ ਵਿੱਚ ਇੱਕ ਬੜਾ ਅਭਿਯਾਨ ਜਾਰੀ ਹੈ। 6 ਸਾਲ ਪਹਿਲਾਂ ਜਿੱਥੇ ਦੇਸ਼ ਵਿੱਚ ਸਿਰਫ ਇੱਕ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਸੀ, ਉੱਥੇ ਹੀ ਅੱਜ ਦੇਸ਼ ਵਿੱਚ 3-3 ਸੈਂਟਰਲ ਐਗਰੀਕਲਚਰ ਯੂਨੀਵਰਸਿਟੀਆਂ ਹਨ। ਇੱਥੇ ਬਿਹਾਰ ਵਿੱਚ ਜੋ ਹੜ੍ਹ ਹਰ ਸਾਲ ਆਉਂਦੇ ਹੈ ਉਸ ਨਾਲ ਖੇਤੀ-ਕਿਸਾਨੀ ਨੂੰ ਕਿਵੇਂ ਬਚਾਇਆ ਜਾਵੇ, ਇਸ ਦੇ ਲਈ ਮਹਾਤਮਾ ਗਾਂਧੀ ਰਿਸਰਚ ਸੈਂਟਰ ਵੀ ਬਣਾਇਆ ਗਿਆ ਹੈ। ਐਸੇ ਹੀ ਮੋਤੀਪੁਰ ਵਿੱਚ ਮੱਛੀ ਨਾਲ ਜੁੜਿਆ ਰੀਜਨਲ ਰਿਸਰਚ ਐਂਡ ਟ੍ਰੇਨਿੰਗ ਸੈਂਟਰ, ਮੋਤੀਹਾਰੀ ਵਿੱਚ ਪਸ਼ੂਪਾਲਣ ਨਾਲ ਜੁੜਿਆ ਖੇਤੀਬਾੜੀ ਅਤੇ ਡੇਅਰੀ ਵਿਕਾਸ ਕੇਂਦਰ, ਅਜਿਹੇ ਅਨੇਕ ਸੰਸਥਾਨ ਖੇਤੀਬਾੜੀ ਨੂੰ ਵਿਗਿਆਨ ਅਤੇ ਟੈਕਨੋਲੋਜੀ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਹਨ।
ਸਾਥੀਓ, ਹੁਣ ਭਾਰਤ ਉਸ ਸਥਿਤੀ ਦੀ ਤਰਫ ਵਧ ਰਿਹਾ ਹੈ ਜਦੋਂ ਪਿੰਡ ਦੇ ਪਾਸ ਹੀ ਅਜਿਹੇ ਕਲਸਟਰ ਬਣਨਗੇ ਜਿੱਥੇ, ਫੂਡ ਪ੍ਰੋਸੈੱਸਿੰਗ ਨਾਲ ਜੁੜੇ ਉਦਯੋਗ ਵੀ ਲਗਣਗੇ ਅਤੇ ਪਾਸ ਹੀ ਉਸ ਨਾਲ ਜੁੜੇ ਰਿਸਰਚ ਸੈਂਟਰ ਵੀ ਹੋਣਗੇ। ਯਾਨੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ- ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ। ਇਨ੍ਹਾਂ ਤਿੰਨਾਂ ਦੀ ਤਾਕਤ ਜਦੋਂ ਇਕਜੁੱਟ ਹੋ ਕੇ ਕੰਮ ਕਰੇਗੀ, ਤਦ ਦੇਸ਼ ਦੇ ਗ੍ਰਾਮੀਣ ਜੀਵਨ ਵਿੱਚ ਬਹੁਤ ਵੱਡੇ ਬਦਲਾਅ ਹੋਣੇ ਤੈਅ ਹਨ। ਬਿਹਾਰ ਵਿੱਚ ਤਾਂ ਇਸ ਦੇ ਲਈ ਬਹੁਤ ਸੰਭਾਵਨਾਵਾਂ ਹਨ। ਇੱਥੋਂ ਦੇ ਫਲ, ਚਾਹੇ ਉਹ ਲੀਚੀ ਹੋਵੇ, ਜਰਦਾਲੂ ਅੰਬ ਹੋਵੇ, ਆਂਵਲਾ ਹੋਵੇ, ਮਖਾਣਾ ਹੋਵੇ, ਜਾਂ ਫਿਰ ਮਧੁਬਨੀ ਪੇਂਟਿੰਗਸ ਹੋਵੇ, ਅਜਿਹੇ ਅਨੇਕ ਪ੍ਰੋਡਕਟ ਬਿਹਾਰ ਦੇ ਜ਼ਿਲ੍ਹੇ-ਜ਼ਿਲ੍ਹੇ ਵਿੱਚ ਹਨ। ਸਾਨੂੰ ਇਨ੍ਹਾਂ ਲੋਕਲ ਪ੍ਰੋਡਕਟਸ ਲਈ ਹੋਰ ਜ਼ਿਆਦਾ ਵੋਕਲ ਹੋਣਾ ਹੈ। ਅਸੀਂ ਲੋਕਲ ਲਈ ਜਿਤਨਾ ਵੋਕਲ ਹੋਵਾਂਗੇ, ਉਤਨਾ ਹੀ ਬਿਹਾਰ ਆਤਮਨਿਰਭਰ ਬਣੇਗਾ, ਉਤਨਾ ਹੀ ਦੇਸ਼ ਆਤਮਨਿਰਭਰ ਬਣੇਗਾ।
ਸਾਥੀਓ, ਮੈਨੂੰ ਖੁਸ਼ੀ ਹੈ ਕਿ ਬਿਹਾਰ ਦੇ ਯੁਵਾ, ਵਿਸ਼ੇਸ਼ ਤੌਰ ‘ਤੇ ਸਾਡੀਆਂ ਭੈਣਾਂ ਪਹਿਲਾਂ ਤੋਂ ਹੀ ਇਸ ਵਿੱਚ ਪ੍ਰਸ਼ੰਸਾਯੋਗ ਯੋਗਦਾਨ ਦੇ ਰਹੀਆਂ ਹਨ। ਸ਼੍ਰੀਵਿਧੀ ਧਾਨ ਦੀ ਖੇਤੀ ਹੋਵੇ, ਲੀਜ਼ ‘ਤੇ ਜ਼ਮੀਨ ਲੈ ਕੇ ਸ਼ਬਜੀ ਉਗਾਉਣਾ ਹੋਵੇ, ਅੱਜੋਲਾ ਸਹਿਤ ਦੂਸਰੀਆਂ ਜੈਵਿਕ ਖਾਦਾਂ ਦਾ ਉਪਯੋਗ ਹੋਵੇ, ਖੇਤੀਬਾੜੀ ਮਸ਼ੀਨਰੀ ਨਾਲ ਜੁੜਿਆ ਹਾਇਰਿੰਗ ਸੈਂਟਰ ਹੋਵੇ, ਬਿਹਾਰ ਦੀ ਇਸਤਰੀ ਸ਼ਕਤੀ ਵੀ ਆਤਮਨਿਰਭਰ ਭਾਰਤ ਅਭਿਯਾਨ ਨੂੰ ਤਾਕਤ ਦੇਣ ਵਿੱਚ ਅੱਗੇ ਹਨ। ਪੂਰਣੀਆ ਜ਼ਿਲ੍ਹੇ ਵਿੱਚ ਮੱਕੀ ਦੇ ਵਪਾਰ ਨਾਲ ਜੁੜਿਆ ‘ਅਰਣਯਕ FPO’ ਅਤੇ ਕੋਸੀ ਖੇਤਰ ਵਿੱਚ ਮਹਿਲਾ ਡੇਅਰੀ ਕਿਸਾਨਾਂ ਦੀ ‘ਕੌਸ਼ਿਕੀ ਮਿਲਕ ਪ੍ਰੋਡਿਊਸਰ ਕੰਪਨੀ’, ਅਜਿਹੇ ਅਨੇਕ ਸਮੂਹ ਪ੍ਰਸ਼ੰਸਾਯੋਗ ਕੰਮ ਕਰ ਰਹੇ ਹਨ। ਹੁਣ ਤਾਂ ਸਾਡੇ ਅਜਿਹੇ ਉਤਸ਼ਾਹੀ ਨੌਜਵਾਨਾਂ ਲਈ, ਭੈਣਾਂ ਲਈ ਕੇਂਦਰ ਸਰਕਾਰ ਨੇ ਵਿਸ਼ੇਸ਼ ਫੰਡ ਵੀ ਬਣਾਇਆ ਹੈ। 1 ਲੱਖ ਕਰੋੜ ਰੁਪਏ ਦੇ ਇਸ ਇਨਫ੍ਰਾਸਟ੍ਰਕਚਰ ਫੰਡ ਤੋਂ ਅਜਿਹੇ FPO-ਖੇਤੀਬਾੜੀ ਉਤਪਾਦਕ ਸੰਘਾਂ ਨੂੰ, ਸਹਿਕਾਰੀ ਸਮੂਹਾਂ ਨੂੰ, ਪਿੰਡ ਵਿੱਚ ਭੰਡਾਰਣ, ਕੋਲਡ ਸਟੋਰੇਜ ਅਤੇ ਦੂਜੀਆਂ ਸੁਵਿਧਾਵਾਂ ਬਣਾਉਣ ਲਈ ਆਰਥਿਕ ਮਦਦ ਅਸਾਨੀ ਨਾਲ ਮਿਲ ਸਕੇਗੀ। ਇਤਨਾ ਹੀ ਨਹੀਂ, ਸਾਡੀਆਂ ਭੈਣਾਂ ਦੇ ਜੋ ਸਵੈ ਸਹਾਇਤਾ ਸਮੂਹ ਹਨ, ਉਨ੍ਹਾਂ ਨੂੰ ਵੀ ਹੁਣ ਬਹੁਤ ਮਦਦ ਦਿੱਤੀ ਜਾ ਰਹੀ ਹੈ। ਅੱਜ ਬਿਹਾਰ ਵਿੱਚ ਸਥਿਤੀ ਇਹ ਹੈ ਕਿ ਸਾਲ 2013-14 ਦੀ ਤੁਲਨਾ ਵਿੱਚ ਹੁਣ ਸਵੈ ਸਹਾਇਤਾ ਸਮੂਹਾਂ ਨੂੰ ਮਿਲਣ ਵਾਲੇ ਕਰਜ਼ੇ ਵਿੱਚ 32 ਗੁਣਾ ਦਾ ਵਾਧਾ ਹੋਇਆ ਹੈ। ਇਹ ਦਿਖਾਉਂਦਾ ਹੈ ਕਿ ਦੇਸ਼ ਨੂੰ, ਬੈਂਕਾਂ ਨੂੰ, ਸਾਡੀਆਂ ਭੈਣਾਂ ਦੀ ਸਮਰੱਥਾ ‘ਤੇ ਉਨ੍ਹਾਂ ਦੀ ਉੱਦਮਸ਼ੀਲਤਾ ‘ਤੇ ਕਿਤਨਾ ਭਰੋਸਾ ਹੈ।
ਸਾਥੀਓ, ਬਿਹਾਰ ਦੇ ਪਿੰਡਾਂ ਨੂੰ, ਦੇਸ਼ ਦੇ ਪਿੰਡਾਂ ਨੂੰ ਆਤਮਨਿਰਭਰ ਭਾਰਤ ਦਾ ਅਹਿਮ ਕੇਂਦਰ ਬਣਾਉਣ ਲਈ ਸਾਡੇ ਯਤਨ ਲਗਾਤਾਰ ਵਧਣ ਵਾਲੇ ਹਨ। ਇਨ੍ਹਾਂ ਯਤਨਾਂ ਵਿੱਚ ਬਿਹਾਰ ਦੇ ਉੱਦਮੀ ਸਾਥੀਆਂ ਦਾ ਰੋਲ ਵੀ ਵੱਡਾ ਹੈ ਅਤੇ ਤੁਹਾਡੇ ਤੋਂ ਦੇਸ਼ ਨੂੰ ਉਮੀਦਾਂ ਵੀ ਬਹੁਤ ਅਧਿਕ ਹਨ। ਬਿਹਾਰ ਦੇ ਲੋਕ, ਦੇਸ਼ ਵਿੱਚ ਹੋਣ ਜਾਂ ਵਿਦੇਸ਼ ਵਿੱਚ, ਆਪਣੀ ਮਿਹਨਤ ਨਾਲ, ਆਪਣੀ ਪ੍ਰਤਿਭਾ ਨਾਲ ਆਪਣਾ ਲੋਹਾ ਮਨਵਾਉਂਦੇ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਬਿਹਾਰ ਦੇ ਲੋਕ, ਹੁਣ ਆਤਮਨਿਰਭਰ ਬਿਹਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਵੀ ਨਿਰੰਤਰ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਲਈ ਮੈਂ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਲੇਕਿਨ ਇੱਕ ਵਾਰ ਫਿਰ ਤੋਂ ਮੈਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਾਂਗਾ, ਮੈਨੂੰ ਤੁਹਾਡੇ ਤੋਂ ਕੁਝ ਆਸ਼ਾਵਾਂ ਹਨ, ਉਹ ਦੱਸਾਂਗਾ ਅਤੇ ਮੇਰੀ ਆਸ਼ਾ ਇਹੀ ਹੈ ਮਾਸਕ ਅਤੇ ਦੋ ਗਜ਼ ਦੀ ਦੂਰੀ ਦੇ ਨਿਯਮ ਦਾ ਪਾਲਣ ਜ਼ਰੂਰ ਕਰਦੇ ਰਹੋ, ਸੁਰੱਖਿਅਤ ਰਹੋ, ਤੰਦਰੁਸਤ ਰਹੋ।
ਆਪਣੇ ਘਰ ਵਿੱਚ ਵੱਡੇ ਉਮਰ ਦੇ ਜੋ ਪਰਿਵਾਰ ਦੇ ਜਨ ਹਨ ਉਨ੍ਹਾਂ ਨੂੰ ਬਰਾਬਰ ਸੰਭਾਲ਼ ਕੇ ਰੱਖੋ, ਇਹ ਬਹੁਤ ਜ਼ਰੂਰੀ ਹੈ, ਕੋਰੋਨਾ ਨੂੰ ਲਾਈਟ ਨਾ ਲਓ ਅਤੇ ਹਰ ਨਾਗਰਿਕ ਨੂੰ, ਕਿਉਂਕਿ ਸਾਡੇ ਪਾਸ ਵਿਗਿਆਨੀਆਂ ਦੇ ਦੁਆਰਾ ਵੈਕਸੀਨ ਜਦੋਂ ਆਏ ਤਦ ਆਏ, ਲੇਕਿਨ ਇਹ ਜੋ ਸੋਸ਼ਲ ਵੈਕਸੀਨ ਹੈ, ਉਹ ਕੋਰੋਨਾ ਤੋਂ ਬਚਣ ਦਾ ਉੱਤਮ ਉਪਾਅ ਹੈ, ਬਚਣ ਦਾ ਇਹੀ ਰਸਤਾ ਹੈ ਅਤੇ ਇਸ ਲਈ ਦੋ ਗਜ ਦੀ ਦੂਰੀ, ਮਾਸਕ , ਕਿਤੇ ਥੁੱਕਣਾ ਨਹੀਂ, ਬਜ਼ੁਰਗਾਂ ਦੀ ਚਿੰਤਾ ਕਰਨਾ, ਇਸ ਵਿਸ਼ਿਆਂ ਨੂੰ ਮੈਂ ਵਾਰ-ਵਾਰ ਯਾਦ ਕਰਵਾਉਂਦਾ ਹਾਂ। ਅੱਜ ਤੁਹਾਡੇ ਵਿੱਚ ਆਇਆ ਹਾਂ, ਫਿਰ ਤੋਂ ਯਾਦ ਕਰਵਾਉਂਦਾ ਹਾਂ ਕਿ ਮੈਨੂੰ ਫਿਰ ਇੱਕ ਵਾਰ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ, ਮੈਂ ਬਹੁਤ-ਬਹੁਤ ਰਾਜ ਸਰਕਾਰ ਦਾ, ਸਾਡੇ ਗਿਰੀਰਾਜ ਜੀ ਦਾ, ਸਭ ਦਾ ਧੰਨਵਾਦ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ !!!
*****
ਵੀਆਰਆਰਕੇ/ਐੱਸਐੱਚ/ਬੀਐੱਮ
आज जितनी भी ये योजनाएं शुरू हुई हैं उनके पीछे की सोच ही यही है कि हमारे गांव 21वीं सदी के भारत, आत्मनिर्भर भारत की ताकत बनें, ऊर्जा बनें: PM
— PMO India (@PMOIndia) September 10, 2020
कोशिश ये है कि अब इस सदी में
— PMO India (@PMOIndia) September 10, 2020
Blue Revolution यानि मछली पालन से जुड़े काम,
White Revolution यानि डेयरी से जुड़े काम,
Sweet Revolution यानि शहद उत्पादन,
हमारे गांवों को और समृद्ध करे, सशक्त करे: PM
प्रधानमंत्री मत्स्य संपदा योजना इसी लक्ष्य को ध्यान में रखकर बनाई गई है।
— PMO India (@PMOIndia) September 10, 2020
आज देश के 21 राज्यों में इस योजना का शुभारंभ हो रहा है।
अगले 4-5 वर्षों में इस पर 20 हज़ार करोड़ रुपए से ज्यादा खर्च किए जाएंगे।
इसमें से आज 1700 करोड़ रुपए का काम शुरु हो रहा है: PM
बिहार के पटना, पूर्णियां, सीतामढ़ी, मधेपुरा, किशनगंज और समस्तीपुर में अनेक सुविधाओं का लोकार्पण और शिलान्यास किया गया है।
— PMO India (@PMOIndia) September 10, 2020
इससे मछली उत्पादकों को नया इंफ्रास्ट्रक्चर मिलेगा, आधुनिक उपकरण मिलेंगे, नया मार्केट भी मिलेगा: PM#AatmaNirbharBihar
देश के हर हिस्से में, समंदर और नदी किनारे बसे क्षेत्रों में मछली के व्यापार-कारोबार को, ध्यान में रखते हुए, पहली बार देश में इतनी बड़ी योजना बनाई गई है।
— PMO India (@PMOIndia) September 10, 2020
आज़ादी के बाद इस पर जितना निवेश हुआ, उससे भी कई गुना ज्यादा निवेश प्रधानमंत्री मत्स्य संपदा योजना पर किया जा रहा है: PM
पीएम किसान सम्मान निधि से भी देश के 10 करोड़ से ज्यादा किसानों के बैंक खातों में सीधा पैसा पहुंचाया गया है।
— PMO India (@PMOIndia) September 10, 2020
इसमें करीब 75 लाख किसान बिहार के भी हैं।
अब तक करीब 6 हज़ार करोड़ रुपए बिहार के किसानों के बैंक खाते में जमा हो चुके हैं: PM#AatmnirbharBihar
इस बात पर बहुत जोर दिया जा रहा है कि मुफ्त राशन की योजना और प्रधानमंत्री गरीब कल्याण रोज़गार अभियान का लाभ बिहार के हर जरूरतमंद साथी तक पहुंचे, बाहर से गांव लौटे हर श्रमिक परिवार तक पहुंचे: PM#AatmaNirbharBihar
— PMO India (@PMOIndia) September 10, 2020
पशुओं की अच्छी नस्ल के साथ ही उनकी देखरेख और उसको लेकर सही वैज्ञानिक जानकारी भी उतनी ही ज़रूरी होती है।
— PMO India (@PMOIndia) September 10, 2020
इसके लिए भी बीते सालों से निरंतर टेक्नॉलॉजी का उपयोग किया जा रहा है।
इसी कड़ी में आज ‘ई-गोपाला’ app शुरु किया गया है: PM
ई- गोपाला app एक ऐसा digital माध्यम होगा जिससे पशुपालकों को
— PMO India (@PMOIndia) September 10, 2020
उन्नत पशुधन को चुनने में आसानी होगी,
उनको बिचौलियों से मुक्ति मिलेगी।
ये app पशुपालकों को उत्पादकता से लेकर उसके स्वास्थ्य और आहार से जुड़ी तमाम जानकारियां देगा: PM
अब भारत उस स्थिति की तरफ बढ़ रहा है जब गांव के पास ही ऐसे क्लस्टर बनेंगे जहां फूड प्रोसेसिंग से जुड़े उद्योग भी लगेंगे और पास ही उससे जुड़े रिसर्च सेंटर भी होंगे।
— PMO India (@PMOIndia) September 10, 2020
यानि एक तरह से हम कह सकते हैं- जय किसान, जय विज्ञान और जय अनुसंधान: PM
यहां के फल, चाहे वो लीची हो, जर्दालू आम हो, आंवला हो, मखाना हो, या फिर मधुबनी पेंटिंग्स हो,ऐसे अनेक प्रोडक्ट बिहार के जिले-जिले में हैं।
— PMO India (@PMOIndia) September 10, 2020
हमें इन लोकल प्रोडक्ट्स के लिए और ज्यादा वोकल होना है।
हम लोकल के लिए जितना वोकल होंगे, उतना ही बिहार आत्मनिर्भर बनेगा: PM#AatmanirbharBihar
पूर्णिया जिले में मक्का के व्यापार से जुड़ा ‘अरण्यक FPO’ और कोसी क्षेत्र में महिला डेयरी किसानों की ‘कौशिकी मिल्क प्रोड्यूसर कंपनी’, ऐसे अनेक समूह प्रशंसनीय काम कर रहे हैं।
— PMO India (@PMOIndia) September 10, 2020
अब तो हमारे ऐसे उत्साही युवाओं के लिए, बहनों के लिए केंद्र सरकार ने विशेष फंड भी बनाया है: PM