Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

74ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ


ਮੇਰੇ ਪਿਆਰੇ ਦੇਸ਼ਵਾਸੀਓ,

ਆਜ਼ਾਦੀ ਦੇ ਇਸ ਪਾਵਨ ਪੁਰਬ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।

ਅੱਜ ਜੋ ਅਸੀਂ ਸ‍ਤੰਤਰ ਭਾਰਤ ਵਿੱਚ ਸਾਹ ਲੈ ਰਹੇ ਹਾਂ, ਉਸ ਦੇ ਪਿੱਛੇ ਮਾਂ ਭਾਰਤੀ ਦੇ ਲੱਖਾਂ ਬੇਟੇ- ਬੇਟੀਆਂ, ਉਨ੍ਹਾਂ ਦਾ ਤਿਆਗ, ਉਨ੍ਹਾਂ ਦਾ ਬਲੀਦਾਨ ਅਤੇ ਮਾਂ ਭਾਰਤੀ ਨੂੰ ਆਜ਼ਾਦ ਕਰਾਉਣ ਦੇ ਸੰਕਲ‍ਪ  ਦੇ ਪ੍ਰਤੀ ਉਨ੍ਹਾਂ ਦਾ ਸਮਰਪਣ, ਅੱਜ ਅਜਿਹੇ ਸਾਰੇ ਸਾਡੇ ਸੁਤੰਤਰਤਾ ਸੈਨਾਨੀਆਂ ਦਾ, ਆਜ਼ਾਦੀ ਦੇ ਬਹਾਦਰਾਂ ਦਾ, ਨਰਬਾਂਕਿਆਂ ਦਾ, ਵੀਰ ਸ਼ਹੀਦਾਂ ਦਾ ਨਮਨ ਕਰਨ ਦਾ ਇਹ ਪੁਰਬ ਹੈ।

ਸਾਡੇ ਫੌਜ ਦੇ ਜਾਂਬਾਜ਼ ਜਵਾਨ, ਸਾਡੇ ਅਰਧਸੈਨਿਕ ਬਲ, ਸਾਡੇ ਪੁਲਿਸ  ਦੇ ਜਵਾਨ, ਸੁਰੱਖਿਆ ਬਲ ਨਾਲ ਜੁੜੇ ਹੋਏ, ਹਰ ਕੋਈ ਮਾਂ ਭਾਰਤੀ  ਦੀ ਰੱਖਿਆ ਵਿੱਚ ਜੁਟੇ ਰਹਿੰਦੇ ਹਨ। ਆਮ ਮਾਨਵ ਦੀ ਸੁਰੱਖਿਆ ਵਿੱਚ ਜੁਟੇ ਰਹਿੰਦੇ ਹਨ। ਅੱਜ ਉਨ੍ਹਾਂ ਸਾਰਿਆਂ ਨੂੰ ਵੀ ਹਿਰਦੇਪੂਰਵਕ,  ਆਦਰਪੂਰਵਕ ਯਾਦ ਕਰਨ ਦਾ, ਉਨ੍ਹਾਂ ਦੇ ਮਹਾਨ ਤਿਆਗ, ਤਪੱਸਿਆ ਨੂੰ ਨਮਨ ਕਰਨ ਦਾ ਪੁਰਬ ਹੈ।

ਇੱਕ ਨਾਮ ਹੋਰ ਸ਼੍ਰੀ ਅਰਵਿੰਦ ਘੋਸ਼, ਕ੍ਰਾਂਤੀ ਦੂਤ ਤੋਂ ਲੈ ਕੇ ਅਧਿਆਤ‍ਮ ਦੀ ਯਾਤਰਾ, ਅੱਜ ਉਨ੍ਹਾਂ ਦੇ  ਸੰਕਲ‍ਪ, ਉਨ੍ਹਾਂ ਦੀ ਜਨ‍ਮ ਜਯੰਤੀ ਹੈ। ਸਾਨੂੰ ਉਨ੍ਹਾਂ ਦੇ ਸੰਕਲ‍ਪਾਂ ਨੂੰ-ਸਾਡੇ ਸੰਕਲ‍ਪਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਤਰਫੋਂ ਅਸ਼ੀਰਵਾਦ ਬਣਿਆ ਰਹੇ। ਅਸੀਂ ਇੱਕ ਵਿਸ਼ੇਸ਼ ਪਰਿਸਥਿਤੀ ਤੋਂ ਗੁਜਰ ਰਹੇ ਹਾਂ। ਅੱਜ ਛੋਟੇ-ਛੋਟੇ ਬਾਲਕ ਮੇਰੇ ਸਾਹਮਣੇ ਨਜ਼ਰ ਨਹੀਂ ਆ ਰਹੇ ਹਨ-ਭਾਰਤ ਦਾ ਉੱਜ‍ਵਲ ਭਵਿੱਖ। ਕਿਉਂ?  ਕੋਰੋਨਾ ਨੇ ਸਾਰਿਆਂ ਨੂੰ ਰੋਕਿਆ ਹੋਇਆ ਹੈ।

ਇਸ ਕੋਰੋਨਾ ਦੇ ਕਾਲਖੰਡ ਵਿੱਚ ਲਕਸ਼ਾਵਧੀ ਕੋਰੋਨਾ warriors ਚਾਹੇ doctors ਹੋਣ, nurses ਹੋਣ,  ਸਫਾਈ ਕਰਮੀ ਹੋਣ,  ambulance ਚਲਾਉਣ ਵਾਲੇ ਲੋਕ ਹੋਣ … ਕਿਸ-ਕਿਸ  ਦੇ ਨਾਮ ਗਿਣਾਵਾਂਗਾ।  ਉਨ੍ਹਾਂ ਲੋਕਾਂ ਨੇ ਇਤਨੇ ਲੰਬੇ ਸਮੇਂ ਤੱਕ ਜਿਸ ਤਰ੍ਹਾਂ ਨਾਲ ‘ਸੇਵਾ ਪਰਮੋ ਧਰਮ:’ ਇਸ ਮੰਤਰ ਨੂੰ ਜੀ ਕੇ ਦਿਖਾਇਆ ਹੈ, ਪੂਰੇ ਸਮਰਪਣ ਭਾਵ ਨਾਲ ਮਾਂ ਭਾਰਤੀ ਦੇ ਲਾਲਾਂ ਦੀ ਸੇਵਾ ਕੀਤੀ ਹੈ, ਅਜਿਹੇ ਸਾਰੇ ਕੋਰੋਨਾ warriors ਨੂੰ ਵੀ ਮੈਂ ਅੱਜ ਨਮਨ ਕਰਦਾ ਹਾਂ।

ਇਸ ਕੋਰੋਨਾ ਦੇ ਕਾਲਖੰਡ ਵਿੱਚ, ਅਨੇਕ ਸਾਡੇ ਭਾਈ-ਭੈਣ ਇਸ ਕੋਰੋਨਾ ਦੇ ਸੰਕਟ ਵਿੱਚ ਪ੍ਰਭਾਵਿਤ ਹੋਏ ਹਨ। ਕਈ ਪਰਿਵਾਰ ਪ੍ਰਭਾਵਿਤ ਹੋਏ ਹਨ। ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ। ਮੈਂ ਅਜਿਹੇ ਸਾਰੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਪ੍ਰਗਟ ਕਰਦਾ ਹਾਂ … ਅਤੇ ਇਸ ਕੋਰੋਨਾ ਦੇ ਖ਼ਿਲਾਫ਼ ਮੈਨੂੰ ਵਿਸ਼‍ਵਾਸ ਹੈ 130 ਕਰੋੜ ਦੇਸ਼‍ਵਾਸੀਆਂ ਦੀ ਅਜਿੱਤ ਇੱਛਾ ਸ਼ਕਤੀ, ਸੰਕਲ‍ਪ ਸ਼ਕਤੀ ਸਾਨੂੰ ਉਸ ਵਿੱਚ ਵਿਜੈ ਦਿਵਾਏਗੀ ਅਤੇ ਅਸੀਂ ਵਿਜਈ ਹੋ ਕੇ ਰਹਾਂਗੇ।

ਮੈਨੂੰ ਵਿਸ਼‍ਵਾਸ ਹੈ ਕਿ ਪਿਛਲੇ ਦਿਨੀਂ ਵੀ ਅਸੀਂ ਇੱਕ ਤਰ੍ਹਾਂ ਨਾਲ ਅਨੇਕ ਸੰਕਟਾਂ ਤੋਂ ਗੁਜਰ ਰਹੇ ਹਾਂ।  ਹੜ੍ਹ ਦਾ ਪ੍ਰਕੋਪ ਖਾਸ ਕਰਕੇ ਕਿ north-east,  ਪੂਰਬੀ ਭਾਰਤ, ਦੱਖਣ ਭਾਰਤ, ਪੱਛਮੀ ਭਾਰਤ ਦੇ ਕੁਝ ਇਲਾਕੇ, ਕਈ landslide-ਅਨੇਕ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਹੈ। ਅਨੇਕ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਵੀ ਆਪਣੀ ਸੰਵੇਦਨਾ ਵਿਅਕ‍ਤ ਕਰਦਾ ਹਾਂ …  ਅਤੇ ਰਾਜ‍ ਸਰਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ-ਅਜਿਹੀ ਸੰਕਟ ਦੀ ਘੜੀ ਵਿੱਚ ਹਮੇਸ਼ਾ ਦੇਸ਼ ਇੱਕ ਬਣ ਕੇ-ਚਾਹੇ ਕੇਂਦਰ ਸਰਕਾਰ ਹੋਵੇ, ਚਾਹੇ ਰਾਜ‍ ਸਰਕਾਰ ਹੋਵੇ, ਅਸੀਂ ਮਿਲ ਕੇ ਤਤ‍ਕਾਲ ਜਿਤਨੀ ਵੀ ਮਦਦ ਪਹੁੰਚਾਉਣ ਦਾ ਪ੍ਰਯਤਨ ਕਰ ਸਕਦੇ ਹਾਂ, ਸਫ਼ਲਤਾਪੂਰਵਕ ਕਰ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,  ਆਜ਼ਾਦੀ ਦਾ ਪੁਰਬ, ਸਾਡੇ ਲਈ ਇਹ ਸੁਤੰਤਰਤਾ ਦਾ ਪੁਰਬ, ਆਜ਼ਾਦੀ ਦੇ ਵੀਰਾਂ ਨੂੰ ਯਾਦ ਕਰ-ਕਰਕੇ ਨਵੇਂ ਸੰਕਲ‍ਪਾਂ ਦੀ ਊਰਜਾ ਦਾ ਇੱਕ ਅਵਸਰ ਹੁੰਦਾ ਹੈ। ਇੱਕ ਤਰ੍ਹਾਂ ਨਾਲ ਸਾਡੇ ਲਈ ਇਹ ਨਵੀਂ ਪ੍ਰੇਰਣਾ ਲੈ ਕੇ ਆਉਂਦਾ ਹੈ, ਨਵੀਂ ਉਮੰਗ, ਨਵਾਂ ਉਤ‍ਸ਼ਾਹ ਲੈ ਕੇ ਆਉਂਦਾ ਹੈ …  ਅਤੇ ਇਸ ਵਾਰ ਤਾਂ ਸਾਡੇ ਲਈ ਸੰਕਲ‍ਪ ਕਰਨਾ ਬਹੁਤ ਜ਼ਰੂਰੀ ਵੀ ਹੈ, ਅਤੇ ਬਹੁਤ ਸ਼ੁਭ ਅਵਸਰ ਵੀ ਹੈ ਕਿਉਂਕਿ ਅਗਲੀ ਵਾਰ ਜਦੋਂ ਅਸੀਂ ਆਜ਼ਾਦੀ ਦਾ ਪੁਰਬ ਮਨਾਵਾਂਗੇ, ਤਦ ਅਸੀਂ 75ਵੇਂ ਸਾਲ ਵਿੱਚ ਪ੍ਰਵੇਸ਼  ਕਰਾਂਗੇ। ਇਹ ਆਪਣੇ-ਆਪ ਵਿੱਚ ਇੱਕ ਬਹੁਤ ਵੱਡਾ ਅਵਸਰ ਹੈ ਅਤੇ ਇਸ ਲਈ ਅੱਜ, ਆਉਣ ਵਾਲੇ ਦੋ ਸਾਲ ਲਈ ਬਹੁਤ ਵੱਡੇ ਸੰਕਲ‍ਪ ਲੈ ਕੇ ਸਾਨੂੰ ਚਲਣਾ ਹੈ-130 ਕਰੋੜ ਦੇਸ਼ਵਾਸੀਆਂ ਨੂੰ ਚਲਣਾ ਹੈ।  ਆਜ਼ਾਦੀ ਦੇ 75ਵੇਂ ਸਾਲ ਵਿੱਚ ਜਦੋਂ ਪ੍ਰਵੇਸ਼ ਕਰਾਂਗੇ ਅਤੇ ਆਜ਼ਾਦੀ ਦੇ 75 ਸਾਲ ਜਦੋਂ ਪੂਰੇ ਹੋਣਗੇ,  ਅਸੀਂ ਸਾਡੇ ਸੰਕਲ‍ਪਾਂ ਦੀ ਪੂਰਤੀ ਨੂੰ ਇੱਕ ਮਹਾਪੁਰਬ ਦੇ ਰੂਪ ਵਿੱਚ ਵੀ ਮਨਾਵਾਂਗੇਂ।

ਮੇਰੇ ਪਿਆਰੇ ਦੇਸ਼ਵਾਸੀਓ,  ਸਾਡੇ ਪੂਰਵਜਾਂ ਨੇ ਅਖੰਡ, ਏਕਨਿਸ਼‍ਠ ਤਪੱਸਿਆ ਕਰਕੇ, ਤਿਆਗ ਅਤੇ ਬਲੀਦਾਨ ਦੀਆਂ ਉੱਚ‍ ਭਾਵਨਾਵਾਂ ਨੂੰ ਪ੍ਰਸਥਾਪਿਤ ਕਰਦੇ ਹੋਏ ਸਾਨੂੰ ਜਿਸ ਤਰ੍ਹਾਂ ਨਾਲ ਆਜ਼ਾਦੀ ਦਿਵਾਈ ਹੈ,  ਉਨ੍ਹਾਂ ਨੇ ‍ਨਿਛਾਵਰ ਕਰ ਦਿੱਤਾ … ਲੇਕਿਨ ਅਸੀਂ ਇਹ ਗੱਲ ਨਾ ਭੁੱਲੀਏ ਕਿ ਗੁਲਾਮੀ ਦੇ ਇਤਨੇ ਲੰਬੇ ਕਾਲਖੰਡ ਵਿੱਚ ਕੋਈ ਵੀ ਪਲ ਅਜਿਹਾ ਨਹੀਂ ਸੀ, ਕੋਈ ਵੀ ਖੇਤਰ ਅਜਿਹਾ ਨਹੀਂ ਸੀ ਕਿ ਜਦੋਂ ਆਜ਼ਾਦੀ ਦੀ ਲਲਕ ਨਾ ਉੱਠੀ ਹੋਵੇ। ਆਜ਼ਾਦੀ ਦੀ ਇੱਛਾ ਨੂੰ ਲੈ ਕੇ ਕਿਸੇ ਨਾ ਕਿਸੇ ਨੇ ਪ੍ਰਯਤਨ ਨਾ ਕੀਤਾ ਹੋਵੇ, ਲੜਾਈ ਨਾ ਕੀਤੀ ਹੋਵੇ, ਤਿਆਗ ਨਾ ਕੀਤਾ ਹੋਵੇ … ਅਤੇ ਇੱਕ ਤਰ੍ਹਾਂ ਨਾਲ ਜਵਾਨੀ ਜੇਲ੍ਹਾਂ ਵਿੱਚ ਖਪਾ ਦਿੱਤੀ, ਜੀਵਨ ਦੇ ਸਾਰੇ ਸੁਪਨਿਆਂ ਨੂੰ ਫ਼ਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਦੇ ਆਹੂਤ ਕਰ ਦਿੱਤਾ।  ਅਜਿਹੇ ਵੀਰਾਂ ਨੂੰ ਨਮਨ ਕਰਦੇ ਹੋਏ ਅਦਭੁੱਤ… ਇੱਕ ਤਰਫ ਹਥਿਆਰਬੰਦ ਕ੍ਰਾਂਤੀ ਦਾ ਦੌਰ,  ਦੂਸਰੀ ਤਰਫ ਜਨ ਅੰਦੋਲਨ ਦਾ ਦੌਰ … ਪੂਜ‍ਨੀਕ ਬਾਪੂ ਦੀ ਅਗਵਾਈ ਵਿੱਚ ਰਾਸ਼‍ਟਰਜਾਗਰਣ ਦੇ ਨਾਲ ਜਨ ਅੰਦੋਲਨ ਦੀ ਇੱਕ ਧਾਰਾ ਨੇ ਆਜ਼ਾਦੀ ਦੇ ਅੰਦੋਲਨ ਨੂੰ ਇੱਕ ਨਵੀਂ ਊਰਜਾ ਦਿੱਤੀ ਅਤੇ ਅਸੀਂ ਆਜ਼ਾਦੀ ਦੇ ਪੁਰਬ ਨੂੰ ਅੱਜ ਮਨਾ ਸਕ ਰਹੇ ਹਾਂ।

ਇਸ ਆਜ਼ਾਦੀ ਦੀ ਲੜਾਈ ਵਿੱਚ ਭਾਰਤ ਦੀ ਆਤ‍ਮਾ ਨੂੰ ਕੁਚਲਣ ਦੇ ਵੀ ਨਿਰੰਤਰ ਪ੍ਰਯਤਨ ਕੀਤੇ …  ਅਣਗਿਣਤ ਪ੍ਰਯਤਨ ਹੋਏ। ਭਾਰਤ ਨੂੰ ਆਪਣੀ ਸੱਭਿਆਚਾਰਕ, ਪਰੰਪਰਾ, ਰੀਤੀ-ਰਿਵਾਜ ਇਨ੍ਹਾਂ ਸਭ ਤੋਂ ਉਖਾੜ ਫੈਂਕਣ ਲਈ ਕੀ ਕੁਝ ਨਹੀਂ ਹੋਇਆ। ਉਹ ਕਾਲਖੰਡ ਸੀ-ਸੈਂਕੜਿਆਂ ਵਰ੍ਹਿਆਂ ਦਾ ਕਾਲਖੰਡ ਸੀ। ਸਾਮ, ਦਾਮ, ਦੰਡ, ਭੇਦ ਸਭ ਕੁਝ ਆਪਣੇ ਸਿਖਰ ’ਤੇ ਸੀ… ਅਤੇ ਕੁਝ ਲੋਕ ਤਾਂ ਇਹ ਮੰਨ ਕੇ ਚਲਦੇ ਸਨ ਕਿ ਅਸੀਂ ਤਾਂ ‘ਯਾਵਤ੍ ਚੰਦ੍ਰ ਦਿਵਾਕਰੌ’ ਇੱਥੇ ਰਾਜ ਕਰਨ ਦੇ ਲਈ ਆਏ ਹਾਂ। ਲੇਕਿਨ ਆਜ਼ਾਦੀ ਦੀ ਲਲਕ ਨੇ ਉਨ੍ਹਾਂ ਦੇ  ਸਾਰੇ ਮਨਸੂਬਿਆਂ ਨੂੰ ਜ਼ਮੀਂਦੋਜ਼ ਕਰ ਦਿੱਤਾ।

ਉਨ੍ਹਾਂ ਦੀ ਸੋਚ ਸੀ ਕਿ ਇਤਨਾ ਵੱਡਾ ਵਿਸ਼ਾਲ ਦੇਸ਼, ਅਨੇਕ ਰਾਜੇ-ਰਜਵਾੜੇ, ਭਾਂਤ-ਭਾਂਤ ਦੀਆਂ ਬੋਲੀਆਂ, ਪਹਿਰਾਵੇ, ਖਾਨ-ਪਾਨ, ਅਨੇਕ ਭਾਸ਼ਾਵਾਂ, ਇਤਨੀਆਂ ਵਿਵਿਧਤਾਵਾਂ ਦੇ ਕਾਰਨ ਬਿਖਰਿਆ ਹੋਇਆ ਦੇਸ਼ ਕਦੇ ਇੱਕ ਹੋ ਕੇ ਆਜ਼ਾਦੀ ਦੀ ਲੜਾਈ ਲੜ ਨਹੀਂ ਸਕਦਾ। ਲੇਕਿਨ ਇਸ ਦੇਸ਼ ਦੀ ਪ੍ਰਾਣ-ਸ਼ਕਤੀ ਉਹ ਪਹਿਚਾਣ ਨਹੀਂ ਸਕੇ… ਅੰਤਰਭੂਤ ਜੋ ਪ੍ਰਾਣ ਸ਼ਕਤੀ ਹੈ … ਇੱਕ ਤਾਂਤਾ- ਇੱਕ ਸੂਤਰ ਜਿਸ ਨੇ ਸਾਨੂੰ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ, ਉਸ ਨੇ ਆਜ਼ਾਦੀ  ਦੇ ਉਸ ਪੁਰਬ ਵਿੱਚ ਪੂਰੀ ਤਾਕਤ ਨਾਲ ਜਦੋਂ ਉਹ ਮੈਦਾਨ ਵਿੱਚ ਆਇਆ ਤਾਂ ਦੇਸ਼ ਆਜ਼ਾਦੀ ਦੀ ਜੰਗ ਵਿੱਚ ਵਿਜਈ ਹੋਇਆ।

ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਕਾਲਖੰਡ ਸੀ, ਵਿਸ‍ਤਾਰਵਾਦ ਦੀ ਸੋਚ ਵਾਲਿਆਂ ਨੇ ਦੁਨੀਆ ਵਿੱਚ ਜਿੱਥੇ ਵੀ ਫੈਲ ਸਕਦੇ ਸਨ, ਫੈਲਣ ਦਾ ਪ੍ਰਯਤਨ ਕੀਤਾ… ਆਪਣੇ ਝੰਡੇ ਗੱਡਣ ਦੀ ਕੋਸ਼ਿਸ਼ ਕੀਤੀ।  ਲੇਕਿਨ ਭਾਰਤ ਦਾ ਆਜ਼ਾਦੀ ਦਾ ਅੰਦੋਲਨ ਦੁਨੀਆ ਦੇ ਅੰਦਰ ਵੀ ਇੱਕ ਪ੍ਰੇਰਣਾ ਦਾ ਪੁੰਜ ਬਣ ਗਿਆ .. .  ਦਿਵ‍ਯ ਥੰਮ੍ਹ ਬਣ ਗਿਆ ਅਤੇ ਦੁਨੀਆ ਵਿੱਚ ਵੀ ਆਜ਼ਾਦੀ ਦੀ ਲਲਕ ਜਗੀ। ਅਤੇ ਜੋ ਲੋਕ ਵਿਸ‍ਤਾਰਵਾਦ ਦੀ ਅੰਨ੍ਹੀ ਦੌੜ ਵਿੱਚ ਲਗੇ ਹੋਏ ਸਨ, ਆਪਣੇ ਝੰਡੇ ਗੱਡਣ ਵਿੱਚ ਲਗੇ ਹੋਏ ਸਨ, ਉਨ੍ਹਾਂ ਨੇ ਆਪਣੇ ਇਨ੍ਹਾਂ ਮਨਸੂਬਿਆਂ ਨੂੰ-ਵਿਸ‍ਤਾਰਵਾਦ ਦੇ ਇਨ੍ਹਾਂ ਮਨਸੂਬਿਆਂ ਨੂੰ-ਪਾਰ ਕਰਨ ਲਈ ਦੁਨੀਆ ਨੂੰ ਦੋ-ਦੋ ਮਹਾ- ਵਿਸ਼‍ਵ ਯੁੱਧਾਂ ਵਿੱਚ ਝੋਕ ਦਿੱਤਾ … ਮਾਨਵਤਾ ਨੂੰ ਤਹਿਸ-ਨਹਿਸ ਕਰ ਦਿੱਤਾ,  ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਦੁਨੀਆ ਨੂੰ ਤਬਾਹ ਕਰ ਦਿੱਤਾ।

ਲੇਕਿਨ ਅਜਿਹੇ ਕਾਲਖੰਡ ਵਿੱਚ ਵੀ, ਯੁੱਧ ਦੀ ਭਿਆਨਕਤਾ ਦੇ ਦਰਮਿਆਨ ਵੀ, ਭਾਰਤ ਨੇ ਆਪਣੀ ਆਜ਼ਾਦੀ ਦੀ ਲਲਕ ਨੂੰ ਨਹੀਂ ਛੱਡਿਆ … ਨਾ ਕਮੀ ਆਉਣ ਦਿੱਤੀ, ਨਾ ਨਮੀ ਆਉਣ ਦਿੱਤੀ। ਦੇਸ਼… ਬਲੀਦਾਨ ਕਰਨ ਦੀ ਜ਼ਰੂਰਤ ਪਈ,  ਬਲੀਦਾਨ ਦਿੰਦਾ ਰਿਹਾ … ਕਸ਼‍ਟ ਝੱਲਣ ਦੀ ਜ਼ਰੂਰਤ ਪਈ, ਕਸ਼‍ਟ ਝੱਲਦਾ ਰਿਹਾ, ਜਨ ਅੰਦੋਲਨ ਖੜ੍ਹਾ ਕਰਨ ਦੀ ਜ਼ਰੂਰਤ ਪਈ, ਜਨ ਅੰਦੋਲਨ ਖੜ੍ਹਾ ਕਰਦਾ ਰਿਹਾ ਹੈ। ਅਤੇ ਭਾਰਤ ਦੀ ਲੜਾਈ ਨੇ ਦੁਨੀਆ ਵਿੱਚ ਆਜ਼ਾਦੀ ਲਈ ਇੱਕ ਮਾਹੌਲ ਬਣਾ ਦਿੱਤਾ… ਅਤੇ ਭਾਰਤ ਦੀ ਇੱਕ ਸ਼ਕਤੀ ਨਾਲ ਦੁਨੀਆ ਵਿੱਚ ਜੋ ਬਦਲਾਅ ਆਇਆ, ਵਿਸ‍ਤਾਰਵਾਦ ਲਈ ਚੁਣੌਤੀ ਬਣ ਗਿਆ ਭਾਰਤ-ਇਤਿਹਾਸ ਇਸ ਗੱਲ ਨੂੰ ਕਦੇ ਨਕਾਰ ਨਹੀਂ ਸਕਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਆਜ਼ਾਦੀ ਦੀ ਲੜਾਈ ਵਿੱਚ, ਪੂਰੇ ਵਿਸ਼‍ਵ ਵਿੱਚ ਭਾਰਤ ਨੇ ਵੀ ਇਕਜੁੱਟਤਾ ਦੀ ਤਾਕਤ, ਆਪਣੀ ਸਮੂਹਿਕਤਾ ਦੀ ਤਾਕਤ, ਆਪਣੇ ਉੱਜਵਲ ਭਵਿੱਖ ਪ੍ਰਤੀ ਆਪਣਾ ਸੰਕਲ‍ਪ,  ਸਮਰਪਣ ਅਤੇ ਪ੍ਰੇਰਣਾ- ਉਸ ਊਰਜਾ ਨੂੰ ਲੈ ਕੇ ਦੇਸ਼ ਅੱਗੇ ਵਧਦਾ ਚਲਾ ਗਿਆ।

ਮੇਰੇ ਪਿਆਰੇ ਦੇਸ਼ਵਾਸੀਓ,

ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਦਰਮਿਆਨ 130 ਕਰੋੜ ਭਾਰਤੀਆਂ ਨੇ ਸੰਕਲ‍ਪ ਲਿਆ-ਸੰਕਲ‍ਪ ਆਤ‍ਮਨਿਰਭਰ ਬਣਨ ਦਾ … ਅਤੇ ਆਤ‍ਮਨਿਰਭਰ ਭਾਰਤ ਅੱਜ ਹਰ ਹਿੰਦੁਸ‍ਤਾਨੀ ਦੇ ਮਨ – ਮਸਤਕ ’ਤੇ ਛਾਇਆ ਹੋਇਆ ਹੈ। ਆਤ‍ਮਨਿਰਭਰ ਭਾਰਤ- ਇਹ ਸੁਪਨਾ ਸੰਕਲ‍ਪ ਵਿੱਚ ਪਰਿਵਰਤਿਤ ਹੁੰਦੇ ਦੇਖ ਰਹੇ ਹਨ। ਆਤ‍ਮਨਿਰਭਰ ਭਾਰਤ- ਇਹ ਇੱਕ ਤਰ੍ਹਾਂ ਨਾਲ ਸ਼ਬ‍ਦ ਨਹੀਂ,  ਇਹ ਅੱਜ 130 ਕਰੋੜ ਦੇਸ਼ਵਾਸੀਆਂ ਲਈ ਮੰਤਰ ਬਣ ਗਿਆ ਹੈ।

ਅਸੀਂ ਜਾਣਦੇ ਹਾਂ … ਜਦੋਂ ਮੈਂ ਆਤ‍ਮਨਿਰਭਰ ਦੀ ਗੱਲ ਕਰਦਾ ਹਾਂ, ਸਾਡੇ ਵਿੱਚੋਂ ਜੋ ਵੀ 25-30 ਸਾਲ ਦੀ ਉਮਰ ਤੋਂ ਉੱਤੇ ਹੋਣਗੇ, ਉਨ੍ਹਾਂ ਸਭ ਨੇ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ-ਪਿਤਾ ਜਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਭਾਈ, ਬੇਟੇ-ਬੇਟਾ ਹੁਣ 20 ਸਾਲ- 21 ਸਾਲ ਦੇ ਹੋ ਗਏ ਹੋਣ, ਹੁਣ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਓ। 20-21 ਸਾਲ ਵਿੱਚ ਵੀ ਪਰਿਵਾਰ ਸੰਤਾਨਾਂ ਤੋਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਉਮੀਦ ਕਰਦਾ ਹੈ। ਅਸੀਂ ਤਾਂ ਆਜ਼ਾਦੀ ਦੇ 75 ਸਾਲ ਤੋਂ ਇੱਕ ਕਦਮ ਦੂਰ ਹਾਂ, ਤਦ ਸਾਡੇ ਲਈ ਵੀ … ਭਾਰਤ ਜਿਹੇ ਦੇਸ਼ ਨੂੰ ਵੀ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਜ਼ਰੂਰੀ ਹੈ।

ਆਤਮਨਿਰਭਰ ਬਣਨਾ ਜ਼ਰੂਰੀ ਹੈ। ਜੋ ਪਰਿਵਾਰ ਦੇ ਲਈ ਜ਼ਰੂਰੀ ਹੈ, ਉਹ ਦੇਸ਼ ਲਈ ਵੀ ਜ਼ਰੂਰੀ ਹੈ …  ਅਤੇ ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਇਸ ਸੁਪਨੇ ਨੂੰ ਸਾਕਾਰ ਕਰਕੇ ਰਹੇਗਾ …  ਅਤੇ ਇਸ ਦਾ ਕਾਰਨ ਮੇਰੇ ਦੇਸ਼ ਦੇ ਨਾਗਰਿਕਾਂ ਦੀ ਤਾਕਤ ’ਤੇ ਮੈਨੂੰ ਯਕੀਨ ਹੈ, ਮੈਨੂੰ ਮੇਰੇ ਦੇਸ਼ ਦੀ ਪ੍ਰਤਿਭਾ ’ਤੇ ਮਾਣ ਹੈ, ਮੈਨੂੰ ਇਸ ਦੇਸ਼ ਦੇ ਨੌਜਵਾਨਾਂ ਵਿੱਚ, ਦੇਸ਼ ਦੀ ਮਾਤ੍ਰਸ਼ਕਤੀ ਵਿੱਚ- ਸਾਡੀਆਂ ਮਹਿਲਾਵਾਂ ਵਿੱਚ ਜੋ ਅਪ੍ਰਤਿਮ ਤਾਕਤ ਹੈ … ਉਸ ਉੱਤੇ ਮੈਨੂੰ ਭਰੋਸਾ ਹੈ। ਮੇਰਾ ਹਿੰਦੁਸ‍ਤਾਨ ਦੀ ਸੋਚ,  ਹਿੰਦੁਸ‍ਤਾਨ ਦੀ approach, ਇਸ ’ਤੇ ਵਿਸ਼ਵਾਸ ਹੈ … ਅਤੇ ਇਤਹਾਸ ਗਵਾਹ ਹੈ ਕਿ ਭਾਰਤ ਇੱਕ ਵਾਰ ਠਾਨ ਲੈਂਦਾ ਹੈ, ਤਾਂ ਭਾਰਤ ਕਰਕੇ ਰਹਿੰਦਾ ਹੈ।

ਅਤੇ ਇਸੇ ਕਾਰਨ ਜਦੋਂ ਅਸੀਂ ਆਤ‍ਮਨਿਰਭਰ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਨੂੰ ਉਤਸੁਕਤਾ ਵੀ ਹੈ, ਭਾਰਤ ਤੋਂ ਉਮੀਦ ਵੀ ਹੈ … ਅਤੇ ਇਸ ਲਈ ਸਾਨੂੰ ਉਸ ਉਮੀਦ ਨੂੰ ਪੂਰਾ ਕਰਨ ਲਈ ਆਪਣੇ-ਆਪ ਨੂੰ ਯੋਗ‍ ਬਣਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ-ਆਪ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ।

ਭਾਰਤ ਦੇ ਚਿੰਤਨ ਵਿੱਚ … ਭਾਰਤ ਜਿਹੇ ਵਿਸ਼ਾਲ ਦੇਸ਼, ਭਾਰਤ ਯੁਵਾ ਸ਼ਕਤੀ ਨਾਲ ਭਰਿਆ ਹੋਇਆ ਦੇਸ਼। ਆਤ‍ਮਨਿਰਭਰ ਭਾਰਤ ਦੀ ਪਹਿਲੀ ਸ਼ਰਤ ਹੁੰਦੀ ਹੈ-ਆਤ‍ਮਵਿਸ਼ਵਾਸ ਨਾਲ ਭਰਿਆ ਹੋਇਆ ਭਾਰਤ … ਉਸ ਦੀ ਇਹੀ ਨੀਂਹ ਹੁੰਦੀ ਹੈ… ਅਤੇ ਇਹੀ ਵਿਕਾਸ ਨੂੰ ਨਵੀਂ ਗਤੀ, ਨਵੀਂ ਊਰਜਾ ਦੇਣ ਦੀ ਤਾਕਤ ਰੱਖਦੀ ਹੈ।

ਭਾਰਤ ‘ਵਿਸ਼‍ਵ ਇੱਕ ਪਰਿਵਾਰ’  ਦੇ ਸੰਸ‍ਕਾਰਾਂ ਨਾਲ ਪਲ਼ਿਆ-ਵਧਿਆ ਹੈ। ਅਗਰ ਵੇਦ ਕਹਿੰਦੇ ਸਨ- ‘ਵਸੁਧੈਵ ਕੁਟੁੰ‍ਬਕਮ’ ਤਾਂ ਵਿਨੋਬਾ ਜੀ ਕਹਿੰਦੇ ਸਨ- ‘ਜੈ ਜਗਤ’ … ਅਤੇ ਇਸ ਲਈ ਸਾਡੇ ਲਈ ਵਿਸ਼ਵ ਇੱਕ ਪਰਿਵਾਰ ਹੈ। ਅਤੇ ਇਸ ਲਈ … ਆਰਥਿਕ ਵਿਕਾਸ ਵੀ ਹੋਵੇ, ਲੇਕਿਨ ਨਾਲ-ਨਾਲ ਮਾਨਵ ਅਤੇ ਮਾਨਵਤਾ ਦਾ ਵੀ ਕੇਂਦਰ ਸ‍ਥਾਨ ਹੋਣਾ ਚਾਹੀਦਾ ਹੈ, ਇਸ ਦਾ ਮਹੱਤ‍ਵ ਹੋਣਾ ਚਾਹੀਦਾ ਹੈ, ਉਸੇ ਨੂੰ ਲੈ ਕੇ ਅਸੀਂ ਚਲਦੇ ਹਾਂ।

ਅੱਜ ਦੁਨੀਆ interconnected ਹੈ, ਅੱਜ ਦੁਨੀਆ interdependent ਹੈ ਅਤੇ ਇਸ ਲਈ ਸਮੇਂ ਦੀ ਮੰਗ ਹੈ ਕਿ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਜਿਹੇ ਵਿਸ਼ਾਲ ਦੇਸ਼ ਦਾ ਯੋਗਦਾਨ ਵਧਣਾ ਚਾਹੀਦਾ ਹੈ। ਵਿਸ਼ਵ ਭਲਾਈ ਲਈ ਵੀ ਇਹ ਭਾਰਤ ਦਾ ਕਰਤੱਵ ਹੈ। ਅਤੇ ਭਾਰਤ ਨੂੰ ਆਪਣਾ ਯੋਗਦਾਨ ਵਧਾਉਣਾ ਹੈ ਤਾਂ ਭਾਰਤ ਨੂੰ ਖ਼ੁਦ ਨੂੰ ਸਸ਼ਕ‍ਤ ਹੋਣਾ ਹੋਵੇਗਾ, ਭਾਰਤ ਨੂੰ ਆਤ‍ਮਨਿਰਭਰ ਹੋਣਾ ਹੋਵੇਗਾ। ਸਾਨੂੰ ਵਿਸ਼ਵ ਭਲਾਈ ਲਈ ਵੀ ਆਪਣੇ ਆਪ ਨੂੰ ਸਮਰੱਥਾਵਾਨ ਬਣਾਉਣਾ ਹੀ ਪਵੇਗਾ। ਅਤੇ ਜਦੋਂ ਸਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ, ਸਾਡੀ ਆਪਣੀ ਤਾਕਤ ਹੋਵੇਗੀ ਤਾਂ ਅਸੀਂ ਦੁਨੀਆ ਦੀ ਵੀ ਭਲਾਈ ਕਰਨ ਦੀ ਦਿਸ਼ਾ ਵਿੱਚ ਕਦਮ ਉਠਾ ਸਕਦੇ ਹਾਂ।

ਸਾਡੇ ਦੇਸ਼ ਵਿੱਚ ਅਥਾਹ ਪ੍ਰਾਕਿਰਤਕ ਸੰਪਦਾ ਹੈ, ਕੀ ਕੁਝ ਨਹੀਂ ਹੈ। ਅੱਜ ਸਮੇਂ ਦੀ ਮੰਗ ਹੈ ਕਿ ਸਾਡੇ ਇਨ੍ਹਾਂ ਪ੍ਰਾਕਿਰਤਕ ਸੰਸਾਧਨਾਂ ਵਿੱਚ ਅਸੀਂ value addition ਕਰੀਏ, ਅਸੀਂ ਆਪਣੀ ਮਾਨਵ ਸੰਪਦਾ ਵਿੱਚ ਮੁੱਲਵਾਧਾ ਕਰੀਏ, ਨਵੀਆਂ ਉਚਾਈਆਂ ’ਤੇ ਲਿਜਾਈਏ। ਅਸੀਂ ਦੇਸ਼ ਤੋਂ ਕਦੋਂ ਤੱਕ ਕੱਚਾ ਮਾਲ ਵਿਦੇਸ਼ ਭੇਜਦੇ ਰਹਾਂਗੇ … raw material ਕਦੋਂ ਤੱਕ ਦੁਨੀਆ ਵਿੱਚ ਭੇਜਦੇ ਰਹਾਂਗੇ,  ਅਤੇ ਦੇਖੋ ਤਾਂ … raw material ਦੁਨੀਆ ਵਿੱਚ ਭੇਜਣਾ ਅਤੇ finished goods ਦੁਨੀਆ ਤੋਂ ਵਾਪਸ ਲਿਆਉਣਾ, ਇਹ ਖੇਲ ਕਦੋਂ ਤੱਕ ਚਲੇਗਾ। … ਅਤੇ ਇਸ ਲਈ ਸਾਨੂੰ ਆਤ‍ਮਨਿਰਭਰ ਬਣਾਉਣਾ ਹੋਵੇਗਾ। ਸਾਡੀ ਹਰ ਸ਼ਕਤੀ ’ਤੇ ਵੈਸ਼ਵਿਕ ਜ਼ਰੂਰਤਾਂ ਅਨੁਸਾਰ ਮੁੱਲਵਾਧਾ ਕਰਨਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ। ਇਹ value addition ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ,  ਅਸੀਂ ਵਿਸ਼‍ਵ ਵਿੱਚ ਯੋਗਦਾਨ ਕਰਨ ਦੇ ਲਈ ਅੱਗੇ ਵਧਣਾ ਚਾਹੁੰਦੇ ਹਾਂ।

ਉਸੇ ਤਰ੍ਹਾਂ ਨਾਲ ਖੇਤੀਬਾੜੀ ਖੇਤਰ ਵਿੱਚ … ਇੱਕ ਸਮਾਂ ਸੀ ਜਦੋਂ ਅਸੀਂ ਬਾਹਰ ਤੋਂ ਕਣਕ ਮੰਗਵਾ ਕੇ ਆਪਣਾ ਪੇਟ ਭਰਦੇ ਸਾਂ। ਲੇਕਿਨ ਸਾਡੇ ਦੇਸ਼  ਦੇ ਕਿਸਾਨਾਂ ਨੇ ਉਹ ਕਮਾਲ ਕਰਕੇ ਦਿਖਾ ਦਿੱਤਾ,  ਆਤ‍ਮਨਿਰਭਰ ਭਾਰਤ ਅੱਜ ਖੇਤੀਬਾੜੀ ਖੇਤਰ ਵਿੱਚ ਬਣਿਆ ਹੈ। ਅੱਜ ਭਾਰਤ ਦੇ ਕਿਸਾਨ ਭਾਰਤ ਦੇ ਨਾਗਰਿਕਾਂ ਦਾ ਪੇਟ ਭਰਦੇ ਹਨ…  ਇਤਨਾ ਹੀ ਨਹੀਂ ਅੱਜ ਭਾਰਤ ਉਸ ਸਥਿਤੀ ਵਿੱਚ ਹੈ ਕਿ ਦੁਨੀਆ ਵਿੱਚ ਜਿਸ ਨੂੰ ਜ਼ਰੂਰਤ ਹੈ ਉਸ ਨੂੰ ਵੀ ਅਸੀਂ ਅੰਨ‍ ਦੇ ਸਕਦੇ ਹਾਂ। ਅਗਰ ਇਹ ਸਾਡੀ ਸ਼ਕਤੀ ਹੈ,  ਆਤ‍ਮਨਿਰਭਰ ਦੀ ਇਹ ਤਾਕਤ ਹੈ… ਤਾਂ ਸਾਡੇ ਖੇਤੀਬਾੜੀ ਖੇਤਰ ਵਿੱਚ ਵੀ ਮੁੱਲ‍ਵਾਧਾ ਜ਼ਰੂਰੀ ਹੈ।  ਗਲੋਬਲ ਜ਼ਰੂਰਤਾਂ ਅਨੁਸਾਰ ਸਾਡੇ ਖੇਤੀਬਾੜੀ ਜਗਤ ਵਿੱਚ ਬਦਲਾਅ ਦੀ ਜ਼ਰੂਰਤ ਹੈ। ਵਿਸ਼ਵ  ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਆਪਣੇ ਖੇਤੀਬਾੜੀ ਜਗਤ ਨੂੰ ਵੀ ਅੱਗੇ ਵਧਾਉਣ ਦੀ ਜ਼ਰੂਰਤ ਹੈ।

ਅੱਜ ਦੇਸ਼ ਅਨੇਕ ਨਵੇਂ ਕਦਮ ਉਠਾ ਰਿਹਾ ਹੈ ਅਤੇ ਇਸ ਲਈ ਹੁਣ ਤੁਸੀਂ ਦੇਖੋ space sector ਨੂੰ ਅਸੀਂ ਖੋਲ੍ਹ ਦਿੱਤਾ। ਦੇਸ਼ ਦੇ ਨੌਜਵਾਨਾਂ ਨੂੰ ਅਵਸਰ ਮਿਲਿਆ ਹੈ। ਅਸੀਂ ਖੇਤੀਬਾੜੀ ਖੇਤਰ ਨੂੰ ਕਾਨੂੰਨਾਂ ਤੋਂ ਮੁਕ‍ਤ ਕਰ ਦਿੱਤਾ, ਬੰਧਨਾਂ ਤੋਂ ਮੁਕ‍ਤ ਕਰ ਦਿੱਤਾ। ਅਸੀਂ ਆਤ‍ਮਨਿਰਭਰ ਬਣਾਉਣ ਦਾ ਪ੍ਰਯਤਨ ਕੀਤਾ ਹੈ। ਜਦੋਂ ਭਾਰਤ space sector ਵਿੱਚ ਤਾਕਤਵਰ ਬਣਦਾ ਹੈ ਤਾਂ ਗੁਆਂਢੀਆਂ ਨੂੰ ਜ਼ਰੂਰ ਉਸ ਦਾ ਲਾਭ ਹੁੰਦਾ ਹੈ। ਜਦੋਂ ਤੁਸੀਂ ਊਰਜਾ ਦੇ ਖੇਤਰ ਵਿੱਚ powerful ਹੁੰਦੇ ਹੋ ਤਾਂ ਜੋ ਦੇਸ਼ ਆਪਣਾ ਹਨੇਰਾ ਮਿਟਾਉਣਾ ਚਾਹੁੰਦਾ ਹੈ, ਭਾਰਤ ਉਸ ਵਿੱਚ ਮਦਦ ਕਰ ਸਕਦਾ ਹੈ।

ਦੇਸ਼ ਦਾ ਜਦੋਂ health sector ਦਾ ਇਨਫ੍ਰਾਸਟ੍ਰਕਚਰ ਆਤ‍ਮਨਿਰਭਰ ਹੋ ਜਾਂਦਾ ਹੈ ਤਾਂ ਵਿਸ਼‍ਵ ਦੇ ਅਨੇਕ ਦੇਸ਼ਾਂ ਨੂੰ tourism destination  ਦੇ ਰੂਪ ਵਿੱਚ,  health destination  ਦੇ ਰੂਪ ਵਿੱਚ ਭਾਰਤ ਉਨ੍ਹਾਂ ਦਾ ਪਸੰਦੀਦਾ ਦੇਸ਼ ਬਣ ਸਕਦਾ ਹੈ। ਅਤੇ ਇਸ ਲਈ ਜ਼ਰੂਰੀ ਹੈ ਕਿ ਭਾਰਤ ਵਿੱਚ ਬਣੇ ਸਮਾਨ ਦੀ ਪੂਰੀ ਦੁਨੀਆ ਵਿੱਚ ਵਾਹ-ਵਾਹੀ ਕਿਵੇਂ ਦੀ ਹੋਵੇ। ਅਤੇ ਇੱਕ ਜ਼ਮਾਨਾ ਸੀ, ਸਾਡੇ ਦੇਸ਼ ਵਿੱਚ ਜੋ ਚੀਜ਼ਾਂ ਬਣਦੀਆਂ ਸਨ, ਸਾਡੇ skilled manpower ਦੇ ਦੁਆਰਾ ਜੋ ਕੰਮ ਹੁੰਦਾ ਸੀ, ਉਸ ਦੀ ਦੁਨੀਆ ਵਿੱਚ ਬਹੁਤ ਵਾਹ-ਵਾਹੀ ਹੁੰਦੀ ਸੀ … ਇਤਿਹਾਸ ਗਵਾਹ ਹੈ।

ਅਸੀਂ ਜਦੋਂ ਆਤ‍ਮਨਿਰਭਰ ਦੀ ਗੱਲ ਕਰਦੇ ਹਾਂ ਤਦ ਸਿਰਫ਼ Import ਘੱਟ ਕਰਨਾ ਇਤਨੀ ਹੀ ਸਾਡੀ ਸੋਚ ਨਹੀਂ ਹੈ। ਜਦੋਂ ਆਤ‍ਮਨਿਰਭਰ ਦੀ ਗੱਲ ਕਰਦੇ ਹਾਂ ਤਦ ਸਾਡਾ ਇਹ ਜੋ ਕੌਸ਼ਲ, ਹੈ ਸਾਡੀ ਜੋ Human Resource ਦੀ ਤਾਕਤ ਹੈ … ਜਦੋਂ ਚੀਜ਼ਾਂ ਬਾਹਰ ਤੋਂ ਆਉਣ ਲਗਦੀਆਂ ਹਨ, ਤਾਂ ਉਸ ਦੀ ਉਹ ਤਾਕਤ ਖ਼ਤ‍ਮ ਹੋਣ ਲਗਦੀ ਹੈ। ਪੀੜ੍ਹੀ ਦਰ ਪੀੜ੍ਹੀ ਉਹ ਨਸ਼‍ਟ ਹੋ ਜਾਂਦਾ ਹੈ। ਸਾਨੂੰ ਆਪਣੀ ਉਸ ਤਾਕਤ ਨੂੰ ਬਚਾਉਣਾ ਹੈ.. ਵਧਾਉਣਾ ਵੀ ਹੈ। ਕੌਸ਼ਲ ਨੂੰ ਵਧਾਉਣਾ ਹੈ, Creativity ਨੂੰ ਵਧਾਉਣਾ ਹੈ …  ਅਤੇ ਉਸ ਨੂੰ ਲੈ ਕੇ ਸਾਨੂੰ ਅੱਗੇ ਵਧਣਾ ਹੈ। ਸਾਨੂੰ skill development ਦੀ ਦਿਸ਼ਾ ਵਿੱਚ ਬਲ ਦੇਣਾ ਹੈ- ਆਤ‍ਮਨਿਰਭਰ ਭਾਰਤ ਦੇ ਲਈ,  ਸਾਡੀ ਤਾਕਤ ਨੂੰ ਵਧਾਉਣ ਦੇ ਲਈ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਜਾਣਦਾ ਹਾਂ ਜਦੋਂ ਮੈਂ ਆਤ‍ਮਨਿਰਭਰ ਦੀ ਗੱਲ ਕਰਦਾ ਹਾਂ ਤਦ,  ਅਨੇਕ ਆਸ਼ੰਕਾਵਾਂ ਪ੍ਰਗਟ ਵੀ ਕੀਤੀਆਂ ਜਾਂਦੀਆਂ ਹਨ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਆਤ‍ਮਨਿਰਭਰ ਭਾਰਤ ਲਈ ਲੱਖਾਂ ਚੁਣੌਤੀਆਂ ਹਨ ਅਤੇ ਜਦੋਂ ਵਿਸ਼ਵ ਮੁਕਾਬਲੇ ਦੇ mode ਵਿੱਚ ਹੋਵੇ, ਤਾਂ ਚੁਣੌਤੀਆਂ ਵਧ ਵੀ ਜਾਂਦੀਆਂ ਹਨ। ਲੇਕਿਨ ਦੇਸ਼  ਦੇ ਸਾਹਮਣੇ ਅਗਰ ਲੱਖਾਂ ਚੁਣੌਤੀਆਂ ਹਨ, ਤਾਂ ਦੇਸ਼ ਦੇ ਪਾਸ ਕਰੋੜਾਂ ਸਮਾਧਾਨ ਦੇਣ ਵਾਲੀ ਸ਼ਕਤੀ ਵੀ ਹੈ . . . ਮੇਰੇ ਦੇਸ਼ਵਾਸੀ ਵੀ ਹਨ ਜੋ ਸਮਾਧਾਨ ਦੀ ਤਾਕਤ ਦਿੰਦੇ ਹਨ।

ਤੁਸੀਂ ਦੇਖੋ ਕੋਰੋਨਾ ਦੇ ਸੰਕਟਕਾਲ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਚੀਜ਼ਾਂ ਲਈ ਅਸੀਂ ਕਠਿਨਾਈਆਂ ਵਿੱਚ ਹਾਂ … ਸਾਨੂੰ ਦੁਨੀਆ ਤੋਂ ਲਿਆਉਣਾ ਹੈ ਦੁਨੀਆ ਦੇ ਨਹੀਂ ਸਕ ਰਹੀ ਹੈ। ਸਾਡੇ ਦੇਸ਼  ਦੇ ਨੌਜਵਾਨਾਂ ਨੇ,  ਸਾਡੇ ਦੇਸ਼ ਦੇ ਉੱਦਮੀਆਂ ਨੇ, ਸਾਡੇ ਦੇਸ਼ ਦੇ ਉਦਯੋਗ ਜਗਤ ਦੇ ਲੋਕਾਂ ਨੇ ਬੀੜਾ ਉਠਾ ਲਿਆ। ਜਿਸ ਦੇਸ਼ ਵਿੱਚ N-95 ਨਹੀਂ ਬਣਦਾ ਸੀ ਬਣਨ ਲਗੇ, ਪੀਪੀਈ ਨਹੀਂ ਬਣਦੀ ਸੀ,  ਬਣਨ ਲਗੀਆਂ, ਵੈਂਟੀਲੇਟਰ ਨਹੀਂ ਬਣਦੇ ਸਨ ਬਣਨ ਲਗ ਗਏ। ਦੇਸ਼ ਦੀਆਂ ਜ਼ਰੂਰਤਾਂ ਦੀ ਤਾਂ ਪੂਰਤੀ ਹੋਈ ਹੀ, ਲੇਕਿਨ ਦੁਨੀਆ ਵਿੱਚ Export ਕਰਨ ਦੀ ਸਾਡੀ ਤਾਕਤ ਬਣ ਗਈ। ਦੁਨੀਆ ਦੀ ਜ਼ਰੂਰਤ ਸੀ। ਆਤ‍ਮਨਿਰਭਰ ਭਾਰਤ ਦੁਨੀਆ ਨੂੰ ਕਿਵੇਂ ਮਦਦ ਕਰ ਸਕਦਾ ਹੈ … ਅੱਜ ਅਸੀਂ ਇਸ ਵਿੱਚ ਦੇਖ ਸਕਦੇ ਹਾਂ। ਅਤੇ ਇਸ ਲਈ ਵਿਸ਼ਵ ਦੀ ਭਲਾਈ ਵਿੱਚ ਵੀ ਭਾਰਤ ਦਾ ਯੋਗਦਾਨ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ।

ਬਹੁਤ ਹੋ ਚੁੱਕਿਆ …….. ਆਜ਼ਾਦ ਭਾਰਤ ਦੀ ਮਾਨਸਿਕਤਾ ਕੀ ਹੋਣੀ ਚਾਹੀਦੀ ਹੈ। ਆਜ਼ਾਦ ਭਾਰਤ ਦੀ ਮਾਨਸਿਕਤਾ ਹੋਣੀ ਚਾਹੀਦੀ ਹੈ- Vocal For Local………  ਸਾਡੇ ਜੋ ਸ‍ਥਾਨਕ ਉਤ‍ਪਾਦ ਹਨ ਉਨ੍ਹਾਂ ਦਾ ਸਾਨੂੰ ਗੌਰਵਗਾਨ ਕਰਨਾ ਚਾਹੀਦਾ ਹੈ। ਅਸੀਂ ਆਪਣੀਆਂ ਚੀਜ਼ਾਂ ਦਾ ਗੌਰਵਗਾਨ ਨਹੀਂ ਕਰਾਂਗੇ,  ਤਾਂ ਉਨ੍ਹਾਂ ਨੂੰ ਅੱਛਾ ਬਣਨ ਦਾ ਅਵਸਰ ਵੀ ਨਹੀਂ ਮਿਲੇਗਾ ………..  ਉਨ੍ਹਾਂ ਦੀ ਹਿੰ‍ਮਤ ਵੀ ਨਹੀਂ ਵਧੇਗੀ।  ਆਓ,  ਅਸੀਂ ਮਿਲ ਕੇ ਸੰਕਲ‍ਪ ਲਈਏ,  ਆਜ਼ਾਦੀ  ਦੇ 75 ਸਾਲ ਦੇ ਪੁਰਬ ਵੱਲ ਜਦੋਂ ਕਦਮ ਰੱਖ ਰਹੇ ਹਾਂ,  ਤਦ Vocal For Local ਦਾ ਜੀਵਨ ਮੰਤਰ ਬਣ ਜਾਏ,  ਅਤੇ ਅਸੀਂ ਮਿਲ ਕੇ ਭਾਰਤ ਦੀ ਉਸ ਤਾਕਤ ਨੂੰ ਹੁਲਾਰਾ ਦੇਈਏ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਡਾ ਦੇਸ਼ ਕੈਸੇ-ਕੈਸੇ ਕਮਾਲ ਕਰਦਾ ਹੈ, ਕੈਸੇ-ਕੈਸੇ ਅੱਗੇ ਵਧਦਾ ਹੈ,  ਇਸ ਗੱਲ ਨੂੰ ਅਸੀਂ ਭਲੀ-ਭਾਂਤ ਸਮਝ ਸਕਦੇ  ਹਾਂ।  ਕੌਣ ਸੋਚ ਸਕਦਾ ਸੀ ਕਿ ਕਦੇ ਗ਼ਰੀਬਾਂ ਦੇ ਜਨਧਨ ਖਾਤਿਆਂ ਵਿੱਚ ਲੱਖਾਂ-ਕਰੋੜਾਂ ਰੁਪਏ ਸਿੱਧੇ Transfer ਹੋ ਜਾਣਗੇ।  ਕੌਣ ਸੋਚ ਸਕਦਾ ਸੀ ਕਿ ਕਿਸਾਨਾਂ ਦੀ ਭਲਾਈ ਲਈ APMC ਜਿਹਾ ਐਕਟ …….. ਇਸ ਵਿੱਚ ਇਤਨੇ ਬਦਲਾਅ ਹੋ ਜਾਣਗੇ। ਕੌਣ ਸੋਚਦਾ ਸੀ ਸਾਡੇ ਵਪਾਰੀਆਂ ‘ਤੇ ਜੋ ਲਟਕਦੀ ਤਲਵਾਰ  ਸੀ- essential commodity Act ………..  ਇਤਨੇ ਸਾਲਾਂ ਦੇ ਬਾਅਦ ਉਹ ਵੀ ਬਦਲ ਜਾਵੇਗਾ।  ਕੌਣ ਸੋਚਦਾ ਸੀ ਸਾਡਾ Space Sector ਸਾਡੇ ਦੇਸ਼ ਦੇ ਨੌਜਵਾਨਾਂ ਲਈ ਖੁੱਲ੍ਹਾ ਕਰ ਦਿੱਤਾ ਜਾਵੇਗਾ। ਅੱਜ ਅਸੀਂ ਦੇਖ ਰਹੇ ਹਾਂ ਰਾਸ਼ਟਰੀ ਸਿੱਖਿਆ ਨੀਤੀ ਹੋਵੇ,  One Nation-One Ration Card ਦੀ ਗੱਲ ਹੋਵੇ,  One Nation-One Grid ਦੀ ਗੱਲ ਹੋਵੇ,  One Nation-One Tax ਦੀ ਗੱਲ ਹੋਵੇ,  Insolvency ਅਤੇ bankruptcy code ਉਸ ਦੀ ਗੱਲ ਹੋਵੇ,  ਚਾਹੇ ਬੈਂਕਾਂ ਨੂੰ Merger ਕਰਨ ਦਾ ਯਤਨ ਹੋਵੇ …………ਦੇਸ਼ ਦੀ ਸਚਾਈ ਬਣ ਚੁੱਕੀ ਹੈ,  ਦੇਸ਼ ਦੀ ਹਕੀਕਤ ਹੈ।

ਭਾਰਤ ਵਿੱਚ ਪਰਿਵਰਤਨ ਦੇ ਇਸ ਕਾਲਖੰਡ ਦੇ Reforms  ਦੇ ਨਤੀਜਿਆਂ ਨੂੰ ਦੁਨੀਆ ਦੇਖ ਰਹੀ ਹੈ। ਇੱਕ ਦੇ ਬਾਅਦ ਇੱਕ… ਇੱਕ-ਦੂਸਰੇ ਨਾਲ ਜੁੜੇ ਹੋਏ ਅਸੀਂ ਜੋ Reforms ਕਰ ਰਹੇ ਹਾਂ,  ਉਸ ਨੂੰ ਦੁਨੀਆ ਬਹੁਤ ਬਾਰੀਕੀ ਨਾਲ ਦੇਖ ਰਹੀ ਹੈ, ਅਤੇ ਉਸੇ ਦਾ ਕਾਰਨ ਹੈ ਬੀਤੇ ਸਾਲ ਭਾਰਤ ਵਿੱਚ FDI ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ- Foreign Direct Investment… ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ।

ਬੀਤੇ ਵਰ੍ਹੇ ਭਾਰਤ ਵਿੱਚ FDI ਵਿੱਚ 18%  ਦਾ ਵਾਧਾ ਹੋਇਆ ਹੈ……… ਵਾਧਾ ਹੋਇਆ ਹੈ। ਅਤੇ ਇਸ ਲਈ ਕੋਰੋਨਾ ਕਾਲ ਵਿੱਚ ਵੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ਵੱਲ ਰੁਖ ਕਰ ਰਹੀਆਂ ਹਨ। ਇਹ ਵਿਸ਼ਵਾਸ ਐਸੇ ਹੀ ਪੈਦਾ ਨਹੀਂ ਹੋਇਆ ਹੈ,  ਐਸੇ ਹੀ ਦੁਨੀਆ ਮੋਹਿਤ ਨਹੀਂ ਹੋਈ ਹੈ। ਇਸ ਦੇ ਲਈ ਭਾਰਤ ਨੇ ਆਪਣੀਆਂ ਨੀਤੀਆਂ ‘ਤੇ,  ਭਾਰਤ ਨੇ ਆਪਣੇ ਲੋਕਤੰਤਰ ‘ਤੇ,  ਭਾਰਤ ਨੇ ਆਪਣੀ ਅਰਥਵਿਵਸਥਾ ਦੀ ਬੁਨਿਆਦ ਦੀ ਮਜ਼ਬੂਤੀ ‘ਤੇ ਜੋ ਕੰਮ ਕੀਤੇ ਹਨ,  ਉਸ ਨੇ ਇਹ ਵਿਸ਼ਵਾਸ ਜਗਾਇਆ ਹੈ।

ਦੁਨੀਆਭਰ ਦੇ ਅਨੇਕ Business ਭਾਰਤ ਨੂੰ supply chain ਦੇ ਕੇਂਦਰ ਦੇ ਰੂਪ ਵਿੱਚ ਅੱਜ ਦੇਖ ਰਹੇ ਹਨ। ਹੁਣ ਸਾਨੂੰ Make in India  ਦੇ ਨਾਲ-ਨਾਲ Make for World- ਇਸ ਮੰਤਰ ਨੂੰ ਲੈ ਕੇ ਵੀ ਅਸੀਂ ਅੱਗੇ ਵਧਣਾ ਹੈ।

130 ਕਰੋੜ ਦੇਸ਼ਵਾਸੀਆਂ ਦੀ ਤਾਕਤ ………… ਜਰਾ ਯਾਦ ਕਰੋ ਪਿਛਲੇ ਕੁਝ ਦਿਨ……….ਅਤੇ 130 ਕਰੋੜ ਦੇਸ਼ਵਾਸੀਆਂ ਦੀ ਤਾਕਤ ਲਈ ਮਾਣ ਕਰੋ। ਜਦੋਂ ਇੱਕ ਹੀ ਸਮੇਂ ਵਿੱਚ,  ਕੋਰੋਨਾ ਦੇ ਇਸ ਮਹਾਕਾਲਖੰਡ ਵਿੱਚ ਇੱਕ ਤਰਫ ਚੱਕਰਵਾਤ,  ਪੂਰਬ ਵਿੱਚ ਵੀ ਚੱਕਰਵਾਤ,  ਪੱਛਮ ਵਿੱਚ ਵੀ ਚੱਕਰਵਾਤ,  ਬਿਜਲੀ ਡਿੱਗਣ ਨਾਲ ਅਨੇਕ ਲੋਕਾਂ ਦੀ ਮੌਤ ਦੀਆਂ ਖ਼ਬਰਾਂ,  ਕਿਤੇ ਵਾਰ-ਵਾਰ ਭੂਸ‍ਖਲਨ ਦੀਆਂ ਘਟਨਾਵਾਂ,  ਛੋਟੇ-ਮੋਟੇ ਭੁਚਾਲ ਦੇ ਝਟਕੇ ………  ਇਤਨਾ ਘੱਟ ਸੀ ਤਾਂ ਸਾਡੇ ਕਿਸਾਨਾਂ ਲਈ ਟਿੱਡੀ ਦਲ ਦੀਆਂ ਆਪਦਾਵਾਂ ਆਈਆਂ। ਨਾ ਜਾਣੇ ਇਕੱਠੇ ਇੱਕ ਦੇ ਬਾਅਦ ਇੱਕ ਮੁਸੀਬਤਾਂ ਦਾ ਅੰਬਾਰ ਲਗ ਗਿਆ।  ਲੇਕਿਨ ਉਸ ਦੇ ਬਾਵਜੂਦ ਵੀ ਦੇਸ਼ ਨੇ ਜਰਾ ਵੀ ਆਪਣਾ ਵਿਸ਼ਵਾਸ ਨਹੀਂ ਖੋਇਆ।  ਦੇਸ਼ ਆਤ‍ਮਵਿਸ਼ਵਾਸ ਨਾਲ ਅੱਗੇ ਵਧਦਾ ਚਲਾ ਗਿਆ।

ਦੇਸ਼ਵਾਸੀਆਂ ਦੇ ਜੀਵਨ ਨੂੰ,  ਦੇਸ਼ ਦੀ ਅਰਥਵਿਵਸਥਾ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਜਲਦੀ ਤੋਂ ਜਲਦੀ ਬਾਹਰ ਕੱਢਣਾ ਅੱਜ ਸਾਡੀ ਪ੍ਰਾਥਮਿਕਤਾ ਹੈ।  ਇਸ ਵਿੱਚ ਅਹਿਮ ਭੂਮਿਕਾ ਰਹੇਗੀ National Infrastructure Pipeline Project ਦੀ।  ਇਸ ‘ਤੇ 110 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਕੀਤੇ ਜਾਣਗੇ। ਇਸ ਦੇ ਲਈ ਅਲੱਗ-ਅਲੱਗ ਸੈਕਟਰ  ਵਿੱਚ ਲਗਭਗ ਸੱਤ ਹਜ਼ਾਰ projects ਦੀ ਪਹਿਚਾਣ ਕਰ ਲਈ ਗਈ ਹੈ।  ਇਸ ਨਾਲ ਦੇਸ਼  ਦੇ Overall Infrastructure Development ਨੂੰ ਇੱਕ ਨਵੀਂ ਦਿਸ਼ਾ ਵੀ ਮਿਲੇਗੀ,  ਇੱਕ ਨਵੀਂ ਗਤੀ ਵੀ ਮਿਲੇਗੀ ………ਅਤੇ ਇਸ ਲਈ ਹਮੇਸ਼ਾ ਇਹ ਕਿਹਾ ਜਾਂਦਾ ਹੈ ਅਜਿਹੀ ਸੰਕਟ ਦੀ ਘੜੀ ਵਿੱਚ ਜਿਤਨਾ ਜ਼ਿਆਦਾ Infrastructure ਨੂੰ ਬਲ ਦਿੱਤਾ ਜਾਵੇ,  ਤਾਕਿ ਇਸ ਨਾਲ ਆਰਥਿਕ ਗਤੀਵਿਧੀਆਂ ਵਧਦੀਆਂ ਹਨ,  ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ,  ਕੰਮ ਮਿਲਦਾ ਹੈ …….. ਉਸ ਨਾਲ ਜੁੜੇ ਹੋਏ ਕਈ ਕੰਮ ਇਕੱਠੇ ਚਲ ਜਾਂਦੇ ਹਨ।  ਛੋਟੇ-ਵੱਡੇ ਉਦਯੋਗ,  ਕਿਸਾਨ ਹਰ ਮੱਧ‍ ਵਰਗ ਨੂੰ ਇਸ ਦਾ ਬਹੁਤ ਲਾਭ ਹੁੰਦਾ ਹੈ।

ਅਤੇ ਅੱਜ ਮੈਂ ਇੱਕ ਗੱਲ ਯਾਦ ਕਰਨੀ ਚਾਹੁੰਦਾ ਹਾਂ ………………  ਜਦੋਂ ਸ਼੍ਰੀ ਅਟਲ ਬਿਹਾਰ ਵਾਜਪੇਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਦ ਉਨ੍ਹਾਂ ਨੇ ਸ‍ਵਰਣਿਮ ਚਤੁਰਭੁਜ ਦੀ ਇੱਕ ਬਹੁਤ ਵੱਡੀ,  ਦੂਰਗਾਮੀ ਅਸਰ ਪੈਦਾ ਕਰਨ ਵਾਲੀ ਯੋਜਨਾ ਨੂੰ ਅਰੰਭ ਕੀਤਾ ਸੀ ਅਤੇ ਦੇਸ਼  ਦੇ road network  ਦੇ Infrastructure ਨੂੰ next generation ‘ਤੇ ਲੈ ਗਏ ਸਨ।  ਅੱਜ ਵੀ ਉਸ ਸ‍ਵਰਣਿਮ ਚਤੁਰਭੁਜ ਦੀ ਤਰਫ ਦੇਸ਼ ਬੜੇ ਮਾਣ ਨਾਲ ਦੇਖ ਰਿਹਾ ਹੈ ਕਿ ਹਾਂ ਸਾਡਾ ਹਿੰਦੁਸਤਾਨ ਬਦਲ ਰਿਹਾ ਹੈ,  ਦੇਖ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,  ਅਟਲ ਜੀ ਨੇ ਆਪਣੇ ਸਮੇਂ ਵਿੱਚ ਇਹ ਕੰਮ ਕੀਤਾ ਲੇਕਿਨ ਹੁਣ ਅਸੀਂ ਉਸ ਨੂੰ ਅੱਗੇ ਲਿਜਾਣਾ ਹੈ। ਅਸੀਂ ਨਵੇਂ ਪਾਸੇ ਲਿਜਾਣਾ ਹੈ ਅਤੇ ਹੁਣ ਅਸੀਂ silos ਵਿੱਚ ਨਹੀਂ ਚਲ ਸਕਦੇ ਹਾਂ। ਅਸੀਂ Infrastructure ਨੂੰ – Road ਨੂੰ ਰੋਡ ਵਾਲਾ ਕੰਮ ਕਰੇਗਾ,  ਰੇਲ ਦਾ ਰੇਲ ਵਿੱਚ ਚਲਾ ਜਾਵੇਗਾ ………………  ਨਾ ਰੇਲ ਦਾ ਰੋਡ ਨਾਲ ਸਬੰਧ ਹੈ,  ਨਾ ਰੋਡ ਦਾ ਰੇਲ ਨਾਲ ਸਬੰਧ ……………  ਨਾ ਏਅਰਪੋਰਟ ਦਾ ਪੋਰਟ ਨਾਲ ਸਬੰਧ,  ਨਾ ਪੋਰਟ ਦਾ ਏਅਰਪੋਰਟ ਨਾਲ ਸਬੰਧ ………………  ਨਾ ਰੇਲਵੇ ਸ‍ਟੇਸ਼ਨ ਦਾ ਬੱਸ ਨਾਲ ਸਬੰਧ,  ਨਾ ਬੱਸ ਸ‍ਟੇਸ਼ਨ ਦਾ ਰੇਲਵੇ ਨਾਲ ਸਬੰਧ- ਅਜਿਹੀ ਸਥਿਤੀ ਨਹੀਂ ਚਾਹੀਦੀ। ਹੁਣ ਸਾਡਾ ਸਾਰਾ Infrastructure ਇੱਕ comprehensive ਹੋਵੇ,  integrated ਹੋਵੇ,  ਇੱਕ-ਦੂਸਰੇ  ਦੇ ਪੂਰਕ ਹੋਵੇ- ਰੇਲ ਨਾਲ ਰੋਡ ਪੂਰਕ ਹੋਵੇ,  ਰੋਡ ਨਾਲ ਸੀ-ਪੋਰਟ ਪੂਰਕ ਹੋਵੇ,  ਸੀ-ਪੋਰਟ ਨਾਲ ਪੋਰਟ ਪੂਰਕ ਹੋਵੇ ………………  ਇਹ ਇੱਕ ਨਵੀਂ ਸਦੀ ਲਈ ਅਸੀਂ multi model connectivity Infrastructure ਨੂੰ ਜੋੜਨ ਲਈ ਹੁਣ ਅੱਗੇ ਵਧ ਰਹੇ ਹਾਂ। ਅਤੇ ਇਹ ਇੱਕ ਨਵਾਂ ਆਯਾਮ ਹੋਵੇਗਾ,  ਬਹੁਤ ਵੱਡਾ ਸੁਪਨਾ ਲੈ ਕੇ  ਦੇ ਇਸ ‘ਤੇ ਕੰਮ ਸ਼ੁਰੂ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ silos ਨੂੰ ਖਤ‍ਮ ਕਰਕੇ ਅਸੀਂ,  ਇਨ੍ਹਾਂ ਸਾਰੀ ਵਿਵਸਥਾ ਨੂੰ ਇੱਕ ਨਵੀਂ ਤਾਕਤ ਦੇਵਾਂਗੇ।

ਇਸ ਦੇ ਨਾਲ-ਨਾਲ ਸਾਡੇ ਸਮੁੰਦਰੀ ਤਟ ………………  ਵਿਸ਼ਵ ਵਪਾਰ ਵਿੱਚ ਸਮੁੰਦਰੀ ਤਟਾਂ ਦਾ ਆਪਣਾ ਬਹੁਤ ਮਹੱਤਵ ਹੁੰਦਾ ਹੈ।  ਜਦੋਂ ਅਸੀਂ Port led development ਨੂੰ ਲੈ ਕੇ ਚਲ ਰਹੇ ਹਾਂ,  ਤਦ ਅਸੀਂ ਆਉਣ ਵਾਲੇ ਦਿਨਾਂ ਵਿੱਚ, ਸਮੁੰਦਰੀ ਤਟ ਦੇ ਪੂਰੇ ਹਿੱਸੇ ਵਿੱਚ four lane road ਬਣਾਉਣ ਦੀ ਦਿਸ਼ਾ ਵਿੱਚ ਇੱਕ ਆਧੁਨਿਕ Infrastructure ਬਣਾਉਣ ਵਿੱਚ ਅਸੀਂ ਕੰਮ ਕਰਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,  ਸਾਡੇ ਇੱਥੇ ਸ਼ਾਸ‍ਤਰਾਂ ਵਿੱਚ ਇੱਕ ਬਹੁਤ ਵੱਡੀ ਗੱਲ ਅਤੇ ਬਹੁਤ ਮਹਤ‍ਵਪੂਰਨ ਗੱਲ ਕਹੀ ਗਈ ਹੈ। ਸਾਡੇ ਇੱਥੇ ਸ਼ਾਸ‍ਤਰਾਂ ਵਿੱਚ ਕਿਹਾ ਗਿਆ ਹੈ – ‘ਸਾਮਰਥਯਮੂਲੰ ਸ‍ਵਾਤੰਤਰਯੰ,  ਸ਼੍ਰਮਮੂਲੰ ਚ ਵੈਭਵਮ੍’ ਯਾਨੀ ਕਿਸੇ ਸਮਾਜ ਦੀ,  ਕਿਸੇ ਵੀ ਰਾਸ਼‍ਟਰ ਦੀ ਆਜ਼ਾਦੀ ਦਾ ਸਰੋਤ ਉਸ ਦੀ ਤਾਕਤ ਹੁੰਦੀ ਹੈ ………………  ਅਤੇ ਉਸ ਦੇ ਵੈਭਵ,  ਉੱਨਤੀ,  ਪ੍ਰਗਤੀ ਦਾ ਸਰੋਤ ਉਸ ਦੀ ਸ਼੍ਰਮ ਸ਼ਕਤੀ ਹੈ। ਅਤੇ ਇਸ ਲਈ ਸਧਾਰਨ ਨਾਗਰਿਕ-ਸ਼ਹਿਰ ਹੋਵੇ ਜਾਂ ਪਿੰਡ – ਉਸ ਦੀ ਮਿਹਨਤ ਦਾ ਕੋਈ ਮੁਕਾਬਲਾ ਨਹੀਂ ਹੈ।  ਮਿਹਨਤਕਸ਼ ਸਮਾਜ ਨੂੰ ਜਦੋਂ ਸੁਵਿਧਾਵਾਂ ਮਿਲਦੀਆਂ ਹਨ,  ਜੀਵਨ ਦਾ ਸੰਘਰਸ਼,  ਰੋਜ਼ਮੱਰਾ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਹਨ,  ਤਾਂ ਉਸ ਦੀ ਊਰਜਾ,  ਉਸ ਦੀ ਸ਼ਕਤੀ ਬਹੁਤ ਖਿੜ ਉਠਦੀ ਹੈ ………………  ਬੜੇ ਕਮਾਲ ਕਰਕੇ ਰਹਿੰਦੀ ਹੈ।  ਬੀਤੇ ਛੇ ਸਾਲਾਂ ਵਿੱਚ ਦੇਸ਼ ਦੇ ਮਿਹਨਤਕਸ਼ ਨਾਗਰਿਕਾਂ ਦਾ ਜੀਵਨ ਬਿਹਤਰ ਬਣਾਉਣ ਲਈ ਅਨੇਕ ਅਭਿਯਾਨ ਚਲਾਏ ਗਏ ਹਨ।  ਤੁਸੀਂ ਦੇਖੋ ਬੈਂਕ ਖਾਤਾ ਹੋਵੇ,  ਪੱਕੇ ਘਰ ਦੀ ਗੱਲ ਹੋਵੇ,  ਇਤਨੀ ਵੱਡੀ ਮਾਤਰਾ ਵਿੱਚ ਪਖਾਨੇ ਬਣਾਉਣਾ ਹੋਵੇ,  ਹਰ ਘਰ ਵਿੱਚ ਬਿਜਲੀ connection ਪੰਹੁਚਾਉਣਾ ਹੋਵੇ,  ਮਾਤਾਵਾਂ-ਭੈਣਾਂ ਨੂੰ ਧੂੰਏਂ ਤੋਂ ਮੁਕ‍ਤ ਕਰਨ ਲਈ ਗੈਸ ਦਾ ਕਨੈਕ‍ਸ਼ਨ ਦੇਣਾ ਹੋਵੇ,  ਗ਼ਰੀਬ ਤੋਂ ਗ਼ਰੀਬ ਨੂੰ ਬੀਮਾ ਸੁਰੱਖਿਆ ਦੇਣ ਦਾ ਯਤਨ ਹੋਵੇ,  ਪੰਜ ਲੱਖ ਰੁਪਏ ਤੱਕ ਅੱਛੇ ਤੋਂ ਅੱਛੇ ਹਸਪਤਾਲ ਵਿੱਚ ਮੁਫਤ ਇਲਾਜ ਕਰਵਾਉਣ ਲਈ ਆਯੁਸ਼ਮਾਨ‍ ਭਾਰਤ ਯੋਜਨਾ ਹੋਵੇ,  ਰਾਸ਼ਨ ਦੀਆਂ ਦੁਕਾਨਾਂ ਨੂੰ ਟੈਕ‍ਨੋਲੋਜੀ ਨਾਲ ਜੋੜਨ ਦੀ ਗੱਲ ਹੋਵੇ- ਹਰ ਗ਼ਰੀਬ,  ਹਰ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਪੂਰੀ ਪਾਰਦਰਸ਼ਤਾ ਨਾਲ ਉਸ ਨੂੰ ਲਾਭ ਪਹੁੰਚਾਉਣ ਵਿੱਚ ਪਿਛਲੇ ਛੇ ਸਾਲ ਵਿੱਚ ਬਹੁਤ ਅੱਛੀ ਤਰ੍ਹਾਂ ਪ੍ਰਗਤੀ ਕੀਤੀ ਹੈ।

ਕੋਰੋਨਾ ਦੇ ਸੰਕਟ ਵਿੱਚ ਵੀ ਇਨ੍ਹਾਂ ਵਿਵਸਥਾਵਾਂ ਤੋਂ ਬਹੁਤ ਮਦਦ ਮਿਲੀ ਹੈ।  ਇਸ ਦੌਰਾਨ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਪੰਹੁਚਾਉਣਾ ………………  ਰਾਸ਼ਨਕਾਰਡ ਹੋਵੇ ਜਾਂ ਨਾ ਹੋਵੇ,  80 ਕਰੋੜ ਤੋਂ ਜ਼ਿਆਦਾ ਮੇਰੇ ਦੇਸ਼ਵਾਸੀਆਂ ਦੇ ਘਰ ਦਾ ਚੁੱਲ੍ਹਾ ਜਲਦਾ ਰਹੇ ………………  80 ਕਰੋੜ ਦੇਸ਼ਵਾਸੀਆਂ ਨੂੰ ਮੁਫਤ ਵਿੱਚ ਅਨਾਜ ਪਹੁੰਚਾਉਣ ਦਾ ਕੰਮ ਹੋਵੇ,  90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਹੋਣ- ਕੁਝ ਸਾਲ ਪਹਿਲਾਂ ਤਾਂ ਸੋਚ ਵੀ ਨਹੀਂ ਸਕਦੇ ਸੀ,  ਕਲ‍ਪਨਾ ਹੀ ਨਹੀਂ ਕਰ ਸਕਦੇ ਸੀ ਕਿ ਦਿੱਲੀ ਤੋਂ ਇੱਕ ਰੁਪਿਆ ਨਿਕਲੇ ਅਤੇ ਸੌ ਦੇ ਸੌ ਪੈਸੇ ਗ਼ਰੀਬ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਣ,  ਇਹ ਪਹਿਲਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ।

ਆਪਣੇ ਹੀ ਪਿੰਡ ਵਿੱਚ ਰੋਜਗਾਰ ਲਈ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਮਜ਼ਦੂਰ ਸਾਥੀ ਖੁਦ ਨੂੰ re-skill ਕਰਨ,  up-skill ਕਰਨ ਇਸ ‘ਤੇ ਵਿਸ਼ਵਾਸ ਕਰਦੇ ਹੋਏ,  ਸ਼੍ਰਮ-ਸ਼ਕਤੀ ‘ਤੇ ਭਰੋਸਾ ਕਰਦੇ ਹੋਏ,  ਪਿੰਡ  ਦੇ ਸੰਸਾਧਨਾਂ ‘ਤੇ ਭਰੋਸਾ ਕਰਦੇ ਹੋਏ,  ਅਸੀਂ vocal for local ‘ਤੇ ਬਲ ਦਿੰਦੇ ਹੋਏ re-skill,  up-skill  ਦੇ ਦੁਆਰਾ ਆਪਣੇ ਦੇਸ਼ ਦੀ ਸ਼੍ਰਮ-ਸ਼ਕਤੀ ਨੂੰ,  ਸਾਡੇ ਗ਼ਰੀਬਾਂ ਨੂੰ empower ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

ਸ਼ਹਿਰ ਵਿੱਚ ਸਾਡੇ ਜੋ ਸ਼੍ਰਮਿਕ ਹਨ- ਕਿਉਂਕਿ ਆਰਥਿਕ ਗਤੀਵਿਧੀ ਦਾ ਕੇਂਦਰ ਸ਼ਹਿਰ ਹੈ- ਪਿੰਡ ਤੋਂ ………………  ਦੂਰ-ਦੂਰ ਤੋਂ ਲੋਕ ਸ਼ਹਿਰਾਂ ਵਿੱਚ ਆਉਂਦੇ ਹਨ,  street vendors ਹੋਣ,  ਰੇਹੜੀ-ਪਟੜੀ ਵਾਲੇ ਲੋਕ ਹੋਣ,  ਅੱਜ ਬੈਂਕਾਂ ਤੋਂ ਉਨ੍ਹਾਂ ਨੂੰ ਸਿੱਧੇ ਪੈਸੇ ਦੇਣ ਦੀ ਯੋਜਨਾ ਚਲ ਰਹੀ ਹੈ।  ਲੱਖਾਂ ਲੋਕਾਂ ਨੇ ਇਤਨੇ ਘੱਟ ਸਮੇਂ ਵਿੱਚ- ਕੋਰੋਨਾ  ਦੇ ਕਾਲਖੰਡ ਵਿੱਚ- ਇਸ ਦਾ ਲਾਭ ਉਠਾਇਆ ਹੈ।  ਹੁਣ ਉਨ੍ਹਾਂ ਨੂੰ ਕਿਤੋਂ ਵੀ ਜ਼ਿਆਦਾ ਵਿਆਜ ‘ਤੇ ਪੈਸੇ ਲੈਣ ਦੀ ਜ਼ਰੂਰਤ ਨਹੀਂ ਪਵੇਗੀ।  ਬੈਂਕ ਤੋਂ ਉਹ ਅਧਿਕਾਰ ਨਾਲ ਆਪਣੇ ਪੈਸੇ ਲੈ ਸਕੇਗਾ।

ਉਸੇ ਤਰ੍ਹਾਂ ਜਦੋਂ ਸ਼ਹਿਰ ਵਿੱਚ ਸਾਡੇ ਸ਼੍ਰਮਿਕ ਆਉਂਦੇ ਹਨ ਉਨ੍ਹਾਂ ਨੂੰ ਰਹਿਣ ਦੀ ਅਗਰ ਅੱਛੀ ਸੁਵਿਧਾ ਮਿਲ ਜਾਵੇ ਤਾਂ ਉਨ੍ਹਾਂ ਦੀ ਕਾਰਜ-ਸਮਰੱਥਾ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ। ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੇ ਅੰਦਰ ਉਨ੍ਹਾਂ ਲਈ ਅਸੀਂ ਆਵਾਸ ਦੀ ਵਿਵਸਥਾ ਦੀ ਇੱਕ ਬਹੁਤ ਵੱਡੀ ਯੋਜਨਾ ਬਣਾਈ ਹੈ,  ਤਾਕਿ ਸ਼ਹਿਰ  ਦੇ ਅੰਦਰ ਜਦੋਂ ਸ਼੍ਰਮਿਕ ਆਵੇਗਾ,  ਉਹ ਆਪਣੇ ਕੰਮ ਲਈ ਮੁਕ‍ਤ ਮਨ ਨਾਲ ਪੂਰੇ ਵਿਸ਼ਵਾਸ ਨਾਲ ਅੱਗੇ ਵਧ ਸਕੇਗਾ।

ਮੇਰੇ ਪਿਆਰੇ ਦੇਸ਼ਵਾਸੀਓ,

ਇਹ ਵੀ ਸਹੀ ਹੈ ਕਿ ਵਿਕਾਸ ਦੀ ਇਸ ਯਾਤਰਾ ਵਿੱਚ ਵੀ ਅਸੀਂ ਦੇਖਿਆ ਹੈ ਜਿਵੇਂ ਸਮਾਜਿਕ ਜੀਵਨ ਵਿੱਚ ਕੁਝ ਤਬਕੇ ਪਿੱਛੇ ਰਹਿ ਜਾਂਦੇ ਹਨ,  ਗ਼ਰੀਬੀ ਤੋਂ ਬਾਹਰ ਨਿਕਲ ਨਹੀਂ ਸਕਦੇ ਹਨ,  ਵੈਸੇ ਰਾਸ਼ਟਰੀ ਜੀਵਨ ਵਿੱਚ ਵੀ ਕੁਝ ਖੇਤਰ ਹੁੰਦੇ ਹਨ,  ਕੁਝ ਭੂ-ਭਾਗ ਹੁੰਦੇ ਹਨ,  ਕੁਝ ਇਲਾਕੇ ਹੁੰਦੇ ਹਨ,  ਜੋ ਪਿੱਛੇ ਰਹਿ ਜਾਂਦੇ ਹਨ।  ਆਤ‍ਮਨਿਰਭਰ ਭਾਰਤ ਬਣਾਉਣ‍ ਲਈ,  ਸਾਡੇ ਲਈ ਸੰਤੁਲਿਤ ਵਿਕਾਸ ਬਹੁਤ ਜ਼ਰੂਰੀ ਹੈ ਅਤੇ ਅਸੀਂ 110 ਤੋਂ ਜ਼ਿਆਦਾ ਖਾਹਿਸ਼ੀ ਜ਼ਿਲ੍ਹੇ identify ਕੀਤੇ ਹਨ।  ਉਨ੍ਹਾਂ 110 ਜ਼ਿਲ੍ਹਿਆਂ ਨੂੰ ਜੋ average ਤੋਂ ਵੀ ਪਿੱਛੇ ਹਨ,  ਉਨ੍ਹਾਂ ਨੂੰ ਰਾਜ ਦੀ ਅਤੇ ਰਾਸ਼‍ਟਰ  ਦੀ average ਤੱਕ ਲਿਆਉਣਾ ਹੈ,  ਸਾਰੇ parameter ਵਿੱਚ ਲਿਆਉਣਾ ਹੈ।  ਉੱਥੋਂ ਦੇ ਲੋਕਾਂ ਨੂੰ ਬਿਹਤਰ ਸਿੱਖਿਆ ਮਿਲੇ,  ਉੱਥੋਂ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮਿਲਣ,  ਉੱਥੋਂ  ਦੇ ਲੋਕਾਂ ਨੂੰ ਰੋਜਗਾਰ ਦੇ ਸ‍ਥਾਨਕ ਅਵਸਰ ਪੈਦਾ ਹੋਣ,  ਅਤੇ ਉਸ ਦੇ ਲਈ ਅਸੀਂ ਲਗਾਤਾਰ ਇਨ੍ਹਾਂ 110 ਜ਼ਿਲ੍ਹਿਆਂ ਨੂੰ,  ਜੋ ਸਾਡੀ ਵਿਕਾਸ ਯਾਤਰਾ ਵਿੱਚ ਕਿਤੇ ਪਿੱਛੇ ਛੁਟ ਗਏ ਹਨ,  ਅੱਗੇ ਲਿਜਾਣ ਲਈ ਯਤਨ ਕਰ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਆਤ‍ਮਨਿਰਭਰ ਭਾਰਤ ਦੀ ਅਹਿਮ ਪ੍ਰਾਥਮਿਕਤਾ ਆਤ‍ਮਨਿਰਭਰ ਖੇਤੀਬਾੜੀ ਅਤੇ ਆਤ‍ਮਨਿਰਭਰ‍ ਕਿਸਾਨ ਹਨ ਅਤੇ ਇਨ੍ਹਾਂ ਨੂੰ ਅਸੀਂ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਾਂ।  ਕਿਸਾਨ ਨੂੰ ਪਿਛਲੇ ਦਿਨੀਂ ਅਸੀਂ ਦੇਖਿਆ ਹੈ। ਇੱਕ ਦੇ ਬਾਅਦ ਇੱਕ reform ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਅਦ ਕੀਤੇ ਗਏ ਹਨ।  ਕਿਸਾਨ ਨੂੰ ਤਮਾਮ ਬੰਧਨਾਂ ਤੋਂ ਮੁਕ‍ਤ ਕਰਨਾ ਹੋਵੇਗਾ,  ਉਹ ਕੰਮ ਅਸੀਂ ਕਰ ਦਿੱਤਾ ਹੈ।

ਆਪ ਸੋਚ ਨਹੀਂ ਸਕਦੇ  ਹੋਵੋਗੇ,  ਸਾਡੇ ਦੇਸ਼ ਵਿੱਚ ਅਗਰ ਤੁਸੀਂ ਸਾਬਣ ਬਣਾਉਂਦੇ ਹੋ,  ਤਾਂ ਹਿੰਦੁਸਤਾਨ  ਦੇ ਉਸ ਕੋਨੇ ਵਿੱਚ ਜਾ ਕੇ ਸਾਬਣ ਵੇਚ ਸਕਦੇ  ਹੋ;  ਤੁਸੀਂ ਜੇਕਰ ਕੱਪੜਾ ਬਣਾਉਂਦੇ ਹੋ,  ਤਾਂ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਜਾ ਕੇ ਕੱਪੜਾ ਵੇਚ ਸਕਦੇ  ਹੋ;  ਤੁਸੀਂ ਚੀਨੀ ਬਣਾਓ,  ਤੁਸੀਂ ਚੀਨੀ ਵੇਚ ਸਕਦੇ  ਹੋ,  ਲੇਕਿਨ ਮੇਰਾ‍ ਕਿਸਾਨ- ਬਹੁਤ ਲੋਕਾਂ ਨੂੰ ਪਤਾ ਨਹੀਂ ਹੋਵੇਗਾ- ਮੇਰੇ ਦੇਸ਼ ਦਾ ਕਿਸਾਨ ਜੋ ਉਤ‍ਪਾਦਨ ਕਰਦਾ ਸੀ,  ਨਾ ਉਹ ਆਪਣੀ ਮਰਜ਼ੀ ਨਾਲ ਵੇਚ ਸਕਦਾ ਸੀ,  ਨਾ ਆਪਣੀ ਮਰਜ਼ੀ ਨਾਲ ਜਿੱਥੇ ਵੇਚਣਾ ਚਾਹੁੰਦਾ ਸੀ ਉੱਥੇ ਵੇਚ ਸਕਦਾ ਸੀ ;  ਉਸ ਦੇ ਲਈ ਜੋ ਦਾਇਰਾ ਤੈਅ ਕੀਤਾ ਸੀ,  ਉੱਥੇ ਹੀ ਵੇਚਣਾ ਪੈਂਦਾ ਸੀ।  ਉਨ੍ਹਾਂ ਸਾਰੇ ਬੰਧਨਾਂ ਨੂੰ ਅਸੀਂ ਖਤ‍ਮ ਕਰ ਦਿੱਤਾ ਹੈ।

ਹੁਣ ਹਿੰਦੁਸਤਾਨ ਦਾ ਕਿਸਾਨ ਉਸ ਆਜ਼ਾਦੀ ਦੇ ਸਾਹ ਨੂੰ ਲੈ ਸਕੇਗਾ ਤਾਕਿ ਉਹ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ,  ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣਾ ਮਾਲ ਵੇਚਣਾ ਚਾਹੁੰਦਾ ਹੈ,  ਉਹ ਆਪਣੇ terms ‘ਤੇ ਵੇਚ ਸਕੇਗਾ।  ਅਸੀਂ ਕਿਸਾਨ ਦੀ ਆਮਦਨ ਨੂੰ ਵਧਾਉਣ ਲਈ ਅਨੇਕ ਵਿ‍ਕਲਪਿਕ ਚੀਜ਼ਾਂ ‘ਤੇ ਵੀ ਬਲ ਦਿੱਤਾ ਹੈ।  ਉਸ ਦੀ ਕਿਸਾਨੀ ਵਿੱਚ input cost ਕਿਵੇਂ ਘੱਟ ਹੋਵੇ,  Solar pump-ਉਸ ਨੂੰ ਡੀਜ਼ਲ ਪੰਪ ਤੋਂ ਮੁਕਤੀ ਕਿਵੇਂ ਦਿਵਾ ਦੇਈਏ,  ਅੰਨ‍ਨਦਾਤਾ,  ਊਰਜਾਦਾਤਾ ਕਿਵੇਂ ਬਣੇ,  ਮਧੂਮੱਖੀ ਪਾਲਣ ਹੋਵੇ,  fisheries ਹੋਵੇ,  poultry ਹੋਵੇ,  ਅਜਿਹੀਆਂ ਅਨੇਕ ਚੀਜ਼ਾਂ ਉਸ ਦੇ ਨਾਲ ਜੁੜ ਜਾਈਏ,  ਤਾਕਿ ਉਸ ਦੀ ਆਮਦਨ ਦੁੱਗਣੀ ਹੋ ਜਾਵੇ,  ਉਸ ਦਿਸ਼ਾ ਵਿੱਚ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।

ਅੱਜ ਸਮੇਂ ਦੀ ਮੰਗ ਹੈ ਸਾਡਾ ਖੇਤੀਬਾੜੀ ਖੇਤਰ ਆਧੁਨਿਕ ਬਣੇ।  ਮੁੱਲਵਾਧਾ ਹੋਵੇ,  value addition ਹੋਵੇ,  food processing ਹੋਵੇ,  packaging ਦੀ ਵਿਵਸਥਾ ਹੋਵੇ,  ਉਸ ਨੂੰ ਸੰਭਾਲਣ ਦੀ ਵਿਵਸਥਾ ਹੋਵੇ,  ਅਤੇ ਇਸ ਲਈ ਅੱਛੇ infrastructure ਦੀ ਜ਼ਰੂਰਤ ਹੈ।

ਤੁਸੀਂ ਦੇਖਿਆ ਹੋਵੇਗਾ ਇਸ ਕੋਰੋਨਾ ਕਾਲਖੰਡ ਵਿੱਚ ਹੀ ਪਿਛਲੇ ਦਿਨੀਂ ਇੱਕ ਲੱਖ ਕਰੋੜ ਰੁਪਏ agriculture infrastructure ਲਈ ਭਾਰਤ ਸਰਕਾਰ ਨੇ ਵੰਡੇ ਹਨ।  infrastructure ਜੋ ਕਿਸਾਨਾਂ ਦੀ ਭਲਾਈ ਲਈ ਹੋਵੇਗਾ ਅਤੇ ਇਸ ਦੇ ਕਾਰਨ ਕਿਸਾਨ ਆਪਣਾ ਮੁੱਲ ਵੀ ਪ੍ਰਾਪ‍ਤ ਕਰ ਸਕੇਗਾ,  ਦੁਨੀਆ ਦੇ ਬਾਜ਼ਾਰ ਵਿੱਚ ਵੇਚ ਵੀ ਸਕੇਗਾ,  ਵਿਸ਼ਵ ਬਾਜ਼ਾਰ ਵਿੱਚ ਉਸ ਦੀ ਪਹੁੰਚ ਵਧੇਗੀ।

ਅੱਜ ਸਾਨੂੰ ਗ੍ਰਾਮੀਣ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਗ੍ਰਾਮੀਣ ਖੇਤਰਾਂ ਵਿੱਚ ਵਿਸ਼ੇਸ਼ ਪ੍ਰਕਾਰ ਨਾਲ ਆਰਥਿਕ ਕਲਸ‍ਟਰ ਬਣਾਏ ਜਾਣਗੇ। ਖੇਤੀਬਾੜੀ ਅਤੇ ਗ਼ੈਰ-ਖੇਤੀਬਾੜੀ ਉਦਯੋਗਾਂ ਦਾ ਪਿੰਡ  ਦੇ ਅੰਦਰ ਇੱਕ ਜਾਲ ਬਣਾਇਆ ਜਾਵੇਗਾ ਅਤੇ ਉਸ ਦੇ ਕਾਰਨ ਉਸ ਦੇ ਨਾਲ-ਨਾਲ ਕਿਸਾਨਾਂ ਲਈ ਜੋ ਨਵੇਂ FPO- ਕਿਸਾਨ ਉਤ‍ਪਾਦਕ ਸੰਘ ਬਣਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ,  ਉਹ ਆਪਣੇ-ਆਪ ਵਿੱਚ ਇੱਕ ਬਹੁਤ ਵੱਡਾ economic empowerment ਦਾ ਕੰਮ ਕਰੇਗਾ।

ਭਾਈਓ- ਭੈਣੋਂ,

ਮੈਂ ਪਿਛਲੀ ਵਾਰ ਇੱਥੇ ਜਲ-ਜੀਵਨ ਮਿਸ਼ਨ ਦਾ ਐਲਾਨ ਕੀਤਾ ਸੀ,  ਅੱਜ ਉਸ ਨੂੰ ਇੱਕ ਸਾਲ ਹੋ ਰਿਹਾ ਹੈ। ਮੈਂ ਅੱਜ ਮਾਣ ਨਾਲ ਕਹਿ ਸਕਦਾ ਹਾਂ ਕਿ ਜੋ ਅਸੀਂ ਸੁਪਨਾ ਲਿਆ ਹੈ ਕਿ ਪੀਣ ਦਾ ਸ਼ੁੱਧ ਜਲ,  ‘ਨਲ ਸੇ ਜਲ’ ਸਾਡੇ ਦੇਸ਼ਵਾਸੀਆਂ ਨੂੰ ਮਿਲਣਾ ਚਾਹੀਦਾ ਹੈ,  ਸਿਹਤ ਦੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਸ਼ੁੱਧ ਪੀਣ ਦੇ ਜਲ ਨਾਲ ਜੁੜਿਆ ਹੋਇਆ ਹੁੰਦਾ ਹੈ। ਅਰਥਵਿਵਸਥਾ ਵਿੱਚ ਵੀ ਉਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ… ਅਤੇ ਉਸ ਨੂੰ ਲੈ ਕੇ ਜਲ-ਜੀਵਨ ਮਿਸ਼ਨ ਸ਼ੁਰੂ ਕੀਤਾ।

ਅੱਜ ਮੈਨੂੰ ਤਸੱਲੀ ਹੈ ਕਿ ਪ੍ਰਤੀਦਿਨ ਅਸੀਂ ਇੱਕ ਲੱਖ ਤੋਂ ਜ਼ਿਆਦਾ ਘਰਾਂ ਵਿੱਚ- ਹਰ ਦਿਨ ਇੱਕ ਲੱਖ ਤੋਂ ਜ਼ਿਆਦਾ ਘਰਾਂ ਵਿੱਚ- ਜਲ ਪਹੁੰਚਾ ਰਹੇ ਹਾਂ ………………  ਪਾਈਪ ਨਾਲ ਜਲ ਪਹੁੰਚਾ ਰਹੇ ਹਾਂ।  ਅਤੇ ਪਿਛਲੇ ਇੱਕ ਸਾਲ ਵਿੱਚ 2 ਕਰੋੜ ਪਰਿਵਾਰਾਂ ਤੱਕ ਅਸੀਂ ਜਲ ਪਹੁੰਚਾਉਣ ਵਿੱਚ ਸਫਲ ਹੋਏ ਹਾਂ।  ਅਤੇ ਵਿਸ਼ੇਸ਼ ਕਰਕੇ ਜੰਗਲਾਂ ਵਿੱਚ ਦੂਰ-ਦੂਰ ਰਹਿਣ ਵਾਲੇ ਸਾਡੇ ਆਦਿਵਾਸੀਆਂ ਦੇ ਘਰਾਂ ਤੱਕ ਜਲ ਪਹੁੰਚਾਉਣ ਦਾ ਕੰਮ ………………  ਵੱਡਾ ਅਭਿਯਾਨ ਚਲਿਆ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ‘ਜਲ-ਜੀਵਨ ਮਿਸ਼ਨ’ ਨੇ ਦੇਸ਼ ਵਿੱਚ ਇੱਕ ਤੰਦਰੁਸ‍ਤ ਮੁਕਾਬਲੇ ਦਾ ਮਾਹੌਲ ਬਣਾਇਆ ਹੈ।  ਜ਼ਿਲ੍ਹੇ-ਜ਼ਿਲ੍ਹੇ  ਦੇ ਵਿੱਚ ਤੰਦੁਰਸ‍ਤ ਮੁਕਾਬਲਾ ਹੋ ਰਿਹਾ ਹੈ,  ਰਾਜ-ਰਾਜ  ਦੇ ਵਿੱਚ ਤੰਦਰੁਸ‍ਤ ਮੁਕਾਬਲਾ ਹੋ ਰਿਹਾ ਹੈ,  ਰਾਜ-ਰਾਜ  ਦੇ ਵਿੱਚ ਤੰਦਰੁਸ‍ਤ ਮੁਕਾਬਲ ਹੋ ਰਿਹਾ ਹੈ।  ਹਰ ਕਿਸੇ ਨੂੰ ਲਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਾ ‘ਜਲ-ਜੀਵਨ ਮਿਸ਼ਨ’ ਦਾ ਇਹ ਜੋ ਸੁਪਨਾ ਹੈ,  ਉਸ ਨੂੰ ਅਸੀਂ ਜਲਦੀ ਤੋਂ ਜਲਦੀ ਆਪਣੇ ਖੇਤਰ ਵਿੱਚ ਪੂਰਾ ਕਰਾਂਗੇ।  Cooperative Competitive Federalism ਦੀ ਇੱਕ ਨਵੀਂ ਤਾਕਤ ਜਲ-ਜੀਵਨ ਮਿਸ਼ਨ  ਦੇ ਨਾਲ ਜੁੜ ਗਈ ਹੈ ਅਤੇ ਉਸ ਦੇ ਨਾਲ ਵੀ ਅਸੀਂ ਅੱਗੇ ਵਧ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਚਾਹੇ ਸਾਡਾ ਖੇਤੀਬਾੜੀ ਦਾ ਖੇਤਰ ਹੋਵੇ, ਚਾਹੇ ਸਾਡੇ ਛੋਟੇ ਉਦਯੋਗਾਂ ਦਾ ਖੇਤਰ ਹੋਵੇ, ਚਾਹੇ ਸਾਡੇ ਨੌਕਰੀਪੇਸ਼ਾ ਕਰਨ ਵਾਲੇ ਸਮਾਜ ਦੇ ਲੋਕ ਹੋਣ, ਇਹ ਕਰੀਬ-ਕਰੀਬ ਸਾਰੇ ਲੋਕ ਇੱਕ ਤਰ੍ਹਾਂ ਨਾਲ ਭਾਰਤ ਦਾ ਬਹੁਤ ਵੱਡਾ ਮੱਧ ਵਰਗ ਹੈ। ਅਤੇ ਮੱਧ ਵਰਗ ਤੋਂ ਨਿਕਲੇ ਹੋਏ Professionals ਅੱਜ ਦੁਨੀਆ ਵਿੱਚ ਆਪਣਾ ਡੰਕਾ ਵਜਾ ਰਹੇ ਹਨ। ਮੱਧ ਵਰਗ ਤੋਂ ਨਿਕਲੇ ਹੋਏ ਸਾਡੇ ਡਾਕਟਰ, ਇੰਜੀਨੀਅਰ, ਵਕੀਲ, scientist ਸਾਰੇ ਕੋਈ ਦੁਨੀਆ ਦੇ ਅੰਦਰ ਆਪਣਾ ਨਾਮ… ਡੰਕਾ ਵਜਾ ਰਹੇ ਹਨ। ਅਤੇ ਇਸ ਲਈ ਇਹ ਗੱਲ ਸਹੀ ਹੈ ਕਿ ਮੱਧ ਵਰਗ ਨੂੰ ਜਿਤਨੇ ਅਵਸਰ ਮਿਲਦੇ ਹਨ, ਉਹ ਅਨੇਕ ਗੁਣਾ ਤਾਕਤ ਦੇ ਨਾਲ ਉੱਭਰ ਕੇ ਆਉਂਦੇ ਹਨ। ਅਤੇ ਇਸ ਲਈ ਮੱਧ ਵਰਗ ਨੂੰ ਸਰਕਾਰੀ ਦਖਲਅੰਦਾਜ਼ੀ ਤੋਂ ਮੁਕਤੀ ਚਾਹੀਦੀ ਹੈ, ਮੱਧ ਵਰਗ ਨੂੰ ਕਈ ਨਵੇਂ ਅਵਸਰ ਚਾਹੀਦੇ ਹਨ, ਉਨ੍ਹਾਂ ਨੂੰ ਖੁੱਲਾ ਮੈਦਾਨ ਚਾਹੀਦਾ ਹੈ ਅਤੇ ਸਾਡੀ ਸਰਕਾਰ ਲਗਾਤਾਰ ਮੱਧ ਵਰਗ ਦੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ।

ਮੱਧ ਵਰਗ Miracle ਕਰਨ ਦੀ ਤਾਕਤ ਰੱਖਦਾ ਹੈ। Ease of living …ਇਸ ਦਾ ਸਭ ਤੋਂ ਵੱਡਾ ਲਾਭ ਕਿਸ ਨੂੰ ਹੋਣਾ ਹੈ ਤਾਂ ਮੇਰੇ ਮੱਧ ਵਰਗ ਦੇ ਪਰਿਵਾਰਾਂ ਨੂੰ ਹੋਣਾ ਹੈ। ਸਸਤੇ ਇੰਟਰਨੈੱਟ ਦੀ ਗੱਲ ਹੋਵੇ, ਚਾਹੇ ਸਸਤੇ ਸਮਾਰਟਫੋਨ ਦੀ ਗੱਲ ਹੋਵੇ ਜਾਂ ਉਡਾਨ ਦੇ ਤਹਿਤ ਹਵਾਈ ਜਹਾਜ਼ ਦੀਆਂ ਟਿਕਟਾਂ ਦੀਆਂ ਕੀਮਤਾਂ ਬਹੁਤ Minimum ਹੋ ਜਾਣ ਦੀ ਗੱਲ ਹੋਵੇ ਜਾਂ ਸਾਡੇ Highways ਹੋਣ Information ways ਹੋਣ-ਇਹ ਸਾਰੀਆਂ ਚੀਜ਼ਾਂ ਮੱਧ ਵਰਗ ਦੀ ਤਾਕਤ ਨੂੰ ਵਧਾਉਣ ਵਾਲੀਆਂ ਹਨ। ਅੱਜ ਤੁਸੀਂ ਦੇਖਿਆ ਹੋਵੇਗਾ ਮੱਧ ਵਰਗ ਵਿੱਚ ਜੋ ਗ਼ਰੀਬੀ ਤੋਂ ਬਾਹਰ ਨਿਕਲਿਆ ਹੈ, ਉਸ ਦਾ ਪਹਿਲਾ ਸੁਪਨਾ ਹੁੰਦਾ ਹੈ ਆਪਣਾ ਘਰ ਹੋਣਾ ਚਾਹੀਦਾ ਹੈ, ਉਹ ਇੱਕ ਬਰਾਬਰ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਦੇਸ਼ ਵਿੱਚ ਬਹੁਤ ਵੱਡਾ ਕੰਮ ਅਸੀਂ EMI ਦੇ ਖੇਤਰ ਵਿੱਚ ਕੀਤਾ ਅਤੇ ਉਸ ਦੇ ਕਾਰਨ Home Loan ਸਸਤੇ ਹੋਏ ਅਤੇ ਜਦੋਂ ਇੱਕ ਘਰ ਦੇ ਲਈ ਕੋਈ ਲੋਨ ਲੈਂਦਾ ਹੈ ਤਾਂ ਲੋਨ ਪੂਰਾ ਕਰਦੇ-ਕਰਦੇ ਕਰੀਬ 6 ਲੱਖ ਰੁਪਏ ਦੀ ਉਸ ਨੂੰ ਛੂਟ ਮਿਲ ਜਾਂਦੀ ਹੈ। ਪਿਛਲੇ ਦਿਨਾਂ ਧਿਆਨ ਵਿੱਚ ਆਇਆ ਕਿ ਬਹੁਤ ਗ਼ਰੀਬ -ਮੱਧਵਰਗ ਦੇ ਪਰਿਵਾਰਾਂ ਨੇ ਪੈਸੇ ਲਗਾਏ ਹੋਏ ਹਨ ਲੇਕਿਨ ਯੋਜਨਾਵਾਂ ਪੂਰੀ ਨਾ ਹੋਣ ਦੇ ਕਾਰਨ ਖੁਦ ਦਾ ਘਰ ਨਹੀਂ ਮਿਲ ਰਿਹਾ ਹੈ… ਕਿਰਾਇਆ ਭਰਨਾ ਪੈ ਰਿਹਾ ਹੈ। ਭਾਰਤ ਸਰਕਾਰ ਨੇ 25 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾ ਕੇ ਇਹ ਜੋ ਅੱਧੇ-ਅਧੂਰੇ ਘਰ ਹਨ, ਉਨ੍ਹਾਂ ਨੂੰ ਪੂਰਾ ਕਰ ਕੇ ਮੱਧ ਵਰਗ ਦੇ ਪਰਿਵਾਰਾਂ ਨੂੰ ਘਰ ਮਿਲ ਜਾਵੇ … ਉਸ ਦੇ ਲਈ ਅਸੀਂ ਹੁਣ ਕਦਮ ਉਠਾਏ ਹਨ।

GST ਵਿੱਚ ਬਹੁਤ ਤੇਜ਼ੀ ਨਾਲ Taxation ਘੱਟ ਹੋਇਆ ਹੈ, Income Tax ਘੱਟ ਹੋਇਆ ਹੈ। ਅੱਜ Minimum ਉਸ ਪ੍ਰਕਾਰ ਦੀਆਂ ਵਿਵਸਥਾਵਾਂ ਦੇ ਨਾਲ ਅਸੀਂ ਦੇਸ਼ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਹੇ ਹਾਂ।  Co-operative ਬੈਂਕਾਂ ਨੂੰ RBI ਨਾਲ ਜੋੜਨਾ… ਇਹ ਆਪਣੇ ਆਪ ਵਿੱਚ ਮੱਧ ਵਰਗ ਦੇ ਪਰਿਵਾਰਾਂ ਦੇ ਪੈਸਿਆਂ ਨੂੰ ਸੁਰੱਖਿਅਤ ਰੱਖਣ ਦੀ ਗਾਰੰਟੀ ਇਸ ਦੇ ਨਾਲ ਜੁੜੀ ਹੋਈ ਹੈ।

MSME Sector ਵਿੱਚ ਜੋ Reforms ਹੋਏ ਹਨ, Agriculture Sector ਵਿੱਚ ਜੋ Reforms ਹੋਏ ਹਨ, ਇਸ ਦਾ ਸਿੱਧਾ-ਸਿੱਧਾ ਲਾਭ ਸਾਡੇ ਇਨ੍ਹਾਂ ਮੱਧ ਵਰਗ ਦੇ ਮਿਹਨਤੀ ਪਰਿਵਾਰਾਂ ਨੂੰ ਜਾਣ ਵਾਲਾ ਹੈ ਅਤੇ ਇਸ ਦੇ ਕਾਰਨ ਹਜ਼ਾਰਾਂ-ਕਰੋੜਾਂ ਰੁਪਇਆਂ ਦਾ Special Fund, ਅੱਜ ਜੋ ਸਾਡੇ ਵਪਾਰੀ ਭਰਾਵਾਂ ਨੂੰ, ਸਾਡੇ ਛੋਟੇ ਉਦਯੋਗਪਤੀਆਂ ਨੂੰ ਅਸੀਂ ਦੇ ਰਹੇ ਹਾਂ, ਉਨ੍ਹਾਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ। ਆਮ ਭਾਰਤੀ ਦੀ ਸ਼ਕਤੀ, ਉਸ ਦੀ ਊਰਜਾ ਆਤਮਨਿਰਭਰ ਭਾਰਤ ਅਭਿਯਾਨ ਦਾ ਇੱਕ ਬਹੁਤ ਵੱਡਾ ਅਧਾਰ ਹੈ। ਇਸ ਤਾਕਤ ਨੂੰ ਬਣਾਈ ਰੱਖਣ ਲਈ ਹਰ ਪੱਧਰ ‘ਤੇ ਨਿਰੰਤਰ ਕੰਮ ਜ਼ਾਰੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ, ਆਧੁਨਿਕ ਭਾਰਤ ਦੇ ਨਿਰਮਾਣ ਵਿੱਚ, ਨਵੇਂ ਭਾਰਤ ਦੇ ਨਿਰਮਾਣ ਵਿੱਚ, ਸਮ੍ਰਿੱਧ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ, ਦੇਸ਼ ਦੀ ਸਿੱਖਿਆ ਦਾ ਬਹੁਤ ਵੱਡਾ ਮਹੱਤਵ ਹੈ। ਇਸੇ ਸੋਚ ਦੇ ਨਾਲ ਦੇਸ਼ ਨੂੰ ਤਿੰਨ ਦਹਾਕਿਆਂ ਦੇ ਬਾਅਦ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇਣ ਵਿੱਚ ਅਸੀਂ ਅੱਜ ਸਫਲ (ਤੇਜਵਾਨ) ਹੋਏ ਹਾਂ।

ਹਿੰਦੂਸਤਾਨ ਦੇ ਹਰ ਕੋਨੇ ਵਿੱਚ ਇਸ ਦੇ ਸੁਆਗਤ ਦੇ ਸਮਾਚਾਰ ਇੱਕ ਨਵੀਂ ਊਰਜਾ, ਇੱਕ ਨਵਾਂ ਵਿਸ਼ਵਾਸ ਦੇ ਰਹੇ ਹਨ। ਇਹ ਸਿੱਖਿਆ… ਰਾਸ਼ਟਰੀ ਸਿੱਖਿਆ ਨੀਤੀ ਸਾਡੇ ਵਿਦਿਆਰਥੀਆਂ ਨੂੰ ਜੜ੍ਹ ਨਾਲ ਜੋੜੇਗੀ। ਲੇਕਿਨ ਨਾਲ-ਨਾਲ ਉਨ੍ਹਾਂ ਨੂੰ ਇੱਕ Global Citizen ਬਣਾਉਣ ਦੀ ਵੀ ਪੂਰੀ ਤਾਕਤ ਦੇਵੇਗੀ। ਉਹ ਜੜ੍ਹਾਂ ਨਾਲ ਜੁੜਿਆ ਹੋਵੇਗਾ ਲੇਕਿਨ ਉਸ ਦਾ ਸਿਰ ਅਸਮਾਨ ਦੀਆਂ ਉਚਾਈਆਂ ਨੂੰ ਛੂੰਹਦਾ ਹੋਵੇਗਾ।

ਅੱਜ ਤੁਸੀਂ ਦੇਖਿਆ ਹੋਵੇਗਾ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇੱਕ ਵਿਸ਼ੇਸ਼ ਬਲ ਦਿੱਤਾ ਗਿਆ ਹੈ- National Research Foundation ਦਾ। ਕਿਉਂਕਿ ਦੇਸ਼ ਨੂੰ ਪ੍ਰਗਤੀ ਕਰਨ ਦੇ ਲਈ innovation  ਬਹੁਤ ਜ਼ਰੂਰੀ ਹੁੰਦੀ ਹੈ। innovation ਨੂੰ ਜਿਤਨਾ ਬਲ ਮਿਲੇਗਾ … research ਨੂੰ ਜਿਤਨਾ ਬਲ ਮਿਲੇਗਾ, ਉਤਨਾ ਹੀ ਦੇਸ਼ ਨੂੰ ਅੱਗੇ ਲਿਜਾਣ ਵਿੱਚ … competitive world ਵਿੱਚ ਅੱਗੇ ਵਧਣ ਵਿੱਚ ਬਹੁਤ ਤਾਕਤ ਮਿਲੇਗੀ।

ਤੁਸੀਂ ਸੋਚਿਆ ਹੋਵੇਗਾ ਕੀ ਕਦੇ ਇਤਨਾ ਤੇਜ਼ੀ ਨਾਲ ਪਿੰਡ ਤੱਕ online classes… ਇਤਨਾ ਤੇਜ਼ੀ ਨਾਲ ਇਤਨਾ ਮਾਹੌਲ ਬਣ ਜਾਵੇਗਾ। ਕਦੇ-ਕਦੇ ਆਫਤ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਉੱਭਰ ਕੇ ਆ ਜਾਂਦੀਆਂ ਹਨ, ਨਵੀਂ ਤਾਕਤ ਦੇ ਦਿੰਦੀਆਂ ਹਨ ਅਤੇ ਇਸ ਲਈ ਤੁਸੀਂ ਦੇਖਿਆ ਹੋਵੇਗਾ ਕੋਰੋਨਾ ਕਾਲ ਵਿੱਚ online classes ਇੱਕ ਕਿਸਮ ਨਾਲ culture ਬਣ ਗਿਆ ਹੈ।

ਤੁਸੀਂ ਦੇਖੋ online digital transaction… ਉਹ ਵੀ ਕਿਵੇਂ ਵਧ ਰਹੇ ਹਨ। BHIM UPI ਅਗਰ ਇੱਕ ਮਹੀਨੇ ਵਿੱਚ… ਮਤਲਬ ਕਿਸੇ ਨੂੰ ਵੀ ਮਾਣ ਹੋਵੇਗਾ ਕਿ ਭਾਰਤ ਜਿਹੇ ਦੇਸ਼ ਵਿੱਚ ਯੂਪੀਆਈ ਭੀਮ ਦੁਆਰਾ ਇੱਕ ਮਹੀਨੇ ਵਿੱਚ 3 ਲੱਖ ਕਰੋੜ ਰੁਪਏ ਦਾ  transaction ਹੋਇਆ ਹੈ। ਅੱਜ ਆਪਣੇ ਆਪ ਵਿੱਚ ਅਸੀਂ ਕਿਸ ਤਰੀਕੇ ਨਾਲ ਬਦਲੀਆਂ ਹੋਈਆਂ ਸਥਿਤੀਆਂ ਨੂੰ ਸਵੀਕਾਰ ਕਰਨ ਲਗੇ ਹਾਂ, ਇਹ ਇਸਦਾ ਨਮੂਨਾ ਹੈ।

ਤੁਸੀਂ ਦੇਖਦੇ ਹੋ 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ 5 ਦਰਜਨ ਪੰਚਾਇਤਾਂ ਵਿੱਚ optical fibre ਸੀ। ਪਿਛਲੇ 5 ਸਾਲਾਂ ਵਿੱਚ ਡੇਢ  ਲੱਖ ਗ੍ਰਾਮ ਪੰਚਾਇਤਾਂ ਤੱਕ optical fibre network ਪਹੁੰਚ ਗਿਆ… ਜੋ  ਅੱਜ ਇਤਨਾ ਮਦਦ ਕਰ ਰਿਹਾ ਹੈ। ਸਾਰੀਆਂ ਪੰਚਾਇਤਾਂ ਵਿੱਚ ਪਹੁੰਚਣ ਦੇ ਟੀਚੇ ਦੇ ਨਾਲ ਅਸੀਂ ਕੰਮ ਸ਼ੁਰੂ ਕੀਤਾ ਸੀ। ਜੋ ਇੱਕ ਲੱਖ ਪੰਚਾਇਤਾਂ ਬਾਕੀ ਹਨ, ਉੱਥੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਲੇਕਿਨ ਬਦਲੀ ਹੋਈ ਪਰਿਸਥਿਤੀ ਵਿੱਚ ਪਿੰਡ ਦੀ ਵੀ digital India ਵਿੱਚ ਭਾਗੀਦਾਰੀ ਲਾਜ਼ਮੀ ਬਣ ਗਈ…  ਪਿੰਡ ਦੇ  ਲੋਕਾਂ   ਨੂੰ ਵੀ ਇਸ ਪ੍ਰਕਾਰ ਦੀਆਂ online ਸੁਵਿਧਾਵਾਂ ਦੀ ਜ਼ਰੂਰਤ ਵਧ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਜੋ ਅਸੀਂ ਪ੍ਰੋਗਰਾਮ ਬਣਾਇਆ ਸੀ, ਹਰ ਪੰਚਾਇਤ ਤੱਕ ਪਹੁੰਚਾਂਗੇ …ਲੇਕਿਨ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਤੈਅ ਕੀਤਾ ਹੈ ਕਿ ਸਾਰੇ ਛੇ ਲੱਖ ਤੋਂ ਜ਼ਿਆਦਾ ਜੋ ਸਾਡੇ ਪਿੰਡ ਹਨ, ਉਨ੍ਹਾਂ ਸਾਰੇ ਪਿੰਡਾਂ ਵਿੱਚ optical fibre network ਪਹੁੰਚਾਇਆ ਜਾਵੇ। ਜ਼ਰੂਰਤ ਬਦਲੀ ਹੈ, ਤਾਂ ਅਸੀਂ priority ਵੀ ਬਦਲੀ ਹੈ। ਛੇ ਲੱਖ ਤੋਂ ਅਧਿਕ ਪਿੰਡਾਂ ਵਿੱਚ ਹਜ਼ਾਰਾਂ –ਲੱਖਾਂ ਕਿਲੋਮੀਟਰ optical fibre ਦਾ ਕੰਮ ਚਲਾਇਆ ਜਾਵੇਗਾ ਅਤੇ ਅਸੀਂ ਤੈਅ ਕੀਤਾ ਹੈ ਕਿ 1000 ਦਿਨ ਵਿੱਚ… 1000 ਦਿਨਾਂ ਦੇ ਅੰਦਰ-ਅੰਦਰ ਦੇਸ਼ ਦੇ ਛੇ ਲੱਖ ਤੋਂ ਅਧਿਕ ਪਿੰਡਾਂ ਵਿੱਚ optical fibre network ਕੰਮ ਪੂਰਾ ਕਰ ਦਿੱਤਾ ਜਾਵੇਗਾ।

ਬਦਲਦੀ ਹੋਈ technology ਵਿੱਚ cyber space ਉੱਤੇ ਸਾਡੀ ਨਿਰਭਰਤਾ ਵਧਦੀ ਹੀ ਜਾਣ ਵਾਲੀ ਹੈ ਲੇਕਿਨ cyber space ਨਾਲ ਖਤਰੇ ਵੀ ਜੁੜੇ ਹੋਏ ਹਨ। ਭਲੀ-ਭਾਂਤੀ ਦੁਨੀਆ ਇਸ ਨਾਲ ਜਾਣੂ ਹੈ ਅਤੇ ਇਸ ਨਾਲ ਦੇਸ਼ ਦੇ ਸਮਾਜਿਕ ਤਾਣੇ-ਬਾਣੇ, ਸਾਡੀ ਅਰਥਵਿਵਸਥਾ ਅਤੇ ਸਾਡੇ ਦੇਸ਼ ਦੇ ਵਿਕਾਸ ਉੱਤੇ ਵੀ ਖਤਰੇ ਪੈਦਾ ਕਰਨ ਦਾ ਇਹ ਅਸਾਨ ਮਾਰਗ ਬਣ ਸਕਦਾ ਹੈ… ਅਤੇ ਇਸ ਲਈ ਭਾਰਤ ਇਸ ਤੋਂ ਬਹੁਤ ਸੁਚੇਤ ਹੈ। ਭਾਰਤ ਬਹੁਤ ਸਤਰਕ ਹੈ ਅਤੇ ਇਨ੍ਹਾਂ ਖਤਰਿਆਂ ਦਾ ਸਾਹਮਣਾ ਕਰਨ ਲਈ ਫੈਸਲਾ ਲੈ ਰਿਹਾ ਹੈ। ਇਤਨਾ ਹੀ ਨਹੀਂ, ਨਵੀਆਂ ਵਿਵਸਥਾਵਾਂ ਵੀ ਲਗਾਤਾਰ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਬਹੁਤ ਹੀ ਅਲਪ ਸਮੇਂ ਵਿੱਚ ਨਵੀਂ ਸਾਈਬਰ ਸੁਰੱਖਿਆ ਨੀਤੀ – ਇਸ ਦਾ ਇੱਕ ਪੂਰਾ ਖਾਕਾ ਦੇਸ਼ ਦੇ ਸਾਹਮਣੇ ਆਵੇਗਾ। ਆਉਣ ਵਾਲੇ ਸਮੇਂ ਵਿੱਚ ਸਾਰੀਆਂ ਇਕਾਈਆਂ ਨੂੰ ਜੋੜ ਕੇ… ਇਸ cyber security ਦੇ ਅੰਦਰ ਸਾਨੂੰ ਸਾਰਿਆਂ ਨੂੰ ਮਿਲ ਕੇ ਚਲਣਾ ਪਵੇਗਾ। ਉਸ ਦੇ ਲਈ ਅੱਗੇ ਵਧਣ ਦੇ ਲਈ ਰਣਨੀਤੀ ਬਣਾਵਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,

ਭਾਰਤ ਵਿੱਚ ਮਹਿਲਾ ਸ਼ਕਤੀ ਨੂੰ ਜਦੋਂ-ਜਦੋਂ ਵੀ ਅਵਸਰ ਮਿਲੇ, ਉਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ। ਮਹਿਲਾਵਾਂ ਨੂੰ ਰੋਜਗਾਰ ਅਤੇ ਸਵੈ-ਰੋਜਗਾਰ ਦੇ ਬਰਾਬਰ ਅਵਸਰ ਦੇਣ ਦੇ ਲਈ ਦੇਸ਼ ਪ੍ਰਤੀਬੱਧ ਹੈ। ਅੱਜ ਭਾਰਤ ਵਿੱਚ ਮਹਿਲਾਵਾਂ ਅੰਡਰਗ੍ਰਾਊਂਡ ਕੋਲੇ ਦੇ ਖਦਾਨ ਵਿੱਚ ਕੰਮ ਕਰ ਰਹੀਆਂ ਹਨ। ਅੱਜ ਮੇਰੇ ਦੇਸ਼ ਦੀਆਂ ਬੇਟੀਆਂ ਵੀ fighter plane ਵੀ ਉਡਾ ਕੇ ਅਸਮਾਨ ਦੀਆਂ ਬੁਲੰਦੀਆਂ ਨੂੰ ਚੁੰਮ ਰਹੀਆਂ ਹਨ। ਅੱਜ, ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ, ਜਿੱਥੇ ਜਲਸੈਨਾ ਅਤੇ ਵਾਯੂ ਸੈਨਾ ਵਿੱਚ ਮਹਿਲਾਵਾਂ ਨੂੰ combat role ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਗਰਭਵਤੀ ਮਹਿਲਾਵਾਂ ਨੂੰ salary ਦੇ ਨਾਲ 6 ਮਹੀਨਿਆਂ ਦੀ ਛੁੱਟੀ ਦੇਣ ਦੇ ਫੈਸਲੇ ਦੀ ਗੱਲ ਹੋਵੇ, ਸਾਡੇ ਦੇਸ਼ ਦੀਆਂ ਮਹਿਲਾਵਾਂ ਜੋ ਤੀਹਰੇ ਤਲਾਕ ਦੇ ਕਾਰਨ ਪੀੜਿਤ ਰਹਿੰਦੀਆਂ ਸਨ, ਵੈਸੀ ਸਾਡੀਆਂ ਮੁਸਲਿਮ ਭੈਣਾਂ ਨੂੰ ਮੁਕਤੀ ਦਿਵਾਉਣ… ਆਜ਼ਾਦੀ ਦਿਵਾਉਣ ਦਾ ਕੰਮ ਹੋਵੇ, ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਦੀ ਗੱਲ ਹੋਵੇ, 40 ਕਰੋੜ ਜੋ ਜਨ-ਧਨ ਖਾਤੇ ਖੋਲ੍ਹੇ ਗਏ ਹਨ ਉਸ ਵਿੱਚ 22 ਕਰੋੜ ਖਾਤੇ ਸਾਡੀਆਂ ਭੈਣਾਂ ਦੇ ਹਨ… ਕੋਰੋਨਾ ਕਾਲ ਵਿੱਚ ਕਰੀਬ 30 ਹਜ਼ਾਰ ਕਰੋੜ ਰੁਪਏ ਇਨ੍ਹਾਂ ਭੈਣਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ। ਮੁਦਰਾ ਲੋਨ… 25 ਕਰੋੜ ਦੇ ਕਰੀਬ ਮੁਦਰਾ ਲੋਨ ਦਿੱਤੇ ਗਏ ਹਨ, ਜਿਸ ਵਿੱਚ 70 ਪ੍ਰਤੀਸ਼ਤ ਮੁਦਰਾ ਲੋਨ ਲੈਣ ਵਾਲੀਆਂ ਸਾਡੀਆਂ ਮਾਵਾਂ-ਭੈਣਾਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਜੋ ਖੁਦ ਦਾ ਘਰ ਮਿਲ ਰਿਹਾ ਹੈ, ਉਸ ਵਿੱਚ ਅਧਿਕਤਮ ਰਜਿਸਟਰੀ ਵੀ ਮਹਿਲਾਵਾਂ ਦੇ ਨਾਮ ਹੋ ਰਹੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਗ਼ਰੀਬ ਭੈਣਾਂ-ਬੇਟੀਆਂ ਦੀ ਬਿਹਤਰ ਸਿਹਤ ਦੀ ਵੀ ਚਿੰਤਾ ਇਹ ਸਰਕਾਰ ਲਗਾਤਾਰ ਕਰ ਰਹੀ ਹੈ। ਅਸੀਂ ਜਨ-ਔਸ਼ਧੀ ਕੇਂਦਰ ਦੇ ਅੰਦਰ ਇੱਕ ਰੁਪਏ ਵਿੱਚ sanitary pad ਪਹੁੰਚਾਉਣ ਦੇ ਲਈ ਬਹੁਤ ਵੱਡਾ ਕੰਮ ਕੀਤਾ ਹੈ। 6 ਹਜ਼ਾਰ ਜਨ-ਔਸ਼ਧੀ ਕੇਂਦਰਾਂ ਵਿੱਚ ਪਿਛਲੇ ਥੋੜ੍ਹੇ ਸਮੇਂ ਵਿੱਚ ਕਰੀਬ 5 ਕਰੋੜ ਤੋਂ ਜ਼ਿਆਦਾ sanitary pad ਸਾਡੀਆਂ ਇਨ੍ਹਾਂ ਗ਼ਰੀਬ ਮਹਿਲਾਵਾਂ ਤੱਕ ਪਹੁੰਚ ਚੁੱਕੇ ਹਨ।

ਬੇਟੀਆਂ ਵਿੱਚ ਕੁਪੋਸ਼ਣ ਖਤਮ ਹੋਵੇ,  ਉਨ੍ਹਾਂ ਦੇ ਵਿਆਹ ਦੀ ਸਹੀ ਉਮਰ ਕੀ ਹੋਵੇ, ਇਸ ਦੇ ਲਈ ਅਸੀਂ ਕਮੇਟੀ ਬਣਾਈ ਹੈ। ਉਸ ਦੀ ਰਿਪੋਰਟ ਆਉਂਦੇ ਹੀ ਬੇਟੀਆਂ ਦੀ ਸ਼ਾਦੀ ਦੀ ਉਮਰ ਦੇ ਬਾਰੇ ਵਿੱਚ ਵੀ ਉਚਿਤ ਫੈਸਲੇ ਲਏ ਜਾਣਗੇ।

ਮੇਰੇ ਪਿਆਰੇ ਦੇਸ਼ਵਾਸੀਓ,

ਇਸ ਕੋਰੋਨਾ ਦੇ ਕਾਲਖੰਡ ਵਿੱਚ Health Sector ਦੀ ਤਰਫ ਧਿਆਨ ਜਾਣਾ ਬਹੁਤ ਸੁਭਾਵਿਕ ਹੈ ਅਤੇ ਇਸ ਲਈ ਆਤਮਨਿਰਭਰ ਦੀ ਸਭ ਤੋਂ ਵੱਡੀ ਸਿੱਖਿਆ ਸਾਨੂੰ Health Sector ਨੇ ਇਸ ਸੰਕਟ ਦੇ ਕਾਲ ਵਿੱਚ ਹੀ ਸਿਖਾ ਦਿੱਤੀ ਹੈ। ਅਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਅੱਗੇ ਵੀ ਵਧਣਾ ਹੈ।

ਤੁਸੀਂ ਦੇਖੋ, ਕੋਰੋਨਾ ਦੇ ਸਮੇਂ, ਇਸ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਸਿਰਫ ਇੱਕ Lab ਸੀ, ਟੈਸਟਿੰਗ ਦੇ ਲਈ, ਅੱਜ 1400 Labs ਦਾ ਨੈੱਟਵਰਕ ਹੈ… ਹਿੰਦੁਸਤਾਨ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ। ਜਦੋਂ ਕੋਰੋਨਾ ਦਾ ਸੰਕਟ ਆਇਆ ਤਾਂ ਸਿਰਫ ਇੱਕ ਦਿਨ ਵਿੱਚ 300 ਟੈਸਟ ਹੀ ਹੁੰਦੇ ਸਨ। ਇਤਨੇ ਘੱਟ ਸਮੇਂ ਵਿੱਚ ਸਾਡੇ ਲੋਕਾਂ ਨੇ ਉਹ ਸ਼ਕਤੀ ਦਿਖਾ ਦਿੱਤੀ ਹੈ ਕਿ ਅੱਜ ਹਰ ਦਿਨ 7 ਲੱਖ ਤੋਂ ਜ਼ਿਆਦਾ ਟੈਸਟ ਅਸੀਂ ਕਰ ਸਕ ਰਹੇ ਹਾਂ … ਕਿੱਥੇ 300 ਤੋਂ ਸ਼ੁਰੂ ਕੀਤਾ ਸੀ ਅਤੇ ਕਿੱਥੇ ਅਸੀਂ 7 ਲੱਖ ਤੱਕ ਪਹੁੰਚ ਗਏ।

ਦੇਸ਼ ਵਿੱਚ ਨਵੇਂ AIIMS, ਨਵੇਂ Medical College ਦਾ ਨਿਰਮਾਣ, ਆਧੁਨਿਕੀਕਰਨ ਦੀ ਦਿਸ਼ਾ ਵਿੱਚ ਨਿਰੰਤਰ ਯਤਨ… ਇਹ ਅਸੀਂ ਕਰ ਰਹੇ ਹਾਂ। ਪੰਜ ਸਾਲਾਂ ਵਿੱਚ, MBBS, MD ਵਿੱਚ 45 ਹਜ਼ਾਰ ਤੋਂ ਜ਼ਿਆਦਾ students ਦੇ ਲਈ ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਪਿੰਡ ਵਿੱਚ ਡੇਢ ਲੱਖ ਤੋਂ ਜ਼ਿਆਦਾ Wellness Centre… ਅਤੇ ਉਸ ਵਿੱਚ ਕਰੀਬ ਇੱਕ-ਤਿਹਾਈ ਤਾਂ already ਕਾਰਜਰਤ ਹੋ ਗਏ ਹਨ। ਕੋਰੋਨਾ ਦੇ ਕਾਲ ਵਿੱਚ Wellness Centre ਦੀ ਭੂਮਿਕਾ ਨੇ ਪਿੰਡਾਂ ਦੀ ਬਹੁਤ ਵੱਡੀ ਮਦਦ ਕੀਤੀ ਹੈ।

Health Sector ਵਿੱਚ ਅੱਜ ਤੋਂ ਇੱਕ ਬਹੁਤ ਵੱਡਾ ਅਭਿਯਾਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਉਸ ਵਿੱਚ technology ਦਾ ਵੀ ਬਹੁਤ ਵੱਡਾ ਰੋਲ ਰਹੇਗਾ। ਅੱਜ ਤੋਂ National Digital Health Mission ਦਾ ਵੀ ਅਰੰਭ ਕੀਤਾ ਜਾ ਰਿਹਾ ਹੈ। ਭਾਰਤ ਦੇ Health Sector ਵਿੱਚ ਇਹ ਇੱਕ ਨਵੀਂ ਕ੍ਰਾਂਤੀ ਲਿਆਵੇਗਾ … ਇਲਾਜ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਦੇ ਲਈ technology ਦਾ ਬਹੁਤ ਸੁਵਿਚਾਰਿਤ ਰੂਪ ਨਾਲ ਉਪਯੋਗ ਹੋਵੇਗਾ।

ਹਰੇਕ ਭਾਰਤੀ ਨੂੰ Health ID ਦਿੱਤੀ ਜਾਵੇਗੀ। ਇਹ Health ID ਹਰੇਕ ਭਾਰਤੀ ਦੇ ਸਿਹਤ ਖਾਤੇ ਦੀ ਤਰ੍ਹਾਂ ਕੰਮ ਕਰੇਗੀ। ਤੁਹਾਡੇ ਹਰ test, ਹਰ ਬਿਮਾਰੀ … ਤੁਸੀਂ ਕਿਸ ਡਾਕਟਰ ਦੇ ਪਾਸ, ਕਿਹੜੀ ਦਵਾਈ ਲਈ ਸੀ, ਉਨ੍ਹਾਂ ਦਾ ਕੀ Diagnosis ਸੀ, ਕਦੋਂ ਲਈ ਸੀ, ਉਨ੍ਹਾਂ ਦੀ ਰਿਪੋਰਟ ਕੀ ਸੀ, ਇਹ ਸਾਰੀ ਜਾਣਕਾਰੀ ਤੁਹਾਡੀ ਇਸ Health ID ਵਿੱਚ ਸ਼ਾਮਲ ਕੀਤੀ ਜਾਵੇਗੀ। Doctor ਨਾਲ appointment ਹੋਵੇ, ਪੈਸੇ ਜਮ੍ਹਾਂ ਕਰਨਾ ਹੋਵੇ, ਹਸਪਤਾਲ ਵਿੱਚ ਪਰਚੀ ਬਣਵਾਉਣ ਦੀ ਭੱਜਦੌੜ ਹੋਵੇ, ਇਹ ਸਾਰੀਆਂ ਦਿੱਕਤਾਂ… National Digital Health Mission ਦੇ ਮਾਧਿਅਮ ਨਾਲ ਕਈ ਮੁਸੀਬਤਾਂ ਤੋਂ ਮੁਕਤੀ ਮਿਲੇਗੀ ਅਤੇ ਉੱਤਮ ਸਿਹਤ ਦੇ ਲਈ ਸਾਡਾ ਕੋਈ ਵੀ ਨਾਗਰਿਕ ਲਈ ਸਹੀ ਫੈਸਲੇ ਕਰ ਸਕੇਗਾ।  ਇਹ ਵਿਵਸਥਾ ਹੋਣ ਵਾਲੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਵੀ ਕੋਰੋਨਾ ਦੀ ਗੱਲ ਆਉਂਦੀ ਹੈ, ਤਾਂ ਇੱਕ ਗੱਲ ਸੁਭਾਵਿਕ ਹੈ, ਹਰ ਕਿਸੇ ਦੇ ਮਨ ਵਿੱਚ ਸਵਾਲ ਹੈ, ਕੋਰੋਨਾ ਦੀ vaccine ਕਦੋਂ ਤਿਆਰ ਹੋਵੇਗੀ … ਇਹ ਸਵਾਲ ਹਰ ਇੱਕ ਦੇ ਮਨ ਵਿੱਚ ਹੈ, ਪੂਰੀ ਦੁਨੀਆ  ਵਿੱਚ ਹੈ।

ਮੈਂ ਅੱਜ ਦੇਸ਼ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਸਾਡੇ ਦੇਸ਼ ਦੇ ਵਿਗਿਆਨੀ… ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਇੱਕ ਰਿਸ਼ੀ-ਮੁਨੀ ਦੀ ਤਰ੍ਹਾਂ ਹੈ… ਉਹ Laboratory ਵਿੱਚ ਜੀ-ਜਾਨ ਨਾਲ ਜੁਟੇ ਹੋਏ ਹਨ। ਅਖੰਡ, ਏਕਨਿਸ਼ਠ ਤਪੱਸਿਆ ਕਰ ਰਹੇ ਹਨ, ਬਹੁਤ ਸਖਤ ਮਿਹਨਤ ਕਰ ਰਹੇ ਹਨ। ਅਤੇ ਭਾਰਤ ਵਿੱਚ ਇੱਕ ਨਹੀਂ, ਦੋ ਨਹੀਂ, ਤਿੰਨ-ਤਿੰਨ vaccine ਟੈਸਟਿੰਗ ਦੇ ਅਲੱਗ-ਅਲੱਗ ਪੜਾਵਾਂ ਵਿੱਚ ਹਨ।  ਵਿਗਿਆਨੀਆਂ ਤੋਂ ਜਦੋਂ ਹਰੀ ਝੰਡੀ ਮਿਲ ਜਾਵੇਗੀ,  ਵੱਡੇ ਪੈਮਾਨੇ ‘ਤੇ Production ਹੋਵੇਗਾ ਅਤੇ ਉਨ੍ਹਾਂ ਦੀਆਂ ਤਿਆਰੀਆਂ ਵੀ ਪੂਰੀ ਤਰ੍ਹਾਂ Ready ਹਨ… ਅਤੇ ਤੇਜ਼ੀ ਨਾਲ Production ਦੇ ਨਾਲ vaccine ਹਰ ਭਾਰਤੀ ਤੱਕ ਘੱਟ ਤੋਂ ਘੱਟ ਸਮੇਂ ਵਿੱਚ ਕਿਵੇਂ ਪਹੁੰਚੇ, ਉਸ ਦਾ ਖਾਕਾ ਵੀ ਤਿਆਰ ਹੈ … ਉਸ ਦੀ ਰੂਪ ਰੇਖਾ ਵੀ ਤਿਆਰ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਅਲੱਗ- ਅਲੱਗ ਥਾਵਾਂ ‘ਤੇ ਵਿਕਾਸ ਦੀ ਤਸਵੀਰ ਅਲੱਗ- ਅਲੱਗ ਹੈ। ਕੁਝ ਖੇਤਰ ਬਹੁਤ ਅੱਗੇ ਹਨ, ਕੁਝ ਖੇਤਰ ਬਹੁਤ ਪਿੱਛੇ ਹਨ। ਇਹ ਅਸੰਤੁਲਨ ਆਤਮਨਿਰਭਰ ਭਾਰਤ ਦੇ ਸਾਹਮਣੇ ਇੱਕ ਮਹੱਤਵਪੂਰਨ ਚੁਣੌਤੀ… ਮੈਂ ਮੰਨ ਸਕਦਾ ਹਾਂ। ਅਤੇ ਇਸ ਲਈ ਜਿਵੇਂ ਮੈਂ ਸ਼ੁਰੂ ਵਿੱਚ ਕਿਹਾ, 110 ਖਾਹਿਸ਼ੀ ਜ਼ਿਲ੍ਹਿਆਂ ‘ਤੇ ਅਸੀਂ ਬਲ ਦੇ ਰਹੇ ਹਾਂ। ਉਨ੍ਹਾਂ ਨੂੰ ਵਿਕਾਸ ਦੀ ਬਰਾਬਰੀ ਵਿੱਚ ਲਿਆਉਣਾ ਚਾਹੁੰਦੇ ਹਾਂ। ਵਿਕਾਸ ਦਾ ecosystem  ਬਣਾਉਣਾ, connectivity ਨੂੰ ਸੁਧਾਰਨਾ-ਇਹ ਸਾਡੀ ਪ੍ਰਾਥਮਿਕਤਾ ਹੈ।

ਹੁਣ ਤੁਸੀਂ ਦੇਖੋ, ਹਿੰਦੁਸਤਾਨ ਦਾ ਪੱਛਮੀ ਭਾਗ ਅਤੇ ਹਿੰਦੁਸਤਾਨ ਦੇ ਮੱਧ ਤੋਂ ਲੈ ਕੇ ਪੂਰਬੀ ਭਾਗ, ਪੂਰਬੀ ਉੱਤਰ ਪ੍ਰਦੇਸ਼ ਹੋਵੇ, ਬਿਹਾਰ ਹੋਵੇ, ਬੰਗਾਲ ਹੋਵੇ, north-east ਹੋਵੇ, ਓਡੀਸ਼ਾ ਹੋਵੇ … ਇਹ ਸਾਰੇ ਸਾਡੇ ਖੇਤਰ ਹਨ, ਅਪਾਰ ਸੰਪਦਾ ਹੈ, ਪ੍ਰਾਕਿਰਤਕ ਸੰਪਦਾ ਦੇ ਭੰਡਾਰ ਹਨ। ਇੱਥੋਂ ਦੇ ਲੋਕ ਸਮਰੱਥਾਵਾਨ ਹਨ, ਸ਼ਕਤੀਵਾਨ ਹਨ, ਪ੍ਰਤਿਭਾਵਾਨ ਹਨ ਲੇਕਿਨ ਅਵਸਰਾਂ ਦੇ ਅਭਾਵ ਵਿੱਚ ਇਨ੍ਹਾਂ ਖੇਤਰਾਂ ਵਿੱਚ ਅਸੰਤੁਲਨ ਰਿਹਾ ਹੈ। ਅਤੇ ਇਸ ਲਈ ਅਸੀਂ ਕਈ ਨਵੇਂ ਕਦਮ ਉਠਾਏ, Eastern Dedicated Freight Corridor ਹੋਵੇ, ਪੂਰਬ ਵਿੱਚ ਗੈਸ ਪਾਈਪਲਾਈਨ ਨਾਲ ਜੋੜਨ ਦੀ ਗੱਲ ਹੋਵੇ, ਨਵੇਂ ਰੋਡ-ਰੇਲ ਦਾ infrastructure ਖੜ੍ਹਾ ਕਰਨਾ ਹੋਵੇ, ਉੱਥੇ ਨਵੇਂ port ਬਣਾਉਣੇ ਹੋਣ … ਯਾਨੀ  ਇੱਕ ਤਰ੍ਹਾਂ ਨਾਲ ਪੂਰੇ development  ਦੇ ਲਈ infrastructure ਦਾ ਜੋ ਨਵਾਂ ਖਾਕਾ ਹੋਣਾ ਚਾਹੀਦਾ ਹੈ, ਉਸ ਨੂੰ holistic ਤਰੀਕੇ ਨਾਲ ਅਸੀਂ ਵਿਕਸਿਤ ਕਰ ਰਹੇ ਹਾਂ…।

ਉਸੇ ਪ੍ਰਕਾਰ ਨਾਲ ਲੇਹ-ਲੱਦਾਖ, ਕਰਗਿਲ, ਜੰਮੂ-ਕਸ਼ਮੀਰ… ਇਹ ਖੇਤਰ ਇੱਕ ਪ੍ਰਕਾਰ ਨਾਲ ਇਸ ਖੇਤਰ ਨੂੰ ਇੱਕ ਸਾਲ ਪਹਿਲਾਂ ਧਾਰਾ 370 ਤੋਂ ਆਜ਼ਾਦੀ ਮਿਲ਼ ਚੁੱਕੀ ਹੈ… ਇੱਕ ਸਾਲ ਪੂਰਾ ਹੋ ਚੁੱਕਾ ਹੈ। ਇਹ ਇੱਕ ਸਾਲ ਜੰਮੂ ਕਸ਼ਮੀਰ ਦੀ ਇੱਕ ਨਵੀਂ ਵਿਕਾਸ ਯਾਤਰਾ ਦਾ ਵੱਡਾ ਮਹੱਤਵਪੂਰਨ ਪੜਾਅ ਹੈ। ਇਹ ਇੱਕ ਸਾਲ ਉੱਥੋਂ ਦੀ ਮਹਿਲਾਵਾਂ ਨੂੰ, ਦਲਿਤਾਂ ਨੂੰ,  ਬੁਨਿਆਦੀ ਅਧਿਕਾਰਾਂ ਨੂੰ ਦੇਣ ਵਾਲਾ ਕਾਲਖੰਡ ਰਿਹਾ ਹੈ। ਇਹ ਸਾਡੇ ਸ਼ਰਨਾਰਥੀਆਂ ਨੂੰ ਗਰਿਮਾ ਪੂਰਨ ਜੀਵਨ ਜੀਣ ਦਾ ਵੀ ਇੱਕ ਸਾਲ ਰਿਹਾ ਹੈ। ਵਿਕਾਸ ਦਾ ਲਾਭ ਪਿੰਡ ਅਤੇ ਗ਼ਰੀਬ ਤੱਕ ਪਹੁੰਚਾਉਣ ਦੇ ਲਈ Back to Villages ਜਿਹੇ ਵਿਸ਼ੇਸ਼ ਅਭਿਯਾਨ ਚਲਾਏ ਜਾ ਰਹੇ ਹਨ। ਆਯੁਸ਼ਮਾਨ ਯੋਜਨਾ ਨੂੰ ਬਿਹਤਰੀਨ ਤਰੀਕੇ ਨਾਲ, ਅੱਜ ਜੰਮੂ-ਕਸ਼ਮੀਰ ਤੇ ਲੱਦਾਖ ਦੇ ਖੇਤਰ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਲੋਕਤੰਤਰ ਦੀ ਮਜਬੂਤੀ, ਲੋਕਤੰਤਰ ਦੀ ਸੱਚੀ ਤਾਕਤ ਸਾਡੀ ਚੁਣੀਆਂ ਹੋਈਆਂ ਸਥਾਨਕ ਇਕਾਈਆਂ ਵਿੱਚ ਹੈ। ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਜੰਮੂ-ਕਸ਼ਮੀਰ ਵਿੱਚ ਸਥਾਨਕ ਇਕਾਈਆਂ ਦੇ ਜਨਪ੍ਰਤੀਨਿਧੀ ਸਰਗਰਮੀ ਅਤੇ ਸੰਵੇਦਨਸ਼ੀਲਤਾ ਦੇ ਨਾਲ ਵਿਕਾਸ ਦੇ ਨਵੇਂ ਯੁਗ ਨੂੰ ਅੱਗੇ ਵਧਾ ਰਹੇ ਹਨ। ਮੈਂ ਉਨ੍ਹਾਂ ਦੇ ਸਾਰੇ ਪੰਚ-ਸਰਪੰਚਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ… ਵਿਕਾਸ ਯਾਤਰਾ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦੇ ਲਈ।

ਜੰ‍ਮੂ-ਕਸ਼‍ਮੀਰ ਵਿੱਚ Delimitation ਦੀ ਪ੍ਰਕਿਰਿਆ ਚਲ ਰਹੀ ਹੈ।  ਸੁਪ੍ਰੀਮ ਕੋਰਟ  ਦੇ ਸੇਵਾਮੁਕਤ ਜਸਟਿਸ ਦੀ ਅਗਵਾਈ ਵਿੱਚ Delimitation ਦਾ ਕੰਮ ਚਲ ਰਿਹਾ ਹੈ ਅਤੇ ਜਲਦੀ ਨਾਲ Delimitation ਦਾ ਕੰਮ ਪੂਰਾ ਹੁੰਦੇ ਹੀ ਭਵਿੱਖ ਵਿੱਚ ਉੱਥੇ ਚੋਣਾਂ ਹੋਣ,  ਜੰ‍ਮੂ-ਕਸ਼‍ਮੀਰ ਦਾ M.L.A  ਹੋਵੇ,  ਜੰ‍ਮੂ ਕਸ਼‍ਮੀਰ  ਦੇ ਮੰਤਰੀਗਣ ਹੋਣ,  ਜੰ‍ਮੂ-ਕਸ਼‍ਮੀਰ  ਦੇ ਮੁੱਖ ਮੰਤਰੀ ਹੋਣ …  ਨਵੀਂ ਊਰਜਾ  ਦੇ ਨਾਲ ਵਿਕਾਸ  ਦੇ ਮਾਰਗ ‘ਤੇ ਅੱਗੇ ਵਧੀਏ,  ਇਸ ਦੇ ਲਈ ਦੇਸ਼ ਪ੍ਰਤੀਬੱਧ ਵੀ ਹੈ ਅਤੇ ਪ੍ਰਯਾਸਰਤ ਵੀ ਹੈ।

ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ  ਵਰ੍ਹਿਆਂ ਪੁਰਾਣੀ ਜੋ ਉਨ੍ਹਾਂ ਦੀ ਮੰਗ ਸੀ,  ਉਨ੍ਹਾਂ ਦੀ ਆਕਾਂਖਿਆ ਸੀ,  ਉਸ ਆਕਾਂਖਿਆ ਨੂੰ ਅਸੀਂ ਪੂਰਾ ਕਰਨ ਦਾ …  ਉਨ੍ਹਾਂ ਨੂੰ  ਸਨਮਾਨਿਤ ਕਰਨ ਦਾ ਇੱਕ ਬਹੁਤ ਵੱਡਾ ਕੰਮ ਕੀਤਾ ਹੈ।  ਹਿਮਾਲਿਆ ਦੀਆਂ ਉਚਾਈਆਂ ਵਿੱਚ ਵਸਿਆ ਲੱਦਾਖ ਵਿਕਾਸ  ਦੇ ਨਵੇਂ ਸਿਖਰ  ਦੇ ਵੱਲ ਅੱਗੇ ਵਧ ਰਿਹਾ ਹੈ।  ਹੁਣ central university ਉੱਥੇ ਬਣ ਰਹੀ ਹੈ।  ਨਵੇਂ research centre ਬਣ ਰਹੇ ਹਨ,  hotel,  management  ਦੇ courses ਉੱਥੇ ਚਲ ਰਹੇ ਹਨ।  ਬਿਜਲੀ ਦੇ ਲਈ ਸਾਢੇ ਸੱਤ ਹਜ਼ਾਰ ਮੈਗਾਵਾਟ  ਦੇ Solar Park  ਦੇ ਨਿਰਮਾਣ ਦੀ ਯੋਜਨਾ ਬਣ ਰਹੀ ਹੈ,  ਲੇਕਿਨ ਮੇਰੇ ਪਿਆਰੇ ਦੇਸ਼ਵਾਸੀਓ,  ਲੱਦਾਖ ਦੀਆਂ ਕਈ ਵਿਸ਼ੇਸ਼ਤਾਵਾਂ ਹਨ,  ਉਨ੍ਹਾਂ ਵਿਸ਼ੇਸ਼ਤਾਵਾਂ ਨੂੰ ਸਾਨੂੰ ਸੰਭਾਲਣਾ ਵੀ ਹੈ,  ਸੰਵਾਰਨਾ ਵੀ ਹੈ।  ਅਤੇ ਜਿਵੇਂ ਸਿੱਕਮ ਨੇ … ਸਾਡੇ North-East ਵਿੱਚ Sikkim ਨੇ ਆਪਣੀ organic state ਦੀ ਪਹਿਚਾਣ ਬਣਾਈ ਹੈ,  ਉਵੇਂ ਹੀ ਲੱਦਾਖ,  ਲੇਹ,  ਕਰਗਿਲ ਪੂਰਾ ਖੇਤਰ ਸਾਡੇ ਦੇਸ਼ ਲਈ carbon neutral ਇਕਾਈ  ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾ ਸਕਦਾ ਹੈ।  ਅਤੇ ਇਸ ਲਈ ਭਾਰਤ ਸਰਕਾਰ ਉੱਥੋਂ  ਦੇ ਨਾਗਰਿਕਾਂ  ਦੇ ਨਾਲ ਮਿਲ ਕੇ  ਇੱਕ ਨਮੂਨਾ ਰੂਪ,  ਪ੍ਰੇਰਣਾ ਰੂਪ,  carbon neutral ਵਿਕਾਸ ਦਾ ਮਾਡਲ,  ਉੱਥੋਂ ਦੀਆਂ ਜ਼ਰੂਰਤਾਂ ਦੀ ਪੂਰਤੀ ਵਾਲਾ ਮਾਡਲ …  ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ,  ਭਾਰਤ ਨੇ ਦਿਖਾਇਆ ਹੈ ਕਿ ਵਾਤਾਵਰਣ  ਦੇ ਨਾਲ ਸੰਤੁਲਨ ਰੱਖਦੇ ਹੋਏ ਵੀ ਤੇਜ਼ ਵਿਕਾਸ ਸੰਭਵ ਹੈ।  ਅੱਜ ਭਾਰਤ one world,  one sun,  one grid  ਦੇ vision  ਦੇ ਨਾਲ ਪੂਰੀ ਦੁਨੀਆ ਨੂੰ ਖਾਸ ਤੌਰ ‘ਤੇ ਸੌਰ ਊਰਜਾ  ਦੇ ਖੇਤਰ ਵਿੱਚ ਪ੍ਰੇਰਿਤ ਕਰ ਰਿਹਾ ਹੈ।

Renewable energy  ਦੇ ਉਤਪਾਦਨ  ਦੇ ਮਾਮਲੇ ਵਿੱਚ ਅੱਜ ਭਾਰਤ ਦੁਨੀਆ  ਦੇ top ਪੰਜ ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ।  ਪ੍ਰਦੂਸ਼ਣ  ਦੇ ਸਮਾਧਾਨ ਨੂੰ ਲੈ ਕੇ ਭਾਰਤ ਸਜਗ ਵੀ ਹੈ ਅਤੇ ਭਾਰਤ ਸਰਗਰਮ ਵੀ ਹੈ।  ਸਵੱਛ ਭਾਰਤ ਅਭਿਯਾਨ ਹੋਵੇ,  ਧੂੰਆਂ ਮੁਕਤ ਰਸੋਈ ਗੈਸ ਦੀ ਵਿਵਸਥਾ ਹੋਵੇ,  LED Bulb ਦਾ ਅਭਿਯਾਨ ਹੋਵੇ,  CNG ਅਧਾਰਿਤ transportation ਦੀ ਵਿਵਸਥਾ ਹੋਵੇ,  Electric mobility ਲਈ ਕੋਸ਼ਿਸ਼ ਹੋਵੇ,  ਅਸੀਂ ਕੋਈ ਕਸਰ ਨਹੀਂ ਛੱਡ ਰਹੇ ਹਾਂ।  ਪੈਟ੍ਰੋਲ ਨਾਲ ਪ੍ਰਦੂਸ਼ਣ ਨੂੰ ਘੱਟ ਕਰਨ ਲਈ ethanol ਉਤਪਾਦਨ ਵਧਾਉਣ ਵਿੱਚ ਅਤੇ ਉਸ ਦੇ ਇਸਤੇਮਾਲ ‘ਤੇ ਬਲ ਦਿੱਤਾ ਜਾ ਰਿਹਾ ਹੈ।  ਪੰਜ ਸਾਲ ਪਹਿਲਾਂ ਸਾਡੇ ਦੇਸ਼  ਦੇ ਅੰਦਰ ethanol ਦੀ ਕੀ ਸਥਿਤੀ ਸੀ …  ਪੰਜ ਸਾਲ ਪਹਿਲਾਂ ਸਾਡੇ ਦੇਸ਼ ਵਿੱਚ 40 ਕਰੋੜ ਲੀਟਰ ਉਤਪਦਨ ਹੁੰਦਾ ਸੀ।  ਅੱਜ ਪੰਜ ਸਾਲ ਵਿੱਚ ਪੰਜ ਗੁਣਾ ਹੋ ਗਿਆ …  ਅਤੇ ਅੱਜ 200 ਕਰੋੜ ਲੀਟਰ ethanol ਸਾਡੇ ਦੇਸ਼ ਵਿੱਚ ਬਣ ਰਿਹਾ ਹੈ ਜੋ ਵਾਤਾਵਰਣ ਲਈ ਬਹੁਤ ਉਪਯੋਗੀ ਸਿੱਧ ਹੋ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,  ਦੇਸ਼  ਦੇ 100 ਸ਼ਹਿਰਾਂ ਵਿੱਚ …  ਚੁਣੇ ਹੋਏ 100 ਸ਼ਹਿਰਾਂ ਵਿੱਚ,  ਪ੍ਰਦੂਸ਼ਣ ਘੱਟ ਕਰਨ  ਦੇ ਲਈ,  ਅਸੀਂ ਇੱਕ holistic approach ਦੇ ਨਾਲ,  ਇੱਕ Integrated approach  ਦੇ ਨਾਲ,  ਇੱਕ ਜਨ ਭਾਗੀਦਾਰੀ  ਦੇ ਨਾਲ,  ਆਧੁਨਿਕ technology ਦਾ ਭਰਪੂਰ ਉਪਯੋਗ ਕਰਦੇ ਹੋਏ ਅਸੀਂ ਉਸ ਨੂੰ ਪ੍ਰਦੂਸ਼ਣ ਘੱਟ ਕਰਨ  ਦੀ ਦਿਸ਼ਾ ਵਿੱਚ  …. ਇੱਕ ਮਿਸ਼ਨ ਮੋਡ ਵਿੱਚ ਕੰਮ ਕਰਨ ਵਾਲੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,  ਭਾਰਤ ਇਸ ਗੱਲ ਨੂੰ ਮਾਣ ਨਾਲ ਕਹਿ ਸਕਦਾ ਹੈ … ਭਾਰਤ ਉਨ੍ਹਾਂ ਬਹੁਤ ਘੱਟ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਜੰਗਲਾਂ ਦਾ ਵਿਸਤਾਰ ਹੋ ਰਿਹਾ ਹੈ।  ਆਪਣੀ Biodiversity  ਦੀ ਸੰਭਾਲ਼ ਅਤੇ ਸੰਵਰਧਨ ਲਈ ਭਾਰਤ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ।  ਅਸੀਂ ਲੋਕਾਂ ਨੇ ਸਫਲਤਾਪੂਰਵਕ Project Tiger,  Project Elephant …  ਅਸੀਂ ਸਫਲਤਾਪੂਰਵਕ ਅੱਗੇ ਵਧਾਇਆ ਹੈ।  ਸਾਡੇ ਇੱਥੇ ਟਾਈਗਰ ਦੀ ਆਬਾਦੀ ਵਧੀ ਹੈ।  ਹੁਣ ਆਉਣ ਵਾਲੇ ਦਿਨਾਂ ਵਿੱਚ Asiatic Lion ਲਈ Project Lion ਦੀ ਸ਼ੁਰੂਆਤ ਹੋ ਰਹੀ ਹੈ।  ਅਤੇ ਉਸ ਵਿੱਚ Project Lion ਭਾਰਤੀ ਸ਼ਹਿਰਾਂ ਦੀ ਰੱਖਿਆ,  ਸੁਰੱਖਿਆ,  ਜ਼ਰੂਰੀ Infrastructure …  ਅਤੇ ਵਿਸ਼ੇਸ਼ ਕਰਕੇ,  ਉਨ੍ਹਾਂ  ਦੇ  ਲਈ ਜੋ ਜ਼ਰੂਰੀ ਹੁੰਦਾ ਹੈ Special ਪ੍ਰਕਾਰ ਦਾ Health Infrastructure,  ਉਸ ‘ਤੇ ਵੀ ਕੰਮ ਕੀਤਾ ਜਾਵੇਗਾ।  ਅਤੇ Project Lion ‘ਤੇ ਬਲ ਦਿੱਤਾ ਜਾਵੇਗਾ।

ਨਾਲ ਹੀ ਇੱਕ ਹੋਰ ਕੰਮ ਨੂੰ ਵੀ ਅਸੀਂ ਹੁਲਾਰਾ ਦੇਣਾ ਚਾਹੁੰਦੇ ਹਾਂ ਅਤੇ ਉਹ ਹੈ- Project Dolphin ਚਲਾਇਆ ਜਾਵੇਗਾ।  ਨਦੀਆਂ ਵਿੱਚ ਅਤੇ ਸਮੁੰਦਰ ਵਿੱਚ ਰਹਿਣ ਵਾਲੀਆਂ ਦੋਨਾਂ ਤਰ੍ਹਾਂ ਦੀਆਂ Dolphins ‘ਤੇ ਅਸੀਂ ਫੋਕਸ ਕਰਾਂਗੇ।  ਇਸ ਨਾਲ Biodiversity ਨੂੰ ਵੀ ਬਲ ਮਿਲੇਗਾ ਅਤੇ ਰੋਜ਼ਗਾਰ  ਦੇ ਅਵਸਰ ਵੀ ਮਿਲਣਗੇ।  ਇਹ Tourism  ਦੇ ਆਕਰਸ਼ਣ ਦਾ ਵੀ ਕੇਂਦਰ ਹੁੰਦਾ ਹੈ…  ਤਾਂ ਇਸ ਦਿਸ਼ਾ ਵਿੱਚ ਵੀ ਅਸੀਂ ਅੱਗੇ ਵਧਣ ਵਾਲੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,  ਜਦੋਂ ਅਸੀਂ ਇੱਕ ਅਸਾਧਾਰਣ ਟੀਚੇ ਨੂੰ ਲੈ ਕੇ ਅਸਾਧਾਰਣ ਯਾਤਰਾ ‘ਤੇ ਨਿਕਲਦੇ ਹਾਂ ਤਾਂ ਰਸਤੇ ਵਿੱਚ ਚੁਣੌਤੀਆਂ ਦੀ ਭਰਮਾਰ ਹੁੰਦੀ ਹੈ ਅਤੇ ਚੁਣੌਤੀਆਂ ਵੀ ਅਸਾਧਾਰਣ ਹੁੰਦੀਆਂ ਹਨ।  ਇਤਨੀਆਂ ਆਪਦਾਵਾਂ ਦੇ ਦਰਮਿਆਨ ਸੀਮਾ ‘ਤੇ ਵੀ ਦੇਸ਼  ਦੀ ਤਾਕਤ ਨੂੰ ਚੁਣੌਤੀ ਦੇਣ ਦੇ ਦੁਸ਼ਪ੍ਰਯਤਨ ਹੋਏ ਹਨ।  ਲੇਕਿਨ LOC ਤੋਂ ਲੈ ਕੇ LAC ਤੱਕ ਦੇਸ਼ ਦੀ ਸੰਪ੍ਰਭੂਤਾ ‘ਤੇ ਜਿਸ ਕਿਸੇ ਨੇ ਅੱਖ ਉਠਾਈ ਦੇਸ਼ ਦੀ ਸੈਨਾ ਨੇ,  ਸਾਡੇ ਵੀਰ-ਜਵਾਨਾਂ ਨੇ ਉਸ ਦਾ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ।

ਭਾਰਤ ਦੀ ਸੰਪ੍ਰਭੂਤਾ ਦੀ ਰੱਖਿਆ ਲਈ ਪੂਰਾ ਦੇਸ਼ ਇੱਕ ਜੋਸ਼ ਨਾਲ ਭਰਿਆ ਹੋਇਆ ਹੈ,  ਸੰਕਲਪ ਤੋਂ ਪ੍ਰੇਰਿਤ ਹੈ ਅਤੇ ਤਾਕਤ ‘ਤੇ ਅਟੁੱਟ ਸ਼ਰਧਾ  ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਸੰਕਲਪ ਲਈ ਸਾਡੇ ਵੀਰ-ਜਵਾਨ ਕੀ ਕਰ ਸਕਦੇ ਹਨ,  ਦੇਸ਼ ਕੀ ਕਰ ਸਕਦਾ ਹੈ…  ਇਹ ਲੱਦਾਖ ਵਿੱਚ ਦੁਨੀਆ ਨੇ ਦੇਖ ਲਿਆ ਹੈ।  ਮੈਂ ਅੱਜ ਮਾਤ੍ਰਭੂਮੀ ‘ਤੇ ਨਿਛਾਵਰ ਉਨ੍ਹਾਂ ਸਾਰੇ ਵੀਰ-ਜਵਾਨਾਂ ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਆਦਰਪੂਰਵਕ ਨਮਨ ਕਰਦਾ ਹਾਂ।

ਆਤੰਕਵਾਦ ਹੋਵੇ,  ਜਾਂ ਵਿਸਤਾਰਵਾਦ ਭਾਰਤ ਅੱਜ ਡਟ ਕੇ ਮੁਕਾਬਲਾ ਕਰ ਰਿਹਾ ਹੈ। ਅੱਜ ਦੁਨੀਆ ਦਾ ਭਾਰਤ ‘ਤੇ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ।  ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ  ਦੇ ਅਸਥਾਈ ਮੈਂਬਰ  ਦੇ ਰੂਪ ਵਿੱਚ 192 ਵਿੱਚੋਂ 184 …  ਇੱਕ ਸੌ ਬਾਨਵੇਂ ਵਿੱਚੋਂ ਇੱਕ ਸੌ ਚੁਰਾਸੀ ਦੇਸ਼ਾਂ ਦਾ ਭਾਰਤ ਨੂੰ ਸਮਰਥਨ ਮਿਲਣਾ,  ਇਹ ਸਾਡੇ ਹਰ ਹਿੰਦੁਸਤਾਨੀ ਲਈ ਮਾਣ ਦੀ ਗੱਲ ਹੈ।  ਵਿਸ਼ਵ ਵਿੱਚ ਅਸੀਂ ਕੈਸੀ ਆਪਣੀ ਪਹੁੰਚ ਬਣਾਈ ਹੈ,  ਉਸ ਦੀ ਇਹ ਉਦਾਹਰਣ ਹੈ।  ਅਤੇ ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਭਾਰਤ ਖੁਦ ਮਜ਼ਬੂਤ ਹੋਵੇ,  ਭਾਰਤ ਸਸ਼ਕਤ ਹੋਵੇ,  ਭਾਰਤ ਸੁਰੱਖਿਅਤ ਹੋਵੇ,  ਇਸੇ ਸੋਚ ਦੇ ਨਾਲ ਅੱਜ ਅਨੇਕ ਮੋਰਚਿਆਂ ‘ਤੇ ਕੰਮ ਕੀਤਾ ਜਾ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,  ਸਾਡੇ ਗੁਆਂਢੀ ਦੇਸ਼ਾਂ  ਦੇ ਨਾਲ ਚਾਹੇ ਉਹ ਸਾਡੇ ਨਾਲ ਜ਼ਮੀਨ ਨਾਲ ਜੁੜੇ ਹੋਣ ਜਾਂ ਸਮੁੰਦਰ ਨਾਲ ਆਪਣੇ ਸਬੰਧਾਂ ਨੂੰ ਅਸੀਂ ਸੁਰੱਖਿਆ,  ਵਿਕਾਸ ਅਤੇ ਵਿਸ਼ਵਾਸ ਦੀ ਸਾਂਝੀਦਾਰੀ  ਦੇ ਨਾਲ ਜੋੜ ਰਹੇ ਹਾਂ।  ਭਾਰਤ ਦਾ ਲਗਾਤਾਰ ਯਤਨ ਹੈ ਕਿ ਆਪਣੇ ਗੁਆਂਢੀ ਦੇਸ਼ਾਂ  ਦੇ ਨਾਲ ਅਸੀਂ ਆਪਣੇ ਸਦੀਆਂ ਪੁਰਾਣੇ ਸੱਭਿਆਚਾਰਕ,  ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਹੋਰ ਗਹਿਰਾਈ ਦੇਈਏ।  ਦੱਖਣ ਏਸ਼ੀਆ ਵਿੱਚ ਦੁਨੀਆ ਦੀ ਇੱਕ-ਚੌਥਾਈ ਜਨਸੰਖਿਆ  ਰਹਿੰਦੀ ਹੈ।  ਅਸੀਂ ਸੰਜੋਗ ਅਤੇ ਸਹਭਾਗਿਤਾ ਨਾਲ ਇੰਨੀ ਵੱਡੀ ਜਨਸੰਖਿਆ  ਦੇ ਵਿਕਾਸ ਅਤੇ ਸਮ੍ਰਿੱਧੀ ਦੀਆਂ ਅਣਗਿਣਤ ਸੰਭਾਵਨਾਵਾਂ ਪੈਦਾ ਕਰ ਸਕਦੇ ਹਾਂ।  ਇਸ ਖੇਤਰ  ਦੇ ਦੇਸ਼ਾਂ  ਦੇ ਸਾਰੇ ਨੇਤਾਵਾਂ ਦੀ ਇਸ ਵਿਸ਼ਾਲ ਜਨਸਮੂਹ  ਦੇ ਵਿਕਾਸ ਅਤੇ ਪ੍ਰਗਤੀ ਲਈ ਬਹੁਤ ਵੱਡੀ ਜ਼ਿੰਮੇਦਾਰੀ ਹੈ,  ਇੱਕ ਅਹਿਮ ਜ਼ਿੰਮੇਦਾਰੀ ਹੈ।  ਉਸ ਨੂੰ ਨਿਭਾਉਣ ਲਈ ਦੱਖਣ ਏਸ਼ੀਆ  ਦੇ ਇਸ ਸਾਰੇ ਖੇਤਰ ਦੇ ਸਾਰੇ ਲੋਕਾਂ ਦਾ,  ਰਾਜਨੇਤਾਵਾਂ ਦਾ,  ਸਾਂਸਦਾਂ ਦਾ,  ਬੁੱਧੀਜੀਵੀਆਂ ਨੂੰ ਵੀ ਮੈਂ ਸੱਦਾ ਦਿੰਦਾ ਹਾਂ।  ਇਸ ਪੂਰੇ ਖੇਤਰ ਵਿੱਚ ਜਿਤਨੀ ਸ਼ਾਂਤੀ ਹੋਵੇਗੀ,  ਜਿਤਨਾ ਸੁਹਾਰਦ ਹੋਵੇਗਾ,  ਓਨੀ ਹੀ ਇਹ ਮਾਨਵਤਾ  ਦੇ ਕੰਮ ਆਵੇਗੀ,  ਮਾਨਵਤਾ  ਦੇ ਹਿਤ ਵਿੱਚ ਹੋਵੇਗਾ … ਪੂਰੀ ਦੁਨੀਆ ਦਾ ਹਿਤ ਇਸ ਵਿੱਚ ਸਮਾਹਿਤ ਹੈ।

ਅੱਜ ਗੁਆਂਢੀ ਸਿਰਫ ਉਹ ਹੀ ਨਹੀਂ ਹੈ ਜਿਨ੍ਹਾਂ ਨਾਲ ਸਾਡੀਆਂ ਭੂਗੋਲਿਕ ਸੀਮਾਵਾਂ ਮਿਲਦੀਆਂ ਹਨ,  ਬਲਕਿ ਉਹ ਵੀ ਹਨ ਜਿਨ੍ਹਾਂ ਨਾਲ ਸਾਡੇ ਦਿਲ ਮਿਲਦੇ ਹਨ…  ਜਿੱਥੇ ਰਿਸ਼ਤਿਆਂ  ਵਿੱਚ ਸਮਰਸਤਾ ਹੁੰਦੀ ਹੈ,  ਮੇਲ-ਜੋਲ ਰਹਿੰਦਾ ਹੈ।  ਮੈਨੂੰ ਖੁਸ਼ੀ ਹੈ ਬੀਤੇ ਕੁਝ ਸਮੇਂ ਵਿੱਚ ਭਾਰਤ ਨੇ Extended Neighbourhood  ਦੇ ਸਾਰੇ ਦੇਸ਼ਾਂ  ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜਬੂਤ ਕੀਤਾ ਹੈ।  ਪੱਛਮ ਏਸ਼ੀਆ  ਦੇ ਦੇਸ਼ਾਂ ਨਾਲ ਸਾਡੇ ਰਾਜਨੀਤਕ,  ਆਰਥਿਕ ਅਤੇ ਮਾਨਵੀ ਸਬੰਧਾਂ ਦੀ ਪ੍ਰਗਤੀ ਵਿੱਚ ਕਈ ਗੁਣਾ ਤੇਜ਼ੀ ਆਈ ਹੈ …  ਵਿਸ਼ਵਾਸ ਅਨੇਕ ਗੁਣਾ ਵਧ ਗਿਆ ਹੈ।  ਇਨ੍ਹਾਂ ਦੇਸ਼ਾਂ  ਦੇ ਨਾਲ ਸਾਡੇ ਆਰਥਿਕ ਸਬੰਧ ਖਾਸ ਕਰਕੇ  ਊਰਜਾ ਖੇਤਰ ਵਿੱਚ ਭਾਗੀਦਾਰੀ ਬਹੁਤ ਮੱਹਤਵਪੂਰਨ ਹੈ।  ਇਨ੍ਹਾਂ ਕਈ ਦੇਸ਼ਾਂ ਵਿੱਚ …  ਇਨ੍ਹਾਂ ਸਾਰੇ ਦੇਸ਼ਾਂ ਵਿੱਚ … ਜ਼ਿਆਦਾਤਰ ਦੇਸ਼ਾਂ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਸਾਡੇ ਭਾਰਤੀ ਭਾਈ-ਭੈਣ ਕੰਮ ਕਰ ਰਹੇ ਹਨ। ਜਿਸ ਤਰ੍ਹਾਂ ਇਨ੍ਹਾਂ ਦੇਸ਼ਾਂ ਨੇ ਕੋਰੋਨਾ  ਸੰਕਟ  ਦੇ ਸਮੇਂ ਭਾਰਤੀਆਂ ਦੀ ਮਦਦ ਕੀਤੀ,  ਭਾਰਤ ਸਰਕਾਰ  ਦੀ ਬੇਨਤੀ ਦਾ ਸਨਮਾਨ ਕੀਤਾ,  ਉਸ ਦੇ ਲਈ ਭਾਰਤ ਉਨ੍ਹਾਂ ਸਾਰੇ ਦੇਸ਼ਾਂ ਦਾ ਆਭਾਰੀ ਹੈ ਅਤੇ ਮੈਂ ਆਪਣਾ ਆਭਾਰ ਪ੍ਰਗਟ ਕਰਨਾ ਚਾਹੁੰਦਾ ਹਾਂ।

ਇਸੇ ਪ੍ਰਕਾਰ ਸਾਡੇ ਪੂਰਬ  ਦੇ ਆਸੀਆਨ ਦੇਸ਼ ਜੋ ਸਾਡੇ maritime ਗੁਆਂਢੀ ਵੀ ਹਨ,  ਉਹ ਵੀ ਸਾਡੇ ਲਈ ਬਹੁਤ ਵਿਸ਼ੇਸ਼ ਮੱਹਤਵ ਰੱਖਦੇ ਹਨ। ਇਨ੍ਹਾਂ  ਦੇ ਨਾਲ ਭਾਰਤ ਦਾ ਹਜ਼ਾਰਾਂ ਸਾਲ ਪੁਰਾਣਾ ਧਾਰਮਿਕ ਅਤੇ ਸੱਭਿਆਚਾਰਕ ਸਬੰਧ ਹੈ। ਬੁੱਧ ਧਰਮ ਦੀਆਂ ਪਰੰਪਰਾਵਾਂ ਸਾਨੂੰ ਉਨ੍ਹਾਂ ਨਾਲ ਜੋੜਦੀਆਂ ਹਨ। ਅੱਜ ਭਾਰਤ ਇਨ੍ਹਾਂ ਦੇਸ਼ਾਂ ਦੇ ਨਾਲ,  ਸਿਰਫ ਸੁਰੱਖਿਆ ਖੇਤਰਾਂ ਵਿੱਚ ਨਹੀਂ ਬਲਕਿ ਸਮੁੰਦਰੀ ਸੰਪਦਾ  ਦੇ ਖੇਤਰ ਵਿੱਚ ਵੀ ਸਹਿਯੋਗ ਵਧਾ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,  ਭਾਰਤ  ਦੇ ਜਿਤਨੇ ਯਤਨ ਸ਼ਾਂਤੀ ਅਤੇ ਸੁਹਾਰਦ ਦੇ ਲਈ ਹਨ,  ਓਨੀ ਹੀ ਪ੍ਰਤੀਬੱਧਤਾ ਆਪਣੀ ਸੁਰੱਖਿਆ ਅਤੇ ਆਪਣੀ ਸੈਨਾਵਾਂ ਨੂੰ ਸਸ਼ਕਤ‍ ਕਰਨ ਲਈ ਵੀ ਹੈ।  ਰੱਖਿਆ ਉਤਪਾਦਨ ਵਿੱਚ ਆਤਮਨਿਰਭਰ ਭਾਰਤ ਲਈ ਵੱਡੇ ਕਦਮ  ਚੁੱਕੇ ਗਏ ਹਨ।  ਹਾਲ ਹੀ ਵਿੱਚ 100 ਤੋਂ ਜ਼ਿਆਦਾ ਸੈਨਿਕ ਉਪਕਰਣਾਂ ਦੇ ਆਯਾਤ ‘ਤੇ ਅਸੀਂ ਰੋਕ ਲਗਾ ਦਿੱਤੀ ਹੈ- ਮਿਸਾਈਲਾਂ ਤੋਂ ਲੈ ਕੇ  ਹਲਕੇ ਯੁੱਧਕ ਹੈਲੀਕੌਪਟਰਾਂ ਤੱਕ,  assault ਰਾਈਫਲ ਤੋਂ ਲੈ ਕੇ ਟ੍ਰਾਂਸਪੋਰਟ ਏਅਰਕ੍ਰਾਫਟ ਤੱਕ ਸਾਰੇ ਮੇਕ ਇਨ ਇੰਡੀਆ ਹੋ ਗਏ।  ਆਪਣਾ ਤੇਜਸ ਵੀ… ਆਪਣਾ ਤੇਜ,  ਆਪਣੀ ਤੇਜ਼ੀ ਅਤੇ ਆਪਣੀ ਤਾਕਤ ਦਿਖਾਉਣ ਲਈ ਆਧੁਨਿਕ ਜ਼ਰੂਰਤਾਂ  ਦੇ ਹਿਸਾਬ ਨਾਲ ਤਿਆਰ ਹੋ ਰਿਹਾ ਹੈ।  ਦੇਸ਼ ਦੀ ਸੁਰੱਖਿਆ ਵਿੱਚ ਸਾਡੇ ਬਾਰਡਰ ਅਤੇ coastal Infrastructure ਦੀ ਬਹੁਤ ਵੱਡੀ ਭੂਮਿਕਾ ਹੈ।  ਅੱਜ ਹਿਮਾਲਿਆ ਦੀਆਂ ਚੋਟੀਆਂ ਹੋਣ,  ਜਾਂ ਹਿੰਦ ਮਹਾਸਾਗਰ  ਦੇ ਟਾਪੂ,  ਹਰ ਦਿਸ਼ਾ ਵਿੱਚ connectivity  ਦੇ ਵਿਸਤਾਰ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।  ਲੱਦਾਖ ਤੋਂ ਲੈ ਕੇ  ਦੇ ਅਰੁਣਾਚਲ ਪ੍ਰਦੇਸ਼ ਤੱਕ ਵੱਡੇ ਪੈਮਾਨੇ ‘ਤੇ ਸਾਡੇ ਦੇਸ਼ ਦੀ ਸੁਰੱਖਿਆ ਨੂੰ ਧਿਅਨ ਵਿੱਚ ਰੱਖਦੇ ਹੋਏ ਨਵੀਆਂ ਸੜਕਾਂ ਤਿਆਰ ਕੀਤੀਆਂ ਗਈਆਂ ਹਨ।

ਮੇਰੇ ਪਿਆਰੇ ਦੇਸ਼ਵਾਸੀਓ,  ਸਾਡਾ ਇਤਨਾ ਵੱਡਾ ਸਮੁੰਦਰ ਤਟ ਹੈ ਲੇਕਿਨ ਨਾਲ- ਨਾਲ ਸਾਡੇ ਪਾਸ 1300 ਤੋਂ ਜ਼ਿਆਦਾ islands ਹਨ।  ਕੁਝ ਚੋਣਵੇਂ island  ਦੇ ਮਹੱਤਵ ਨੂੰ ਦੇਖਦੇ ਹੋਏ ਤੇਜ਼ੀ ਨਾਲ ਵਿਕਸਿਤ ਕਰਨ ‘ਤੇ ਅਸੀਂ ਅੱਗੇ ਵਧ ਰਹੇ ਹਾਂ।  ਤੁਸੀਂ ਦੇਖਿਆ ਹੋਵੇਗਾ ਪਿਛਲੇ ਹਫਤੇ ਪੰਜ ਦਿਨ ਪਹਿਲਾਂ ਅੰਡੇਮਾਨ-ਨਿਕੋਬਾਰ ਵਿੱਚ submarine optical fiber cable project ਦਾ ਲੋਕ-ਅਰਪਣ ਹੋਇਆ ਹੈ।  ਅੰਡੇਮਾਨ-ਨਿਕੋਬਾਰ ਨੂੰ ਵੀ ਚੇਨਈ ਅਤੇ ਦਿੱਲੀ ਜਿਹੀ internet ਸੁਵਿਧਾ ਹੁਣ ਉਪਲੱਬਧ ਹੋਵੋਗੀ।  ਹੁਣ ਅਸੀਂ ਅੱਗੇ ਲਕਸ਼ਦੀਪ ਨੂੰ ਵੀ ਇਸੇ ਤਰ੍ਹਾਂ ਜੋੜਨ  ਦੇ ਲਈ … ਕੰਮ ਨੂੰ ਅੱਗੇ ਵਧਾਉਣ ਵਾਲੇ ਹਾਂ।

ਅਗਲੇ ਇੱਕ ਹਜ਼ਾਰ ਦਿਨ ਵਿੱਚ ਲਕਸ਼ਦ੍ਵੀਪ ਨੂੰ ਵੀ ਤੇਜ਼ internet ਦੀ ਸੁਵਿਧਾ ਨਾਲ ਜੋੜਨ ਦਾ ਅਸੀਂ ਟੀਚਾ  ਰੱਖਿਆ ਹੈ।  ਬਾਰਡਰ ਅਤੇ coastal area ਦੇ ਨੌਜਵਾਨਾਂ ਦੇ ਵਿਕਾਸ … ਉਸ ਨੂੰ ਵੀ … ਸੁਰੱਖਿਆ ਨੂੰ ਕੇਂਦਰ ਵਿੱਚ ਰੱਖਦੇ ਹੋਏ ਵਿਕਾਸ  ਦੇ ਮਾਡਲ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ।  ਅਤੇ ਉਸ ਵਿੱਚ ਇੱਕ ਕਦਮ ,  ਇੱਕ ਬੜਾ ਅਭਿਯਾਨ ਅਸੀਂ ਸ਼ੁਰੂ ਕਰ ਰਹੇ ਹਾਂ।

ਸਾਡੇ ਜੋ ਬਾਰਡਰ ਇਲਾਕੇ ਹਨ,  ਸਾਡੇ ਜੋ coastal ਇਲਾਕੇ ਹਨ,  ਉੱਥੋਂ  ਦੇ ਕਰੀਬ 173 district ਹਨ ਜੋ ਕਿਸੇ ਨਾ ਕਿਸੇ ਦੇਸ਼ ਦੀ ਸੀਮਾ ਜਾਂ ਸਮੁੰਦਰੀ ਤਟ ਨਾਲ ਜੁੜੇ ਹੋਏ ਹਨ।  ਆਉਣ ਵਾਲੇ ਦਿਨਾਂ ਵਿੱਚ NCC ਦਾ ਵਿਸਤਾਰ ਉਨ੍ਹਾਂ ਬਾਰਡਰ district ਦੇ ਨੌਜਵਾਨਾਂ ਲਈ ਕੀਤਾ ਜਾਵੇਗਾ।  ਬਾਰਡਰ ਏਰੀਆ  ਦੇ cadets … ਅਸੀਂ ਕਰੀਬ-ਕਰੀਬ ਇੱਕ ਲੱਖ ਨਵੇਂ NCC  ਦੇ cadets ਤਿਆਰ ਕਰਾਂਗੇ ਅਤੇ ਉਸ ਵਿੱਚ ਇੱਕ ਤਿਹਾਈ ਸਾਡੀਆਂ ਬੇਟੀਆਂ ਹੋਣ,  ਇਹ ਵੀ ਯਤਨ ਰਹੇਗਾ।  ਬਾਰਡਰ ਏਰੀਆ  ਦੇ cadets ਨੂੰ ਸੈਨਾ ਟ੍ਰੇਨਿੰਗ ਦੇਵੇਗੀ।  coastal ਏਰੀਆ  ਦੇ ਜੋ cadets ਹਨ ਉਨ੍ਹਾਂ ਨੂੰ Navy  ਦੇ ਲੋਕ ਟ੍ਰੇਨਿੰਗ ਦੇਣਗੇ ਅਤੇ ਜਿੱਥੇ air base ਹਨ ਉੱਥੋਂ  ਦੇ ਕੈਡਿਟਸ ਨੂੰ ਏਅਰਫੋਰਸ  ਦੀ ਤਰਫੋਂ training ਦਿੱਤੀ ਜਾਵੇਗੀ।  ਬਾਰਡਰ ਅਤੇ coastal ਏਰੀਆ ਨੂੰ ਆਪਦਾਵਾਂ ਨਾਲ ਨਿਪਟਣ ਲਈ ਇੱਕ trained man power ਮਿਲੇਗੀ, ਨੌਜਵਾਨਾਂ ਨੂੰ Armed forces ਵਿੱਚ career ਬਣਾਉਣ ਲਈ ਜ਼ਰੂਰੀ skill ਵੀ ਮਿਲੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਵਰ੍ਹੇ ਲਾਲ ਕਿਲੇ ਤੋਂ ਮੈਂ ਕਿਹਾ ਸੀ, ਬੀਤੇ ਪੰਜ ਸਾਲ ਜ਼ਰੂਰਤਾਂ ਦੀ ਪੂਰਤੀ ਅਤੇ ਅਗਲੇ ਪੰਜ ਸਾਲ ਆਕਾਂਖਿਆਵਾਂ ਦੀ ਪੂਰਤੀ  ਦੇ ਹਨ।  ਬੀਤੇ ਇੱਕ ਸਾਲ ਵਿੱਚ ਹੀ ਦੇਸ਼ ਨੇ ਵੱਡੇ ਅਤੇ ਮਹੱਤਵਪੂਰਨ ਫੈਸਲਿਆਂ  ਦੇ ਪੜਾਅ ਨੂੰ ਪਾਰ ਕਰ ਲਿਆ ਹੈ।  ਗਾਂਧੀ ਜੀ ਦੀ 150ਵੀਂ ਜਯੰਤੀ ‘ਤੇ ਭਾਰਤ  ਦੇ ਪਿੰਡਾਂ ਨੇ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕੀਤਾ ਹੈ।  ਆਸਥਾ ਦੀ ਵਜ੍ਹਾ ਨਾਲ ਪ੍ਰਤਾੜਿਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ, ਦਲਿਤਾਂ ,  ਪਿਛੜਿਆਂ,  ਓਬੀਸੀ  ਦੇ ਲਈ …  SC / ST / OBC ਲਈ ਰਿਜ਼ਰਵੇਸ਼ਨ ਦੇ ਅਧਿਕਾਰ ਨੂੰ ਬਣਾਉਣ ਦੀ ਗੱਲ ਹੋਵੇ,  ਅਸਾਮ ਅਤੇ ਤ੍ਰਿਪੁਰਾ ਵਿੱਚ ਇਤਿਹਾਸਿਕ ਸ਼ਾਂਤੀ ਸਮਝੌਤਾ ਹੋਵੇ,  ਫੌਜ ਦੀ ਸਾਮੂਹਿਕ ਸ਼ਕਤੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਚੀਫ ਆਵ੍ ਡਿਫੈਂਸ ਸਟਾਫ ਦੀ ਨਿਯੁਕਤੀ ਹੋਵੇ,  ਕਰਤਾਰਪੁਰ ਸਾਹਿਬ ਕੌਰੀਡੋਰ ਦਾ ਰਿਕਾਰਡ ਸਮੇਂ ਵਿੱਚ ਨਿਰਮਾਣ ਹੋਵੇ …  ਦੇਸ਼ ਨੇ ਇਤਿਹਾਸ ਬਣਾਇਆ,  ਇਤਿਹਾਸ ਬਣਦੇ ਦੇਖਿਆ,  ਅਸਾਧਾਰਣ ਕੰਮ ਕਰਕੇ ਦਿਖਾਇਆ।

10 ਦਿਨ ਪਹਿਲਾਂ ਅਯੁੱਧਿਆ ਵਿੱਚ ਭਗਵਾਨ ਰਾਮ  ਦੇ ਸ਼ਾਨਦਾਰ ਮੰਦਿਰ  ਦਾ ਨਿਰਮਾਣ ਸ਼ੁਰੂ ਹੋਇਆ ਹੈ।  ਰਾਮ ਜਨ‍ਮਭੂਮੀ  ਦੇ ਸਦੀਆਂ ਪੁਰਾਣੇ ਵਿਸ਼ੇ ਦਾ ਸ਼ਾਂਤੀਪੂਰਨ ਸਮਾਧਾਨ ਹੋ ਚੁੱਕਿਆ ਹੈ।  ਦੇਸ਼  ਦੇ ਲੋਕਾਂ ਨੇ ਜਿਸ ਸੰਜਮ  ਦੇ ਨਾਲ ਅਤੇ ਸਮਝਦਾਰੀ  ਦੇ ਨਾਲ ਆਚਰਣ ਕੀਤਾ ਹੈ,  ਵਿਵਹਾਰ ਕੀਤਾ ਹੈ,  ਇਹ ਬੇਮਿਸਾਲ ਹੈ ਅਤੇ ਭਵਿੱਖ ਲਈ ਸਾਡੇ ਲਈ ਪ੍ਰੇਰਣਾ ਕਾਰਕ ਹੈ।  ਸ਼ਾਂਤੀ,  ਏਕਤਾ ਅਤੇ ਸਦਭਾਵਨਾ ਇਹੀ ਤਾਂ ਆਤਮਨਿਰਭਰ ਭਾਰਤ ਦੀ ਤਾਕਤ ਬਣਨ ਵਾਲੀ ਹੈ।  ਇਹੀ ਮੇਲ-ਮਿਲਾਪ,  ਇਹੀ ਸਦਭਾਵ ਭਾਰਤ  ਦੇ ਉੱਜਵਾਲ ਭਵਿੱਖ ਦੀ ਗਾਰੰਟੀ ਹੈ।  ਇਸੇ ਸਦਭਾਵ  ਦੇ ਨਾਲ ਸਾਨੂੰ ਅੱਗੇ ਵਧਣਾ ਹੈ।  ਵਿਕਾਸ  ਦੇ ਇਸ ਮਹਾਯੱਗ  ਵਿੱਚ ਹਰ ਹਿੰਦੁਸਤਾਨੀ ਨੂੰ ਆਪਣੀ ਕੁਝ ਨਾ ਕੁਝ ਆਹੂਤੀ ਦੇਣੀ ਹੈ।

ਇਸ ਦਹਾਕੇ ਵਿੱਚ ਭਾਰਤ ਨਵੀਂ ਨੀਤੀ ਅਤੇ ਨਵੀਂ ਰੀਤੀ  ਦੇ ਨਾਲ ਹੀ ਅੱਗੇ ਵਧੇਗਾ,  ਜਦੋਂ ਸਾਧਾਰਣ ਨਾਲ ਕੰਮ ਨਹੀਂ ਚਲੇਗਾ…  ਹੁਣ ‘ਹੁੰਦਾ ਹੈ’,  ‘ਚਲਦਾ ਹੈ’ ਦਾ ਵਕਤ ਚਲਾ ਗਿਆ,  ਅਸੀਂ ਦੁਨੀਆ ਵਿੱਚ ਹੁਣ ਕਿਸੇ ਤੋਂ ਘੱਟ ਨਹੀਂ।  ਅਸੀਂ ਸਭ ਤੋਂ ਉੱਪਰ ਰਹਿਣ ਦੀ ਕੋਸ਼ਿਸ਼ ਕਰਾਂਗੇ।  ਅਤੇ ਇਸ ਲਈ ਅਸੀਂ ਸਰਬਸ੍ਰੇਸ਼ਠ ਉਤਪਾਦਨ,  ਸਰਬਸ੍ਰੇਸ਼ਠ Human Resources, ਸਰਬਸ੍ਰੇਸ਼ਠ governance…  ਹਰ ਚੀਜ਼ ਵਿੱਚ ਸਰਬਸ੍ਰੇਸ਼ਠ ਦੇ ਟੀਚੇ ਨੂੰ ਲੈ ਕੇ ਆਜ਼ਾਦੀ  ਦੇ 75ਵੇਂ ਸਾਲ ਦੇ ਲਈ ਸਾਨੂੰ ਅੱਗੇ ਵਧਣਾ ਹੈ।

ਸਾਡੀ policy,  ਸਾਡੇ process,  ਸਾਡੇ products ਸਭ ਕੁਝ ਉੱਤਮ ਤੋਂ ਉੱਤਮ ਹੋਣ,  best ਹੋਣ,  ਤਦੇ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਪਰਿਕਲਪਨਾ ਸਾਕਾਰ ਹੋਵੇਗੀ।  ਅੱਜ ਸਾਨੂੰ ਫਿਰ ਤੋਂ ਸੰਕਲਪ ਲੈਣ ਦੀ ਜ਼ਰੂਰਤ ਹੈ,  ਇਹ ਸੰਕਲਪ ਆਜ਼ਾਦੀ ਲਈ ਕੁਰਬਾਨੀ ਦੇਣ ਵਾਲਿਆਂ  ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਹੋਵੇ,  ਇਹ ਸੰਕਲਪ 130 ਕਰੋੜ ਦੇਸ਼ਵਾਸੀਆਂ ਲਈ ਹੋਵੇ,  ਇਹ ਸੰਕਲਪ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਵੇ,  ਉਨ੍ਹਾਂ  ਦੇ  ਉੱਜਵਲ ਭਵਿੱਖ ਲਈ ਹੋਵੇ,  ਇਹ ਸੰਕਲਪ ਆਤਮਨਿਰਭਰ ਭਾਰਤ ਲਈ ਹੋਵੇ।  ਸਾਨੂੰ ਸਹੁੰ ਚੁੱਕਣੀ ਹੋਵੇਗੀ,  ਸਾਨੂੰ ਪ੍ਰਤਿੱਗਿਆ ਕਰਨੀ ਹੋਵੇਗੀ,  ਅਸੀਂ ਆਯਾਤ ਨੂੰ ਘੱਟ ਤੋਂ ਘੱਟ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਕਰਾਂਗੇ,  ਅਸੀਂ ਆਪਣੇ ਲਘੂ ਉਦਯੋਗਾਂ ਨੂੰ ਸਸ਼ਕਤ ਕਰਾਂਗੇ,  ਅਸੀਂ ਸਭ ਲੋਕਲ ਲਈ ਵੋਕਲ ਬਣਾਂਗੇ ਅਤੇ ਅਸੀਂ ਜ਼ਿਆਦਾ innovate ਕਰਾਂਗੇ … ਅਸੀਂ empower ਕਰਾਂਗੇ-  ਆਪਣੇ ਨੌਜਵਾਨਾਂ ਨੂੰ,  ਮਹਿਲਾਵਾਂ ਨੂੰ ਆਦਿਵਾਸੀਆਂ ਨੂੰ,  ਦਿੱਵਿਯਾਂਗਾਂ ਨੂੰ,  दलितों ਨੂੰ,  ਗ਼ਰੀਬਾਂ ਨੂੰ,  ਪਿੰਡਾਂ ਨੂੰ,  ਪਿਛੜਿਆਂ ਨੂੰ,  ਹਰ ਕਿਸੇ ਨੂੰ।

ਅੱਜ ਭਾਰਤ ਨੇ ਅਸਾਧਾਰਣ ਗਤੀ ਨਾਲ ਅਸੰਭਵ ਨੂੰ ਸੰਭਵ ਕੀਤਾ ਹੈ।  ਇਸੇ ਇੱਛਾਸ਼ਕਤੀ,  ਇਸੇ ਲਗਨ,  ਇਸੇ ਜਜ਼ਬੇ  ਦੇ ਨਾਲ ਹਰੇਕ ਭਾਰਤੀ ਨੂੰ ਅੱਗੇ ਵਧਣਾ ਹੈ।

ਸਾਲ 2022 ਸਾਡੀ ਆਜ਼ਾਦੀ  ਦੇ 75 ਸਾਲ ਦਾ ਪੁਰਬ ਹੁਣ ਬਸ ਆ ਹੀ ਗਿਆ ਹੈ। ਅਸੀਂ ਇੱਕ ਕਦਮ  ਦੂਰ ਹਾਂ।  ਸਾਨੂੰ ਦਿਨ -ਰਾਤ ਇੱਕ ਕਰ ਦੇਣਾ ਹੈ।  21ਵੀਂ ਸਦੀ ਦਾ ਇਹ ਤੀਸਰਾ ਦਹਾਕਾ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਦਹਾਕਾ ਹੋਣਾ ਚਾਹੀਦਾ ਹੈ। ਕੋਰੋਨਾ ਵੱਡੀ ਬਿਪਤਾ ਹੈ,  ਲੇਕਿਨ ਇਤਨੀ ਵੱਡੀ ਨਹੀਂ ਕਿ ਆਤਮਨਿਰਭਰ ਭਾਰਤ ਦੀ ਵਿਜੈ ਯਾਤਰਾ ਨੂੰ ਰੋਕ ਸਕੇ।

ਮੈਂ ਦੇਖ ਸਕਦਾ ਹਾਂ,  ਇੱਕ ਨਵੇਂ ਪ੍ਰਭਾਤ ਦੀ ਲਾਲਿਮਾ,  ਇੱਕ ਨਵੇਂ ਆਤਮਵਿਸ਼ਵਾਸ ਦਾ ਉਦੈ,  ਇੱਕ ਨਵੇਂ ਆਤਮਨਿਰਭਰ ਭਾਰਤ ਦਾ ਸ਼ੰਖਨਾਦ। ਇੱਕ ਵਾਰ ਫਿਰ ਆਪ ਸਭ ਨੂੰ ਸੁਤੰਤਰਤਾ ਦਿਵਸ ਦੀਆਂ ਕੋਟਿ- ਕੋਟਿ ਸ਼ੁਭਕਾਮਨਾਵਾਂ। ਆਓ ਮੇਰੇ ਨਾਲ ਦੋਨਾਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ –

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ , ਭਾਰਤ ਮਾਤਾ ਕੀ ਜੈ ,

ਵੰਦੇ ਮਾਤਰਮ੍, ਵੰਦੇ ਮਾਤਰਮ੍, ਵੰਦੇ ਮਾਤਰਮ੍,

ਜੈ ਹਿੰਦ, ਜੈ ਹਿੰਦ ।

*****

ਵੀਜੀ/ਬੀਆਰਆਰਕੇ/ਐੱਮਐੱਮ/ਕੇਪੀ/ਬੀਐੱਮ/ਅਰਚਨਾ ਮੇਹਤੋ